ਕਰੋਨਾ ਵਾਇਰਸ ਦੇ ਟੀਕੇ

ਡਾ. ਗੁਰੂਮੇਲ ਸਿੱਧੂ
ਸਾਲ 2020 ਦੇ ਸ਼ੁਰੂ ਤੋਂ ਕਰੋਨਾ (ਕੋਵਿਡ-19) ਮਹਾਮਾਰੀ ਨੇ ਦੁਨੀਆਂ ਨੂੰ ਵਕਤ ਪਾਇਆ ਹੋਇਆ ਹੈ। ਜਦੋਂ ਦੀ ਇਹ ਬੀਮਾਰੀ ਫੈਲਣੀ ਸ਼ੁਰੂ ਹੋਈ ਹੈ, ਉਦੋਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਇਹ ਆਫਤ ਕਿਸੇ ਟੀਕੇ ਦੀ ਕਾਢ ਉਪਰੰਤ ਹੀ ਟਲੇਗੀ। ਦੋ ਨਵੰਬਰ 2020 ਨੂੰ ਦੋ ਡਰੱਗ ਕੰਪਨੀਆਂ-ਅਮਰੀਕਾ ਦੀ ‘ਫਾਇਜ਼ਰ’ ਅਤੇ ਜਰਮਨੀ ਦੀ ‘ਬਾਉਨਟੈਕ’ (ਫਾਡਿeਰ ਅਨਦ ਭਿਂਠeਚਹ), ਦੇ ਸਾਂਝੇ ਉੱਦਮ ਨਾਲ ਕਰੋਨਾ ਦਾ ਟੀਕਾ ਲੱਭਿਆ ਗਿਆ ਹੈ। 16 ਨਵੰਬਰ 2020 ਨੂੰ ਅਮਰੀਕਾ ਦੀ ਇਕ ਹੋਰ ਕੰਪਨੀ ਮੁਡੇਰਨਾ (ੰੋਦeਰਨਅ) ਨੇ ਵੀ ਟੀਕੇ ਦਾ ਐਲਾਨ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਟੀਕੇ ਨੂੰ ਬੀਮਾਰੀ ਗ੍ਰਸਤ ਅਤੇ ਤੰਦਰੁਸਤ ਲੋਕਾਂ ‘ਤੇ ਟੈਸਟ ਕਰਨ ਉਪਰੰਤ ਨਤੀਜਾ ਕੱਢਿਆ ਕਿ ਇਹ ਦੋਵੇਂ ਟੀਕੇ 90% ਤੋਂ ਵੱਧ ਕਾਰਗਰ ਸਿੱਧ ਹੋਏ ਹਨ। ਟੀਕਿਆਂ ਦੇ ਐਨੇ ਵੱਡੇ ਪੱਧਰ ‘ਤੇ ਕਾਮਯਾਬ ਹੋਣ ਦੀ ਖਬਰ ਨੇ ਲੋਕਾਂ ਦੇ ਦਿਲਾਂ ਵਿਚ ਧਰਵਾਸ ਪੈਦਾ ਕੀਤਾ ਹੈ ਅਤੇ ਮੌਤ ਦੇ ਦਹਿਲ ਤੋਂ ਰਾਹਤ ਬਖਸ਼ੀ ਹੈ।

ਫਾਇਜ਼ਰ-ਬਾਉਨਟੈਕ ਟੀਕੇ ਦਾ ਨਾਂ ਹੈ, ਭਂਠ162ਬ2 ਜੋ 90% ਕਾਰਗਰ ਹੈ। ਇਹ ਤਿੰਨ ਹਫਤੇ ਦੇ ਵਕਫੇ ਨਾਲ ਦੋ ਵਾਰ ਲਾਉਣਾ ਪਵੇਗਾ। ਮੁਡੇਰਨਾ ਦੇ ਟੀਕੇ ਦਾ ਨਾਂ ਹੈ, ਐਮ-ਆਰ. ਐਨ. ਏ.-1273 (ਮ੍ਰਂA-1273) ਅਤੇ ਇਹ 95% ਅਸਰਦਾਰ ਹੈ। ਮੁਡੇਰਨਾ ਕੰਪਨੀ ਨੇ ਇਹ ਟੀਕਾ ਅਮਰੀਕਨ ਗੌਰਮਿੰਟ ਦੀ ਏਜੰਸੀ, ਨਿਆਡ (ਂੀAੀਧ=ਂਅਟਿਨਅਲ ੀਨਸਟਟੁਟe ਾ ਅਲਲeਰਗੇ ਅਨਦ ੀਨਾeਚਟੁਸ ਧਸਿeਅਸeਸ), ਨਾਲ ਮਿਲ ਕੇ ਤਿਆਰ ਕੀਤਾ ਹੈ। ਇਹ ਵੀ ਤਿੰਨ ਹਫਤੇ ਦੇ ਵਕਫੇ ਨਾਲ ਦੋ ਵਾਰ ਲਾਉਣਾ ਪਵੇਗਾ। ਦੋਹਾਂ ਕੰਪਨੀਆਂ ਦੇ ਟੀਕੇ ਉਮਰ, ਲਿੰਗ, ਜਾਤਪਾਤ, ਮਜ਼੍ਹਬ, ਭੂਗੋਲਿਕ ਸਥਾਨ ਅਤੇ ਸਮਾਜਕ ਰੁਤਬੇ ਦੇ ਪਾਬੰਦ ਨਹੀਂ ਹਨ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਹਨ।
ਫਾਇਜ਼ਰ-ਬਾਉਨਟੈਕ ਦੇ ਟੀਕੇ ਦੀਆਂ ਸ਼ੀਸ਼ੀਆਂ ਨੂੰ -70 ਡਿਗਰੀ ਸੈਲਸੀਐਸ (-94 ਡਿਗਰੀ ਫਾਰਨਹਾਈਟ) ਅਤੇ ਮੁਡੇਰਨਾ ਦੇ ਟੀਕੇ ਨੂੰ -20 ਡਿਗਰੀ ਸੈਲਸੀਆ (-4 ਡਿਗਰੀ ਫਾਰਨਹਾਈਟ) ਤਾਪਮਾਨ ਵਿਚ ਰੱਖਣਾ ਪਵੇਗਾ। ਸਵਾਲ ਹੈ ਕਿ ਟੀਕਿਆਂ ਲਈ ਐਨੇ ਠੰਡੇ ਤਾਪਮਾਨ ਦੀ ਕਿਉਂ ਲੋੜ ਹੈ? ਦੋਹਾਂ ਕੰਪਨੀਆਂ ਦੇ ਟੀਕੇ ਮੈਸੰਜਰ-ਆਰ. ਐਨ. ਏ. (ਮ-੍ਰਂA) ਕਣ ਤੋਂ ਬਣਾਏ ਗਏ ਹਨ, ਜੋ ਸਰੀਰ ਤੋਂ ਵੱਧ ਤਾਪਮਾਨ (37 ਡਿਗਰੀ ਸੈਲਸੀਅਸ= 98.6 ਡਿਗਰੀ ਫਾਰਨਹਾਈਟ) ਵਿਚ ਛੇਤੀਂ ਵਿਣਸ ਜਾਂਦਾ ਹੈ। ਇਸ ਲਈ ਐਮ-ਆਰ. ਐਨ. ਏ. ਕਣ ਦੀ ਬਣਤਰ ਵਿਚ ਥੋੜ੍ਹੀ-ਬਾਹਲੀ ਅਦਲਾ-ਬਦਲੀ ਕਰਕੇ, ਇਸ ਨੂੰ ਲਿਪਿਡ ਦੇ ਮਹੀਨ ਕਣਾਂ (.ਪਿਦਿ ੰਨਪਿਪeਟ) ਵਿਚ ਲਪੇਟ ਕੇ ਟੀਕੇ ਦਾ ਕੈਪਸਿਊਲ ਬਣਾਇਆ ਗਿਆ ਹੈ। ਲਿਪਿਡ ਇਕ ਪ੍ਰਕਾਰ ਦੀ ਥਿੰਧਿਆਈ ਹੈ, ਜੋ ਟੀਕੇ ਨੂੰ ਬੰਨ੍ਹ ਕੇ ਰੱਖਦੀ ਹੈ ਅਤੇ ਸਰੀਰ ਨਾਲ ਚਿਪਟ ਕੇ ਅੰਦਰ ਦਾਖਲ ਹੋਣ ਵਿਚ ਸਹਾਈ ਹੁੰਦੀ ਹੈ।
ਅਗਲਾ ਸਵਾਲ ਇਹ ਹੈ ਕਿ ਟੀਕਿਆਂ ਨੂੰ ਐਨੇ ਠੰਡੇ ਤਾਪਮਾਨ ਵਿਚ ਕਿਵੇਂ ਰੱਖਿਆ ਜਾਵੇਗਾ ਅਤੇ ਲੋਕਾਂ ਤਕ ਕਿੱਦਾਂ ਪਹੁੰਚਾਇਆ ਜਾਵੇਗਾ? ਮੁਡੇਰਨਾ ਕੰਪਨੀ ਦਾ ਟੀਕਾ ਤਾਂ ਆਮ ਫਰਿਜ਼ ਦੇ ਫਰੀਜ਼ਰ ਵਿਚ ਸਾਂਭਿਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਇਕ ਮਹੀਨੇ ਤਕ ਫਰਿਜ਼ ਵਿਚ ਵੀ ਰੱਖਿਆ ਜਾ ਸਕਦਾ ਹੈ। ਇਸ ਲਈ ਮੁਡੇਰਨਾ ਕੰਪਨੀ ਦੇ ਟੀਕੇ ਨੂੰ ਦੂਰ-ਨੇੜੇ ਭੇਜਣ ਵਿਚ ਕੋਈ ਖਾਸ ਦਿੱਕਤ ਨਹੀਂ। ਫਾਇਜ਼ਰ-ਬਾਉਨਟੈਕ ਨੇ ਟੀਕੇ ਦੀ ਢੋਆ-ਢੁਆਈ ਲਈ ਖਾਸ ਕਿਸਮ ਦੇ ਕੂਲਰ ਬਣਾਏ ਗਏ ਹਨ, ਜਿਨ੍ਹਾਂ ਵਿਚ ਸੁੱਕੀ ਬਰਫ (ਧਰੇ ੀਚe) ਭਰ ਕੇ ਉੱਪਰ ਟੀਕਿਆਂ ਦੀ ਟਰੇਅ (ਠਰਅੇ) ਧਰ ਦਿੱਤੀ ਜਾਵੇਗੀ। ਸੁੱਕੀ ਬਰਫ ਦਾ ਤਾਮਾਨ -78.5ੰਛ (-109।3ੰਾਂ) ਹੁੰਦਾ ਹੈ, ਇਸ ਲਈ ਟੀਕੇ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਉਂਦਾ ਰਹਿਣ ਲਈ ਦੋ ਕਣ ਅਤਿ ਜ਼ਰੂਰੀ ਹਨ: ਇਕ, ਡੀ. ਐਨ. ਏ. ਅਤੇ ਦੂਜਾ, ਆਰ. ਐਨ. ਏ.। ਆਮ ਜੀਵਾਂ ਵਿਚ ਡੀ. ਐਨ. ਏ. ਹੈ ਅਤੇ ਵਾਇਰਸ ਵਿਚ ਆਰ. ਐਨ. ਏ. ਹੈ। ਜੀਵਾਂ ਦੀਆਂ ਗਤੀਵਿਧੀਆਂ ਲਈ ਡੀ. ਐਨ. ਏ., ਪਹਿਲਾਂ ਮੈਸੰਜਰ-ਆਰ. ਐਨ. ਏ. ਬਣਾਉਂਦਾ ਹੈ, ਜੋ ਅੱਗੇ ਪ੍ਰੋਟੀਨਜ਼ (ਐਨਜ਼ਾਇਮਜ਼) ਵਿਚ ਅਨੁਵਾਦ ਹੁੰਦਾ ਹੈ। ਜਿੰਦਾ ਰਹਿਣ ਲਈ ਐਨਜ਼ਾਇਮਜ਼ ਜ਼ਰੂਰੀ ਹਨ। ਇਸ ਪੱਖ ਤੋਂ ਕਰੋਨਾ ਵਾਇਰਸ ਹੋਰ ਜੀਵਾਂ ਨਾਲੋਂ ਫਾਇਦੇ ਵਿਚ ਹੈ। ਇਹ ਆਰ. ਐਨ. ਏ. ਨੂੰ ਸਿੱਧਾ ਐਨਜ਼ਾਇਮਜ਼ ਵਿਚ ਅਨੁਵਾਦ ਕਰ ਲੈਂਦੀ ਹਨ। ਸਿੱਧ ਹੈ ਕਿ ਵਾਇਰਸ ਨੂੰ ਜੀਵਨ ਚੱਕਰ ਪੂਰਾ ਕਰਨ ਲਈ ਇਕ ਕਦਮ ਘੱਟ ਪੁੱਟਣਾ ਪੈਂਦਾ ਹੈ।
ਐਂਟੀਜਨ-ਐਂਟੀਬਾਡੀ ਪ੍ਰਬੰਧ
ਵਾਇਰਸ ਦੇ ਟੀਕੇ ਨੂੰ ਸਮਝਣ ਲਈ, ਐਂਟੀਜਨ-ਐਂਟੀਬਾਡੀ ਪ੍ਰਬੰਧ (Aਨਟਗਿeਨ-Aਨਟਬੋਦੇ ੰੇਸਟeਮ) ਨੂੰ ਸਮਝਣਾ ਜ਼ਰੂਰੀ ਹੈ। ਸੰਖੇਪ ਵਿਚ ਐਂਟੀਜਨਜ਼ ਵਾਇਰਸ ਦੀ ਸਤਾਹ ‘ਤੇ ਹਨ, ਜੋ ਕਿੱਲਾਂ ਵਾਂਗ ਦਿਖਾਈ ਦਿੰਦੇ ਹਨ। ਇਹ ਬੰਦੇ ਦੇ ਕੋਸ਼ਾਂ ਨੂੰ ਚਿੰਬੜ ਕੇ ਵਾਰਿਸ ਦੇ ਮੈਸੰਜਰ-ਆਰ. ਐਨ. ਏ. ਨੂੰ ਅੰਦਰ ਦਾਖਲ ਕਰ ਦਿੰਦੇ ਹਨ। ਇਨ੍ਹਾਂ ਦੇ ਖਿਲਾਫ ਬੰਦੇ ਦਾ ਰੋਗ-ਸੁਰੱਖਿਅਤ ਪ੍ਰਬੰਧ (ੀਮਮੁਨe ੰੇਸਟeਮ) ਐਂਟੀਬਾਡੀਜ਼ ਪੈਦਾ ਕਰਦਾ ਹੈ, ਜੋ ਵਾਰਿਸ ਨੂੰ ਨਸ਼ਟ ਕਰ ਦਿੰਦੀਆਂ ਹਨ।
ਟੀਕਾ ਕਿਵੇਂ ਬਣਾਇਆ ਗਿਆ?
ਟੀਕੇ ਬਣਾਉਣ ਲਈ ਵਾਇਰਸ ਦੇ ਸਬੂਤੇ ਆਰ. ਐਨ. ਏ. ਨੂੰ ਨਹੀਂ, ਇਸ ਦੇ ਛੋਟੇ ਜਿਹੇ ਹਿੱਸੇ (ੰਨਪਿਪeਟ) ਨੂੰ ਵਰਤਿਆ ਗਿਆ ਹੈ। ਜੇ ਕੋਵਿਡ ਦੇ ਸਬੂਤੇ ਆਰ. ਐਨ. ਏ. ਨੂੰ ਵਰਤਦੇ ਤਾਂ ਇਸ ਨੇ ਸਰੀਰ ਵਿਚ ਬੀਮਾਰੀ ਪੈਦਾ ਕਰ ਦੇਣੀ ਸੀ। ਇਸ ਮੁਸ਼ਕਿਲ ਤੋਂ ਬਚਣ ਲਈ ਵਿਗਿਆਨੀਆਂ ਨੇ ਆਰ. ਐਨ. ਏ. ਕਣ ਦਾ ਛੋਟਾ ਜਿਹਾ ਹਿੱਸਾ ਵਰਤਿਆ, ਜੋ ਕਰੋਨਾ ਵਾਇਰਸ ਵਰਗੀ ਪ੍ਰੋਟੀਨ (ਐਂਟੀਜਨ) ਪੈਦਾ ਕਰਦਾ ਹੈ। ਇਸ ਕਣ ਨੂੰ ਲਿਪਿਡ ਵਿਚ ਲਪੇਟ ਕੇ ਸਰੀਰ ਵਿਚ ਦਾਗਿਆ ਜਾਂਦਾ ਹੈ, ਜੋ ਐਂਟੀਬਾਡੀਜ਼ ਨੂੰ ਉਤੇਜਿਤ ਕਰਦਾ ਹੈ। ਐਂਟੀਬਾਡੀਜ਼ ਸਰਰਿ ਦੇ ਰੋਗ-ਸੁਰੱਖਿਅਤ ਪ੍ਰਬੰਧ ਨੂੰ ਤਗੜਾ ਕਰ ਦਿੰਦੀਆਂ ਹਨ ਤੇ ਭਵਿੱਖ ਵਿਚ ਹੋਣ ਵਾਲੇ ਵਾਇਰਸ ਦੇ ਲਾਗੇ ਨੂੰ ਨਸ਼ਟ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਹਨ। ਹੇਠਲੇ ਚਿੱਤਰ ਵਿਚ ਫਾਇਜ਼ਰ-ਬਾਉਨਟੈਕ ਕੰਪਨੀ ਦੇ ਟੀਕੇ ਦੀ ਕਾਰਗੁਜ਼ਾਰੀ ਦਿਖਾਈ ਗਈ ਹੈ (ਚਿਤਰ-1)।
1. ਵਿਗਿਆਨੀਆਂ ਨੇ ਵਾਇਰਸ ਦੇ ਮੈਸੰਜਰ-ਆਰ. ਐਨ. ਏ. ਦਾ ਛੋਟਾ ਜਿਹਾ ਕਣ ਲਿਆ, ਜਿਸ ਦੇ ਕਿੱਲ (ੰਪਕਿeਸ) ਖਾਸ ਪ੍ਰੋਟੀਨ (ਐਂਟੀਜਨ) ਪੈਦਾ ਕਰਦੇ ਹਨ।
2. ਇਸ ਕਣ ਨੂੰ ਲਿਪਿਡ ਦੇ ਮਹੀਨ ਕਣ ਵਿਚ ਲਪੇਟ ਕੇ ਕੈਪਸਿਊਲ ਬਣਾ ਕੇ ਸਰੀਰ ਅੰਦਰ ਦਾਗ ਦਿੱਤਾ।
3. ਮਰੀਜ਼ ਦੇ ਕੋਸ਼ਾਂ ਨੇ ਇਸ ਕਣ ਦੀਆਂ ਬੇਗਿਣਤ ਕਾਪੀਆਂ ਬਣਾ ਲਈਆਂ ਤਾਂ ਜੋ ਇਹ ਸਰੀਰ ਵਿਚ ਫੈਲ ਕੇ ਵਾਇਰਸ ਨੂੰ ਨੱਥਣ ਲਈ ਤਿਆਰ ਰਹਿਣ।
4. ਵਾਇਰਸ ਦੇ ਕਣ (ਐਂਟੀਜਨ) ਸਰੀਰ ਦੇ ਰੋਗ-ਸੁਰੱਖਿਅਤ ਪ੍ਰਬੰਧ ਨੂੰ ਉਤੇਜਿਤ ਕਰਕੇ ਐਂਟੀਬਾਡੀਜ਼ ਪੈਦਾ ਕਰ ਲੈਂਦੇ ਹਨ, ਜੋ ਕੋਵਿਡ ਦੇ ਧਾਵੇ ਨੂੰ ਠੱਲ੍ਹਣ ਲਈ ਢਾਲ ਦਾ ਕੰਮ ਕਰਦੀਆਂ ਹਨ।
5. ਇਹੋ ਐਂਟੀਬਾਡੀਜ਼ ਭਵਿੱਖ ਵਿਚ ਵਾਇਰਸ ਦੇ ਲਾਗੇ ਨੂੰ ਨਸ਼ਟ ਕਰਨ ਵਿਚ ਕਾਮਯਾਬ ਹੋ ਜਾਣਗੀਆਂ।
ਵਾਇਰਸ ਦੇ ਕਣਾਂ (ਐਂਟੀਜਨਜ਼) ਅਤੇ ਸਰੀਰ ਦੀਆਂ ਐਂਟੀਬਾਡੀਜ਼ ਵਿਚਲਾ ਮੁੱਠਭੇੜ, ਐਂਟੀਜਨ-ਐਂਟੀਬਾਡੀ ਪ੍ਰਬੰਧ ਦੀ ਵਧੀਆ ਮਿਸਾਲ ਹੈ।
ਟੀਕੇ ਵੰਡਣ ਦਾ ਸਰਕਾਰੀ ਪ੍ਰਬੰਧ
ਟੀਕੇ ਨੂੰ ਪਹਿਲਾਂ ਅਮਰੀਕਾ ਦੀ ਫੂਡ ਐਂਡ ਡਰੱਘ ਏਜੰਸੀ (ਾਂਧA) ਮਨਜ਼ੂਰੀ ਦੇਵੇਗੀ ਅਤੇ ਇਸ ਦੀ ਵੰਡ-ਵੰਡਾਈ ਅਮਰੀਕਾ ਦੀ ਸੀ. ਡੀ. ਸੀ. (ਛਧਛ) ਏਜੰਸੀ ਦੁਆਰਾ ਹੋਵੇਗੀ। ਸਰਕਾਰੀ ਸਕੀਮ ਅਨੁਸਾਰ ਟੀਕੇ, ਪਹਿਲਾਂ ਹਸਪਤਾਲਾਂ ਨਾਲ ਸਬੰਧਤ ਕਰਮਚਾਰੀਆਂ ਨੂੰ ਲਾਏ ਜਾਣਗੇ। ਇਸ ਤੋਂ ਮਗਰੋਂ ਨਰਸਿੰਗ ਘਰਾਂ ਅਤੇ 60 ਸਾਲ ਤੋਂ ਉਪਰ ਬੰਦਿਆਂ ਨੂੰ ਲੱਗਣਗੇ। ਅਖੀਰ ਵਿਚ ਸਕੂਲ ਦੇ ਬੱਚਿਆਂ ਅਤੇ ਆਮ ਜਨਤਾ ਦੀ ਵਾਰੀ ਆਵੇਗੀ। ਅਮਰੀਕਨ ਫੌਜੀਆਂ ਨੂੰ ਟੀਕੇ ਲਾਉਣ ਲਈ ਵੱਖਰੀ ਸਕੀਮ ਬਣਾਈ ਜਾ ਰਹੀ ਹੈ। ਕਿਆਸ ਕੀਤਾ ਜਾਂਦਾ ਹੈ ਕਿ 2020 ਦੇ ਆਖੀਰ ਤਕ 50 ਮਿਲੀਅਨ ਟੀਕੇ ਤਿਆਰ ਹੋ ਜਾਣਗੇ ਅਤੇ 2021 ਦੇ ਅੱਧ ਤੱਕ ਦੁਨੀਆਂ ਵਿਚ ਵੰਡੇ ਜਾ ਸਕਦੇ ਹਨ।
ਕੁਝ ਸਵਾਲ ਤੇ ਉਨ੍ਹਾਂ ਦੇ ਉੱਤਰ
1. ਕੀ ਇਹ ਟੀਕੇ ਲਾਭਦਾਇਕ ਹਨ?
ਭਾਵੇਂ ਅਜੇ ਤਜਰਬੇ ਚੱਲ ਰਹੇ ਹਨ, ਪਰ ਮੌਜੂਦਾ ਤਜਰਬਿਆਂ ਅਨੁਸਾਰ ਟੀਕਿਆਂ ਦੇ ਕੋਈ ਖਾਸ ਮਾੜੇ ਅਸਰ (ੰਦਿe eਾeਚਟਸ) ਨਹੀਂ, ਸਿਵਾਏ ਇਸ ਦੇ ਕਿ ਕੁਝ ਲੋਕਾਂ ਨੂੰ ਥਕਾਨ, ਸਿਰ ਦਰਦ, ਤੰਤੂਆਂ ਵਿਚ ਪੀੜ ਜਾਂ ਮਾੜਾ ਮੋਟਾ ਬੁਖਾਰ ਹੋ ਸਕਦਾ ਹੈ।
2. ਕੀ ਕਰੋਨਾ ਵਾਇਰਸ ਦੇ ਲਾਗੇ ਤੋਂ ਬਚੇ ਹੋਏ ਬੰਦਿਆਂ ਨੂੰ ਟੀਕਾ ਲਵਾਉਣਾ ਚਾਹੀਦਾ ਹੈ?
ਇਸ ਬੀਮਾਰੀ ਦੇ ਹਟਣ ਤੋਂ ਬਾਅਦ, ਬੰਦਾ ਕਿੰਨਾ ਚਿਰ ਨਿਰੋਗੀ ਰਹਿੰਦਾ ਹੈ, ਇਸ ਬਾਰੇ ਅਜੇ ਪੂਰਾ ਪਤਾ ਨਹੀਂ, ਪਰ ਟੀਕਾ ਲਗਵਾਉਣ ਦਾ ਕੋਈ ਹਰਜ ਨਹੀਂ।
3. ਟੀਕੇ ਦਾ ਅਸਰ ਕਿੰਨੀ ਦੇਰ ਰਹੇਗਾ?
ਕਰੋਨਾ ਮਹਾਮਾਰੀ ਨੂੰ ਭਾਂਪਦਿਆਂ, ਇਹ ਟੀਕੇ ਸੰਕਟ ਦੀ ਸਥਿਤੀ ਵਿਚ ਕੱਢੇ ਗਏ ਹਨ। ਇਸ ਲਈ ਇਨ੍ਹਾਂ ਦੇ ਅਸਰ ਬਾਰੇ ਅਜੇ ਪੂਰਾ ਵੇਰਵਾ ਨਹੀਂ ਮਿਲਦਾ। ਟੀਕੇ ਦੀ ਮਿਆਦ ਬਾਰੇ ਅਮਰੀਕਾ ਦੀ ਏਜੰਸੀ, ਸੀ. ਡੀ. ਸੀ. (ਛਧਛ), ਦਰਿਆਫਤ ਕਰ ਰਹੀ ਹੈ।
4. ਟੀਕੇ ਦਾ ਮੁੱਲ ਕਿੰਨਾ ਕੁ ਹੋਵੇਗਾ?
ਅਮਰੀਕਾ ਦੀ ਗੌਰਮਿੰਟ ਨੇ ਮੁਡੇਰਨਾ ਕੰਪਨੀ ਨੂੰ ਪਹਿਲਾਂ ਹੀ ਟੀਕੇ ਦੇ ਪੈਸੇ ਤਾਰੇ ਹੋਏ ਹਨ, ਜੋ ਜਨਤਾ ਦੇ ਟੈਕਸਾਂ ਦਾ ਹਿੱਸਾ ਹਨ। ਇਸ ਲਈ ਅਮਰੀਕਨਾਂ ਨੂੰ ਟੀਕੇ ਮੁਫਤ ਲੱਗਣਗੇ। ਫਾਇਜ਼ਰ-ਬਾਉਨਟੈਕ ਕੰਪਨੀ ਦੇ ਟੀਕੇ ਲਈ ਪੈਸੇ ਭਰਨੇ ਪੈਣਗੇ।
5. ਕੀ ਟੀਕਾ ਲੱਗਣ ਤੋਂ ਬਾਅਦ ਮਾਸਕ ਪਾਉਣਾ ਤੇ 6 ਫੁੱਟ ਦਾ ਫਾਸਲਾ ਰੱਖਣਾ ਜ਼ਰੂਰੀ ਹੈ?
ਮਾਹਰਾਂ ਦਾ ਮੰਨਣਾ ਹੈ ਕਿ ਮਾਸਕ ਪਹਿਨਣਾ ਅਤੇ 6 ਫੁੱਟ ਦਾ ਫਾਸਲਾ ਰੱਖਣਾ ਲਾਭਦਾਇਕ ਹੈ। ਕਾਰਨ ਇਹ ਹੈ ਕਿ ਟੀਕਿਆਂ ਦੀ ਘਾਟ ਕਾਰਨ ਸਾਰੀ ਜਨਤਾ ਨੂੰ ਨਹੀਂ ਲਾਏ ਜਾ ਸਕਣਗੇ ਤੇ ਲਾਉਣ ਲਈ ਵੀ ਸਮਾਂ ਲੱਗੇਗਾ। ਇਸ ਲਈ ਜਨਤਾ ਵਿਚ ਉਹ ਬੰਦੇ ਵੀ ਹੋਣਗੇ, ਜਿਨ੍ਹਾਂ ਨੂੰ ਵਾਇਰਸ ਲੱਗੀ ਹੋਈ ਹੈ ਜਾਂ ਲੱਗ ਸਕਦੀ ਹੈ।
6. ਜੇ ਥੋੜ੍ਹ ਕਾਰਨ ਸਾਰੀ ਜਨਤਾ ਨੂੰ ਟੀਕੇ ਮੁਹੱਈਆ ਨਾ ਹੋਣਗੇ ਤਾਂ ਕੀ ਹੋਵੇਗਾ?
ਦੋ ਕੰਪਨੀਆਂ ਤੋਂ ਸਿਵਾਏ ਕਈ ਹੋਰ ਕੰਪਨੀਆਂ ਵੀ ਟੀਕਿਆਂ ਦੀ ਭਾਲ ਕਰ ਰਹੀਆਂ ਹਨ। ਉਮੀਦ ਹੈ ਕਿ ਟੀਕਿਆਂ ਦੀ ਘਾਟ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਅਤੇ ਹਰੇਕ ਬੰਦੇ ਲਈ ਮੁਹੱਈਆ ਕੀਤੇ ਜਾਣਗੇ।
7. ਕੀ ਕੰਪਨੀਆਂ ਲਈ ਆਪਣੇ ਕਾਮਿਆਂ ਨੂੰ ਟੀਕੇ ਲੁਆਉਣਾ ਜ਼ਰੂਰੀ ਹੋਵੇਗਾ?
ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਵੈਸੇ ਕਰਮਚਾਰੀਆਂ ਨੂੰ ਟੀਕੇ ਲਗਵਾਉਣ ਲਈ ਕਹਿਣਾ, ਕੰਪਨੀਆਂ ਦੇ ਹਿੱਤ ਵਿਚ ਹੋਵਗਾ।
8. ਜੇ ਕੋਈ ਟੀਕਾ ਨਾ ਲਵਾਉਣਾ ਚਾਹੇ ਤਾਂ ਕੀ ਉਸ ਨੂੰ ਦੰਡ ਮਿਲੇਗਾ?
ਹਰ ਇਨਸਾਨ ਮੌਤ ਤੋਂ ਭੈਅ ਖਾਂਦਾ ਹੈ, ਇਸ ਲਈ ਅਜਿਹੀ ਸਥਿਤੀ ਪੈਦਾ ਹੋਣ ਦੀ ਕੋਈ ਤੁਕ ਨਹੀਂ ਬਣਦੀ। ਫਿਰ ਵੀ ਜੇ ਕੋਈ ਬੰਦਾ ਧਾਰਮਿਕ ਹੱਠਧਰਮੀ ਜਾਂ ਬੇਸਮਝੀ ਕਾਰਨ ਟੀਕਾ ਨਾ ਲਵਾਉਣਾ ਚਾਹਵੇ ਤਾਂ ਸਰਕਾਰ ਉਸ ਦੀ ਲੱਤ ਨਹੀਂ ਭੰਨਣ ਲੱਗੀ; ਪਰ ਜੇ ਕਿਸੇ ਬੇਲੋੜੇ ਇਕੱਠ ਕਾਰਨ ਬੀਮਾਰੀ ਫੈਲਣ ਦਾ ਦਖਲਾ ਹੋਵੇ ਤਾਂ ਸਰਕਾਰ ਕਾਨੂੰਨੀ ਤੌਰ ‘ਤੇ ਟੀਕੇ ਠੋਕ ਸਕਦੀ ਹੈ।
9. ਕੁਝ ਲੋਕਾਂ ਦਾ ਮੰਨਣਾ ਹੈ ਕਿ ਟੀਕੇ ਹਮੇਸ਼ਾ ਲਈ ਮਾੜੇ ਅਸਰ ਪੈਦਾ ਕਰ ਸਕਦੇ ਹਨ। ਕੀ ਇਹ ਦਰੁਸਤ ਹੈ?
ਹਰ ਟੀਕਾ ਗੰਭੀਰ ਅਕਾਦਮਿਕ ਖੋਜ ਉਪਰੰਤ ਮਾਰਕਿਟ ਵਿਚ ਲਿਆਂਦਾ ਜਾਂਦਾ ਹੈ। ਲੋਕਾਂ ਨੂੰ ਲਾਉਣ ਤੋਂ ਪਹਿਲਾਂ ਸਰਕਾਰੀ ਏਜੰਸੀਆਂ ਇਸ ਦੀ ਤਪਤੀਸ਼ ਕਰਕੇ ਮਨਜ਼ੂਰੀ ਦਿੰਦੀਆਂ ਹਨ। ਟੀਕਾ ਲਾਉਣ ਤੋਂ ਬਾਅਦ ਡਾਕਟਰ ਇਸ ਦੀ ਪੈਰਵੀ ਕਰਦੇ ਹਨ। ਅਜਿਹੀ ਸਾਵਧਾਨੀ ਤੋਂ ਬਾਅਦ ਵੀ ਟੀਕੇ ਦਾ ਕੋਈ ਨਾ ਕੋਈ ਮਾੜਾ ਅਸਰ ਪਵੇ ਤਾਂ ਇਸ ਦੇ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ, ਬੰਦੇ ਦੇ ਜੀਨਜ਼ ਦੀ ਕਾਰਗੁਜ਼ਾਰੀ ਜਾਂ ਕੋਈ ਦੀਰਘ ਰੋਗ।