ਭਾਰਤੀਆਂ ਨੇ ਸਵਿਸ ਬੈਂਕਾਂ ਤੋਂ ਮੂੰਹ ਮੋੜਿਆ

ਨਵੀਂ ਦਿੱਲੀ: ਦੁਨੀਆ ਭਰ ਦੇ ਕਾਲੇ ਧਨ ਦਾ ਸਵਰਗ ਸਮਝੇ ਜਾਂਦੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ ਭਾਰਤੀਆਂ ਵੱਲੋਂ ਲੁਕਾਈ ਮਾਇਆ ਵਿਚ ਰਿਕਾਰਡ ਕਮੀ ਆਈ ਹੈ ਤੇ ਇਹ ਰਕਮਾਂ ਹੁਣ ਘਟ ਕੇ ਤਕਰੀਬਨ 9000 ਕਰੋੜ ਰੁਪਏ (1æ42 ਅਰਬ ਸਵਿਸ ਫਰੈਂਕ) ਰਹਿ ਗਈਆਂ ਹਨ। ਸੂਤਰਾਂ ਮੁਤਾਬਕ ਇਨ੍ਹਾਂ ਬੈਂਕਾਂ ਵਿਚ ਕਾਲਾ ਧਨ ਲੁਕਾਏ ਜਾਣ ਖ਼ਿਲਾਫ਼ ਦੁਨੀਆ ਭਰ ਵਿਚ ਚੱਲੀ ਮੁਹਿੰਮ ਦੇ ਸਿੱਟੇ ਵਜੋਂ ਬਹੁਤੇ ਧਨਾਂਢ ਹੁਣ ਉਥੇ ਪੈਸਾ ਰੱਖਣਾ ਸੁਰੱਖਿਅਤ ਨਹੀਂ ਸਮਝ ਰਹੇ। ਜ਼ਿਊਰਿਖ਼ ਸਥਿਤ ਸਵਿਸ ਨੈਸ਼ਨਲ ਬੈਂਕ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2012 ਦੇ ਅੰਤ ਵਿਚ ਭਾਰਤੀ ਨਾਗਰਿਕਾਂ ਤੇ ਇਕਾਈਆਂ ਨੇ 1æ34 ਅਰਬ ਸਵਿਸ ਫਰੈਂਕ ਸਿੱਧੇ ਜਮ੍ਹਾਂ ਕਰਵਾਏ ਸਨ ਤੇ 7æ7 ਕਰੋੜ ਸਵਿਸ ਫਰੈਂਕ ਅਮਾਨਤ ਸੰਭਾਲਣ ਵਾਲਿਆਂ ਜਾਂ ਰਕਮਾਂ ਦੀ ਸੰਭਾਲ ਕਰਨ ਵਾਲਿਆਂ ਰਾਹੀਂ ਰੱਖੇ ਹੋਏ ਸਨ। ਅਧਿਕਾਰਤ ਅੰਕੜਿਆਂ ਮੁਤਾਬਕ 2012 ਵਿਚ ਸਵਿਸ ਬੈਂਕਾਂ ਵਿਚ ਰੱਖੇ ਭਾਰਤੀਆਂ ਦੇ ਪੈਸੇ ਵਿਚ 35 ਫੀਸਦੀ ਜਾਂ 4900 ਕਰੋੜ ਰੁਪਏ ਦੀ ਕਮੀ ਆਈ ਹੈ।
ਜੇਕਰ ਆਲਮੀ ਪੱਧਰ ‘ਤੇ ਦੇਖਿਆ ਜਾਵੇ ਤਾਂ ਦੁਨੀਆ ਭਰ ਦੀਆਂ ਇਕਾਈਆਂ ਵੱਲੋਂ ਸਵਿਸ ਬੈਂਕਾਂ ਵਿਚ ਰੱਖਿਆ ਪੈਸਾ 2012 ਦੌਰਾਨ 9æ1 ਫੀਸਦੀ ਜਾਂ 1500 ਅਰਬ ਡਾਲਰ ਦੀ ਕਮੀ ਹੋਈ ਹੈ। ਬੈਂਕ ਨੇ ਇਹ ਵੇਰਵੇ ਅਜਿਹੇ ਮੌਕੇ ਜਾਰੀ ਕੀਤੇ ਹਨ ਜਦੋਂ ਸਵਿਟਜ਼ਰਲੈਂਡ ਉਤੇ ਬੈਂਕਾਂ ਦੇ ਵਿਦੇਸ਼ੀ ਗਾਹਕਾਂ ਬਾਰੇ ਜਾਣਕਾਰੀ ਦੇਣ ਲਈ ਅਮਰੀਕਾ ਤੇ ਭਾਰਤ ਸਣੇ ਵੱਖ-ਵੱਖ ਮੁਲਕਾਂ ਦਾ ਦਬਾਅ ਵਧ ਰਿਹਾ ਹੈ।
ਸਵਿੱਸ ਬੈਂਕਾਂ ਵਿਚ ਧਨ ਜਮ੍ਹਾਂ ਕਰਾਏ ਜਾਣ ਦੇ ਮਾਮਲੇ ਵਿਚ ਭਾਰਤ ਖਿਸਕ ਕੇ 70ਵੇਂ ਸਥਾਨ ‘ਤੇ ਰਹਿ ਗਿਆ ਹੈ। ਸਵਿੱਟਜ਼ਰਲੈਂਡ ਦੇ ਬੈਂਕਾਂ ਵਿਚ ਪਏ ਕੁੱਲ ਦੁਨੀਆਂ ਦੇ ਧਨ ਵਿਚ ਭਾਰਤ ਦਾ ਸਿਰਫ 0æ10 ਫੀਸਦੀ ਹਿੱਸਾ ਹੈ। ਮੁਲਕ ਦੇ ਸੈਂਟਰਲ ਬੈਂਕ ਵੱਲੋਂ ਹਾਲ ਹੀ ਵਿਚ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇ ਅਖੀਰ ਵਿਚ ਉਨ੍ਹਾਂ ਦੇ ਬੈਂਕਾਂ ਵਿਚ ਭਾਰਤੀ ਗਾਹਕਾਂ ਦੀ ਜਮ੍ਹਾਂ ਪੂੰਜੀ ਕੁੱਲ 1æ42 ਅਰਬ ਸਵਿੱਸ ਫਰਾਂਕਸ (9000 ਕਰੋੜ ਰੁਪਏ ਦੇ ਕਰੀਬ) ਸੀ।
ਇਸ ਪੱਖੋਂ ਬਰਤਾਨੀਆ ਹਾਲੇ ਵੀ  ਮੋਹਰੀ ਬਣਿਆ ਹੋਇਆ ਹੈ ਪਰ ਕਾਫੀ ਥੱਲੇ ਖਿਸਕ ਕੇ 70ਵੇਂ ਸਥਾਨ ‘ਤੇ ਆਇਆ ਹੈ। ਵਿਸ਼ਵ ਦੀਆਂ ਪ੍ਰਮੁੱਖ ਆਰਥਿਕਤਾਵਾਂ ਵਿਚੋਂ ਇਸ ਮਾਮਲੇ ਵਿਚ ਭਾਰਤ ਕਾਫੀ ਥੱਲੇ ਆ ਗਿਆ ਹੈ। ਸਾਲ ਪਹਿਲਾਂ ਭਾਰਤ ਇਸ ਪੱਖੋਂ 55ਵੇਂ ਸਥਾਨ ‘ਤੇ ਸੀ ਤੇ ਭਾਰਤੀਆਂ ਦਾ 2æ18 ਅਰਬ ਸਵਿੱਸ ਫਰਾਂਕ ਉੱਥੇ ਜਮ੍ਹਾਂ ਸਨ। ਹੁਣ ਬਰਤਾਨੀਆ ਤੋਂ ਮਗਰੋਂ ਅਮਰੀਕਾ, ਵੈਸਟ ਇੰਡੀਜ਼, ਜਰਸੀ, ਗੁਰਨਸੇ, ਜਰਮਨੀ, ਫਰਾਂਸ, ਬਹਾਮਾਸ,  ਕੇਮਾਨ ਟਾਪੂ ਤੇ ਹਾਂਗਕਾਂਗ ਦਾ ਨੰਬਰ ਹੈ।
ਬਰਤਾਨੀਆ ਦੇ ਸਵਿੱਟਜ਼ਰਲੈਂਡ ਦੇ ਬੈਂਕਾਂ ਵਿਚ 295 ਅਰਬ ਸਵਿੱਸ ਫਰਾਂਕ ਜਮ੍ਹਾਂ ਹਨ ਜੋ ਕੁੱਲ ਰਾਸ਼ੀ ਦਾ 22 ਫੀਸਦੀ ਬਣਦਾ ਹੈ। ਪਹਿਲੇ 25 ਮੁਲਕਾਂ ਵਿਚ ਸਿੰਗਾਪੁਰ, ਜਪਾਨ, ਇਟਲੀ, ਆਸਟਰਲੀਆ, ਰੂਸ, ਨੀਦਰਲੈਂਡਜ਼, ਸਾਊਦੀ ਅਰਬ ਤੇ ਸਾਈਪਰਸ ਸ਼ਾਮਲ ਹਨ। ਚੀਨ (26), ਕੈਨੇਡਾ (28), ਬਰਾਜ਼ੀਲ (39) ਦੱਖਣੀ ਅਫਰੀਕਾ (50) ਦੀ ਸਥਿਤੀ ਭਾਰਤ ਨਾਲੋਂ ਬਿਹਤਰ ਹੈ। ਪਾਕਿਸਤਾਨ ਦਾ ਇਸ ਸੂਚੀ ਵਿਚ 69ਵਾਂ ਸਥਾਨ ਹੈ।

Be the first to comment

Leave a Reply

Your email address will not be published.