ਬਿਹਾਰ ਵਿਚ ਹਾਰ?

ਲੱਗਦਾ ਸੀ ਬਹੁਤਿਆਂ ਨੂੰ ਪਾਏਗਾ ਬਿਹਾਰ ਮੋੜਾ, ਤੋੜੇਗਾ ਹੰਕਾਰ ਇਹੋ ਸੋਚਾਂ ਸੀ ਵਿਚਾਰੀਆਂ।
ਬੜਾ ਹੀ ਅਜੀਬ ਵੋਟਾਂ ਵਾਲਾ ਅਲਜਬਰਾ ਐ, ਗੁਣਾ ਤੇ ਘਟਾਉ ਤਕਸੀਮਾਂ ਨੇ ਨਿਆਰੀਆਂ।
ਦੇਖ ਕੇ ਤੇਜੱਸਵੀ ਦਾ ਤੇਜ ਆਗੂ ਸੋਚੀਂ ਪਏ, ਤੇਜੀ ਨਾਲ ਕਿੱਦਾਂ ਉਹਨੇ ਭਰੀਆਂ ਉਡਾਰੀਆਂ।
ਖੁਸ਼ ਪੂਰਾ ਹੋਇਆ ਭਾਵੇਂ ਜਗਿਆ ‘ਚਿਰਾਗ’ ਨਾ, ਤੇਲ ਜਿਹਨੂੰ ਦਿੱਤਾ ਸੀਗਾ ‘ਭਗਵੇਂ’ ਖਿਡਾਰੀਆਂ।
ਸੀ. ਪੀ. ਆਈ. (ਐਮ) ਨਾਲੇ ‘ਪੰਜਾ’ ਤੇ ਉਵੈਸੀ ਜਿੱਤੇ, ਵੋਟਰਾਂ ਨੇ ਸੋਚਾਂ ‘ਚਾਰੇ ਪਾਸੇ’ ਨੂੰ ਖਿਲਾਰੀਆਂ।
ਸਾਰਿਆਂ ਨੂੰ ਗੱਫੇ ਦਿੱਤੇ ਕੱਟਾ-ਕੱਟੀ ਕੱਢਿਆ ਨਾ, ਫਾਸ਼ੀਵਾਦੀਆਂ ਨੂੰ ਗਲ ਪਾ ਲਿਆ ਬਿਹਾਰੀਆਂ!