ਖੱਟ ਕੇ ਕਲੰਕ ਗਏ ਹਾਕਮਾਂ ਨੂੰ ਭੁੱਲ ਜਾਂਦੇ, ਚਾਨਣਾ ਨਾ ਦਿਸੇ ਇਤਿਹਾਸ ਵਾਲੇ ਲੰਪ ਦਾ।
ਪਹਿਲਾਂ ਹੋਸ਼ ਕਰਦੇ ਨਾ ਮਗਰੋਂ ਸਵਾਦ ਆਵੇ, ਨਾਲ ਵਾਲੀ ਜੁੰਡਲੀ ਦੇ ਦਿੱਤੇ ਹੋਏ ਪੰਪ ਦਾ।
ਨਹਿਸ਼ ਦੇ ਯਾਰਾਨੇ ਦਾ ਪੁੱਠਾ ਅਸਰ ਪਿਆ, ‘ਹਾਊ ਡੀ ਮੋਦੀ’ ਵਾਲੇ ਮਚਾਏ ਹੜਕੰਪ ਦਾ।
ਜਿਸ ਦੇ ਵਿਰੁਧ ਲੋਕੀਂ ਗੁੱਸੇ ਵਿਚ ਵੋਟਾਂ ਪਾਉਣ, ਵੋਟਾਂ ਦੇ ਨਤੀਜੇ ਰਾਹ ਦਿਖਾਉਂਦੇ ਉਹਨੂੰ ਡੰਪ ਦਾ।
ਕਦੋਂ ਥੱਲੇ ਆਣ ਡਿੱਗੇ ਹੁੰਦਾ ਨਾ ਭਰੋਸਾ ਕੋਈ, ਧਨ ਧੌਂਸ ਮਾਇਆ ਤੇ ਹੰਕਾਰ ਵਾਲੇ ਜੰਪ ਦਾ।
ਨੀਤੀਆਂ ਨਸਲਵਾਦੀ ਲੈ ਕੇ ਡੁੱਬ ਜਾਣ ਕਿੱਦਾਂ, ਦੇਖ ਲਉ ਹੁਕਮਰਾਨੋ ਹੋਇਆ ਕੀ ਟਰੰਪ ਦਾ!
