ਪਵਣੁ ਗੁਰੂ ਪਾਣੀ ਪਿਤਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਧਰਮ, ਫਿਲਾਸਫੀ ਤੇ ਵਿਗਿਆਨ ਤਿੰਨੇ ਗਿਆਨਮੁਖੀ ਸ਼ਬਦ (ਠeਰਮਸ) ਹਨ, ਪਰ ਹਨ ਤਿੰਨੇ ਵੱਖ ਵੱਖ ਅਰਥਾਂ ਵਾਲੇ। ਇਤਿਹਾਸ ਪੱਖੋਂ ਇਹ ਮਨੁੱਖੀ ਸਮਝ ਦੇ ਵਿਕਾਸ ਨਾਲ ਜੁੜੇ ਹੋਏ ਹਨ, ਪਰ ਗਿਆਨ ਦੇ ਵਿਕਾਸ ਨਾਲ ਜੁੜੇ ਹੋਣ ਕਰ ਕੇ ਇਨ੍ਹਾਂ ਦੀਆਂ ਕੋਈ ਸਹੀ ਸਲਾਮਤ ਇਤਿਹਾਸਕ ਹੱਦਾਂ ਨਹੀਂ ਮਿੱਥੀਆਂ ਜਾ ਸਕਦੀਆਂ। ਢਾਈ ਹਜ਼ਾਰ ਸਾਲ ਪਹਿਲਾਂ ਯੁਨਾਨ ਵਿਚ ਧਰਮ ਵੀ ਸੀ, ਫਿਲਾਸਫੀ ਵੀ ਸੀ ਤੇ ਵਿਗਿਆਨ ਵੀ ਸੀ। ਉਸ ਦੇਸ਼ ਵਿਚ ਇਹ ਤਿੰਨੇ ਸਿਖਰ ‘ਤੇ ਸਨ, ਪਰ ਉਥੇ ਹੀ ਦੁਨੀਆਂ ਦੇ ਪ੍ਰਸਿੱਧ ਫਿਲਾਸਫਰ ਤੇ ਵਿਗਿਆਨਕ ਸੋਚ ਦੇ ਮਾਹਿਰ ਸੁਕਰਾਤ ਨੂੰ ਇਹ ਇਲਜ਼ਾਮ ਲਾ ਕੇ ਮਾਰਿਆ ਗਿਆ ਸੀ ਕਿ ਉਸ ਨੇ ਯੁਨਾਨ ਦੇ ਸਰਕਾਰੀ ਦੇਵਤਿਆਂ ਦਾ ਨਿਰਾਦਰ ਕੀਤਾ ਹੈ ਤੇ ਆਪਣੇ ਅਗਾਂਹਵਧੂ ਵਿਚਾਰਾਂ ਨਾਲ ਨੌਜਵਾਨਾਂ ਨੂੰ ਵਰਗਲਾਇਆ ਹੈ! ਅੱਜ ਵੀ ਇਹ ਤਿੰਨੇ ਸੰਸਾਰ ਦੇ ਵੱਡੇ ਹਿੱਸੇ ਵਿਚ ਇੱਕਠੇ ਪਾਏ ਜਾਂਦੇ ਹਨ।

ਇਨ੍ਹਾਂ ਤਿੰਨਾਂ ਦਾ ਆਪਸੀ ਫਰਕ ਇਕ ਨੂੰ ਦੂਜੇ ਤੋਂ ਨਿਖੇੜਦਾ ਹੈ। ਧਰਮ ਰੱਬ ਦੀ ਹਸਤੀ ਮੰਨ ਕੇ ਉਸ ਦੀ ਬਖਸ਼ਿਸ਼ ਲਈ ਪੂਜਾ ਪਾਠ (ੱੋਰਸਹਪਿ) ਦਾ ਰੁਝਾਨ ਹੈ। ਇਹ ਰੱਬ ਤਰ੍ਹਾਂ ਤਰ੍ਹਾਂ ਦੇ ਨਾਂਵਾਂ, ਥਾਂਵਾਂ, ਗੁਣਾਂ ਸ਼ਕਤੀਆਂ ਵਾਲੇ ਹੋ ਸਕਦੇ ਹਨ, ਉਨ੍ਹਾਂ ਦੇ ਸਿਮਰਨ ਜਾਂ ਰਿਝਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਪਰੰਪਰਾਵਾਂ, ਰਾਵਾਂ, ਥਾਂਵਾਂ ਤੇ ਕਥਾਵਾਂ ਹੋ ਸਕਦੀਆਂ ਹਨ, ਉਨ੍ਹਾਂ ਨੂੰ ਲੈ ਕੇ ਸੰਸਾਰ ਦੀ ਉਤਪਤੀ ਤੇ ਸੰਗਠਨ ਬਾਰੇ ਵੱਖ ਵੱਖ ਵਿਆਖਿਆਵਾਂ ਹੋ ਸਕਦੀਆਂ ਹਨ ਤੇ ਉਨ੍ਹਾਂ ਦੇ ਵਰਣਨ ਜਾਂ ਗੁਣਗਾਣ ਲਈ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਹੋ ਸਕਦੇ ਹਨ, ਪਰ ਜੇ ਕਿਸੇ ਵਿਚਾਰ ਵਿਚ ਈਸ਼ਵਰ ਤੇ ਭਗਤੀ ਦੇ ਅੰਸ਼ ਸ਼ਾਮਲ ਹਨ, ਇਹ ਧਰਮ ਹੈ।
ਫਿਲਾਸਫੀ ਦਾ ਮਨੋਰਥ ਤਰਕ ਤੇ ਵਿਚਾਰ ਰਾਹੀਂ ਮਨੁੱਖੀ ਪ੍ਰਸ਼ਨਾਂ ਦੇ ਉੱਤਰ ਜਾਣਨਾ ਹੈ। ਜੇ ਵਿਵੇਕ ਤੇ ਬੁੱਧੀ ਦੀ ਪਰਖ ‘ਤੇ ਕੋਈ ਉੱਤਰ ਖਰਾ ਨਹੀਂ ਉਤਰਦਾ ਤਾਂ ਉਹ ਅੱਗੇ ਨਹੀਂ ਚਲਦਾ। ਫਿਲਾਸਫੀ ਵਿਚ ਮੁੱਢਲਾ ਸੰਕਲਪ ਕਿਸੇ ਮਨੌਤ ਨਾਲ ਜੁੜਿਆ ਹੋ ਸਕਦਾ ਹੈ, ਪਰ ਉਸ ਵਿਚ ਕੋਈ ਪਵਿੱਤਰ ਹਸਤੀ ਅਤੇ ਪੂਜਾ ਨਹੀਂ ਹੁੰਦੀ। ਉਹ ਉਦੋਂ ਤੀਕ ਹੀ ਵਿਚਾਰ ਸ਼੍ਰਿੰਖਲਾ ਦਾ ਭਾਗ ਹੈ, ਜਦੋਂ ਤੀਕ ਉਸ ਤੋਂ ਵਧੇਰੇ ਤਰਕਪੂਰਣ ਸੰਕਲਪ ਜਾਂ ਵਿਚਾਰ ਪੈਦਾ ਨਹੀਂ ਹੋ ਜਾਂਦਾ। ਪਲੈਟੋ “ਚੰਗਿਆਈ ਦੇ ਖਿਆਲ” (ੀਦeਅ ਾ ਟਹe ਘੋਦ) ਨੂੰ ਮੰਨਦਾ ਸੀ, ਪਰ ਇਸ ਨੂੰ ਰੱਬ ਮੰਨ ਕੇ ਇਸ ਦੀ ਪੂਜਾ ਨਹੀਂ ਸੀ ਕਰਦਾ। ਉਸ ਦੇ ਵਿਦਿਆਰਥੀ ਅਰਸਤੂ ਨੇ ਇਸ ਮਾਨਤਾ ਨੂੰ ਨਖਿੱਧ ਕਰ ਕੇ ਚੰਗੇ ਜੀਵਨ (ਘੋਦ .ਿe) ਦਾ ਸੰਕਲਪ ਲਿਆਂਦਾ। ਉਸ ਨੇ ਵੀ ਇਸ ਦੀ ਪੂਜਾ ਨਹੀਂ ਕੀਤੀ। ਸੰਸਾਰ ਨੂੰ ਉਸ ਦਾ ਵਿਚਾਰ ਨਿੱਗਰ ਲੱਗਿਆ ਤੇ ਉਸ ਨੂੰ ਅਪਨਾ ਲਿਆ। ਪਲੈਟੋ ਦਾ ਸੰਕਲਪ ਕਿਤਾਬਾਂ ਵਿਚ ਧਰਿਆ ਰਹਿ ਗਿਆ। ਹੀਗਲ ਨੇ ਆਪਣਾ ਵਿਰੋਧ-ਵਿਕਾਸ (ਧਅਿਲeਚਟਚਿਸ) ਦਾ ਸਿਧਾਂਤ ਕਾਲ-ਆਤਮਾ (ਠਮਿe ੰਪਰਿਟਿ ੋਰ ਘeਸਿਟ) ਨੂੰ ਮੰਨ ਕੇ ਘੜ੍ਹਿਆ; ਪਰ ਕਾਲ-ਆਤਮਾ ਕੋਈ ਰੱਬ ਨਹੀਂ ਸੀ ਤੇ ਨਾ ਹੀ ਕਿਸੇ ਨੇ ਇਸ ਦੀ ਪੂਜਾ ਕੀਤੀ। ਕਾਰਲ ਮਾਰਕਸ ਨੇ ਇਸ ਕਾਲ-ਆਤਮਾ ਦੀ ਥਾਂ ਪਦਾਰਥ ਦਾ ਸੰਕਲਪ ਅਪਨਾਇਆ ਤੇ ਮਨੁੱਖੀ ਇਤਿਹਾਸ ਨੂੰ ਵਿਰੋਧ-ਵਿਕਾਸੀ ਸਿਧਾਂਤ ਅਨੁਸਾਰ ਜਾਂਚ ਕੇ ਮਨੁੱਖੀ ਜੀਵਨ ਦੀ ਨਿਯਮ-ਬੱਧ ਵਿਆਖਿਆ ਕੀਤੀ। ਉਸ ਨੇ ਫਿਲਾਸਫੀ ਨੂੰ ਵਿਗਿਆਨ ਨਾਲ ਜੋੜ ਕੇ ਇਸ ਦਾ ਭੋਗ ਪਾ ਦਿੱਤਾ। ਅੱਜ ਕੱਲ ਹੀਗਲ ਦਾ ਨਹੀਂ, ਮਾਰਕਸ ਦਾ ਨਗਾਰਾ ਵੱਜਦਾ ਹੈ। ਉਸ ਦੇ ਆਲੋਚਕ ਵੀ ਉਸ ਦੇ ਸਿਧਾਂਤ ਦਾ ਲੋਹਾ ਮੰਨਦੇ ਹਨ, ਪਰ ਪਦਾਰਥ ਰੱਬ ਨਹੀਂ ਹੈ।
ਇਸ ਲਈ ਫਿਲਾਸਫੀ ਧਰਮ, ਮਿਥਿਹਾਸ, ਅੰਧ-ਵਿਸ਼ਵਾਸ ਤੇ ਭਗਤੀ-ਮਾਨਸਿਕਤਾ ਤੋਂ ਮੁਕਤ ਹੁੰਦੀ ਹੈ ਤੇ ਵਿਚਾਰਾਂ ਦੀ ਨਿੱਗਰਤਾ ਅਨੁਸਾਰ ਵਧਦੀ ਹੈ, ਪਰ ਵਿਗਿਆਨ ਇਸ ਤੋਂ ਵੀ ਇਕ ਕਦਮ ਅੱਗੇ ਹੈ। ਇਸ ਦੇ ਪਛਾਣ-ਸ਼ਬਦ ਯਥਾਰਥ, ਸਰਵੇਖਣ, ਤਰਕ ਤੇ ਪਰਿਖਣ ਹਨ। ਇਸ ਅਨੁਸਾਰ ਤਰਕ ਤੇ ਵਿਚਾਰ ਦੀ ਓਹੀ ਸਥਿਤੀ ਜਾਂ ਹਾਲਤ (ੰਟਅਟe) ਸਹੀ ਹੈ, ਜੋ ਯਥਾਰਥਕ ਹੋਵੇ ਤੇ ਪ੍ਰੀਖਿਆ ਉਤੇ ਖਰੀ ਉਤਰਦੀ ਹੋਵੇ। ਭਾਵ ਜੋ ਕਰ ਕੇ ਦੇਖਿਆਂ ਠੀਕ ਹੈ, ਉਹੀ ਠੀਕ ਹੈ। ਇਸ ਲਈ ਵਿਗਿਆਨ ਕੋਈ ਮਨੋਰਥ ਨਹੀਂ, ਹਾਂ ਕਿਸੇ ਮਨੋਰਥ ਦੀ ਸੇਧ ਜਰੂਰ ਦੇ ਸਕਦਾ ਹੈ।
ਜਪੁਜੀ ਦੇ ਅੰਤ ਵਿਚ ਆਇਆ ਸਲੋਕ ਜਪੁਜੀ ਦੇ ਸਿੱਖੀ ਸਿਧਾਂਤ ਦਾ ਨਿਰਮਲ ਤੇ ਨਿਰਪੱਖ ਸਾਰ ਹੈ। ਇਹ ਜਪੁਜੀ ਦੀ ਸਿਧਾਂਤਕ ਸਥਿਤੀ ਨੂੰ ਸਪਸ਼ਟ ਕਰਦਾ ਹੈ। ਭਾਵੇਂ ਜਪੁਜੀ ਦੀ ਸਥਿਤੀ ਉਂਜ ਵੀ ਕਿਸੇ ਤਰ੍ਹਾਂ ਅਸਪਸ਼ਟ ਨਹੀਂ, ਪਰ ਫਿਰ ਵੀ ਇਸ ਨਿਚੋੜ ਦੇ ਅਧਿਐਨ ਤੋਂ ਇਸ ਦੀ ਪ੍ਰਕਿਰਤੀ ਬਾਰੇ ਕਈ ਸਹੀ ਸਿੱਟੇ ਮਿਲਦੇ ਹਨ। ਇਹ ਸਿੱਟੇ ਇਸ ਗੱਲ ਦਾ ਨਿਰਣਾਇਕ ਉਤਰ ਦਿੰਦੇ ਹਨ ਕਿ ਗੁਰੂ ਸਾਹਿਬ ਦੀ ਜਪੁਜੀ ਬਾਣੀ ਧਰਮ, ਫਿਲਾਸਫੀ ਤੇ ਵਿਗਿਆਨ-ਤਿੰਨਾਂ ਵਿਚੋਂ ਕੀ ਹੈ। ਕਈ ਵਿਦਵਾਨ ਇਸ ਸਲੋਕ ਬਾਰੇ ਸ਼ੰਕਾ ਖੜ੍ਹਾ ਕਰਦੇ ਹਨ ਕਿ ਇਹ ਗੁਰੂ ਨਾਨਕ ਦਾ ਲਿਖਿਆ ਨਹੀਂ ਹੈ, ਸਗੋਂ ਕਿਸੇ ਹੋਰ ਗੁਰੂ ਦਾ ਲਿਖਿਆ ਹੈ। ਸ਼ਾਇਦ ਉਹ ਇਸ ਨੂੰ ਜਪੁਜੀ ਨਾਲੋਂ ਨਿਖੇੜ ਕੇ ਇਸ ਦੀ ਵਿਆਖਿਆ ਬਾਰੇ ਕੋਈ ਭਰਮ ਪੈਦਾ ਕਰਨਾ ਚਾਹੁੰਦੇ ਹੋਣ, ਪਰ ਇਸ ਵਿਚਲੀ ਜਪੁਜੀ ਵਾਲੀ ਸ਼ਬਦਾਵਲੀ, ਕਾਵਿ-ਸ਼ੈਲੀ ਤੇ ਨਿਰਲੇਪਤਾ ਸਿੱਧ ਕਰਦੇ ਹਨ ਕਿ ਇਹ ਗੁਰੂ ਸਾਹਿਬ ਦੀ ਹੀ ਰਚਨਾ ਹੈ ਤੇ ਜਪੁਜੀ ਦਾ ਅਨਿੱਖੜਵਾਂ ਅੰਗ ਹੈ। ਇਸੇ ਲਈ ਗੁਰੂ ਅਰਜਨ ਨੇ ਵੀ ਇਸ ਨੂੰ ਗੁਰੂ ਸਾਹਿਬ ਦੀ ਕ੍ਰਿਤੀ ਮੰਨ ਕੇ ਆਦਿ ਗ੍ਰੰਥ ਵਿਚ ਗੁਰੂ ਸਾਹਿਬ ਦੇ ਨਾਂ ਹੇਠ ਲਿਖਿਆ ਹੈ। ਪੰਜਵੇਂ ਗੁਰੂ ਦੀ ਇਹ ਗਵਾਹੀ ਇਨ੍ਹਾਂ ਵਿਦਵਾਨਾਂ ਦੇ ਬੇ-ਬੁਨਿਆਦ ਇਤਰਾਜਾਂ ਨੂੰ ਸਾਫ ਕਰਨ ਲਈ ਕਾਫੀ ਹੈ। ਇਸ ਲਈ ਇਸ ਸਲੋਕ ਵਿਚਲਾ ਨਿਚੋੜ ਗੁਰੂ ਨਾਨਕ ਦਾ ਆਪਣਾ ਹੈ।
ਇਸ ਸਲੋਕ ਦੇ ਅਵਲੋਕਨ ਤੋਂ ਪਹਿਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਸ ਵਿਚ ਕਿਸੇ ਦੈਵੀ ਹੋਂਦ ਭਾਵ ਰੱਬ ਤੇ ਉਸ ਦੀ ਭਗਤੀ ਦਾ ਕੋਈ ਜ਼ਿਕਰ ਨਹੀਂ ਹੈ। ਸਮੁੱਚੇ ਜਪੁਜੀ ਵਿਚ ਇਹ ਦੂਜੀ ਥਾਂ ਹੈ, ਜਿੱਥੇ ਜੇ ਗੁਰੂ ਸਾਹਿਬ ਚਾਹੁੰਦੇ ਤਾਂ ਕਿਸੇ ਅਧਿਆਤਮਕ ਸ਼ਕਤੀ ਦਾ ਜ਼ਿਕਰ ਕਰ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਦੇ ਜ਼ਿਕਰ ਦੀ ਪਹਿਲੀ ਥਾਂ 34ਵੀਂ ਪਉੜੀ ਹੋ ਸਕਦੀ ਸੀ, ਉਹ ਉਥੇ ਵੀ ਚੁੱਪ ਰਹੇ ਸਨ। ਕਈ ਵਿਦਵਾਨ ਬਹਿਸ ਕਰਦੇ ਹਨ ਕਿ ਇਸ ਸਲੋਕ ਵਿਚ ਆਇਆ ‘ਧਰਮੁ ਹਦੂਰਿ’ ਰੱਬ ਹੈ ਤੇ ‘ਨਾਮੁ ਧਿਆਇਆ’ ਭਗਤੀ ਦਾ ਪ੍ਰਤੀਕ ਹੈ, ਪਰ ਉਹ ਭੁਲ ਜਾਂਦੇ ਹਨ ਕਿ ‘ਧਰਮੁ ਹਦੂਰਿ’ ਸਮਾਨਤਾ ਦੇ ਸਖਤ ਸਿਧਾਂਤ ਦਾ ਵਿਅਕਤੀਕਰਣ (ਫeਰਸੋਨਿਚਿਅਟਿਨ) ਹੈ। ਕਾਵਿ-ਸਾਹਿਤ ਵਿਚ ਇਹ ਕਈ ਵਾਰ ਕਰਨਾ ਹੀ ਪੈ ਜਾਂਦਾ ਹੈ, ਖਾਸ ਕਰ ਕੇ ਜਿੱਥੇ ਰਚਨਾ ਦਾ ਪਾਤਰ (ੁੰਬਜeਚਟ) ਅਗਿਆਤ ਜਾਂ ਵਿਸਰਜਿਤ (ਧeੁਸeਦ) ਹੋਵੇ, ਪਰ ਉਸ ਨੂੰ ਸੰਬੋਧਨ ਕਰਕੇ ਗੱਲ ਕਰਨੀ ਪਵੇ। ਪੱਛਮ ਵਿਚ ਅੰਗਰੇਜ਼ੀ ਕਵੀ ਰੈਲਫ ਵਾਲਡੋ ਐਮਰਸਨ ਨੇ ਆਪਣੀ ਕਵਿਤਾ ‘ੌਦe ਟੋ ਭeਅੁਟੇ’ ਵਿਚ ਸੁੰਦਰਤਾ ਦਾ ਵਿਅਕਤੀਕਰਨ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜਾਨ੍ਹ ਕੀਟਸ ਨੇ ‘ੌਦe ਟੋ ਂਗਿਹਟਨਿਗਅਲe’ ਵਿਚ ਬੁਲਬੁਲ ਦਾ ਤੇ ਪੀ. ਬੀ. ਸ਼ੈਲੇ ਨੇ ਆਪਣੀਆਂ ਲੰਮੀਆਂ ਵਾਰਾਂ ਵਿਚ ਪੱਛਮੀ ਹਵਾਵਾਂ ਤੇ ਸਕਾਈ-ਲਾਰਕ ਨੂੰ ਵਿਅਕਤੀ-ਰੂਪ ਦਿੱਤਾ ਹੋਇਆ ਹੈ।
“ਨਾਮੁ ਧਿਆਉਣਾ” ਪਰਮ-ਸਤਿ ਦੇ ਅਸਲ ਨਾਮ ਨੂੰ ਲੱਭਣ ਵਲ ਧਿਆਨ ਦੇਣਾ ਭਾਵ ਖੋਜ ਦਾ ਰੁਝਾਨ ਹੈ। ਵਿਆਕਰਣ ਦੇ ਮਾਹਿਰ ਜਾਣਦੇ ਹਨ ਕਿ ਨਾਮ ਇਕ ਸਾਧਾਰਨ ਨਾਮ ਹੈ, ਜੋ ਹਰ ਚੀਜ਼ ਦਾ ਹੁੰਦਾ ਹੈ। ਇਸ ਤੋਂ ਇਲਾਵਾ ਹਰ ਇਕ ਚੀਜ਼ ਦਾ ਆਪਣਾ ਇਕ ਗੁਣ-ਆਧਾਰਿਤ ਵਿਸ਼ੇਸ਼ ਨਾਮ ਹੁੰਦਾ ਹੈ। ਇਸ ਲਈ ਸ੍ਰਿਸ਼ਟੀ ਦੇ ਪਾਰਲੇ ਤੱਤ ਭਾਵ ਪਰਮ-ਸਤਿ ਦਾ ਵੀ ਤਾਂ ਉਸ ਦੇ ਗੁਣਾਂ ਤੇ ਵਡਿਆਈਆਂ ‘ਤੇ ਆਧਾਰਿਤ ਇਕ ਵਿਸ਼ੇਸ਼ ਨਾਮ ਹੋਵੇਗਾ। ਉਸ ਨਾਮ ਨੂੰ ਲੱਭਣ ਲਈ ਪਹਿਲਾਂ ਖੋਜ ਕਰਕੇ ਉਸ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਦਾ ਗਿਆਨ ਹਾਸਲ ਕਰਨਾ ਪਵੇਗਾ। ਇਸ ਉਪਰੰਤ ਹੀ ਨਾਮ ਅਰਥਾਤ ਸਾਧਾਰਨ ਨਾਮ ਤੋਂ ਵਿਸ਼ੇਸ਼ ਨਾਮ ਅਰਥਾਤ ਸਤਿ ਨਾਮੁ ਤੀਕ ਜਾਇਆ ਜਾ ਸਕੇਗਾ। ਸੋ, ਗੁਰੂ ਸਾਹਿਬ ਅਨੁਸਾਰ ਨਾਮੁ ਧਿਆਉਣਾ ਸਾਧਾਰਨ ਨਾਮ ਤੋਂ ਵਿਸ਼ੇਸ਼ ਨਾਮ ਤੀਕ ਦਾ ਸਫਰ ਹੈ। ਅਧਿਆਤਮਵਾਦੀ ਧਿਆਉਣ ਦੇ ਦੋ ਹੋਰ ਅਰਥ ਕੱਢਦੇ ਹਨ: ਸਮਾਧੀ ਲਾ ਕੇ ਸੋਚਣਾ ਤੇ ਮਾਲਾ ਫੇਰ ਕੇ ਨਾਮ-ਸ਼ਬਦ ਨੂੰ ਰਟਣਾ। ਇਹ ਦੋਵੇਂ ਅਰਥ ਠੀਕ ਨਹੀਂ, ਕਿਉਂਕਿ ਇਹ ਦੋਵੇਂ ਹੀ ਗੁਰੂ ਸਾਹਿਬ ਵਲੋਂ ਪ੍ਰਵਾਨਿਤ ਨਹੀਂ। ਇਨ੍ਹਾਂ ਵਿਚੋਂ ਪਹਿਲੇ ਅਰਥ ਨੂੰ ਗੁਰੂ ਸਾਹਿਬ ਪਹਿਲੀ ਪਉੜੀ ਵਿਚ ਨਕਾਰਦੇ ਹਨ ਤੇ ਦੂਜੇ ਨੂੰ 32ਵੀਂ ਵਿਚ। ਉਂਜ ਵੀ ਜੇ ਉਨ੍ਹਾਂ ਨੇ ਧਿਆਉਣ ਦਾ ਅਰਥ ਪੂਜਾ ਪਾਠ ਦੱਸਿਆ ਹੁੰਦਾ ਤਾਂ ਇਸ ਨੂੰ “ਮੁਸਕਤ” ਭਾਵ ਕਠੋਰ ਕੰਮ ਨਾ ਲਿਖਿਆ ਹੁੰਦਾ। ਭਗਤੀ ਭਾਵ ਵਾਲੇ ਤਾਂ ਇਸ ਨੂੰ ਪ੍ਰਭੂ ਸੇਵਾ ਸਮਝ ਕੇ ਪ੍ਰੇਮ ਭਾਵਨਾ ਨਾਲ ਕਰਦੇ ਹਨ। ਭਗਤੀ ਨੂੰ ਮੁਸਕਤ ਸਮਝਣਾ ਤਾਂ ਭਗਤੀ ਦਾ ਅਨਰਥ ਕਰਨ ਦੇ ਤੁੱਲ ਹੈ।
ਇਸ ਸਲੋਕ ਦੇ ਸਰਸਰੇ ਪਾਠ ਤੋਂ ਦੂਜੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਸ ਵਿਚ ਕਿਸੇ ਮਨਘੜ੍ਹਤ ਸੰਕਲਪ ਨੂੰ ਆਧਾਰ ਨਹੀਂ ਬਣਾਇਆ ਹੋਇਆ। ਇਹ ਕਿਸੇ ਪ੍ਰਚਲਤ ਮਾਨਤਾ ਨੂੰ ਨਹੀਂ ਮੰਨਦਾ ਤੇ ਉਸ ਤੇ ਖਿਆਲੀ ਮਹਿਲ ਨਹੀਂ ਉਸਾਰਦਾ। ਇਹ ਨਾ ਕੋਈ ਅਰਧ-ਸੱਚਾ ਅਨੁਮਾਨ (੍ਹੇਪੋਟਹeਸਸਿ) ਘੜ੍ਹ ਕੇ ਚਲਦਾ ਹੈ ਤੇ ਨਾ ਹੀ ਕੋਈ ਮੁਢਲੇ ਸਿਧਾਂਤ (ਾਂਰਿਸਟ ਫਰਨਿਚਪਿਲeਸ) ਉਲੀਕ ਕੇ ਅੱਗੇ ਵਧਦਾ ਹੈ। ਇਸ ਵਿਚ ਨਾ ਕੋਈ ਜਟਿਲ ਵਿਚਾਰਾਂ ਦਾ ਜਮਘਟਾ ਹੈ ਤੇ ਨਾ ਹੀ ਉਨ੍ਹਾਂ ਦੇ ਆਪਸੀ ਸਬੰਧਾਂ ਦੀ ਚਰਚਾ ਹੈ। ਨਾ ਕੋਈ ਪ੍ਰਸ਼ਨ ਉਠਾਇਆ ਗਿਆ ਹੈ ਤੇ ਨਾ ਉਤਰ ਦਿੱਤਾ ਗਿਆ ਹੈ। ਨਾ ਜਮੀਨ ਵਿਚ ਖੁਭ ਕੇ ਗੱਲ ਕੀਤੀ ਗਈ ਹੈ, ਨਾ ਉਪਰ ਕੁੱਦ ਕੇ। ਨਾ ਪਾਠਕ ਦੇ ਸੋਚਣ ਲਈ ਕੁਝ ਛੱਡਿਆ ਹੈ ਤੇ ਨਾ ਕੁਝ ਕਹਿਣ ਲਈ। ਜੇ ਕੁਝ ਹੈ ਤਾਂ ਪਿਛਲਾ ਯਾਦ ਕਰਨ ਲਈ ਤੇ ਅਗਲਾ ਪ੍ਰਾਪਤ ਕਰਨ ਲਈ। ਇਸ ਵਿਚ ਕਰਮ ਤੇ ਪ੍ਰਤੀਕਰਮ (Aਚਟਿਨ ਅਨਦ ੍ਰeਅਚਟਿਨ) ਦੀ ਬਾਤ ਹੈ। ਇਸ ਲਈ ਇਸ ਵਿਚ ਧਰਮ ਤੇ ਫਿਲਾਸਫੀ ਜਿਹੀ ਕੋਈ ਗੱਲ ਨਹੀਂ ਹੈ। ਹਾਂ, ਅਜੋਕੇ ਸਿੱਖ ਵਿਦਵਾਨ ਇਸ ਦੀ ਪਿਛਲੀ ਤੁਕ ਵਿਚ “ਕੇਤੀ ਛੁਟੀ ਨਾਲਿ” ਦੇ ਮਨ-ਭਾਉਂਦੇ ਅਰਥ ਕਰ ਕੇ ਇਸ ਨੂੰ ਹਿੰਦੂ ਫਿਲਾਸਫੀ ਨਾਲ ਜੋੜਦੇ ਹਨ। ਇਹ ਉਨ੍ਹਾਂ ਦੀ ਗੁਰੂ ਸਾਹਿਬ ਦੀ ਕਾਵਿ-ਸ਼ੈਲੀ ਬਾਰੇ ਅਗਿਆਨਤਾ ਦਾ ਪ੍ਰਤੀਕ ਹੈ।
ਇਸ ਸਲੋਕ ਬਾਰੇ ਤੀਜਾ ਸਰਵੇਖਣ (ੌਬਸeਰਵਅਟਿਨ) ਇਹ ਹੈ ਕਿ ਇਹ ਮਨੁੱਖ ਤੇ ਕੁਦਰਤ ਦੇ ਸਬੰਧਾਂ ਦਾ ਬਣਦਾ ਜ਼ਿਕਰ ਕਰਦਾ ਹੈ ਤੇ ਇਨ੍ਹਾਂ ਤੋਂ ਉਠਦੇ ਸਵਾਲਾਂ ਦੀ ਪ੍ਰਮਾਣਿਤ ਵਿਆਖਿਆ ਕਰਦਾ ਹੈ। ਗੁਰੂ ਸਾਹਿਬ ਇਸ ਸਲੋਕ ਨੂੰ ਹਵਾ, ਪਾਣੀ, ਧਰਤੀ, ਸਮੁੰਦਰ, ਦਿਨ ਤੇ ਰਾਤ ਦੇ ਕੁਦਰਤੀ ਮਾਹੌਲ ਵਿਚ ਪਲ ਰਹੀ ਮਨੁੱਖਤਾ ਦੀ ਗੱਲ ਨਾਲ ਅਰੰਭ ਕਰਦੇ ਹਨ। ਉਨ੍ਹਾਂ ਦਾ ਵਰਣਨ ਹੈ ਕਿ ਕੁਦਰਤੀ ਚੁਗਿਰਦੇ ਦਾ ਭਾਗ ਹੋਣ ਕਰਕੇ ਇਹ ਧਰਤੀ ਗਣਿਤੀ ਕਠੋਰਤਾ ਵਾਲੇ ਪ੍ਰਕ੍ਰਿਤਿਕ ਨਿਯਮਾਂ ਵਿਚ ਬੰਨੀ ਹੋਈ ਹੈ ਅਤੇ ਇੱਥੇ ਇਕ ਇਕ ਗੱਲ ਕੁਦਰਤੀ ਮਨਸ਼ਾ ਦੇ ਪੱਕੇ ਸੂਤਰਾਂ ਅਨੁਸਾਰ ਵਾਪਰਦੀ ਹੈ। ਇਸ ਨਿਯਮ-ਬੱਧ ਦੌੜ ਵਿਚ ਵਿਕਸਦੇ ਲੋਕ ਆਪਣੇ ਕਰਮਾਂ ਅਨੁਸਾਰ ਪ੍ਰਾਪਤੀਆਂ ਕਰਦੇ ਹਨ। ਆਪਣੀਆਂ ਪ੍ਰਾਪਤੀਆਂ ਕਾਰਨ ਕਈ ਆਪਣੀ ਮੰਜ਼ਿਲ ਭਾਵ ਪਰਮ-ਸਤਿ ਦੇ ਗਿਆਨ ਦੇ ਥੋੜ੍ਹਾ ਨੇੜੇ ਹਨ ਤੇ ਕਈ ਥੋੜ੍ਹਾ ਦੂਰ। ਗੁਰੂ ਸਾਹਿਬ ਅਨੁਸਾਰ ਜਿਨ੍ਹਾਂ ਨੇ ਨਾਮ ਧਿਆਉਣ ਦੇ ਮਾਮਲੇ ਵਿਚ ਹੱਡ ਤੋੜਵੀਂ ਮਿਹਨਤ ਕੀਤੀ ਹੈ, ਉਹ ਸਤਿਕਾਰ ਦੇ ਪਾਤਰ ਹਨ। ਭਾਵੇਂ ਉਨ੍ਹਾਂ ਦੀ ਬਹੁਤੀ ਪ੍ਰਾਪਤੀ ਨਹੀਂ ਤੇ ਉਹ ਆਪਣੇ ਪਿੱਛੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਰਨ ਲਈ ਬਹੁਤ ਸਾਰੀ ਮੁਸ਼ੱਕਤ ਛੱਡ ਗਏ ਹਨ ਤਾਂ ਵੀ ਉਨ੍ਹਾਂ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ ਹੈ।
ਜੇ ਮਨੁੱਖਤਾ ਦਾ ਟੀਚਾ ਬ੍ਰਹਮਗਿਆਨ ਹਾਸਲ ਕਰਨਾ ਹੈ ਤਾਂ ਇਹ ਸਲੋਕ ਮਨੁੱਖੀ ਕੋਸ਼ਿਸ਼ਾਂ ਦੇ ਇਤਿਹਾਸ ਦਾ ਸਹੀ ਬਿਆਨ (ੰਟਅਟeਮeਨਟ) ਹੈ। ਗੁਰੂ ਸਾਹਿਬ ਇਸ ਵਿਚ ਇਕ ਪਾਸੇ ਮਿਹਨਤ ਤੇ ਫਲ (ਛਅੁਸe ਅਨਦ ਓਾeਚਟ) ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਕਰਮ ਤੇ ਪ੍ਰਤੀ-ਕਰਮ (Aਚਟਿਨ ਅਨਦ ੍ਰeਅਚਟਿਨ) ਦੀ। ਇਨ੍ਹਾਂ ਵਿਚ ਸਮਾਨਤਾ ਦੀ ਪੱਕੀ ਕੜੀ ਬਿਠਾ ਕੇ ਉਹ ਨਿਊਟਨ ਦੇ ਗੁਰੂਤਾ ਨਿਯਮਾਂ ਦੀ ਰੂਪ ਰੇਖਾ ਪੇਸ਼ ਕਰਦੇ ਲਗਦੇ ਹਨ। ਇਹ ਵਿਗਿਆਨ ਪੱਖ ਦੀ ਗੱਲ ਹੈ, ਕਿਉਂਕਿ ਬਿਨਾ ਪੂਰਵ-ਪਰਿਖਣ ਦੇ ਇਹ ਨਹੀਂ ਕਿਹਾ ਜਾ ਸਕਦਾ ਕਿ ਫਲ ਕਾਰਜ ਕਰਨ ਨਾਲ ਮਿਲਦੇ ਹਨ ਤੇ ਕਾਰਜ ਅਨੁਸਾਰ ਹੀ ਮਿਲਦੇ ਹਨ। ਗੁਰੁ ਸਾਹਿਬ ਦੀ ਇਹ ਅਨੁਭਵੀ ਗੱਲ ਇਸ ਸਲੋਕ ਉਤੇ ਵਿਗਿਆਨਕਤਾ ਦੀ ਮੋਹਰ ਲਾਉਂਦੀ ਹੈ।
ਇਸ ਨਿਚੋੜ ਰੂਪੀ ਬਾਣੀ ਵਿਚ ਗੁਰੂ ਸਾਹਿਬ ਨੇ ਨਿਰਵਿਵਾਦ ਢੰਗ ਨਾਲ ਦੱਸ ਦਿੱਤਾ ਹੈ ਕਿ ਉਨ੍ਹਾਂ ਦਾ ਸਿੱਖੀ ਸਿਧਾਂਤ ਯਥਾਰਥ, ਪ੍ਰਯੋਗ ਤੇ ਪ੍ਰਮਾਣ ਉਤੇ ਆਧਾਰਤ ਹੈ। ਇਹ ਨਾ ਧਾਰਮਿਕ ਹੈ, ਨਾ ਦਾਰਸ਼ਨਿਕ, ਸਗੋਂ ਵਿਗਿਆਨਿਕ ਹੈ; ਪਰ ਅਧਿਆਤਮਵਾਦ ਤੋਂ ਪ੍ਰੇਰਿਤ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਸ ਸਮਝ ਤੋਂ ਬਹੁਤ ਦੂਰ ਹਨ। ਉਹ ਇਸ ਨੂੰ ਪੂਜਾ ਪਾਠ ਦੀ ਸਮਗਰੀ ਤੇ ਪ੍ਰਭੂ ਪੂਜਨ ਦਾ ਸਾਧਨ ਸਮਝਦੇ ਹਨ। ਇਸੇ ਲਈ ਭਗਤੀ ਵਿਚਾਰਧਾਰਾ ਦੇ ਇਹ ਅਜੋਕੇ ਪੈਰੋਕਾਰ ਗੁਰੂ ਸਾਹਿਬ ਦੇ ਇੰਨੀ ਸਰਲ ਭਾਸਾ ਵਿਚ ਲਿਖੇ ਇਸ ਸਲੋਕ ਦਾ ਅਰਥ ਵੀ ਰੁਹਾਨੀਅਤ ਦੀ ਰੰਗਤ ਵਿਚ ਕਰਦੇ ਹਨ। ਉਨ੍ਹਾਂ ਦੀ ਵਿਆਖਿਆ ਦਾ ਨਮੂਨਾ ਹੇਠ ਦਿੱਤਾ ਗਿਆ ਹੈ। ਪਹਿਲਾਂ ਸਲੋਕ ਦੀਆਂ ਤੁਕਾਂ ਤੇ ਉਨ੍ਹਾਂ ਦੇ ਬਣਦੇ ਅਰਥ ਹਾਜ਼ਰ ਹਨ।
ਸਲੋਕੁ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥੧॥
ਇਸ ਸਲੋਕ ਵਿਚ ਗੁਰੂ ਸਾਹਿਬ ਸੰਸਾਰ ਦੇ ਜੀਵਾਂ ਦੀ ਉਤਪਤੀ ਅਤੇ ਪ੍ਰਤੀਪਾਲਨ ਬਾਰੇ ਉਚ-ਪੱਧਰਾ ਸਰਵੇਖਣ ਕਰਦਿਆਂ ਲਿਖਦੇ ਹਨ ਕਿ ਇਨ੍ਹਾਂ ਦੇ ਜੀਵਨ ਵਿਚ ਸਭ ਤੋਂ ਵੱਡਾ ਮਹੱਤਵ ਧਰਤੀ ਦਾ ਹੈ, ਜੋ ਇਨ੍ਹਾਂ ਦੀ ਮਾਂ ਵਾਂਗ ਹੈ। ਜਿਵੇਂ ਮਾਂ ਬੱਚੇ ਲਈ ਖੁਰਾਕ ਪੈਦਾ ਕਰਦੀ ਹੈ, ਤਿਵੇਂ ਇਨ੍ਹਾਂ ਦੇ ਸਭ ਖਾਧ ਪਦਾਰਥ ਧਰਤੀ ਵਿਚੋਂ ਪੈਦਾ ਹੁੰਦੇ ਹਨ। ਪਾਣੀ ਜੋ ਇਨ੍ਹਾਂ ਦਾ ਜੀਵਨ ਆਧਾਰ ਹੈ, ਇਕ ਪਿਤਾ ਵਾਂਗ ਹੈ, ਜਿਸ ਦੇ ਸਹਾਰੇ ਇਹ ਵਧਦੇ-ਫੁਲਦੇ ਹਨ। ਪੌਣ ਦੀ ਸਥਿਤੀ ਗੁਰੂ ਵਾਂਗ ਹੈ, ਜੋ ਨਾ ਸਿਰਫ ਇਨ੍ਹਾਂ ਦੇ ਸਵਾਸਾਂ ਨੂੰ ਚਲਾ ਕੇ ਇਨ੍ਹਾਂ ਨੂੰ ਜਿੰਦਾ ਰੱਖਦੀ ਹੈ, ਸਗੋਂ ਆਪਣੇ ਸੁਤੰਤਰਤਾ ਦੇ ਗੁਣ ਨਾਲ ਉਨ੍ਹਾਂ ਨੂੰ ਆਤਮ ਨਿਰਭਰਤਾ ਸਿਖਾਉਂਦੀ ਹੈ। ਦਿਨ ਤੇ ਰਾਤ ਦੋਵੇਂ ਦਾਈ (ਾਂeਮਅਲe ਨੁਰਸe) ਤੇ ਦਾਏ (ੰਅਲe ਨੁਰਸe) ਵਾਂਗੂੰ ਹਨ, ਜੋ ਦਿਨ-ਰਾਤ ਇਨ੍ਹਾਂ ਦੀ ਪਰਵਰਿਸ਼ ਕਰਦੇ ਹਨ। ਇਨ੍ਹਾਂ ਸਭਨਾਂ ਦੇ ਮਿਲਵਰਤਨੀ ਵਾਤਾਵਰਣ ਵਿਚ ਸਾਰਾ ਸੰਸਾਰ ਖੇਲ ਰਿਹਾ ਹੈ ਭਾਵ ਸਮੁੱਚੇ ਜਗਤ ਦੀ ਜੀਵਨ ਲੀਲਾ ਚਲ ਰਹੀ ਹੈ। ਇਨ੍ਹਾਂ ਸਭਨਾਂ ਦੇ ਚੰਗੇ ਤੇ ਮਾੜੇ ਕੰਮਾਂ ਦਾ ਹਿਸਾਬ ਕਿਤਾਬ “ਧਰਮ ਸਾਹਿਬ” ਨੋਟ ਕਰੀ ਜਾਂਦੇ ਹਨ ਭਾਵ ਕੁਦਰਤ ਦੇ ਨਿਯਮਾਂ ਅਨੁਸਾਰ ਇਕ ਧਰਮ-ਕੰਡੇ ਦੀ ਕੁਸ਼ਲਤਾ ਨਾਲ ਨੋਟ ਹੋਈ ਜਾਂਦਾ ਹੈ। ਇਨ੍ਹਾਂ ਕਰਮਾਂ ਦੇ ਲੇਖੇ ਭਾਵ ਹਿਸਾਬ-ਕਿਤਾਬ ਦੇ ਬਕਾਏ (ਭਅਲਅਨਚe) ਅਨੁਸਾਰ ਹੀ ਜੀਵਾਂ ਦੀਆਂ ਪ੍ਰਾਪਤੀਆਂ ਤੈਅ ਹੁੰਦੀਆਂ ਹਨ। ਇਸ ਲਈ ਕਈ ਆਪਣੇ ਉਦੇਸ਼ਾਂ ਦੇ ਨੇੜੇ ਚਲੇ ਹਨ ਤੇ ਕਈ ਦੂਰ ਰਹਿ ਜਾਂਦੇ ਹਨ। ਇਹੀ ਹਾਲਤ ਪਰਮ-ਸਤਿ ਦੇ ਗਿਆਨ ਦੇ ਖੇਤਰ ਵਿਚ ਹੈ। ਜਿਨ੍ਹਾਂ ਨੇ ਉਸ ਦੇ ਨਾਮ ਵਲ ਧਿਆਨ ਦਿੱਤਾ ਹੈ, ਭਾਵ ਧਿਆਨ ਨਾਲ ਉਸ ਦੇ ਗੁਣ ਵਡਿਆਈਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਦੇ ਸਹੀ ਵਜੂਦ ਅਨੁਸਾਰ ਉਸ ਦਾ ਨਾਮ ਨਿਰਧਾਰਤ ਕਰਨ ਵਲ ਵਧੇ ਹਨ, ਉਹ ਕਰੜੀ ਮਿਹਨਤ ਕਰ ਕੇ ਚਲੇ ਗਏ ਹਨ। ਭਾਵੇਂ ਉਨ੍ਹਾਂ ਨੂੰ ਠੋਸ ਸਫਲਤਾ ਨਹੀਂ ਮਿਲੀ, ਫਿਰ ਵੀ ਉਹ ਆਪਣੇ ਉਦਮ ਵਿਚ ਜੁਟੇ ਰਹਿਣ ਕਰ ਕੇ ਸਰਾਹਣਾ ਦੇ ਪਾਤਰ ਹਨ ਤੇ ਗਿਆਨ ਪ੍ਰਾਪਤੀ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਂਜ ਉਨ੍ਹਾਂ ਦੇ ਕਰਨ ਤੋਂ ਬਾਅਦ ਕਿੰਨੀ ਹੀ ਮਿਹਨਤ ਮੁਸ਼ੱਕਤ ਕਰਨ ਵਾਲੀ ਰਹੀ ਪਈ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੇ ਪੂਰਾ ਕਰਨਾ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੀ ਬਾਣੀ ਜਪੁਜੀ ਨੂੰ ਨਾਮ ਦੀ ਖੋਜ ਤੋਂ ਸ਼ੁਰੂ ਕਰ ਕੇ ਨਾਮ ਦੀ ਖੋਜ ‘ਤੇ ਹੀ ਖਤਮ ਕੀਤਾ ਹੈ। ਉਨ੍ਹਾਂ ਨੇ ਜਿਸ ਮਨੋਰਥ ਨੂੰ ਲੈ ਕੇ ਆਪਣਾ ਕੰਮ ਅਰੰਭਿਆ ਸੀ, ਉਸੇ ਨੂੰ ਚਲਦਾ ਰੱਖਣ ਦੀ ਆਸਾ ਨਾਲ ਇਸ ਨੂੰ ਸਮਾਪਤ ਕੀਤਾ ਹੈ। ਕੁਦਰਤ, ਗਿਆਨ, ਵਿਗਿਆਨ, ਹੁਕਮ, ਯਥਾਰਥ, ਖੋਜ ਤੇ ਨਾਮ ਨੂੰ ਅਰੰਭ ਵਿਚ ਮੁੱਖ ਰੱਖਿਆ ਸੀ ਤੇ ਉਸੇ ਨੂੰ ਅੰਤ ਵਿਚ ਅੱਗੇ ਰੱਖਿਆ ਹੈ। ਵਿਸ਼ਵਾਸ, ਭਗਤੀ, ਸਿਆਣਪਾਂ, ਭਰਮਾਂ ਤੇ ਕਰਾਮਾਤਾਂ ਨੂੰ ਪਹਿਲਾਂ ਵੀ ਦੂਰ ਰੱਖਿਆ ਸੀ ਤੇ ਅਖੀਰ ਵਿਚ ਵੀ ਇਵੇਂ ਹੀ ਕੀਤਾ ਹੈ।
ਆਧੁਨਿਕ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਇਸ ਸਲੋਕ ਦੀ ਵਿਆਖਿਆ ਕਰਦੇ ਲਿਖਦੇ ਹਨ, “ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਚਾਰ ਵਿਚ ਪਰਚੇ ਪਏ ਹਨ)। ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ-ਆਪਣੇ (ਇਨ੍ਹਾਂ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ-ਆਪਣੇ (ਇਨ੍ਹਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। ਹੇ ਨਾਨਕੁ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ ‘ਤੇ) ਉਹ ਉਜਲ ਮੁਖ ਵਾਲੇ ਹਨ ਅਤੇ (ਹੋਰ ਵੀ) ਕਈ ਜੀਵ ਉਨ੍ਹਾਂ ਦੀ ਸੰਗਤ ਵਿਚ (ਰਹਿ ਕੇ) (‘ਕੂੜ ਦੀ ਪਾਲ’ ਢਾਹ ਕੇ ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੋ ਗਏ ਹਨ।”
ਇਸ ਸਲੋਕ ਦੀ ਵਿਆਖਿਆ ਉਪਰੋਕਤ ਵਿਦਵਾਨ ਤੋਂ ਇਲਾਵਾ ਕਈ ਹੋਰਾਂ ਨੇ ਵੀ ਕੀਤੀ ਹੈ, ਪਰ ਸਭ ਨੇ ਇਹੋ ਜਿਹੇ ਹੀ ਅਰਥ ਕੀਤੇ ਹਨ। ਕਈਆਂ ਦੇ ਤਾਂ ਸ਼ਬਦ ਤੇ ਵਾਕ ਵੀ ਆਪਸ ਵਿਚ ਮਿਲਦੇ ਹਨ। ਇਸ ਲਈ ਇਹੀ ਸਮੀਖਿਆ ਉਨ੍ਹਾਂ ਸਭ ‘ਤੇ ਵੀ ਲਾਗੂ ਹੁੰਦੀ ਹੈ। ਇਨ੍ਹਾਂ ਸਭਨਾਂ ਵਿਚ ਅਧਿਆਤਮਵਾਦੀ ਸੋਚ ਪ੍ਰਧਾਨ ਹੈ, ਜਿਸ ਕਾਰਨ ਇਹ ਕਿਸੇ ਤਰਕ ‘ਤੇ ਨਹੀਂ ਖੜ੍ਹਦੇ। ਸੇਵਕ ਬਿਰਤੀ ਕਾਰਨ ਇਹ ਮੌਕਾ ਮਿਲਦਿਆਂ ਹੀ ਪੂਜਾ ਪਾਠ ਵਲ ਝੋਲ ਖਾ ਜਾਂਦੇ ਹਨ ਤੇ ਅੰਦਰੂਨੀ ਦਵੰਧ ਦਾ ਸ਼ਿਕਾਰ ਹੋ ਜਾਂਦੇ ਹਨ। ਮਿਸਾਲ ਵਜੋਂ ਗੁਰੂ ਸਾਹਿਬ ਦੁਨਿਆਵੀ ਜੀਵਨ ਦੇ ਜਿਨ੍ਹਾਂ ਸਹਾਈ ਤੱਤਾਂ ਦਾ ਬਿਆਨ ਕਰਦੇ ਹਨ, ਜਿਨ੍ਹਾਂ ਵਿਚ ਕੋਈ ਵੀ ਤੱਤ ਦੈਵੀ ਨਹੀਂ ਹੈ, ਪਰ ਇਹ ਵਿਦਵਾਨ ਮਨੁੱਖਤਾ ਨਾਲ ਇਨ੍ਹਾਂ ਤੱਤਾਂ ਦੀਆਂ ਭੌਤਿਕ ਸਾਂਝਾਂ ਦੀ ਥਾਂ ਰੁਹਾਨੀ ਸਾਂਝਾਂ ਦੱਸਣ ਲੱਗ ਜਾਂਦੇ ਹਨ। ਇਕ ਟੀਕਾਕਾਰ ਪਵਣ ਨੂੰ ਗੁਰੂ ਦੱਸਦਾ ਹੋਇਆ ਇਸ ਦੀ ਤੁਲਨਾ ਜੀਵ ਤੇ ਆਤਮਾ ਦੇ ਸਬੰਧ ਨਾਲ ਕਰਦਾ ਹੈ, ਦੂਜਾ ਇਸ ਨੂੰ ਗੁਰੂ ਇਸ ਲਈ ਕਹਿੰਦਾ ਹੈ ਕਿ ਇਹ ਗੁਰੂ ਦੇ ਸ਼ਬਦ ਨੂੰ ਬੋਲਣ ਵਿਚ ਸਹਾਈ ਹੁੰਦੀ ਹੈ ਤੇ ਤੀਜਾ ਇਸ ਲਈ ਕਿ ਇਸ ਰਾਹੀਂ ਸੰਗੀਤ ਪੈਦਾ ਹੁੰਦਾ ਹੈ। ਮੰਨਿਆਂ ਪਵਣ ਜੀਵ ਨੂੰ ਸਾਹ ਲੈਣ ਵਿਚ ਕੰਮ ਆਉਂਦੀ ਹੈ ਤੇ ਉਹ ਸਾਹ ਰਾਹੀਂ ਬੋਲਦਾ ਵੀ ਹੈ, ਪਰ ਗੁਰੂ ਰੂਪ ਵਿਚ ਤਾਂ ਉਹ ਉਸ ਨੂੰ ਆਪਣੇ ਵਾਂਗ ਚਲਣਾ ਫਿਰਨਾ, ਹਰਕਤ ਵਿਚ ਆਉਣਾ, ਉਚਾਈ ਵਲ ਉਡਣਾ ਤੇ ਕੰਮ ਕਰਨਾ ਹੀ ਸਿਖਾ ਸਕਦੀ ਹੈ। ਮੰਨ ਲਓ, ਜੇ ਇਹ ਬੋਲਣਾ ਵੀ ਸਿਖਾਉਂਦੀ ਹੈ, ਤਾਂ ਬੋਲ ਚਾਲ ਵਿਚ ਸਿਰਫ ਗੁਰੂ ਦਾ ਸ਼ਬਦ ਹੀ ਤਾਂ ਨਹੀਂ ਹੈ, ਹੋਰ ਵੀ ਬਹੁਤ ਕੁਝ ਹੈ। ਯਥਾਰਥ ਤੋਂ ਵਿਜੋਗੀ ਸੋਚ ਤੇ ਇਕ ਪਾਸੜ ਝੁਕਾਅ ਹੀ ਇਨ੍ਹਾਂ ਵਿਦਵਾਨਾਂ ਦੀਆਂ ਵਿਆਖਿਆਵਾਂ ਦਾ ਮੁੱਖ ਦੋਸ਼ ਹੈ।
ਗੁਰੂ ਸਾਹਿਬ ਨੇ ਧਰਮ ਦੇ ਸ਼ਬਦ ਨੂੰ ਕੁਦਰਤੀ ਪ੍ਰਕ੍ਰਿਆਵਾਂ ਦੀ ਪਰਪੱਕ ਪ੍ਰਵਿਰਤੀ ਲਈ ਵਰਤਿਆ ਹੈ। ਕੁਦਰਤ ਤੋਂ ਕੁਝ ਛੁਪਾਇਆ ਨਹੀਂ ਜਾ ਸਕਦਾ ਤੇ ਇਸ ਤੋਂ ਬਚਿਆ ਨਹੀਂ ਜਾ ਸਕਦਾ। ਹਾਂ, ਕੁਦਰਤ ਦੇ ਇਕ ਵਰਤਾਰੇ ਦੀ ਆੜ ਵਿਚ ਦੂਜੇ ਤੋਂ ਬਚਿਆ ਜਾ ਸਕਦਾ ਹੈ। ਜੋ ਮੀਂਹ ਵਿਚ ਖੜ੍ਹੇਗਾ, ਉਹ ਭਿੱਜਣ ਤੋਂ ਬਚ ਨਹੀਂ ਸਕਦਾ, ਪਰ ਜੇ ਉਹ ਆਪਣੇ ‘ਤੇ ਪੈਣ ਵਾਲਾ ਮੀਂਹ ਛਤਰੀ ‘ਤੇ ਪਵਾ ਲਵੇ ਤਾਂ ਆਪ ਸੁੱਕਾ ਰਹੇਗਾ। ਇਸੇ ਤਰ੍ਹਾਂ ਅੱਗ ਵਿਚ ਸਿੱਧਾ ਹੱਥ ਪਾਉਣ ਨਾਲ ਹੱਥ ਸੜੇਗਾ ਹੀ ਤੇ ਪਾਣੀ ਵਿਚ ਡਿਗਣ ਵਾਲਾ ਪਾਣੀ ਵਿਚ ਡੁਬੇਗਾ ਹੀ। ਸਕੂਲ ਤੋਂ ਗੈਰ ਹਾਜ਼ਰ ਰਹਿਣ ਨਾਲ ਨਾਮ ਕਟਣਾ, ਕਿਸੇ ਨੂੰ ਗਾਲ੍ਹ ਕੱਢਣ ਨਾਲ ਉਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਤੇ ਨੇਕੀ ਕਰਨ ਨਾਲ ਨੇਕੀ ਮਿਲਣਾ ਇਸੇ ਤਰ੍ਹਾਂ ਦੇ ਹੀ ਪੱਕੇ ਕੁਦਰਤੀ ਨਿਯਮ ਹਨ, ਜਿਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ। ਕੁਦਰਤ ਦੇ ਨਿਯਮ ਹਰੇਕ ਕੀਤੇ ਕਰਮ ਦਾ ਹਿਸਾਬ ਬਰਾਬਰ ਰੱਖਦੇ ਹਨ, ਉਹ ਵੀ ਗਿਣਤੀ-ਮਿਣਤੀ ਦੀ ਹਿਸਾਬੀ ਡੂੰਘਾਈ ਤੀਕ ਜਾ ਕੇ। ਕੁਦਰਤੀ ਨਿਯਮ ਦਿਖਾਈ ਨਹੀਂ ਦਿੰਦੇ, ਪਰ ਇਹ ਕੁਦਰਤ ਦੇ ਧਰਮ ਭਾਵ ਪੱਕੇ ਫਰਜ਼ ਵਾਂਗ ਹਰ ਥਾਂ ਲਾਗੂ ਹੁੰਦੇ ਹਨ। ਜਿੱਥੇ ਕੋਈ ਨਹੀਂ ਦੇਖ ਰਿਹਾ ਹੁੰਦਾ, ਉਥੇ ਵੀ ਇਹ ਨਿਯਮ ਦੇਖ ਰਹੇ ਹੁੰਦੇ ਹਨ ਤੇ ਆਪਣਾ ਕੰਮ ਅਚੁੱਕ ਕਰ ਰਹੇ ਹੁੰਦੇ ਹਨ। ਇਸ ਲਈ ਗੁਰੂ ਸਾਹਿਬ ਨੇ ਇਸ ਕੁਦਰਤੀ ਵਰਤਾਰੇ ਨੂੰ ਇਸ ਸ਼ਬਦ ਵਿਚ “ਵਾਚੈ ਧਰਮੁ ਹਦੂਰਿ” ਕਹਿ ਦਿੱਤਾ ਹੈ। ਇਸ ਦਾ ਭਾਵ ਇਹ ਨਹੀਂ ਕਿ ਧਰਮ ਸੱਚੀ ਮੁੱਚੀ ਇਕ ਦੈਵੀ ਕਾਰਿੰਦਾ ਹੈ, ਜੋ ਮਨੁੱਖ ਦੇ ਕੰਮਾਂ ਨੂੰ ਤਾੜਦਾ ਰਹਿੰਦਾ ਹੈ। ਸਭ ਟੀਕਾਕਾਰ ਕਹਿੰਦੇ ਹਨ, “ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।” ਇਸ ਤਰ੍ਹਾਂ ਉਹ ਧਰਮਰਾਜ ਦੇ ਨਾਲ ਨਾਲ ਅਕਾਲ ਪੁਰਖ ਦਾ ਨਾਂ ਵੀ ਵਰਤ ਲੈਂਦੇ ਹਨ, ਜਿਸ ਦਾ ਗੁਰੂ ਸਾਹਿਬ ਨੇ ਇੱਥੇ ਜ਼ਿਕਰ ਵੀ ਨਹੀਂ ਕੀਤਾ। ਜਿੱਥੇ ਅਕਾਲ ਪੁਰਖ ਆ ਗਿਆ, ਉਥੇ ਇਹ ਵਿਦਵਾਨ ਉਸ ਦੀ ਭਗਤੀ ਵੀ ਨਾਲ ਲੈ ਆਉਂਦੇ ਹਨ। ਤਦੇ ਹੀ ਇਹ “ਕਰਮੀ” ਭਾਵ “ਕੰਮਾਂ ਨਾਲ” ਦਾ ਅਰਥ ਪੂਜਾ ਪਾਠ ਵਾਲੇ ਕਰਮ-ਕਾਂਡ ਕਰ ਲੈਂਦੇ ਹਨ।
ਪਰ ਇਸ ਸਲੋਕ ਦੇ ਅਰਥਾਂ ਦਾ ਸਭ ਤੋਂ ਵਧ ਅਨਰਥ ਇਹ ਵਿਦਵਾਨ ਉਦੋਂ ਕਰਦੇ ਹਨ, ਜਦੋਂ ਆਖਰੀ ਦੋ ਤੁਕਾਂ ਦੇ ਖੁਲਾਸੇ ਵਜੋਂ ਉਜਲ-ਮੁੱਖ ਮਹਾਂਪੁਰਸ਼ਾਂ ਦੀ ਭਗਤੀ ਦਾ ਲਾਭ ਕਈ ਹੋਰਾਂ ਨੂੰ ਮਿਲਣ ਦਾ ਦਾਅਵਾ ਕਰਦੇ ਹਨ। ਉਹ ਕਹਿੰਦੇ ਹਨ ਕਿ ਮੁਸ਼ੱਕਤ ਨਾਲ ਭਗਤੀ ਕਰਨ ਵਾਲੇ ਆਪ ਤਾਂ ਅਕਾਲ ਪੁਰਖ ਦੇ ਦਰਬਾਰ ਵਿਚ ਉਚ ਪਦਵੀ ਪਾ ਹੀ ਲੈਂਦੇ ਹਨ, ਉਨ੍ਹਾਂ ਦੀ ਵਾਧੂ ਭਗਤੀ ਦਾ ਲਾਭ ਕਈ ਹੋਰਾਂ ਨੂੰ ਵੀ ਮਿਲ ਜਾਂਦਾ ਹੈ। ਇਹ ਅਰਥ ਦਿੰਦੇ ਉਹ ਉਪਰਲੀ ਤੁਕ ਤੋਂ ਅੱਖਾਂ ਮੀਟ ਲੈਂਦੇ ਹਨ, ਜਿੱਥੇ ਗੁਰੂ ਸਾਹਿਬ ਨੇ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਲਿਖਿਆ ਹੈ। ਇਸ ਉਤਲੀ ਤੁਕ ਦੀ ਦ੍ਰਿਸ਼ਟੀ ਤੋਂ ਤਾਂ ਉਨ੍ਹਾਂ ਦੇ ਅਰਥ ਬਿਲਕੁਲ ਗਲਤ ਹਨ। ਇਸ ਦਾ ਮਤਲਬ ਹੈ ਕਿ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ, ਜਿਨ੍ਹਾਂ ਵਿਚ ਕਈ ਗੁਰਬਾਣੀ ਵਿਆਕਰਣ ਦੇ ਮਾਹਰ ਤੇ ਪ੍ਰਸ਼ੰਸਕ ਵੀ ਸ਼ਾਮਲ ਹਨ, ਆਖਰੀ ਦੋ ਤੁਕਾਂ ਦੀ ਵਿਆਕਰਣ ਸਮਝਣ ਵਿਚ ਭਾਰੀ ਗਲਤੀ ਖਾ ਜਾਂਦੇ ਹਨ।
ਦਰਅਸਲ ਇਸ ਕਾਵਿ ਰਚਨਾ ਵਿਚ “ਨਾਲਿ” ਦਾ ਅਰਥ “ਅਤੇ” ਹੈ, ਜੋ ਉਤਲੀ ਤੁਕ ਨਾਲ ਜੋੜਨਾ ਹੈ। ਦੋਹਾਂ ਤੁਕਾਂ ਦਾ ਸਿੱਧਾ ਅਰਥ ਬਣਦਾ ਹੈ, “ਜਿਨ੍ਹਾਂ ਨੇ ਪਰਮ-ਸਤਿ ਦੇ ਨਾਮ ਨੂੰ ਖੋਜਣ ਦਾ ਕਾਰਜ ਕੀਤਾ ਹੈ, ਉਹ ‘ਮੁਸਕਤ’ ਭਾਵ ਘੋਰ ਮਿਹਨਤ ਕਰ ਕੇ ਗਏ ਹਨ ਅਤੇ ਉਨ੍ਹਾਂ ਦੇ ਚਲੇ ਜਾਣ ਤੋਂ ਬਾਦ ਕਿੰਨੀ ਮੁਸ਼ੱਕਤ ਹੋਰ ਕਰਨ ਵਾਲੀ ਛੁਟ ਗਈ ਹੈ ਭਾਵ ਕਰਨ ਤੋਂ ਰਹਿੰਦੀ ਹੈ, ਪਰ ਜੋ ਮਿਹਨਤ ਉਨ੍ਹਾਂ ਨੇ ਕੀਤੀ, ਉਸ ਨਾਲ ਵੀ ਉਹ ਸਨਮਾਨ ਦੇ ਪਾਤਰ ਹਨ, ਕਿਉਂਕਿ ਉਨ੍ਹਾਂ ਨੇ ਇਸ ਪਾਸੇ ਕੋਸ਼ਿਸ਼ ਤਾਂ ਕੀਤੀ ਹੈ। ਅਰਥਾਤ, ਜਿਨ੍ਹਾਂ ਨੇ ਇਹ ਗਿਆਨ ਦੀ ਖੋਜ ਦਾ ਕੰਮ ਅਰੰਭ ਕੀਤਾ, ਸਨਮਾਨ ਰੂਪੀ ਫਲ ਉਨ੍ਹਾਂ ਨੂੰ ਹੀ ਮਿਲਿਆ, ਦੂਜਿਆਂ ਨੂੰ ਨਹੀਂ। ਗੁਰੂ ਸਾਹਿਬ ਦਾ ਇਹ ਬਚਨ ਤਰਕ-ਸੰਗਤ ਤੇ ਸਤਿ ਭਰਪੂਰ ਹੈ, ਕਿਉਂਕਿ ਅੱਜ ਵੀ ਜੋ ਲੋਕ ਮੁਸ਼ੱਕਤ ਕਰ ਕੇ ਕੋਈ ਖੋਜ-ਪ੍ਰਾਪਤੀ ਕਰਦੇ ਹਨ, ਨੋਬਲ ਇਨਾਮ ਉਨ੍ਹਾਂ ਨੂੰ ਹੀ ਮਿਲਦਾ ਹੈ, ਕਿਸੇ ਹੋਰ ਨੂੰ ਨਹੀਂ; ਉਨ੍ਹਾਂ ਦੇ ਨਿਜੀ ਸਹਾਇਕਾਂ ਤੇ ਸਕੇ ਸਬੰਧੀਆਂ ਨੂੰ ਵੀ ਨਹੀਂ।
ਸ਼ਬਦ “ਨਾਲਿ” ਦੀ ਅਜਿਹੀ ਵਰਤੋਂ ਗੁਰੂ ਸਾਹਿਬ ਨੇ ਪਹਿਲੀ ਪਉੜੀ ਵਿਚ “ਨਾਨਕ ਲਿਖਿਆ ਨਾਲ” ਵਾਲੀ ਤੁਕ ਵਿਚ ਵੀ ਕੀਤੀ ਹੋਈ ਹੈ, ਜੋ ਵਿਦਵਾਨ ਹਮੇਸ਼ਾ ਅਧਿਆਤਮਵਾਦ ਦੇ ਪੱਖ ਵਿਚ ਨਜ਼ਰ-ਅੰਦਾਜ਼ ਕਰਦੇ ਰਹੇ ਹਨ। ਚੰਗਾ ਹੋਵੇ ਜੇ ਇਹ ਵਿਦਵਾਨ ਆਪਣੀ “ਗੁਰਬਾਣੀ ਵਿਆਕਰਣ” ਦੇ ਅਗਲੇ ਸੰਸਕਰਣ ਵਿਚ “ਨਾਲਿ” ਦੀ ਵਰਤੋਂ ਦੇ ਇਸ ਮਹੱਤਵਪੂਰਣ ਨਿਯਮ ਨੂੰ ਵੀ ਸ਼ਾਮਲ ਕਰ ਲੈਣ!