ਜਤੁ ਪਾਹਾਰਾ ਧੀਰਜੁ ਸੁਨਿਆਰੁ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਪੁਜੀ ਦੀ ਬਾਣੀ ਸ੍ਰਿਸ਼ਠੀ ਦੇ ਅੰਤਿਮ ਸਤਿ, ਭਾਵ ਪਰਮ-ਸਤਿ ਦੀ ਭਾਲ ਕਰਨ ਦੀ ਸੇਧ ਦਿੰਦੀ ਹੈ। ਇਉਂ ਕਹੋ ਕਿ ਇਹ ਇਸ ਦੇ ਸੱਚੇ ਨਾਮ ਤੀਕ ਪਹੁੰਚਣ ਦਾ ਖੋਜ-ਪ੍ਰਸਤਾਵ ਹੈ। ਇਸ ਵਿਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਕ ਗਣਿੱਤ ਆਧਾਰਿਤ ਸੂਤਰ ੴ ਦਿੱਤਾ ਹੈ, ਫਿਰ ਇਸ ਸੂਤਰ ਅਨੁਸਾਰ ਪਰਮ-ਸਤਿ ਦੀਆਂ ਕੁਝ ਮੁੱਖ ਵਿਸ਼ੇਸ਼ਤਾਈਆਂ ਦਿੱਤੀਆਂ ਹਨ ਅਤੇ ਨਾਲ ਇਸ ਦੇ ਸੱਚੇ ਭਾਵ ਅਸਲ ਨਾਮ ਨੂੰ ਜਾਣਨ ਦੀ ਅਸਲੀ ਖੋਜ ਵਿਧੀ ਦੱਸੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਵਿਧੀ ਮਿੱਥ ਕਥਾਵਾਂ, ਵਿਸ਼ਵਾਸ-ਕਰਮਾਂ, ਕਰਮ ਕਾਂਡਾਂ, ਤਪੱਸਿਆਵਾਂ, ਤੀਰਥ ਅਸ਼ਨਾਨਾਂ, ਪੂਜਾ-ਪਾਠਾਂ, ਜਿਹਬਾ-ਜਾਪਾਂ, ਤਰਕਹੀਣ ਧਾਰਨਾਵਾਂ ਤੇ ਪਖੰਡਮਈ ਢੰਗਾਂ ਤੋਂ ਦੂਰ ਹੈ। ਉਨ੍ਹਾਂ ਨੇ ਬ੍ਰਹਿਮੰਡ ਦੇ ਪਸਾਰੇ ਦਾ ਹਵਾਲਾ ਦੇ ਕੇ ਪਰਮ-ਸਤਿ ਦੇ ਕੁਦਰਤੀ ਵਿਸਥਾਰ ਬਾਰੇ ਜਾਣੂੰ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਅਧਿਆਤਮਵਾਦੀ ਬਿਰਤੀ ਤੋਂ ਪ੍ਰਭਾਵਿਤ ਮਨੁੱਖ ਹਾਲੇ ਤੀਕ ਇਸ ਸੰਸਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਤੀ ਨਹੀਂ ਕਰ ਸਕਿਆ ਹੈ।

ਉਨ੍ਹਾਂ ਅਨੁਸਾਰ ਨਦਰਿ ਭਾਵ ਨਿਰਪੱਖ ਨਜ਼ਰ ਅਤੇ ਮੰਨੈ ਭਾਵ ਮਨਨ ਦੇ ਸਹੀ ਰਾਹ ‘ਤੇ ਚਲਦਿਆਂ ਮਨੁੱਖ ਆਪਣੀ ਮੁਸ਼ੱਕਤ ਭਾਵ ਮਿਹਨਤ ਸਦਕਾ ਇਸ ਦੀ ਡੂੰਘੀ ਖੋਜ ਕਰ ਸਕਦਾ ਸੀ, ਪਰ ਗਲਤ ਰਸਤਾ ਚੁਣ ਕੇ ਉਲਝ ਗਿਆ ਹੈ। ਗੁਰੂ ਸਾਹਿਬ ਇਥੋਂ ਤੀਕ ਕਹਿ ਗਏ ਕਿ ਪਰਮ-ਸਤਿ ਤਾਂ ਦੂਰ ਦੀ ਗੱਲ, ਪ੍ਰਾਣੀ ਦੀ ਖੋਜ ਤਾਂ ਅਜੇ ਸਚ ਖੰਡ ਤੀਕ ਵੀ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਸਚ ਖੰਡ ਇਸੇ ਜਹਾਨ ਵਿਚ ਇਕ ਅਣਦੇਖਿਆ ਖੇਤਰ ਹੈ, ਜੋ ਲੋਹ-ਕਿਲੇ ਵਾਂਗ ਚੁਫੇਰਿਓਂ ਬੰਦ ਹੈ ਅਤੇ ਜਿਸ ਅੰਦਰ ਦਾ ਹਾਲ ਭਾਂਪ ਸਕਣਾ ਅਤਿ ਮੁਸ਼ਕਿਲ ਹੈ। ਇਸ ਲਈ ਇਸ ਦੀ ਅੰਦਰੂਨੀ ਸਥਿਤੀ ਤੇ ਕਿਰਿਆ ਦਾ ਉਸੇ ਨੂੰ ਪਤਾ ਹੈ, ਭਾਵ ਕਿਸੇ ਹੋਰ ਨੂੰ ਪਤਾ ਨਹੀਂ ਹੈ। ਉਨ੍ਹਾਂ ਅਨੁਸਾਰ ਨਿਰੰਕਾਰ ਦੇ ਕਰਮਧਾਮ ਸਚ ਖੰਡ ਦਾ ਇਹੀ ਬਿਰਤਾਂਤ ਕੀਤਾ ਜਾ ਸਕਦਾ ਹੈ। ਇਸ ਤੋਂ ਵਧ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕਿਸੇ ਨੇ ਉਸ ਨੂੰ ਦੇਖਿਆ ਨਹੀਂ ਹੈ।
ਗੁਰੂ ਸਾਹਿਬ ਜਪੁਜੀ ਦੀਆਂ ਪਹਿਲੀਆਂ 37 ਪਉੜੀਆਂ ਵਿਚ ਆਪਣੇ ਸਿੱਖਾਂ ਨੂੰ ਕੂੜ ਦੀ ਪਾਲ ਤੋਂ ਉਠਾ ਕੇ ਸੱਚ ਦੀ ਸੇਧ ਦਿੰਦੇ ਸਚ ਖੰਡ ਦੇ ਬੂਹੇ ਤੀਕ ਲੈ ਗਏ ਹਨ। ਕੋਈ ਸੋਚ ਵੀ ਨਹੀਂ ਸਕਦਾ ਕਿ ਰਹਿੰਦੀ ਇਕ ਪਉੜੀ ਵਿਚ ਉਹ ਇਸ ਦੇ ਅੰਦਰ ਦਾ ਕੀ ਹਾਲ ਦੱਸਣਗੇ ਤੇ ਕਿਵੇਂ ਦੱਸਣਗੇ! ਕੀ ਉਹ ਸਚ ਖੰਡ ਦੇ ਲੋਹ ਕਿਲੇ ਨੂੰ ਤੋੜ ਕੇ ਪਰਮ-ਸਤਿ ਦੇ ਦਰਸ਼ਨ ਕਰਵਾਉਣਗੇ ਜਾਂ ਕੁਝ ਹੋਰ ਸਮਝਾਉਣਗੇ? ਇਹ ਪਉੜੀ ਉਨ੍ਹਾਂ ਦੀ ਸਿੱਖੀ ਵਿਚਾਰਧਾਰਾ ਦਾ ਨਿਚੋੜ ਹੈ ਤੇ ਉਨ੍ਹਾਂ ਦੀ ਬਿਖਿਆਨ ਕਲਾ (ੰਕਲਿਲ ਾ ਓਣਪਰeਸਸਿਨ) ਦਾ ਸਿਖਰ ਹੈ। ਇਹ ਉਨ੍ਹਾਂ ਦੀ ਸਪਸ਼ਟ ਸੋਚ ਦਾ ਸਬੂਤ ਤੇ ਵਿਗਿਆਨਕ ਸੂਝ ਦਾ ਪਰਮਾਣ ਹੈ। ਉਨ੍ਹਾਂ ਨੇ ਇਸ ਵਿਚ ਉਹ ਸੱਚਾਈ ਬਿਆਨ ਕੀਤੀ ਹੈ, ਜੋ ਵੱਡੇ ਵੱਡੇ ਫਿਲਾਸਫਰਾਂ ਤੇ ਵਿਗਿਆਨੀਆਂ ਨੇ ਨਹੀਂ ਕੀਤੀ। ਇੱਥੇ ਉਨ੍ਹਾਂ ਨੇ ਆਪਣੇ ਵਿਲੱਖਣ ਅੰਦਾਜ਼ ਦੀਆਂ ਕੁਝ ਕੁ ਤੁਕਾਂ ਵਿਚ ਹੀ ਉਸ ਘਟਨਾ ਕਰਮ ਵਲ ਭਵਿੱਖਦਰਸ਼ੀ ਸੰਕੇਤ ਕੀਤਾ ਹੈ, ਜਿਸ ਬਾਰੇ ਵਿਗਿਆਨ ਦੀ ਇਸ ਸਦੀ ਤੋਂ ਪਹਿਲਾਂ ਦਾ ਮਨੁੱਖ ਕਿਆਸ ਵੀ ਨਹੀਂ ਸੀ ਕਰ ਸਕਦਾ। ਪੁਰਾਤਨ ਸਦੀਆਂ ਦੀ ਅਧਿਆਤਮਕ ਸੋਚ ਵਿਚ ਫਸਿਆ ਮਨੁੱਖ ਅੱਜ ਵੀ ਉਸ ਵਿਚਾਰ ਦਾ ਅੰਦਾਜ਼ਾ ਨਹੀਂ ਲਾ ਸਕਦਾ, ਜੋ ਉਹ ਇੱਥੇ ਪੇਸ਼ ਕਰ ਗਏ ਹਨ।
ਇਸ ਪਉੜੀ ਵਿਚ ਗੁਰੂ ਸਾਹਿਬ ਨੇ ਸਚ ਖੰਡ ਦੇ ਬਾਹਰ ਤੋਂ ਹੀ ਸਚ ਖੰਡ ਦੇ ਅੰਦਰ ਬੈਠੇ ਸ੍ਰਿਸ਼ਟੀ ਦੇ ਸਿਰਜਣਹਾਰ ਤੀਕ ਦੀ ਵਾਟ ਦਾ ਜ਼ਿਕਰ ਕੀਤਾ ਹੈ। ਇਹ ਕੋਈ ਹਊਏ ਜਾਂ ਅਚੰਭੇ ਵਾਲੀ ਗੱਲ ਨਹੀਂ ਤੇ ਨਾ ਹੀ ਉਤਸੁਕਤਾ ਭਰਪੂਰ ਵਿਚਾਰਾਂ ਦੇ ਤਾਣੇ-ਬਾਣੇ ਵਿਚ ਉਲਝੀ ਦੁਨੀਆਂ ਤੋਂ ਉਪਰ ਦੀ ਗੱਲ ਹੈ। ਸੰਸਾਰ ਵਿਚ ਧਰਤੀ ਸਮੇਤ ਸਾਰੀ ਕੁਦਰਤ ਹੀ ਸਚ ਖੰਡ ਦਾ ਬਾਹਰਲਾ ਖੋਲ ਹੈ ਅਤੇ ਸਾਰੀ ਲੁਕਾਈ ਹੀ ਇਸ ਲੋਹ-ਰੂਪੀ ਸਚ ਖੰਡ ਦੇ ਬਾਹਰ ਖੜ੍ਹੀ ਹੈ। ਇਹ ਇਕ ਇਸਪਾਤੀ ਖੋਲ ਵਾਂਗ ਹੈ, ਜਿਸ ਨੂੰ ਤੋੜ ਕੇ ਜਾਂ ਛੇਦ ਕਰਕੇ ਅੰਦਰ ਝਾਕਣਾ ਮੁਸ਼ਕਿਲ ਹੈ। ਇਹੀ ਕਾਰਨ ਹੈ ਕਿ ਮਨੁੱਖ ਬ੍ਰਹਿਮੰਡ ਰਚਨਾ ਦੇ ਸ੍ਰੋਤ ਨੂੰ ਇਸ ਪਾਸੇ ਦੀ ਥਾਂ ਇੱਧਰ-ਉੱਧਰ ਭਾਲਦਾ ਰਿਹਾ। ਉਸ ਬੇਤੁਕੀ ਖੋਜ ਵਿਚ ਸਦੀਆਂ ਦੀ ਮਿਹਨਤ ਭਰੀ ਘਾਲਣਾ ਦੇ ਬਾਵਜੂਦ ਉਸ ਦੇ ਹੱਥ ਕੁਝ ਨਹੀਂ ਲੱਗਿਆ, ਭਾਵ ਉਹ ਗਿਆਨ ਕਰਮ ਤੋਂ ਖਾਲੀ ਰਿਹਾ। ਗੁਰੂ ਸਾਹਿਬ ਨੇ ਪਿਛਲੀਆਂ ਪਉੜੀਆਂ ਵਿਚ ਇਸ ਗੱਲ ਨੂੰ ਭਲੀ-ਭਾਂਤ ਸਪਸ਼ਟ ਕੀਤਾ ਹੋਇਆ ਹੈ; ਪਰ ਇੱਥੇ ਉਹ ਅਗਲੀ ਗੱਲ ਕਰਦੇ ਹਨ।
ਪਰਮ-ਸਤਿ ਦੀ ਭਾਲ ਗੁਰੂ ਨਾਨਕ ਨਾਲ ਸ਼ੁਰੂ ਨਹੀਂ ਹੋਈ ਤੇ ਨਾ ਹੀ ਇਹ ਇੱਕਲੇ ਭਾਰਤੀ ਦਰਸ਼ਨ ਦਾ ਵਿਸ਼ਾ ਰਿਹਾ ਹੈ। ਬ੍ਰਹਿਮੰਡੀ ਮਾਯਾ ਦਾ ਅਣਦਿਸਦਾ ਕਾਰਕ ਸੰਸਾਰ ਸਾਰੇ ਦੇ ਫਿਲਾਸਫਰਾਂ ਲਈ ਸ਼ੁਰੂ ਤੋਂ ਹੀ ਗਿਆਨ ਦਾ ਵਿਸ਼ਾ ਬਣਿਆ ਰਿਹਾ ਹੈ। ਉਹ ਸਾਰੇ ਹੀ ਇਸ ਨੂੰ ਸੰਸਾਰ ਦੇ ਉੱਪਰ ਅਸਮਾਨ ਵਿਚ ਵਸਦਾ ਸਮਝ ਕੇ ਅੰਬਰਾਂ ਵਿਚ ਤਾਲਾਸ਼ ਕਰਦੇ ਰਹੇ। ਉਹ ਅਰਦਾਸ ਵੀ ਉੱਪਰ ਵਲ ਮੂੰਹ ਕਰਕੇ ਕਰਦੇ ਰਹੇ ਤੇ ਹੱਥ ਵੀ ਉੱਪਰ ਵਲ ਨੂੰ ਜੋੜਦੇ ਰਹੇ। ਇਥੋਂ ਤੀਕ ਕਿ ਸੰਬੋਧਨ ਵੀ ਉੱਪਰ ਵਾਲਾ ਜਾਂ ਨੀਲੀ ਛਤਰੀ ਵਾਲਾ ਕਰ ਕੇ ਕਰਦੇ ਰਹੇ। ਉਨ੍ਹਾਂ ਦੀ ਪੂਰੀ ਦੀ ਪੂਰੀ ਸਰੀਰਕ ਜੁਬਾਨ (ਭੋਦੇ .ਅਨਗੁਅਗe) ਇਵੇਂ ਢਲ੍ਹੀ ਹੋਈ ਸੀ, ਜਿਵੇਂ ਸੰਸਾਰ ਦਾ ਇੰਤਜਾਮੀਆ ਮਰਕਜ਼ ਅਸਮਾਨ ਵਿਚ ਹੋਵੇ। ਢਲ੍ਹਦੀ ਵੀ ਕਿਉਂ ਨਾ, ਇਹ ਧਰਤੀ ਤਾਂ ਚੁਫੇਰਿਓਂ ਸਖਤ ਧਰਾਤਲ ਤੇ ਪਾਣੀ ਨਾਲ ਢਕੀ ਹੋਈ ਸੀ। ਇਸ ਵਿਚ ਆਪੂੰ ਖੋਦੇ ਖੂਹਾਂ ਤੋਂ ਬਿਨਾ ਕੋਈ ਸੁਰਾਖ ਨਹੀਂ ਸੀ, ਜਿਸ ਰਾਹੀਂ ਅੰਦਰ ਉੱਤਰ ਕੇ ਦੇਖਿਆ ਜਾ ਸਕੇ। ਸ੍ਰਿਸ਼ਟੀ ਦਾ ਰਚੈਤਾ ਨਾ ਧਰਤੀ ਦੇ ਤਲ ‘ਤੇ ਲੱਭਦਾ ਸੀ, ਨਾ ਪਹਾੜਾਂ ਦੀਆਂ ਚੋਟੀਆਂ ‘ਤੇ। ਵਾ-ਵਰੋਲਿਆਂ, ਝੱਖੜਾਂ, ਬਿਜਲੀਆਂ, ਅਗਨ-ਕੁੰਡਾਂ, ਬਿਰਖਾਂ ਤੇ ਕਈ ਹੋਰ ਡਰਾਉਣੀਆਂ ਥਾਂਵਾਂ ਜਾਂ ਵਰਤਾਰਿਆਂ ਵਿਚ ਮਨੁੱਖ ਨੂੰ ਉਸ ਦੇ ਝਾਉਲੇ (Aਪਪਅਰਟਿਨਸ) ਜਰੂਰ ਪੈਂਦੇ ਸਨ, ਪਰ ਲੱਭਿਆ ਉੱਥੋਂ ਵੀ ਕੁਝ ਨਹੀਂ ਸੀ ਗਿਆ। ਸੋ ਪਰਮ-ਸਤਿ ਦੇ ਨਿਵਾਸ ਦੀ ਇਕੋ ਇਕ ਸੰਭਵ ਥਾਂ ਉੱਪਰ ਵਲ ਖੁਲ੍ਹਾ ਅਸਮਾਨ ਸੀ। ਕੁਦਰਤ ਦੇ ਸਾਰੇ ਅਧਭੁੱਤ ਵਰਤਾਰੇ ਇਸੇ ਪਾਸੇ ਘਟਦੇ ਸਨ। ਅਗਿਆਨ ਕਾਰਨ ਅਧਿਆਤਮਵਾਦੀ ਬਣਿਆਂ ਮਨੁੱਖ ਸੋਚਣ ਲੱਗਦਾ ਕਿ ਸੰਸਾਰ ਨੂੰ ਰਚਣ ਵਾਲਾ ਕਰਤਾਰ ਅਸਮਾਨ ਜਿਹੇ ਖੁਲ੍ਹੇ ਮੋਕਲੇ ਸਥਾਨ ‘ਤੇ ਹੀ ਰਹਿੰਦਾ ਹੋਵੇਗਾ। ਧੁੱਪ, ਰੋਸ਼ਨੀ, ਤਾਪ, ਮੀਂਹ ਵਾਂਗੂੰ ਇਸੇ ਪਾਸਿਓਂ ਆ ਕੇ ਹੀ ਉਸ ਨੇ ਇਹ ਦੁਨੀਆਂ ਬਣਾਈ ਹੋਵੇਗੀ। ਸੋ ਮਨੁੱਖ ਨੇ ਸੁਰਗ, ਬਹਿਸ਼ਤ, ਬੈਕੁੰਠ, ਦਰਬਾਰ ਤੇ ਸਚ ਖੰਡ ਆਦਿ ਥਾਂਵਾਂ ਦੀ ਕਲਪਨਾ ਅਸਮਾਨ ਵਿਚ ਹੀ ਕੀਤੀ।
ਉੱਧਰ ਯਥਾਰਥਵਾਦੀ ਚਿੰਤਕ ਸੋਚਦੇ ਸਨ ਕਿ ਜੋ ਦਿਸਦਾ ਹੈ, ਉਹੀ ਸੱਚ ਹੈ। ਉਨ੍ਹਾਂ ਅਨੁਸਾਰ ਪ੍ਰਕਿਰਤੀ ਦਾ ਕੋਈ ਕਾਰਕ ਨਹੀਂ ਹੈ, ਕਿਉਂਕਿ ਇਹ ਹਮੇਸ਼ਾ ਤੋਂ ਹੀ ਇੱਥੇ ਹੈ। ਇਹ ਜਹਾਨ ਪਦਾਰਥ ਦੀ ਬਣੀ ਮਾਇਆ ਹੈ ਤੇ ਪਦਾਰਥੀ ਪ੍ਰਕਿਰਿਆਵਾਂ ਨਾਲ ਹੀ ਹੋਂਦ ਵਿਚ ਆਇਆ ਹੈ। ਪੁਰਾਤਨ ਭਾਰਤ ਵਿਚ ਜੈਨ ਧਰਮ ਤੇ ਬੁੱਧ ਧਰਮ ਤੋਂ ਵੀ ਪੁਰਾਣੀਆਂ ਚਾਰਵਾਕ (ਛਹਅਰਵਅਕਅ) ਜਾਂ ਲੋਕਾਯਤ (.ੋਕਅੇਅਟਅ) ਨਾਮਕ ਵਿਚਾਰਧਾਰਾਵਾਂ, ਪੁਰਾਤਨ ਯੁਨਾਨ ਵਿਚ ਆਇਓਨਿਕ (ੋਨਚਿ) ਫਿਲਾਸਫੀ ਦੇ ਪੈਰੋਕਾਰ ਡੈਮੋਕਰੀਟਸ (ਧeਮੋਚਰਟੁਸ) ਅਤੇ ਐਪੀਕਿਊਰਸ (ਓਪਚੁਰੁਸ), ਮੱਧਕਾਲੀ ਯੂਰਪ ਵਿਚ ਗੁਰੂ ਸਾਹਿਬ ਦੇ ਸਮਕਾਲੀ ਥਾਮਸ ਹਾਬਜ਼ (ਠਹੋਮਅਸ ੍ਹੋਬਬeਸ) ਤੇ ਆਧੁਨਿਕ ਕਾਲ ਦੇ ਵਿਗਿਆਨੀ ਜੌਹਨ ਡਾਲਟਨ (ਝੋਹਨ ਧਅਲਟੋਨ) ਇਸ ਸਿੱਟੇ ‘ਤੇ ਪਹੁੰਚੇ ਕਿ ਪਦਾਰਥ ਸਵੈ-ਵਿਕਾਸ ਦੇ ਸਮਰੱਥ ਹੈ। ਉਨ੍ਹਾਂ ਅਨੁਸਾਰ ਪਦਾਰਥ ਬਹੁਤ ਛੋਟੇ ਛੋਟੇ ਕਿਣਕਿਆਂ ਵਿਚ ਵੰਡਿਆ ਹੋਇਆ ਹੈ, ਜਿਨ੍ਹਾਂ ਦੇ ਜੋੜ-ਤੋੜ ਨਾਲ ਹੀ ਪਦਾਰਥੀ ਮਾਯਾ ਦੇ ਪਿੰਡ ਬਣੇ ਹਨ। ਅੱਗੇ ਚੱਲ ਕੇ ਮਾਰਕਸ ਤੇ ਐਂਗਲਜ਼ ਨੇ ਕਿਹਾ ਕਿ ਪਦਾਰਥ ਦੀ ਹੋਂਦ ਗਤੀ ਵਿਚ ਹੈ, ਭਾਵ ਇਹ ਗਤੀ ਤੋਂ ਬਾਹਰ ਰਹਿ ਹੀ ਨਹੀਂ ਸਕਦਾ, ਇਸ ਲਈ ਇਸ ਨੂੰ ਚਲਾਉਣ ਲਈ ਕਿਸੇ ਬਾਹਰਲੀ ਗਤੀ ਦੀ ਲੋੜ ਹੀ ਨਹੀਂ। ਅਜਿਹੇ ਪਦਾਰਥਵਾਦੀ ਵਿਚਾਰਾਂ ਦੇ ਧਮਾਕੇ ਨਾਲ ਯੂਰਪ ਵਿਚ ਆਧੁਨਿਕ ਵਿਗਿਆਨ ਦਾ ਮੁੱਢ ਬੰਨ੍ਹਿਆ ਗਿਆ। ਆਧੁਨਿਕ ਵਿਗਿਆਨ ਨੇ ਸਿੱਧ ਕੀਤਾ ਕਿ ਹਰ ਐਟਮ ਅੰਦਰ ਇਲੈਕਟ੍ਰਾਨ (ਓਲeਚਟਰੋਨਸ) ਨਿਊਕਲੀਅਸ (ਂeੁਚਲeੁਸ) ਦੁਆਲੇ ਲਗਾਤਾਰ ਤੇਜ ਗਤੀ ਨਾਲ ਘੁੰਮ ਰਹੇ ਹਨ। ਜੇ ਉਹ ਰੁਕ ਜਾਣ ਤਾਂ ਨਿਊਕਲੀਅਸ ਵਿਚ ਡਿਗ ਪੈਣਗੇ, ਜਿਸ ਨਾਲ ਸੰਸਾਰ ਠੁੱਸ (ਛੋਲਲਅਪਸe) ਹੋ ਜਾਵੇਗਾ। ਉਨੀਵੀਂ ਸਦੀ ਦੇ ਸ਼ੁਰੂ ਵਿਚ ਡਾਲਟਨ ਨੇ ਐਟਮੀ ਵਿਚਾਰ ਨੂੰ ਸਿਧਾਂਤ-ਬੱਧ ਕੀਤਾ। ਐਵੋਗੈਦਰੋ ਨੇ ਪਦਾਰਥ ਵਿਚ ਐਟਮਾਂ ਦੇ ਭਾਰ, ਪਰਸਾਰ ਤੇ ਗਿਣਤੀ ਦੇ ਸਬੰਧ ਵਾਲਾ ਗਣਿੱਤੀ ਫਾਰਮੁਲਾ ਵੀ ਕੱਢ ਲਿਆ ਤੇ ਬਰਜ਼ੀਲੀਅਸ ਨੇ ਇਸ ਵਿਚ ਸੋਧ ਕਰ ਕੇ ਸਹੀ ਬਣਾ ਦਿੱਤਾ।
ਇਹ ਰਸਤਾ ਅਧਿਆਤਮਵਾਦੀ ਸੋਚ ਨੂੰ ਤਿਆਗਣ ਤੇ ਕੂੜ ਦੀ ਪਾਲ ਬਣੇ ਵਿਚਾਰਾਂ ਨੂੰ ਰੱਦ ਕਰਨ ਵਾਲਾ ਸੀ। ਇਹ ਉਸ ਅੰਧਵਿਸ਼ਵਾਸੀ ਵਿਚਾਰਧਾਰਾ ਦਾ ਵਿਰੋਧ ਕਰਦਾ ਸੀ, ਜਿਸ ਅਨੁਸਾਰ ਸਚ ਖੰਡ ਇਕ ਗੈਬੀ ਖਿਆਲ ਸੀ। ਸੱਚ ਖੰਡ ਸਾਹਮਣੇ ਦਿੱਸਦੀ ਪਦਾਰਥੀ ਮਾਇਆ ਵਿਚ ਪਿਆ ਸੀ, ਪਰ ਇਸ ਦਾ ਗਿਆਨ ਮਨੁੱਖ ਦੀਆਂ ਇੰਦਰੀਆਂ ਦੇ ਘੇਰੇ ਵਿਚ ਨਹੀਂ ਸੀ ਆਉਂਦਾ। ਇਸ ਖੰਡ ਦਾ ਗਿਆਨ ਪਦਾਰਥ ਨੂੰ ਉਲਟ-ਪਲਟ ਕੇ ਦੇਖਣ ਜਿਹੀਆਂ ਸੱਤਹੀ ਵਿਧੀਆਂ ਨਾਲ ਨਹੀਂ, ਸਗੋਂ ਭੌਤਿਕ ਤੇ ਰਸਾਇਣਕ ਵਿਧੀਆਂ ਨਾਲ ਇਸ ਦੇ ਅੰਦਰੂਨੀ ਅਨੁਭਵ ਪ੍ਰਾਪਤ ਕਰ ਕੇ ਹੀ ਹੋ ਸਕਦਾ ਸੀ। ਇਨ੍ਹਾਂ ਵਿਧੀਆਂ ਦਾ ਸਾਰ ਹੈ ਕਿ ਪਦਾਰਥ ਭਾਵ ਪੱਥਰ, ਤਾਂਬਾ, ਪੱਤਾ, ਪਾਣੀ ਆਦਿ ਨੂੰ ਭੰਨ ਕੇ ਦੇਖੋ ਤੇ ਉਨ੍ਹਾਂ ਦਾ ਅਧਿਐਨ ਕਰੋ। ਜੇ ਮਿਸਾਲ ਲਈ ਤਾਂਬਾ ਲਈਏ ਤੇ ਇਸ ਨੂੰ ਬਾਰੀਕ ਤੋਂ ਬਾਰੀਕ ਕੱਟਦੇ ਜਾਈਏ ਤਾਂ ਇਸ ਦੇ ਟੁਕੜੇ ਦਿਖਣ ਤੋਂ ਹਟ ਜਾਣਗੇ ਭਾਵ ਵਡ-ਦਰਸੀ ਸ਼ੀਸ਼ੇ ਨਾਲ ਹੀ ਦਿਸਣਗੇ। ਜੇ ਫਿਰ ਵੀ ਤੋੜਨ ਦਾ ਕੰਮ ਜਾਰੀ ਰੱਖਿਆ ਜਾਵੇ ਤਾਂ ਇਕ ਅਜਿਹਾ ਪੜਾਓ ਆ ਜਾਵੇਗਾ, ਜਦੋਂ ਇਹ ਹੋਰ ਅੱਗੇ ਨਹੀਂ ਤੋੜਿਆ ਜਾ ਸਕੇਗਾ। ਇਸ ਤਰ੍ਹਾਂ ਜੋ ਛੋਟੇ ਤੋਂ ਛੋਟਾ ਟੁਕੜਾ ਪ੍ਰਾਪਤ ਹੋਇਆ, ਉਹ ਤਾਂਬੇ ਦਾ ਐਟਮ ਹੈ। ਇਹ ਐਟਮ ਬਾਕੀ ਦੇ 117 ਤੱਤਾਂ ਵਿਚੋਂ ਕਿਸੇ ਦਾ ਵੀ ਹੋਵੇ, ਸਚ ਖੰਡ ਦੀ ਬਾਹਰਲੀ ਦੀਵਾਰ ਹੈ। ਇਸ ਤੋਂ ਅੱਗੇ ਉਸ ਸੱਚਾਈ ਦਾ ਪਿੜ ਸ਼ੁਰੂ ਹੋ ਜਾਂਦਾ ਹੈ, ਜੋ ਆਦਿ ਕਾਲ ਤੋਂ ਮਨੁੱਖਤਾ ਦੀ ਜਾਣਕਾਰੀ ਤੋਂ ਓਹਲੇ ਰਹੀ। ਕਾਰਨ ਇਹ ਕਿ ਇਸ ਵਿਚਲਾ ਸੰਸਾਰ ਬਾਹਰੀ ਸੰਸਾਰ ਤੋਂ ਗੁਣਾਤਮਕ ਤੌਰ ‘ਤੇ ਭਿੰਨ ਹੈ, ਇਸ ਲਈ ਇਸ ਦੇ ਦੇਖਣ-ਮਾਪਣ ਦਾ ਹਿਸਾਬ-ਕਿਤਾਬ ਭਿੰਨ ਹੈ। ਵਿਗਿਆਨੀਆਂ ਨੇ ਰੇਡੀਓਐਕਟਿਵ ਪਦਾਰਥਾਂ ਨਾਲ ਬਿਜਲਈ ਪਰਿਖਣ ਕਰ ਕਰ ਕੇ ਇਸ ਪਿੜ ਵਿਚ ਸਥਿਤ ਕਣਾਂ ਅਤੇ ਉਨ੍ਹਾਂ ਦੇ ਸੁਭਾਵਾਂ ਨੂੰ ਪਰਖਿਆ ਹੈ। ਉਨ੍ਹਾਂ ਨੇ ਇਸ ਦਾ ਜੋ ਕਾਰਜਸ਼ੀਲ ਮਾਡਲ ਦਿੱਤਾ, ਉਹ ਬਾਹਰਲੀ ਮਾਯਾ ਦੇ ਸੁਭਾਅ ਤੋਂ ਵੱਖ ਪਰ ਇਸ ਦੀ ਤਾਸੀਰ ਦੇ ਅਨੁਕੂਲ ਹੈ। ਇਹ ਉਹੀ ਸਚ ਖੰਡ ਹੈ, ਜਿੱਥੇ ਸ੍ਰਿਸ਼ਟੀ ਦਾ ਸਿਰਜਣਹਾਰ ਨਿਵਾਸ ਕਰਦਾ ਕਿਹਾ ਜਾਂਦਾ ਹੈ ਤੇ ਕਰਦਾ ਹੈ। ਇਸ ਅਨੁਭਵ ਅਨੁਸਾਰ ਸਭ ਤੱਤ ਤੇ ਉਨ੍ਹਾਂ ਤੋਂ ਬਣੇ ਵੱਖ ਵੱਖ ਤਰ੍ਹਾਂ ਦੇ ਮਾਯਾਵੀ ਪਦਾਰਥ, ਐਟਮਾਂ ਦੇ ਜਮਾਉ ਭਾਵ ਸਚ ਖੰਡਾਂ ਦੇ ਲੋਹ-ਗੋਲਿਆਂ ਦੇ ਢੇਰ ਹਨ। ਮਨੁੱਖ ਨੂੰ ਇਹ ਸੱਚ ਜਾਣਨ ਲਈ ਸਦੀਆਂ ਦਾ ਸਮਾਂ ਲੱਗਿਆ। ਇਕ ਸਦੀ ਤੋਂ ਵੱਧ ਸਮਾਂ ਤਾਂ ਵਿਗਿਆਨੀ ਸਚ ਖੰਡ ਦੇ ਬਾਹਰ ਖੜ੍ਹੇ ਇਸ ਦੇ ਅੰਦਰੂਨੀ ਢਾਂਚੇ ਦਾ ਜਾਇਜ਼ਾ ਲੈਂਦੇ ਰਹੇ; ਤਾਂ ਜਾ ਕੇ ਡਾਲਟਨ (1803), ਜੇ. ਜੇ. ਥਾਮਸਨ (1897), ਅਰਨੈਸਟ ਰੁਦਰਫੋਰਡ (1911) ਤੇ ਨੀਲਜ਼ ਬੋਹਰ (1913) ਦੇ ਇਕ ਤੋਂ ਬਾਅਦ ਇਕ ਬਣਾਏ ਗੱਿਣਤੀ ਮਾਡਲਾਂ ਨਾਲ ਇਸ ਖੰਡ ਦੀ ਮੁੱਖ ਸੱਚਾਈ ਉੱਭਰ ਕੇ ਸੰਸਾਰ ਸਾਹਮਣੇ ਆਈ।
ਪਰ ਕੋਈ ਇਹ ਨਾ ਸਮਝੇ ਕਿ ਇਹ ਸਚ ਖੰਡ, ਜਿੱਥੇ “ਨਿਰੰਕਾਰ” ਸੰਸਾਰ ਦੀ ਘਾੜਤ ਕਰਦਾ ਹੈ, ਕਿਤੇ ਨੇੜੇ ਤੇੜੇ ਹੀ ਹੈ। ਕਹਿਣ ਨੂੰ ਤਾਂ ਇਹ ਹਥੇਲੀ ਨੂੰ ਲੱਗੇ ਇਕ ਧੂੜ ਦੇ ਕਿਣਕੇ ਵਿਚ ਵੀ ਹੈ, ਪਰ ਇਸ ਕਿਣਕੇ ਵਿਚ ਪਏ ਐਟਮਾਂ ਦੀ ਦੂਰੀ ਹਥੇਲੀ ਤੋਂ ਕਿੰਨੀ ਹੈ, ਇਸ ਦੀ ਜਾਣਕਾਰੀ ਗਣਿੱਤੀ ਅੰਦਾਜ਼ਾ ਲਾ ਕੇ ਹੀ ਮਿਲਦੀ ਹੈ। ਇਕ ਐਟਮ ਦਾ ਔਸਤਨ ਅਰਧ-ਵਿਆਸ 100 ਪਿਕੋਮੀਟਰ (ਫਚੋਮeਟeਰ) ਹੈ। ਇਹ ਇੰਨਾ ਛੋਟਾ ਮਾਪ ਹੈ ਕਿ ਇਸ ਨੂੰ ਦੇਖਿਆ ਨਹੀਂ ਜਾ ਸਕਦਾ। ਇਸ ਨੂੰ 100 ਮਿਲੀਮੀਟਰ ਵਿਆਸ ਦਾ ਬਿੰਦੂ ਬਣਾਉਣ ਲਈ 1000,000,000 ਨਾਲ ਗੁਣਾ ਕਰਨਾ ਪਵੇਗਾ, ਕਿਉਂਕਿ ਪਿਕੋਮੀਟਰ ਮਿਲੀਮੀਟਰ ਤੋਂ ਇੰਨੇ ਗੁਣਾ ਹੀ ਛੋਟਾ ਹੈ। ਇਸ ਦਾ ਅਰਥ ਹੋਇਆ ਕਿ ਐਟਮ ਮਨੁੱਖੀ ਅੱਖ ਤੋਂ ਸਹੀ 1000 ਕਿਲੋਮੀਟਰ ਦੂਰ ਹੈ। ਇਹ ਦੂਰੀ ਆਮ ਦੂਰੀਆਂ ਵਾਂਗ ਬਾਹਰ ਵਲ ਦੀ (ਫੋਸਟਿਵਿe) ਦੂਰੀ ਨਹੀਂ, ਸਗੋਂ ਝਉਲ (ੜਰਿਟੁਅਲ) ਦੂਰੀ ਹੈ, ਜੋ ਦੂਰ ਹੋਣ ਦਾ ਝਉਲਾ ਤਾਂ ਪਾਉਂਦੀ ਹੈ, ਪਰ ਹੁੰਦੀ ਪਦਾਰਥ ਦੇ ਅੰਦਰ ਵਲ (ਂeਗਅਟਵਿe) ਨੂੰ ਹੈ। ਝਉਲੇ ਦੀ ਦੂਰੀ ‘ਤੇ ਚਲ ਕੇ ਨਹੀਂ ਜਾਇਆ ਜਾ ਸਕਦਾ, ਸਗੋਂ ਇਸ ਉੱਤੇ ਪਈ ਚੀਜ਼ (ੌਬਜeਚਟ) ਨੂੰ ਦੇਖਣ ਲਈ ਵੱਡਾ ਕਰਕੇ ਨੇੜੇ ਲਿਆਇਆ ਜਾਂਦਾ ਹੈ। ਇਸ ਦਾ ਭਾਵ ਹੈ ਕਿ ਇਸ ਦੂਰੀ ‘ਤੇ ਪਏ ਐਟਮ ਨੂੰ ਦੇਖਣ ਲਈ ਉਸ ਸ਼ਕਤੀ ਦੀ ਮਾਈਕਰੋਸਕੋਪ ਦੀ ਲੋੜ ਪਵੇਗੀ, ਜਿਸ ਸ਼ਕਤੀ ਦੀ ਟੈਲੀਸਕੋਪ 1000 ਕਿਲੋਮੀਟਰ ‘ਤੇ ਪਈ 100 ਪਿਕੋਮੀਟਰ ਦੀ ਚੀਜ਼ ਨੂੰ 100 ਮਿਲੀਮੀਟਰ ਦੀ ਕਰ ਕੇ ਦਿਖਾ ਸਕਦੀ ਹੋਵੇ। ਇਹ ਦੂਰੀ ਹੈ ਤਾਂ ਬਹੁਤ, ਪਰ ਅੰਤਿਮ ਨਹੀਂ। ਐਟਮ ਦੇ ਵਿਚਕਾਰ ਪਿਆ ਨਿਊਕਲੀਅਸ ਇਸ ਦੇ ਇਲੈਕਟ੍ਰਾਨ ਤੋਂ 5।29ਯ10ਯ ਕਿਲੋਮੀਟਰ ਭਾਵ 529,000,000 ਝਉਲ (ੜਰਿਟੁਅਲ) ਕਿਲੋਮੀਟਰ ਹੋਰ ਅੱਗੇ ਭਾਵ ਹੋਰ ਡੂੰਘਾਈ ਵਿਚ ਹੈ!
ਗੁਰੂ ਸਾਹਿਬ ਨੇ ਤਾਂ ਇਸ ਪੂਰੇ ਗਿਆਨ ਨੂੰ ਇਸ ਪਉੜੀ ਦੀਆਂ ਸੱਤ ਲਾਈਨਾਂ ਵਿਚ ਵਿਗਿਆਨਕਾਂ ਤੋਂ ਵੀ ਪਹਿਲਾਂ ਸਮਝਾ ਦਿੱਤਾ ਸੀ, ਪਰ ਭਗਤੀ ਭਾਵ ਵਿਚ ਲੀਨ ਆਦਰਸ਼ਵਾਦੀ, ਖਾਸ ਤੌਰ ‘ਤੇ ਅਜੋਕੇ ਸਿੱਖ ਵਿਦਵਾਨ ਪੁਜਾਰੀ ਤੇ ਪ੍ਰਚਾਰਕ ਇਸ ਗੱਲ ਨੂੰ ਹੁਣ ਵੀ ਸਮਝਣ ਲਈ ਤਿਆਰ ਨਹੀਂ। ਸਮਝਣ ਵੀ ਕਿਵੇਂ, ਨਾ ਉਨ੍ਹਾਂ ਕੋਲ ਰਿਣਾਤਮਕ ਦੂਰੀ ਦਾ ਸੰਕਲਪ ਹੈ ਤੇ ਨਾ ਇਸ ਨੂੰ ਮਾਪਣ ਦਾ ਸਾਜ਼ੋ-ਸਾਮਾਨ। ਉਹ ਤਾਂ ਪਦਾਰਥ ਨੂੰ ਨਖਿੱਧ ਸਮਝ ਕੇ ਇਸ ਦੇ ਨੇੜੇ ਵੀ ਨਹੀਂ ਜਾਂਦੇ। ਬਾਣੀ ਦੀ ਸਿੱਖਿਆ ਅਨੁਸਾਰ ਉਨ੍ਹਾਂ ਨੂੰ ਕਹਿਣਾ ਤਾਂ ਪੈਂਦਾ ਹੈ ਕਿ ਉਹ ਹਰ ਹਰ ਥਾਂ ਮੌਜੂਦ ਹੈ, ਪਰੰਪਰਾਗਤ ਸੋਚ ਦੇ ਧਾਰਨੀ ਹੋਣ ਕਾਰਨ ਉਹ ਇਸ ਦਾ ਸੱਚ ਨਹੀਂ ਸਮਝ ਸਕਦੇ। ਉਨ੍ਹਾਂ ਦੀ ਪ੍ਰਤੀਬੱਧਤਾ ਅਧਿਆਤਮਵਾਦੀ ਸੋਚ ਨਾਲ ਹੈ, ਗਿਆਨ ਅਤੇ ਸੱਚ ਨਾਲ ਨਹੀਂ। ਪੁਰਾਣੀ ਸੋਚ ਨੂੰ ਤਿਆਗਣਾ ਉਨ੍ਹਾਂ ਲਈ ਆਪਣੇ ਪਰਮਾਤਮਾ ਤੋਂ ਬੇਮੁੱਖ ਹੋਣ ਸਮਾਨ ਹੈ, ਜੋ ਉਨ੍ਹਾਂ ਦੀ ਨੈਤਿਕਤਾ ਨੂੰ ਉੱਕਾ ਪ੍ਰਵਾਨ ਨਹੀਂ। ਵਿਗਿਆਨਕ ਵਿਚਾਰਾਂ ਨੂੰ ਧਾਰਨ ਕਰਨਾ ਉਨ੍ਹਾਂ ਲਈ ਉਂਜ ਵੀ ਘਾਟੇ ਵਾਲਾ ਸੌਦਾ ਹੈ, ਕਿਉਂਕਿ ਧਰਮ ਦੇ ਨਾਂ ‘ਤੇ ਉਹ ਵੱਡੇ ਵੱਡੇ ਪੂਜਾ-ਸਥਲ ਬਣਾ ਬੈਠੇ ਹਨ, ਜਿਨ੍ਹਾਂ ਨਾਲ ਆਪਣੇ ਸਵਾਰਥ ਜੋੜ ਬੈਠੇ ਹਨ।
ਇਸ ਲਈ ਅਜੋਕੇ ਸਿੱਖ ਵਿਦਵਾਨ, ਜਿਨ੍ਹਾਂ ਵਿਚ ਪੜ੍ਹੇ ਲਿਖੇ ਵਿਗਿਆਨ ਦੀ ਪੁੱਠ ਵਾਲੇ ਗਿਆਨੀ ਤੇ ਧਾਰਮਿਕ ਬਿਰਤੀ ਦੇ ਵਿਗਿਆਨੀ ਵੀ ਸ਼ਾਮਲ ਹਨ, ਦੂਜੇ ਅਧਿਆਤਮਵਾਦੀਆਂ ਵਾਂਗੂੰ ਇਕ ਬੰਦ ਗਲੀ ਦੇ ਸਿਰੇ ‘ਤੇ ਪੁਜੇ ਹੋਏ ਹਨ। ਉਹ ਆਪਣੇ ਯਕੀਨ ਦੇ ਅੰਤਿਮ ਪੜਾਅ ‘ਤੇ ਟਿਕ ਚੁਕੇ ਹਨ, ਜਿਥੋਂ ਅੱਗੇ ਕੁਝ ਨਹੀਂ ਦਿਸਦਾ। ਇਸ ਤੋਂ ਅੱਗੇ ਸੋਚ ਵਿਚਾਰ ਤੇ ਬੁੱਧੀ ਦਾ ਰਸਤਾ ਹੈ, ਜਿਸ ਦਾ ਉਨ੍ਹਾਂ ਨੂੰ ਆਪਣੀ ਸਵਾਰਥਾਰਥ ਤੇ ਵਿਸ਼ਵਾਸ-ਪ੍ਰਸਦ ਸਿੱਖਿਆ ਕਾਰਨ ਕੋਈ ਅਭਿਆਸ ਨਹੀਂ। ਇਸੇ ਲਈ ਉਹ ਗੁਰਬਾਣੀ ਦੀਆਂ ਸਪਸ਼ਟ ਤੋਂ ਸਪਸ਼ਟ ਤੁਕਾਂ ਦਾ ਉੱਲਥਾ ਵੀ ਰੁਹਾਨੀ ਅੰਦਾਜ਼ ਵਿਚ ਕਰਦੇ ਹਨ। ਇਸ ਦੀ ਮਿਸਾਲ ਉਨ੍ਹਾਂ ਦੀ ਕੀਤੀ ਅਠੱਤੀਵੀਂ ਪਉੜੀ ਦੀ ਵਿਆਖਿਆ ਹੈ, ਜੋ ਤੁਕਾਂ ਸਹਿਤ ਹੇਠ ਦਰਜ ਹੈ।
ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥
ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥੩੮॥
ਇਸ ਪਉੜੀ ਵਿਚ ਗੁਰੂ ਸਾਹਿਬ ਇਕ ਸਿੱਧੀ ਗੱਲ ਫੁਰਮਾਉਂਦੇ ਹਨ। ਉਹ ਕਹਿੰਦੇ ਹਨ ਕਿ ਜਦੋਂ ਮਨੁੱਖ ਸੋਨਾ ਧਾਤੂ ਢਾਲਣ ਤੇ ਗਹਿਣੇ ਘੜ੍ਹਨ ਵਾਲੇ ਸੁਨਿਆਰੇ ਵਾਂਗ ਅਜਿਹਾ ਧੀਰਜਵਾਨ ਕਾਰੀਗਰ ਬਣੇਗਾ, ਜਿਸ ਕੋਲ ਜੀਵਨ ਦੀ ਪਲੇਠੀ ਸ਼ਕਤੀ ਨੂੰ ਵਰਤਣ ਦਾ ਕਾਰਖਾਨਾ (ਪਾਹਾਰਾ) ਹੋਵੇ, ਵਿਵੇਕ ਬੁੱਧੀ ਦੀ ਅਹਿਰਣ (Aਨਵਲਿ) ਹੋਵੇ, ਗਿਆਨ ਭਾਵ ਵਿਦਿਆ-ਸਿਖਲਾਈ ਦੇ ਔਜ਼ਾਰ ਹੋਣ, ਡਰ-ਜਬਤ ਰੂਪੀ ਖਲਾ ਭਾਵ ਹਵਾ ਦੇਣ ਵਾਲੀ ਖੱਲ ਦੀ ਧੌਂਕਣੀ (ਭਲਿਲੋੱਸ) ਹੋਵੇ, ਆਪਣੇ ਦ੍ਰਿੜ ਆਸ਼ਾਵਾਦੀ ਇਰਾਦੇ ਦੀ ਲਗਨ ਰੂਪੀ ਅਗਨ ਹੋਵੇ, ਭਾਉ ਭਾਵ ਕਿਰਤ ਦੀ ਕਦਰ ਰੂਪੀ ਕੁਠਾਰੀ ਭਾਵ ਤੇਜ ਤਾਪ ਤੇ ਪਿਘਲਾਉਣ ਵਾਲਾ ਭਾਂਡਾ ਹੋਵੇ, ਜਿਸ ਵਿਚ ਉਹ ਸ਼ੁੱਧ ਪਦਾਰਥ ਢਾਲ ਕੇ ਤਤਆਤਮਿਕ ਨਿਰੋਲ ਵਸਤ ਕੱਢਣ ਦੀ ਕੋਸ਼ਿਸ ਵਿਚ ਲੱਗਿਆ ਹੋਵੇ, ਤਾਂ ਇਹੋ ਜਿਹੀ ਟਕਸਾਲ (ਾਂੁਨਦਰੇ) ਭਾਵ ਘਾੜ੍ਹਤਸ਼ਾਲਾ ਵਿਚ ਉਹ ਸ਼ਬਦ ਘੜ੍ਹਿਆ ਜਾਵੇਗਾ, ਜੋ ਕਰਤੇ ਦਾ ਸਤਿ ਨਾਮ ਭਾਵ ਅਸਲ ਨਾਮ ਹੋਵੇਗਾ। ਇਹ ਕੰਮ ਉਨ੍ਹਾਂ ਦਾ ਹੈ, ਜੋ ਇਸ ਨੂੰ ਨਿਰਪੇਖਤਾ ਨਾਲ ਕਰ ਸਕਦੇ ਹਨ ਭਾਵ ਆਪਣੇ ਨਿਜੀ ਵਿਚਾਰਾਂ ਤੋਂ ਉੱਪਰ ਉੱਠ ਕੇ ਸੱਚ ਨਾਲ ਖੜ੍ਹਨ ਦੀ ਦ੍ਰਿੜਤਾ ਦਿਖਾ ਸਕਦੇ ਹਨ। ਹੇ ਨਾਨਕ, ਅਜਿਹੀ ਸੋਝੀ ਵਾਲੇ ਲੋਕਾਂ ਦਾ ਤਸੱਵਰ ਭਾਵ ਖਿਆਲੀ ਜ਼ਿਕਰ ਅਤਿਅੰਤ ਪ੍ਰਸੰਨਤਾਦਾਇਕ ਹੈ।
ਇਸ ਸਾਰੀ ਪਉੜੀ ਸੰਕੇਤਆਤਮਕ ਹੈ। ਇਸ ਗੁਰੂ ਸਾਹਿਬ ਨੇ ਸੁਨਿਆਰ, ਪਾਹਾਰਾ, ਅਹਿਰਣ, ਹਥਿਆਰ, ਖਲਾ, ਅਗਨੀ, ਭਾਂਡਾ ਭਾਵ ਕੁਠਾਲੀ, ਅੰਮ੍ਰਿਤੁ ਭਾਵ ਸਤ ਜਾਂ ਤੱਤ, ਢਾਲ ਤੇ ਟਕਸਾਲ ਜਿਹੇ ਸ਼ਬਦ ਵਰਤੇ ਕੇ ਆਪਣੀ ਅਕਹਿ ਗੱਲ ਕਹੀ ਹੈ। ਇਹ ਸ਼ਬਦ ਆਮ ਅਲੰਕਾਰੀ ਤਸ਼ਬੀਹਾਂ ਲਈ ਨਹੀਂ ਵਰਤੇ ਗਏ ਸਗੋਂ ਤਕਨੀਕੀ ਸ਼ਬਦਾਵਲੀ (ਠeਰਮਸ) ਦੇ ਸੰਕੇਤਾਂ ਵਜੋਂ ਲਿਆਂਦੇ ਗਏ ਹਨ। ਇਹ ਸ਼ਬਦਾਵਲੀ ਇਕ ਤਕਨਾਲੋਜੀ ਪ੍ਰਧਾਨ ਯੁਗ ਵੱਲ ਇਸ਼ਾਰਾ ਕਰਦੀ ਹੈ, ਜੋ ਨਿਰੋਲ ਵਿਗਿਆਨ ਤੇ ਤਕਨੀਕੀ ਸਭਿਆਚਾਰ (ਛੁਲਟੁਰe) ‘ਤੇ ਉਸਰੀ ਹੋਵੇਗੀ। ਅਰਥਾਤ ਇਸ ਪਉੜੀ ਵਿਚ ਗੁਰੂ ਸਾਹਿਬ ਨੇ ਆਪਣੀ ਭਾਸ਼ਾ ਵਿਚ ਮੱਧਕਾਲੀ ਉਦਯੋਗਿਕ (ੀਨਦੁਸਟਰਅਿਲ) ਚਿੰਨ੍ਹਾਂ ਦਾ ਉਪਯੋਗ ਕਰਕੇ ਇਕ ਵਿਗਿਆਨਕ ਪ੍ਰਭਾਵ ਵਾਲੀ ਸਭਿਅਤਾ ਵਲ ਸੰਕੇਤ ਕੀਤਾ ਹੈ, ਜਿਸ ਨੂੰ ਅਧਿਆਤਮਵਾਦੀ ਲੋਕ ‘ਕਲਯੁਗ’ ਕਹਿ ਕੇ ਨਿੰਦਦੇ ਹਨ। ਇਸ ਵਿਚ ਤਰਕ, ਵਿਵੇਕ, ਪ੍ਰਯੋਗ, ਗਣਿੱਤ, ਵਿਗਿਆਨ, ਖੋਜ, ਪ੍ਰਯੋਗਸ਼ਾਲਾਵਾਂ, ਕਾਰਖਾਨੇ ਤੇ ਸਨਅਤੀ ਵਿਕਾਸ ਦਾ ਬੋਲਬਾਲਾ ਹੋਵੇਗਾ। ਇਹ ਸ਼ਬਦਾਵਲੀ ਸਹੀ ਸਮਝ ਵਾਲੀ ਖੋਜ ਭਾਵ ਸਚ ਖੰਡ ਤੇ ਇਸ ਦੀ ਅੰਦਰੂਨੀ ਪੜਤਾਲ ਦੇ ਪ੍ਰਤੀਕ ਹਨ। ਇਹ ਉਸ ਵਿਧੀ ਦੀ ਰੂਪ ਰੇਖਾ ਦਰਸਾਉਂਦੇ ਹਨ, ਜਿਸ ਰਾਹੀਂ ਮਨੁੱਖ ਨੇ ਸਚ ਖੰਡ ਦੇ ਲੋਹ ਰੂਪੀ ਖੋਲ ਵਿਚ ਦਾਖਲ ਹੋ ਕੇ “ਨਿਰੰਕਾਰ” ਤੀਕ ਦਾ ਸਫਰ ਤੈਅ ਕਰਨਾ ਹੈ। ਇਸ ਪ੍ਰਕ੍ਰਿਆ ਵਿਚੋਂ ਹੀ ਉਸ ਦਾ ਅਸਲ ਨਾਮ ਕਸ਼ੀਦਿਆ ਜਾਵੇਗਾ। ਇਹ ਗਿਆਨ ਗੱਲੀਂ ਬਾਤੀਂ ਪ੍ਰਾਪਤ ਹੋਣ ਵਾਲਾ ਨਹੀਂ, ਸਗੋਂ ਵਿਗਿਆਨਕ ਯੁਗ ਦੀਆਂ ਪ੍ਰਯੋਗਸ਼ਾਲਾਵਾਂ, ਸਰਵੇਖਣਾਲਿਆਂ, ਪੁਸਤਕਾਲਿਆਂ, ਵਿਗਿਆਨਕ ਵਿਚਾਰਾਂ ਤੇ ਕੰਪਿਊਟਰੀ ਔਜ਼ਾਰਾਂ ਨਾਲ ਲਬਰੇਜ਼ ਬੁੱਧੀਜੀਵੀਆਂ ਦੇ ਸਾਂਝੇ ਖੋਜਾਤਮਕ ਯਤਨਾਂ ਸਦਕਾ ਹਾਸਲ ਹੋਵੇਗਾ। ਜਪੁਜੀ ਦੇ ਬਿਲਕੁਲ ਅੰਤ ਵਿਚ ਅਜਿਹੀ ਸੰਕੇਤਕ ਭਾਸ਼ਾ ਦੇ ਉਪਯੋਗ ਨਾਲ ਆਪਣੀ ਗੱਲ ਸਮਝਾਉਣਾ ਤੇ ਭਵਿੱਖ ਦਾ ਸਹੀ ਸਹੀ ਚਿਤਰਣ ਕਰਨਾ ਗੁਰੂ ਸਾਹਿਬ ਦੀ ਸਾਹਿਤਕ ਪਰਪੱਕਤਾ, ਵਿਗਿਆਨਕ ਗੂੜ੍ਹਤਾ ਤੇ ਉੱਚ ਸੁਧ-ਸੋਝੀ ਦਾ ਪ੍ਰਤੀਕ ਹੈ। ਉਨ੍ਹਾਂ ਦੇ ਸੁਝਾਏ ਢੰਗਾਂ ਅਨੁਸਾਰ ਹੀ ਐਟਮ ਦੇ ਅੰਦਰ ਦੀ ਰੂਪ-ਰੇਖਾ ਦੀ ਖੋਜ ਹੋਈ, ਕੈਥੋਡ ਰੇਅ ਤੇ ਸੋਨ-ਪੱਤਰਾਂ ਦੇ ਪਰਿਖਣ ਹੋਏ, ਰੇਡੀਅਮ ਆਧਾਰਿਤ ਪ੍ਰਯੋਗਾਂ ਰਾਹੀਂ ਐਟਮ ਦੇ ਅੰਦਰੂਨੀ ਭੇਦ ਲੱਭੇ ਗਏ ਤੇ ਭਾਲ ਅਖੌਤੀ “ਰੱਬੀ-ਕਣ” ਤੀਕ ਪਹੁੰਚੀ।
ਦੂਜੇ ਪਾਸੇ ਅਧੁਨਿਕ ਸਿੱਖ ਵਿਦਵਾਨ ਹਨ, ਜੋ ਪ੍ਰਭੂ-ਭਗਤੀ ਤੇ ਪੂਜਾ ਪਾਠ ਤੋਂ ਉੱਪਰ ਨਹੀਂ ਉੱਠਦੇ। ਮਿਸਾਲ ਵਜੋਂ ਪ੍ਰੋ. ਸਾਹਿਬ ਸਿੰਘ ਇਸ ਪਉੜੀ ਦੀ ਵਿਆਖਿਆ ਕਰਦੇ ਲਿਖਦੇ ਹੈ, “(ਜੇ) ਜਤ-ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮਤਿ ਅਹਿਰਣ ਹੋਵੇ, (ਉਸ ਮਤਿ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ)। (ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ), ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ), ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, (ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰ ਦਾ) ਸ਼ਬਦ ਘੜਿਆ ਜਾ ਸਕਦਾ ਹੈ। ਇਹ ਕਾਰ ਉਨ੍ਹਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ ਉੱਤੇ ਬਖਸ਼ਸ਼ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦੇ ਹਨ; ਪਰ ਇਹ ਉੱਚੀ ਆਤਮਕ ਅਵਸਥਾ ਉਦੋਂ ਹੀ ਬਣ ਸਕਦੀ ਹੈ, ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਸਲਾ ਹੋਵੇ, ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ, ਸੇਵਾ ਦੀ ਘਾਲ ਘਾਲੀ ਜਾਏ, ਖਾਲਕ ਤੇ ਖਲਕਤ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਵਿਚ ਹੋਵੇ। ਇਹ ਜਤ, ਧਿਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ, ਜਿਸ ਵਿਚ ਗੁਰ-ਸ਼ਬਦ ਦੀ ਮੋਹਰ ਘੜੀ ਜਾਂਦੀ ਹੈ। (ਭਾਵ), ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿਚ ਲੈ ਅੱਪੜਦਾ ਹੈ)।”
ਦੂਜੇ ਸਭ ਸਿੱਖ ਵਿਦਵਾਨਾਂ ਦੀ ਵਿਆਖਿਆ ਵੀ ਲਗਭਗ ਇਹੋ ਜਿਹੀ ਹੀ ਹੈ। ਇਨ੍ਹਾਂ ਸਭਨਾਂ ਦੀ ਮਾਨਤਾ ਹੈ ਕਿ ਇਹ ਪਉੜੀ ਮਨੁੱਖ ਦੀ ਆਤਮਿਕ ਅਵਸਥਾ ਉੱਚੀ ਚੁੱਕਣ ਦੇ ਨੁਕਤੇ ਦੱਸਦੀ ਹੈ। ਆਤਮਿਕ ਅਵਸਥਾ ਉੱਚੀ ਤਾਂ ਹੋ ਸਕਦੀ ਹੈ, ਜੇ ਆਚਰਨ ਪਵਿੱਤਰ ਹੋਵੇ, ਪ੍ਰਭੂ ਦਾ ਡਰ, ਸੇਵਾ ਤੇ ਲੋਕਾਂ ਦਾ ਪਿਆਰ ਹੋਵੇ। ਜੇ ਮਨੁੱਖ ਇਕ ਇਮਾਨਦਾਰ ਸੁਨਿਆਰ ਵਾਂਗ ਨੇਕ ਕਮਾਈ ਜਿਹੇ ਚੰਗੇ ਹੀਲੇ ਵਸੀਲੇ ਵਰਤ ਕੇ ਪ੍ਰਭੂ ਭਗਤੀ ਕਰੇ ਤਾਂ ਉਹ ਪਰਮਾਤਮਾ ਤੀਕ ਪਹੁੰਚ ਸਕਦਾ ਹੈ। ਇਸ ਤਪੱਸਿਆ ਨੂੰ ਸੱਚੀ ਟਕਸਾਲ ਦੱਸ ਕੇ ਉਹ ਇਸ ਵਿਚੋਂ ਅਕਾਲ ਪੁਰਖ ਦੇ ਸੱਚੇ ਨਾਂ ਦੀ ਭਾਲ ਕਰਵਾਉਂਦੇ ਹਨ, ਤਾਂ ਵੀ ਉਨ੍ਹਾਂ ਨੂੰ ਆਪਣੇ ਕਹੇ ਉੱਤੇ ਭਰੋਸਾ ਨਹੀਂ ਹੈ, ਕਿਉਂਕਿ ਉਹ ਇਹ ਵੀ ਕਹਿੰਦੇ ਹਨ ਕਿ ਇਹ ਕੰਮ ਉਹੀ ਕਰ ਸਕਦਾ ਹੈ, ਜਿਸ ਦੇ ਕੰਮਾਂ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਉਸ ਉਤੇ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਕਰੇ।
ਹੈਰਾਨੀ ਦੀ ਗੱਲ ਹੈ ਕਿ ਇਹ ਵਿਦਵਾਨ ਸਚ ਖੰਡ ਅਤੇ ਇਸ ਵਿਚ ਬੈਠੇ ਨਿਰੰਕਾਰ ਦਾ ਜ਼ਿਕਰ ਛੱਡ ਕੇ ਸਿੱਧੇ ਮਨੁੱਖ ਦੀ ਅਧਿਆਤਮਕ ਅਵਸਥਾ ‘ਤੇ ਆ ਜਾਂਦੇ ਹਨ, ਪਰ ਇਸ ਅਵਸਥਾ ਨੂੰ ਵੀ ਉਹ ਪ੍ਰਭੂ ਦੀ ਬਖਸ਼ਿਸ਼ ਮੰਨਦੇ ਹਨ ਤਾਂ ਜੋ ਕੋਈ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਅਧਿਆਤਮਕ ਅਵਸਥਾ ਬਾਰੇ ਨਾ ਪੁੱਛ ਲਵੇ। ਉਹ ਇਹ ਵੀ ਨਹੀਂ ਦੱਸਦੇ ਕਿ ਪ੍ਰਭੂ ਦੀ ਕਿਰਪਾ ਦਾ ਮਾਪ-ਦੰਡ ਕੀ ਹੈ ਭਾਵ ਕਿਵੇਂ ਪਤਾ ਲੱਗੇ ਕਿ ਕਿਸ ਉੱਤੇ ਕਦੋਂ ਬਖਸ਼ਿਸ਼ ਹੋਵੇਗੀ। ਉਹ ਇਸ ਬਾਰੇ ਵੀ ਚੁੱਪ ਹਨ ਕਿ ਪ੍ਰਭੂ ਦੀ ਨਦਰ ਤੋਂ ਵਾਂਝੇ ਰਹਿ ਗਏ ਲੋਕ ਕੀ ਕਰਨ। ਸੱਚ ਤਾਂ ਇਹ ਹੈ ਕਿ ਇਹ ਵਿਦਵਾਨ ਬਾਣੀ ਦੀਆਂ ਦੋ ਤੁਕਾਂ ਦੀ ਵਿਆਖਿਆ ਕਰਨ ਲਈ ਵੀ ਅਕਾਲ ਪੁਰਖ ਦੇ ਚਰਣਾਂ ਵਲ ਨੂੰ ਭੱਜ ਲੈਂਦੇ ਹਨ!
ਇਸ ਸਵਾਰਥੀ ਦੌੜ ਵਿਚ ਉਹ ਇਹ ਖਿਆਲ ਵੀ ਨਹੀਂ ਕਰਦੇ ਕਿ ਉਨ੍ਹਾਂ ਦਾ ਉੱਚਰਿਆ ਹਰੇਕ ਸ਼ਬਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਬਾਣੀ ਦੀ ਵਿਗਿਆਨਕ ਸਿੱਖਿਆ ਤੋਂ ਦੂਰ ਅਗਿਆਨ ਦੇ ਅੰਧੇਰੇ ਸਾਗਰ ਵਿਚ ਸੁੱਟ ਦੇਵੇਗਾ। ਉੱਥੇ ਉਹ ਫਿਰ ਕੂੜ ਦੀ ਇਕ ਨਵੀਂ ਪਾਲ ਓਹਲੇ, ਸਦੀਵੀ ਸਮਾਧੀਆਂ ਵਿਚ ਲੱਗੇ, ਰਾਮ ਨਾਮ ਦਾ ਜਾਪ ਕਰਦੇ ਰਹਿ ਜਾਣਗੇ, ਜਦੋਂ ਕਿ ਸਚ ਖੰਡ ਦਾ ਅਸਲ ਗਿਆਨ ਗੁਰੂ ਸਾਹਿਬ ਦੇ ਪੂਰਨਿਆਂ ‘ਤੇ ਚਲਦੇ ਵਿਵੇਕੀ ਸੂਝ ਵਾਲੇ ਖੋਜਾਰਥੀ ਲੈ ਜਾਣਗੇ!