ਪੰਜਾਬ ਦਾ ਸਬਰ

ਖੂਨ ਡੋਲ੍ਹ ਕੇ ਪਹਿਲਾਂ ਅੰਗਰੇਜ਼ ਕੱਢੇ, ਵਿਤੋਂ ਵਧ ਕੇ ਕਰੀਆਂ ਕੁਰਬਾਨੀਆਂ ਜੀ।
ਪਏ ਪੰਜਾਂ ‘ਚੋਂ ਢਾਈ ਦਰਿਆ ਪੱਲੇ, ਹੋਈਆਂ ਵੰਡ ਤੋਂ ਬਾਅਦ ਸ਼ੈਤਾਨੀਆਂ ਜੀ।
ਫੌਜਾਂ ਚਾੜ੍ਹ ਕੇ ਨਾਲੇ ਕਰਜਾਈ ਕਰਿਆ, ਸਾਰੇ ਹਾਕਮਾਂ ਕਰੀਆਂ ਬੇਈਮਾਨੀਆਂ ਜੀ।
ਮੂੰਹ ਮੋੜੇ ਸੀ ਜਿਨ੍ਹਾਂ ਅਬਦਾਲੀਆਂ ਦੇ, ਸਹਿ ਲੈਣ ਉਹ ਕਿਵੇਂ ਮਨਮਾਨੀਆਂ ਜੀ।
ਸਾਂਠ-ਗਾਂਠ ਕਰ ‘ਪੰਜੇ’ ਤੇ ‘ਤੱਕੜੀ’ ਨੇ, ਬਦਲ ਬਦਲ ਕੇ ਨੋਚਿਆ ਕੁਚਲਿਆ ਹੈ।
ਭਰਿਆ ਫਿੱਸਿਆ ਪਿਆ ਪੰਜਾਬ ਸੀਗਾ, ਜਾਣੋ ਸਬਰ ਦਾ ਪਿਆਲਾ ਹੁਣ ਉਛਲਿਆ ਹੈ!