ਦੁੱਲੇ ਈ ਕਰਦੇ ਸੂਤ ਦਿੱਲੀ!

ਸਿਰੜੀ ਮਿਹਨਤੀ ਕਾਮੇ ਇਹ ਜਾਣਦੇ ਨੇ, ਹੋਵੇ ਫਤਹਿ ਨਸੀਬ ਬਿਨ ਡੁੱਲਿਆਂ ਤੋਂ।
ਲੈ ਕੇ ਪ੍ਰੇਰਨਾ ਅੜ ਗਿਆ ਅੰਨ-ਦਾਤਾ, ਝੱਖੜ ਕਈ ਇਤਿਹਾਸ ਵਿਚ ਝੁੱਲਿਆਂ ਤੋਂ।
ਤਾਜੋ-ਤਖਤ ਵੀ ਆਖਰ ਨੂੰ ਝੁਕ ਜਾਂਦੇ, ਯੋਧੇ ‘ਕਰੋ ਜਾਂ ਮਰੋ’ ‘ਤੇ ਤੁੱਲਿਆਂ ਤੋਂ।
‘ਕੱਠ ਲੋਕਾਂ ਦਾ ਲੋਹੇ ਦੀ ਲੱਠ ਬਣਿਆਂ, ਹੁੰਦਾ ਸਾਂਭ ਨਾ ਹਾਕਮਾਂ ਭੁੱਲਿਆਂ ਤੋਂ।
ਦੇਖ ਰੁਮਕਦੇ ਫੇਰ ਉਹ ਯਰ੍ਹਕਦੀ ਐ, ਨਵੇਂ ਪੋਚ ਵਿਚ ਅਣਖ ਦੇ ਬੁੱਲਿਆਂ ਤੋਂ।
‘ਬਾਤ ਚੀਤ’ ਦੇ ‘ਛੁਣਕਣੇ’ ਦੇਣ ਵਾਲੀ, ਦਿੱਲੀ ਸੂਤ ਹੀ ਆਉਂਦੀ ਹੈ ‘ਦੁੱਲਿਆਂ’ ਤੋਂ!