ਸ਼ੋਭਾ ਵਾਲੀਆਂ ਗੱਲਾਂ ਤੋਂ ਦੂਰ ਰਹਿੰਦੇ, ਲੱਗਣ ਚੰਗੀਆਂ ਉਲਟੀਆਂ ਰੀਤੀਆਂ ਜੀ।
ਐਸ ਕੰਨੋਂ ਪਾ ਦੂਜੇ ਥੀਂ ਕੱਢ ਦਿੰਦੇ, ਸੁਧਰਨ ਵਾਸਤੇ ਅਰਜਾਂ ਸਭ ਕੀਤੀਆਂ ਜੀ।
ਰਾਸ ਆਉਂਦੀਆਂ ਕਦੇ ਨਾ ਵਿਗੜਿਆਂ ਦੇ, ਭਲਿਆਂ ਮਾਣਸਾਂ ਵਾਲੀਆਂ ਨੀਤੀਆਂ ਜੀ।
ਹੋਵੇ ਬੇਇਜਤੀ ਢੀਠ ਹੋ ਆਖ ਦਿੰਦੇ, ਲਹਿ ਗਈਆਂ ਕੀ ਮੋਢੇ ਤੋਂ ਫੀਤੀਆਂ ਜੀ?
ਆਉਂਦੇ ਬਾਜ ਨਾ ਕਦੇ ਬੇਸ਼ਰਮੀਆਂ ਤੋਂ, ਸੌ ਦੱਸੋ ਖਾਂ ਬੁਰਿਆਂ ‘ਤੇ ਬੀਤੀਆਂ ਜੀ।
ਪਾਈ ਲੱਖ ਫਿਟਕਾਰ ਨਾ ਅਸਰ ਕਰਦੀ, ਸ਼ਰਮਾਂ ਘੋਲ਼ ਕੇ ਜਿਨ੍ਹਾਂ ਨੇ ਪੀਤੀਆਂ ਜੀ!!
Leave a Reply