ਜਪੁਜੀ ਦੀ ਵਿਆਖਿਆ ਮਾਰਕਸਵਾਦ ਤੋਂ ਪ੍ਰਭਾਵਤ ਹੋ ਕੇ ਨਹੀਂ ਕੀਤੀ

ਮਾਣਯੋਗ ਸੰਪਾਦਕ ਜੀਓ,
‘ਪੰਜਾਬ ਟਾਈਮਜ਼’ ਦੇ 10 ਅਕਤੂਬਰ ਦੇ ਅੰਕ ਵਿਚ ਡਾ. ਕੁਲਦੀਪ ਕੌਰ ਦਾ “ਮਹਾਂਮਾਰੀ ਦੇ ਬਹਾਨੇ ਚੱਕਰਵਿਊ”, ਅਰੁੰਧਤੀ ਰਾਏ ਦਾ, “ਦੋ ਸਾਜ਼ਿਸ਼ਾਂ ਅਤੇ ਇਕ ਦਾਹ ਸਸਕਾਰ”, ਡਾ. ਗੁਰਨਾਮ ਕੌਰ ਕੈਨੇਡਾ ਦਾ, “…ਕੂੜੁ ਫਿਰੈ ਪਰਧਾਨੁ ਵੇ ਲਾਲੋ” ਅਤੇ ਸੁਕੰਨਿਆਂ ਭਾਰਦਵਾਜ ਨਾਭਾ ਦਾ ਕਿਸਾਨ ਮੋਰਚੇ ਬਾਰੇ ਰੌਚਕ ਤੇ ਜਾਣਕਾਰੀ ਭਰਪੂਰ ਲੇਖ ਪੜ੍ਹਨ ਨੂੰ ਮਿਲੇ। ਮਨ ਨੂੰ ਇਕ ਰੋਸ, ਇਕ ਜੋਸ਼, ਇਕ ਯਕੀਨ ਤੇ ਇਕ ਸਕੂਨ ਨੇ ਘੇਰ ਲਿਆ। ਪਹਿਲਾਂ ਤਾਂ ਇਕ ਵਸਦੇ ਰਸਦੇ ਦੇਸ ਦੇ ਬਾਂਕੇ ਦਿਹਾੜੇ ਦੇਖ ਮਨ ਨਪੀੜਿਆ ਗਿਆ, ਪਰ ਫਿਰ ਇਸ ਗੱਲ ਦੀ ਆਸ ਵੀ ਹੋਈ ਕਿ ਸਭ ਸਹੀ ਹੋ ਜਾਵੇਗਾ। ਹੋਵੇ ਵੀ ਕਿਉਂ ਨਾ, ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਰੋੜਾਂ ਦੇਸ਼ ਵਾਸੀ ਲੱਗੇ ਹੋਏ ਹਨ, ਜਿਨ੍ਹਾਂ ਵਿਚ ਸੂਰਬੀਰ ਬੀਬੀਆਂ ਸਭ ਤੋਂ ਅੱਗੇ ਹਨ। ਚੇਤਨਾ ਭਰਪੂਰ ਸਮੱਗਰੀ ਛਾਪ ਕੇ ‘ਪੰਜਾਬ ਟਾਈਮਜ਼’ ਸੁਚੱਜੀ ਤੇ ਜ਼ਿੰਮੇਵਾਰ ਪੱਤਰਕਾਰੀ ਦਾ ਧਰਮ ਨਿਭਾ ਰਿਹਾ ਹੈ।

ਵਿਸ਼ਾ ਸਮੱਗਰੀ ਵਜੋਂ ਹਮੇਸ਼ਾ ਦੀ ਤਰ੍ਹਾਂ ਇਹ ਅੰਕ ਵੀ ਧੜਲੇਦਾਰ ਲੱਗਿਆ। ਨਰੋਏ ਸੰਪਾਦਕੀ ਲੇਖ ਦੇ ਨਾਲ ਨਾਲ ਦੋਵੇਂ ਪੰਨੂੰ ਛਾਏ ਰਹੇ: ਹਾਲਾਤ ਦੇ ਵਿਸ਼ਲੇਸ਼ਣ ਪੱਖੋਂ ਜਤਿੰਦਰ ਪੰਨੂ ਤੇ ਸਾਹਿਤ-ਸੁਹਜ ਪੱਖੋਂ ਹਰਪਾਲ ਪੰਨੂੰ। ਇਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਮਨ ਲੋਚਦਾ ਹੈ, “ਕਾਸ਼, ਕੁਝ ਕੁ ‘ਪੰਨੂੰ’ ਹੋਰ ਹੁੰਦੇ!” ਗੁਰਬਖਸ਼ ਸਿੰਘ ਭੰਡਾਲ ਦਾ “ਬੋਲ ਬੰਬੀਹੇ” ਤੇ ਸੇਵਕ ਸਿੰਘ ਕੋਟਕਪੂਰਾ ਦਾ “ਧਰਮ ਅਤੇ ਮਾਰਕਸਵਾਦ” ਦੋਵੇਂ ਲੇਖ ਦਿਲਚਸਪ ਸਨ, ਪਰ ਸੇਵਕ ਸਿੰਘ ਕੋਟਕਪੂਰਾ ਦੇ ਲੇਖ ਵਲ ਵਧੇਰੇ ਧਿਆਨ ਇਸ ਲਈ ਖਿਚਿਆ ਗਿਆ, ਕਿਉਂਕਿ ਉਨ੍ਹਾਂ ਨੇ ਮੇਰੀ ਜਪੁਜੀ ਸਾਹਿਬ ਦੀ ਵਿਆਖਿਆ ਨੂੰ ਲੈ ਕੇ ਕਈ ਟਿੱਪਣੀਆਂ ਕੀਤੀਆਂ ਹੋਈਆਂ ਸਨ, ਜੋ ਤੱਥਾਂ ਨਾਲ ਮੇਲ ਨਹੀਂ ਖਾਂਦੀਆਂ।
ਸੇਵਕ ਸਿੰਘ ਕੋਟਕਪੂਰਾ ਨੇ ਮਾਰਕਸਵਾਦ ਤੇ ਧਰਮ ਨੂੰ ਲੈ ਕੇ ਆਪਣੇ ਲੇਖ ਵਿਚ ਜੋ ਕੁਝ ਲਿਖਿਆ ਹੈ, ਉਹ ਉਨ੍ਹਾਂ ਦੇ ਆਪਣੇ ਵਿਚਾਰ ਹਨ। ਇਸ ਮੁੱਦੇ ਨੂੰ ਉਹ ਜਿਵੇਂ ਮਰਜੀ ਵਿਚਾਰਨ, ਉਨ੍ਹਾਂ ਦਾ ਹੱਕ ਹੈ। ਇਕ ਪਾਠਕ ਦੀ ਹੈਸੀਅਤ ਵਿਚ ਉਨ੍ਹਾਂ ਨੂੰ ਸਿਰਫ ਇਹੀ ਸੁਝਾਅ ਹੈ ਕਿ ਜਦੋਂ ਮਾਰਕਸ ਦੀਆਂ ਆਪਣੀਆਂ ਲਿਖਤਾਂ ਉਪਲੱਭਦ ਹੋਣ, ਤਾਂ ਉਸ ਦੇ ਧਰਮ ਬਾਰੇ ਵਿਚਾਰਾਂ ਦਾ ਮੁਲੰਕਣ ਕਰਨ ਲਈ ਲੈਨਿਨ ਦੇ ਦੋ ਵਾਰੀ ਦੇ ਉੱਲਥਾਏ ਕਿਤਾਬਚੇ ਦਾ ਹਵਾਲਾ ਬਹੁਤਾ ਉਚਿਤ ਨਹੀਂ। ਲੇਖ ਦੇ ਇਸ ਪੱਖ ‘ਤੇ ਚਰਚਾ ਕਰਨਾ ਮੇਰਾ ਮੁੱਖ ਉਦੇਸ ਨਹੀਂ। ਮੈਂ ਤਾਂ ਉਨ੍ਹਾਂ ਦੀ ਇਸ ਧਾਰਨਾ ਪ੍ਰਤੀ ਇਤਰਾਜ ਜਤਾਉਣਾ ਚਾਹੁੰਦਾ ਹਾਂ ਕਿ ਮੈਂ ਜਪੁਜੀ ਸਾਹਿਬ ਦੀ ਵਿਆਖਿਆ ਕਰਦੇ ਵੇਲੇ ਮਾਰਕਸਵਾਦ ਅਨੁਸਾਰ ਸਿੱਟੇ ਕੱਢੇ ਹਨ। ਮੈਂ ਇਹ ਬਹੁਤ ਵਾਰ ਵਿਅਕਤ ਕਰ ਚੁਕਾ ਹਾਂ ਕਿ ਮੈਂ ਤਾਂ ਜਪੁਜੀ ਨੂੰ ਗੁਰੂ ਨਾਨਕ ਦੀ ਅਨੂਠੀ ਬਾਣੀ ਮੰਨਦਾ ਹਾਂ ਤੇ ਇਸ ਨੂੰ ਉਨ੍ਹਾਂ ਦੀ ਸੋਚ ਤੇ ਪ੍ਰਤਿਭਾ ਅਨੁਸਾਰ ਹੀ ਸਮਝਣ ਦਾ ਉਪਰਾਲਾ ਕਰਦਾ ਹਾਂ। ਮੇਰਾ ਸਰੋਕਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਜਪੁਜੀ ਦੀ ਬਾਣੀ ਤੇ ਪੰਜਾਬੀ ਸ਼ਬਦ-ਕੋਸ਼ ਨਾਲ ਹੈ। ਮਾਰਕਸ ਤਾਂ ਦੂਰ ਦੀ ਗੱਲ, ਮੈਂ ਤਾਂ ਕਿਸੇ ਟੀਕੇ ਨੂੰ ਵੀ ਨੇੜੇ ਨਹੀਂ ਰੱਖਦਾ। ਟੀਕਾ ਤਾਂ ਟੀਕਾ ਮੈਂ ਤਾਂ ਗੁਰਬਾਣੀ ਵਿਆਕਰਣ ਨੂੰ ਵੀ ਦੂਰ ਰੱਖਦਾ ਹਾਂ। ਵਿਆਕਰਣ ਤਾਂ ਵਿਆਕਰਣ, ਜਿਸ ਲਿਪੀ ਵਿਚ ਗੁਰੂ ਸਾਹਿਬ ਨੇ ਬਾਣੀ ਲਿਖੀ ਸੀ, ਉਸ ਵਿਚ ਤਾਂ ਸ਼ਾਇਦ ਲਗਾਂ ਮਾਤਰਾਂ ਵੀ ਨਾ ਹੋਣ।
ਮੇਰਾ ਸਿੱਧਾ ਸਾਦਾ ਮੰਤਵ ਤਾਂ ਗੁਰੂ ਦੇ ਵਿਚਾਰਾਂ ਤੀਕ ਬਿਨਾ ਕਿਸੇ ਮਿਲਾਵਟ ਤੋਂ ਸਿੱਧਾ (ਧਰਿeਚਟ) ਪਹੁੰਚਣ ਦਾ ਹੈ। ਇਸ ਕਾਰਜ ਲਈ ਮੈਂ ਪਹਿਲਾਂ ਉਨ੍ਹਾਂ ਦੇ ਸ਼ਬਦਾਂ ਨੂੰ ਸਭ ਤਰ੍ਹਾਂ ਦੀਆਂ ਬਣਦੀਆਂ ਅਤੇ ਬਣਾਈਆਂ ਵਿਆਖਿਆਵਾਂ ਵਿਚ ਰੱਖ ਕੇ ਗੁਰੂ ਸਾਹਿਬ ਦੀ ਪ੍ਰਤਿਭਾ ਨਾਲ ਮੇਲਦਾ ਹਾਂ ਤੇ ਫਿਰ ਸਭ ਤੋਂ ਢੁੱਕਵੀ ਤੇ ਤਰਕ-ਸੰਗਤ ਵਿਆਖਿਆ ਨੂੰ ਚੁਣਦਾ ਹਾਂ। ਪਾਠਕ ਮੇਰੇ ਸਿਰਫ ਲੇਖ ਪੜ੍ਹਦੇ ਹਨ, ਪਰ ਇਸ ਦੇ ਪਿੱਛੇ ਲੱਗੀ ਕਈ ਗੁਣਾਂ ਮਿਹਨਤ ਤੇ ਦਿਮਾਗੀ ਪ੍ਰਕ੍ਰਿਆ ਨੂੰ ਨਹੀਂ। ਇਹ ਕੰਮ ਮੇਰਾ ਪੇਸ਼ਾ ਨਹੀਂ, ਸਗੋਂ ਸਵੈ-ਇੱਛਾ ਨਾਲ ਉਠਾਈ ਪਵਿੱਤਰ ਜ਼ਿੰਮੇਵਾਰੀ ਹੈ। ਇਸ ਵਿਚ ਮੈਂ ਖੁਦ ਆਪਣੇ ਪੱਖ-ਪਾਤਾਂ (ਭਅਿਸeਸ) ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਵਿਆਖਿਆ ਦੇ ਜਿਨ੍ਹਾਂ ਅਸੂਲਾਂ ਨੂੰ ਮੈਂ ਅਪਨਾਉਂਦਾ ਹਾਂ, ਉਹ ਚਿਰੋਕਣੇ ਉਲੀਕੇ ਹੋਏ ਹਨ। ਜਿਸ ਨੂੰ ਕੋਈ ਸ਼ੰਕਾ ਹੋਵੇ, ਉਹ ਮੇਰੀ ਪੁਸਤਕ ਠਹe ਠਰੁਟਹ Aਬੋਵe Aਲਲ ਵਿਚ ੀਨ .ਇੁ ਾ ੰeਟਹੋਦੋਲੋਗੇ ਵਿਚੋਂ ਦੇਖ ਕੇ ਨਿਰਣਾ ਕਰ ਸਕਦਾ ਹੈ। ਹਾਂ, ਕੁਝ ਭੁੱਲਾਂ ਚੁੱਕਾਂ ਹੋ ਸਕਦੀਆਂ ਹਨ, ਜਿਨ੍ਹਾਂ ‘ਤੇ ਕਿਸੇ ਦਾ ਵੀ ਵਸ ਨਹੀਂ ਹੁੰਦਾ।
ਗੁਰੂ ਸਾਹਿਬ ਦੇ ਕਥਨਾਂ ਦੀ ਦਾਰਸ਼ਨਿਕ ਮਾਨਤਾ ਤੇ ਵਿਗਿਆਨਕ ਪ੍ਰਸੰਗਤਤਾ ਜਾਣਨ ਲਈ ਮੈਂ ਉਨ੍ਹਾਂ ਤੋਂ ਬਾਅਦ ਦੇ ਚਿੰਤਨ ਤੇ ਵਿਗਿਆਨ ਉੱਤੇ ਪਏ ਉਨ੍ਹਾਂ ਦੇ ਪ੍ਰਭਾਵ ਦਾ ਵੀ ਅਧਿਐਨ ਕਰਦਾ ਹਾਂ। ਇਸ ਮਨੋਰਥ ਅਧੀਨ ਮੈਂ ਜਪੁਜੀ ਦੀ ਸਿੱਖੀ ਵਿਚਾਰਧਾਰਾ ਨੂੰ ਕਈ ਪ੍ਰਸਿੱਧ ਫਿਲਾਸਫਰਾਂ ਤੇ ਵਿਗਿਆਨੀਆਂ ਜਿਵੇਂ, ਸੁਕਰਾਤ, ਪਲੈਟੋ, ਅਰਸਤੂ, ਐਪੀਕਿਊਰਸ, ਹਾਬਜ਼, ਕਾਪਰਨੀਕਸ, ਨਿਊਟਨ, ਮਾਰਟਿਨ ਲੂਥਰ, ਸਪਾਈਨੋਜ਼ਾ, ਕਾਂਤ, ਫਾਰਬਾਖ, ਹੀਗਲ, ਮਾਰਕਸ, ਏਂਜਲਸ, ਅਰਨੈਸਟ ਮਾਖ, ਲੈਨਿਨ, ਆਈਨਸਟੀਨ, ਹਿੱਗਿਨਸ, ਬੋਸ ਅਤੇ ਕਈ ਹੋਰ ਵਿਸ਼ਵ-ਪ੍ਰਸਿੱਧ ਚਿੰਤਕਾਂ ਦੇ ਵਿਚਾਰਾਂ ਨਾਲ ਮੇਲ ਕੇ ਵੀ ਵੇਖਦਾ ਹਾਂ। ਮੇਰਾ ਨਤੀਜਾ ਹੈ ਕਿ ਜਿਨ੍ਹਾਂ ਪੈਰਾਮੀਟਰਾਂ ਨਾਲ ਗੁਰੂ ਸਾਹਿਬ ਨੂੰ ਮੈਂ ਜਾਣਿਆ ਹੈ, ਉਨ੍ਹਾਂ ਅਨੁਸਾਰ ਉਹ ਸੰਸਾਰ ਦੇ ਪਹਿਲੇ ਤੇ ਇਕੋ ਇਕ ਦਾਰਸ਼ਨਿਕ ਹਨ, ਜਿਨ੍ਹਾਂ ਨੇ ਸਮੁੱਚੇ ਸੱਚ ਨੂੰ ਪਾਇਆ ਹੈ। ਇਸ ਗੱਲ ਨੂੰ ਨਾ ਕਹਿਣ ਲਈ ਜੇ ਕਿਸੇ ਨੇ ਮੇਰੇ ਸਿਰ ‘ਤੇ ਆਰਾ ਵੀ ਰੱਖਿਆ ਹੋਵੇ, ਮੈਂ ਤਾਂ ਵੀ ਕਹਾਂਗਾ, ਕਿਉਂਕਿ ਇਹ ਮੇਰਾ ਨਿਰਣਾ ਨਹੀਂ, ਮੇਰੀ ਨਿਰਪੱਖ ਖੋਜ ਹੈ।
ਇਸ ਲਈ ਸੇਵਕ ਸਿੰਘ ਕੋਟਕਪੂਰਾ ਦਾ ਇਹ ਕਹਿਣਾ ਦਰੁਸਤ ਨਹੀਂ ਕਿ ਮੈਂ ਮਾਰਕਸਵਾਦ ਤੋਂ ਪ੍ਰਭਾਵਤ ਹੋ ਕੇ ਜਪੁਜੀ ਦੀ ਵਿਆਖਿਆ ਕਰਦਾ ਹਾਂ। ਜੇ ਉਨ੍ਹਾਂ ਨੂੰ ਇਸ ਵਿਚ ਮਾਰਕਸਵਾਦ ਦਿਖਾਈ ਦਿੰਦਾ ਹੈ ਤਾਂ ਉਹ ਇਸ ਵਿਆਖਿਆ ਨੂੰ ਉਲਟਾ ਕਰ ਕੇ ਵੇਖ ਲੈਣ ਤੇ ਮੰਨੀ ਜਾਣ ਕਿ ਗੁਰੂ ਸਾਹਿਬ ਦੀ ਸਿਖਿਆ ਸਿਰਫ ਪੰਜਾਬ ਦੇ ਇਕ ਤਬਕੇ ਤੀਕ ਹੀ ਸੀਮਤ ਹੈ ਤੇ ਵਿਸ਼ਵ ਫਿਲਾਸਫੀ ਵਿਚ ਇਸ ਦੀ ਕੋਈ ਥਾਂ ਨਹੀਂ। ਪਰ ਉਮੀਦ ਹੈ, ਉਹ ਇੱਦਾਂ ਨਹੀਂ ਕਰਨਗੇ। ਜੇ ਉਹ ਆਪ ਪਛਾਣ ਜਾਣ ਤਾਂ ਉਨ੍ਹਾਂ ਦੀ ਵਡਿਆਈ ਹੈ, ਨਹੀਂ ਤਾਂ ਉਹ ਸਮਝ ਲੈਣ ਕਿ ਇਕ ਮਾਰਕਸ ਵਿਰੋਧੀ ਪੱਖ-ਪਾਤ (ਭਅਿਸ) ਅਸਲੋਂ ਉਨ੍ਹਾਂ ਦੇ ਆਪਣੇ ਮਨ ਵਿਚ ਹੈ, ਜੋ ਉਨ੍ਹਾਂ ਨੂੰ ਦੂਜਿਆਂ ਦੇ ਪੰਜੀਕਰਣ ਲਈ ਉਕਸਾਉਂਦਾ ਹੈ। ਜੇ ਨਹੀਂ ਤਾਂ ਦਰਜਨਾਂ ਹੋਰ ਫਿਲਾਸਫਰਾਂ ਤੇ ਵਿਗਿਆਨਕਾਂ, ਜਿਨ੍ਹਾਂ ਦਾ ਜ਼ਿਕਰ ਉਪਰ ਆਇਆ ਹੈ, ਨੂੰ ਛੱਡ ਕੇ ਉਨ੍ਹਾਂ ਨੇ ਮੇਰੇ ਉੱਤੇ ਮਾਰਕਸ-ਪੱਖੀ ਵਿਆਖਿਆ ਕਰਨ ਦਾ ਹੀ ਕਿਉਂ ਦੋਸ਼ ਲਾਇਆ? ਉਹ ਮੈਨੂੰ ਪਲੈਟੋਵਾਦੀ, ਅਰਸਤੂਵਾਦੀ, ਹੀਗਲਵਾਦੀ, ਕਾਂਤਵਾਦੀ, ਨਿਊਟਨਵਾਦੀ ਤੇ ਆਈਨਸਟੀਨਵਾਦੀ ਵੀ ਗਰਦਾਨ ਸਕਦੇ ਸਨ, ਪਰ ਅਜਿਹਾ ਨਹੀਂ ਕੀਤਾ। ਹਾਂ, ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਛੋਟੇ ਵਾਦਾਂ ਦੀ ਨਿਸਬਤ ਮਾਰਕਸਵਾਦ ਬਾਰੇ ਵਧੇਰੇ ਸੁਣਿਆ ਹੋਵੇ ਤੇ ਇਸੇ ਦੇ ਭੰਡੀ-ਪ੍ਰਚਾਰ ਦਾ ਫਰਜ਼ ਨਿਭਾਇਆ ਹੋਵੇ। ਕੁਝ ਵੀ ਹੋਵੇ, ਸੇਵਕ ਸਿੰਘ ਕੋਟਕਪੂਰਾ ਤੇ ਉਨ੍ਹਾਂ ਜਿਹੇ ਹੋਰ ਵਿਦਵਾਨਾਂ ਨੂੰ ਜਪੁਜੀ ਸਾਹਿਬ ਬਾਰੇ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਵਿਚਾਰ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇ ਗੁਰੂ ਸਾਹਿਬ ਦੀ ਬਾਣੀ ਸੱਚ ਹੈ ਅਤੇ ਉਹ ਯਕੀਨ ਕਰਦੇ ਹਨ ਕਿ ਇਹ ਸੱਚ ਹੈ, ਤਾਂ ਉਨ੍ਹਾਂ ਨੂੰ ਡਰਨ ਤੇ ਘਬਰਾਉਣ ਦੀ ਲੋੜ ਨਹੀਂ। ਹਰ ਤਰ੍ਹਾਂ ਦੇ ਸੋਚ ਵਿਚਾਰ ਉਪਰੰਤ ਇਹ ਸੱਚ ਹੀ ਰਹੇਗੀ। ਭਾਵੇਂ ਕਾਰਲ ਮਾਰਕਸ ਖੁਦ ਚਲ ਕੇ ਆਵੇ, ਉਹ ਵੀ ਇਸ ਨੂੰ ਗਲਤ ਨਹੀਂ ਕਹਿ ਸਕਦਾ!
ਸੇਵਕ ਸਿੰਘ ਕੋਟਕਪੂਰਾ ਦਾ ਕਹਿਣਾ ਹੈ ਕਿ ਮੈਂ ਜਪੁਜੀ ਦਾ ਟੀਕਾ ਨਹੀਂ ਕੀਤਾ, ਆਲੋਚਨਾ ਕੀਤੀ ਹੈ। ਇੰਨਾ ਤਾਂ ਠੀਕ ਹੈ ਕਿ ਮੈਂ ਟੀਕਾ ਨਹੀਂ ਕੀਤਾ, ਪਰ ਮੈਂ ਆਲੋਚਨਾ ਵੀ ਨਹੀਂ ਕੀਤੀ। ਮੈਂ ਤਾਂ ਸਿਰਫ ਵਿਆਖਿਆ ਕੀਤੀ ਹੈ। ਉਨ੍ਹਾਂ ਤੱਥਾਂ-ਸਹਿਤ ਕੁਝ ਕਹਿਣ ਦੀ ਥਾਂ ਨਿਰਾ-ਪੁਰਾ ਠੱਪਾ ਲਾਉਣ ਵਾਲੀ ਗੱਲ ਕੀਤੀ ਹੈ। ਮੈਂ ਥਾਂ ਥਾਂ ਕਿਹਾ ਹੈ ਕਿ ਜਪੁਜੀ ਉਹ ਸਦੀਵੀ ਲਿਖਤ (ਠeਣਟ) ਹੈ, ਜਿਸ ਜਿਹੀ ਨਾ ਕਦੇ ਕੋਈ ਲਿਖੀ ਗਈ ਤੇ ਨਾ ਹੀ ਕੋਈ ਕਦੇ ਲਿਖ ਸਕੇਗਾ। ਮੈਂ ਵਾਰ ਵਾਰ ਇਸ ਸਿੱਟੇ ‘ਤੇ ਪਹੁੰਚਿਆ ਹਾਂ ਕਿ ਇਹ ਇਕ ਵਿਗਿਆਨਕ ਲਿਖਤ ਹੀ ਨਹੀਂ ਹੈ, ਸਗੋਂ ਵਿਗਿਆਨਾਂ ਦੇ ਵਿਗਿਆਨ ਦਾ ਵਿਗਿਆਨ ਹੈ। ਜੇ ਕੋਈ ਵਿਦਵਾਨ ਇਸ ਨੂੰ ਜਪੁਜੀ ਦੀ ਆਲੋਚਨਾ ਸਮਝੇ, ਤਾਂ ਉਹ ਹੀ ਦੱਸੇ ਕਿ ਕੀ ਇਸ ਬਾਣੀ ਨੂੰ ਇਕ ਮਾਮੂਲੀ ਤੇ ਅਣਵਿਗਿਆਨਕ ਲਿਖਤ ਕਿਹਾ ਜਾਵੇ? ਆਲੋਚਨਾ ਤੇ ਝੁਕਾਉ-ਰਹਿਤ (ਭਅਿਸ-ਾਰee) ਵਿਆਖਿਆ ਦਾ ਫਰਕ ਸਭ ਪਾਠਕ ਭਲੀ ਭਾਂਤ ਜਾਣਦੇ ਹਨ; ਚੰਗਾ ਹੋਵੇ ਜੇ ‘ਅਜੋਕੇ’ ਸਿੱਖ ਵਿਦਵਾਨ ਵੀ ਇਸ ਨੂੰ ਜਾਣ ਲੈਣ!
ਮੇਰੇ ਉਤੇ ਕੁਝ ਖਾਸ ਗੱਲਾਂ ਸਾਧਦਿਆਂ ਸੇਵਕ ਸਿੰਘ ਕੋਟਕਪੂਰਾ ਅੱਗੇ ਲਿਖਦੇ ਹਨ ਕਿ ਜਪੁਜੀ “ਸਿੱਖ ਧਰਮ ਦਾ ਪਹਿਲਾ ਤੇ ਮੂਲ ਸਿਧਾਂਤ ਹੈ।” ਪਰ ਮੈਂ ਤਾਂ ਪਹਿਲਾਂ ਹੀ ਇਹ ਮੰਨ ਕੇ ਚਲਦਾ ਆ ਰਿਹਾ ਹਾਂ ਕਿ ਇਹ ਸਿੱਖੀ ਦਾ ਮੂਲ ਸਿਧਾਂਤ ਹੈ ਤੇ ਗੁਰੂ ਅਰਜਨ ਨੇ ਇਸ ਨੂੰ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲੀ ਤੇ ਸਭ ਤੋਂ ਉੱਤਮ ਥਾਂ ਦਿੱਤੀ ਹੈ। ਉਹ ਅੱਗੇ ਕਹਿੰਦੇ ਹਨ ਕਿ ਜਪੁਜੀ ਦੇ ਸਿਧਾਂਤ ਅਨੁਸਾਰ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਤੇ ਇਸ ਵਿਚਲੀਆਂ ਸਭ ਬਾਣੀਆਂ ਹਨ। ਮੈਂ ਵੀ ਇਹੀ ਕਹਿੰਦਾ ਹਾਂ ਕਿ ਗ੍ਰੰਥ ਸਾਹਿਬ ਵਿਚਲੀਆਂ ਗੁਰੂਆਂ ਤੇ ਭਗਤਾਂ ਆਦਿ ਦੀਆਂ ਸਭ ਬਾਣੀਆਂ ਜਪੁਜੀ ਅਨੁਸਾਰ ਹਨ ਤੇ ਇਨ੍ਹਾਂ ਦੀ ਵਿਆਖਿਆ ਪ੍ਰਮੁੱਖ ਬਾਣੀ ਜਪੁਜੀ ਦੀ ਲੋਅ ਵਿਚ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਵੱਖਰੇ ਵੱਖਰੇ ਸਿਧਾਂਤਾਂ ਅਨੁਸਾਰ। ਉਹ ਲਿਖਦੇ ਹਨ ਕਿ ਸਭ ਗੁਰੂ ਸਾਹਿਬਾਨ ਨੇ ਆਪਣੇ ਨਾਂ ਦੀ ਥਾਂ ਨਾਨਕ ਨਾਮ ਲਾਇਆ ਹੈ। ਮੈਂ ਕਿਤੇ ਨਹੀਂ ਲਿਖਿਆ ਕਿ ਸਭ ਗੁਰੂ ਸਾਹਿਬਾਨ ਨੇ ਨਾਨਕ ਨਾਮ ਦੀ ਥਾਂ ਆਪਣਾ ਨਾਂ ਲਾਇਆ ਹੈ। ਜੋ ਜੋ ਇਸ ਵਿਦਵਾਨ ਨੇ ਲਿਖਿਆ ਹੈ, ਉਹੀ ਮੱਤ ਮੇਰਾ ਹੈ। ਇਸ ਲਈ ਜੇ ਉਹ ਮੇਰੇ ਵਿਚਾਰਾਂ ਨੂੰ ਮਾਰਕਸਵਾਦੀ ਦੱਸਦੇ ਹਨ ਤਾਂ ਉਨ੍ਹਾਂ ਦੇ ਵਿਚਾਰ ਮਾਰਕਸਵਾਦੀ ਕਿਵੇਂ ਨਾ ਹੋਏ? ਹਾਂ, ਉਨ੍ਹਾਂ ਦੀ ਇਕ ਬਾਣੀ ਨੂੰ ਬਾਕੀਆਂ ਨਾਲੋਂ ਨਿਖੇੜ ਕੇ ਵਿਚਾਰਨ ਦੀ ਗੱਲ ਮੇਰੀ ਉੱਕਾ ਸਮਝ ਨਹੀਂ ਆਈ। ਵਿਸ਼ਲੇਸ਼ਣ ਦੀ ਵਿਧੀ ਅਨੁਸਾਰ ਤਾਂ ਵਿਆਖਿਆ ਨਿਖੇੜ ਕੇ ਹੀ ਕੀਤੀ ਜਾ ਸਕਦੀ ਹੈ। ਜੇ ਉਨ੍ਹਾਂ ਦੀ ਮੁਰਾਦ ਕਿਸੇ ਹੋਰ ਵਿਧੀ ਤੋਂ ਹੈ ਤਾਂ ਉਹ ਪਹਿਲਾਂ ਆਪ ਪੰਜ ਸੱਤ ਬਾਣੀਆਂ ਦਾ ਸਾਂਝਾ ਉੱਲਥਾ ਕਰ ਕੇ ਦਿਖਾ ਦੇਣ। ਜੇ ਕਾਮਯਾਬ ਹੋਇਆ ਤਾਂ ਸਾਰੇ ਉਵੇਂ ਹੀ ਕਰ ਦਿਆ ਕਰਨਗੇ।
ਰਹੀ ਗੱਲ ਕੀਰਤਨ ਸੋਹਿਲਾ ਵਿਚ ਦਿੱਤੇ ਸ਼ਬਦ ਗਗਨ ਮੈ ਥਾਲੁ “ਦੀ ਆਲੋਚਨਾ ਮਾਰਕਸਵਾਦ ਅਨੁਸਾਰ” ਕਰ ਕੇ ਦਿਖਾਉਣ ਦੀ; ਮੇਰੀ ਬੇਨਤੀ ਹੈ ਕਿ ਮੈਂ ਤਾਂ ਕਦੇ ਅਜਿਹੀ “ਆਲੋਚਨਾ” ਕੀਤੀ ਨਹੀਂ ਅਤੇ ਨਾ ਹੀ ਕਦੇ ਕਿਸੇ ਦੀ ਕੀਤੀ ਹੋਈ ਦੇਖੀ ਜਾਂ ਸੁਣੀ ਹੈ। ਇਸ ਲਈ ਇਹ ਚੈਲੰਜ ਸਵੀਕਾਰ ਕਰਨ ਤੋਂ ਮੇਰੇ ਹੱਥ ਖੜ੍ਹੇ ਹਨ। ਮੇਰੀ ਸੋਝੀ ਅਨੁਸਾਰ ਤਾਂ ਬਾਣੀ ਦੀ ਆਲੋਚਨਾ ਹੋ ਹੀ ਨਹੀਂ ਸਕਦੀ, ਸਿਰਫ ਵਿਆਖਿਆ ਹੁੰਦੀ ਹੈ। ਪਰ ਜਿਸ ਵਿਦਵਾਨ ਨੂੰ ਇਹ ਪਤਾ ਹੋਵੇ ਕਿ ਜਪੁਜੀ ‘ਸਿੱਖ ਧਰਮ’ ਦਾ ਪਹਿਲਾ ਤੇ ਮੂਲ ਸਿਧਾਂਤ ਹੈ ਅਤੇ ਜੋ ਜਾਣਦਾ ਹੋਵੇ ਕਿ ਸਾਰੀ ਬਾਣੀ ਦੀ ਵਿਆਖਿਆ ਇਸੇ ਸਿਧਾਂਤ ਅਨੁਸਾਰ ਹੋਣੀ ਚਾਹੀਦੀ ਹੈ, ਉਹ ਆਪ ਉੱਦਮ ਕਿਉਂ ਨਾ ਕਰੇ? ਮਦਦ ਦੀ ਲੋੜ ਪਈ ਤਾਂ ਜਰੂਰ ਹਾਜਰ ਹੋਵਾਂਗੇ।
-ਗੋਬਿੰਦਰ ਸਿੰਘ ਸਮਰਾਓ