ਕਰੋਨਾ ਦਾ ਵਿਸ਼ਵਵਿਆਪੀ ਤੇ ਇਤਿਹਾਸਕ ਪ੍ਰਸੰਗ

ਕਰੋਨਾ ਵਾਇਰਸ ਨੇ ਮਨੁੱਖ ਦੇ ਵਰਤਮਾਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸ ਪ੍ਰਭਾਵ ਦੇ ਨਤੀਜੇ ਆਉਣ ਵਾਲੇ ਕੱਲ੍ਹ ਵਿਚੋਂ ਅਜੇ ਦਿਸਣੇ ਹਨ। ਇਉਂ ਇਸ ਨੇ ਸਾਡੇ ਭਵਿੱਖ ਨੂੰ ਇਸ ਤੋਂ ਕਿਤੇ ਜ਼ਿਆਦਾ ਪ੍ਰਭਾਵਿਤ ਕਰਨਾ ਹੈ। ਇਸ ਪ੍ਰਸੰਗ ਵਿਚ ਡਾ. ਸੁਖਪਾਲ ਸੰਘੇੜਾ ਨੇ ਗਿਆਨ ਲਹਿਰ ਦੇ ਹਵਾਲੇ ਨਾਲ ਸਮੁੱਚੇ ਹਾਲਾਤ ਨੂੰ ਸਮਝਣ ਦਾ ਯਤਨ ਕੀਤਾ ਹੈ।

-ਸੰਪਾਦਕ

ਡਾ. ਸੁਖਪਾਲ ਸੰਘੇੜਾ
ਸੰਯੁਕਤ ਰਾਜ ਅਮਰੀਕਾ ਦੇ ਸੰਸਥਾਪਕ ਪਿਤਾਮਾਵਾਂ (ਾਂੁਨਦਨਿਗ ਾਂਅਟਹeਰਸ) ਵਿਚੋਂ ਇੱਕ ਅਤੇ ਇਹਦੇ ਦੂਸਰੇ ਪ੍ਰਧਾਨ ਜੋਨ ਐਡਮਜ਼ (1735-1826) ਨੇ ਇੱਕ ਵਾਰ ਕਿਹਾ ਸੀ, “ਹਰ ਸਮੱਸਿਆ ਭੇਸ ਵਿਚ ਇੱਕ ਮੌਕਾ (ੋਪਪeਰਟੁਨਟੇ) ਛੁਪਿਆ ਹੁੰਦਾ ਹੈ।” ਮੈਂ ਇੱਕ ਗਣਿਤਕ ਪ੍ਰਸਤਾਵ ਪੇਸ਼ ਕਰਨਾ ਚਾਹਾਂਗਾ: ਜਿੰਨੀ ਵੱਡੀ ਸਮੱਸਿਆ, ਜਿੰਨਾ ਵੱਡਾ ਮੌਕਾ ਹੁੰਦਾ ਹੈ; ਤੁਸੀਂ ਉਮੀਦ ਕਰ ਸਕਦੇ। ਇਸ ਨੋਟ ‘ਤੇ, ਜਿਸ ਸਮੇਂ ਤੇ ਸਥਿਤੀਆਂ ਵਿਚ ਇਹ ਵਾਪਰ ਰਹੀ ਹੈ, ਉਨ੍ਹਾਂ ਦੇ ਮੱਦੇਨਜ਼ਰ ਕਰੋਨਾ ਵਾਇਰਸ ਜਾਂ ਕੋਵਿਡ-19 ਮਹਾਂਮਾਰੀ ਅੱਖਾਂ ਨੂੰ ਦਿਸਣ ਨਾਲੋਂ ਕਿਤੇ ਜ਼ਿਆਦਾ ਵੱਡੀ ਹੈ। ਇਹ ਸਿਰੇ ਦੀ ਕੀਮਤੀ ਕੋਈ ਗੱਲ ਜ਼ਾਹਰ ਕਰ ਰਹੀ ਹੈ ਜਿਸ ਨੂੰ ਅਸੀਂ ਸਿਰਫ ਆਪਣੀ ਜ਼ਮੀਰ ਨੂੰ ਉਸ ਵਿਸ਼ਵਵਿਆਪੀ ਅਤੇ ਇਤਿਹਾਸਕ ਪ੍ਰਸੰਗ ਤੱਕ ਉਠਾ ਕੇ ਹੀ ਸਮਝ ਸਕਦੇ ਹਾਂ ਜਿਸ ਵਿਚ ਇਹ ਵਾਪਰ ਰਹੀ ਹੈ। ਇਸ ਤਰ੍ਹਾਂ ਕੀਤੇ ਬਿਨਾ ਅਸੀਂ ਆਪਣੇ ਪਿਛਲੇ ਇਤਿਹਾਸ ਤੋਂ ਅਤਿਅੰਤ ਮਹੱਤਵਪੂਰਨ ਸੰਦੇਸ਼ ਪ੍ਰਾਪਤ ਕਰਨ ਅਤੇ ਸਮਝਣ ਦਾ ਵਧੀਆ ਮੌਕਾ ਗੁਆ ਦੇਵਾਂਗੇ ਕਿ ਇਹ ਮਾਰੂ ਦੂਤ ਲਿਆਇਆ ਹੈ। ਇਹ ਸੰਦੇਸ਼ ਸਾਡੀ ਧਰਤੀ ਉਤੇ ਮਨੁੱਖਤਾ ਦੇ ਭਵਿੱਖ ਲਈ ਬੜਾ ਪ੍ਰਭਾਵਸ਼ਾਲੀ ਹੋ ਸਕਦਾ ਹੈ। ਕਰੋਨਾ ਵਾਇਰਸ ਮਹਾਂਮਾਰੀ ਦਾ ਵਿਸ਼ਵਵਿਆਪੀ ਪ੍ਰਸੰਗ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਵਿਚੋਂ ਫੜਿਆ ਜਾ ਸਕਦਾ ਹੈ:
1. ਇਕ ਜਾਂ ਦੂਜੇ ਸਮੇਂ ਵਿਚ ਪੂਰਬ ਤੋਂ ਪੱਛਮ ਅਤੇ ਉਤਰ ਤੋਂ ਦੱਖਣ ਤੱਕ ਦੱਖਣ ਵਿਚ ਦੁਨੀਆਂ ਭਰ ਵਿਚ ਉਜਾੜ ਸੜਕਾਂ, ਦਫਤਰਾਂ, ਕਾਰੋਬਾਰਾਂ ਅਤੇ ਪਾਰਕਿੰਗ ਲਾਟਾਂ ਦੇ ਸੁੰਨੇ ਦ੍ਰਿਸ਼।
2. ਈਥਰ (ਅeਟਹeਰ) ਦੀ ਸਰਬਵਿਆਪਕਤਾ ਵਾਲਾ ਕਰੋਨਾ ਭੈਅ, ਸੰਸਾਰ ਵਿਚ ਹਰ ਬੰਦੇ ਨੂੰ ਹਰ ਦੂਜੇ ਬੰਦੇ ਨਾਲ ਜੋੜਦਾ ਹੋਇਆ।
3. ਜਿਸ ਸੂਚਨਾ ਯੁੱਗ ਵਿਚ ਅਸੀਂ ਰਹਿੰਦੇ ਹਾਂ, ਉਸ ਵਿਚ ਲੋਕਾਂ, ਵਿਚਾਰਾਂ ਅਤੇ ਵਿਸ਼ਾਣੂਆਂ ਦੀ ਤੇਜ਼ੀ ਨਾਲ ਦੁਨੀਆਂ ਵਿਚ ਘੁੰਮ ਜਾਣ ਦੀ ਸਮਰੱਥਾ।
ਕਰੋਨਾ ਵਾਇਰਸ ਮਹਾਂਮਾਰੀ ਦੀ ਵਿਆਪਕਤਾ ਨਾ ਸਿਰਫ ਪੁਲਾੜ ਵਿਚ ਖਿੱਲਰੀ ਪਈ ਹੈ, ਬਲਕਿ ਸਮੇਂ ਦੀ ਦਿਸ਼ਾ ਜਾਂ ਆਯਾਮ (ਦਮਿeਨਸਿਨ) ਉਪਰ ਵੀ ਛਾਈ ਹੈ; ਇੰਜ ਇਸ ਦਾ ਇਤਿਹਾਸਕ ਪ੍ਰਸੰਗ ਸਾਹਮਣੇ ਆਉਂਦਾ ਹੈ। ਇਸ ਮਹਾਂਮਾਰੀ ਦੇ ਇਤਿਹਾਸਕ ਪ੍ਰਸੰਗ ਨੂੰ ਸਮਝਣ ਲਈ ਸਾਨੂੰ ਇਤਿਹਾਸ ਦੀ ਰਾਹ ‘ਤੇ ਯੂਰਪੀ ਰੇਨਾਸਾਂਸ ਤੱਕ ਵਾਪਸ ਜਾਣਾ ਪਵੇਗਾ ਜੋ 14ਵੀਂ ਸਦੀ ਵਿਚ ਸ਼ੁਰੂ ਹੋ ਕੇ 17ਵੀਂ ਸਦੀ ਦੇ ਅੰਤ ਤੱਕ ਫੈਲਿਆ ਹੋਇਆ ਹੈ; ਜਿਸ ਨੇ ਪ੍ਰਬੋਧਨ/ਗਿਆਨ (ਓਨਲਗਿਹeਨਮeਨਟ) ਲਹਿਰ ਨੂੰ ਜਨਮ ਦਿੱਤਾ ਜੋ 18ਵੀਂ ਸਦੀ ਵਿਚ ਆਪਣੇ ਸਿਖਰ ‘ਤੇ ਪਹੁੰਚੀ ਅਤੇ 19ਵੀਂ ਦੀ ਸ਼ੁਰੂਆਤ ਤੱਕ ਚੱਲਦੀ ਰਹੀ। ਰੇਨਾਸਾਂਸ ਤੇ ਪ੍ਰਬੋਧਨ ਦੋਨੋਂ ਬੌਧਿਕ ਲਹਿਰਾਂ ਸਨ। ਰੇਨਾਸਾਂਸ ਦੀਆਂ ਦੋ ਮੂਲ ਚਾਲਕ ਸ਼ਕਤੀਆਂ ਸਨ: ਤਰਕ ਤੇ ਮਾਨਵਵਾਦ। ਮਾਨਵਵਾਦ ਨੇ ਐਸੇ ਨਾਗਰਿਕਾਂ ਦੀ ਉਸਾਰੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜੋ ਆਪਣੇ ਭਾਈਚਾਰਿਆਂ ਦੇ ਸਿਵਲ ਜੀਵਨ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੇ ਯੋਗ ਹੋਣ। ਇਸ ਨਾਲ ਜਨਤਕ ਲਾਇਬ੍ਰੇਰੀਆਂ ਅਤੇ ਸਮੁੱਚਾ ਅਧਿਐਨ ਖੇਤਰ ‘ਸਟੁਦਅਿ ਹੁਮਅਨਟਿਅਟਸਿ’ ਸਥਾਪਤ ਹੋਏ ਜਿਸ ਨੂੰ ਅੱਜ ਹਿਊਮੈਨਿਟੀਜ਼ (ਹੁਮਅਨਟਿਇਸ) ਵਜੋਂ ਜਾਣਿਆ ਜਾਂਦਾ ਹੈ। ਇਸ ਵਿਚ ਉਦੋਂ ਨੈਤਿਕ ਦਰਸ਼ਨ, ਕਵਿਤਾ, ਧੜੱਲੇਦਾਰ-ਅਲੰਕਾਰਕ ਵਿੱਦਿਆ (ਰਹeਟੋਰਚਿ), ਵਿਆਕਰਨ ਅਤੇ ਇਤਿਹਾਸ ਦੇ ਵਿਸ਼ੇ ਸ਼ਾਮਲ ਸਨ। ਰੇਨਾਸਾਂਸ ਦੌਰਾਨ ਵਿਕਸਤ ਕੀਤੇ ਮੁੱਖ ਆਦਰਸ਼ਾਂ ਵਿਚੋਂ ਇੱਕ ਨੂੰ ‘ਰੇਨਾਸਾਂਸ ਆਦਮੀ’ ਦੇ ਸੰਕਲਪ ਦੁਆਰਾ ਪੇਸ਼ ਕੀਤਾ ਗਿਆ ਸੀ ਜੋ ਇਸ ਖਿਆਲ ਨੂੰ ਮੂਰਤੀਮਾਨ ਕਰਦਾ ਸੀ: “ਮਨੁੱਖ ਸਭ ਕੁਝ ਕਰ ਸਕਦਾ ਹੈ ਜੇ ਉਹ ਚਾਹੇ ਤਾਂ।” ਇਹ ਆਦਰਸ਼ ਰੇਨਾਸਾਂਸ ਲਹਿਰ ਦੇ ਮਾਨਵਵਾਦ ਦੇ ਮੂਲ ਮੱਤ ਦਾ ਪ੍ਰਗਟਾਵਾ ਕਰ ਰਿਹਾ ਸੀ ਕਿ “ਮਨੁੱਖ ਬ੍ਰਹਿਮੰਡ ਦਾ ਕੇਂਦਰ ਹੈ।” ਇਸ ਦਾ ਅਰਥ ਇਹ ਹੈ ਕਿ ਵਿਕਾਸ ਦੇ ਰਾਹ ‘ਤੇ ਮਨੁੱਖ ਦੀਆਂ ਸੰਭਾਵਨਾਵਾਂ ਦੀ ਕੋਈ ਸੀਮਾ ਨਹੀਂ; ਇਸ ਲਈ ਮਨੁੱਖਾਂ ਨੂੰ ਆਪਣੀ ਕਾਬਲੀਅਤ ਨੂੰ ਪੂਰਨ ਰੂਪ ਵਿਚ ਵਿਕਸਿਤ ਕਰਨ ਲਈ ਸਾਰੇ ਗਿਆਨ ਤੇ ਹੁਨਰਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਸਮੇਂ ਦੇ ਆਦਰਸ਼ ਰੇਨਾਸਾਂਸ ਜਿਊੜਿਆਂ ਵਿਚੋਂ ਇੱਕ ਸੀ ਇਟਲੀ ਦਾ ਲਿਓਨਾਰਡੋ ਡਾ ਵਿੰਸੀ (1452-1519) ਜਿਸ ਨੇ ਲੇਖਨ, ਆਰਟ, ਸੰਗੀਤ, ਵਿਗਿਆਨ ਕਾਢ, ਨਿਰਮਾਣ ਕਲਾ ਆਦਿ ਖੇਤਰਾਂ ਵਿਚ ਜੌਹਰ ਦਿਖਾਏ। ਇਹ ਉਹੀ ਲਿਓਨਾਰਡੋ ਹੈ ਜਿਹਦੀਆਂ ਮੋਨਾ ਲੀਸਾ, ਲਾਸਟ ਸਪਰ (ਆਖਰੀ ਭੋਜਨ) ਅਤੇ ਹੋਰ ਕਿੰਨੀਆਂ ਕਿਰਤਾਂ ਅੱਜ ਵੀ ਹਰਮਨ ਪਿਆਰੀਆਂ ਨੇ।
ਰੇਨਾਸਾਂਸ ਨੂੰ ਪੁਰਾਣੇ ਸਭਿਆਚਾਰ ਦੀ ਪੁਨਰ-ਸੁਰਜੀਤੀ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇੱਥੇ ਪੁਨਰ-ਸੁਰਜੀਤੀ ਮੱਧਯੁੱਗ (ਈ. 500 ਤੋਂ ਏ.ਡੀ. 1400) ਦੀ ਨਹੀਂ ਸੀ ਜਿਹਦੀਆਂ ਮੁੱਖ ਵਿਸ਼ੇਸ਼ਤਾਵਾਂ ਸਨ ਜਗੀਰਦਾਰੀ ਦੀ ਚੜ੍ਹਤ ਤੇ ਕੈਥੋਲਿਕ ਚਰਚ ਕੋਲ ਲੋਕਾਂ ਦੇ ਜੀਵਨ ਕੰਟਰੋਲ ਕਰਨ ਦੀ ਸ਼ਕਤੀ; ਇਸ ਦੀ ਬਜਾਏ ਪੁਨਰ-ਸੁਰਜੀਤੀ ਗਰੀਕ ਦਾਰਸ਼ਨਿਕਾਂ ਦੇ ਕਲਾਸੀਕਲ ਪੀਰੀਅਡ (500 ਬੀ ਸੀ ਤੋਂ ਈ. 500 ਤੱਕ) ਦੀ ਸੀ ਜਿਹਦੀ ਵਿਸ਼ੇਸ਼ਤਾ ਉਨ੍ਹਾਂ ਵਿਚਾਰਾਂ ਦੇ ਵਿਕਾਸ ਵਿਚ ਪਈ ਹੈ ਜੋ ਅੱਜ ਦੇ ਸਾਹਿਤ, ਕਲਾ, ਗਣਿਤ ਅਤੇ ਵਿਗਿਆਨ ਦੀ ਬੁਨਿਆਦ ਹਨ। ਗਰੀਕ ਅਤੇ ਰੋਮਨ ਲਿਖਤਾਂ ਦੇ ਕਲਾਕ੍ਰਿਤੀਆਂ ਦੀ ਮੁੜ ਖੋਜ ਕੀਤੀ ਗਈ ਸੀ। ਰੇਨਾਸਾਂਸ ਦੇ ਚਿੰਤਕਾਂ ਨੇ ਉਨ੍ਹਾਂ ਪੁਰਾਣੇ ਵਿਚਾਰਾਂ ਨੂੰ ਆਪਣੇ ਸਮੇਂ ਦੇ ਗਿਆਨ ਨਾਲ ਮਿਲਾ ਦਿੱਤਾ, ਤਰਕ ਦੀ ਵਰਤੋਂ ਕਰ ਕੇ। ਰੇਨਾਸਾਂਸ ਦੇ ਬਹੁਤੇ ਮਾਨਵਵਾਦੀ ਬੁੱਧੀਜੀਵੀ ਭਾਵੇਂ ਧਾਰਮਿਕ ਸਨ, ਲੇਕਿਨ ਚਰਚ ਦੀਆਂ ਕੁਰੀਤੀਆਂ, ਦੁਰਉਪਯੋਗ ਤੇ ਦੁਰਵਿਹਾਰ ਵਿਰੁਧ ਤਰਕ ਦਾ ਹੱਲਾ ਬੋਲ ਰਹੇ ਸਨ; ਹਾਲਾਂਕਿ ਉਹ ਚਰਚ ਦੇ ਵਿਰੁਧ ਨਹੀਂ ਸਨ। ਉਸ ਸਮੇਂ ਚਰਚ ਅਰਸਤੂ (ਅਰਿਸਟੋਟਲ) ਦੇ ਮਾਡਲ ਨੂੰ ਮੰਨਦਾ ਸੀ ਜਿਸ ਅਨੁਸਾਰ ਧਰਤੀ ਬ੍ਰਹਿਮੰਡ ਦਾ ਕੇਂਦਰ ਸੀ ਤੇ ਬਾਕੀ ਸਾਰੇ ਗ੍ਰਹਿ, ਸੂਰਜ ਆਦਿ ਧਰਤੀ ਦੁਆਲੇ ਘੁੰਮਦੇ ਸਨ, ਕਿਉਂਕਿ ਇਹ ਮਾਡਲ ਚਰਚ ਲੀਡਰਾਂ ਦੀ ਸਮਝ ਅਨੁਸਾਰ ਬਾਈਬਲ ਵਿਚ ਪੇਸ਼ ਕੀਤੇ ਬ੍ਰਹਿਮੰਡ ਮੱਤ ਦੇ ਜ਼ਿਆਦਾ ਸੂਤ ਬਹਿੰਦਾ ਸੀ। ਜਦੋਂ ਵਿਗਿਆਨਕ ਖੋਜਾਂ ਨੇ ਉਸ ਮਾਡਲ ਨੂੰ ਨਕਾਰਦੇ ਹੋਏ ਦਿਖਾਉਣਾ ਸ਼ੂਰੂ ਕਰ ਦਿੱਤਾ ਕਿ ਸਭ ਕੁਝ ਧਰਤੀ ਦੁਆਲੇ ਨਹੀਂ ਘੁੰਮਦਾ, ਬਲਕਿ ਧਰਤੀ ਤੇ ਸਾਰੇ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ ਤਾਂ ਚਰਚ ਲੀਡਰਾਂ ਨੇ ਸ਼ਰੇਆਮ ਵਿਗਿਆਨ ਖਿਲਾਫ ਖੜ੍ਹੇ ਹੋ ਕੇ ਇਨ੍ਹਾਂ ਖੋਜਾਂ ਨਾਲ ਸੰਬੰਧਿਤ ਵਿਗਿਆਨੀਆਂ ਨੂੰ ਖੱਜਲ-ਖੁਆਰ ਕਰਨਾ ਸ਼ੁਰੂ ਕਰ ਦਿੱਤਾ। ਉਦਾਹਰਨ ਵਜੋਂ ਗੈਲੀਲੀਓ ਗੈਲੀਲੀ ਉਤੇ 1633 ਵਿਚ ਮੁਕੱਦਮਾ ਚਲਾਇਆ ਗਿਆ ਅਤੇ ਉਹਨੂੰ ਬਾਕੀ ਦੀ ਜ਼ਿੰਦਗੀ ਘਰ ਵਿਚ ਨਜ਼ਰਬੰਦ ਰੱਖਿਆ ਗਿਆ। ਰੇਨਾਸਾਂਸ ਦੇ ਮਾਨਵਵਾਦੀਆਂ ਨੇ ਚਰਚ ਵਲੋਂ ਲਏ ਵਿਗਿਆਨ ਵਿਰੋਧੀ ਸਟੈਂਡ ਨੂੰ ਰੱਦ ਕਰਦਿਆਂ ਵਿਗਿਆਨ ਦਾ ਸਾਥ ਦਿੱਤਾ। ਇਸ ਤਰ੍ਹਾਂ ਹੌਲੀ-ਹੌਲੀ ਮਾਨਵਵਾਦੀ ਲਹਿਰ ਚਰਚ ਦੇ ਅਧਿਆਤਮਵਾਦ ਦੇ ਘੇਰੇ ਦੇ ਚੁੰਗਲ ਤੋਂ ਬਾਹਰ ਹੋ ਨਿਕਲੀ।
ਰੇਨਾਸਾਂਸ ਲਹਿਰ ਨੇ ਤਕਰੀਬਨ ਸਾਰੇ ਖੇਤਰਾਂ ਨੂੰ ਪ੍ਰਭਾਵਤ ਕਰਦਿਆਂ ਵਿਗਿਆਨ ਦੀ ਸਹਾਇਤਾ ਨਾਲ ਨਾ ਸਿਰਫ ਮੱਧਯੁੱਗ ਦੇ ਯੂਰਪ ਨੂੰ ਪੂਰਵ-ਆਧੁਨਿਕ ਯੁੱਗ ਨਾਲ ਜੋੜਿਆ, ਬਲਕਿ ਪ੍ਰਬੋਧਨ/ਗਿਆਨ (eਨਲਗਿਹਟeਨਮeਨਟ) ਲਹਿਰ ਨੂੰ ਵੀ ਜਨਮ ਦਿੱਤਾ ਜਿਹਨੇ ਆਧੁਨਿਕਤਾ ਨੂੰ ਪਰਿਭਾਸ਼ਤ ਕੀਤਾ। ਰੇਨਾਸਾਂਸ ਵਾਂਗ ਪ੍ਰਬੋਧਨ ਵੀ ਯੂਰਪੀ ਬੌਧਿਕ ਲਹਿਰ ਸੀ ਜਿਸ ਨੇ ਯੂਰਪ ਦੇ ਕਈ ਗਿਆਨ ਖੇਤਰਾਂ ਅਤੇ ਸਮਾਜਕ, ਧਾਰਮਿਕ, ਤੇ ਰਾਜਨੀਤਕ ਪੱਖਾਂ ਨੂੰ ਪ੍ਰਭਾਵਿਤ ਕੀਤਾ। 17ਵੀਂ ਸਦੀ ਤੋਂ 19ਵੀਂ ਸਦੀ ਤੱਕ ਫੈਲੀ ਇਸ ਲਹਿਰ ਦੀ ਪਹਿਲੀ ਲਿਖਤ ਨਿਊਟਨ ਦੀ 1687 ਵਿਚ ਪ੍ਰਕਾਸ਼ਤ ਵਿਗਿਆਨਕ ਲਿਖਤ ‘ਪ੍ਰਿੰਸੀਪੀਆ ਮੈਥੇਮੈਟਿਕਾ’ ਨੂੰ ਮੰਨਿਆ ਜਾਂਦਾ ਹੈ। ਪ੍ਰਬੋਧਨ ਦੀਆਂ ਹੋਰ ਮੁੱਖ ਸ਼ਖਸੀਅਤਾਂ ਵਿਚ ਸ਼ਾਮਲ ਸਨ: ਇਮੈਨੁਅਲ ਕਾਂਤ, ਜਾਨ ਲੌਕ, ਵੋਲਟਾਇਰਕਾਂਤ, ਰੂਸੋ, ਬੇਕਰੀਰੀਆ, ਬਾਰੂਚ ਸਪਿਨੋਜ਼ਾ, ਡਾਈਡ੍ਰੋਟ ਅਤੇ ਐਡਮ ਸਮਿਥ। ਪ੍ਰਬੋਧਨ ਲਹਿਰ ਦੀ ਸੋਚ ਦੀਆਂ ਪਰਿਭਾਸ਼ਾਈ ਵਿਸ਼ੇਸ਼ਤਾਵਾਂ ਵਿਚੋਂ ਦੋ ਸਨ: ਵਿਗਿਆਨਕ ਵਿਧੀ ਅਤੇ ਘਟਾਅਵਾਦ, ਅਰਥਾਤ ਗੁੰਝਲਦਾਰ ਵਰਤਾਰੇ ਨੂੰ ਸਰਲ ਜਾਂ ਵਧੇਰੇ ਬੁਨਿਆਦੀ ਵਰਤਾਰੇ ਜਾਂ ਵਰਤਾਰਿਆਂ ਦੇ ਰੂਪ ਵਿਚ ਬਿਆਨਿਆ ਜਾ ਸਕਦਾ ਹੈ। ਇਸ ਤਰ੍ਹਾਂ ਸੋਚਣ ਵਿਚ ਧਾਰਮਿਕ ਕੱਟੜਪੰਥੀ ਉਤੇ ਕੁਦਰਤੀ ਤੌਰ ‘ਤੇ ਸਵਾਲ ਉਠਦੇ ਸਨ। ਮਿਸਾਲ ਵਜੋਂ, ਇਮੈਨੁਅਲ ਕਾਂਤ ਨੇ ਆਪਣੇ ਪ੍ਰਸਿੱਧ ਲੇਖ ‘ਗਿਆਨਵਾਨਤਾ ਕੀ ਹੈ?’ ਵਿਚ ਕਿਹਾ: ਪ੍ਰਬੋਧਨ ਦੀ ਪਰਿਭਾਸ਼ਾ ਹੈ ਕਿ ਮਨੁੱਖਤਾ ਆਪ-ਸਹੇੜੇ ਕੱਚੇਪਣ (ਮਿਮਅਟੁਰਟੇ), ਆਲਸ, ਕਾਇਰਤਾ ਅਤੇ ਧਾਰਮਿਕ ਜਾਂ ਰਾਜਨੀਤਿਕ ਅਥਾਰਟੀਆਂ ਦੀਆਂ ਰੂੜੀਆਂ ਤੇ ਫਾਰਮੂਲਿਆਂ ਸਾਹਮਣੇ ਗੋਡਿਆ ਟੇਕਣ ਦੇ ਅਮਲ ਵਿਚੋਂ ਨਿਕਲ ਕੇ ਚੀਜ਼ਾਂ ਨੂੰ ਖੁਦ ਸਮਝਣ ਦੀ ਦਲੇਰੀ ਕਰੇ। ਉਹਦੇ ਅਨੁਸਾਰ ਪ੍ਰਬੋਧਨ ਲਹਿਰ ਦੀ ਬੁਨਿਆਦੀ ਮੰਗ ਸੀ: ਸੋਚ ਅਤੇ ਬੋਲਣ ਦੀ ਆਜ਼ਾਦੀ। ਉਹਦੇ ਲਈ ਪ੍ਰਬੋਧਨ ਦਾ ਮਤਲਬ ਇਹ ਵੀ ਸੀ ਕਿ ਇਕ ਯੁੱਗ ਦੁਆਰਾ ਕੀਤਾ ਗਿਆ ਅਜਿਹਾ ਇਕਰਾਰਨਾਮਾ ਮਨੁੱਖੀ ਸੁਭਾਅ ਖਿਲਾਫ ਜੁਰਮ ਹੋਵੇਗਾ ਜੋ ਇਕਰਾਰਨਾਮਾ ਆਉਂਦੇ ਯੁੱਗਾਂ ਲਈ ਆਪਣੀ ਸੂਝ ਦਾ ਵਿਸਤਾਰ ਕਰਨ, ਗਿਆਨ ਨੂੰ ਵਧਾਉਣ ਤੇ ਗਲਤੀਆਂ ਨੂੰ ਦੂਰ ਕਰਨ ਉਪਰ ਜੰਦਰਾ ਲਗਾ ਦੇਵੇ; ਕਿਉਂਕਿ ਮਨੁੱਖੀ ਸੁਭਾਅ ਦੀ ਤਕਦੀਰ (ਜਾਂ ਮੰਜ਼ਲ) ਹੀ ਬਿਲਕੁਲ ਅਜਿਹੀ ਪ੍ਰਗਤੀ ਵਿਚ ਪਈ ਹੈ।
ਪ੍ਰਬੋਧਨ ਲਹਿਰ ਦੇ ਵਿਚਾਰਾਂ ਨੇ ਰਾਜਸ਼ਾਹੀ ਅਤੇ ਚਰਚ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਦਿੱਤਾ; 18ਵੀਂ ਤੇ 19ਵੀਂ ਸਦੀ ਦੇ ਰਾਜਨੀਤਕ ਇਨਕਲਾਬਾਂ ਜਿਵੇਂ ਫ੍ਰੈਂਚ ਇਨਕਲਾਬ (1789-1799) ਤੇ ਅਮਰੀਕੀ ਇਨਕਲਾਬ (1765-1783) ਲਈ ਰਾਹ ਪੱਧਰਾ ਕੀਤਾ; ਤੇ ਉਨ੍ਹਾਂ ਨੂੰ ਸ਼ੁਰੂ ਕਰਨ, ਉਨ੍ਹਾਂ ਦੀ ਰੂਪ ਧਾਰਨਾ ਵਿਚ ਵਿਸ਼ੇਸ਼ ਹਿੱਸਾ ਪਾਇਆ। ਮਿਸਾਲ ਵਜੋਂ ਅਮਰੀਕੀ ਇਨਕਲਾਬ ਦੀਆਂ ਬਹੁਤ ਸਾਰੀਆਂ ਮੁੱਖ ਰਾਜਨੀਤਕ ਅਤੇ ਬੁੱਧੀਜੀਵੀ ਸ਼ਖਸੀਅਤਾਂ ਵਿਚਾਰਧਾਰਕ ਤੌਰ ਪ੍ਰਬੋਧਨ ਲਹਿਰ ਨਾਲ ਨੇੜਿਓਂ ਜੁੜਦੀਆਂ ਹੋਈਆਂ ਸਨ: ਥੌਮਸ ਜੈਫਰਸਨ ਨੇ ਅਮਰੀਕਾ ਦੇ ਆਜ਼ਾਦੀ ਐਲਾਨਨਾਮੇ (1776) ਵਿਚ ਪ੍ਰਬੋਧਨ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ; ਬੈਂਜਾਮਿਨ ਫਰੈਂਕਲਿਨ ਕਈ ਵਾਰ ਯੂਰਪ ਯਾਤਰਾ ਕਰ ਉਥੋਂ ਦੀਆਂ ਵਿਗਿਆਨਕ ਤੇ ਰਾਜਨੀਤਕ ਬਹਿਸਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦਾ ਅਤੇ ਉਥੋਂ ਨਵੇਂ ਵਿਚਾਰ ਵਾਪਸ ਅਮਰੀਕਾ ਲਿਆਉਂਦਾ ਰਿਹਾ; ਤੇ ਜੇਮਜ਼ ਮੈਡੀਸਨ ਨੇ ਅਮਰੀਕਾ ਦੇ ਸੰਵਿਧਾਨ (1787) ਵਿਚ ਵੀ ਪ੍ਰਬੋਧਨ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ। ਇੱਥੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਵਿਚੋਂ ਇੱਕ ਪੇਸ਼ ਹੈ ਜੋ ਅਮਰੀਕਾ ਦੇ ਆਜ਼ਾਦੀ ਐਲਾਨਨਾਮੇ ਵਿਚ ਵੇਖੀ ਜਾ ਸਕਦੀ ਹੈ:
“ਅਸੀਂ ਇਹ ਸਚਾਈ ਆਪਣੇ ਆਪ ਵਿਚ ਪ੍ਰਮਾਣਿਕ ਮੰਨਦੇ ਹਾਂ ਕਿ ਸਾਰੇ ਬੰਦੇ ਬਰਾਬਰ ਰਚੇ ਗਏ ਹਨ ਤੇ ਉਹ ਸਾਰੇ ਆਪਣੇ ਰਚਣਹਾਰੇ ਵਲੋਂ ਕੁਝ ਖਾਸ ਅਟੱਲ ਹੱਕਾਂ ਨਾਲ ਨਿਵਾਜੇ ਗਏ ਨੇ ਜਿਨ੍ਹਾਂ ਵਿਚੋਂ ਕੁਝ ਹਨ: ਜ਼ਿੰਦਗੀ, ਸੁਤੰਤਰਤਾ ਤੇ ਖੁਸ਼ੀ ਦੀ ਭਾਲ – ਇਹ ਅਧਿਕਾਰ ਸੁਰੱਖਿਅਤ ਕਰਨ ਲਈ ਬੰਦੇ ਸਰਕਾਰਾਂ ਬਣਾਉਂਦੇ ਨੇ ਅਤੇ ਸਰਕਾਰਾਂ ਲੋਕਾਂ ਤੋਂ ਉਨ੍ਹਾਂ ਦੀ ਮਰਜ਼ੀ ਨਾਲ ਹੀ ਆਪਣੀ ਤਾਕਤ ਗ੍ਰਹਿਣ ਕਰਦੀਆਂ ਹਨ ਜਿਨ੍ਹਾਂ ‘ਤੇ ਉਹ ਰਾਜ ਕਰਨ।”
ਇਸ ਦੀ ਤੁਲਨਾ ਜਾਨ ਲਾੱਕ ਨਾਲ ਕਰੋ ਜਿਸ ਅਨੁਸਾਰ ਹਰ ਮਨੁੱਖ ਕੁਝ ਕੁਦਰਤੀ ਅਧਿਕਾਰ ਲੈ ਕੇ ਜੰਮਦਾ ਹੈ ਜਿਨ੍ਹਾਂ ਵਿਚ ਸ਼ਾਮਲ ਨੇ: ਸੰਪੂਰਨ ਬਰਾਬਰੀ ਤੇ ਆਜ਼ਾਦੀ ਅਤੇ ਜੀਵਨ ਤੇ ਜਾਇਦਾਦ ਨੂੰ ਸੁਰੱਖਿਅਤ ਰੱਖਣ ਦੇ ਅਧਿਕਾਰ; ਇਹ ਕੁਦਰਤੀ ਅਧਿਕਾਰ ਕੁਦਰਤ ਦਾ ਨਿਯਮ ਹੈ। ਲਾੱਕ, ਹੋਬਜ਼ ਤੇ ਰੂਸੋ ਇਸ ਗੱਲ ‘ਤੇ ਸਹਿਮਤ ਸਨ ਕਿ ਮਨੁੱਖ ਲਈ ਸਿਵਲ ਸੁਸਾਇਟੀ ਵਿਚ ਰਹਿਣ ਲਈ ਸਮਾਜਕ ਸਮਝੌਤਾ ਜ਼ਰੂਰੀ ਹੁੰਦਾ ਹੈ ਜਿਹਦੇ ਅਨੁਸਾਰ ਸਰਕਾਰ ਦਾ ਅਧਿਕਾਰ ਲੋਕਾਂ ਦੀ ਮਰਜ਼ੀ ਨਾਲ ਹੋਵੇ। ਇਹ ਸ਼ਰਤ ਤੇ ਮੁੱਢਲੇ ਹੱਕਾਂ ਦੀ ਪੂਰਤੀ ਨਾਲ ਹੀ ਮਨੁੱਖ ਤਰਕਸ਼ੀਲ ਹੁੰਦੇ ਹਨ ਅਤੇ ਕੁਦਰਤੀ ਕਾਨੂੰਨ ਦੀ ਪਾਲਣਾ ਕਰਦੇ ਹਨ। ਪ੍ਰਬੋਧਨ ਲਹਿਰ ਦੇ ਅਜਿਹੇ ਵਿਚਾਰਾਂ ਤੇ ਆਦਰਸ਼ਾਂ ‘ਤੇ ਸਿਰਫ ਅਮਰੀਕਾ ਹੀ ਨਹੀਂ, ਆਮ ਤੌਰ ‘ਤੇ ਬਾਹਲੇ ਪੱਛਮੀ ਜਮਹੂਰੀ ਰਾਜਾਂ ਦੀਆਂ ਬੁਨਿਆਦਾਂ ਰੱਖੀਆਂ ਗਈਆਂ ਸਨ।
ਪ੍ਰਬੋਧਨ ਲਹਿਰ ਅਜਿਹੀ ਮਸ਼ੀਨ ਸੀ ਜਿਸ ਨੇ ਵਿਚਾਰਾਂ ਦੀ ਭਰਪੂਰ ਸਪਲਾਈ ਪੈਦਾ ਕੀਤੀ, ਜਿਸ ਵਿਚ ਵਿਚਾਰਾਂ ਦੀ ਅਜਿਹੀ ਸ਼੍ਰੇਣੀ ਵੀ ਸ਼ਾਮਲ ਸੀ ਜਿਸ ਦੇ ਵਿਚਾਰ ਇਕ ਦੂਜੇ ਨਾਲ ਬੱਝੇ ਹੋਏ ਸੀ; ਇਸ ਲਈ ਬੱਝਵਾਂ ਅਸਰ ਪਾਉਂਦੇ ਹੋਏ ਉਹ ਸਭ ਵੱਧ ਪ੍ਰਭਾਵਸ਼ਾਲੀ ਸਨ। ਇਸ ਸ਼੍ਰੇਣੀ ਦੇ ਵਿਚਾਰਾਂ ‘ਚ ਸ਼ਾਮਲ ਸਨ: ਗਿਆਨ ਇੰਦਰੀਆਂ ਦਾ ਪ੍ਰਮਾਣ ਗਿਆਨ ਦਾ ਮੁੱਖ ਸਰੋਤ ਹੋਵੇ, ਤਰਕ ਦੀ ਪ੍ਰਭੂਸੱਤਾ, ਸਹਿਣਸ਼ੀਲਤਾ, ਭਰੱਪਣ, ਆਜ਼ਾਦੀ, ਚਰਚ ਤੇ ਰਾਜ ਵਿਚਕਾਰ ਅਲਹਿਦਗੀ, ਸੰਵਿਧਾਨਕ ਸਰਕਾਰ, ਅਤੇ ਪ੍ਰਗਤੀ। ਵਿਚਾਰਾਂ ਦੀ ਇਹ ਸ਼੍ਰੇਣੀ ਤਿੰਨ ਥੀਮਾਂ ‘ਤੇ ਆਧਾਰਤ ਸੀ: ਤਰਕ, ਵਿਗਿਆਨ, ਅਤੇ ਮਾਨਵਵਾਦ।
ਤਰਕ, ਵਿਗਿਆਨ ਅਤੇ ਮਾਨਵਤਾ ਕੁਦਰਤੀ ਤੌਰ ‘ਤੇ ਤਰੱਕੀ/ਪ੍ਰਗਤੀ ਨੂੰ ਜਨਮ ਦਿੰਦੇ ਹਨ। ਮਿਸਾਲ ਵਜੋਂ ਯੂਰਪ ਅਤੇ ਅਮਰੀਕਾ ਵਿਚ ਪਹਿਲੇ ਉਦਯੋਗਕ ਇਨਕਲਾਬ (1760-1840) ਨੇ ਉਤਪਾਦਨ ਦੇ ਸਾਧਨਾਂ ਤੇ ਸੰਦਾਂ ਨੂੰ ਹੱਥ-ਸੰਦਾਂ ਤੋਂ ਮਸ਼ੀਨਾਂ ਤੇ ਵਿਗਿਆਨਕ ਤਰੀਕਿਆਂ ਵਿਚ ਤਬਦੀਲ ਕਰ ਦਿੱਤਾ; ਨਤੀਜਣ, ਮਨੁੱਖੀ ਸਮਾਜ ਦੇ ਪੈਦਾਵਾਰੀ ਰਿਸ਼ਤੇ ਵੀ ਬਦਲ ਗਏ। ਇੰਜ ਉਦਯੋਗਕ ਇਨਕਲਾਬ ਨੇ ਆਧੁਨਿਕ ਯੁੱਗ ਵਿਚ ਮਨੁੱਖੀ ਸਮਾਜ ਨੂੰ ਪਰਿਭਾਸ਼ਿਤ ਕਰਨ ਤੇ ਇਸ ਨੂੰ ਮਾਡਰਨ ਰੂਪ ਵਿਚ ਢਾਲਣ ਵਿਚ ਮੁੱਖ ਭੂਮਿਕਾ ਨਿਭਾਈ; ਇਸ ਭੂਮਿਕਾ ਦੀ ਲਪੇਟ ਵਿਚ ਆਏ: ਸਮਾਜਕ ਰਿਸ਼ਤੇ, ਧਰਮ, ਰਾਜਨੀਤੀ, ਆਰਥਕਤਾ; ਤੁਸੀਂ ਗਿਣਦੇ ਰਹੋ। ਉਦਯੋਗਕ ਕ੍ਰਾਂਤੀ ਦਾ ਆਰੰਭ ਕਰਨ ਵਾਲੇ ਤੇ ਇਹਦੇ ਚਾਲਕ, ਇੰਜਣ ਤੇ ਮਸ਼ੀਨਾਂ, ਵਿਗਿਆਨਕ ਖੋਜਾਂ ਤੋਂ ਬਿਨਾ ਇੱਥੇ ਨਹੀਂ ਬਣਨੀਆਂ ਸਨ। ਧਰਤੀ ਉਤੇ ਆਧੁਨਿਕ ਯੁੱਗ ਵਿਚ ਮਨੁੱਖੀ ਜੀਵਨ ਦੀਆਂ ਅਣਗਿਣਤ ਤੇ ਕਰੀਬ ਸਾਰੀਆਂ ਜ਼ਰੂਰਤਾਂ ਤੇ ਸੁੱਖ ਸਹੂਲਤਾਂ ਵਿਗਿਆਨ ਦੀਆਂ ਖੋਜਾਂ ਅਤੇ ਉਨ੍ਹਾਂ ਤੋਂ ਉਪਜੀ ਟੈਕਨੋਲੋਜੀ ਦੁਆਰਾ ਤਿਆਰ ਉਸਾਰੀਆਂ ਗਈਆਂ ਹਨ: ਇੰਜਣ ਤੋਂ ਟਿਊਬਵੈਲ, ਟਰੱਕ/ਕਾਰਾਂ ਤੇ ਹਵਾਈ ਜਹਾਜ਼ਾਂ ਤੱਕ; ਬਿਜਲਈ ਚੁੱਲ੍ਹਿਆਂ, ਫਰਿੱਜਾਂ, ਤੇ ਏਅਰਕੰਡੀਸ਼ਨਰਾਂ ਤੋਂ ਘਰਾਂ, ਸੜਕਾਂ, ਤੇ ਸ਼ਹਿਰਾਂ ਨੂੰ ਜਗਮਗਾਉਂਦੀ ਰੰਗ-ਬਰੰਗੀ ਰੌਸ਼ਨੀ ਤੱਕ; ਰੇਡੀਓ, ਟੀ.ਵੀ., ਤੇ ਕੰਪਿਊਟਰਾਂ ਤੋਂ ਇੰਟਰਨੈੱਟ, ਸੋਸ਼ਲ ਮੀਡੀਆਂ ਤੇ ਸਮਾਰਟ ਫੋਨਾਂ ਤੱਕ; ਤੇ ਵੈਕਸੀਨਾਂ ਤੋਂ ਭਿੰਨ-ਭਿੰਨ ਬਿਮਾਰੀਆਂ ਦੇ ਇਲਾਜਾਂ ਤੱਕ। ਮੁੱਕਦੀ ਗੱਲ, ਵਿਗਿਆਨ ਵਲੋਂ ਖੋਜੇ ਕੁਦਰਤੀ ਸਿਧਾਂਤਾਂ ਤੇ ਨਿਯਮਾਂ ਸਦਕੇ ਵਿਗਿਆਨ ਤੇ ਟੇਕਨੌਲੋਜੀ ਨੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਸਭਿਆਤਾ ਨੂੰ ਗੁਫਾਵਾਂ ਵਿਚ ਰਹਾਇਸ਼ਾਂ ਦੇ ਜ਼ਮਾਨੇ ਤੋਂ ਅੱਜ ਤੱਕ ਲਿਆਉਣ ਵਿਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਗਿਆਨਕ ਖੋਜਾਂ ਕਰਨ ਅਤੇ ਵਿਗਿਆਨ ਵਿਚ ਗਿਆਨ ਇਕੱਤਰ ਕਰਨ ਲਈ ਵਰਤੀ ਜਾਣ ਵਾਲੀ ਵਿਗਿਆਨਕ ਵਿਧੀ ਦਾ ਇੱਕ ਸਾਹ ਸਾਹ ਹੁੰਦਾ ਹੈ: ਤਰਕ। ਇਸ ਤਰ੍ਹਾਂ, ਤਰਕ ਅਤੇ ਵਿਗਿਆਨ, ਪ੍ਰਬੋਧਨ ਲਹਿਰ ਦੇ ਤਿੰਨ ਥੀਮਾਂ ‘ਚੋਂ ਦੋ, ਉਨਤੀ ਜਾਂ ਪ੍ਰਗਤੀ ਨੂੰ ਜਨਮ ਦਿੰਦੇ ਹਨ।
ਪ੍ਰਬੋਧਨ ਲਹਿਰ ਦਾ ਤੀਜਾ ਬੁਨਿਆਦੀ ਥੀਮ, ਭਾਵ ਮਾਨਵਵਾਦ ਵੀ ਕਈ ਤਰੀਕਿਆਂ ਨਾਲ ਪ੍ਰਗਤੀ ਲਈ ਜ਼ਰੂਰੀ ਹੈ। ਪਹਿਲਾਂ, ਰੇਨਾਸਾਂਸ ਦੀ ਮਿਸਾਲ ਹੀ ਲੈ ਲਓ ਜੋ ਵੱਡੇ ਪੱਧਰ ‘ਤੇ ਮਾਨਵਵਾਦੀ ਲਹਿਰ ਸੀ ਅਤੇ ਇਸ ਲਹਿਰ ਦੌਰਾਨ ਤੇ ਇਸ ਦੇ ਕਾਰਨ ਯੂਰਪ ਨੇ ਤਕਰੀਬਨ ਹਰ ਖੇਤਰ ਵਿਚ ਭਰਭੂਰ ਤਰੱਕੀ ਕੀਤੀ। ਇਸ ਤੋਂ ਇਲਾਵਾ, ਇਹ ਤੱਥ ਕਿ ਰੇਨਾਸਾਂਸ ਨੇ ਯੂਰਪ ਨੂੰ ਮੱਧ ਯੁੱਗ ਤੋਂ ਪੂਰਵ-ਆਧੁਨਿਕ ਯੁੱਗ ਵਿਚ ਬਦਲਣ ਲਈ ਪਰਿਵਰਤਨ ਕਾਲ ਤੇ ਸ਼ਕਤੀ ਵਜੋਂ ਕੰਮ ਕੀਤਾ ਅਤੇ ਆਧੁਨਿਕਤਾ ਨੂੰ ਪ੍ਰਭਾਸ਼ਿਤ ਕਰਨ ਪ੍ਰਬੋਧਨ ਲਹਿਰ ਨੂੰ ਜਨਮ ਦਿੱਤਾ, ਇਸ ਸਚਾਈ ਦੀ ਜ਼ਾਮਨੀ ਭਰਦੇ ਹਨ ਕਿ ਮਾਨਵਵਾਦ ਵੀ ਪ੍ਰਗਤੀ ਦੀ ਚਾਲਕ ਸ਼ਕਤੀ ਹੈ। ਇਸ ਤੋਂ ਵੀ ਵੱਧ, ਸੋਚੋ, ਜੇ ਵਿਗਿਆਨਕ ਗਿਆਨ ਦੀ ਵਰਤੋਂ ਮਨੁੱਖਤਾ ਦੀ ਪ੍ਰਗਤੀ ਕਰਨ ਲਈ ਵਰਤੀ ਜਾ ਸਕਦੀ ਹੈ, ਤਾਂ ਇਸ ਦੀ ਗਲਤ ਵਰਤੋਂ ਸਮੇਤ ਧਰਤੀ ਦੇ ਮਨੁੱਖ ਨੂੰ ਨਸ਼ਟ ਵੀ ਕਰ ਸਕਦੀ ਹੈ; ਸਾਰੀ ਪ੍ਰਗਤੀ ਢੱਠੇ ਖੂਹ ਵਿਚ। ਉਦਾਹਰਨ ਲਈ, ਅਸੀਂ ਐਟਮ ਬਾਰੇ ਵਿਗਿਆਨਕ ਗਿਆਨ ਦੀ ਵਰਤੋਂ ਕਰ ਸਕਦੇ ਹਾਂ ਮਨੁੱਖਤਾ ਦੀ ਸੇਵਾ ਵਿਚ ਨਿਊਕਲੀਅਰ ਊਰਜਾ ਪੈਦਾ ਕਰ ਕੇ; ਤੇ ਉਹੀ ਵਿਗਿਆਨਕ ਗਿਆਨ ਵਰਤਿਆ ਜਾ ਸਕਦਾ ਹੈ ਐਟਮ ਬੰਬ ਅਤੇ ਨਿਊਕਲੀਅਰ ਬੰਬ ਬਣਾ ਕੇ ਧਰਤੀ ਸਮੇਤ ਮਨੁੱਖ ਦਾ ਖੁਰਾ ਖੋਜ ਮਿਟਾਉਣ ਲਈ ਵੀ। ਇਸੇ ਤਰ੍ਹਾਂ, ਜੀਵਨ ਬਾਰੇ ਵਿਗਿਆਨਕ ਗਿਆਨ ਦੀ ਵਰਤੋਂ ਮਨੁੱਖ ਦੀ ਹਿਫਾਜ਼ਤ ਵੈਕਸੀਨ ਤੇ ਦਵਾਈਆਂ ਬਣਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਨਾਲ ਹੀ ਮਨੁੱਖ-ਨਾਸ਼ਕ ਬਾਇਓਪੈਨਜ਼ ਉਸਾਰਨ ਲਈ ਵੀ। ਤਾਂ ਫਿਰ ਧਰਤੀ ਉਪਰ ਹੋਈ ਮਨੁੱਖੀ ਪ੍ਰਗਤੀ ਨੂੰ ਵਿਨਾਸ਼ਕਾਰੀ ਤਾਕਤਾਂ ਤੋਂ ਕੌਣ ਬਚਾਉਂਦਾ ਰਿਹਾ ਹੈ? ਇਸ ਦਾ ਉਤਰ ਹੈ ਵੱਡੇ ਪੱਧਰ ‘ਤੇ ਮਾਨਵਵਾਦ ਹੀ ਹੈ, ਸਿੱਧੇ ਤੇ ਅਸਿੱਧੇ ਤੌਰ ‘ਤੇ, ਵਿਅਕਤੀਗਤ ਤੇ ਸੰਗਠਿਤ ਰੂਪ ਵਿਚ। ਇਹ ਸਚਾਈ ਇਸ ਤੱਥ ਵਿਚ ਵੀ ਕੁਦਰਤੀ ਤੌਰ ‘ਤੇ ਪਈ ਹੈ ਕਿ ਵਿਗਿਆਨਕ ਗਿਆਨ ਵੱਡੇ ਪੱਧਰ ‘ਤੇ ਇਕੱਠਾ ਕਰਦੇ ਤੇ ਚੀਜ਼ਾਂ ਬਣਾਉਣ ਲਈ ਲਾਗੂ ਕਰਦੇ ਰਹੇ ਹਾਂ ਸਮੁੱਚੀ ਮਨੁੱਖਤਾ ਦੀ ਭਲਾਈ ਤੇ ਪ੍ਰਗਤੀ ਲਈ, ਨਾ ਕਿ ਸਿਰਫ ਕੁਝ ਵਿਅਕਤੀਆਂ ਲਈ। ਇਹ ਨੁਕਤਾ ਮਾਨਵਵਾਦ ਦੀ ਉਲਟ-ਮਾਨਵਵਾਦ ਨਾਲ ਅਰਥਕੋਸ਼ੀ ਤੁਲਨਾ ਕਰਦਿਆਂ ਵੀ ਸਪਸ਼ਟ ਹੋ ਜਾਂਦਾ ਹੈ: ਜਵਾਬਦੇਹੀ, ਸੰਵੇਦਨਸ਼ੀਲਤਾ ਤੇ ਅਨਭੂਤੀ ਵਿਰੁਧ ਉਦਾਸੀਨਤਾ; ਪਰਉਪਕਾਰੀ, ਉਦਾਰਤਾ, ਸਦਭਾਵਨਾ ਤੇ ਦਾਨ ਵਿਰੁਧ ਸੁਆਰਥ; ਦਿਆਲਤਾ, ਹਮਦਰਦੀ, ਸੰੰਵੇਦਨਾ ਤੇ ਦਇਆ ਵਿਰੁਧ ਬੇਰਹਿਮੀ; ਪਿਆਰ ਤੇ ਦੋਸਤੀ ਵਿਰੁਧ ਨਫਰਤ ਤੇ ਵੈਰ; ਤੇ ਮਨੁੱਖਤਾ ਵਿਰੁਧ ਅਮਨੁੱਖਤਾ। ਇਹ ਸਪਸ਼ਟ ਹੈ ਕਿ ਕਿਹੜੀ ਧਿਰ ਮਨੁੱਖੀ ਪ੍ਰਗਤੀ ਦਾ ਸਮਰਥਨ ਤੇ ਸੁਰੱਖਿਆ ਕਰਦੀ ਹੈ ਅਤੇ ਕਿਹੜੀ ਇਹਦੇ ਵਿਰੁਧ ਭੁਗਤਦੀ ਹੈ।
ਪ੍ਰਬੋਧਨ ਲਹਿਰ ਦੇ ਤਿੰਨ ਬੁਨਿਆਦੀ ਆਦਰਸ਼ਾਂ ਅਤੇ ਚਾਲਕ ਸ਼ਕਤੀਆਂ ਅਰਥਾਤ ਤਰਕ, ਵਿਗਿਆਨ ਅਤੇ ਮਾਨਵਵਾਦ ਨੇ ਆਧੁਨਿਕਤਾ ਦੀ ਪਰਿਭਾਸ਼ਿਤ ਕਰ ਕੇ ਆਧੁਨਿਕਤਾ ਦੇ ਸਾਰੇ ਅਦਾਰਿਆਂ ਦੇ ਮਿਸ਼ਨਾਂ ਦੀ ਬੁਨਿਆਦ ਰੱਖ ਦਿੱਤੀ; ਅਦਾਰਿਆਂ ਵਿਚ ਸ਼ਾਮਲ ਨੇ ਖਾਨਦਾਨੀ ਰਾਜ ਤੇ ਤਾਨਾਸ਼ਾਹੀ ਦੀ ਥਾਂ ਜਮਹੂਰੀ ਸਰਕਾਰਾਂ, ਜਨਤਕ ਸਕੂਲ ਤੇ ਯੂਨੀਵਰਸਿਟੀਆਂ, ਸਮਾਚਾਰ ਏਜੰਸੀਆਂ, ਹਸਪਤਾਲ, ਦਾਨ ਸੰਸਥਾਵਾਂ ਅਤੇ ਕੌਮਾਂਤਰੀ ਸੰਸਥਾਵਾਂ। ਅਸੀਂ, ਪੱਛਮ ਵਿਚ ਵਸਦੇ, ਆਧੁਨਿਕਤਾ/ਜਮਹੂਰੀਅਤ ਤੇ ਇਸ ਦੀਆਂ ਅਦਾਰਿਆਂ ਨੂੰ ਗਰੰਟੀ-ਸ਼ੁਦਾ ਸਮਝ ਲੈਂਦੇ ਹਾਂ; ਅਖੇ ਆਧੁਨਿਕਤਾ/ਜਮਹੂਰੀਅਤ ਤੇ ਇਸ ਦੀ ਬੁਨਿਆਦ ਤਰਕ, ਵਿਗਿਆਨ ਅਤੇ ਮਨੁੱਖਤਾਵਾਦ ਨੂੰ ਕੌਣ ਚੁਣੌਤੀ ਦੇਵੇਗਾ? ਬੈਂਜਾਮਿਨ ਫਰੈਂਕਲਿਨ ਨੇ ਇਨ੍ਹਾਂ ਚੀਜ਼ਾਂ ਨੂੰ ਗਰੰਟੀ-ਸ਼ੁਦਾ ਸਮਝਣ ਦੀ ਇਸ ਸੋਚ ਦੇ ਵਿਰੁਧ ਸ਼ੁਰੂ ਵਿਚ ਹੀ ਅਮਰੀਕੀ ਕੌਮ ਨੂੰ ਚਿਤਾਵਨੀ ਦੇ ਦਿੱਤੀ ਸੀ। 1787 ਵਿਚ ਸੰਵਿਧਾਨਕ ਸੰਮੇਲਨ ਦੌਰਾਨ ਫਿਲਡੇਲਫੀਆ ਵਿਚ ‘ਸੁਤੰਤਰਤਾ ਹਾਲ’ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਪ੍ਰਸਤਾਵਿਤ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਸਨ। ਅਖੀਰ ਵਿਚ ‘ਸੁਤੰਤਰਤਾ ਹਾਲ’ ਦੇ ਬਾਹਰ ਇਕੱਠੇ ਹੋਏ ਚਿੰਤਤ ਨਾਗਰਿਕਾਂ ਦੇ ਸਮੂਹ ਵਿਚੋਂ ਸ੍ਰੀਮਤੀ ਪਾਵੇਲ ਨੇ ਬੈਂਜਾਮਿਨ ਫਰੈਂਕਲਿਨ ਨੂੰ ਪੁੱਛਿਆ, “ਅੱਛਾ, ਡਾਕਟਰ ਜੀ, ਸਾਨੂੰ ਕੀ ਮਿਲਿਆ, ਪ੍ਰਜਾਤੰਤਰ ਜਾਂ ਖਾਨਦਾਨੀ ਰਾਜ?” ਇਕ ਫਟ ਕਰ ਕੇ ਫ੍ਰੈਂਕਲਿਨ ਨੇ ਜਵਾਬ ਦਿੱਤਾ ਜੋ ਹੁਣ ਪ੍ਰਸਿੱਧ ਇਤਿਹਾਸਕ ਹਵਾਲਾ ਬਣ ਚੁੱਕਿਆ ਹੈ, “ਪ੍ਰਜਾਤੰਤਰ, ਜੇ ਤੁਸੀਂ ਇਸ ਨੂੰ ਸਾਂਭ ਸਕਦੇ ਹੋ।”
ਬੈਂਜਾਮਿਨ ਫਰੈਂਕਲਿਨ ਦੇ ਬਿਆਨ ਨੇ ਇੱਕ ਤਰ੍ਹਾਂ ਨਾਲ ਇਹ ਭਵਿੱਖਬਾਣੀ ਕੀਤੀ ਸੀ ਕਿ ਪ੍ਰਬੋਧਨ ਲਹਿਰ ਆਦਰਸ਼ਾਂ ਤੇ ਉਨ੍ਹਾਂ ‘ਚੋਂ ਜਨਮੀ ਆਧੁਨਿਕਤਾ/ਜਮਹੂਰੀਅਤ ਨੂੰ ਰਾਖੀ ਦੀ ਜ਼ਰੂਰਤ ਪਵੇਗੀ। ਇਹ ਭਵਿੱਖਬਾਣੀਆਂ ਉਸ ਸਮੇਂ ਤੋਂ ਅੱਜ ਤੱਕ ਸੱਚੀਆਂ ਸਾਬਤ ਹੋ ਰਹੀਆਂ ਹਨ ਜਿਵੇਂ ਪ੍ਰਬੋਧਨ ਲਹਿਰ ਦਾ ਤੇਜ਼ੀ ਨਾਲ ਜਵਾਬੀ ਪ੍ਰਤੀਕਰਮ ਰੋਮਾਂਸਵਾਦ ਲਹਿਰ ਦੇ ਰੂਪ ਵਿਚ ਹੋਇਆ ਜੋ ਘੱਟੋ-ਘੱਟ ਅੰਸ਼ਕ ਤੌਰ ‘ਤੇ ਬੌਧਿਕ ਲਹਿਰ ਸੀ ਜਿਸ ਵਿਚ ਦਰਸ਼ਨ, ਧਰਮ ਸ਼ਾਸਤਰ, ਕਲਾ ਤੇ ਸਾਹਿਤ ਸ਼ਾਮਲ ਸਨ, ਤੇ ਜੋ ਯੂਰਪ ਵਿਚ 18ਵੀਂ ਸਦੀ ਦਾ ਅੰਤ ‘ਚ ਸ਼ੁਰੂ ਹੋ ਕੇ 19ਵੀਂ ਸਦੀ ਦੇ ਅੰਤ ਤੱਕ ਚਲੀ। ਰੋਮਾਂਸਵਾਦ ਨੇ ਰਾਸ਼ਟਰਵਾਦ, ਵਿਅਕਤੀਵਾਦ, ਭਾਵੁਕਤਾ ਤੇ ਕੁਦਰਤ ਦੇ ਵਿਚਾਰਵਾਦੀ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੰਦੇ ਹੋਏ ਅਤੀਤ ਜਿਵੇਂ ਮੱਧਕਾਲ ਕਾਲ ਤੇ ਇਹਦੀ ਜਾਗੀਰਦਾਰੀ ਦੀ ਵਡਿਆਈ ਵਿਚ ਸੋਹਲੇ ਗਾਏ। ਇਸ ਤੋਂ ਵੱਧ ਯੂਰਪ ਵਿਚ ਅਲਫਰੇਡ ਵਾਲੈਸ (1823-1913) ਤੇ ਚਾਰਲਸ ਡਾਰਵਿਨ (1809-1882) ਵਲੋਂ ਵਿਗਿਆਨਕ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਪੇਸ਼ ਕੀਤੇ ਵਿਗਿਆਨਕ ਸਿਧਾਂਤ ‘ਵਿਕਾਸਵਾਦ’ ਨੇ ਯੂਰਪ ਵਿਚ ਹਲਚੱਲੀ ਮਚਾ ਦਿੱਤੀ ਅਤੇ ਧਾਰਮਿਕ ਸਮੂਹਾਂ ਨੇ ਤੁਰੰਤ ਇਹਦੇ ਸਖਤ ਵਿਰੋਧ ਲਹਿਰ ਸ਼ੁਰੂ ਕਰ ਦਿੱਤੀ ਕਿਉਂਕਿ ਆਪਣੇ ਸਿਰਜਣਾਵਾਦੀ ਵਿਸ਼ਵਾਸ ਕਰ ਕੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈਆਂ ਕਿ ਬ੍ਰਹਿਮੰਡ ਸਮੇਤ ਧਰਤੀ ‘ਤੇ ਇਸ ਉਪਰ ਜੀਵਨ ਕਿਸੇ ਦੈਵੀ/ਬ੍ਰਹਮ ਸਕਤੀ ਦੀਆਂ ਅਲੌਕਿਕ ਕਿਰਿਆਵਾਂ ਦੁਆਰਾ ਉਤਪੰਨ ਹੋਏ ਸਨ। ਵਿਗਿਆਨਕ ਸਿਧਾਂਤ ‘ਵਿਕਾਸਵਾਦ’ ਦੇ ਇਸ ਵਿਰੋਧ ਸ਼ਾਮਲ ਹੋ ਗਈ ਸੀ ਅਮਰੀਕਾ ਦੀ ਲਗਭਗ ਇੱਕ ਸਦੀ ਲੰਮੀ ਸਿਰਜਣਾਵਾਦੀ ਲਹਿਰ ਵੀ ਜੋ 20ਵੀਂ ਸਦੀ ਦੇ ਆਰੰਭ ਵਿਚ ਸ਼ੁਰੂ ਹੋਈ।
ਪ੍ਰਬੋਧਨ ਲਹਿਰ ਦੇ ਆਦਰਸ਼ਾਂ ਦਾ ਵਿਰੋਧ ਤੇ ਇਨ੍ਹਾਂ ਦੀ ਰਾਖੀ ਦੀ ਜ਼ਰੂਰਤ ਦੀ ਗੱਲ ਨੂੰ 21ਵੀਂ ਸਦੀ ਤੋਰਦੇ ਹੋਏ ਪ੍ਰੋਫੈਸਰ ਸਟੀਵਨ ਪਿੰਕਰ ਦੀ 2018 ਵਿਚ ਛਪੀ ਕਿਤਾਬ ਓਨਲਗਿਹeਨਮeਨਟ ਂੋੱ ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਵਿਚ ਪ੍ਰਬੋਧਨ ਲਹਿਰ ਦੇ ਆਦਰਸ਼ਾਂ ਦੀ ਰੱਖਿਆ ਲਈ ਕੇਸ ਪੇਸ਼ ਕਰਦੇ ਹੋਏ ਪ੍ਰੋਫੈਸਰ ਪਿੰਕਰ ਨੇ ਆਧੁਨਿਕਤਾ/ਜਮਹੂਰੀਅਤ ਦੀਆਂ ਸੰਸਥਾਵਾਂ ਵਿਚ ਡੁੱਬ ਰਹੇ ਵਿਸ਼ਵਾਸ ਤੋਂ 21ਵੀਂ ਸਦੀ ਦੇ ਦੂਜੇ ਦਹਾਕੇ ਵਿਚ ਪੈਦਾ ਹੋਈਆਂ ਲੁਭਾਊ (ਪੋਪੁਲਸਿਟ) ਲਹਿਰਾਂ ਦੇ ਉਭਾਰ ਦਾ ਮਸਲਾ ਉਠਾਇਆ ਹੈ। ਇਨ੍ਹਾਂ ਲੁਭਾਊ ਲਹਿਰਾਂ ਦੇ ਨਤੀਜੇ ਵਜੋਂ ਯੂਰਪ ਤੇ ਅਮਰੀਕਾ ਵਿਚ ਉਲਟ-ਪ੍ਰਬੋਧਨ ਸਰਕਾਰਾਂ ਦਾ ਗਠਨ ਹੋਇਆ। ਇਸ ਸਥਿਤੀ ਦਾ ਵਿਅੰਗ ਇਹ ਹੈ ਕਿ ਉਲਟ-ਪ੍ਰਬੋਧਨ ਤਾਕਤਾਂ ਉਲਟ-ਪ੍ਰਬੋਧਨ ਸਰਕਾਰ ਬਣਾਉਣ ਲਈ, ਪ੍ਰਬੋਧਨ ਲਹਿਰ ਦੀ ਜਾਈ- ਜਮਹੂਰੀਅਤ, ਦੀ ਵਰਤੋਂ ਰਹੀਆਂ ਹਨ ਅਤੇ ਫਿਰ ਉਨ੍ਹਾਂ ਸਰਕਾਰਾਂ ਦੀ ਵਰਤੋਂ ਕਰ ਰਹੀਆਂ ਹਨ ਜਮਹੂਰੀਅਤ ਤੇ ਇਹਦੇ ਅਦਾਰਿਆਂ ‘ਤੇ ਹਮਲੇ ਕਰਨ ਲਈ, ਇਨ੍ਹਾਂ ਨੂੰ ਕਮਜ਼ੋਰ ਤੇ ਤਬਾਹ ਕਰਨ ਦੇ ਇਰਾਦੇ ਨਾਲ। ਇਨ੍ਹਾਂ ਲੁਭਾਊ ਲਹਿਰਾਂ ਦਾ ਵਰਣਨ ਕਰਦਿਆਂ ਪਿੰਕਰ ਕਹਿੰਦਾ ਹੈ ਕਿ ਉਹ ਪ੍ਰਬੋਧਨ ਦੇ ਆਦਰਸ਼ਾਂ ਦਾ ਦੋ-ਟੁੱਕ ਖੰਡਨ ਕਰਦੇ ਹਨ, ਉਹ ਹਨ “ਵਿਸ਼ਵਵਿਆਪੀ ਥਾਂ ਕਬੀਲਾਵਾਦੀ, ਜਮਹੂਰੀ ਥਾਂ ਤਾਨਾਸ਼ਾਹ, ਗਿਆਨ ਦਾ ਸਤਿਕਾਰ ਕਰਨ ਵਾਲੇ ਦੀ ਥਾਂ ਮਾਹਰਾਂ ਨੂੰ ਨਫਰਤ ਵਾਲੇ ਅਤੇ ਬਿਹਤਰ ਭਵਿੱਖ ਲਈ ਆਸਵੰਦ ਦੀ ਥਾਂ ਉਦਾਸੀਨ ਤੇ ਅਤੀਤ ਪ੍ਰਤੀ ਰਮਣੀਕ ਵਤੀਰਾ ਅਪਣਾਉਣ ਵਾਲੇ”। ਆਮ ਲੋਕਾਂ ਅਤੇ ਬੁੱਧੀਜੀਵੀਆਂ ਦੇ ਕੁਝ ਹਲਕਿਆਂ ਵਿਚ ਪ੍ਰਬੋਧਨ ਦੇ ਰਾਹ ਚੱਲਿਆਂ ਕੀਤੀ ਗਈ ਮਨੁੱਖੀ ਪ੍ਰਗਤੀ ਬਾਰੇ ਸਮਝ ਤੇ ਇਹਦੀ ਕਦਰਦਾਨੀ ਦੀ ਘਾਟ ਸਨਕ, ਘਬਰਾਹਟ, ਤੇ ਲੁੱਟ ਲਏ ਮਾਰ ਲਏ ਕਰਨ ਵਾਲਾ ਰਵੱਈਆ ਪੈਦਾ ਕਰ ਸਕਤੀ ਹੈ, ਉਨ੍ਹਾਂ ਅਦਾਰਿਆਂ ਪ੍ਰਤੀ ਜੋ ਇਸ ਪ੍ਰਗਤੀ ਦੀ ਰਾਖੀ ਕਰ ਰਹੇ ਹਨ, ਮਿਸਾਲ ਵਜੋਂ ਉਦਾਰਵਾਦੀ ਜਮਹੂਰੀਅਤ ਅਤੇ ਕੌਮਾਂਤਰੀ ਸਹਿਯੋਗ ਦੀਆਂ ਸੰਸਥਾਵਾਂ ਜਿਵੇਂ ਪ੍ਰੋਫੈਸਰ ਪਿੰਕਰ ਆਪਣੀ ਕਿਤਾਬ ਵਿਚ ਸਹੀ ਢੰਗ ਨਾਲ ਦੱਸਦਾ ਹੈ। ਉਲਟ-ਪ੍ਰਬੋਧਨ ਤਾਕਤਾਂ ਮਨੁੱਖੀ ਪ੍ਰਗਤੀ ਦਾ ਪਹੀਆ ਪਿਛਾਂਹ ਵੱਲ ਨੂੰ ਮੋੜਨ ਲਈ ਲੋਕਾਂ ਵਿਚ ਇਨ੍ਹਾਂ ਭਾਵਨਾਵਾਂ ਨੂੰ ਭੜਕਾ ਉਨ੍ਹਾਂ ਦਾ ਸ਼ੋਸ਼ਣ ਕਰ ਸਕਦੀਆਂ ਹਨ; ਤੇ ਕਰ ਰਹੀਆਂ ਹਨ, ਮਿਸਾਲ ਵਜੋਂ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ’ (ੰਅਕe Aਮeਰਅਿ ਘਰeਅਟ Aਗਅਨਿ) ਵਰਗੇ ਨਾਅਰਿਆਂ ਥੱਲੇ। ਇਸ ਨਾਅਰੇ ਵਿਚ ‘ਫੇਰ’ ਸਪਸ਼ਟ ਤੌਰ ਤੇ ਅਤੀਤ ਨੂੰ ਮਾਰੀ ਹਾਕ ਹੈ।
ਜਦੋਂ ਕਿ ਉਲਟ-ਪ੍ਰਬੋਧਨ ਤਾਕਤਾਂ ਪਹਿਲਾਂ ਹੀ ਲਹਿਰਾਂ ਬਹੁਤ ਸਾਰੀਆਂ ਸਰਕਾਰੀ ਸ਼ਕਤੀਆਂ ਦੇ ਰੂਪ ਸਰਗਰਮ ਸਨ, ਕਰੋਨਾ ਵਾਇਰਸ ਵਿਸ਼ਵ ਦੀ ਸਟੇਜ ‘ਤੇ ਆ ਧਮਕੀ, ਆਪਣੇ ਚਾਰ ਆਯਾਮੀ (ਦਮਿeਨਸਿਨਅਲ) ਆਲਮੀ ਪ੍ਰਸੰਗ ਦੇ ਨਾਲ। ਤਿੰਨ ਆਯਾਮ ਪੁਲਾੜ ਦੇ ਜੋ ਸਾਰੇ ਸੰਸਾਰ ਨੂੰ ਕਲਾਵੇ ਵਿਚ ਭਰਦੇ ਨੇ, ਚੌਥਾ ਆਯਾਮ ਸਮੇਂ ਦਾ; ਕਰੋਨਾ ਦਾ ਉਕਤ ਇਤਿਹਾਸਕ ਪ੍ਰਸੰਗ। ਕਰੋਨਾ ਸਿੱਧੇ ਅਤੇ ਅਸਿੱਧੇ ਤੌਰ ਤੇ ਅੱਜ ਦੇ ਮਨੁੱਖ ਅਤੇ ਮਨੁੱਖੀ ਸਮਾਜ ਦੇ ਲਗਭਗ ਸਾਰੇ ਪਹਿਲੂਆਂ ਤੇ ਖੇਤਰਾਂ ਉਪਰ ਮਾਰੂ ਅਸਰ ਪਾਉਣ ਦੀ ਸਮਰੱਥਾ ਵਾਲੀ ਘਾਤਕ ਵਾਇਰਸ ਹੈ। ਇਹ ਦਰਸਾਉਂਦੇ ਹੋਏ ਅਮਲੀ ਤੌਰ ‘ਤੇ ਅਸੀਂ ਇਹ ਧਾਰ ਸਕਦੇ ਹਾਂ ਕਿ ਸਾਰੀ ਦੁਨੀਆਂ ਨੂੰ ਆਪਣੇ ਪ੍ਰਯੋਗਸ਼ਾਲਾ ਸਮਝਦੇ ਹੋਏ, ਕੁਦਰਤ ਨੇ ਮਨੁੱਖ ਅਤੇ ਇਸ ਦੇ ਸਮਾਜ ਨੂੰ ਕਸੌਟੀ ‘ਤੇ ਲਾਉਣ ਲਈ ਕਰੋਨਾ ਵਾਇਰਸ ਨੂੰ ਭੇਜਿਆ ਹੈ।
ਇਹ ਤਜਰਬਾ ਮਨੁੱਖੀ ਅਤੇ ਮਨੁੱਖੀ ਸਮਾਜ ਦੀ ਵਿਗਿਆਨ ਤੇ ਵਿਗਿਆਨਕ ਪਹੁੰਚ ਪ੍ਰਤੀ ਉਨ੍ਹਾਂ ਦੇ ਅਭਿਆਸ ਤੇ ਰਵੱਈਏ ਦੀ ਪਰਖ ਕਰਨ ਲਈ ਕੀਤਾ ਜਾ ਰਿਹਾ ਹੈ, ਜਦੋਂ ਉਹ ਪਹਿਲਾਂ ਹੀ ਪੀੜ੍ਹੀਆਂ ਤੋਂ ਵਿਗਿਆਨਕ ਖੋਜਾਂ ਦੇ ਫਲ ਦਾ ਆਨੰਦ ਲੈਂਦੇ ਆ ਰਹੇ ਹਨ। ਦਰਅਸਲ, ਕੁਦਰਤ ਦਾ ਇਹ ਪ੍ਰਯੋਗ ਪ੍ਰਬੋਧਨ ਲਹਿਰ ਦੇ ਤਿੰਨੋਂ ਮੂਲ ਆਦਰਸ਼ਾਂ (ਕਾਰਨ, ਵਿਗਿਆਨ ਤੇ ਮਨੁੱਖਤਾਵਾਦ) ਵਿਚ ਮਨੁੱਖ ਤੇ ਮਨੁੱਖੀ ਸਮਾਜ ਦੀ ਪਰਖ ਕਰ ਰਿਹਾ ਰਿਹਾ ਹੈ ਜਿਨ੍ਹਾਂ ‘ਤੇ ਆਧੁਨਿਕ ਸਮਾਜ ਦੀ ਜਮਹੂਰੀਅਤ ਤੇ ਜਮਹੂਰੀਅਤ ਦੀਆਂ ਸੰਸਥਾਵਾਂ ਆਧਾਰਤ ਹਨ। ਬਿਨਾ ਸ਼ਕ, ਉਲਟ-ਪ੍ਰਬੋਧਨ (ਲੁਭਾਊ) ਲਹਿਰਾਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਵੀ ਕੁਦਰਤ ਦੇ ਇਸ ਮਹਾਂ ਪ੍ਰਯੋਗ ਦੇ ਅਧੀਨ ਹਨ।
ਕਰੋਨਾ ਦੇ ਵਿਗਿਆਨ ਤੇ ਮਾਨਵ ਨਾਲ ਮਜ਼ਬੂਤ ਸਬੰਧਾਂ ਨੇ ਇਨ੍ਹਾਂ ਪ੍ਰੀਖਿਆ ਨੂੰ ਬਹੁਤ ਕੁਦਰਤੀ ਤੇ ਕ੍ਰਿਸਟਲ ਸਪਸ਼ਟ ਬਣਾ ਦਿੱਤਾ ਹੈ ਅਤੇ ਇਸ ਦੇ ਨਤੀਜਿਆਂ ਨੂੰ ਸਮਝਣਾ ਵੀ ਬਹੁਤ ਆਸਾਨ ਹੋਵੇਗਾ। ਪੱਛਮੀ ਸਰਕਾਰਾਂ ਵਿਚੋਂ ਅਮਰੀਕਾ ਦਾ ਪ੍ਰਧਾਨ ਸ਼ੁਰੂ ਤੋਂ ਹੀ ਲੁਭਾਊ ਲਹਿਰਾਂ ਦੇ ਵਿਸ਼ਵ ਨੇਤਾ ਵਜੋਂ ਉਭਰਿਆ, ਇੰਗਲੈਂਡ ਦਾ ਪ੍ਰਧਾਨ ਮੰਤਰੀ ਉਹਦੇ ਮਗਰ ਦੂਜੇ ਨੰਬਰ ‘ਤੇ। ਇਸ ਲਈ ਜੇ ਅਸੀਂ ਨੇੜਿਓਂ ਹੋ ਕੇ ਧਿਆਨ ਨਾਲ ਪਰਖੀਏ ਕਿ ਇਨ੍ਹਾਂ ਦੋਵਾਂ ਆਦਮੀਆਂ, ਖਾਸ ਕਰ ਅਮਰੀਕਾ ਦੇ ਪ੍ਰਧਾਨ ਤੇ ਉਸ ਦੇ ਪ੍ਰਸ਼ਾਸਨ ਨੇ ਕਰੋਨਾ ਵਾਇਰਸ ਮਹਾਂਮਾਰੀ ਕਿਸ ਤਰ੍ਹਾਂ ਨਜਿੱਠੀ ਤਾਂ ਅਜਿਹਾ ਅਧਿਐਨ ਲੁਭਾਊ ਲਹਿਰਾਂ ਦੇ ਪ੍ਰਬੋਧਨ ਲਹਿਰ ਸੰਗ ਰਿਸ਼ਤੇ ਉਪਰ ਰੌਸ਼ਨੀ ਪਾ ਸਕਦਾ ਹੈ। ਨੋਟ ਕਰਨਾ ਬਣਦਾ ਹੈ ਕਿ ਆਧੁਨਿਕ ਯੁੱਗ, ਜਮਹੂਰੀਅਤ ਬਗੈਰ ਤੇ ਜਮਹੂਰੀਅਤ ਨਾਲ, ਕੁਝ ਹੱਦ ਤੱਕ ਤੇ ਕਿਸੇ ਰੂਪ ਵਿਚ, ਵਿਕਾਸਸ਼ੀਲ ਸੰਸਾਰ (ਜਿਸ ਨੂੰ ਤੀਜਾ ਸੰਸਾਰ ਕਿਹਾ ਜਾਂਦਾ ਸੀ) ਦੇ ਕੁਝ ਹਿੱਸਿਆਂ ਵਿਚ ਵੀ ਫੈਲ ਚੁੱਕਿਆ ਹੈ। ਇਸ ਤੱਥ ਅਤੇ ਕਰੋਨਾ ਵਾਇਰਸ ਮਹਾਂਮਾਰੀ ਦੇ ਵਿਸ਼ਵਵਿਆਪੀ ਪ੍ਰਸੰਗ ਦੇ ਮੱਦੇਨਜ਼ਰ ਅਸੀਂ ਕਹਿ ਸਕਦੇ ਹਾਂ ਕਿ ਇਸ ਅਧਿਐਨ ਦੇ ਨਤੀਜਿਆਂ ਦੀ ਗੁੰਜਾਇਸ਼ ਸਾਰੀ ਦੁਨੀਆਂ ਨੂੰ ਕਲਾਵੇ ਵਿਚ ਭਰ ਸਕੇਗੀ।
(ਚਲਦਾ)