ਬਚੋ ਭੁੱਖਿਆਂ-ਸੁੱਖਿਆਂ ਤੋਂ!

ਘੋਰ ਚਿੰਤਾ ਵਿਚ ਕੇਂਦਰ ਨੇ ਹੋਰ ਪਾਇਆ, ਖੇਤੀਬਾੜੀ ਵਿਚ ਘਾਟੇ ਤੋਂ ਦੁੱਖਿਆਂ ਨੂੰ।
ਸਿਰੜ ਪਰਖਣਾ ਮਿਹਨਤੀ ਕਿਰਤੀਆਂ ਦਾ, ਮੁਢਲੀ ਆਦਤ ਹੈ ਹਾਕਮਾਂ ਰੁੱਖਿਆਂ ਨੂੰ।
ਝੰਡੇ ਲੈ ਲੈ ਕੇ ‘ਆਪਣੇ’ ਆਉਣਗੇ ਜੋ, ਮੂੰਹ ਲਾਇਓ ਨਾ ਵੋਟਾਂ ਦੇ ਭੁੱਖਿਆਂ ਨੂੰ।
ਵਗਦੀ ਗੰਗਾ ‘ਚ ਧੋਣ ਲਈ ਹੱਥ ਦੇਖੋ, ਹੇਜ ਪੰਥ ਦਾ ਜਾਗਿਆ ‘ਸੁੱਖਿਆਂ’ ਨੂੰ।
ਕਰਿਓ ਜਰਾ ਇਤਬਾਰ ਨਾ ਪੱਟੀਆਂ ਦਾ, ਪੜ੍ਹੀਆਂ ਚਾਣਕਿਆ ਨੀਤੀ ਦੇ ਪਾਠ ਦੀਆਂ।
ਤਪਦੇ ਦੇਖ ਕੇ ਚੁੱਲ੍ਹੇ ਸੰਘਰਸ਼ ਵਾਲੇ, ਚੱਕੀ ਆਏ ਕਈ ਹਾਂਡੀਆਂ ਕਾਠ ਦੀਆਂ!