ਧਰਮ ਖੰਡ ਕਾ ਏਹੋ ਧਰਮੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਸਾਹਿਬ ਨੇ ਧਰਤੀ ਬਾਰੇ ਜੋ ਹਾਲਾਤ 34ਵੀਂ ਪਉੜੀ ਵਿਚ ਦੱਸੇ ਸਨ, ਉਨ੍ਹਾਂ ਨੂੰ 35ਵੀਂ ਪਉੜੀ ਵਿਚ ਆ ਕੇ ਉਨ੍ਹਾਂ ਨੇ ਧਰਮ ਖੰਡ ਦਾ ਨਾਮ ਦਿੱਤਾ ਤੇ ਨਾਲ ਗਿਆਨ ਖੰਡ ਦਾ ਜ਼ਿਕਰ ਵੀ ਕੀਤਾ। ਸੁਆਲ ਹੈ ਕਿ ਇਹ ਖੰਡ ਕੀ ਹੋਇਆ? ਕੀ ਇਹ ਕੋਈ ਵਿਲੱਖਣ ਸ਼ਬਦ ਹੈ? ਕੀ ਇਸ ਸ਼ਬਦ ਨੂੰ ਪੜ੍ਹ ਕੇ ਕਿਸੇ ਦੇ ਮਨ ਵਿਚ ਡਰ ਭੈਅ ਪੈਦਾ ਹੁੰਦਾ ਹੈ? ਕੀ ਇਸ ਨੂੰ ਪੜ੍ਹ ਕੇ ਤਾਰੇ ਅੱਖਾਂ ਅੱਗੇ ਘੁੰਮ ਜਾਂਦੇ ਹਨ? ਕੀ ਇਸ ਨਾਲ ਅਜਿਹਾ ਕੁਝ ਜੁੜਿਆ ਹੋਇਆ ਹੈ, ਜੋ ਕੁਝ ਵਿਰਲੇ ਲੋਕਾਂ ਦੀ ਹੀ ਸਮਝ ਵਿਚ ਪੈਂਦਾ ਹੈ? ਕੀ ਇਹ ਵਿਦੇਸ਼ੀ ਭਾਸ਼ਾ ਦਾ ਸ਼ਬਦ ਹੈ, ਜੋ ਆਮ ਲੋਕ ਇਸ ਨੂੰ ਨਹੀਂ ਜਾਣਦੇ? ਕੀ ਗੁਰੂ ਸਾਹਿਬ ਨੇ ਇਸ ਦਾ ਕੋਈ ਗੁੱਝਾ ਦਾਰਸ਼ਨਿਕ ਉਪਯੋਗ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਕਿਸੇ ਗੈਬੀ ਫਿਲਾਸਫੀ ਦੀ ਭਿਣਕ ਪੈਂਦੀ ਹੋਵੇ?

ਜੀ ਨਹੀਂ, ਇਸ ਵਿਚ ਅਜਿਹਾ ਚੌਂਕਾਉਣ ਵਾਲਾ ਕੁਝ ਵੀ ਨਹੀਂ ਹੈ। ਅੱਜ ਦੇ ਸਮੇਂ ਵਿਚ ਇਸ ਨੂੰ ਹਰ ਮਿਡਲ ਪਾਸ-ਫੇਲ੍ਹ ਜਾਣਦਾ ਹੈ, ਜਿਸ ਨੇ ਭੂਗੋਲ ਵਿਚ ਪ੍ਰਿਥਵੀ ਦੇ ਖੰਡ ਪੜ੍ਹੇ ਹਨ। ਗੁਰੂ ਸਾਹਿਬ ਨੇ ਵੀ ਇਸ ਨੂੰ ਅਜਿਹੇ ਹੀ ਆਮ ਅਰਥਾਂ ਵਿਚ ਵਰਤਿਆ ਹੈ। ਉਨ੍ਹਾਂ ਨੇ ਇਹ ਸ਼ਬਦ ਜਪੁਜੀ ਵਿਚ ਅੱਗੇ ਵੀ ਵਰਤਿਆ ਹੈ ਤੇ ਇਸ ਵਿਚ ਕੋਈ ਅਣਜਾਣੇ ਅਲੌਕਿਕ ਅਰਥ ਨਹੀਂ ਸਨ ਪਾਏ; ਪਰ ਫਿਰ ਵੀ ਅਜੋਕੇ ਸਿੱਖ ਵਿਦਵਾਨਾਂ ਨੇ ਇਸ ਸ਼ਬਦ ਨੂੰ ਅਜਿਹੇ ਰਹੱਸਮਈ ਢੰਗ ਨਾਲ ਵਰਤਣ ਦੀ ਕੋਸਿਸ਼ ਕੀਤੀ ਹੈ, ਜਿਸ ਨੂੰ ਦੇਖ ਕੇ ਗੁਰੂ ਸਾਹਿਬ ਦਾ ਕੋਈ ਵੀ ਸਿੱਖ ਗੁਮਰਾਹ ਹੋ ਸਕਦਾ ਹੈ।
ਖੰਡ ਦਾ ਮੂਲ ਅਰਥ ਹਿੱਸਾ ਜਾਂ ਭਾਗ ਹੈ। ਜਦੋਂ ਕਿਸੇ ਚੀਜ਼ ਨੂੰ ਵਿਲੱਖਣ ਗੁਣਾਂ ਵਾਲੇ ਵੱਖ ਵੱਖ ਭਾਗਾਂ ਜਾਂ ਟੁਕੜਿਆਂ ਵਿਚ ਵੰਡੀਏ ਤਾਂ ਹਰ ਇਕ ਭਾਗ ਨੂੰ ਇਕ ਖੰਡ ਕਿਹਾ ਜਾਂਦਾ ਹੈ। ਸਵਾ ਦੋ ਹਜਾਰ ਸਾਲ ਪਹਿਲਾਂ ਜਦੋਂ ਗਿਆਨ ਇੰਨਾ ਵਧ ਗਿਆ ਸੀ ਕਿ ਇਕੋ ਆਦਮੀ ਦੀ ਸੰਭਾਲ ਤੋਂ ਬਾਹਰ ਹੋ ਗਿਆ ਸੀ ਤਾਂ ਯੂਨਾਨੀ ਫਿਲਾਸਫਰ ਅਰਸਤੂ ਨੇ ਉਸ ਦੇ ਵੱਖ-ਵੱਖ ਭਾਗ ਬਣਾ ਦਿੱਤੇ ਸਨ, ਜਿਸ ਨਾਲ ਅਜੋਕੀਆਂ ਵਿਗਿਆਨਕ ਬ੍ਰਾਂਚਾਂ ਦਾ ਜਨਮ ਹੋਇਆ ਸੀ। ਇਹ ਵਿਗਿਆਨ ਦੇ ਖੰਡ ਹੀ ਸਨ। ਅੱਜ ਕੱਲ ਵਿਗਿਆਨ ਦੀ ਹਰ ਬ੍ਰਾਂਚ ਨੂੰ ਉਪ-ਬ੍ਰਾਂਚਾਂ ਵਿਚ ਵੰਡਿਆ ਹੋਇਆ ਹੈ ਤੇ ਉਪ-ਬ੍ਰਾਂਚਾਂ ਨੂੰ ਖੇਤਰਾਂ (ਾਂਇਲਦਸ) ਵਿਚ। ਇਹ ਖੇਤਰ ਵਿਗਿਆਨ ਦੇ ਉਪ-ਖੰਡ ਕਹੇ ਜਾ ਸਕਦੇ ਹਨ। ਅਜੋਕੇ ਧਰਤ-ਵਿਗਿਆਨੀਆਂ ਨੇ ਭੂਗੋਲਿਕ ਗੁਣਾਂ ਤੇ ਪੌਣ-ਪਾਣੀ ਦੀ ਸਾਂਝ ਦੇ ਹਿਸਾਬ ਪ੍ਰਿਥਵੀ ਦੇ ਛੇ ਖੰਡ ਬਣਾਏ ਹਨ, ਜਿੱਥੇ ਇਕੋ ਜਿਹਾ ਧਰਾਤਲ, ਵਾਤਾਵਰਣ, ਬਨਾਸਪਤੀ ਤੇ ਜੀਵ (ਾਂਲੋਰਅ ਅਨਦ ਾਂਅੁਨਅ) ਪਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਦੀ ਮਾਨਤਾ ਅਨੁਸਾਰ ਪ੍ਰਿਥਵੀ ਦੇ ਨੌਂ ਖੰਡਾਂ ਦਾ ਜ਼ਿਕਰ ਕੀਤਾ ਹੈ। ਸੋ ਖੰਡ ਦਾ ਅਰਥ ਬੜੇ ਲੰਮੇ ਸਮੇਂ ਤੋਂ ਹੀ ਭਾਗ ਜਾਂ ਖੇਤਰ ਦੇ ਰੂਪ ਵਿਚ ਕੀਤਾ ਜਾਂਦਾ ਰਿਹਾ ਹੈ।
ਜਪੁਜੀ ਦੀ 35ਵੀਂ ਪਉੜੀ ਵਿਚ ਵੀ ਗੁਰੂ ਸਾਹਿਬ ਨੇ ਖੰਡ ਸ਼ਬਦ ਦੀ ਵਰਤੋਂ ਇਸ ਦੇ ਆਮ ਅਰਥਾਂ ਵਿਚ ਹੀ ਕੀਤੀ ਹੈ। ਜੇ ਉਹ ਇਹ ਸ਼ਬਦ ਨਾ ਵੀ ਵਰਤਦੇ ਤਾਂ ਵੀ ਸਬੰਧਤ ਪਉੜੀਆਂ ਦੇ ਉਹੀ ਵੱਖ-ਵੱਖ ਭਾਗਾਂ ਵਾਲੇ ਅਰਥ ਨਿਕਲਣੇ ਸਨ, ਕਿਉਂਕਿ ਉਨ੍ਹਾਂ ਨੇ ਵਿਧੀ ਹੀ ਐਸੀ ਵਰਤੀ ਹੈ ਕਿ ਅਨੰਤ ਤੋਂ ਸਥੂਲ ਵਲ ਵਧਦਿਆਂ ਵਰਣਨ ਕੀਤੇ ਸਭ ਪਹਿਲੂ ਆਪਣੇ ਆਪ ਸਾਹਮਣੇ ਆ ਜਾਂਦੇ ਹਨ। ਉਨ੍ਹਾਂ ਅਨੁਸਾਰ ਹਰ ਇਕ ਖੰਡ ਇਕ ਮਨੁੱਖੀ ਕਾਰਜ ਖੇਤਰ ਹੈ, ਜਿਸ ਵਿਚ ਮਨੁੱਖ ਸਦੀਆਂ ਤੋਂ ਇਕ ਪ੍ਰਕਾਰ ਦੇ ਕੰਮ ਕਰਦਾ ਆ ਰਿਹਾ ਹੈ। ਗੁਰੂ ਸਾਹਿਬ ਮੁਲੰਕਣ ਕਰਨਾ ਚਾਹੁੰਦੇ ਹਨ ਕਿ ਇਨ੍ਹਾਂ ਵਿਚੋਂ ਹਰ ਇਕ ਖੇਤਰ ਜਾਂ ਖੰਡ ਵਿਚ ਮਨੁੱਖ ਨੇ ਕੀ ਪ੍ਰਗਤੀ ਕੀਤੀ ਹੈ। ਉਹ ਇਕ ਤਰ੍ਹਾਂ ਨਾਲ ਕੁਦਰਤ ਦੇ ਨਿਯਮਾਂ ਵਿਚ ਘਿਰੀ ਮਨੁੱਖਤਾ ਦਾ ਪ੍ਰਗਤੀ ਕਾਰਡ (ਫਰੋਗਰeਸਸ ਛਅਰਦ) ਜਾਚਣ ਦੀ ਕੋਸ਼ਿਸ਼ ਕਰਦਿਆਂ ਇਹ ਜਾਣਨਾ ਚਾਹੁੰਦੇ ਹਨ ਕਿ ਇਸ ਨੇ ਕਿਹੜੇ ਵਿਸ਼ੇ ਵਿਚ ਕੀ ਕੀਤਾ ਹੈ, ਭਾਵ ਕਿਸ ਖੇਤਰ ਵਿਚ ਕੀ ਮਨੁੱਖੀ ਪ੍ਰਾਪਤੀ ਹੋਈ ਹੈ। ਇਸ ਲਈ ਇਨ੍ਹਾਂ ਪਉੜੀਆਂ, ਜਿਨ੍ਹਾਂ ਨੂੰ ਅਜੋਕੇ ਸਿੱਖ ਵਿਦਵਾਨ ਖੰਡਾਂ ਦੀ ਬਾਣੀ ਕਹਿੰਦੇ ਹਨ, ਵਿਚ ਗੁਰੂ ਸਾਹਿਬ ਜਗਤ ਲੁਕਾਈ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦੇ ਹਨ। ਇਸ ਵਿਚ ਉਨ੍ਹਾਂ ਦਾ ਮਨੋਰਥ ਇਹ ਜਾਣਨਾ ਤੇ ਦੱਸਣਾ ਹੈ ਕਿ ਮਨੁੱਖ ਖੜ੍ਹਾ ਕਿੱਥੇ ਹੈ ਤੇ ਉਸ ਜਾਣਾ ਕਿੱਥੇ ਹੈ! ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਉਹ ਪਰਮ-ਸਤਿ ਦੀ ਖੋਜ ਨੂੰ ਮਨੁੱਖ ਦਾ ਮੁੱਖ ਕਾਰਜ ਮੰਨਦੇ ਹਨ ਤੇ ਉਸ ਅੰਤਮ ਸੱਚਾਈ ਬਾਰੇ ਜਾਣਨਾ ਮਨੁੱਖਤਾ ਦੀ ਅਸਲ ਮੰਜ਼ਿਲ ਸਮਝਦੇ ਹਨ। ਬਾਕੀ ਦੇ ਕੰਮ ਵੀ ਉਨ੍ਹਾਂ ਲਈ ਅਹਿਮ ਕਾਰਜ ਹਨ, ਪਰ ਉਹ ਉਨ੍ਹਾਂ ਨੂੰ ‘ਅਵਰ ਕਾਜ’ ਭਾਵ ਮੁੱਖ ਕਾਰਜ ਦੇ ਸਹਾਇਕ ਕਾਰਜ ਮੰਨਦੇ ਹਨ। ਇਹ ਗੱਲ ਵੱਖਰੀ ਹੈ ਕਿ ਅਧਿਆਤਮਵਾਦੀਆਂ ਦੇ ਹੱਥ ਆ ਕੇ ਖੋਜ-ਧਿਆਨ ਦਾ ਅਰਥ ਅੰਤਰ-ਧਿਆਨ ਹੋ ਕੇ ਜਾਪ ਕਰਨਾ ਬਣ ਗਿਆ ਹੈ ਅਤੇ ਜਾਪ ਤੋਂ ਬਿਨਾ ਸਾਰੇ ਕਾਰਜ ਫੋਕਟ ਦੱਸੇ ਜਾਣ ਲੱਗੇ ਹਨ।
ਇਸ ਲਈ ਅਧਿਆਤਮਵਾਦ ਦਾ ਖੱਟਿਆ ਖਾਂਦੇ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਨੇ ਖੰਡ ਸ਼ਬਦ ਨੂੰ ਵੀ ਅਧਿਆਤਮਵਾਦੀ ਅਰਥ ਦੇ ਦਿੱਤੇ ਹਨ। ਅਜੋਕੇ ਵਿਦਵਾਨ ਇਨ੍ਹਾਂ ਖੰਡਾਂ ਨੂੰ ਮਨੁੱਖ ਦੇ ਪਰਮਾਤਮਾ ਨੂੰ ਮਿਲਣ ਦੇ ਵੱਖ ਵੱਖ ਪੜਾਅ ਸਮਝਦੇ ਹਨ। ਮਿਸਾਲ ਵਜੋਂ ਗੁਰਮੁਖ ਸਿੰਘ ਸਹਿਗਲ ਲਿਖਦਾ ਹੈ ਕਿ ਜਪੁਜੀ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਪੰਜ ਅਧਿਆਤਮਕ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਇਹ ਪੰਜ ਅਵਸਥਾਵਾਂ ਜਾਂ ਪੜਾਅ ਪੰਜ ਖੰਡਾਂ ਕਰਕੇ ਪ੍ਰਸਿਧ ਹਨ। ਅਥਵਾ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚ ਖੰਡ। ਜੀਵ ਦਾ ਮੁੱਖ ਮਨੋਰਥ “ਸੱਚ ਖੰਡ” ਵਿਚ ਪੁਜਣਾ ਹੈ, ਜਿਥੇ ਨਿਰੰਕਾਰ ਆਪ ਵਸਦਾ ਹੈ। (ਅਲੋਚਨਾ: ਅਕਤੂਬਰ 1964, ਸਫਾ 12)।
ਵਿਦਵਾਨ ਸਮਝਦੇ ਹਨ ਕਿ ਜਿਉਂ ਜਿਉਂ ਮਨੁੱਖ ਅਧਿਆਤਮਕ ਪੱਖ ਤੋਂ ਕਮਾਈ ਕਰਦਾ ਜਾਂਦਾ ਹੈ, ਤਿਉਂ ਤਿਉਂ ਉਸ ਦੀ ਆਤਮਾ ਨਿਰਮਲ ਹੁੰਦੀ ਜਾਂਦੀ ਹੈ ਤੇ ਪਰਮਾਤਮਾ ਦੇ ਨੇੜੇ ਲਗਦੀ ਜਾਂਦੀ ਹੈ। ਇਸ ਤਰ੍ਹਾਂ ਧਰਮ, ਗਿਆਨ, ਕਰਮ ਤੇ ਸਰਮ ਦੀਆਂ ਮੰਜ਼ਿਲਾਂ ਪਾਰ ਕਰਦਿਆਂ ਮਨੁੱਖ ਸੱਚਖੰਡ ਨੇੜੇ ਪਹੁੰਚ ਜਾਂਦਾ ਹੈ। ਜਦੋਂ ਇਨ੍ਹਾਂ ਖੰਡਾਂ ਦੀ ਕਮਾਈ ਨਾਲ ਉਸ ਦੀ ਮੱਤ ਭਰ ਜਾਂਦੀ ਹੈ ਤਾਂ ਉਸ ਦੇ ਸਿਰ ਵਿਚ ਲੱਗੇ “ਦਸਵੇਂ” ਦਵਾਰ ਦਾ ਬੂਹਾ ਖੁਲ੍ਹਦਾ ਹੈ। ਇਹ ਸੱਚ ਖੰਡ ਦਾ ਬੂਹਾ ਹੈ, ਜਿੱਥੇ ਪਰਮਾਤਮਾ ਦਾ ਨਿਵਾਸ ਹੈ। ਇਸ ਉਪਰੰਤ ਮਨੁੱਖੀ ਆਤਮਾ ਉਸ ਵਿਚ ਪ੍ਰਵੇਸ਼ ਕਰਦੀ ਹੈ ਤੇ ਪਰਮਾਤਮਾ ਨਾਲ ਮਿਲਾਪ ਕਰਦੀ ਹੈ। ਇਹ ਵਿਦਵਾਨ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਦਸਵੇਂ ਦਵਾਰ ਖੁਲ੍ਹ ਜਾਣ, ਉਨ੍ਹਾਂ ਨੂੰ ਗਿਆਨ ਦੀ ਹੋਰ ਅਭਿਲਾਸ਼ਾ ਨਹੀਂ ਰਹਿੰਦੀ ਤੇ ਨਾ ਹੀ ਇਸ ਤੋਂ ਅੱਗੇ ਸਾਧਨਾ ਦੀ ਕੋਈ ਹੋਰ ਸਟੇਜ ਆਉਂਦੀ ਹੈ, ਜਿਸ ਵਿਚੋਂ ਦੀ ਉਨ੍ਹਾਂ ਨੇ ਗੁਜਰਨਾ ਹੋਵੇ। ਉਹ ਆਵਾਗਮਣ ਤੋਂ ਮੁਕਤ ਹੋ ਜਾਂਦੇ ਹਨ।
ਜਦੋਂ ਕਦੇ ਕਿਸੇ ਪਹਿਲੇ ਸਿੱਖ ਵਿਦਵਾਨ ਨੇ ਇਕ ਵਾਰ ਖੰਡਾਂ ਦੀਆਂ ਪਉੜੀਆਂ ਦੀ ਇਸ ਤਰ੍ਹਾਂ ਦੀ ਵਿਆਖਿਆ ਕਰ ਦਿੱਤੀ, ਉਸ ਪਿਛੋਂ ਕੋਈ ਵੀ ਟੀਕਾਕਾਰ ਅਜਿਹੀ ਵਿਆਖਿਆ ਤੋਂ ਨਾ ਖੁੰਝ ਸਕਿਆ। ਸ਼ਾਇਦ ਸਭ ਦੀ ਸੋਚ ਉਵੇਂ ਢਲ੍ਹ ਗਈ ਜਾਂ ਉਨ੍ਹਾਂ ਨੂੰ ਇਹ ਲੱਗਣ ਲੱਗ ਪਿਆ ਹੋਵੇ ਕਿ ਜੇ ਜਪੁਜੀ ਦੇ ਖੰਡਾਂ ਨੂੰ ਅਧਿਆਤਮਕ ਮੰਜ਼ਿਲਾਂ ਨਾ ਦੱਸਿਆ ਗਿਆ ਤਾਂ ਉਨ੍ਹਾਂ ਦੇ ਸਟੀਕ ਧਾਰਮਿਕ ਹਲਕਿਆਂ ਵਿਚ ਨਖਿਧ ਸਮਝੇ ਜਾਣਗੇ। ਇਸ ਲਈ ਉਨ੍ਹਾਂ ਨੇ ਇਕ ਦੂਜੇ ਨਾਲੋਂ ਵੱਧ ਕੇ ਖੰਡਾਂ ਦੀ ਰੁਹਾਨੀ ਮਹੱਤਤਾ ਦੱਸੀ ਤੇ ਸਿੱਖ ਪਾਠਕਾਂ ਨੂੰ ਵੱਧ ਚੜ੍ਹ ਕੇ ਆਪਣਾ ਜੀਵਾਨ “ਸੁਧਾਰਨ” ਲਈ ਪ੍ਰੇਰਿਆ। ਕਈਆਂ ਨੇ ਤਾਂ ਇਸ ਕੰਮ ਲਈ ਵੇਦਾਂਤਿਕ ਸਿਧਾਂਤਾਂ ਤੇ ਬ੍ਰਾਹਮਣਵਾਦੀ ਕਥਾਵਾਂ ਦਾ ਵੀ ਸਹਾਰਾ ਲਿਆ। ਕਈਆਂ ਨੇ ਖੰਡਾਂ ਦੀ ਮਹਿਮਾ ਦੱਸਣ ਲਈ ਇਨ੍ਹਾਂ ਦੀ ਮਹੱਤਤਾ ਬਾਰੇ ਵਿਸ਼ੇਸ਼ ਪੁਸਤਕਾਂ ਲਿਖੀਆਂ। ਕਈਆਂ ਨੇ ਕਿਹਾ ਕਿ ਜਪੁਜੀ ਦੀਆਂ ਪਉੜੀਆਂ ਨੂੰ ਇਹ ਨਾਂ ਦਿੱਤਾ ਹੀ ਇਸ ਲਈ ਗਿਆ ਹੈ ਕਿ ਇਹ ਸੱਚੀ ਮੁੱਚੀ ਦੀਆਂ ਅਰਸ਼ੀ ਪਉੜੀਆਂ ਹਨ, ਜੋ ਭਟਕੇ ਮਨੁੱਖ ਨੂੰ ੴ ਦੀ ਉਂਗਲੀ ਫੜਾ ਕੇ, ਪੈਰ-ਪੈਰ ‘ਤੇ ਸੇਧ ਦਿੰਦਿਆਂ ਸੱਚ ਖੰਡ ਤੀਕ ਪਹੁੰਚਾ ਦਿੰਦੀਆਂ ਹਨ।
ਕਈ ਵਿਦਵਾਨਾਂ ਨੇ ਹਰ ਇਕ ਪਉੜੀ ਪੜ੍ਹਨ ਦੇ ਅਧਿਆਤਮਕ ਤੇ ਸੰਸਾਰਕ ਲਾਭ ਦੱਸੇ ਅਤੇ ਕਿਹਾ ਕਿ ਫਲਾਂ ਪਉੜੀ ਦੇ ਜਾਪ ਨਾਲ ਫਲਾਂ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ। ਕਈਆਂ ਨੇ ਤਾਂ ਦਵਾਈਆਂ ਦੀ ਮਾਤਰਾ ਵਾਂਗ ਜਾਪਾਂ ਦੀ ਗਿਣਤੀ ਵੀ ਨਿਰਧਾਰਤ ਕਰ ਦਿੱਤੀ। ਕਈਆਂ ਨੇ ਇਨ੍ਹਾਂ ਨੂੰ ਭੂਤ-ਪ੍ਰੇਤ ਭਜਾਉਣ ਦਾ ਸਾਧਨ ਮੰਨ ਲਿਆ ਤੇ ਕਈ ਇਨ੍ਹਾਂ ਨਾਲ ਜਮਦੂਤਾਂ ਦੇ ਡਰ ਨੂੰ ਦੂਰ ਕਰਨ ਲੱਗੇ। ਕਈਆਂ ਨੇ ਇਸ ਦੇ ਜਾਪਾਂ ਨੂੰ ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਕਈ ਪੁਜਾਰੀ ਤਾਂ ਹੁਣ ਵੀ ਪਹਿਲੀਆਂ ਪੰਜ ਪਉੜੀਆਂ ਨੂੰ ਸਭ ਦੁਖਾਂ ਦੀ ਰਾਮ-ਬਾਣ ਔਸ਼ਧੀ ਦੱਸਦੇ ਹਨ ਤੇ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਦੇ ਕਈ ਕਈ ਪਾਠ ਕਰਨ ਲਈ ਕਹਿੰਦੇ ਹਨ। ਜਿਨ੍ਹਾਂ ਸ਼ਰਧਾਲੂਆਂ ਨੂੰ ਇਹ ਪਾਠ ਔਖਾ ਲੱਗੇ, ਉਨ੍ਹਾਂ ਨੂੰ ਉਹ ਸਿਰਫ ਮੂਲ ਮੰਤਰ ਜਾਂ ਉਸ ਤੋਂ ਵੀ ਛੋਟਾ “ੴ ” ਦਾ ਜਾਪ ਕਰਨ ਦਾ ਹੀ ਸੁਝਾਅ ਦਿੰਦੇ ਹਨ। ਕਈ ਵਿਦਵਾਨਾਂ ਨੇ ਤਾਂ ਲੋਕਾਂ ਨੂੰ ਬਾਣੀ ਪੜ੍ਹ-ਪੜ੍ਹਾ ਕੇ ਤੰਦਰੁਸਤ ਕਰਨ ਦੇ ਹਸਪਤਾਲ ਵੀ ਖੋਲ੍ਹੇ ਹੋਏ ਹਨ, ਜਿਨ੍ਹਾਂ ਦੇ ਕੈਂਪ ਉਹ ਦੁਨੀਆਂ ਦੇ ਹਰ ਉਘੇ ਸ਼ਹਿਰ ਵਿਚ ਲਾਉਂਦੇ ਹਨ। ਉਂਜ ਪੰਜਾਂ ਖੰਡਾਂ ਥਾਣੀਂ ਘੁਮਾ ਕੇ ਸੱਚ ਖੰਡ ਦੇ ਦਸਮ ਦੁਆਰ ਤੀਕ ਪਹੁੰਚਾਉਣ ਵਾਲਾ ਕੋਈ ਸਿਖਲਾਈ ਕੇਂਦਰ ਜਾਂ ਆਸ਼ਰਮ ਅਜੇ ਨਹੀਂ ਖੁਲ੍ਹਿਆ। ਇਕੋ ਮਹਾਂਪੁਰਸ ਦੀ ਭਗਤੀ ਸਦਕਾ ਹਜ਼ਾਰਾਂ ਸ਼ਰਧਾਲੂਆਂ ਨੂੰ ਮੁਕਤ ਕਰਾਉਣ ਵਾਲੇ “ਕੇਤੀ ਛੁਟੀ ਨਾਲਿ” ਵਾਲੇ ਡੇਰੇ ਵੀ ਹਾਲੇ ਖੁਲ੍ਹਣੇ ਬਾਕੀ ਹਨ। ਸ਼ਾਇਦ ਕੋਈ ਉਦਮੀ ਸਿੱਖ ਵਿਦਵਾਨ, ਪੁਜਾਰੀ, ਪ੍ਰਚਾਰਕ ਜਾਂ ਮਾਨਤਾ-ਪ੍ਰਾਪਤ ਸੰਤ ਅਜਿਹੀ ਸਾਧਨਾ ਦੇ ਕੈਂਪ ਲਾਉਣੇ ਵੀ ਸ਼ੁਰੂ ਕਰ ਦੇਵੇ!
ਵਿਦਵਾਨਾਂ ਦੀ ਇਸ ਅਧਿਆਤਮਕ ਸੋਚ ਦੇ ਨਿਘਾਰ ਦਾ ਵਰਣਨ ਕਰਨਾ ਬਹੁਤ ਔਖਾ ਤੇ ਦੁਖਦਾਇਕ ਹੈ। ਅਜਿਹੀ ਸੋਚ ਦਾ ਪ੍ਰਤੀ-ਰੂਪ ਵਿਗਿਆਨਕ ਪਹੁੰਚ ਹੈ, ਜੋ ਗੁਰੂ ਸਾਹਿਬ ਦੇ ਪ੍ਰਗਤੀਵਾਦੀ ਆਸੇ ਦੇ ਹਮੇਸ਼ਾ ਅੰਗ-ਸੰਗ ਹੈ। ਇਨ੍ਹਾਂ ਦੋਹਾਂ ਪਹੁੰਚਾਂ ਵਿਚ ਪੂਰਬ ਤੇ ਪੱਛਮ ਜਿੰਨਾ ਫਰਕ ਹੈ ਤੇ ਇਸ ਦੀ ਸਮਝ ਦੇਖਿਆਂ ਹੀ ਬਣਦੀ ਹੈ। ਪਾਠਕਾਂ ਦੇ ਨਿਰੀਖਣ ਲਈ ਪੂਰੀ 35ਵੀਂ ਪਉੜੀ ਤੇ ਉਪਰੋਕਤ ਦੋਹਾਂ ਪਹੁੰਚਾਂ ਅਨੁਸਾਰ ਇਸ ਦੀ ਵਿਆਖਿਆ ਹੇਠ ਦਿੱਤੀ ਗਈ ਹੈ।
ਧਰਮ ਖੰਡ ਕਾ ਏਹੋ ਧਰਮੁ॥
ਗਿਆਨ ਖੰਡ ਕਾ ਆਖਹੁ ਕਰਮੁ॥
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥੩੫॥
ਇਹ ਪਉੜੀ ਇਸ ਤੋਂ ਪਹਿਲੀ ਪਉੜੀ ਦੇ ਸੰਵਾਦ ਨੂੰ ਅੱਗੇ ਲੈ ਕੇ ਚਲਦੀ ਹੈ। ਉਸ ਪਉੜੀ ਵਿਚ ਗੁਰੂ ਸਾਹਿਬ ਨੇ ਦੱਸਿਆ ਸੀ ਕਿ ਇਸ ਸੰਸਾਰ ਵਿਚ ਕੁਦਰਤ ਦੇ ਨਿਯਮਾਂ ਅਨੁਸਾਰ ਕਾਰਜਾਂ ਤੇ ਵਿਪਰੀਤ ਕਾਰਜਾਂ (Aਚਟਿਨਸ ਅਨਦ ੍ਰeਅਚਟਿਨਸ) ਦਾ ਇਕ ਧਰਮ-ਸਬੰਧ ਅਰਥਾਤ ਸਮਾਨਤਾ ਦਾ ਸਮੀਕਰਣ ਬਣਿਆ ਹੋਇਆ ਹੈ। ਸ਼ਾਇਦ ਉਹ ਕਹਿਣਾ ਚਾਹੁੰਦੇ ਸਨ ਕਿ ਵਿਪਰੀਤ ਕਾਰਜਾਂ ਦੀ ਸਿੱਧੀ ਚੋਟ ਤੋਂ ਬਚਣ ਲਈ ਕੁਦਰਤ ਦੇ ਹੀ ਅਜਿਹੇ ਹੋਰ ਨਿਯਮ ਖੋਜਣ ਦੀ ਲੋੜ ਹੈ, ਜੋ ਵਿਪਰੀਤ ਕਾਰਜਾਂ ਦਾ ਘੇਰਾ ਘੱਤ ਸਕਣ ਤੇ ਇਨ੍ਹਾਂ ਦੇ ਪ੍ਰਭਾਵ ਤੋਂ ਬਚਾ ਸਕਣ। ਉਨ੍ਹਾਂ ਦੇ ਕਹਿਣ ਦਾ ਇਹ ਮੰਤਵ ਵੀ ਹੋ ਸਕਦਾ ਹੈ ਕਿ ਲੋੜੀਂਦੇ ਸਿੱਟੇ ਪ੍ਰਾਪਤ ਕਰਨ ਲਈ ਉਨ੍ਹਾਂ ਸਿੱਟਿਆਂ ਨੂੰ ਪ੍ਰਤੀਕਰਮਾਂ ਦੇ ਰੂਪ ਵਿਚ ਸਾਹਮਣੇ ਰੱਖ ਕੇ ਹੀ ਕਾਰਜ ਕਰਨੇ ਬਣਦੇ ਹਨ। ਉਨ੍ਹਾਂ ਦੇ ਕਹਿਣ ਦੇ ਇਹ ਦੋਵੇਂ ਮੰਤਵ ਵੀ ਹੋ ਸਕਦੇ ਹਨ, ਕਿਉਂਕਿ ਦੋਹਾਂ ਦੇ ਹੀ ਵਿਗਿਆਨਕ ਆਧਾਰ ਹਨ।
ਇਸ ਪਉੜੀ ਵਿਚ ਪਿਛਲੀ ਪਉੜੀ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਧਰਮ ਖੰਡ ਦਾ ਤਾਂ ਇਹੋ ਧਰਮ ਹੈ, ਭਾਵ ਇਸ ਖੇਤਰ ਦੀ ਮੁੱਖ ਪ੍ਰਾਪਤੀ ਤਾਂ ਕੁਦਰਤ ਦਾ ਸੰਸਾਰ ਨੂੰ ਸਮਾਨਤਾ ਦੇ ਸਮੀਕਰਨ ਵਿਚ ਕੱਸ ਕੇ ਰੱਖਣਾ ਹੈ, ਸੋ ਇਹ ਕਸਿਆ ਹੋਇਆ ਹੈ। ਉਹ ਫਿਰ ਤਾੜਨਾ ਭਰੇ ਲਹਿਜੇ ਵਿਚ ਕਹਿੰਦੇ ਹਨ ਕਿ ਹੁਣ, “ਗਿਆਨ ਖੰਡ ਕਾ ਆਖਹੁ ਕਰਮੁ”, ਭਾਵ ਹੁਣ ਗਿਆਨ ਖੰਡ ਦੇ ਕਰਮ ਦੀ ਗੱਲ ਸੁਣਨ ਲਈ ਕਹੋ ਜਾਂ ਹੁਣ ਗਿਆਨ ਖੰਡ ਦਾ ਹਾਲ ਪੁੱਛੋ। ਫਿਰ ਉਹ ਬਿਆਨ ਕਰਦੇ ਹਨ ਕਿ ਗਿਆਨ ਪ੍ਰਾਪਤੀ ਦੇ ਨਾਂ ‘ਤੇ ਕਿੰਨੇ ਹੀ ਲੋਕ ਹਵਾ, ਪਾਣੀ ਤੇ ਅਗਨੀ ਦੀ ਪੂਜਾ ਕਰ ਰਹੇ ਹਨ ਤੇ ਕਿੰਨੇ ਹੀ ਸ਼ਿਵ ਅਤੇ ਕ੍ਰਿਸ਼ਨ ਦੀ ਭਗਤੀ ਕਰ ਰਹੇ ਹਨ। ਕਿੰਨਿਆਂ ਨੇ ਬ੍ਰਹਮਾ ਆਦਿ ਦੇਵਤਿਆਂ ਦੀਆਂ ਮੂਰਤੀਆਂ ਘੜ੍ਹ ਘੜ੍ਹ ਕੇ ਪੂਜਾ-ਹਿੱਤ ਉਨ੍ਹਾਂ ਨੂੰ ਰੰਗ ਬਰੰਗੇ ਕੱਪੜੇ ਪਾ ਕੇ ਸਜਾਇਆ ਹੋਇਆ ਹੈ। ਕਈਆਂ ਨੇ ਪਰਬਤਾਂ ਨੂੰ ਆਪਣੀ ਪੂਜਨ ਭੂਮੀ ਬਣਾਇਆ ਹੋਇਆ ਹੈ ਤੇ ਕਈ ਸਾਰੇ ਧਰੁਵ ਤਾਰੇ ਦਾ ਉਪਦੇਸ ਦੇ ਰਹੇ ਹਨ। ਕਿੰਨੇ ਹੀ ਇੰਦਰ ਤੇ ਚੰਦਰਮਾ ਦੇ ਉਪਾਸ਼ਕ ਹਨ, ਕਿੰਨੇ ਹੀ ਸੂਰਜ ਨੂੰ ਪੂਜਦੇ ਹਨ ਤੇ ਕਿੰਨੇ ਹੀ ਗ੍ਰਹਿ-ਨਛੱਤਰਾਂ ਦੀ ਅਰਾਧਨਾ ਕਰਦੇ ਹਨ। ਕਈ ਸਿੱਧਾਂ ਦੀ ਬੁੱਧੀ ਮੁਤਾਬਿਕ ਚਲ ਰਹੇ ਹਨ, ਕਈ ਨਾਥ ਜੋਗੀਆਂ ਦੇ ਡੇਰੇ ਜਾਂਦੇ ਹਨ ਅਤੇ ਕਈ ਤਰ੍ਹਾਂ ਤਰ੍ਹਾਂ ਦੀਆਂ ਦੇਵੀਆਂ ਅੱਗੇ ਡੰਡੌਤ ਕਰਦੇ ਫਿਰ ਰਹੇ ਹਨ। ਕਿੰਨੇ ਹੀ ਲੋਕ ਦੇਵਤਿਆਂ ਤੇ ਦੈਂਤਾਂ ਦੀ ਭਗਤੀ ਕਰਦੇ ਹਨ, ਕਿੰਨੇ ਰਿਸ਼ੀ ਮੁਨੀਆਂ ਦੀ ਤੇ ਕਿੰਨੇ ਸਮੁੰਦਰ ਦੇ ਰਤਨਾਂ ਭਾਵ ਕੱਛੂਆਂ, ਮੱਛੀਆਂ ਦੀ। ਕਿੰਨਿਆਂ ਨੇ ਖਾਣੀਆਂ ਨੂੰ, ਕਿੰਨਿਆਂ ਨੇ ਬਾਣੀਆਂ ਨੂੰ ਆਪਣੀ ਟੇਕ ਬਣਾਇਆ ਹੋਇਆ ਹੈ ਅਤੇ ਕਿੰਨੇ ਹੀ ਸਾਹਾਂ ਸ਼ਹਿਨਸ਼ਾਹਾਂ ਦੀ ਭਗਤੀ ਵਿਚ ਲੀਨ ਹਨ। ਕਿੰਨੇ ਹੀ ਅਜਿਹੇ ਹਨ, ਜਿਨ੍ਹਾਂ ਦੀ ਸੁਰਤੀ ਰਾਮਚੰਦਰ ਦੇ ਸੇਵਕ ਹਨੁਮਾਨ ਨਾਲ ਜੁੜੀ ਹੋਈ ਹੈ। ਨਾਨਕ ਕਹਿੰਦੇ ਹਨ, ਗਿਆਨ ਪ੍ਰਾਪਤੀ ਦੇ ਭੁਲੇਖੇ ਵਿਚ ਕਿੰਨੇ ਹੀ ਭਗਤ ਹੋਰ ਬੇਅੰਤ ਚੀਜ਼ਾਂ ਨੂੰ ਪੂਜ ਰਹੇ ਹਨ।
ਗੁਰੂ ਸਾਹਿਬ ਦੇ ਕਹਿਣ ਦਾ ਭਾਵ ਹੈ ਕਿ ਇਸ ਸੰਸਾਰ ਵਿਚ ਗਿਆਨ ਕਾਰਜ ਉਕਾ ਹੀ ਨਹੀਂ ਕੀਤੇ ਜਾਂਦੇ। ਗਿਆਨ ਖੰਡ ਵਿਚ ਲੋਕ ਗਿਆਨ ਪ੍ਰਾਪਤੀ ਦੀ ਥਾਂ ਕਈ ਤਰ੍ਹਾਂ ਦੇ ਪੂਜਾ ਪਾਠਾਂ ਵਿਚ ਲੱਗੇ ਹੋਏ ਹਨ ਤੇ ਖੋਜ ਦੀ ਥਾਂ ਅਣਗਿਣਤ ਨਿਰਾਰਥਕ ਚੀਜ਼ਾਂ ਨੂੰ ਮੰਨ ਕੇ ਉਨ੍ਹਾਂ ਦਾ ਜਾਪ ਕਰ ਰਹੇ ਹਨ। ਉਹ ਅਜਿਹੇ ਕਰਮ ਕਰ ਰਹੇ ਹਨ, ਜਿਨ੍ਹਾਂ ਦੇ ਪ੍ਰਤੀਕਰਮ ਗਿਆਨ ਪ੍ਰਾਪਤੀ ਦੀ ਥਾਂ ਕਰਮ ਕਾਂਡਾਂ ਵਲ ਲੈ ਜਾ ਰਹੇ ਹਨ। ਇਸੇ ਲਈ ਇਸ ਸੰਸਾਰ ਵਿਚ ਗਿਆਨ ਦਾ ਪੂਰਾ ਅਭਾਵ ਹੈ ਤੇ ਸਚਿਆਰਾ ਬਣਨ ਦੀ ਲੋੜ ਉਵੇਂ ਦੀ ਉਵੇਂ ਬਣੀ ਹੋਈ ਹੈ।
ਗੁਰੂ ਸਾਹਿਬ ਦੀ ਇਸ ਸਿੱਧੀ ਸਾਦੀ ਤੇ ਸਹੀ ਗੱਲ ਨੂੰ ਸਮਝਣ ਵਾਲਾ ਅੱਜ ਇਕ ਸਿੱਖ ਵਿਦਵਾਨ ਵੀ ਨਜ਼ਰ ਨਹੀਂ ਆਉਂਦਾ। ਆਪਣੇ ਆਪਣੇ ਸਵਾਰਥ ਨੂੰ ਪੂਰਦੇ ਸਭ ਵਿਦਵਾਨ ਅਧਿਆਤਮਵਾਦ ਦੇ ਰਾਹ ਪਏ ਹੋਏ ਹਨ ਤੇ ਇਸ ਨੂੰ ਹੀ ਗਿਆਨ ਦਾ ਅਸਲ ਰਾਹ ਦੱਸ ਕੇ ਸ਼ਰਧਾਲੂਆਂ ਦਾ ਮਾਨਸਿਕ ਤੇ ਬੌਧਿਕ ਸ਼ੋਸ਼ਣ ਕਰ ਰਹੇ ਹਨ। ਇਸ ਪਉੜੀ ਦੀ ਵਿਆਖਿਆ ਕਰਦਿਆਂ ਪ੍ਰਸਿੱਧ ਸਿੱਖ ਵਿਦਵਾਨ ਭਾਈ ਵੀਰ ਸਿੰਘ ਲਿਖਦੇ ਹਨ, “ਧਰਮ ਖੰਡ ਦਾ ਤਾਂ ਇਹੋ ਧਰਮ ਹੈ (ਕਿ ਇਥੇ ਧਰਮ ਕਮਾਵੇ)। ਗਿਆਨ ਖੰਡ ਵਿਚ ਕਿੰਨੇ ਪੌਣ, ਪਾਣੀ, ਅਗਨੀਆਂ, ਕਿੰਨੇ ਕ੍ਰਿਸ਼ਨ ਤੇ ਸ਼ਿਵ (ਹੈਨ ਤੇ) ਕਿੰਨੇ ਘਾੜਤੀ ਬ੍ਰਹਮੇ (ਹਨ ਜਿਨ੍ਹਾਂ ਤੋਂ) ਘੜੇ ਜਾਂਦੇ ਹਨ (ਕਈ ਪ੍ਰਕਾਰ ਦੇ) ਰੂਪ ਰੰਗ ਤੇ ਵੇਸ। ਕਿੰਨੀਆਂ ਕਰਮਾਂ ਦੀਆਂ ਭੂਮੀਆਂ, ਕਿੰਨੇ ਧੂਅ, (ਕਿੰਨੇ) ਉਪਦੇਸ਼ (ਦੇਣ ਵਾਲੇ ਧੂਅ ਵਰਗਿਆਂ ਦੇ, ਭਾਵ ਨਾਰਦ ਆਦਿ ਹਨ।) ਕਿੰਨੇ ਇੰਦ੍ਰ, ਚੰਦ੍ਰ, ਕਿੰਨੇ ਸੂਰਜ, ਕਿੰਨੇ ਮੰਡਲ (ਤੇ ਕਿੰਨੇ) ਦੇਸ਼ (ਹਨ)। ਕਿੰਨੇ ਸਿੱਧ, ਬੁੱਧ, ਕਿੰਨੇ ਨਾਥ, ਕਿੰਨੇ (ਹਨ) ਦੇਵੀ ਦੇ ਸਰੂਪ। ਕਿੰਨੇ ਦੇਵਤੇ, ਦਾਨਵ, ਕਿੰਨੇ ਮੁਨੀ (ਰਿਸ਼ੀ ਆਦਿ) ਕਿੰਨੇ ਰਤਨ ਤੇ ਸਮੁੰਦਰ (ਹਨ)। ਕਿੰਨੀਆਂ (ਜੀਵਾਂ ਦੀਆਂ) ਖਾਣੀਆਂ, ਕਿੰਨੀਆਂ ਬਾਣੀਆਂ (ਹਨ), (ਕਿੰਨੇ) ਪ੍ਰਭੂ ਤੇ ਪਾਤਸ਼ਾਹ ਹਨ।, ਕਿੰਨੀਆਂ ਸੁਰਤੀਆਂ (ਤੇ) ਕਿੰਨੇ ਸੇਵਕ ਹਨ, (ਕਹਿੰਦੇ ਹਨ ਗੁਰੂ) ਨਾਨਕ (ਦੇਵ ਜੀ ਕਿ ਉਨ੍ਹਾਂ ਦਾ) ਅੰਤ ਹੀ ਕੋਈ ਨਹੀਂ।” (ਪੰਨਾ 164)
ਜੋਗਿੰਦਰ ਸਿੰਘ ਤਲਵਾੜਾ ਇਸ ਪਉੜੀ ਦੇ ਅਰਥ ਇਸ ਤਰ੍ਹਾਂ ਕਰਦਾ ਹੈ, “(ਗਿਆਨ-ਖੰਡ ਵਿਚ) ਕਿੰਨੇ ਹੀ (ਪ੍ਰਕਾਰ ਦੇ) ਪਉਣ, ਪਾਣੀ ਅਤੇ ਅਗਨੀਆਂ ਹਨ, ਕਿੰਨੇ ਹੀ ਕ੍ਰਿਸ਼ਨ-ਕਨ੍ਹਈਆ ਅਤੇ ਸ਼ਿਵ ਹਨ। ਕਿੰਨੇ ਹੀ ਬ੍ਰਹਮੇ ਹਨ (ਜਿਨ੍ਹਾਂ ਦੁਆਰਾ) ਕਈ ਰੂਪਾਂ-ਰੰਗਾਂ ਅਤੇ ਵੇਸਾਂ ਵਾਲੇ (ਜੀਵ-ਜੰਤ) ਘਾੜਤ ਵਿਚ ਘੜੇ ਜਾਂਦੇ ਹਨ। ਕਿੰਨੀਆਂ ਹੀ ਕਰਮ-ਭੂਮੀਆਂ (ਕਰਮ ਕਮਾਉਣ ਵਾਲੀਆਂ ਧਰਤੀਆਂ) ਹਨ, ਕਿੰਨੇ ਹੀ ਸੁਮੇਰ ਪਰਬਤ ਹਨ, ਕਿੰਨੇ ਹੀ ਧ੍ਰੂਅ (ਭਗਤ) ਅਤੇ ਉਨ੍ਹਾਂ ਦੇ ਉਪਦੇਸ਼ (ਕਰਨਹਾਰੇ) ਹਨ। ਕਿੰਨੇ ਹੀ ਇੰਦਰ ਹਨ, ਚੰਦਰਮੇ ਹਨ, ਕਿੰਨੇ ਹੀ ਸੂਰਜ ਹਨ, ਕਿੰਨੇ ਹੀ ਮੰਡਲ ਅਤੇ ਦੇਸ਼ ਹਨ। ਕਿੰਨੇ ਹੀ ਸਿੱਧੀ ਨੂੰ ਪ੍ਰਾਪਤ ਹੋਏ ਸਿਧ ਹਨ, ਬੁਧ (ਬੁਧੀਮਾਨ) ਹਨ; ਕਿੰਨੇ ਹੀ ਪੁੱਗੇ ਹੋਏ ਜੋਗੀ ਨਾਥ ਹਨ; ਕਿੰਨੇ ਹੀ ਦਿਬ (ਪ੍ਰਕਾਸ਼) ਸਰੂਪ ਵਾਲੇ ਹਨ। ਕਿੰਨੇ ਹੀ ਦੇਵਤੇ ਹਨ, ਰਾਖਸ਼ ਹਨ, ਕਿੰਨੇ ਹੀ ਰਿਸ਼ੀ-ਮੁਨੀ ਹਨ; ਕਿੰਨੇ ਹੀ ਰਤਨ-ਸਾਗਰ ਹਨ। ਕਿੰਨੇ ਪ੍ਰਕਾਰ ਦੀਆਂ ਖਾਣੀਆਂ (ਉਤਪਤੀ ਦੇ ਸ਼੍ਰੋਤ) ਹਨ; ਕਿੰਨੇ ਪ੍ਰਕਾਰ ਦੀਆਂ ਬਾਣੀਆਂ (ਬੋਲੀਆਂ) ਹਨ; ਕਿੰਨੇ ਰਾਜ-ਸਿੰਘਾਸ਼ਣ ਤੇ ਪਾਤਸ਼ਾਹ ਹਨ। ਕਿੰਨੀਆਂ ਹੀ ਸੁਰਤਿ-ਅਭਿਆਸੀ (ਰੂਹਾਂ) ਹਨ, ਕਿੰਨੇ ਹੀ ਸੇਵਕ (ਸੁਰਤੀ-ਮਾਰਗ ਦੇ ਪਾਂਧੀ) ਹਨ। ‘ਨਾਨਕ’ (ਮੁਹਰ-ਛਾਪ)- (ਗਿਆਨ-ਖੰਡ ਦੇ ਵਰਤਾਰੇ ਦਾ) ਕੋਈ ਅੰਤ ਨਹੀਂ, ਹੱਦ ਬੰਨਾ ਕੋਈ ਨਹੀਂ।”
ਇਸ ਪਉੜੀ ਦੇ ਟੀਕੇ ਬਹੁਤ ਸਾਰੇ ਹੋਰ ਵਿਦਵਾਨਾਂ ਨੇ ਵੀ ਕੀਤੇ ਹਨ, ਪਰ ਢੰਗ ਸਭ ਦਾ ਉਪਰੋਕਤ ਦੋਹਾਂ ਜਿਹਾ ਹੀ ਹੈ। ਸਾਰੇ ਸਮਝਦੇ ਹਨ ਕਿ ਗਿਆਨ ਖੰਡ ਵਿਚ ਇਹ ਜਾਣਨਾ ਜਰੂਰੀ ਹੈ ਕਿ ਸਭ ਚੀਜ਼ਾਂ ਸੰਖਿਆ ਵਿਚ ਅਣਗਿਣਤ ਹਨ ਤੇ ਗਰੁਪਾਂ ਵਿਚ ਵਿਚਰਦੀਆਂ ਹਨ। ਪਉਣ, ਪਾਣੀ, ਅਗਨੀਆਂ, ਧਰਤੀਆਂ, ਚੰਦ, ਸੂਰਜ, ਸਿੱਧ, ਧਰੂ ਭਗਤ, ਰਿਸ਼ੀ ਮੁਨੀ, ਇੰਦਰ, ਬ੍ਰਹਮੇ, ਰਾਖਸ਼, ਦੇਵਤੇ, ਸਮੁੰਦਰ, ਬੋਲੀਆਂ, ਰਾਜੇ, ਰੂਹਾਂ, ਸੇਵਕ ਆਦਿ ਕਿੰਨੇ ਕਿੰਨੇ ਹਨ। ਕਿਸੇ ਵੀ ਵਿਦਵਾਨ ਨੇ ਇਹ ਨਹੀਂ ਸੋਚਿਆ ਕਿ ਇਹ ਕਿਸ ਤਰ੍ਹਾਂ ਦਾ ਗਿਆਨ ਹੈ, ਜੋ ਉਹ ਗੁਰੂ ਸਾਹਿਬ ਦੇ ਗਲ ਮੜ੍ਹ ਰਹੇ ਹਨ? ਗੁਰੂ ਸਾਹਿਬ ਤਾਂ ਬਾਹਰੋਂ ਧਿਆਨ ਸਮੇਟ ਕੇ ਇਕ ਧਰਤੀ ‘ਤੇ ਆਏ ਹਨ ਤੇ ਇਸ ਦੇ ਲੋਕਾਂ ਦੇ ਵਿਭਾਗ-ਵਾਰ ਰੁਝਾਨਾਂ ਦੀ ਗੱਲ ਕਰਦੇ ਹਨ। ਉਹ ਤਾਂ ਮਨੁੱਖਤਾ ਰਾਹੀਂ ਉਨ੍ਹਾਂ ਖੰਡਾਂ ਵਿਚ ਹੋਈ ਪ੍ਰਗਤੀ ਦਾ ਅਨੁਮਾਨ ਲਾ ਰਹੇ ਹਨ, ਪਰ ਵਿਦਵਾਨ ਉਨ੍ਹਾਂ ਨੂੰ ਫਿਰ ਇੱਥੋਂ ਕੱਢ ਕੇ ਬਾਹਰ ਦੀਆਂ ਅਸਮਾਨੀ ਗੱਲਾਂ ਕਰਵਾ ਰਹੇ ਹਨ। ਉਹ ਉਨ੍ਹਾਂ ਤੋਂ ਫਿਰ ਸੂਰਜਾਂ, ਚੰਦਰਮਾ, ਧਰੂਆਂ ਬ੍ਰਹਮਿਆਂ, ਦੇਵੀਆਂ, ਦੇਵਤਿਆਂ ਤੇ ਰਾਖਸ਼ਾਂ ਦੀਆਂ ਗੱਲਾਂ ਕਰਵਾਉਣ ਲੱਗੇ ਹਨ। ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਦੀ ਸੋਚ ਪ੍ਰਕ੍ਰਿਆ ਉਨ੍ਹਾਂ ਦੀ ਸਮਝ ਵਿਚ ਨਹੀਂ ਆਈ।
ਗੁਰੂ ਸਾਹਿਬ ਦੱਸ ਰਹੇ ਹਨ ਕਿ ਗਿਆਨ ਦੇ ਖੇਤਰ ਵਿਚ ਗਿਆਨ ਦੀ ਥਾਂ ਲੋਕ ਵੱਖ ਵੱਖ ਕਿਸਮ ਦੀਆਂ ਚੀਜ਼ਾਂ ਦੀ ਪੂਜਾ ਭਗਤੀ ਵਿਚ ਲੱਗੇ ਹੋਏ ਹਨ। ਫਿਰ ਇੱਥੇ ਗਿਆਨ ਕੀ ਪੈਦਾ ਹੋਣਾ ਹੋਇਆ? ਉਨ੍ਹਾਂ ਅਨੁਸਾਰ ਦੁਨੀਆਂ ਗਿਆਨ ਪੱਖੋਂ ਬਿਲਕੁਲ ਸੱਖਣੀ ਹੈ। ਵਿਦਵਾਨ ਸਮਝਦੇ ਹਨ ਕਿ ਗੁਰੂ ਸਾਹਿਬ ਨੇ ਵੱਖ ਵੱਖ ਕਿਸਮ ਦੀ ਪੂਜਾ ਭਗਤੀ ਕਰਦੇ ਲੋਕਾਂ ਨੂੰ ਸਾਬਾਸ਼ ਦਿੱਤੀ ਹੈ, ਜਦੋਂ ਕਿ ਗੁਰੂ ਸਾਹਿਬ ਇਸ ਤੋਂ ਬਿਲਕੁਲ ਉਲਟ ਕਹਿੰਦੇ ਹਨ। ਉਹ ਸਮਝਦੇ ਹਨ ਕਿ ਮੂਰਖ ਮਨੁੱਖ ਆਪਣੇ ਗਿਆਨ ਪ੍ਰਾਪਤੀ ਦੇ ਮਨੋਰਥ ਤੋਂ ਭਟਕ ਗਿਆ ਹੈ ਤੇ ਨਿਗੂਣੀਆਂ ਵਸਤਾਂ ਅੱਗੇ ਨੱਕ ਰਗੜ ਰਿਹਾ ਹੈ। ਇਹ ਵਿਦਵਾਨ ਸਮਝਦੇ ਹਨ ਕਿ ਪਹਿਲਾਂ ਲੋਕਾਂ ਨੂੰ ਇੰਨਾ ਹੀ ਪਤਾ ਸੀ ਕਿ ਇੰਦਰ, ਬ੍ਰਹਮਾ, ਹਵਾ, ਅਗਨੀ, ਰਾਖਸ਼, ਸਮੁੰਦਰ, ਚੰਦ, ਸੂਰਜ ਆਦਿ ਗਿਣਤੀ ਵਿਚ ਇਕ ਇਕ ਹਨ, ਪਰ ਗੁਰੂ ਸਾਹਿਬ ਨੇ ਉਨ੍ਹਾਂ ਦਾ ਗਿਆਨ ਵਧਾਉਂਦਿਆਂ ਦੱਸਿਆ ਹੈ ਕਿ ਇਹ ਇਕ ਇਕ ਨਹੀਂ, ਸਗੋਂ ਅਨੇਕਾਂ ਅਨੇਕਾਂ ਹਨ। ਇਸ ਅਨੁਸਾਰ ਤਾਂ ਇਹ ਅਜੋਕੇ ਸਿੱਖ ਵਿਦਵਾਨ ਉਨ੍ਹਾਂ ਲੋਕਾਂ ਵਿਚੋਂ ਹੀ ਹਨ, ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਕਈ ਨਿਖੇਧਾਤਮਕ ਟਿੱਪਣੀਆਂ ਕੀਤੀਆਂ ਹਨ।
ਇਹ ਸਭ ਵਿਦਵਾਨ ਗੁਰੂ ਸਾਹਿਬ ਨੂੰ ਸਾਧਾਰਨ ਗਿਆਨ (ਘeਨeਰਅਲ ਖਨੋੱਲeਦਗe) ਦਾ ਇਕ ਅਜਿਹਾ ਸਕੂਲ ਅਧਿਆਪਕ ਸਮਝਦੇ ਹਨ, ਜੋ ਵੱਖ ਵੱਖ ਚੀਜ਼ਾਂ ਦੀ ਸੂਚੀ ਦੇ ਕੇ ਵਿਦਿਆਰਥੀਆਂ ਦਾ ਗਿਆਨ ਵਧਾਉਣ ਨਿਕਲਿਆ ਹੋਵੇ। ਪਰ ਕੀ ਅਜਿਹੀ ਕੋਈ ਸੂਚੀ ਵੀ ਗਿਆਨ ਵਧਾਉਂਦੀ ਹੁੰਦੀ ਹੈ? ਕੀ ਇਹ ਉਹੀ ਗਿਆਨ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਨੇ ੴ ਦਾ ਸੂਤਰ ਘੜ੍ਹਿਆ ਸੀ ਤੇ ਜਿਸ ਦੇ ਉਪਯੋਗ (ਪ੍ਰਸਾਦਿ) ਨਾਲ ਕੁਦਰਤ ਦੇ ਹੁਕਮਾਂ ਦੀ ਖੋਜ ਦੀ ਗੱਲ ਕੀਤੀ ਸੀ? ਕੀ ਬਹੁਤ ਸਾਰੇ ਇੰਦਰਾਂ, ਬ੍ਰਹਮਿਆਂ, ਰਾਖਸ਼ਾਂ ਆਦਿ ਦੇ ਗਿਆਨ ਨਾਲ ਕੋਈ ਮਨੁੱਖ ਸਚਿਆਰਾ ਬਣ ਸਕਦਾ ਹੈ? ਕੀ ਇਸ ਗਿਆਨ ਨਾਲ ਉਸ ਇਕ ਪਰਮ-ਸਤਿ ਦਾ ਕੁਝ ਪਤਾ ਚਲਦਾ ਹੈ, ਜੋ ਇਸ ਬ੍ਰਹਿਮੰਡ ਦੀ ਰਚਨਾ ਦਾ ਆਧਾਰ ਹੈ? ਕੀ ਇਹ ਗਿਆਨ ਤਰਕ-ਸੰਗਤ ਹੈ, ਯਥਾਰਥਕ ਹੈ ਤੇ ਅਗਾਹਾਂ-ਵਧੂ ਹੈ? ਕੀ ਇਸ ਤਰ੍ਹਾਂ ਦੇ ਗਿਆਨ ਦੀ ਪ੍ਰੌੜ੍ਹਤਾ ਕਰਨ ਵਿਚ ਆਧੁਨਿਕ ਵਿਗਿਆਨ ਗੁਰੂ ਸਾਹਿਬ ਦੇ ਨਾਲ ਖੜ੍ਹਾ ਹੈ? ਜੇ ਹੈ, ਫਿਰ ਤਾਂ ਰੇਲਵੇ ਟਾਈਮ-ਟੇਬਲ, ਵੋਟਰ ਸੂਚੀਆਂ ਤੇ ਡਿਕਸ਼ਨਰੀਆਂ ਵੀ ਸੱਚੇ ਗਿਆਨ ਨਾਲ ਭਰਪੂਰ ਹੋਈਆਂ!
ਨਿਰਪੱਖਤਾ ਨਾਲ ਸੋਚਣ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦੀ ਸੋਚ ਅਧਿਆਤਮਵਾਦੀ ਨਹੀਂ ਹੈ। ਇਸ ਵਿਚ ਅਜੋਕੇ ਵਿਦਵਾਨਾਂ ਦੀਆਂ ਵਿਆਖਿਆਵਾਂ ਵਰਗਾ ਕੁਝ ਵੀ ਨਹੀਂ ਹੈ। ਜੇ ਕੁਝ ਇਨ੍ਹਾਂ ਦੇ ਟੀਕਿਆਂ ਤੋਂ ਮਾਲੂਮ ਹੁੰਦਾ ਹੈ, ਉਹ ਤਾਂ ਇਹ ਕਿ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਨੇ ਜਪੁਜੀ ਦੀ ਇਸ ਪਉੜੀ ਨੂੰ ਸਮਝਣ ਵਿਚ ਹੀ ਨਹੀਂ, ਸਗੋਂ ਗੁਰੂ ਸਾਹਿਬ ਦੀ ਸਮੁੱਚੀ ਫਿਲਾਸਫੀ ਨੂੰ ਸਮਝਣ ਵਿਚ ਵੱਡੀ ਗਲਤੀ ਖਾਈ ਹੈ। ਜਿਸ ਵਿਆਖਿਆ ਨੂੰ ਉਹ ਗੁਰੂ ਸਾਹਿਬ ਦੀ ਸਿੱਖਿਆ ਦੱਸਦੇ ਹਨ, ਉਹੋ ਜਿਹੀ ਸਨਾਤਨੀ ਸਿੱਖਿਆ ਤਾਂ ਕਿਸੇ ਪੁਰਾਤਨ ਗੁਰੂਕੁਲ ਵਿਚ ਵੀ ਨਹੀਂ ਦਿੱਤੀ ਜਾਂਦੀ ਹੋਣੀ। ਫਿਰ ਕਿੱਥੇ ਹਨ ਗੁਰਬਾਣੀ ਵਿਆਕਰਣ ਦੇ ਉਹ ਮੁੱਦਈ, ਜੋ ਔਂਕੜਾਂ ਤੇ ਸਿਹਾਰੀਆਂ ਪਿੱਛੇ ਤਾਂ ਅਸਮਾਨ ਸਿਰ ‘ਤੇ ਚੁੱਕ ਲੈਂਦੇ ਹਨ, ਪਰ ਬਾਣੀ ਦੇ ਸਮੁੱਚੇ ਵਿਗਾੜ ਨੂੰ ਪੂਰੀ ਤਰ੍ਹਾਂ ਅਣਡਿੱਠ ਕਰੀ ਬੈਠੇ ਹਨ? ਕਿੱਥੇ ਹਨ ਉਹ ਗੁਰੂ ਘਰਾਂ ਦੇ ਸੰਸਥਾਪਤ ਪਹਿਰੇਦਾਰ ਤੇ ਗੁਰਬਾਣੀ ਦੇ ਪਦਵਈ ਅਲੰਬਰਦਾਰ, ਜੋ ਰਹੁ-ਰੀਤਾਂ ਪਿੱਛੇ ਤਾਂ ਮਰਨ ਮਾਰਨ ਨੂੰ ਹੋ ਜਾਂਦੇ ਹਨ, ਪਰ ਬਾਣੀ ਦੀ ਸ਼ੁਧ ਵਿਆਖਿਆ ਵਲ ਬਿਲਕੁਲ ਧਿਆਨ ਨਹੀਂ ਦਿੰਦੇ?