ਇਕ ਦੂ ਜੀਭੌ ਲਖ ਹੋਹਿ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਅਧਿਆਤਮਵਾਦ ਦੀ ਵਿਧੀ ਇਕ ਤਰ੍ਹਾਂ ਨਾਲ ਹਨੇਰੇ ਵਿਚ ਚਿੱਤਰਕਾਰੀ ਕਰਨ ਵਾਂਗ ਹੈ। ਇਸ ਅਨੁਸਾਰ ਦਿਸਦਾ ਮਾਯਾਵੀ ਸੰਸਾਰ ਇਸ ਦੁਨੀਆਂ ਦੀ ਅਸਲੀਅਤ ਨਹੀਂ, ਸਗੋਂ ਮਨੁੱਖ ਦੇ ਵਿਚਾਰਾਂ ਜਾਂ ਖਿਆਲਾਂ ਵਿਚ ਵਸਦਾ ਸੰਸਾਰ ਅਸਲੀ ਹੈ; ਭਾਵ ਇਸ ਦਿਸਦੇ ਸੰਸਾਰ ਦੇ ਸ੍ਰੋਤ ਨੂੰ ਦੇਖਿਆ ਜਾਂ ਛੋਹਿਆ ਨਹੀਂ ਜਾ ਸਕਦਾ, ਸਗੋਂ ਇਸ ਨੂੰ ਸੋਚ, ਵਿਚਾਰ ਤੇ ਕਲਪਨਾ ਰਾਹੀਂ ਮਨ ਵਿਚ ਉਤਾਰਿਆ ਹੀ ਜਾ ਸਕਦਾ ਹੈ। ਅਧਿਆਤਮਵਾਦੀ ਦੱਸਦੇ ਹਨ ਕਿ ਮਨੁੱਖੀ ਜਾਣਕਾਰੀ ਦਾ ਸਬੰਧ ਆਤਮਾ ਨਾਲ ਹੈ। ਸ਼ਬਦ ਆਤਮਾ (ੰਪਰਿਟਿ) ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ, ਪਰ ਮੁੱਖ ਤੌਰ ‘ਤੇ ਆਤਮਾ ਉਹ ਦੱਸੀ ਜਾਂਦੀ ਹੈ, ਜੋ ਮਨੁੱਖ ਦੇ ਤਨ ਵਿਚ ਵਾਸ ਕਰਦੀ ਹੈ, ਇਸ ਨੂੰ ਹਰਕਤ ਦਿੰਦੀ ਹੈ ਤੇ ਇਸ ਦੇ ਖਰੇ-ਖੋਟੇ ਕੰਮਾਂ ਦਾ ਹਿਸਾਬ ਰੱਖਦੀ ਹੈ। ਉਸ ਦੇ ਮਰਨ ਉਪਰੰਤ ਇਹ ਸਰੀਰ ਛੱਡ ਕੇ ਚਲੀ ਜਾਂਦੀ ਹੈ। ਜੇ ਮਾਨਵ ਨੇ ਚੰਗੇ ਕੰਮ ਕੀਤੇ ਹੋਣ ਤਾਂ ਪਰਮਾਤਮਾ ਨਾਲ ਅਭੇਦ ਹੋ ਜਾਂਦੀ ਹੈ ਤੇ ਜੇ ਕੰਮ ਕਾਲੇ ਹੋਣ ਤਾਂ ਕਿਸੇ ਹੋਰ ਸਰੀਰ ਵਿਚ ਪੈ ਕੇ ਮੁੜ ਜਨਮ ਲੈਂਦੀ ਹੈ।

ਇਸ ਤਰ੍ਹਾਂ ਇਸ ਦਾ ਆਉਣ-ਜਾਣ ਦਾ ਸਿਲਸਿਲਾ ਉਦੋਂ ਤੀਕ ਬਣਿਆ ਰਹਿੰਦਾ ਹੈ, ਜਦੋਂ ਤੀਕ ਇਹ ਬਹੁਤੇ ਚੰਗੇ ਕਰਮ ਕਰਕੇ ਇਥੋਂ ਮੁਕਤ ਨਹੀਂ ਹੋ ਜਾਂਦੀ। ਇਹ ਵੀ ਕਿਹਾ ਜਾਂਦਾ ਹੈ ਕਿ ਆਤਮਾ ਮਰਦੀ ਨਹੀਂ, ਇਹ ਪਰਮਾਤਮਾ ਦੀ ਅੰਸ਼ ਹੈ, ਜੋ ਉਸ ਨਾਲੋਂ ਅੱਡ ਹੋ ਕੇ ਮਾਯਾ ਨਾਲ ਖੇਡਣ ਪਿਛੋਂ ਫਿਰ ਉਸੇ ਵਿਚ ਵਾਪਸ ਸਮਾਉਣਾ ਲੋਚਦੀ ਹੈ। ਅਧਿਆਤਮਵਾਦ ਦੇ ਇਹ ਵਿਚਾਰ ਕਲਪਿਤ ਹਨ। ਗ੍ਰੰਥਾਂ ਤੋਂ ਬਿਨਾ ਇਨ੍ਹਾਂ ਦਾ ਨਾ ਕੋਈ ਅਨੁਭਵੀ ਸ੍ਰੋਤ ਹੈ ਤੇ ਨਾ ਕੋਈ ਪ੍ਰਮਾਣ। ਆਤਮਾ ਦੀ ਇਹ ਮੁਢਲੀ ਧਾਰਨਾ ਗਰੁੜ ਪੁਰਾਣ ਜਿਹੇ ਪੁਰਾਤਨ ਹਿੰਦੂ ਗ੍ਰੰਥਾਂ ਵਿਚ ਮਿਲਦੀ ਹੈ ਤੇ ਜਾਣੇ-ਅਣਜਾਣੇ ਬਹੁਤੇ ਸਿੱਖ ਵੀ ਇਸ ਨੂੰ ਮੰਨਦੇ ਹਨ।
ਇਸ ਧਾਰਨਾ ਅਨੁਸਾਰ ਅਧਿਆਤਮਵਾਦ ਦਾ ਮੁੱਖ ਵਿਸ਼ਾ ਆਤਮਾ ਦੀ ਖੋਜ ਕਰਨਾ ਤੇ ਇਸ ਰਾਹੀਂ ਪਰਮਾਤਮਾ ਨੂੰ ਮਿਲਣ ਅਰਥਾਤ ਮੁਕਤੀ ਦਾ ਰਾਹ ਲੱਭਣਾ ਹੈ। ਮਾਯਾ ਦੇ ਵੱਖ ਵੱਖ ਰੂਪਾਂ, ਜਿਨ੍ਹਾਂ ਵਿਚ ਆਤਮਾ ਲਿਪਟੀ ਰਹਿੰਦੀ ਹੈ, ਦਾ ਵਿਸ਼ਲੇਸ਼ਣ ਕਰਨਾ ਵੀ ਇਸ ਵਿਚ ਸ਼ਾਮਲ ਹੈ, ਕਿਉਂਕਿ ਆਤਮਾ ਸਰੀਰ ਦਾ ਪ੍ਰਤੀਰੂਪ (Aਨਟ-ਿeਗੋ) ਹੈ, ਇਸ ਲਈ ਅਧਿਆਤਮਵਾਦੀ ‘ਨਾਸ਼ਵਾਨ’ ਸਰੀਰ ਦੀ ਪ੍ਰਵਾਹ ਨਾ ਕਰਦਿਆਂ ਆਤਮਾ ਦਾ ਹੀ ਵਿਕਾਸ ਕਰਨਾ ਚਾਹੁੰਦੇ ਹਨ। ਇਹ ਸਭ ਕਾਰਜ ਉਹ ਸੰਸਾਰਕ ਮੋਹ ਮਾਇਆ ਤੋਂ ਦੂਰ ਰਹਿੰਦਿਆਂ ਅੰਤਰ-ਧਿਆਨ ਹੋ ਕੇ ਕਰਦੇ ਹਨ। ਉਹ ਸੰਸਾਰਕ ਮਾਇਆ ਨੂੰ ਦੂਸ਼ਿਤ ਸਮਝਦਿਆਂ ਇਸ ਵਿਚ ਉੱਗੇ ਆਤਮਾ ਰੂਪੀ ਕਮਲ ਦੇ ਫੁੱਲ ਦੀ ਸੰਭਾਲ ਵੱਲ ਵਧੇਰੇ ਧਿਆਨ ਦਿੰਦੇ ਹਨ। ਅਧਿਆਤਮਵਾਦੀਆਂ ਦੀ ਵਿੱਧੀ ਇਕ ਪਾਸੇ ਧਿਆਨ, ਸਮਾਧੀ, ਉਪਵਾਸ ਅਤੇ ਦੂਜੇ ਪਾਸੇ ਪੂਜਾ, ਪਾਠ, ਅਰਦਾਸ ਤੇ ਸਿਮਰਨ ਕਰਨ ਦੀ ਹੈ। ਇਹ ਕਾਰਜ ਬ੍ਰਾਹਮਣ ਰਾਮ ਨਾਮ ਰਾਹੀਂ, ਸਿੱਧ ਪੁਰਖ ਜਗਦੀਸ਼ ਦਾ ਨਾਂ ਜਪ ਕੇ ਤੇ ਅਜੋਕੇ ਸਿੱਖ ਨਾਮ ਸਿਮਰਨ ਭਾਵ ਬਾਣੀ ਦਾ ਲਗਾਤਾਰ ਉਚਾਰਨ ਕਰਕੇ ਕਰਦੇ ਹਨ। ਇਸ ਮਾਯਾਵੀ ਸੰਸਾਰ ਨਾਲ ਉਹ ਉਨਾ ਹੀ ਜੁੜਦੇ ਹਨ, ਜਿੰਨਾ ਦੇਹੀ ਦੇ ਪਾਲਣ ਪੋਸਣ ਲਈ ਲੋੜੀਂਦਾ ਹੈ। ਉਨ੍ਹਾਂ ਅਨੁਸਾਰ ਮਾਯਾ ਜਾਂ ਪਦਾਰਥ ਵਿਨਾਸ਼ਸ਼ੀਲ ਹੈ, ਭਾਵ ਛਲਾਵਾ ਹੈ, ਇਸ ਲਈ ਇਸ ਨਾਲ ਮੋਹ ਪਾਉਣਾ ਆਪਣੇ ਮੰਤਵ ਤੋਂ ਭਟਕਣ ਵਾਲੀ ਗੱਲ ਹੈ। ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਉਪਚਾਰਕ ਤੌਰ ਤੇ ਆਪਣੀ ਸੋਚ ਵਿਚ ਅਧਿਆਤਮਵਾਦ ਦਾ ਇਹੀ ਮਾਡਲ ਲਈ ਘੁੰਮਦੇ ਹਨ, ਭਾਵੇਂ ਯਥਾਰਥਕ ਤੌਰ ‘ਤੇ ਉਹ ਮਾਇਕ ਲਾਲਸਾ ਤੇ ਸਵਾਰਥ ਵਿਚ ਉਹ ਹੋਰਾਂ ਤੋਂ ਵਧ ਲਿਪਤ ਵੀ ਕਿਉਂ ਨਾ ਹੋਣ।
ਗੁਰੂ ਸਾਹਿਬ ਅਧਿਆਤਮਵਾਦੀ ਧਾਰਨਾ ਨਾਲ ਨਹੀਂ ਖੜ੍ਹਦੇ। ਉਨ੍ਹਾਂ ਅਨੁਸਾਰ ਇਸ ਪਰਿਵਰਤਨਸ਼ੀਲ ਬਹੁਰੰਗੀ ਸੰਸਾਰ ਦਾ ਇਕੋ ਸ੍ਰੋਤ ਹੈ, ਪਰ ਉਹ ਕੀ ਹੈ ਤੇ ਉਸ ਦਾ ਨਾਮ ਕੀ ਹੈ, ਇਹ ਵਿਗਿਆਨਕ ਖੋਜ ਦਾ ਵਿਸ਼ਾ ਹੈ। ਬਾਣੀ ਵਿਚ ਗੁਰੂ ਸਾਹਿਬ ਨੇ ਅਧਿਆਤਮ ਸ਼ਬਦ ਕਈ ਵਾਰ ਵਰਤਿਆ ਹੈ। ਉਨ੍ਹਾਂ ਨੇ ਇਸ ਨੂੰ ਮਨ ਜਾਂ ਅੰਦਰੂਨੀ ਆਪੇ ਦੇ ਅਰਥਾਂ ਵਿਚ ਵਰਤਿਆ ਹੈ। ਅਧਿਅਤਮ ਉਨ੍ਹਾਂ ਲਈ ਮਨਨ, ਆਪਾ-ਪੜਚੋਲਣ ਤੇ ਅੰਤਰਝਾਤ ਤੋਂ ਵੱਧ ਕੁਝ ਨਹੀਂ ਸੀ। ਉਨ੍ਹਾਂ ਨੇ ਇਸ ਨੂੰ ਨਾ ਕਿਸੇ ਵਿਧੀ ਨਾਲ ਜੋੜਿਆ ਹੈ, ਨਾ ਕਰਮ-ਕਾਂਡ ਨਾਲ, ਨਾ ਮੁਕਤੀ ਨਾਲ ਤੇ ਨਾ ਜੀਵਨ ਦੇ ਕਿਸੇ ਹੋਰ ਮਨੋਰਥ ਨਾਲ। ਉਨ੍ਹਾਂ ਦੀ ਤਾਈਦ ਕਰਦਾ ਵੀਹਵੀਂ ਸਦੀ ਦਾ ਵਿਗਿਆਨ ਫਿਲਾਸਫਰ ਮਾਰਿਸ ਕਾਰਫੋਰਥ ਲਿਖਦਾ ਹੈ ਕਿ ਮਨ ਮਨੁੱਖੀ ਸਰੀਰ ਦਾ ਹਿੱਸਾ ਹੈ ਤੇ ਇਹ ਸਰੀਰ ਤੋਂ ਅੱਡ ਹੋ ਕੇ ਕੰਮ ਨਹੀਂ ਕਰ ਸਕਦਾ। ਉਹ ਅੱਗੇ ਸਪਸ਼ਟ ਕਰਦਾ ਹੈ ਕਿ ਸਰੀਰ ਵਿਚ ਮਨ ਦੇ ਸਭ ਕਾਰਜ ਦਿਮਾਗ ਕਰਦਾ ਹੈ; ਪਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਵਿਗਿਆਨ ਦੇ ਨੇੜਿਓਂ ਨਹੀਂ ਲੰਘਦੇ। ਮਨੁੱਖੀ ਮਨ ਤੇ ਤਨ ਵਿਚ ਭੇਦ ਖੜ੍ਹਾ ਕਰ ਕੇ ਉਹ ਮਨ ਦੀਆਂ ਪ੍ਰੀਕ੍ਰਿਆਵਾਂ ਤੇ ਸਰੋਕਾਰਾਂ ਨੂੰ ਆਤਮਾ ਦਾ ਨਾਂ ਦਿੰਦੇ ਹਨ। ਇਸ ਤੋਂ ਉਹ ਸਿੱਟਾ ਕੱਢਦੇ ਹਨ ਕਿ ਮਨੁੱਖ ਦਾ ਇਹ ਜੀਵਨ ਉਸ ਲਈ ਇਕ ਸਜ਼ਾ ਮਾਤਰ ਹੈ ਤੇ ਉਸ ਦਾ ਅਸਲ ਮਨੋਰਥ ਆਪਣੇ ਅਗਲੇ ਜੀਵਨ ਵਿਚ ਜਾ ਕੇ ਮੁਕਤ-ਵਾਸ ਕਰਨਾ ਹੈ। ਇਸ ਲਈ ਉਸ ਨੇ ਉਸੇ ਜੀਵਨ ਨੂੰ ਚੰਗਾ ਕਰਨਾ ਹੈ। ਉਨ੍ਹਾਂ ਅਨੁਸਾਰ ਅਗਲਾ ਜੀਵਨ ਉਹ ਹੈ, ਜਿੱਥੇ ‘ਆਤਮਾ’ ਨੇ ਮਰਨ ਪਿਛੋਂ ਜਾਣਾ ਹੈ। ਇਹ ਥਾਂ ਕੋਈ ਨਵਾਂ ਸਰੀਰ ਵੀ ਹੋ ਸਕਦਾ ਹੈ ਤੇ ਪਰਮਾਤਮਾ ਦੀ ਦਰਗਾਹ ਵੀ ਹੋ ਸਕਦੀ ਹੈ। ਜੇ ਮਨੁੱਖ ਸਾਰੀ ਉਮਰ ਪ੍ਰਭੂ ਦਾ ਸਿਮਰਨ ਕਰੇਗਾ ਤਾਂ ਹੀ ਉਸ ਦੀ ਆਤਮਾ ਸੰਸਾਰ ਦੇ ਆਵਾਗਵਣ ਤੋਂ ਮੁਕਤੀ ਪ੍ਰਾਪਤ ਕਰ ਕੇ ਪ੍ਰਭੂ-ਚਰਨਾਂ ਵਿਚ ਜਾ ਨਿਵਾਸੇਗੀ। ਜੇ ਇਹ ਭਗਤੀ ਘਟ ਹੋਵੇ ਤਾਂ ਇਹ ਅਗਲੇ ਜਨਮ ਵਿਚ ਫਿਰ ਪੂਰੀ ਕਰਨੀ ਪਵੇਗੀ। ਅਗਲਾ ਜਨਮ ਵੀ ਪਿਛਲੀ ਭਗਤੀ ਦੇ ਮਿਆਰ ਮੁਤਾਬਿਕ ਮਿਲੇਗਾ। ਅਧਿਆਤਮਵਾਦ ਤੋਂ ਪ੍ਰਭਾਵਿਤ ਇਹ ਸਿੱਖ ਆਪਣੀ ਕਿਸੇ ਵੀ ਗੱਲ ਨੂੰ ਸਬੂਤਾਂ ਨਾਲ ਪੇਸ਼ ਨਹੀਂ ਕਰਦੇ ਤੇ ਨਾ ਹੀ ਆਪਣੀ ਸਦੀਆਂ ਪੁਰਾਣੀ ਮਾਨਤਾ ਦੀ ਕੋਈ ਠੋਸ ਪ੍ਰਾਪਤੀ ਦਿਖਾਉਂਦੇ ਹਨ। ਉਹ ਆਪਣੇ ਵਿਚਾਰਾਂ ਤੇ ਮਾਨਤਾਵਾਂ ਨੂੰ ਕੋਰੇ ਯਕੀਨ ਸਦਕਾ ਸੱਚ ਮੰਨਦੇ ਹਨ ਤੇ ਹੋਰਾਂ ਤੋਂ ਮੰਨਵਾਉਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਵਿਸ਼ਵਾਸ ਰਾਹੀਂ ਸ਼ਰਧਾਲੂਆਂ ਨੂੰ ਇਕ ਅਣਦੇਖੇ ਤੇ ਅਣਕਿਆਸੇ ਘੁੰਮਣਘੇਰ ਵਿਚ ਪਾਇਆ ਹੋਇਆ ਹੈ, ਜਿਸ ਕਾਰਨ ਉਹ ਇਸ ਜੀਵਨ ਦਾ ਧਿਆਨ ਛੱਡ ਕੇ ਅਗਲੇ ਜੀਵਨ ਨੂੰ ‘ਸਫਲਾ’ ਕਰਨ ਦੀ ਹੋੜ ਵਿਚ ਲੱਗੇ ਰਹਿੰਦੇ ਹਨ। ਉਹ ਮਨ ਤੇ ਤਨ ਦੇ ਸਰੋਕਾਰਾਂ ਦਾ ਨਪੀੜਨ ਕਰ ਕੇ ‘ਆਤਮਾ’ ਭਾਵ ‘ਰੂਹ’ ਦੀ ਖਲਾਸੀ ਨੂੰ ਪਰਮ-ਅਗੇਤ ਦਿੰਦੇ ਹਨ। ਸੱਚ ਤਾਂ ਇਹ ਹੈ ਕਿ ਬਹੁਤੇ ਸਿੱਖ ਸ਼ਰਧਾਲੂ ਤਾਂ ਨਾਮ ਸਿਮਰਨ ਤੇ ਨਿਤਨੇਮੀ ਪੂਜਾ ਪਾਠ ਕਰਦੇ ਹੀ ਇਸ ਲਈ ਹਨ ਕਿ ਉਹ ਆਪਣਾ ਲੋਕ ਤੇ ਪ੍ਰਲੋਕ-ਦੋਵੇਂ ‘ਸੁਹੇਲੇ’ ਕਰ ਲੈਣ।
ਇਹ ਸੋਚ ਉਸ ਵੇਲੇ ਤੋਂ ਚਲੀ ਆ ਰਹੀ ਹੈ, ਜਦੋਂ ਮਨੁੱਖਤਾ ਆਪਣੇ ਬਚਪਨ ਵਿਚ ਸੀ ਤੇ ਮਨੁੱਖ ਇਕ ਬੱਚੇ ਦੀ ਭਾਂਤੀ ਡਰ, ਭੈ, ਅਚੰਭੇ ਤੇ ਯਕੀਨ ਦੇ ਜਜ਼ਬਾਤ (ਓਮੋਟਿਨਸ) ਤੋਂ ਵਧੇਰੇ ਪ੍ਰਭਾਵਿਤ ਹੁੰਦਾ ਸੀ। ਗਿਆਨ-ਵਿਗਿਆਨ ਤੇ ਸਮਝ ਸੋਚ ਤੋਂ ਕੋਰਾ ਹੋਣ ਕਰਕੇ ਉਹ ਸੰਸਾਰਕ ਵਰਤਾਰਿਆਂ ਦੇ ਕਾਰਨਾਂ ਨੂੰ ਲੱਭਣ ਦੀ ਥਾਂ, ਮਿੱਥ ਲੈਂਦਾ ਹੁੰਦਾ ਸੀ। ਹੜੱਪਾ ਮਹਿੰਜੋਦਾਰੋ ਦੇ ਰਹਿਣ ਵਾਲੇ ਮੰਨਦੇ ਸਨ ਕਿ ਮਰਨ ਵਾਲੇ ਦੀ ਆਤਮਾ ਸੂਰਜ ਕੋਲ ਜਾਂਦੀ ਹੈ। ਇਸ ਲਈ ਉਹ ਮੁਰਦੇ ਦੇ ਨਾਲ ਖਾਣ-ਪੀਣ ਦਾ ਸਾਮਾਨ ਜਿਵੇਂ ਭਾਂਡੇ, ਪਾਣੀ, ਦਾਣੇ ਤੇ ਮੁਰਗਾ ਮਾਰ ਕੇ ਦਫਨਾਉਂਦੇ ਸਨ ਤਾਂ ਜੋ ਉਸ ਨੂੰ ਸਫਰ ਵਿਚ ਭੁੱਖ ਨਾ ਲੱਗੇ। ਮਿਸਰ ਦੇ ਪੈਰਾਮਿਡਸ (ਫੇਰਅਮਦਿਸ) ਦੀਆਂ ਕਬਰਾਂ ਵਿਚੋਂ ਵੀ ਮੁਰਦੇ ਦੇ ਕੰਮ ਆਉਣ ਵਾਲੀ ਸਮਗਰੀ ਦੇ ਅਵਸ਼ੇਸ਼ ਮਿਲੇ ਹਨ, ਜੋ ਉਸ ਦੀ ਮਰਨ ਉਪਰੰਤ ਯਾਤਰਾ ਦੇ ਸੰਕਲਪ ਦਾ ਸੰਕੇਤ ਕਰਦੇ ਹਨ। ਜੂਡਾਇਜ਼ਮ, ਇਸਾਈ ਮੱਤ ਤੇ ਇਸਲਾਮ ਵਿਚ ਵੀ ਮੁੱਢ ਤੋਂ ਇਹ ਧਾਰਨਾ ਬਣੀ ਹੋਈ ਹੈ ਕਿ ਮਰਨ ਪਿਛੋਂ ਮਨੁੱਖ ਨੂੰ ਕਰਮਾਂ ਅਨੁਸਾਰ ਨਰਕ ਜਾਂ ਸੁਰਗ ਵਿਚ ਘੱਲਿਆ ਜਾਣਾ ਪੈਂਦਾ ਹੈ। ਹਿੰਦੂ ਲੋਕ ਮੁਰਦੇ ਨਾਲ ਸ਼ਮਸ਼ਾਨਘਾਟ ਵਿਚ ਇਕ ਛੋਟੇ ਸੁਰਾਖ ਵਾਲਾ ਪਾਣੀ ਦਾ ਭਰਿਆ ਘੜ੍ਹਾ ਤੇ ਆਟੇ ਦੇ ਪਿੰਨੇ ਰੱਖ ਕੇ ਆਉਂਦੇ ਹਨ ਤਾਂ ਜੋ ਉਸ ਦੀ ਭਟਕਦੀ ਆਤਮਾ ਭੁੱਖੀ ਪਿਆਸੀ ਨਾ ਰਹੇ।
ਜੇ ਅਧਿਆਤਮਵਾਦ ਅਨੁਸਾਰ ਚੱਲੀਏ ਤਾਂ ਮੰਨਣਾ ਪਵੇਗਾ ਕਿ ਇਹ ਸੰਸਾਰ ਅਸਥਿਰ ਹੈ, ਪਰ ਕਿੰਨਾ ਕੁ ਅਸਥਿਰ ਹੈ? ਕੀ ਘਰੋਂ ਨਿਕਲੇ ਲੋਕ ਜਦੋਂ ਵਾਪਸ ਆਉਂਦੇ ਹਨ, ਉਨ੍ਹਾਂ ਦਾ ਘਰ ਉੱਥੇ ਨਹੀਂ ਹੁੰਦਾ? ਕੀ ਉਨ੍ਹਾਂ ਦੀਆਂ ਸੜਕਾਂ ਰਸਤੇ ਬਦਲ ਜਾਂਦੇ ਹਨ? ਕੀ ਤਿੰਨ ਸਦੀਆਂ ਪਹਿਲਾਂ ਦਿੱਤੀਆਂ ਨਿਊਟਨ ਦੀਆਂ ਥਿਊਰੀਆਂ ਨਾਸ਼ ਹੋ ਗਈਆਂ ਹਨ? ਕੀ ਅੱਠ ਸਦੀਆਂ ਪੁਰਾਣਾ ਕੁਤੁਬ ਮੀਨਾਰ ਉੱਥੇ ਹੀ ਨਹੀਂ ਖੜ੍ਹਾ? ਜੇ ਮਨੁੱਖ ਤੇ ਹੋਰ ਜੀਵ ਜੰਤੂ ਕੁਦਰਤ ਦੇ ਨਿਯਮਿਤ ਗੇੜ (ਫਅਟਟeਰਨ) ਅਨੁਸਾਰ ਜੰਮਦੇ-ਮਰਦੇ ਰਹਿੰਦੇ ਹਨ ਤਾਂ ਇਹ ਪੂਰਾ ਸੰਸਾਰ ਨਾਸ਼ਵਾਨ ਤਾਂ ਨਹੀਂ ਹੋ ਜਾਂਦਾ! ਵਿਗਿਆਨ ਕਹਿੰਦਾ ਹੈ ਕਿ ਪਦਾਰਥ ਨਾਸ਼ਵਾਨ ਨਹੀਂ ਹੈ; ਗੁਰੂ ਸਾਹਿਬ ਕਹਿੰਦੇ ਹਨ ਇਹ ਅਨਾਦਿ, ਅਨੰਤ ਤੇ ਅਕਾਲ ਹੈ। ਆਈਨਸਟੀਨ ਕਹਿੰਦਾ ਹੈ ਕਿ ਇਹ ਨਾਸ਼ ਨਹੀਂ ਹੁੰਦਾ, ਸਗੋਂ ਇਹ ਸ਼ਕਤੀ ਵਿਚ ਤਬਦੀਲ ਹੋ ਸਕਦਾ ਹੈ। ਵਿਗਿਆਨ ਪੂਰੇ ਸਬੂਤ ਦੇ ਕੇ ਮਾਦੇ ਨੂੰ ਅਬਿਨਾਸ਼ੀ ਸਿੱਧ ਕਰਦਾ ਹੈ, ਪਰ ਅਧਿਆਤਮਵਾਦ ਬੇਤਰਕੀਆਂ ਮਨੌਤਾਂ ਘੜ੍ਹ ਕੇ ਇਸ ਨੂੰ ਨਾਸ਼ਵਾਨ ਕਹਿੰਦਾ ਹੈ। ਅਧਿਆਤਮਵਾਦ ਪੁਰਾਤਨ ਹੈ, ਵਿਗਿਆਨ ਆਧੁਨਿਕ ਹੈ। ਪੁਰਾਤਨ ਮਨੁੱਖ ਪਸੂਤਵ ਦੇ ਵਧੇਰੇ ਨੇੜੇ ਸੀ। ਉਸ ਵੇਲੇ ਉਹ ਮਨੁੱਖਤਾ ਦੇ ਨਿਆਣਪਣ ਵਿਚ ਸੀ, ਉਸ ਉੱਤੇ ਵਿਚਾਰ ਵਿਵੇਕ ਨਾਲੋਂ ਕਲਪਨਾ ਵਧੇਰੇ ਭਾਰੂ ਸੀ। ਉਸ ਕੋਲ ਪੜ੍ਹਾਈ-ਲਿਖਾਈ ਤੇ ਪੂਰਵ ਗਿਆਨ ਦੀ ਘਾਟ ਸੀ। ਇਸ ਲਈ ਉਹ ਬ੍ਰਹਮ-ਵਿਦਿਆ ਦੇ ਖੇਤਰ ਵਿਚ ਬੌਣਾ ਸੀ, ਪਰ ਉਸ ਕੋਲ ਜਗਿਆਸਾ ਸੀ, ਇਸ ਲਈ ਉਸ ਨੇ ਬੱਚਿਆਂ ਵਾਂਗ ਆਪਣੇ ਗਿਆਨ ਦਾ ਘਾਟਾ ਉਸ ਵੇਲੇ ਦੀ ਉਪਲਭਦ ਵਿਧੀ, ਕਲਪਨਾ ਨਾਲ ਪੂਰਾ ਕੀਤਾ। ਹੁਣ ਗਿਆਨ ਪੱਖੋਂ ਉਸ ਦੀ ਸਥਿਤੀ ਸੁਖਾਲੀ ਹੀ ਨਹੀਂ, ਸਿਆਣੀ ਹੋ ਗਈ ਹੈ, ਇਸ ਲਈ ਹੁਣ ਉਹ ਬਚਪਨੀਆਂ ਗੱਲਾਂ ਨਹੀਂ ਕਰ ਸਕਦਾ।
ਗਿਆਨ ਇਕ ਇਤਿਹਾਸਕ ਪ੍ਰਾਪਤੀ ਹੈ। ਇਹ ਪੁਰਾਤਨ ਤੋਂ ਆਧੁਨਿਕ ਵਲ ਵਧਦਾ ਹੈ ਤੇ ਚਲਦੇ-ਚਲਦੇ ਪੁਰਾਤਨ ਜਾਣਕਾਰੀ ਦੀਆਂ ਗਲਤੀਆਂ ਨੂੰ ਸੁਧਾਰਦਾ ਚਲਦਾ ਹੈ। ਇਸ ਲਈ ਅੱਜ ਦੇ ਵਿਗਿਆਨ-ਵਿਵੇਕੀ ਯੁਗ ਵਿਚ ਵਿਗਿਆਨ ਨੇ ਅਧਿਆਤਮਵਾਦ ਨੂੰ ਇਸ ਹੱਦ ਤੀਕ ਖੋਖਲਾ ਕਰ ਦਿੱਤਾ ਹੈ ਕਿ ਅਜੋਕੇ ਸੰਸਾਰ ਵਿਚ ਇਸ ਦੀ ਕੋਈ ਥਾਂ ਨਹੀਂ। ਫਿਰ ਕੀ ਅਧਿਆਤਮਵਾਦ ਵਿਚ ਇਕ ਗੱਲ ਵੀ ਸਹੀ ਨਹੀਂ ਹੈ? ਹਾਂ, ਬੱਸ ਇਕੋ ਗੱਲ ਹੈ। ਉਹ ਇਹ ਕਿ ਉਹ ਸਮਝਦਾ ਹੈ, ਇਹ ਸੰਸਾਰ ਅਸਥਿਰ ਹੈ ਤੇ ਇਸ ਦੇ ਪ੍ਰਬੰਧ ਦੀ ਵਾਗਡੋਰ ਕਿਸੇ ਹੋਰ ਥਾਂ ਹੈ। ਇਸ ਨੂੰ ਇਕ ਤਰ੍ਹਾਂ ਨਾਲ ਗੁਰਬਾਣੀ ਵੀ ਮੰਨਦੀ ਹੈ ਤੇ ਵਿਗਿਆਨ ਵੀ ਮੰਨਦਾ ਹੈ। ਇਸ ਤੋਂ ਅੱਗੇ ਸਭ ਲਈ ਸੰਸਾਰਕ ਮਾਯਾ ਭਾਵ ਧਰਤੀ, ਪਹਾੜ, ਹਵਾ, ਨਦੀਆਂ, ਇਤਿਹਾਸ, ਆਰਥਕਤਾ ਤੇ ਮਨੁੱਖੀ ਰਿਸ਼ਤੇ-ਨਾਤਿਆਂ ਆਦਿ ਅੱਗੇ ਬਰਾਬਰ ਦਾ ਪਰਦਾ ਤਣਿਆ ਹੋਇਆ ਹੈ; ਪਰ ਇਸ ਪਰਦੇ ਪਿਛਲੀ ਸੱਚਾਈ (ਪਰਮ-ਸਤਿ) ਤੀਕ ਪਹੁੰਚਣ ਦੀ ਸਭ ਦੀ ਵਿਊਂਤ (Aਪਪਰੋਅਚਹ) ਵੱਖੋ ਵੱਖਰੀ ਹੈ। ਇਹ ਪਰਦਾ ਚੀਰ ਕੇ ਉਸ ਸ੍ਰੋਤ ਨੂੰ ਜਾਣਨ ਤੇ ਪਛਾਣਨ ਦੇ ਮੁੱਦੇ ਉਤੇ ਗੁਰਬਾਣੀ ਤੇ ਵਿਗਿਆਨ ਆਪਣਾ ਰਸਤਾ ਅਧਿਆਤਮਵਾਦ ਤੋਂ ਅਲਗ ਕਰ ਲੈਂਦੇ ਹਨ। ਅਧਿਆਤਮਵਾਦ ਇਸ ਨੂੰ ਖਿਆਲ-ਉਡਾਰੀਆਂ ਤੇ ਵਿਸ਼ਵਾਸ ਰਾਹੀਂ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਗੁਰਬਾਣੀ ਤੇ ਵਿਗਿਆਨ ਤਰਕ, ਵਿਵੇਕ ਤੇ ਪ੍ਰਮਾਣਾਂ ਰਾਹੀਂ ਲੱਭਦੇ ਹਨ। ਅਧਿਆਤਮਵਾਦ ਦੀ ਰੀਤ ਵਿਸ਼ਵਾਸ ਕਰ ਕੇ ਕੰਠ ਕਰਨ ਦੀ ਹੈ, ਭਾਵ ਇਕ ਵਾਰ ਯਕੀਨ ਕੀਤੇ ਗਿਆਨ ਨੂੰ ਪੱਕਾ ਤੇ ਸੱਚਾ ਸਮਝਣ ਦੀ ਹੈ, ਜਦੋਂ ਕਿ ਗੁਰਬਾਣੀ ਤੇ ਵਿਗਿਆਨ ਇਸ ਨੂੰ ਪ੍ਰਮਾਣ ਦੀ ਕਸੌਟੀ ‘ਤੇ ਪਰਖ ਕੇ ਨਵਿਆਉਣ ਦੇ ਹਾਮੀ ਹਨ। ਅਜੋਕੀ ਸਥਿਤੀ ਇਹ ਹੈ ਕਿ ਅਧਿਆਤਮਵਾਦੀ ਮਾਇਆ ਤੋਂ ਚੁੰਧਿਆ ਕੇ ਵਿਸ਼ਵਾਸ ਦੀ ਦੁਨੀਆਂ ਵਲ ਪਲਾਇਨ ਕਰਨਾ ਚਾਹੁੰਦੇ ਹਨ, ਜਦੋਂ ਕਿ ਵਿਗਿਆਨੀਆਂ ਨੇ ਨਵੇਂ ਔਜਾਰਾਂ ਦੀ ਮਦਦ ਨਾਲ ਪਦਾਰਥ ਦੇ ਅਣਦਿਸਦੇ ਅੰਦਰਵਾਰ ਦੀ ਪੁਣ-ਛਾਣ ਸ਼ੁਰੂ ਕੀਤੀ ਹੋਈ ਹੈ ਤੇ ਗੁਰਬਾਣੀ ਇਸ ਦੇ ਖੋਜ-ਕਾਰਜ ਨੂੰ ਜੀ ਆਇਆਂ ਕਹਿੰਦੀ ਹੈ।
ਮਨੁੱਖ ਨੂੰ ਪਦਾਰਥ ਦੀ ਵਿਗਿਆਨਕ ਖੁਦਾਈ ਵਿਚੋਂ ਹੀ ਉਹ ਚੀਜ਼ ਪ੍ਰਾਪਤ ਹੋਈ ਹੈ, ਜਿਸ ਨੂੰ ਜਾਣਨ ਦੀ ਉਸ ਨੂੰ ਸਦੀਆਂ ਤੋਂ ਤੜਪ ਸੀ। ਆਧੁਨਿਕ ਵਿਗਿਆਨੀ ਅਧਿਆਤਮਵਾਦੀਆਂ ਵਾਂਗ ਧਰਤੀ, ਹਵਾ, ਪਾਣੀ, ਅਗਨੀ, ਆਕਾਸ਼ ਆਦਿ ਪਰੰਪਰਾਗਤ ਪੰਜ ਭੂਤਾਂ (ਓਲeਮeਨਟਸ) ‘ਤੇ ਨਹੀਂ ਅਟਕੇ, ਸਗੋਂ ਉਨ੍ਹਾਂ ਨੇ ਸਾਰੇ ਮਾਦੇ ਦੀ ਪੜਤਾਲ ਕਰ ਕੇ ਸੌ ਤੋਂ ਵੀ ਵੱਧ ਤੱਤ ਲੱਭੇ ਹਨ। ਅੱਜ ਕੱਲ ਲੱਭੇ ਤੱਤਾਂ ਦੀ ਗਿਣਤੀ 118 ਹੈ ਤੇ ਹੋਰ ਖੋਜੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਵੱਡੀ ਪ੍ਰਾਪਤੀ ਇਹ ਹੋਈ ਕਿ ਅਣਗਿਣਤ ਰੰਗਾਂ ਦੀ ਮਾਇਆ 118 ਕਿਸਮ ਦੀ ਬਣ ਕੇ ਰਹਿ ਗਈ ਹੈ। ਅਨੇਕ ਤੋਂ 118 ਤੀਕ ਸਿਮਟਣਾ ਆਧੁਨਿਕ ਬ੍ਰਹਮ-ਗਿਆਨ ਦੀ ਇਕ ਅਹਿਮ ਪ੍ਰਾਪਤੀ ਸੀ, ਪਰ 118 ਤੋਂ ਇਕ ‘ਤੇ ਕਿਵੇਂ ਪਹੁੰਚਿਆ ਜਾਵੇ? ਇਸ ਕੰਮ ਲਈ ਤੱਤਾਂ ਦੀਆਂ ਸਭ ਤੋਂ ਛੋਟੀਆਂ ਇਕਾਈਆਂ ਭਾਵ ਉਨ੍ਹਾਂ ਦੇ ਐਟਮਾਂ ਦੇ ਅੰਦਰ ਝਾਕਿਆ ਜਾਣਾ ਜਰੂਰੀ ਸੀ। ਇਹ ਇਕ ਅਜਿਹੀ ਲੋਹੀਲੀ ਦੀਵਾਰ ਸੀ, ਜੋ ਮਨੁੱਖੀ ਅੱਖ ਤੋਂ ਖਰਬਾਂ ਵਰਚੂਅਲ (ੜਰਿਟੁਅਲ) ਮੀਲ ਅੰਦਰ ਸੱਚ ਨੂੰ ਛਪਾਈ ਬੈਠੀ ਸੀ। ਇਸ ਦੀਵਾਰ ਦੇ ਟੁੱਟਣ ਨਾਲ ਅਸਲੀਅਤ ਕਾਫੀ ਹੱਦ ਤੀਕ ਸਾਹਮਣੇ ਆ ਗਈ। ਉਨ੍ਹੀਵੀਂ ਸਦੀ ਦੇ ਅਖੀਰ ਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ, ਖਾਸ ਤੌਰ ‘ਤੇ ਰੇਡੀਅਮ ਦੀ ਖੋਜ ਪਿਛੋਂ ਭੌਤਿਕ ਵਿਗਿਆਨੀਆਂ ਨੇ ਐਟਮ ਦਾ ਅੰਦਰੂਨੀ ਢਾਂਚਾ ਲੱਭਣ ਵਿਚ ਕਾਮਯਾਬੀ ਹਾਸਲ ਕਰ ਲਈ। ਉਨ੍ਹਾਂ ਨੇ ਸਭ ਤੱਤਾਂ ਦੇ ਐਟਮਾਂ ਵਿਚ ਇਕ ਸਾਂਝੀ ਗੱਲ ਇਹ ਲੱਭੀ ਕਿ ਇਨ੍ਹਾਂ ਵਿਚ ਇਲੈਕਟ੍ਰਾਨ, ਪ੍ਰੋਟੋਨ ਤੇ ਨਿਊਟ੍ਰਾਨ ਨਾਮਕ ਤਿੰਨ ਤਰ੍ਹਾਂ ਦੇ ਮਹੀਨ ਕਣ ਹੁੰਦੇ ਹਨ। ਇਨ੍ਹਾਂ ਵਿਚੋਂ ਨਿਊਟ੍ਰਾਨ ਤੇ ਪ੍ਰੋਟੋਨ ਇਨ੍ਹਾਂ ਦੇ ਕੇਂਦਰ ਵਿਚ ਇੱਕਠੇ ਪਏ ਹੁੰਦੇ ਹਨ ਅਤੇ ਇਲੈਕਟ੍ਰਾਨ ਇਨ੍ਹਾਂ ਗਿਰਦ ਤੇਜੀ ਨਾਲ ਚੱਕਰ ਕੱਟਦੇ ਹਨ। ਕਿਉਂਕਿ ਸਭ ਤੱਤਾਂ ਵਿਚ ਇਨ੍ਹਾਂ ਕਣਾਂ ਕੀ ਗਿਣਤੀ ਵੱਖ ਵੱਖ ਪਾਈ ਗਈ, ਇਸੇ ਲਈ ਇਹ ਇਕ ਦੂਜੇ ਤੋਂ ਭਿੰਨ ਸਨ। ਇਸੇ ਭਿੰਨਤਾ ਕਾਰਨ ਰੰਗੀ ਰੰਗੀ ਭਾਂਤੀ ਦਾ ਸੰਸਾਰ ਬਣਿਆ ਹੈ।
ਬ੍ਰਹਿਮੰਡ ਵਿਗਿਆਨ ਦੇ ਖੇਤਰ ਵਿਚ ਵਿਗਿਆਨ ਦੀ ਇਹ ਦੂਜੀ ਵੱਡੀ ਪੁਲਾਂਘ ਸੀ। ਇਸ ਨਾਲ ਪ੍ਰਤੱਖ ਮਾਯਾ ਦੇ ਅੰਦਰੂਨੀ ਤੱਤਾਂ ਭਾਵ ਸ੍ਰੋਤਾਂ ਦੀ ਗਿਣਤੀ 118 ਤੋਂ ਘਟ ਕੇ ਤਿੰਨ ਰਹਿ ਗਈ, ਪਰ ਗੁਰਬਾਣੀ ਦੀ ਗੱਲ ਤਾਂ ਇਕ ‘ਤੇ ਪਹੁੰਚਣ ਦੀ ਹੈ। ਇਹ ‘ਇਕ’ ਇਨ੍ਹਾਂ ਤਿੰਨਾਂ ਵਿਚੋਂ ਹੀ ਇਕ ਹੈ ਜਾਂ ਚੌਥਾ ਕੋਈ ਹੋਰ? ਆਧੁਨਿਕ ਵਿਗਿਆਨ ਸਮਝਦਾ ਹੈ ਕਿ ਇਹ ਕੋਈ ਹੋਰ ਚੌਥਾ ਕਣ ਹੈ, ਜੋ ਐਟਮ ਵਿਚਲੇ ਤਿੰਨਾਂ ਕਣਾਂ ਨੂੰ, ਖਾਸ ਕਰ ਕੇ ਨਿਊਕਲੀਅਸ ਵਿਚਲੇ ਦੋ ਕਣਾਂ ਨੂੰ ਜੋੜ ਕੇ ਰੱਖਦਾ ਹੈ। ਜੇ ਇਹ ਚੌਥਾ ਕਣ ਉਨ੍ਹਾਂ ਨੂੰ ਬੰਨ੍ਹ ਕੇ ਇੱਕਠਾ ਨਾ ਰੱਖੇ ਤਾਂ ਐਟਮ ਦੀ ਰਚਨਾ ਖਿੰਡ ਜਾਵੇਗੀ ਤੇ ਬ੍ਰਹਿਮੰਡ ਆਪਣਾ ਵਜੂਦ ਧਾਰਨ ਨਹੀਂ ਕਰ ਸਕੇਗਾ। ਭਾਵੇਂ ਵਿਗਿਆਨੀ ਹਿੱਗੀਨਜ਼-ਬੋਸੋਨ ਨਾਂ ਵਾਲੇ ਇਸ ‘ਰੱਬੀ’ ਕਣ ਦੀ ਭਾਲ ਕਰ ਰਹੇ ਹਨ, ਪਰ ਜੇ ਇਹ ਜੋੜਨ ਵਾਲਾ ਚੌਥਾ ਤੱਤ ਮਿਲ ਜਾਂਦਾ ਹੈ ਤਾਂ ਕੀ ਇਹ ਗੁਰੂ ਨਾਨਕ ਦੀ ਧਾਰਨਾ ਵਾਲਾ ਪਰਮ-ਸਤਿ ਹੋਵੇਗਾ? ਸਿਧਾਂਤਕ ਤੌਰ ‘ਤੇ ਨਹੀਂ, ਕਿਉਂਕਿ ਫਿਰ ਇਨ੍ਹਾਂ ਚਾਰਾਂ ਨੂੰ ਜੋੜੀ ਰੱਖਣ ਵਾਲੇ ਭਾਵ ਇਕ ਥਾਂ ਲਿਆਉਣ ਵਾਲੇ ਕਿਸੇ ਹੋਰ ਕਣ ਜਾਂ ਸ਼ਕਤੀ ਦੀ ਕਲਪਨਾ ਕਰਨੀ ਪਵੇਗੀ। ਉਂਜ ਵੀ ਹੋਰ ਕਣਾਂ ਨੂੰ ਜੋੜਨਵਾਲਾ ਰੱਬੀ ਕਣ ਮੂਲ-ਮੰਤਰੀ ਪਰਮ-ਸਤਿ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਜੋੜਨ ਦਾ ਕੰਮ ਕਰਦਾ ਹੋਵੇਗਾ। ਪਰਮ-ਸਤਿ ਕਿਸੇ ਨੂੰ ਜੋੜਨ ਜਾਂ ਤੋੜਨ ਵਾਲਾ ਪੱਖਪਾਤੀ ਕਾਰਜ ਨਹੀਂ ਕਰਦਾ, ਉਹ ਤਾਂ ਨਿਰਵੈਰ ਭਾਵ ਉਦਾਸੀਨ ਹੈ।
ਹੁਣ ਜਦੋਂ ਵਿਗਿਆਨ ਦੇ ਰਸਤੇ ਪਰਮ-ਸਤਿ ਦੀ ਖੋਜ ਦਾ ਕੰਮ ਨੇੜੇ ਲੱਗਣ ਲੱਗਿਆ ਹੈ, ਭਾਵ ਗਿਆਨ ਦੇ ਅੰਮ੍ਰਿਤ ਵੇਲੇ ਨੇ ਲਾਲਿਮਾ ਫੜ੍ਹ ਲਈ ਹੈ ਤਾਂ ਅਧਿਆਤਮਵਾਦ ਦੀ ਨਿਰਾਰਥਕਤਾ ਹੋਰ ਵੀ ਸਪਸ਼ਟ ਹੋ ਗਈ ਹੈ। ਇਸ ਨਾਲ ਜਪੁਜੀ ਦੀ ਵਿਗਿਆਨਕ ਸੇਧ ਦੀ ਸਾਰਥਕਤਾ ਹੋਰ ਵੀ ਸਾਹਮਣੇ ਆ ਗਈ ਹੈ। ਇੱਥੇ ਆ ਕੇ ਸਿੱਖ ਵਿਦਵਾਨਾਂ ਨੂੰ ਬਣਦਾ ਹੈ ਕਿ ਹੰਭਲਾ ਮਾਰ ਕੇ ਤਿੰਨਾਂ ਉਪਲਭਦ ਲਘੂ-ਕਣਾਂ ਵਿਚੋਂ ਨਾਨਕੀ ਪਰਮ-ਸਤਿ ਦੀ ਨਿਸ਼ਾਨ-ਦੇਹੀ ਕਰਨ ਤੇ ਗੁਰੂ-ਆਸੇ ਮੁਤਾਬਿਕ ਇਸ ਦਾ ‘ਸਤਿ ਨਾਮ’ ਭਾਵ ਅਸਲ ਵਿਗਿਆਨਕ ਨਾਮ ਪ੍ਰਤੱਖ ਕਰਨ, ਪਰ ਉਹ ਇਸ ਨਾਜ਼ੁਕ ਮੋੜ ‘ਤੇ ਵੀ ਨਾਮ ਖੋਜਣ ਦੀ ਥਾਂ ਨਾਮ ਜਪਣ ਨੂੰ ਹੀ ਮਹਾਨਤਾ ਦੇ ਰਹੇ ਹਨ। ਇਹ ਗੱਲ ਜਪੁਜੀ ਦੀ 32ਵੀਂ ਪਉੜੀ ਦੀ ਵਿਆਖਿਆ ਤੋਂ ਭਲੀ ਭਾਂਤ ਪ੍ਰਤੀਤ ਹੁੰਦੀ ਹੈ,
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥੩੨॥
ਇਸ ਪਉੜੀ ਦਾ ਟੀਕਾ ਕਰਦਿਆਂ ਉੱਘੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਲਿਖਦੇ ਹਨ, “ਇਕ ਜੀਭ ਤੋਂ (ਸਾਡੀਆਂ) ਲਖ (ਜੀਭਾਂ) ਹੋ ਜਾਣ (ਤੇ) ਲਖ (ਜੀਭਾਂ) ਹੋ ਜਾਣ ਵੀਹ ਲਖ, (ਉਨ੍ਹਾਂ ਨਾਲ ਫਿਰ ਅਸੀਂ) ਲਖ ਲਖ ਵੇਰ ਜਗਤ ਦੇ ਮਾਲਕ (ਪਰਮੇਸ਼ੁਰ) ਦਾ ਇਕ ਨਾਮ ਲੈਂਦੇ ਰਹੀਏ। ਇਹ ਹੈ ਰਾਹ (ਜਿਸ) ਵਿਚ ਪਤੀ (ਦੇ ਮਹਲ) ਦੀਆਂ ਪਉੜੀਆਂ ਹਨ (ਉਨ੍ਹਾਂ ਉਤੇ) ਚੜ੍ਹਨ ਨਾਲ (ਜਗਤ ਦੇ) ਈਸ਼ਵਰ ਨਾਲ ਇਕ ਹੋਈਦਾ ਹੈ। (ਪ੍ਰੰਤੂ ਗੁਰਮੁਖਾਂ ਦੇ ਵਾਹਿਗੁਰੂ ਦਰ ਅੱਪੜ ਪੈਣ ਵਾਲੀਆਂ) ਅਰਸ਼ੀ ਗੱਲਾਂ ਸੁਣ ਕੇ (ਨਾਮ ਅਭਯਾਸ ਦੇ ਬਲ ਤੋਂ ਸੱਖਣੇ ਕਥਨੀ ਮਾਤਰ ਦੇ ਖੰਭਾਂ ਵਾਲੇ) ਕੀੜਿਆਂ ਨੂੰ ਰੀਸ ਆ ਜਾਂਦੀ ਹੈ (ਕਿ ਅਸੀਂ ਬੀ ਕੀਟ ਪੰਖਾਂ ਨਾਲ ਅਕਾਸ਼ ਦੇ ਧੁਰ ਪੁੱਜ ਜਾਵਾਂਗੇ ਪਰ) ਹੇ ਨਾਨਕ! (ਬ੍ਰਿਤੀ ਜਿਨ੍ਹਾਂ ਦੀ ਕੂੜੇ ਪਦਾਰਥਾਂ ਵਿਚ ਲੱਗ ਰਹੀ ਹੈ ਐਸੇ) ਕੂੜੇ (ਪੁਰਖਾਂ) ਦੀਆਂ ਗੱਪਾਂ ਕੂੜ ਹੀ ਹੁੰਦੀਆਂ ਹਨ, (ਜਗਤ ਦੇ ਈਸ਼ ਨੂੰ ਤਾਂ ਉਸ ਦੀ) ਨਦਰ (=ਮਿਹਰ ਦ੍ਰਿਸ਼ਟੀ) ਨਾਲ ਪਾਈਦਾ ਹੈ।”
ਦੂਜੇ ਸਭ ਟੀਕੇ ਇਸ ਪਉੜੀ ਦੀ ਇਸੇ ਤਰ੍ਹਾਂ ਦੀ ਵਿਆਖਿਆ ਕਰਦੇ ਹਨ, ਪਰ ਇਸ ਦੇ ਸਿੱਧੇ ਸਿੱਧੇ ਅਰਥ ਇਹ ਹਨ, “ਜੇ ਜੀਭਾਂ ਦੀ ਗਿਣਤੀ ਇਕ ਤੋਂ ਵਧ ਕੇ ਲੱਖ ਹੋ ਜਾਵੇ ਤੇ ਇਹ ਲੱਖ ਅੱਗੇ ਵੀਹ ਵੀਹ ਲੱਖ ਬਣ ਜਾਣ, ਤੇ ਫਿਰ ਇੰਨੀਆਂ ਜੀਭਾਂ ਨਾਲ ਲੱਖ ਲੱਖ ਵਾਰੀ ਮਾਲਾ ਦੇ ਗੇੜਿਆਂ ਰਾਹੀ ਜਗਦੀਸ ਦਾ ਨਾਮ ਜਪਿਆ ਜਾਵੇ, ਤੇ ਸੋਚਿਆ ਜਾਵੇ ਕਿ ਇਸ ਰਾਹ ਦੀਆਂ ਪਉੜੀਆਂ ਚੜ੍ਹ ਕੇ ਸਾਈਂ ਨੂੰ ਮਿਲਿਆ ਜਾ ਸਕਦਾ ਹੈ ਤਾਂ ਇਹ ਉਨ੍ਹਾਂ ਭਰਮੀ ਕੀਟ ਪਤੰਗਿਆਂ ਵਾਲੀ ਗੱਲ ਹੋ ਜਾਵੇਗੀ, ਜਿਨ੍ਹਾਂ ਨੂੰ ਆਕਾਸ਼ ਦੀਆਂ ਗੱਲਾਂ ਸੁਣ ਕੇ ਉੱਥੇ ਜਾਣ ਦੀ ਰੀਸ ਆ ਗਈ ਹੋਵੇ। ਨਾਨਕ! ਦੇਖਿਆਂ ਪਤਾ ਚਲਦਾ ਹੈ, ਭਾਵ ਅਨੁਭਵ ਦੱਸਦਾ ਹੈ ਕਿ ਝੂਠੀਆਂ ਗੱਲਾਂ ਦੇ ਝੂਠੇ ਪਰਿਣਾਮ ਨਿਕਲਦੇ ਹਨ, ਭਾਵ ਝੂਠੀ ਗੱਲ ਨਾਲ ਸੱਚ ਸਾਬਤ ਨਹੀਂ ਕੀਤਾ ਜਾ ਸਕਦਾ।”
ਕਿੰਨੀ ਲੋਹੜੇ ਦੀ ਗੱਲ ਹੈ ਕਿ ਅਜੋਕੇ ਵਿਦਵਾਨ ਗੁਰੂ ਸਾਹਿਬ ਦੀ ਇੰਨੀ ਸਪਸ਼ਟ ਲਿਖਤ ਦੀ ਵੀ ਉਲਟੀ ਵਿਆਖਿਆ ਕਰਦੇ ਹਨ! ਗੁਰੂ ਸਾਹਿਬ ਕਹਿੰਦੇ ਹਨ, ਜੇ ਮਨੁੱਖ ਦੀਆਂ ਕਰੋੜਾਂ ਜੀਭਾਂ ਵੀ ਹੋਣ ਤੇ ਉਨ੍ਹਾਂ ਵਿਚੋਂ ਹਰ ਇਕ ਨਾਲ ਉਹ ਲੱਖ ਲੱਖ ਵਾਰ ਜਗਦੀਸ਼ ਭਾਵ ਰਾਮ, ਰਹੀਮ, ਅੱਲਾ, ਵਾਹਿਗੁਰੂ ਆਦਿ ਕਿਸੇ ਰੱਬ ਦਾ ਨਾਂ ਇਹ ਸੋਚ ਕੇ ਜਪੇ ਕਿ ਇਹ ਉਸ ਰੱਬ ਨੂੰ ਮਿਲਣ ਵਾਲਾ ਰਾਹ ਹੈ ਤੇ ਇਸ ‘ਤੇ ਚਲ ਕੇ ਉਹ ਉਸ ਨੂੰ ਮਿਲ ਪਵੇਗਾ, ਇਹ ਉਸ ਦੀ ਬਚਗਾਨੀ ਤੇ ਨਿਰਾਧਾਰ ਸੋਚ ਹੋਵੇਗੀ। ਇਹ ਗੱਲ ਉਨ੍ਹਾਂ ਨੇ ਆਪਣੀ ਨਦਰਿ (ੌਬਸeਰਵਅਟਿਨ) ਦੇ ਪਰਿਣਾਮਾਂ (ਛੋਨਚਲੁਸਿਨਸ) ਨੂੰ ਆਪਣੀ ਸੂਝ-ਸਮਝ ਨਾਲ ਪ੍ਰਮਾਣਿਤ (Aਟਟeਸਟ) ਕਰਕੇ ਲਿਖੀ ਹੈ; ਪਰ ਸਿੱਖ ਵਿਦਵਾਨ ਪਤਾ ਨਹੀਂ ਕਿਹੜੀ ਗੁਰਬਾਣੀ ਵਿਆਕਰਨ ਲਾ ਕੇ ਕਹਿੰਦੇ ਹਨ ਕਿ ਨਾਮ ਜਪਣਾ ਪਤਿ-ਪਰਮੇਸ਼ਰ ਨੂੰ ਮਿਲਣ ਦੀਆਂ ਪਉੜੀਆਂ ਹਨ? ਭਾਈ ਵੀਰ ਸਿੰਘ ਕਹਿੰਦੇ ਹਨ, “ਪਰਮੇਸ਼ੁਰ ਦਾ ਨਾਮ ਲੈਣ ਨਾਲ ਪਤੀ ਦੇ ਮਹਲ ਨੂੰ ਜਾਈਦਾ ਹੈ ਤੇ ਉਸ ਨਾਲ ਇਕ ਹੋਈਦਾ ਹੈ।” ਪ੍ਰੋ. ਸਾਹਿਬ ਸਿੰਘ ਕਹਿੰਦੇ ਹਨ ਕਿ ਕਰੋੜਾਂ ਜਾਪਾਂ ਨਾਲ ਮਿਲਣ ਦੀ ਲਾਲਸਾ ਰੱਖਣਾ ਅਹੰਕਾਰ ਹੈ, ਕਿਉਂਕਿ ਇਹ ਕੰਮ ਤਾਂ ਜਾਪਾਂ ਤੋਂ ਵੀ ਅੱਗੇ ਜਾ ਕੇ ਆਪਾ ਗਵਾਉਣ ਨਾਲ ਹੁੰਦਾ ਹੈ। ਨਾਲ ਹੀ ਉਹ ਪਲਟਵੇਂ (੍ਰeਵeਰਸe) ਅਰਥ ਕਰਦਿਆਂ ਲਿਖਦੇ ਹਨ ਕਿ ਜੇ ਪਰਮਾਤਮਾ ਹੀ ਮਿਹਰ ਦੀ ਨਜ਼ਰ ਕਰੇ ਤਾਂ ਉਸ ਨੂੰ ਮਿਲਿਆ ਜਾ ਸਕਦਾ ਹੈ। ਲਗਦਾ ਹੈ ਕਿ ਪ੍ਰੋ. ਸਾਹਿਬ ਸਿੰਘ ਨੂੰ ਇਸ ਤੁਕ ਦੇ ਢੁੱਕਵੇਂ (.ੋਗਚਿਅਲ) ਅਰਥ ਨਹੀਂ ਔੜ ਰਹੇ। ਕਦੇ ਉਹ ਕਹਿੰਦੇ ਹਨ ਕਿ ਉਸ ਦੇ ਮਿਲਣ ਦੀ ਕੋਸ਼ਿਸ਼ ਕਰਨਾ ਘਮੰਡੀ ਕਾਰਜ ਹੈ; ਕਦੇ ਕਹਿੰਦੇ ਹਨ, ਆਪਾ ਮਾਰਨ ਨਾਲ ਮਿਲਾਪ ਹੋ ਸਕਦਾ ਹੈ ਤੇ ਕਦੇ ਦੱਸਦੇ ਹਨ ਕਿ ਪਰਮਾਤਮਾ ਦੀ ਮਿਹਰ ਭਰੀ ਨਜ਼ਰ ਤੋਂ ਬਿਨਾ ਇਹ ਕੰਮ ਹੋ ਨਹੀਂ ਸਕਦਾ; ਪਰ ਉਹ ਇਹ ਵੀ ਨਹੀਂ ਦੱਸਦੇ ਕਿ ਨਾਮ ਜਪਣ ਨੂੰ ਗੁਰੂ ਸਾਹਿਬ ਨੇ ਹਉਮੈ-ਭਰਪੂਰ ਕੰਮ ਕਿੱਥੇ ਆਖਿਆ ਹੈ? ਪਉੜੀ ਵਿਚ ਤਾਂ ਆਪਾ ਗਵਾਉਣ ਤੇ ਪਰਮਾਤਮਾ ਦੀ ਮਿਹਰ ਦਾ ਵੀ ਜ਼ਿਕਰ ਨਹੀਂ। ਉਸ ਨੇ ਤਾਂ ਇਹ ਵੀ ਦੱਸਣਾ ਹੈ ਕਿ ਇਸ ਵਿਚ ਪਰਮਾਤਮਾ ਕਿੱਥੇ ਲਿਖਿਆ ਹੈ!
ਜੇ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਗੁਰੂ ਸਾਹਿਬ ਦੀ ਇਸ ਪਉੜੀ ਦੇ ਅਰਥ ਚੰਗੀ ਤਰ੍ਹਾਂ ਜਾਣ ਲੈਣ ਤਾਂ ਯਕੀਨਨ ਉਹ ਪੂਜਾ ਪਾਠ ਦਾ ਧੰਦਾ ਛੱਡ ਕੇ ਸਰਬੱਤ ਦੇ ਭਲੇ ਦਾ ਕੋਈ ਹੋਰ ਕੰਮ ਕਰ ਲੈਣ। ਸਾਲਾਂ ਬੱਧੀ ਨਾਮ ਸਿਮਰਨ ਦੀ ਮਹਿਮਾ ਪਿਛੋਂ ਹੁਣ ਬੜਾ ਮੁਸ਼ਕਿਲ ਹੋਵੇਗਾ ਉਨ੍ਹਾਂ ਲਈ ਗੁਰੂ ਘਰ ਦੀ ਸਟੇਜ ਤੋਂ ਇਹ ਸੱਚ ਸਵੀਕਾਰਨਾ ਕਿ ਬਾਬੇ ਨਾਨਕ ਅਨੁਸਾਰ ਨਾਮ ਜਪਣ ਦਾ ਤਾਂ ਕੋਈ ਫਾਇਦਾ ਹੀ ਨਹੀਂ!