ਰਾਖਸ ਮੰਗੇ ਜ਼ਮਾਨਤ?

ਅਤਿਵਾਦ ਮੁਕਾਉਣ ਦੇ ਨਾਮ ਹੇਠਾਂ, ਕਦੇ ਕਹਿਰ ਦਾ ਜ਼ੁਲਮ ਕਮਾਇਆ ਸੀ।
ਛਿੱਕੇ ਟੰਗ ਕੇ ਸਭ ਕਾਨੂੰਨ ਕਾਇਦੇ, ਹੱਥ ਆਇਆ ਜੋ, ਮਾਰ ਖਪਾਇਆ ਸੀ।
ਜਿਹਦੇ ਉਤੇ ਕੋਈ ਭੋਰਾ ਵੀ ਸ਼ੱਕ ਹੋਈ, ਥਾਣੇ ਸੱਦ ਕੇ ਮਾਰ ਖਪਾਇਆ ਸੀ।
ਜ਼ਬਰ ਸਹਿੰਦਿਆਂ ਹੋ ਗਈ ਮੌਤ ਜਿਸ ਦੀ, ਵਿਚ ਕਾਗਜ਼ਾਂ ਉਹਨੂੰ ‘ਭਜਾਇਆ’ ਸੀ।
ਦਿਸੇ ਬੰਦਾ, ਪਰ ਕਾਰੇ ਸੀ ਰਾਖਸ਼ਾਂ ਦੇ, ਸਮਝੋ ਨੌਕਰੀ ਕਰੀ ਐ ਲਾਹਨਤਾਂ ਲਈ।
ਦਿੰਦਾ ਰਿਹਾ ਸੀ ਧਮਕੀਆਂ ਕੋਰਟਾਂ ਨੂੰ, ਤਰਲੇ ਕਰ ਰਿਹਾ ਦੇਖੋ ਜ਼ਮਾਨਤਾਂ ਲਈ!