ਜਕੜਿਆ ਪਿਆ ਕਰੋਨਾ ਨੇ ਮੁਲਕ ਸਾਰਾ, ਲੱਭਦਾ ਲੋਕਾਂ ਨੂੰ ਕੋਈ ਨਹੀਂ ਰਾਹ ਮੀਆਂ।
ਲੀਡਰ ਮੁਲਕ ਦਾ ਮਾਰਚ ਦੀ ਗੱਲ ਛੱਡੋ, ਬਣਿਆ ਕਦੀ ਨਹੀਂ ਖੈਰ-ਖਵਾਹ ਮੀਆਂ।
‘ਮਨ ਕੀ ਬਾਤ’ ਨੂੰ ਜਦੋਂ ਉਹ ਕਦੇ ਛੋਹੇ, ਦਿੰਦਾ ਵਾਇਰਸ ਏਜੰਡੇ ਤੋਂ ਲਾਹ ਮੀਆਂ।
ਗਿਣਤੀ ਮੌਤਾਂ ਦੀ ਜਦੋਂ ਵੀ ਲੋਕ ਪੜ੍ਹਦੇ, ਪੜ੍ਹ ਕੇ ਨਿਕਲਦੀ ਸਾਫ ਹੈ ਧਾਹ ਮੀਆਂ।
ਹੁੰਦਾ ਆਗੂ ਨੂੰ ਲੋਕਾਂ ਦਾ ਦਰਦ ਜੇਕਰ, ਏਧਰ-ਓਧਰ ਨਾ ਲਾਂਵਦਾ ਟੁੱਲ ਮੀਆਂ।
ਆਗੂ ਏਦਾਂ ਦੇ ਪੀਹਣ ਹੈ ਪਾਈ ਬੈਠਾ, ਲੱਗਦਾ ਗਿਆ ਕਰੋਨਾ ਨੂੰ ਭੁੱਲ ਮੀਆਂ।