ਸਤਿਕਾਰਯੋਗ ਸੰਪਾਦਕ ਜੀ,
ਸਤਿ ਸ੍ਰੀ ਅਕਾਲ।
‘ਪੰਜਾਬ ਟਾਈਮਜ਼’ ਨਾ ਸਿਰਫ ਸਾਨੂੰ ਮਿਆਰੀ ਖਬਰਾਂ ਪ੍ਰਦਾਨ ਕਰਦਾ ਹੈ ਸਗੋਂ ਸਾਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਬਹੁਤ ਮਹੱਤਵਪੂਰਨ ਤੇ ਕੀਮਤੀ ਯੋਗਦਾਨ ਪਾ ਰਿਹਾ ਹੈ। ਕਾਲਮ ‘ਕਲਾ ਪਰਿਕਰਮਾ’ ਨੇ ਇਸ ਦੀ ਖੂਬਸੂਰਤੀ ਵਿਚ ਹੋਰ ਵਾਧਾ ਕਰ ਦਿੱਤਾ ਹੈ। ਬਲਰਾਜ ਸਾਹਨੀ ਬਾਰੇ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ। ਸਾਨੂੰ ਸਾਹਨੀ ਜੀ ਦੀਆਂ ਲਿਖਤਾਂ ਦਾ ਇੰਤਜ਼ਾਰ ਰਹੇਗਾ।
ਸਾਰੇ ਸਥਾਈ ਕਾਲਮ ਹਰ ਹਫਤੇ ਇਕ ਤੋਂ ਵਧ ਕੇ ਇਕ ਹੁੰਦੇ ਹਨ। ਕਹਾਣੀਆਂ ਵਿਚ ਅਸੀਂ ਆਪਣੇ ਨਾਲ ਹੀ ਵਾਪਰੀਆਂ ਘਟਨਾਵਾਂ ਨੂੰ ਮਹਿਸੂਸ ਕਰਦੇ ਹਾਂ। ‘ਠਾਹ-ਸੋਟਾ’ ਹਰ ਵਾਰ ਜੋਰ ਨਾਲ ਕਿਸੇ ਨਾ ਕਿਸੇ ਮੁੱਦੇ ‘ਤੇ ਸੱਟ ਮਾਰਦਾ ਹੈ। ਐਸ਼ ਅਸ਼ੋਕ ਭੌਰਾ ਦੀ ਸਵੈ-ਜੀਵਨੀ ਪੜ੍ਹ ਕੇ ਸਾਨੂੰ ਆਪਣਾ ਬਚਪਨ, ਸਕੂਲ, ਕਾਲਜ ਦਾ ਸਮਾਂ ਯਾਦ ਆ ਜਾਂਦਾ ਹੈ। ਮੁੱਕਦੀ ਗੱਲ ਇਹ ਕਿ ਪੰਜਾਬ ਟਾਈਮਜ਼ ਸਾਡੀ ਜ਼ਿੰਦਗੀ ਦਾ ਅਨਿਖੜਵਾਂ ਹਿੱਸਾ ਹੈ। ਪਰਮਾਤਮਾ ਤੁਹਾਨੂੰ ਤਰੱਕੀ ਅਤੇ ਚੰਗੀ ਸਿਹਤ ਬਖਸ਼ੇ ਅਤੇ ਪੰਜਾਬ ਟਾਈਮਜ਼ ਹੋਰ ਤਰੱਕੀਆਂ ਕਰੇ।
-ਇੰਦਰਜੀਤ ਮੰਗਾ
ਪਿਟਸਬਰਗ, ਕੈਲੀਫੋਰਨੀਆ।
Leave a Reply