ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਪਿਛਲੀ ਪਉੜੀ ਵਿਚ ਗੁਰੂ ਸਾਹਿਬ ਨੇ ਇਕ ਬਹੁਤ ਹੀ ਦਾਰਸ਼ਨਿਕ ਮਹੱਤਵ ਵਾਲੀ ਗੱਲ ਕਹੀ ਸੀ, ਜੋ ਬਹੁਤੇ ਵਿਦਵਾਨ ਅਣਗੌਲਿਆ ਕਰ ਕੇ ਅੱਗੇ ਲੰਘ ਜਾਂਦੇ ਹਨ। ਇਹ ਸੀ ਉਨ੍ਹਾਂ ਦੀ ਤੁਕ, ‘ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥’ ਬਹੁਤੇ ਟੀਕਾਕਾਰ ਇਸ ਬਾਰੇ ਬਸ ਇੰਨਾ ਹੀ ਕਹਿੰਦੇ ਹਨ ਕਿ ਜੀਵਨ ਵਿਚ ਸੰਜੋਗ ਤੇ ਵਿਜੋਗ ਭਾਵ ਸੁਖ ਤੇ ਦੁਖ-ਦੋਵੇਂ ਆਉਂਦੇ ਹਨ ਤੇ ਜਿੰਨੇ ਜਿੰਨੇ ਕਿਸੇ ਦੀ ਕਿਸਮਤ ਵਿਚ ਲਿਖੇ ਹੁੰਦੇ ਹਨ, ਉਸ ਨੂੰ ਉਨੇ ਹੀ ਭੋਗਣੇ ਪੈਂਦੇ ਹਨ। ਇਹ ਇਸ ਤੁਕ ਦੇ ਬਹੁਤ ਹੀ ਚਲਾਵੇਂ ਅਰਥ ਹਨ,
ਜੋ ਗੁਰੂ ਸਾਹਿਬ ਨੇ ਇਸ ਤਰ੍ਹਾਂ ਸੋਚ ਕੇ ਪਾਏ ਨਹੀਂ ਲਗਦੇ। ਕਾਰਨ ਇਹ ਕਿ ਸਦੀਆਂ ਤੋਂ ਚਲੀ ਆ ਰਹੀ ਅਧਿਆਤਮਵਾਦੀ ਸੋਚ ਨੇ ਇਸ ਤਰ੍ਹਾਂ ਦੇ ਲਿਖੇ-ਭੋਗਣ ਵਾਲੇ (ਾਂਅਟਅਲਸਿਟ) ਵਿਚਾਰ ਤਾਂ ਲੋਕਾਂ ਦੇ ਮਨਾਂ ਵਿਚ ਪਹਿਲਾਂ ਹੀ ਕੁੱਟ ਕੁੱਟ ਕੇ ਭਰੇ ਹੋਏ ਸਨ। ਫਿਰ ਗੁਰੂ ਸਾਹਿਬ ਨੂੰ ਇਨ੍ਹਾਂ ਨੂੰ ਸੰਖੇਪ ਜਿਹੇ ਜਪੁਜੀ ਵਿਚ ਦੁਹਰਾਉਣ ਦੀ ਕੀ ਲੋੜ ਸੀ? ਸਿੱਖ ਵਿਦਵਾਨ ਸਮਝਦੇ ਹਨ ਕਿ ਉਨ੍ਹਾਂ ਨੇ ਲੋਕਾਂ ਦੇ ਮਨ ਦੀ ਗੱਲ ਦਾ ਸਮਰਥਨ ਕਰ ਕੇ ਬੜੀ ਹਰਮਨ-ਪਿਆਰੀ ਸਿੱਖਿਆ ਦਿੱਤੀ ਹੈ; ਪਰ ਉਹ ਕੀ ਜਵਾਬ ਦਿੰਦੇ, ਜੇ ਕੋਈ ਪੁੱਛ ਲੈਂਦਾ ਕਿ ਉਨ੍ਹਾਂ ਕੋਲ ਕੀ ਸਬੂਤ ਹੈ, ਦੁਖ-ਸੁਖ ਕਿਸਮਤ ਵਿਚ ਲਿਖੇ ਹੋਣ ਦਾ? ਇਸ ਹਿਸਾਬ ਤਾਂ ਉਨ੍ਹਾਂ ਨੂੰ ਉਸ ਪ੍ਰਸ਼ਨਕਰਤਾ ਨੂੰ ਪ੍ਰੋੜ੍ਹਤਾ ਲਈ ਕਿਸੇ ਜੋਤਸ਼ੀ ਕੋਲ ਭੇਜਣਾ ਪੈਣਾ ਸੀ? ਗੁਰੂ ਸਾਹਿਬ ਦੀ ਹਰ ਗੱਲ ‘ਚ ਤਰਕ ਤੇ ਪ੍ਰਮਾਣ ਹੁੰਦਾ ਸੀ, ਜੋ ਵਿਦਵਾਨਾਂ ਦੀ ਇਸ ਵਿਆਖਿਆ ਵਿਚ ਗਾਇਬ ਹੈ।
ਦਰਅਸਲ ਸੱਚ ਦਾ ਕੋਈ ਕਾਲ ਨਹੀਂ ਤੇ ਨਾ ਕੋਈ ਸੀਮਾ ਹੁੰਦੀ ਹੈ। ਕਿਸੇ ਦੇ ਪਿੱਛੇ ਪਿੱਛੇ ਸੋਚਦੇ ਆਓ ਤਾਂ ਸਦੀਆਂ ਤੀਕ ਉਹੀ ਪੁਰਾਣੇ ਦਕਿਆਨੂਸੀ ਵਿਚਾਰ ਚਲਦੇ ਰਹਿਣਗੇ। ਅੱਡ ਹੋ ਕੇ ਸੁਤੰਤਰਤਾ ਨਾਲ ਨਵੇਂ ਅਨੁਭਵ ਕਰਨ ਨਾਲ ਸੱਚਾਈ ਦੇ ਛੇਤੀ ਨੇੜੇ ਲੱਗਿਆ ਜਾ ਸਕਦਾ ਹੈ। ਸਮਾਜ ਧਰਤੀ, ਕੁਦਰਤ ਤੇ ਜੀਵਨ ਦੇ ਮਸਲੇ ਸਦੀਆਂ ਤੋਂ ਉਹੀ ਹਨ, ਪਰ ਚਿੰਤਕਾਂ ਦੇ ਅਨੁਭਵ ਵੱਖ ਵੱਖ ਹਨ। ਕੁਝ ਦੇ ਸੱਚ ਦੇ ਨੇੜੇ ਹਨ ਤੇ ਕੁਝ ਦੇ ਬਹੁਤ ਦੂਰ। ਇਸ ਮਸਲੇ ਵਿਚ ਗੁਰੂ ਸਾਹਿਬ ਦੂਜਿਆਂ ਨਾਲੋਂ ਸੱਚ ਦੇ ਬਹੁਤ ਨੇੜੇ ਸਨ। ਕਾਰਨ ਇਹ ਕਿ ਉਨ੍ਹਾਂ ਦੇ ਵਿਚਾਰ ਆਪਣੇ ਸਮੇਂ ਤੋਂ ਬਹੁਤ ਅੱਗੇ ਦੇ ਸਨ। ਨਾ ਸਿਰਫ ਆਪਣੇ ਸਮੇਂ ਤੋ ਅੱਗੋਂ ਦੇ ਸਨ, ਸਗੋਂ ਸਿਧਾਂਤਕ ਤੌਰ ‘ਤੇ ਸਭ ਸਮਿਆਂ ਤੋਂ ਅੱਗੋਂ ਦੇ ਸਨ। ਉਨ੍ਹਾਂ ਦੀ ਬਾਣੀ ਸਮੇਂ ਤੇ ਸਥਾਨ ਦੀ ਹੱਦ ਲੰਘ ਕੇ ਸੱਚ ਨੂੰ ਛੋਂਹਦੀ ਹੈ। ਇਸ ਕਥਨ ਦੀ ਮਾਨਤਾ ਕਿਸੇ ਦੇ ਕਹਿਣ ਜਾਂ ਵਿਸ਼ਵਾਸ ਦੀ ਮੁਥਾਜ ਨਹੀਂ, ਸਗੋਂ ਉਨ੍ਹਾਂ ਤੋਂ ਬਾਅਦ ਦੀ ਸਮੁੱਚੀ ਵਿਗਿਆਨਕ ਸੋਚ ਅਤੇ ਸਮੂਹ ਵਿਗਿਆਨਕ ਪ੍ਰਗਤੀ ਨੇ ਇਸ ਉਤੇ ਪ੍ਰਮਾਣਿਕਤਾ ਦੀ ਮੋਹਰ ਲਾਈ ਹੈ।
ਸੰਜੋਗ ਤੇ ਵਿਜੋਗ ਦਾ ਜ਼ਿਕਰ ਕਰ ਕੇ ਗੁਰੂ ਸਾਹਿਬ ਨੇ ਕੁਦਰਤ ਦੇ ਇਕ ਅਹਿਮ ਗੁਣ ਨੂੰ ਪਛਾਣਿਆ ਹੈ। ਇਹ ਗੁਣ ਇਹ ਹੈ ਕਿ ਕੁਦਰਤ ਵਿਚ ਸਭ ਕੁਝ ਚੰਗਾ ਤੇ ਸਭ ਕੁਝ ਮਾੜਾ ਕਦੇ ਨਹੀਂ ਹੁੰਦਾ। ਇਹ ਜੋਟਿਆਂ ਵਿਚ ਵਿਚਰਦੀ ਹੈ। ਇਹ ਜੋਟੇ ਦੋ ਪਹਿਲੂਆਂ ਦੇ ਹੁੰਦੇ ਹਨ, ਜੋ ਆਪਸ ਵਿਚ ਸਿੱਕੇ ਦੇ ਦੋ ਪਾਸਿਆਂ ਵਾਂਗ ਹਮੇਸ਼ਾ ਜੁੜੇ ਹੁੰਦੇ ਤੇ ਸਦਾ ਇੱਕਠੇ ਰਹਿੰਦੇ ਹਨ। ਇਹ ਸਿਰਫ ਜੁੜੇ ਹੀ ਨਹੀਂ ਹੁੰਦੇ, ਸਗੋਂ ਰੱਸੀਆਂ ਦੇ ਰੇਸ਼ਿਆਂ ਵਾਂਗ ਆਪਸ ਵਿਚ ਲਿਪਟੇ ਹੁੰਦੇ ਹਨ। ਇਨ੍ਹਾਂ ਨੂੰ ਅੱਲਗ ਨਹੀਂ ਕੀਤਾ ਜਾ ਸਕਦਾ; ਇਨ੍ਹਾਂ ਨਾਲ ਹੀ ਰਹਿਣਾ ਪੈਂਦਾ ਹੈ, ਭਾਵ ਇਸ ਨੂੰ ਕੁਦਰਤ ਦਾ ਨਿਯਮ ਮੰਨ ਕੇ ਹੀ ਚਲਣਾ ਪੈਂਦਾ ਹੈ। ਸੁਖ ਨਾਲ ਦੁਖ, ਰੋਸ਼ਨੀ ਨਾਲ ਹਨੇਰਾ, ਪੁਰਸ਼ ਨਾਲ ਇਸਤਰੀ, ਦਿਨ ਨਾਲ ਰਾਤ, ਧਨਾਤਮਕ ਕਰੰਟ ਨਾਲ ਰਿਣਾਤਮਕ ਕਰੰਟ, ਚੁੰਬਕ ਦੇ ਉਤਰੀ ਧਰੁਵ ਨਾਲ ਦੱਖਣੀ ਧਰੁਵ ਅਤੇ ਇਲੈਕਟ੍ਰਾਨ ਨਾਲ ਪ੍ਰੋਟਾਨ ਆਦਿ ਹਮੇਸ਼ਾ ਤੋਂ ਲੱਗੇ ਹੋਏ ਹਨ। ਇਸ ਨੂੰ ਕੁਦਰਤ ਦੀ ਦਵੰਧਾਤਮਕ (ਧਅਿਲeਚਟਚਿਅਲ) ਹੋਂਦ ਕਹਿੰਦੇ ਹਨ, ਜੋ ਫਿਲਾਸਫੀ ਦੇ ਦਵੈਤਵਾਦ (ਧੁਅਲਸਿਮ) ਤੋਂ ਜਰਾ ਵੱਖਰਾ ਸੰਕਲਪ ਹੈ।
ਪਰ ਗੁਰੂ ਸਾਹਿਬ ਨੇ ਕੁਦਰਤ ਦੀ ਦਵੰਧਾਤਮਕ ਹੋਂਦ ਨੂੰ ਸਿਰਫ ਜਾਣਿਆ ਹੀ ਨਹੀਂ, ਸਗੋਂ ਡੂੰਘਾਈ ਵਿਚ ਪਛਾਣਿਆਂ ਵੀ ਹੈ। ਉਨ੍ਹਾਂ ਨੇ ‘ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ’ ਲਿਖ ਕੇ ਦੱਸਿਆ ਹੈ ਕਿ ਦੋ ਵਿਰੋਧੀ ਪੱਖ ਕੁਦਰਤ ਦੇ ਕਾਰਜ ਚਲਾਉਂਦੇ ਹਨ, ਭਾਵ ਉਸ ਦੀ ਪ੍ਰਕ੍ਰਿਆਵਾਂ ਨੂੰ ਤੋਰਦੇ ਹਨ। ਉਨ੍ਹਾਂ ਅਨੁਸਾਰ ਵਿਰੋਧਾਤਮਕ ਸ਼ਕਤੀਆਂ ਰਾਹੀਂ ਕੁਦਰਤ ਦੇ ਵਰਤਾਰਿਆਂ ਨੂੰ ਜਨਮ ਦੇਣਾ ਤੇ ਨੇਪਰੇ ਚਾੜ੍ਹਨਾ ਕੋਈ ਸਿੱਧਾ ਕੰਮ ਨਹੀਂ ਹੈ। ਇਸ ਦਾ ਭਾਵ ਇਹ ਨਹੀਂ ਕਿ ਇਹ ਵਿਰੋਧਾਭਾਵੀ ਸ਼ਕਤੀਆਂ ਹਲ ਵਿਚ ਜੁੜੇ ਬਲਦਾਂ ਵਾਂਗ ਉਸ ਨੂੰ ਸਿੱਧਾ ਖਿੱਚ ਕੇ ਲੈ ਜਾਣਗੀਆਂ। ਉਨ੍ਹਾਂ ਨੇ ਇਸ ਨੂੰ ‘ਲੇਖੇ ਆਵਹਿ ਭਾਗ’ ਲਿਖਿਆ ਹੈ। ਇਸ ਦਾ ਅਰਥ ਹੈ ਕਿ ਇਨ੍ਹਾਂ ਸ਼ਕਤੀਆਂ (ਾਂੋਰਚeਸ) ਦੇ ਲੇਖੇ ਭਾਵ ਹਿਸਾਬ ਤੋਂ ਬਾਅਦ ਹੀ ਅਗਲੇ ਸਿੱਟੇ ਬਣਦੇ ਹਨ। ਇਨ੍ਹਾਂ ਤਾਕਤਾਂ ਦੇ ਗੁੰਝਲਦਾਰ ਲੇਖਿਆਂ ਭਾਵ ਹਿਸਾਬ-ਕਿਤਾਬ (ਛਅਲਚੁਲਅਟਿਨਸ) ਤੋਂ ਬਾਅਦ ਹੀ ਨਤੀਜੇ (੍ਰeਸੁਲਟਅਨਟ) ਦਾ ਸਹੀ ਰੂਪ ਸਾਹਮਣੇ ਆਉਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਸ ਤੁੱਕ ਵਿਚ ਸਾਰੀ ਦੀ ਸਾਰੀ ਦਵੰਧਾਤਮਕ ਵਿਧੀ ਦਾ ਸਾਰ ਦੇ ਦਿੱਤਾ ਹੈ। ਇਹ ਵਿਧੀ ਦੱਸਦੀ ਹੈ ਕਿ ਕੁਦਰਤ ਦੀਆਂ ਪ੍ਰਕ੍ਰਿਤੀਆਂ ਕਿਵੇਂ ਚਲਦੀਆਂ ਹਨ ਤੇ ਕੁਦਰਤ ਦਾ ਵਿਕਾਸ ਕਿਵੇਂ ਹੁੰਦਾ ਹੈ। 16ਵੀਂ ਸਦੀ ਵਿਚ ਕੁਦਰਤ ਦੇ ਵਰਤਾਰਿਆਂ ਦੇ ਅੰਤਰਗਤੀ ਭੇਤਾਂ ਵਲ ਇਸ ਡੂੰਘਾਈ ਵਿਚ ਨਾ ਪੂਰਬ ਤੇ ਨਾ ਪੱਛਮ ਵਿਚ ਕਿਸੇ ਨੇ ਦੇਖਿਆ ਸੀ।
ਇਹ ਕੋਈ ਅਤਿਕਥਨੀ ਨਹੀਂ ਤੇ ਨਾ ਕਿਸੇ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾ ਹੀ ਇਹ ਕੋਈ ਇਤਫਾਕ ਹੈ ਕਿ ਗੁਰੂ ਸਾਹਿਬ ਨੇ ਸਹਿਜ ਸੁਭਾਅ ਇਵੇਂ ਲਿਖ ਦਿੱਤਾ ਹੈ। ਉਨ੍ਹਾਂ ਨੇ ਇਹੀ ਗੱਲ ‘ਦੁਖੁ ਦਾਰੂ ਸੁਖੁ ਰੋਗੁ ਭਇਆ’ ਅਤੇ ‘ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ’ ਲਿਖ ਕੇ ਵੀ ਦ੍ਰਿੜਾਈ ਹੈ। ਉਨ੍ਹਾਂ ਨੇ ਆਪਣੀ ਬਾਣੀ ਵਿਚ ਅਨੇਕਾਂ ਹੋਰ ਥਾਂਵਾਂ ‘ਤੇ ਵੀ ਅਜਿਹੇ ਵਿਚਾਰ ਪ੍ਰਗਟ ਕੀਤੇ ਹਨ; ਪਰ ਇਹ ਗੱਲ ਇਤਫਾਕ ਇਸ ਲਈ ਲੱਗਦੀ ਹੈ ਕਿ ਉਸ ਵੇਲੇ ਇਸ ਨੂੰ ਕਹਿਣ ਵਾਲਾ ਕੋਈ ਦੂਜਾ ਦਾਰਸ਼ਨਿਕ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਪੂਰਬ ਤੇ ਪੱਛਮ-ਦੋਹੀਂ ਪਾਸੀਂ ਅਧਿਆਤਮਵਾਦ ਦਾ ਬੋਲਬਾਲਾ ਸੀ ਅਤੇ ਰੱਬ ਦੀ ਧਾਰਨਾ ਕੁਦਰਤ ਦੇ ਸੰਕਲਪ ‘ਤੇ ਛਾਈ ਹੋਈ ਸੀ; ਪਰ ਐਨ ਉਸੇ ਵੇਲੇ ਜਾਂ ਉਸ ਤੋਂ ਜਰਾ ਪਹਿਲਾਂ ਯੂਰਪ ਵਿਚ ਮੁੜ-ਸੁਰਜੀਤੀ ਦੇ ਪ੍ਰਭਾਵ ਹੇਠ ਅਧਿਆਤਮਵਾਦ ਦੇ ਬੱਦਲ ਛਟਣੇ ਸ਼ੁਰੂ ਹੋ ਗਏ ਸਨ। ਕਾਪਰਨੀਕਸ, ਗਲੀਲੀਓ, ਦਿਕਾਰਤੇ, ਨਿਊਟਨ ਆਦਿ ਨੇ ਕੁਦਰਤੀ ਵਿਗਿਆਨ ਨੂੰ ਫਿਲਾਸਫੀ ਵਿਚ ਇਕ ਸੁਤੰਤਰ ਪਛਾਣ ਦਿੱਤੀ। ਸਪਾਈਨੋਜ਼ਾ ਨੇ ਤਾਂ ਖੁਦਮੁਖਤਿਆਰ ਕੁਦਰਤ ਨੂੰ ਹੀ ਰੱਬ ਕਹਿ ਦਿੱਤਾ ਸੀ ਤੇ ਇਸ ਤੋਂ ਬਾਅਦ ਕਹਿਣ ਨੂੰ ਕੁਝ ਰਿਹਾ ਹੀ ਨਹੀਂ ਸੀ। ਕੁਦਰਤ ਦਾ ਇਹੀ ਸੰਕਲਪ 20ਵੀਂ ਸਦੀ ਵਿਚ ਆਈਨਸਟੀਨ ਨੇ ਅਪਨਾਇਆ ਸੀ, ਹਾਲਾਂ ਕਿ ਉਹ ਮੁੱਖ ਤੌਰ ‘ਤੇ ਇਕ ਵਿਗਿਆਨੀ ਸੀ; ਪਰ ਵਿਗਿਆਨ ਵਿਚ ਇੰਨੀ ਤਰੱਕੀ ਹੋਣ ਦੇ ਬਾਵਜੂਦ 19ਵੀਂ ਸਦੀ ਦੇ ਅਰੰਭ ਤੀਕ ਕੋਈ ਫਿਲਾਸਫਰ ਕੁਦਰਤ ਦੇ ਸੰਕਲਪ ਤੋਂ ਅੱਗੇ ਚੱਲ ਕੇ ਇਸ ਦੇ ਵਰਤਾਰਿਆਂ ਨੂੰ ਅੰਦਰੋਂ ਭਾਂਪਣ ਵਿਚ ਕਾਮਯਾਬ ਨਾ ਹੋਇਆ। 18ਵੀਂ ਸਦੀ ਦਾ ਮਹਾਨ ਚਿੰਤਕ ਇਮੈਨੂਅਲ ਕਾਂਤ, ਜਿਸ ਨੂੰ ਅਧਿਆਤਮਵਾਦੀ ਤੇ ਵਿਗਿਆਨਕ ਫਿਲਾਸਫੀ ਵਿਚਕਾਰ ਕੜੀ ਮੰਨਿਆ ਜਾਂਦਾ ਹੈ, ਵੀ ਹਾਲੇ ਕੁਦਰਤ ਦੇ ਮਕਾਨਕੀ (ੰeਚਹਅਨਚਿਅਲ) ਮਾਡਲ ਨਾਲ ਹੀ ਖੇਡਦਾ ਫਿਰਦਾ ਸੀ। ਕੁਲ ਮਿਲਾ ਕੇ 18ਵੀਂ ਸਦੀ ਦਾ ਚਿੰਤਨ ਕੁਦਰਤ ਦੇ ਰੂਪ ਨੂੰ ਸਮਝ ਰਿਹਾ ਸੀ; ਇਸ ਦੀ ਗਤੀ ਦੇ ਸ੍ਰੋਤਾਂ ਅਤੇ ਵਿਕਾਸ ਦੇ ਢੰਗ ਨੂੰ ਜਾਣਨ ਦਾ ਇਸ ਨੂੰ ਹਾਲੇ ਕੋਈ ਚਿੱਤ ਚੇਤਾ ਵੀ ਨਹੀਂ ਸੀ। ਇੱਥੋਂ ਤੀਕ ਕਿ 19ਵੀਂ ਸਦੀ ਦਾ ਜਰਮਨ ਚਿੰਤਕ ਲੁਦਵਿਕ ਫਾਯੋਬਾਖ ਵੀ ਇਸ ਦਾ ਅੰਦਾਜ਼ਾ ਨਾ ਲਾ ਸਕਿਆ।
ਚਿੰਤਨ ਦਾ ਪਾਸਾ ਉਦੋਂ ਪਲਟਿਆ, ਜਦੋਂ 19ਵੀਂ ਸਦੀ ਦੇ ਅਰੰਭ ਵਿਚ ਹੀਗਲ ਨੇ ਕੁਲੀਨ ਬੌਧਿਕਤਾ (੍ਰਅਟਿਨਅਲਸਿਮ) ਦਾ ਪੱਲਾ ਛੱਡ ਕੇ ਦਵੰਧਵਾਦੀ ਵਿਕਾਸਵਾਦ ਦੀ ਚਾਬੀ ਨਾਲ ਕੁਦਰਤ ਦੇ ਭੇਤ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਗੁਰੂ ਸਾਹਿਬ ਤੋਂ ਬਾਅਦ ਹੀਗਲ (੍ਹeਗeਲ) ਪਹਿਲਾ ਚਿੰਤਕ ਸੀ, ਜਿਸ ਨੇ ਕੁਦਰਤ ਵਿਚ ਵਿਕਾਸ ਦੀ ਹਰਕਤ ਦੇਖੀ ਤੇ ਇਸ ਦੇ ਨਿਯਮਾਂ ਦਾ ਅਧਿਐਨ ਕੀਤਾ। ਉਸ ਦੇ ਚਿੰਤਨ ਨੂੰ ਫਿਲਾਸਫੀ ਦੇ ਖੇਤਰ ਵਿਚ 19ਵੀਂ ਸਦੀ ਦੀ ਮਹਾਨ ਪ੍ਰਾਪਤੀ ਮੰਨਿਆ ਜਾਂਦਾ ਹੈ। ਉਸ ਅਨੁਸਾਰ ਕੁਦਰਤ ਦੀ ਫਿਤਰਤ ਹੈ ਕਿ ਇਸ ਵਿਚ ਕੋਈ ਭਾਵ (ਠਹeਸਸਿ) ਇੱਕਲਾ ਨਹੀਂ ਰਹਿ ਸਕਦਾ। ਇਕ ਧਨਾਤਮਕ ਭਾਵ ਪੈਦਾ ਹੋਇਆ ਨਹੀਂ ਕਿ ਇਸ ਦੇ ਵਿਰੁਧ ਦੂਜਾ ਰਿਣਾਤਮਕ ਭਾਵ (Aਨਟ-ਿਟਹeਸਸਿ) ਪੈਦਾ ਹੋ ਜਾਂਦਾ ਹੈ। ਇਨ੍ਹਾਂ ਦੋਹਾਂ ਭਾਵਾਂ ਦੇ ਸੰਘਰਸ਼ ਵਿਚੋਂ ਤੀਜਾ ਭਾਵ ਉਭਰਦਾ ਹੈ, ਜਿਸ ਨੂੰ (ੰੇਨਟਹeਸਸਿ) ਕਹਿੰਦੇ ਹਨ। ਇਹ ਉਕਤ ਦੋ ਦਾ ਕੋਈ ਸਿੱਧਾ ਸਾਦਾ ਜੋੜ ਨਹੀਂ ਹੁੰਦਾ, ਸਗੋਂ ਬੜੇ ਸੂਖਮ ਹਿਸਾਬੀ ਢੰਗ ਨਾਲ ਨਿਕਲਿਆ ਨਿਚੋੜ ਹੁੰਦਾ ਹੈ। ਇਸ ਵਿਚੋਂ ਦੋਵੇਂ ਮੁਢਲੇ ਭਾਵਾਂ ਦੇ ਵਿਰੋਧਤਾਈ ਗੁਣ ਝੜ੍ਹੇ ਹੁੰਦੇ ਹਨ ਤੇ ਇਕ ਤਾਕਤਵਰ ਅਗਾਹਾਂਵਧੂ ਭਾਵ ਬਣ ਕੇ ਨਿਕਲਿਆ ਹੁੰਦਾ ਹੈ। ਜਿਉਂ ਹੀ ਇਹ ਭਾਵ ਇਕ ਬਣਦਾ ਹੈ, ਇਸ ਦੇ ਵਿਰੁਧ ਬਰਾਬਰ ਦਾ ਦੂਜਾ ਭਾਵ ਫਿਰ ਬਣ ਜਾਂਦਾ ਹੈ ਤੇ ਫਿਰ ਇਕ ਤਾਲਮੇਲੀ ਤੀਜਾ ਭਾਵ ਉਭਰਦਾ ਹੈ।
ਜਿਵੇਂ ਪੁਰਸ਼ ਇਕ ਪਹਿਲਾ ਭਾਵ ਹੈ ਅਤੇ ਇਸ ਨਾਲ ਇਸਤਰੀ ਦੂਜਾ ਭਾਵ ਬਣ ਜਾਂਦਾ ਹੈ ਤੇ ਉਨ੍ਹਾਂ ਦੀ ਸੰਤਾਨ ਤੀਜਾ। ਸੰਤਾਨ ਜੋ ਵੀ ਹੋਵੇ, ਉਸ ਨਾਲ ਵਿਰੋਧੀ ਲਿੰਗ ਦਾ ਜੀਵਨ ਪਾਤਰ ਫਿਰ ਆ ਜੁੜਦਾ ਹੈ ਤੇ ਇਹ ਪ੍ਰਕ੍ਰਿਆ ਨਿਰੰਤਰ ਚਲਦੀ ਰਹਿੰਦੀ ਹੈ। ਹੀਗਲ ਅਨੁਸਾਰ ਇਹੀ ਪ੍ਰਕ੍ਰਿਆ ਕੁਦਰਤ ਨੂੰ ਵਿਕਸਿਤ ਹੋਣ ਲਈ ਸ਼ਕਤੀ ਜਾਂ ਹਰਕਤ (ੰੋਟਿਨ) ਦਿੰਦੀ ਹੈ ਤੇ ਇਸੇ ਰਾਹੀਂ ਇਸ ਦੇ ਪੁਰਾਣੇ ਨਾਕਾਰਾ ਪੱਖ ਅਲੋਪ ਹੁੰਦੇ ਜਾਂਦੇ ਹਨ। ਹੀਗਲ ਨੇ ਹੋਰ ਡੂੰਘਾਈ ਵਿਚ ਜਾ ਕੇ ਕੁਦਰਤੀ ਵਿਕਾਸ ਦੇ ਤਿੰਨ ਮੁੱਖ ਤੇ ਤਿੰਨ ਸਹਾਇਕ ਨਿਯਮ ਲੱਭੇ, ਜਿਨ੍ਹਾਂ ਨੂੰ ਵਿਰੋਧ-ਵਿਕਾਸ ਦੇ ਬੁਨਿਆਦੀ ਨਿਯਮਾਂ (ੁਂਨਦਅਮeਨਟਅਲ .ਅੱਸ ਾ ਂਅਟੁਰਅਲ ਧਅਿਲeਚਟਚਿਸ) ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹੀਗਲ ਕੁਦਰਤ ਬਾਰੇ ਕੁਦਰਤ ਤੋਂ ਵੀ ਵੱਧ ਜਾਣਦਾ ਸੀ। ਉਸ ਦੇ ਇਸ ਮਾਡਲ ਵਿਚ ਜਰੂਰੀ ਸੋਧਾਂ ਕਰ ਕੇ ਕਾਰਲ ਮਾਰਕਸ ਤੇ ਫ੍ਰੈਡ੍ਰਿਕ ਏਂਗਲਜ਼ ਨੇ ਪਦਾਰਥਵਾਦੀ ਵਿਰੋਧ-ਵਿਕਾਸ ਦੇ ਨਿਯਮ ਮਾਡਲ ਦਿੱਤੇ, ਜੋ ਏਂਗਲਜ਼ ਦੀ ਪੁਸਤਕ ਡਾਇਆਲੈਕਟਿਕਸ ਆਫ ਨੇਚਰ (ਧਅਿਲeਚਟਚਿਸ ਾ ਂਅਟੁਰe) ਵਿਚ ਦਰਜ ਹਨ। ਅੱਜ ਡਾਇਆਲੈਕਟਿਕਸ ਦੇ ਇਨ੍ਹਾਂ ਸਿਧਾਂਤਾਂ ਨੂੰ ਸਮਾਜਕ ਇੰਜੀਨੀਅਰਿੰਗ ਤੇ ਸਿਹਤ ਵਿਕਾਸ ਲਈ ਵਰਤਿਆ ਜਾਂਦਾ ਹੈ। ਰਾਜਨੀਤਕ ਮੁਹਿਮਾਂ ਨੂੰ ਤੋੜਨ ਲਈ ਉਨ੍ਹਾਂ ਵਿਚ ਘੁਸਪੈਠ ਕਰਨਾ, ਅਤਿਵਾਦ ਤੋੜਨ ਲਈ ਕੈਟ ਛੱਡਣਾ, ਬੀਮਾਰ ਹੋਣ ਤੇ ਲੱਛਣਾਂ ਅਨੁਸਾਰ ਹੋਮਿਓਪੈਥਿਕ ਦਵਾਈ ਦੇਣਾ, ਇਕ ਧਰਮ ਦੀ ਚੜ੍ਹਤ ਨੂੰ ਰੋਕਣ ਲਈ ਨਕਲੀ ਸ਼ਰਧਾਲੂ ਭਰਤੀ ਕਰਨਾ ਅਤੇ ਮਨਸੂਈ ਅਨਸਰਾਂ ਰਾਹੀਂ ਫੁੱਟ (ਭੇਦ ਭਾਵ) ਪੈਦਾ ਕਰਨ ਵਾਲੀਆਂ ਨੀਤੀਆਂ ਇਸੇ ਵਰਤੋਂ ਦੀਆਂ ਮਿਸਾਲਾਂ ਹਨ।
ਇਸ ਤਰ੍ਹਾਂ ‘ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ’ ਗੁਰੂ ਨਾਨਕ ਦਾ ਇਕ ਭਾਵਪੂਰਣ ਕਥਨ ਹੈ, ਜਿਸ ਦੇ ਡੂੰਘੇ ਫਿਲਾਸਫਿਕ ਤੇ ਵਿਗਿਆਨਕ ਅਰਥ ਹਨ। ਇਨ੍ਹਾਂ ਵਿਚ ਉਨ੍ਹਾਂ ਦੇ ਭਾਵ ਰੂਪ ਵਿਚ ਪੇਸ਼ ਕੀਤੇ ਅਨੁਭਵ ਸੱਚ ਦੀਆਂ ਉਨ੍ਹਾਂ ਮਹਾਨ ਸੰਭਾਵਨਾਵਾਂ ਨੂੰ ਸਮਾਈ ਬੈਠੇ ਸਨ, ਜੋ ਵਿਗਿਆਨ ਦੇ ਵਿਕਾਸ ਨਾਲ ਅੱਗੇ ਤੋਂ ਅੱਗੇ ਖੁਲ੍ਹਦੀਆਂ ਜਾ ਰਹੀਆਂ ਹਨ। ਹੁਣ ਜਦੋਂ ਵਿਗਿਆਨ ਦੀ ਅਥਾਹ ਉਨਤੀ ਕਾਰਨ ਚਿੰਤਨ ਦਾ ਕੰਮ ਲਗਭਗ ਠੱਪ ਹੋ ਗਿਆ ਹੈ, ਭਾਵ ਵਿਗਿਆਨ ਦੀ ਪ੍ਰਭੁਤਾ ਕਾਰਨ ਚਿੰਤਨ ਕਰਨ ਲਈ ਕੁਝ ਰਿਹਾ ਹੀ ਨਹੀਂ ਹੈ, ਗੁਰੂ ਸਾਹਿਬ ਦੇ ਇਨ੍ਹਾਂ ਹੀ ਸਿਧਾਂਤਾਂ ਦੀ ਪ੍ਰੋੜ੍ਹਤਾ ਵਿਗਿਆਨ ਕਰ ਰਿਹਾ ਹੈ। ਆਧੁਨਿਕ ਵਿਗਿਆਨ ਜਿਸ ਰੱਬੀ ਕਣ ਦੀ ਖੋਜ ਕਰ ਰਿਹਾ ਹੈ, ਉਹ ਇਕ ਅੰਤਰ-ਨਿਊਕਲਾਈ ਸੰਜੋਗੀ ਬਲ ਹੀ ਤਾਂ ਹੈ, ਜੋ ਉਥੇ ਪਏ ਕਿਣਕਿਆਂ ਨੂੰ ਵਿਸਰਜਨ ਭਾਵ ਵਿਜੋਗ ਤੋਂ ਬਚਾ ਕੇ ਰੱਖਦਾ ਹੈ ਤੇ ਸੰਸਾਰ ਦੀ ਹੋਂਦ ਸੰਭਵ ਕਰਦਾ ਹੈ!
ਇਹੋ ਜਿਹੇ ਸ਼ਕਤੀਸ਼ਾਲੀ ਵਿਚਾਰ ਹੀ ਗੁਰੂ ਸਾਹਿਬ ਨੇ ਅਗਲੀ ਪਉੜੀ ਵਿਚ ਪ੍ਰਗਟਾਏ ਹਨ, ਪਰ ਪਿਛਲੀ ਪਉੜੀ ਦੀ ਤਰ੍ਹਾਂ ਹੀ ਵਿਦਵਾਨਾਂ ਨੇ ਇਨ੍ਹਾਂ ਦੀ ਵਿਆਖਿਆ ਵੀ ਅਧਿਆਤਮਵਾਦੀ ਨੁਕਤਾ-ਨਜ਼ਰ ਨਾਲ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਅਮਰ ਕਥਨਾਂ ਦੀ ਸੱਚਾਈ ਪ੍ਰਗਟ ਹੋਣ ਤੋਂ ਰਹਿ ਗਈ ਹੈ। ਮਿਸਾਲ ਵਜੋਂ ਇਸ ਪਉੜੀ ਦੀਆਂ ਕੁਝ ਵਿਆਖਿਆਵਾਂ ਪਉੜੀ ਦੀਆਂ ਤੁਕਾਂ ਸਮੇਤ ਹੇਠ ਦਿੱਤੀਆਂ ਗਈਆਂ ਹਨ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥੩੦॥
ਇਸ ਪਉੜੀ ਦੇ ਪਰਿ-ਪਾਠ (ਫਰe-ਰeਅਦਨਿਗ) ਤੋਂ ਦੋ ਮੁੱਖ ਗੱਲਾਂ ਦਾ ਪਤਾ ਚਲਦਾ ਹੈ। ਪਹਿਲੀ ਇਹ ਕਿ ਇਸ ਦੇ ਤਿੰਨ ਮੁੱਖ ਭਾਗ ਹਨ। ਪਹਿਲਾ ਭਾਗ ਪਹਿਲੀਆਂ ਦੋ ਤੁਕਾਂ ਦਾ ਹੈ। ਇਸ ਵਿਚਲੇ ਕਈ ਸ਼ਬਦ ਜਿਵੇਂ ਮਾਈ, ਜੁਗਤ, ਚੇਲੇ, ਪਰਵਾਣ, ਸੰਸਾਰੀ, ਭੰਡਾਰੀ, ਦੀਬਾਣ ਅਤੇ ਆਦੇਸ ਆਦਿ ਡੇਰਾ ਪ੍ਰਥਾ ਨਾਲ ਜੁੜੇ ਹੋਏ ਹਨ। ਇਸ ਲਈ ਇਹ ਪਉੜੀ ਉਸ ਵੇਲੇ ਦੇ ਡੇਰੇਦਾਰੀ ਸਾਧਾਂ, ਸੰਤਾਂ ਦੀ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਉਨ੍ਹਾਂ ਦੇ ਸਬੰਧ ਵਿਚ ਲਿਖੀ ਗਈ ਹੈ। ਦੂਜਾ ਭਾਗ ਵਿਚਕਾਰਲੀਆਂ ਦੋ ਤੁਕਾਂ ਦਾ ਹੈ। ਇਹ ਪਹਿਲੇ ਭਾਗ ਦੇ ਸਬੰਧ ਵਿਚ ਗੁਰੂ ਸਾਹਿਬ ਦੀ ਟਿੱਪਣੀ ਹੈ। ਤੀਜਾ ਭਾਗ ਅਖੀਰਲੀਆਂ ਦੋ ਤੁਕਾਂ ਦਾ ਬਣਦਾ ਹੈ, ਜੋ ਦਰਸਾਉਂਦਾ ਹੈ ਕਿ ਇਹ ਪਉੜੀ ਇਸ ਤੋਂ ਪਹਿਲੀਆਂ ਤਿੰਨ ਪਉੜੀਆਂ ਦੇ ਵਿਸ਼ਾ-ਵਸਤੂ ਨਾਲ ਸਬੰਧ ਰੱਖਦੀ ਹੈ ਅਤੇ ਭਟਕੇ ਸਿੱਧਾਂ ਨੂੰ ਮਨੁੱਖਤਾ ਦੇ ਮੁੱਖ ਮਨੋਰਥ ਵਲ ਮੋੜਦੀ ਹੈ।
ਇਸ ਪਉੜੀ ਦੀ ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਗੁਰੂ ਸਾਹਿਬ ਦੇ ਰਚਨਾ ਵਿਧੀ ਭਾਵ ਲਿਖਣ ਢੰਗ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਹੈ। ਗੁਰੂ ਸਾਹਿਬ ਨੇ ਇਸ ਪਉੜੀ ਵਿਚ ਪਹਿਲਾਂ ਸਿੱਧਾਂ ਦਾ ਪੱਖ ਰੱਖਿਆ ਹੈ ਤੇ ਫਿਰ ਆਪਣਾ ਪੱਖ ਸਪਸ਼ਟ ਕੀਤਾ ਹੈ; ਪਰ ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੋਈ ਹੈ। ਉਨ੍ਹਾਂ ਨੇ ਬਿਨਾ ਕੋਈ ਮੁੱਢ ਬੰਨੇ ਇਹ ਪਾਠਕ ‘ਤੇ ਹੀ ਛੱਡ ਦਿੱਤਾ ਹੈ ਕਿ ਉਹ ਤੁਕਾਂ ਦੀ ਸ਼ੈਲੀ ਸਮਝ ਕੇ ਆਪ ਲੱਖਣ ਲਾਵੇ ਕਿ ਪਰਾਇਆ ਪੱਖ ਕਿਹੜਾ ਹੈ ਤੇ ਉਨ੍ਹਾਂ ਦਾ ਕਿਹੜਾ। ਗੁਰੂ ਸਾਹਿਬ ਨੇ ਇਹ ਢੰਗ ਸਿਰਫ ਇਸੇ ਪਉੜੀ ਵਿਚ ਨਹੀਂ ਵਰਤਿਆ, ਸਗੋਂ ਕਈ ਹੋਰ ਪਉੜੀਆਂ ਵਿਚ ਵੀ ਵਰਤਿਆ ਹੈ। ਕਰਮ-ਅੰਕ ਮੁਤਾਬਿਕ ਇਹ ਪਉੜੀਆਂ 4, 6, 16, 20, 21 ਅਤੇ 27 ਹਨ। ਜੋ ਵਿਦਵਾਨ ਇਨ੍ਹਾਂ ਪਉੜੀਆਂ ਨੂੰ ਇਕੋ ਪਾਠ ਸਮਝ ਕੇ ਅਰਥ ਕਰਦੇ ਹਨ, ਉਹ ਵਿਆਖਿਆ ਵਿਚ ਚੱਕਰ ਖਾ ਜਾਂਦੇ ਹਨ। ਇਹੀ ਕਾਰਨ ਹੈ ਕਿ ਮੌਜੂਦਾ ਪਉੜੀ ਦੇ ਨਾਲ ਨਾਲ ਉਕਤ ਪਉੜੀਆਂ ਦੇ ਅਰਥਾਂ ਵਿਚ ਵੀ ਵਿਦਵਾਨਾਂ ਨੇ ਭਾਰੀ ਟਪਲਾ ਖਾਇਆ ਹੈ। ਇਨ੍ਹਾਂ ਸਭ ਪਉੜੀਆਂ ਵਿਚ ਉਨ੍ਹਾਂ ਨੇ ਵਿਸੇਸ਼ ਤੌਰ ‘ਤੇ ਗੁਰੂ ਆਸੇ ਦੇ ਉਲਟ ਅਰਥ ਕੀਤੇ ਹਨ, ਪਰ ਇਸ ਦਾ ਭਾਵ ਇਹ ਨਹੀਂ ਕਿ ਬਾਕੀ ਥਾਂਵਾਂ ਤੇ ਉਨ੍ਹਾਂ ਨੇ ਸਹੀ ਵਿਆਖਿਆ ਕੀਤੀ ਹੈ।
ਉਕਤ ਵਿਸ਼ਲੇਸ਼ਣ ਨੂੰ ਧਿਆਨ ਵਿਚ ਰੱਖਦਿਆਂ ਇਸ ਪਉੜੀ ਦੇ ਅਰਥ ਬੜੇ ਸਪਸ਼ਟ ਬਣਦੇ ਹਨ। ਇਸ ਵਿਚ ਗੁਰੂ ਸਾਹਿਬ ਸਿੱਧਾਂ ਦੇ ਸ੍ਰਿਸ਼ਟੀ ਪ੍ਰਬੰਧ ਬਾਰੇ ਸਿਧਾਂਤ ਨੂੰ ਠੁਕਰਾਉਂਦੇ ਹਨ। ਉਹ ਲਿਖਦੇ ਹਨ ਕਿ ਇਹ ਲੋਕ, ਜੋ ਇਕ ਮਾਤਾ ਦੀ ਗੱਲ ਕਰਦੇ ਹਨ ਜਿਸ ਨੇ ਕਿਸੇ ਜੁਗਤੇ ਗਰਭਵਤੀ ਹੋ ਕੇ ਤਿੰਨ ਚੇਲਿਆਂ ਭਾਵ ਆਗਿਆਕਾਰੀ ਪੁੱਤਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਵਿਚੋਂ ਇਕ ਸੰਸਾਰਕ ਉਤਪਤੀ ਕਰਨ ਲੱਗਿਆ, ਦੂਜੇ ਨੇ ਜਗ ਦੀ ਪਾਲਣਾ ਦਾ ਕੰਮ ਸੰਭਾਲ ਲਿਆ ਤੇ ਤੀਜਾ ਦਰਗਾਹ ਸਜਾ ਕੇ ਲੋਕਾਂ ਨੂੰ ਮੁੜ ਆਪਣੇ ਕੋਲ ਬੁਲਾ ਕੇ ਲੇਖਾ ਮੰਗਣ ਵਾਲਾ ਬਣਿਆ ਦੱਸਦੇ ਹਨ, ਇਕ ਸੋਚ-ਵਿਹੀਨ ਭਰਮ ਪਾਲ ਰਹੇ ਹਨ। ਭਾਵ ਜਿਸ ਤਰ੍ਹਾਂ ਦੀਆਂ ਸਿੱਧੀਆਂ ਸਾਦੀਆਂ ਤੇ ਬਚਕਾਨੀਆਂ ਗੱਲਾਂ ਉਹ ਕਰਦੇ ਹਨ, ਇਹ ਸੰਸਾਰ ਉਸ ਤਰ੍ਹਾਂ ਦੀਆਂ ਦਲੀਲਾਂ ਨਾਲ ਨਹੀਂ ਚਲਦਾ। ਬੜੀ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਮਨਘੜ੍ਹਤ ਦੇਵੀ-ਦੇਵਤੇ ਤਾਂ ਦਿਖਾਈ ਦਿੰਦੇ ਹਨ, ਪਰ ਉਹ ਪਰਮ-ਸਤਿ ਨਜ਼ਰੀਂ ਨਹੀਂ ਆਉਂਦਾ, ਜੋ ਆਪਣੇ ਸਰਬ-ਵਿਆਪੀ ਭਾਣੇ ਰਾਹੀਂ ਚਲਾਏ ਨਿਯਮਾਂ ਦੇ ਫੁਰਮਾਨਾਂ ਰਾਹੀ ਸਮੂਹ ਸ੍ਰਿਸ਼ਟੀ ਦੀ ਦੇਖ ਭਾਲ ਕਰਦਾ ਹੈ! ਉਹ ਪਰਮ-ਸਤਿ, ਜੋ ਆਦਿ ਕਾਲ ਤੋਂ ਸਿਰਫ ਇਕੋ ਸ਼ੁੱਧ, ਪਰਿਵਰਤਨ-ਰਹਿਤ ਤੇ ਅਨੰਤ ਅਵਸਥਾ ਵਿਚ ਇਸ ਸੰਸਾਰਕ ਮਾਯਾ ਵਿਚ ਸਮਾ ਕੇ ਕ੍ਰਿਆਸ਼ੀਲ ਹੈ, ਹੀ ਸਭ ਦੇ ਧਿਆਨ ਦਾ ਹੱਕਦਾਰ ਹੈ।
ਇਸੇ ਪਉੜੀ ਦੇ ਅਰਥ ਕਰਦੇ ਪ੍ਰੋ. ਸਾਹਿਬ ਸਿੰਘ ਲਿਖਦੇ ਹਨ, “(ਲੋਕਾਂ ਵਿਚ ਇਹ ਖਿਆਲ ਆਮ ਪ੍ਰਚਲਿਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਨ੍ਹਾਂ ਵਿਚੋਂ ਇਕ (ਬ੍ਰਹਮਾ) ਘਰ-ਬਾਰੀ ਬਣ ਗਿਆ। (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਉਣ ਦਾ ਕੰਮ ਕਰਨ ਲੱਗਾ), ਅਤੇ ਇਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)। (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ (ਇਨ੍ਹਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ ਵੇਖ ਰਿਹਾ ਹੈ, ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ। (ਸੋ, ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ ਕੇਵਲ) ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ)।”
ਪ੍ਰੋ. ਸਾਹਿਬ ਸਿੰਘ ਇਸ ਸਮੁੱਚੀ ਪਉੜੀ ਨੂੰ ਗੁਰੂ ਸਾਹਿਬ ਦੀ ਸਿਖਿਆ ਮੰਨ ਕੇ ਅਰਥ ਕਰਦੇ ਹਨ। ਉਹ ਨਹੀਂ ਮੰਨਦੇ ਕਿ ਇਸ ਦੇ ਪਹਿਲੇ ਭਾਗ ਵਿਚ ਗੁਰੂ ਸਾਹਿਬ ਨੇ ਸਿੱਧ ਫਿਲਾਸਫੀ ਨੂੰ ਪੇਸ਼ ਕੀਤਾ ਹੈ ਤੇ ਦੂਜੇ ਵਿਚ ਉਸ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਨੂੰ 13ਵੀਂ ਸਦੀ ਦੇ ਉਸ ਈਸਾਈ ਸੰਤ ਐਕਵੀਨਸ (ੰਟ। Aਤੁਨਿਅਸ) ਵਾਂਗ ਇਕ ਸੁਧਾਰਕ ਦੇ ਰੂਪ ਵਿਚ ਪੇਸ਼ ਕੀਤਾ ਹੈ, ਜੋ ਸਭ ਨੂੰ ਠੀਕ ਕਹਿੰਦਾ ਹੈ, ਪਰ ਆਪਣੇ ਆਪ ਨੂੰ ਸਭ ਤੋਂ ਠੀਕ ਮੰਨਦਾ ਹੈ। ਇਸ ਵਿਚ ਗੁਰੂ ਸਾਹਿਬ ਕਹਿੰਦੇ ਨਜ਼ਰ ਆ ਰਹੇ ਹਨ ਕਿ ਸਿੱਧ ਜੋ ਗੱਲ ਕਹਿ ਰਹੇ ਹਨ, ਉਹ ਗਲਤ ਨਹੀਂ, ਪਰ ਵਿਚਲੀ ਅਸਲੀਅਤ ਇਹ ਹੈ ਕਿ ਸੰਸਾਰ ਦੀ ਡੋਰ ਅਕਾਲ ਪੁਰਖ ਦੇ ਹੱਥ ਵਿਚ ਹੈ।
ਇਹ ਵਿਆਖਿਆਕਾਰ ਮੰਨਦਾ ਹੈ ਕਿ ਸਿੱਧ-ਪੁਰਖ ਜਾਂ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਲੋਕ ਜੋ ਦੇਵੀ ਦੇਵਤਿਆਂ ਦੇ ਨਿਜ਼ਾਮ ਵਿਚ ਵਿਸ਼ਵਾਸ ਕਰਦੇ ਹਨ, ਸਿਧਾਂਤਕ ਤੌਰ ‘ਤੇ ਠੀਕ ਹਨ, ਪਰ ਪੂਰੀ ਅਸਲੀਅਤ ਕੁਝ ਹੋਰ ਹੈ। ਭਾਵ ਦੇਵੀ-ਦੇਵਤੇ ਤਾਂ ਹਨ, ਪਰ ਉਨ੍ਹਾਂ ਦੇ ਹੱਥ ਵਸ ਬਹੁਤਾ ਕੁਝ ਨਹੀਂ ਹੈ। ਅਸਲ ਨਿਯੰਤਰਣ ਉਨ੍ਹਾਂ ਤੋਂ ਵੀ ਉਪਰਲੀ ਸ਼ਕਤੀ ਅਕਾਲ ਪੁਰਖ ਦੇ ਹੱਥ ਵਿਚ ਹੈ, ਜਿਸ ਅਨੁਸਾਰ ਇਹ ਦੇਵੀ-ਦੇਵਤੇ ਆਪਣਾ ਕੰਮ ਕਰਦੇ ਹਨ। ਇਸ ਟੀਕਾਕਾਰ ਵਿਚ ਇਹ ਹੌਸਲਾ ਨਹੀਂ ਕਿ ਉਹ ਗੁਰੂ ਸਾਹਿਬ ਦੀ ਆਲੋਚਨਾ ਨੂੰ ਇਕ-ਟੁੱਕ ਹੋ ਕੇ ਪੇਸ਼ ਕਰੇ ਤੇ ਦੱਸੇ ਕਿ ਉਨ੍ਹਾਂ ਨੇ ਇਸ ਮਿੱਥ-ਕਥਾ ਦਾ ਖੰਡਨ ਕੀਤਾ। ਵਿਚੋਂ ਕਾਰਨ ਇਹ ਹੈ ਕਿ ਉਹ ਆਪ ਵੀ ਇਸ ਤਰ੍ਹਾਂ ਦੇ ਅਧਿਆਤਮਵਾਦ ਨਾਲ ਜੁੜਿਆ ਹੋਇਆ ਹੈ। ਇਕ ਅਧਿਆਤਮਵਾਦੀ ਦੂਜੇ ਅਧਿਆਤਮਵਾਦੀ ਦਾ ਖੰਡਨ ਇਸ ਦਲੀਲ ‘ਤੇ ਕਰ ਹੀ ਨਹੀਂ ਸਕਦਾ ਕਿ ਉਹ ਅਧਿਆਤਮਵਾਦੀ ਹੈ। ਇਸ ਲਈ ਇਹ ਟੀਕਾਕਾਰ ਦੱਬਵੀਂ ਜੀਭ ਨਾਲ ਰੱਖ-ਰਖਾਓ ਕਰਕੇ ਅੱਗੇ ਨਿਕਲ ਜਾਂਦਾ ਹੈ। ਇਸੇ ਲਈ ਉਸ ਦੀ ਸਾਰੀ ਵਿਆਖਿਆ ਸ਼ਬਦਾਰਥੀ ਹੈ ਤੇ ਦੇਵੀ-ਦੇਵਤਿਆਂ ਦੇ ਕਾਰਜ ਬਿਆਨ ਕਰਨ ਵਾਲੀ ਹੈ।
ਕਿਉਂਕਿ ਇਸ ਵਿਆਖਿਆਕਾਰ ਦੀ ਬਿਰਤੀ ਅਧਿਆਤਮਵਾਦੀ ਹੈ, ਇਸੇ ਲਈ ਉਹ ਦੂਜੇ ਭਾਗ ਦੇ ਅਰਥ ਕਰਦਾ ਲਿਖਦਾ ਹੈ ਕਿ ਬਹੁਤਾ ਵਿਡਾਣ ਇਹ ਹੈ ਕਿ ਅਕਾਲ ਪੁਰਖ ਸਭ ਨੂੰ ਦੇਖਦਾ ਹੈ, ਪਰ ਦਿਖਦਾ ਕਿਸੇ ਨੂੰ ਨਹੀਂ। ਉਸ ਦੇ ਇਹ ਅਰਥ ਨਿਆਇ-ਸੰਗਤ ਨਹੀਂ, ਕਿਉਂਕਿ ਦਿਖਦੇ ਤਾਂ ਦੇਵਤੇ ਵੀ ਨਹੀਂ। ਇੱਥੇ ਗੱਲ ਨਾ ਅਕਾਲ ਪੁਰਖ ਦੀ ਹੈ ਤੇ ਨਾ ਹੀ ਉਸ ਦੇ ਅਦਿੱਖ ਹੋਣ ਦੇ ਅਸਚਰਜ ਬਾਬਤ ਹੈ। ਇੱਥੇ ਗੁਰੂ ਸਾਹਿਬ ਇਸ ਗੱਲ ਦੀ ਹੈਰਾਨੀ ਪ੍ਰਗਟ ਕਰ ਰਹੇ ਹਨ ਕਿ ਇਸ ਸਿਧਾਂਤ ਦੇ ਸਮਰਥਕ ਦੇਵਤੇ ਤਾਂ ਦੇਖ ਸਕਦੇ ਹਨ, ਉਨ੍ਹਾਂ ਪਿਛਲੀ ਪਰਮ-ਸਤਿ ਦੀ ਸੱਤਾ ਉਨ੍ਹਾਂ ਨੂੰ ਅਨੁਭਵ ਨਹੀਂ ਕਰ ਸਕਦੇ। ਦਿਖਾਈ ਤਾਂ ਨਾ ਦੇਵਤੇ ਦਿੰਦੇ ਹਨ ਤੇ ਨਾ ਅਕਾਲ ਪੁਰਖ, ਫਿਰ ਇਨ੍ਹਾਂ ਅਧਿਆਤਮਵਾਦੀਆਂ ਨੂੰ ਦੇਵਤਿਆਂ ਦਾ ਕਿਵੇਂ ਪਤਾ ਲੱਗ ਜਾਂਦਾ ਹੈ ਤੇ ਪਰਮ-ਸਤਿ ਦਾ ਕਿਉਂ ਨਹੀਂ! ਸੋ ਮੁੱਦਾ ਅਕਾਲ ਪੁਰਖ ਦੇ ਅਧਭੁਤ ਸੁਭਾਅ ਦਾ ਨਹੀਂ, ਸਗੋਂ ਮੁੱਦਾ ਸਿੱਧਾਂ ਦੇ ਪਖੰਡ ਤੋਂ ਪਰਦਾ ਚੁੱਕਣ ਦਾ ਹੈ। ਇਸ ਟੀਕਾਕਾਰ ਦੀ ਵਿਆਖਿਆ ਵਿਚ ਇਹ ਤਵਾਜਨ ਉਖੜਿਆ ਹੋਇਆ ਹੈ।
ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕਲੇ ਪ੍ਰੋ. ਸਾਹਿਬ ਸਿੰਘ ਹੀ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਕਰਦੇ, ਸਗੋਂ ਹੋਰ ਸਾਰੇ ਟੀਕਾਕਾਰ ਵੀ ਲਗਭਗ ਇਵੇਂ ਦੀ ਗੱਲ ਕਰਦੇ ਹਨ।