ਰਮਾ ਵਿੱਜ:ਖੇਡ ਮੈਦਾਨ ਤੋਂ ਬਾਲੀਵੁੱਡ

ਹਿੰਦੀ ਫ਼ਿਲਮ ‘ਟੈਕਸੀ-ਟੈਕਸੀ’ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਰਮਾ ਵਿੱਜ ਜ਼ਿੰਦਗੀ ਦਾ ਸਫ਼ਰ ਇਕੱਲਿਆਂ ਹੀ ਕੱਟ ਰਹੀ ਹੈ। ਉਹ ਸਾਲ 1978 ਵਿਚ ਬੰਬਈ ਮਾਇਆਨਗਰੀ ਵਿਚ ਆਈ ਸੀ। ਉਦੋਂ ਰਮਾ ਨੇ ਸ਼ੇਖ਼ਰ ਕਪੂਰ ਨਾਲ ਹਿੰਦੀ ਫ਼ਿਲਮ ‘ਪਲ ਦੋ ਪਲ ਕਾ ਸਾਥ’ ਵੀ ਕੀਤੀ। ਦਿੱਲੀ ਦੀ ਜੰਮਪਲ ਰਮਾ ਵਿੱਜ ਗਰੈਜੂਏਟ ਹੈ ਤੇ ਉਸ ਨੇ ਪੂਨਾ ਇੰਸਟੀਚਿਊਟ ਤੋਂ ਅਦਾਕਾਰੀ ਦਾ ਡਿਪਲੋਮਾ ਵੀ ਕੀਤਾ ਹੈ। ਨੈਸ਼ਨਲ ਪੱਧਰ ‘ਤੇ ਰਮਾ ਨੇ ਹਾਕੀ ਵੀ ਖੇਡੀ ਤੇ ਹਾਕੀ ਟੀਮ ਦੀ ਉਹ ਕਪਤਾਨ ਵੀ ਰਹੀ ਹੈ। ਇਸ ਤੋਂ ਇਲਾਵਾ ਸਪੋਰਟਸ ਵਿਚ 100 ਮੀਟਰ ਦੌੜ, ਹਾਈ ਜੰਪ, ਲਾਗ ਜੰਪ, ਰਿਲੇਅ ਰੇਸ ਵਿਚ ਵੀ ਜੇਤੂ ਰਹੀ ਹੈ। ਉਸ ਦੀ ਪਹਿਲੀ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। 1982 ਵਿਚ ਰਿਲੀਜ਼ ਹੋਈ ‘ਚੰਨ ਪ੍ਰਦੇਸੀ’ ਵਿਚ ਉਹ ਸਿਰਫ਼ 16-17 ਸਾਲ ਦੀ ਮੁਟਿਆਰ ਸੀ। ਉਸ ਨੇ ਅਦਾਕਾਰ ਕਲਭੂਸ਼ਨ ਖਰਬੰਦਾ ਦੀ ਨਾਇਕਾ ਦਾ ਰੋਲ ਕੀਤਾ ਸੀ। ਇਸ ਫ਼ਿਲਮ ਵਿਚ ਅਮਰੀਸ਼ ਪੁਰੀ, ਓਮਪੁਰੀ ਤੇ ਰਾਜ ਬੱਬਰ ਵੀ ਅਹਿਮ ਭੂਮਿਕਾ ਵਿਚ ਸਨ।
ਇਸ ਤੋਂ ਬਾਅਦ ਪੰਜਾਬੀ ਫ਼ਿਲਮ ‘ਅਣਖ਼ੀਲੀ ਮੁਟਿਆਰ’ ਵਿਚਲੇ ਉਸ ਦੇ ਰੋਲ ਨੂੰ ਸਲਾਹਿਆ ਗਿਆ। ਅਜ਼ੀਜ਼ ਮਿਰਜ਼ਾ ਦੇ ਸੀਰੀਅਲ ‘ਨੁੱਕੜ’ ਤੇ ‘ਵੀਰਾ’ ਸੀਰੀਅਲ ਨੇ ਉਸ ਨੂੰ ਖਾਸੀ ਪਛਾਣ ਦਿਵਾਈ। ਰਮਾ ਦਾ ਕਹਿਣਾ ਹੈ ਕਿ ‘ਸਰਕਸ’ ਹਿੰਦੀ ਸੀਰੀਅਲ ਵਿਚ ਅੱਜ ਦਾ ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਬਾਲ ਕਲਾਕਾਰ ਵਜੋਂ ਕੰਮ ਕਰਦਾ ਸੀ।
ਪੰਜਾਬੀ ਫ਼ਿਲਮ ‘ਖੁਸ਼ੀਆਂ’ ਵਿਚ 30 ਸਾਲ ਤੋਂ ਬਾਅਦ ਫ਼ੇਰ ਕਲਭੂਸ਼ਨ ਖਰਬੰਦਾ ਨਾਲ ਕੰਮ ਕੀਤਾ ਹੈ। ‘ਖੁਸ਼ੀਆਂ’ ਫ਼ਿਲਮ ਵਿਚਲੇ ਰੋਲ ਲਈ ਪੀæਟੀæਸੀæ ਪੰਜਾਬੀ ਚੈਨਲ ਤੋਂ ਵਧੀਆ ਸਹਿਯੋਗੀ ਕਲਾਕਾਰ ਦਾ ਐਵਾਰਡ ਮਿਲਿਆ ਹੈ। ਰਮਾ ਦਾ ਕਹਿਣਾ ਹੈ ਕਿ ਜੇ ਚੰਗੀ ਪੰਜਾਬੀ ਕਹਾਣੀ ਮਿਲ ਜਾਵੇ ਤਾਂ ਬਤੌਰ ਨਿਰਦੇਸ਼ਕ ਕੰਮ ਕਰਨਾ ਚਾਹੁੰਦੀ ਹੈ। ਸਪੋਰਟਸ ਫ਼ਿਲਮ ਕਰਨਾ ਵੀ ਦਿਲ ਦੀ ਖ਼ਾਹਿਸ਼ ਹੈ।
____________________________________
ਪਰਿਣੀਤੀ ਤੋਂ ਬਾਅਦ ਹੁਣ ਮੀਰਾ
ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਪਰਿਣੀਤੀ ਉਸ ਦੇ ਨਕਸ਼ੇ ਕਦਮਾਂ ‘ਤੇ ਚੱਲ ਕੇ ਬਾਲੀਵੁੱਡ ਵਿਚ ਖੁਦ ਨੂੰ ਸਥਾਪਤ ਕਰ ਹੀ ਚੁੱਕੀ ਹੈ ਤੇ ਹੁਣ ਪ੍ਰਿਯੰਕਾ ਦੀ ਇਕ ਹੋਰ ਚਚੇਰੀ ਭੈਣ ਬਾਲੀਵੁੱਡ ਵਿਚ ਐਂਟਰੀ ਕਰਨ ਲਈ ਤਿਆਰ ਹੈ। ਪ੍ਰਿਯੰਕਾ ਦੀ ਇਸ ਭੈਣ ਦਾ ਨਾਂ ਹੈ ਮੀਰਾ ਚੋਪੜਾ ਜੋ ਵਿਕਰਮ ਭੱਟ ਦੀ ਸਫਲ ਹੌਰਰ ਫਿਲਮ Ḕ1920′ ਦੇ ਤੀਜੇ ਸੀਕਵੇਲ ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੀ ਹੈ।ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋ ਜਾਵੇਗੀ। ਬੇਸ਼ੱਕ ਮੀਰਾ ਬਾਲੀਵੁੱਡ ਲਈ ਨਵੀਂ ਹੋਵੇ ਪਰ ਕੁਝ ਸਾਲਾਂ ਤੋਂ ਉਹ ਸਾਊਥ ਵਿਚ ਕਾਫੀ ਸਰਗਰਮ ਤੇ ਹਿੱਟ ਹੈ ਜਿਥੇ ਉਸ ਨੂੰ ਇਕ ਬੇਹੱਦ ਹੌਟ ਅਦਾਕਾਰਾ ਮੰਨਿਆ ਜਾਂਦਾ ਹੈ। ਜਿਥੇ ਉਸ ਦੇ ਹਾਵ-ਭਾਵ ਤੇ ਫਿੱਗਰ ਕਾਫੀ ਸੈਕਸੀ ਤੇ ਹੌਟ ਹੈ, ਇਹੀ ਭੱਟ ਕੈਂਪ ਆਪਣੀਆਂ ਅਭਿਨੇਤਰੀਆਂ ਨੂੰ ਆਪਣੀਆਂ ਫਿਲਮਾਂ ਵਿਚ ਕਾਫੀ ਹੌਟ ਦਿਖਾਉਣ ਲਈ ਵਿਸ਼ਵ ਪ੍ਰਸਿੱਧ ਰਿਹਾ ਹੈ। ਪਹਿਲਾਂ ਇਸ ਫਿਲਮ ਵਿਚ ਲੀਡ ਰੋਲ ਪ੍ਰਾਚੀ ਦੇਸਾਈ ਨੇ ਨਿਭਾਉਣਾ ਸੀ ਪਰ ਹੁਣ ਉਸ ਦੀ ਇਹ ਭੂਮਿਕਾ ਮੀਰਾ ਨੂੰ ਦੇ ਦਿੱਤੀ ਗਈ ਹੈ। ਪ੍ਰਾਚੀ ਦੀਆਂ ਡੇਟਸ ਦੀ ਸਮੱਸਿਆ ਕਾਰਨ ਉਸ ਨੂੰ ਇਸ ਫਿਲਮ ਤੋਂ ਹੱਥ ਧੋਣਾ ਪਿਆ।
Ḕਲੇਡੀ ਵਰਸਿਜ਼ ਰਿੱਕੀ ਬਹਿਲ’ ਤੋਂ ਨਾਇਕਾ ਦਾ ਸਫ਼ਰ ਸ਼ੁਰੂ ਕਰਨ ਵਾਲੀ ਪ੍ਰਿਅੰਕਾ ਚੋਪੜਾ ਦੀ ਨੇੜੇ ਦੀ ਰਿਸ਼ਤੇਦਾਰਨੀ ਪਰਿਣੀਤੀ Ḕਇਸ਼ਕਜ਼ਾਦੇ’ ਤੋਂ ਬਾਅਦ ਕੁਝ ਖਾਸ ਨਹੀਂ ਕਰ ਸਕੀ ਪਰ ਇਸ ਸਮੇਂ ਉਸ ਕੋਲ ਸਾਊਥ ਦੀਆਂ ਫ਼ਿਲਮਾਂ ਹਨ ਤੇ ਹਿੰਦੀ ਵਿਚ ਆਮ ਜਿਹੀਆਂ Ḕਹਸੇ ਤੋ ਫਸੇ’, Ḕਮਨੀਸ਼ ਸ਼ਰਮਾ ਨੈਕਸਟ’ ਫ਼ਿਲਮਾਂ ਹੀ ਹਨ। ਇਸ ਤਰ੍ਹਾਂ ਪਰਨੀਤੀ ਦੇ ਕਰੀਅਰ ਨੂੰ ਸ਼ੁਰੂ ਵਿਚ ਹੀ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ। ਯਸ਼ ਚੋਪੜਾ ਦਾ ਕੈਂਪ ਉਸ ਦੇ ਕਰੀਅਰ ਨੂੰ ਇਕ ਤਰ੍ਹਾਂ ਨਾਲ ਬੰਨ੍ਹ ਚੁੱਕਾ ਹੈ। ਫਿਰ ਵੀ ਉਹ ਦੁਖੀ ਨਹੀਂ ਕਿਉਂਕਿ Ḕਕਿਲ ਦਿਲ’ ਇਸ ਕੈਂਪ ਦੀ ਵੱਡੀ ਫ਼ਿਲਮ ਰਣਬੀਰ ਸਿੰਘ ਨਾਲ ਉਸ ਨੂੰ ਮਿਲੀ ਹੈ। ਪਰਣੀਤੀ ਬਾਹਰੋਂ ਤਾਂ ਯਸ਼ ਚੋਪੜਾ ਕੈਂਪ ਦੀਆਂ ਤਾਰੀਫਾਂ ਕਰਦੀ ਹੈ ਪਰ ਅੰਦਰੋਂ ਉਹ ਦੁਖੀ ਹੈ ਕਿ Ḕਕਿਲ ਦਿਲ’ ਦੇਰ ਨਾਲ ਸ਼ੁਰੂ ਹੋਈ ਹੈ। ਖੈਰ ਹੁਣ ਉਹ ਬਾਹਰ ਦੀਆਂ ਫ਼ਿਲਮਾਂ ਕਰਨ ਲਈ ਆਜ਼ਾਦ ਹੈ।
ਹੁਣ ਤਾਂ ਉਸ ਨੂੰ ਅਨੁਰਾਗ ਕਸ਼ਯਪ ਦੀ ਫ਼ਿਲਮ ਵੀ ਮਿਲੀ ਹੈ। ਕਰਨ ਜੌਹਰ ਵੀ ਉਸ ‘ਤੇ ਮਿਹਰਬਾਨ ਹੈ। ਨਿਰਦੇਸ਼ਕ ਮਨੀਸ਼ ਸ਼ਰਮਾ ਵੀ ਪਰਣੀਤੀ ਨੂੰ ਉਤਸ਼ਾਹਤ ਕਰ ਰਿਹਾ ਹੈ। ਪ੍ਰਿਅੰਕਾ ਦੀ ਰੀਸ ਉਹ ਕਰੇਗੀ ਤਾਂ ਹੀ ਉਸ ਨੇ ਐਲਬਮ ਗਾਇਕੀ ਵਿਚ ਵੀ ਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ।

Be the first to comment

Leave a Reply

Your email address will not be published.