ਯਾਦਗਾਰਾਂ ਬਨਾਮ ਸਿੱਖੀ ਦਾ ਬੁਰਜ

ਅਕਾਲ ਤਖਤ ਉਤੇ ਹਮਲੇ ਵਾਲੀ ਸ਼ਹੀਦੀ ਯਾਦਗਾਰ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ‘ਚ ਹੋਏ ਕਤਲੇਆਮ ਵਾਲੀ ਯਾਦਗਾਰ ਬਾਰੇ ਵੀ ਝੇੜੇ ਪੈਦਾ ਹੋ ਗਏ ਹਨ। ਇਨ੍ਹਾਂ ਝੇੜਿਆਂ ਨਾਲ ਬਹੁਤ ਸਾਰੇ ਹੋਰ ਸਵਾਲ ਵੀ ਉਠ ਖੜ੍ਹੇ ਹੋਏ ਹਨ। ਸਿੱਖ ਭਾਈਚਾਰੇ ਲਈ 1984 ਦਾ ਸੱਲ ਬਹੁਤ ਡੂੰਘਾ ਹੈ। ਇਸ ਸੱਲ ਦੀਆਂ ਅਣਗਿਣਤ ਪਰਤਾਂ ਹਨ ਅਤੇ ਸਿੱਖੀ ਨਾਲ ਵਾਬਸਤਾ ਹਰ ਸ਼ਖਸ ਪਿਛਲੇ ਤਿੰਨ ਦਹਾਕਿਆਂ ਤੋਂ ਆਪੋ-ਆਪਣੇ ਦਰਦ ਨਾਲ ਇਨ੍ਹਾਂ ਪਰਤਾਂ ਨਾਲ ਦੋ-ਚਾਰ ਹੋ ਰਿਹਾ ਹੈ। ਦਰਦ ਦੀਆਂ ਇਹ ਪਰਤਾਂ ਜਦੋਂ ਖੁੱਲ੍ਹਦੀਆਂ ਹਨ ਤਾਂ ਚੀਸਾਂ ਦੇ ਹੜ੍ਹ ਆ ਜਾਂਦੇ ਹਨ। ਉਂਜ ਪਿਛਲੇ ਕੁਝ ਸਮੇਂ ਤੋਂ ਇਹ ਵਰਤਾਰਾ ਦੇਖਣ ਵਿਚ ਆ ਰਿਹਾ ਹੈ ਕਿ ਸਾਰਾ ਕੁਝ ਯਾਦਗਾਰਾਂ ਵਿਚ ਵਟਦਾ ਪ੍ਰਤੀਤ ਹੁੰਦਾ ਲਗਦਾ ਹੈ। ਸਮੇਂ ਮੁਤਾਬਕ ਅਜਿਹੀਆਂ ਯਾਦਗਾਰਾਂ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਇਨ੍ਹਾਂ ਦੀ ਉਸਾਰੀ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਹਨ, ਪਰ ਜਿਸ ਤਰ੍ਹਾਂ ਸਾਰੀ ਦੀ ਸਾਰੀ ਊਰਜਾ ਇਸ ਪਾਸੇ ਲਾਉਣ ਜਾਂ ਲੁਆਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਾਂ ਇਸ ਮੁੱਦੇ ਉਤੇ ਜਿਸ ਤਰ੍ਹਾਂ ਸਿਆਸਤ ਦੀਆਂ ਗੀਟੀਆਂ ਸੁੱਟੀਆਂ ਜਾ ਰਹੀਆਂ ਹਨ, ਉਹ ਗੱਲਾਂ ਬੇਚੈਨ ਕਰਨ ਵਾਲੀਆਂ ਹਨ। ਅਕਾਲ ਤਖਤ ਵਾਲੀ ਯਾਦਗਾਰ ਦੀ ਉਸਾਰੀ ਦਾ ਜ਼ਿੰਮਾ ਸਿੱਖਾਂ ਦੀ ਸ਼੍ਰੋਮਣੀ ਸੰਸਥਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਇਸ ਕਮੇਟੀ ਦਾ ਸਮੁੱਚਾ ਕੰਮ-ਕਾਜ ਅੱਜਕੱਲ੍ਹ ਪੰਜਾਬ ਦੀ ਸੱਤਾਧਾਰੀ ਧਿਰ-ਸ਼੍ਰੋਮਣੀ ਅਕਾਲੀ ਦਲ, ਵੱਲੋਂ ਚਲਾਇਆ ਜਾ ਰਿਹਾ ਹੈ। ਦਿੱਲੀ ਵਾਲੀ ਯਾਦਗਾਰ ਦਾ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰੰਭ ਕੀਤਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀ ਕਮਾਨ ਵੀ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਧਿਰ ਦੇ ਹੱਥ ਵਿਚ ਹੈ। ਇਸ ਧਿਰ ਨਾਲ ਸਬੰਧਤ ਇਕ ਆਗੂ, ਇਸ ਯਾਦਗਾਰ ਬਾਰੇ ਇਹ ਬਿਆਨ ਬੜੇ ਜ਼ੋਰ-ਸ਼ੋਰ ਨਾਲ ਦੇ ਰਿਹਾ ਹੈ ਕਿ ਇਸ ਯਾਦਗਾਰ ਦਾ ਬੁਰਜ ਇੰਨਾ ਕੁ ਉਚਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਹ ਭਾਰਤ ਦੀ ਪਾਰਲੀਮੈਂਟ ਤੋਂ ਵੀ ਦਿਸਦਾ ਹੋਵੇ ਅਤੇ ਹਰ ਕੋਈ ਇਹ ਪੁੱਛੇ ਕਿ ਇਹ ਇੰਨਾ ਉਚਾ ਬੁਰਜ ਕਿਹੜਾ ਹੈ! ਅਸਲ ਵਿਚ ਇਹੀ ਉਹ ਨੁਕਤਾ ਹੈ ਜਿੱਥੇ ਪੁੱਜ ਕੇ ਯਾਦਗਾਰਾਂ ਬਾਰੇ ਸਵਾਲ-ਦਰ-ਸਵਾਲ ਸਿੱਖ-ਸੇਵਕਾਂ ਦੇ ਮਨਾਂ ਅੰਦਰ ਉਮੜ ਪੈਂਦੇ ਹਨ। ਸਿੱਖਾਂ ਲਈ ਗੁਰਦੁਆਰੇ ਦੀ ਸੰਸਥਾ ਦੀ ਬਹੁਤ ਅਹਿਮੀਅਤ ਹੈ। ਇਹ ਸੰਸਥਾ ਸਦੀਆਂ ਤੋਂ ਸਿੱਖੀ ਦਾ ਅੰਗ ਬਣੀ ਹੋਈ ਹੈ ਪਰ ਇਸ ਸੰਸਥਾ ਨਾਲ ਅੱਜ ਉਹੀ ਮਾਇਆ ਇੰਨੀ ਡੂੰਘੀ ਜੁੜ ਗਈ ਹੈ ਜਿਸ ਬਾਰੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਲਗਾਤਾਰ ਸਾਵਧਾਨ ਕੀਤਾ ਸੀ। ਤੇ ਇਸੇ ਮਾਇਆ ਨੇ ਅੱਜ ਸਿੱਖੀ ਦੀ ਥਾਂ ਸਿਆਸਤ ਦਾ ਬੁਰਜ ਉਸਾਰ ਦਿੱਤਾ ਹੈ ਅਤੇ ਇਹ ਬੁਰਜ ਨਿੱਤ ਦਿਨ ਉਚਾ ਹੋ ਰਿਹਾ ਹੈ। ਮਸਲਾ ਮਜ਼ਹਬ ਦਾ ਹੋਣ ਕਰ ਕੇ ਬਹੁਤ ਵਾਰ ਬਹੁਤ ਸਾਰੀਆਂ ਗੱਲਾਂ ਅਣਕਹੀਆਂ ਰਹਿ ਜਾਂਦੀਆਂ ਹਨ ਅਤੇ ਸਿਆਸਤਦਾਨ ਇਸੇ ਹਾਲਾਤ ਨੂੰ ਆਪਣੇ ਮੁਤਾਬਕ ਢਾਲ ਕੇ ਸਿੱਖੀ ਦੀਆਂ ਜੜ੍ਹਾਂ ਵਿਚ ਬੈਠ ਰਹੇ ਹਨ। ਇਹ ਸਿਲਸਿਲਾ ਇੰਨੇ ਮਹੀਨੇ, ਸੂਖਮ ਅਤੇ ਲੁਕਵੇਂ ਰੂਪ ਵਿਚ ਵਿਆਪਦਾ ਹੈ ਕਿ ਜਨ-ਸਾਧਾਰਨ ਨੂੰ ਇਸ ਬਾਰੇ ਭਿਣਕ ਤੱਕ ਨਹੀਂ ਪੈਂਦੀ। ਸਿੱਖ ਸਿਆਸਤ ਵਿਚ ਪਿਛਲੇ ਦਹਾਕਿਆਂ ਦੌਰਾਨ ਅਜਿਹਾ ਹੀ ਵਾਪਰਿਆ ਹੈ।
ਇਹੀ ਕਾਰਨ ਹੈ ਕਿ ਕਿਸੇ ਵੇਲੇ ਸੂਬੇ ਲਈ ਵੱਧ ਹੱਕਾਂ ਲਈ ਮਘੀ ਸਿਆਸਤ ਹੁਣ ਮਹਿਜ਼ ਯਾਦਗਾਰਾਂ ਤੱਕ ਹੀ ਸਿਮਟਦੀ ਜਾਪਦੀ ਹੈ ਅਤੇ ਹੁਣ ਹੋ ਰਹੀ ਇਸ ਸਿਆਸਤ ਦਾ ਸ਼ੋਰ ਇੰਨਾ ਜ਼ਿਆਦਾ ਹੈ ਕਿ 1984 ਵਿਚ ਹੋਏ ਇਕ ਹੋਰ ਕਤਲੇਆਮ ਦੀ ਯਾਦ ਵਿਚ ਬਣਾਈ ਜਾਣ ਵਾਲੀ ਯਾਦਗਾਰ ਦਾ ਕਿਸੇ ਨੂੰ ਚੇਤਾ ਵੀ ਨਹੀਂ ਹੈ। ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਚ ਨਵੰਬਰ 1984 ਵਿਚ 42 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਤਿੰਨ ਦਹਾਕਿਆਂ ਮਗਰੋਂ ਇਸ ਕਾਂਡ ਬਾਰੇ ਪਤਾ ਲੱਗਣ ਤੋਂ ਬਾਅਦ ਉਥੇ ਯਾਦਗਾਰ ਉਸਾਰਨ ਬਾਰੇ ਵੱਡੇ ਪੱਧਰ ਉਤੇ ਐਲਾਨ ਕੀਤਾ ਗਿਆ ਸੀ। ਅੱਜ ਤੱਕ ਉਥੇ ਯਾਦਗਾਰ ਦਾ ਕੋਈ ਨਾਮੋ-ਨਿਸ਼ਾਨ ਨਹੀਂ, ਨਾ ਹੀ ਕੋਈ ਕੰਮ ਸ਼ੁਰੂ ਹੋਇਆ ਹੈ। ਹਰਿਆਣਾ ਦੇ ਪ੍ਰਸੰਗ ਵਿਚ ਤਾਂ ਇਕ ਹੋਰ ਨੁਕਤਾ ਵੀ ਵਿਚਾਰਨ ਵਾਲਾ ਹੈ। ਹਰਿਆਣਾ ਦੇ ਸਿੱਖਾਂ ਦਾ ਅੱਛਾ-ਖਾਸਾ ਹਿੱਸਾ ਚਿਰਾਂ ਤੋਂ ਸੂਬੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਕਰ ਰਿਹਾ ਹੈ, ਪਰ ਪੰਜਾਬ ਲਈ ਵੱਧ ਹੱਕਾਂ ਦੀ ਗੱਲ ਕਰਨ ਵਾਲੀ ਧਿਰ-ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੇ ਸਿੱਖਾਂ ਨੂੰ ਇਹ ਹੱਕ ਦੇਣੇ ਵੀ ਵਾਜਬ ਨਹੀਂ ਸਮਝੇ। ਇਸ ਸਿਲਸਿਲੇ ਵਿਚ ਮਾਇਆ ਦਾ ਪ੍ਰਤਾਪ ਇਸ ਕਦਰ ਵਧਾਇਆ ਗਿਆ ਹੈ ਕਿ ਨਿਰੋਲ ਧਾਰਮਿਕ ਸੰਸਥਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਸਿਆਸੀ ਚੋਣਾਂ ਵਾਲੀ ਤਰਜ਼ ਉਤੇ ਲੜੀਆਂ ਗਈਆਂ। ਉਹੀ ਸਿਆਸੀ ਤਿਕੜਮਾਂ, ਉਹੀ ਦਾਈਏ, ਵੋਟਾਂ ਦੀ ਖਰੀਦੋ-ਫਰੋਖਤ ਵੀ ਉਹੀ ਅਤੇ ਉਹੀ ਬਾਹੂਬਲ! ਸਿਤਮਜ਼ਰੀਫੀ ਇਹ ਹੈ ਕਿ ਇਹ ਸਾਰਾ ਕੁਝ ਹੋਇਆ ਸਿੱਖੀ ਦੇ ਨਾਂ ਉਤੇ ਹੈ। ਸਿੱਖੀ ਦੇ ਨਾਂ ਉਤੇ ਕੀਤੀ ਜਾ ਰਹੀ ਇਹ ਨਿਰੋਲ ਸਿਆਸਤ ਗੁਰੂ-ਵਰੋਸਾਈ ਧਾਰਾ ਦੇ ਰਾਹ ਦਾ ਰੋੜਾ ਬਣ ਰਹੀ ਹੈ। ਸਿਆਸਤ, ਸੰਸਥਾਵਾਂ ਅਤੇ ਪ੍ਰਸ਼ਾਸਨ ਦੀਆਂ ਕੜੀਆਂ ਇੰਨੀਆਂ ਡੂੰਘੀਆਂ ਜੁੜ ਗਈਆਂ ਹਨ ਕਿ ਇਨ੍ਹਾਂ ਕੜੀਆਂ ਨੇ ਹੌਲੀ ਹੌਲੀ ਗੁਰਮੁਖਾਂ ਨੂੰ ਬਹੁਤ ਪਿਛਾਂਹ ਧੱਕ ਦਿੱਤਾ ਹੈ। ਇਸ ਲਈ ਅੱਜ ਦਾ ਅਹਿਮ ਅਤੇ ਅਸਲੀ ਮੁੱਦਾ ਇਨ੍ਹਾਂ ਗੁਰਮੁਖਾਂ ਦੀ ਬਹਾਲੀ ਦਾ ਹੈ; ਕਿਉਂਕਿ ਇਨ੍ਹਾਂ ਸਾਰੇ ਮੁੱਦਿਆਂ ਨਾਲ ਸਿੱਖੀ ਅਤੇ ਸਿਆਸਤ ਵਿਚਕਾਰਲੀ ਸੁੱਚਮ ਜੁੜੀ ਹੋਈ ਹੈ। ਇਸ ਸੁੱਚਮ ਨੂੰ ਸਲਾਮ ਕਹਿਣ ਦਾ ਪੈਂਡਾ ਵੀ ਬਹੁਤ ਬਿਖੜਾ ਅਤੇ ਮੁਸੀਬਤਾਂ ਭਰਿਆ ਹੈ, ਪਰ ਹੁਣ ਇਸ ਉਤੇ ਚੱਲਣ ਤੋਂ ਸਿਵਾ ਕੋਈ ਚਾਰਾ ਨਹੀਂ ਹੈ। ਹਿੰਦੀ ਦੇ ਬੜੇ ਸੰਵੇਦਨਸ਼ੀਲ ਸ਼ਾਇਰ ਮਰਹੂਮ ਦੁਸ਼ਿਅੰਤ ਕੁਮਾਰ ਦਾ ਸ਼ੇਅਰ ਹੈ: ਹੋ ਗਈ ਹੈ ਪੀੜ ਪਰਬਤ ਸੀ, ਪਿਘਲਨੀ ਚਾਹੀਏ/ਇਸ ਹਿਮਾਲਾ ਸੇ ਕੋਈ ਗੰਗਾ ਨਿਕਲਨੀ ਚਾਹੀਏ। ਸੱਚਮੁੱਚ ਕੋਝੀ ਸਿਆਸਤ ਨੇ ਸਿੱਖੀ ਦੇ ਨਿਰਮਲ ਪਾਣੀਆਂ ਵਿਚ ਬੇਵਜ੍ਹਾ ਹਲਚਲ ਮਚਾਈ ਹੋਈ ਹੈ। ਇਸ ਨਿਰਮਲਤਾ ਦੀ ਬਹਾਲੀ ਲਈ ਸਿੱਖੀ ਨਾਲ ਜੁੜੀਆਂ ਸੰਸਥਾਵਾਂ ਦਾ ਮੁਹਾਣ ਘੱਟੋ-ਘੱਟ ਇਕ ਵਾਰ ਤਾਂ ਸਿਆਸਤ ਤੋਂ ਮੋੜ ਕੇ ਸਿੱਖੀ ਵੱਲ ਲਿਜਾਣ ਦਾ ਤਰੱਦਦ ਹੋਣਾ ਚਾਹੀਦਾ ਹੈ। ਗੁਰਮੁਖਾਂ ਲਈ ਅੱਜ ਦੀ ਵੱਡੀ ਵੰਗਾਰ ਸ਼ਾਇਦ ਇਹੀ ਹੈ।

ਜ਼ਿਕਰਯੋਗ ਹੈ ਕਿ ਮਜੀਠਾ ਪੁਲਿਸ ਜ਼ਿਲ੍ਹੇ ਵਿਚ ਪੈਂਦੇ ਪਿੰਡ ਕਾਲਾ ਅਫਗਾਨਾ ਦੇ ਨੌਜਵਾਨ ਸੁਖਪਾਲ ਸਿੰਘ ਨੂੰ 13 ਅਗਸਤ, 1994 ਨੂੰ ਪੁਲਿਸ ਫੜ ਕੇ ਲੈ ਗਈ ਸੀ। ਘਰ ਵਾਲੇ ਕਈ ਦਿਨ ਲੱਭਦੇ-ਫਿਰਦੇ ਰਹੇ। ਪੁਲਿਸ ਅਧਿਕਾਰੀਆਂ ਨੂੰ ਵੀ ਮਿਲੇ ਪਰ ਕਿਧਰੋਂ ਵੀ ਕੋਈ ਅਤਾ-ਪਤਾ ਨਹੀਂ ਲੱਭਾ। ਇਸ ਸਮੇਂ ਖ਼ਬਰਾਂ ਛਪੀਆਂ ਕਿ ਰੋਪੜ ਜ਼ਿਲ੍ਹੇ ਵਿਚ ਹੋਏ ਇਕ ਪੁਲਿਸ ਮੁਕਾਬਲੇ ਵਿਚ ਨਾਮੀ ਖਾੜਕੂ ਗੁਰਨਾਮ ਸਿੰਘ ਬੰਡਾਲਾ ਮਾਰਿਆ ਗਿਆ ਹੈ।

ਇਸ ਮੁਕਾਬਲੇ ਵਿਚ ਦਿਖਾਈ ਕਥਿਤ ਬਹਾਦਰੀ ਬਦਲੇ ਉਸ ਸਮੇਂ ਤਾਇਨਾਤ ਡੀæਐਸ਼ਪੀæ ਰੋਪੜ ਪਰਮਰਾਜ ਸਿੰਘ ਉਮਰਾਨੰਗਲ ਨੂੰ ਇਨਾਮ ਵਜੋਂ ਨਗਦ ਰਾਸ਼ੀ, ਬਹਾਦਰੀ ਮੈਡਲ ਤੇ ਤਰੱਕੀ ਦੇ ਕੇ ਐਸ਼ਪੀæ ਬਣਾ ਦਿੱਤਾ ਗਿਆ ਹੈ ਪਰ ਕੁਝ ਸਮੇਂ ਬਾਅਦ ਦੱਸਿਆ ਕਿ ਮੁਕਾਬਲੇ ਵਿਚ ਮਾਰਿਆ ਖਾੜਕੂ ਗੁਰਨਾਮ ਸਿੰਘ ਬੰਡਾਲਾ ਬਟਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੁਖਪਾਲ ਸਿੰਘ ਦੇ ਮਾਪੇ ਉਸ ਸਮੇਂ ਤੋਂ ਹੀ ਵਿਲਕਦੇ ਫਿਰਦੇ ਹਨ ਕਿ ਮੁਕਾਬਲੇ ਵਿਚ ਮਾਰਿਆ ਗਿਆ ਵਿਅਕਤੀ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਹੀ ਪੁੱਤਰ ਸੀ ਜਿਸ ਨੂੰ ਪੁਲਿਸ ਘਰੋਂ ਗ੍ਰਿਫ਼ਤਾਰ ਕਰਕੇ ਲੈ ਗਈ ਸੀ।
ਵੀæਵੀæਆਈæਪੀਜ਼ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੋਹਫਾ ਕਿਥੋਂ ਤੇ ਕਦੋਂ ਕਿਸ ਤਰਫੋਂ ਦਿੱਤਾ ਗਿਆ ਅਤੇ ਉਸ ਦੀ ਭਾਰਤੀ ਕਰੰਸੀ ਵਿਚ ਬਾਜ਼ਾਰੀ ਕੀਮਤ ਕਿੰਨੀ ਹੈ। ਮਗਰੋਂ ਗ੍ਰਹਿ ਮੰਤਰਾਲੇ ਨੇ 27 ਜਨਵਰੀ 1999 ਨੂੰ ਸੋਧ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਅਨੁਸਾਰ ਜਿਸ ਵਿਦੇਸ਼ੀ ਤੋਹਫ਼ੇ ਦੀ ਕੀਮਤ ਪੰਜ ਹਜ਼ਾਰ ਤੋਂ ਘੱਟ ਹੈ, ਉਸ ਤੋਹਫ਼ੇ ਨੂੰ ਵੀæਵੀæਆਈæਪੀਜ਼æ ਆਪਣੇ ਕੋਲ ਰੱਖ ਸਕਦੇ ਹਨ।

Be the first to comment

Leave a Reply

Your email address will not be published.