ਲੋਕ ਰਾਜ ਦਾ ਭੂਸ਼ਣ!

ਟੱਕਰ ਲੱਗਦੀ ਜਦ ਨਾਲ ਹਕੂਮਤਾਂ ਦੇ, ਪਤਾ ਲੱਗਦਾ ਫੇਰ ਜਮੀਰ ਦਾ ਏ।
ਦੁੱਲਾ ‘ਕੱਲਾ ਈ ਹੁੰਦਾ ਏ ਅਣਖ ਵਾਲਾ, ਨਿਵ ਕੇ ਚੱਲਣਾ ਕੰਮ ਵਹੀਰ ਦਾ ਏ।
ਹੋਵੇ ਛੱਡਿਆ ਚਿੱਲੇ ‘ਤੇ ਚਾੜ੍ਹ ਕੇ ਜੋ, ਕਰਦਾ ਕੰਮ ‘ਟਵੀਟ’ ਉਹ ਤੀਰ ਦਾ ਏ।
ਪਰਦੇ ਕਪਟ ਨੇ ਜਿੰਨੇ ਵੀ ਹੋਣ ਪਾਏ, ਜਾਂਦਾ ਝੂਠਿਆਂ ਤਾਈਂ ਉਹ ਚੀਰਦਾ ਏ।
ਬੰਦਾ ਪਰਖੀਏ ਉਹਦੇ ਕਿਰਦਾਰ ਤੋਂ ਹੀ, ਕੱਦ-ਕਾਠ ਤੋਂ ਕਾਹਨੂੰ ਪਛਾਣੀਏ ਜੀ।
ਸੱਚ ਬੋਲਦੇ ਜਿਹੜੇ ‘ਪ੍ਰਸ਼ਾਂਤ’ ਵਾਂਗਰ, ਲੋਕ ਰਾਜ ਦੇ ‘ਭੂਸ਼ਣ’ ਉਹ ਜਾਣੀਏ ਜੀ!