ਚਰਚੇ ਰੋਜ ਅਖਬਾਰਾਂ ਵਿਚ ਘਪਲਿਆਂ ਦੇ, ਖਬਰਾਂ ਪੜ੍ਹਦਿਆਂ ਗਏ ਹਾਂ ਅੱਕ ਯਾਰੋ।
ਪੈਰ ਪੈਰ ‘ਤੇ ਚੋਰੀਆਂ-ਯਾਰੀਆਂ ਦੇ, ਪਰਦੇ ਕਿੰਨੇ ਕੁ ਲੈਣਗੇ ਢੱਕ ਯਾਰੋ।
ਚੌਂਹ ਕੁ ਦਿਨਾਂ ਲਈ ਚੌਧਰ ਜੇ ਹੱਥ ਆ ਜੇ, ਲੁੱਟਣ ਲੱਗਿਆਂ ਰੱਖਣ ਨਾ ਸ਼ੱਕ ਯਾਰੋ।
ਜਨਤਾ ਦੰਦੀਆਂ ਪੀਂਹਦਿਆਂ ਸੋਚਦੀ ਐ, ‘ਉਪਰ ਵਾਲਾ’ ਕਿਉਂ ਲੈਂਦਾ ਨਹੀਂ ਚੱਕ ਯਾਰੋ!
ਲੋਕੋ ਪਾ ਦਿਉ ਚੱਪਣੀ ਵਿਚ ਪਾਣੀ, ਡੋਬ ਲੈਣ ਇਹ ਆਪਣੇ ਨੱਕ ਯਾਰੋ।
ਫਿਲਮੀ ਐਕਟਰਾਂ, ਕ੍ਰਿਕਟਰਾਂ, ਲੀਡਰਾਂ ਨੇ, ਬੇਈਮਾਨੀ ‘ਤੇ ਬੰਨ੍ਹਿਆਂ ਲੱਕ ਯਾਰੋ!!
Leave a Reply