ਪਿਆਰ ਦੀ ਭਾਲ!

ਟੱਬਰ ਖਿਲਰ ਗਏ ਪਾਰ ਸਮੁੰਦਰਾਂ ਤੋਂ, ਸਭ ਦੇ ਦੁੱਖੜੇ ਆਪਣੇ ਆਪ ਦੇ ਨੇ।
ਜਿਹੜਾ ਰਹਿ ਗਿਆ ਦੇਸ ਦੇ ਵਿਚ ਪਿੱਛੇ, ਉਸ ਨੂੰ ਬਾਹਰਲੇ ‘ਸੁਰਗ’ ਵਿਚ ਜਾਪਦੇ ਨੇ।
ਮੁਖੀਆ ਰਿਹਾ ਪਰਿਵਾਰ ਦਾ ਇਕ ਕੋਈ ਨਾ, ਵੱਖੋ ਵੱਖਰੀਆਂ ‘ਸੁਰਾਂ’ ਅਲਾਪਦੇ ਨੇ।
ਨਿੱਘ ਮੁੱਕਿਆ ਨੇੜਲੇ ਰਿਸ਼ਤਿਆਂ ਦਾ, ਗਰਜਾਂ ਨਾਲ ਇਕ-ਦੂਜੇ ਨੂੰ ‘ਮਾਪਦੇ’ ਨੇ।
ਹੱਸਣ ਖੇਡਣ ਲਈ ਮਾਰਦੇ ਰਹਿਣ ਠੂੰਗੇ, ਕਾਰਟੂਨ ਜਿਹੀ ਬਣੀ ‘ਸਮਾਈਲ’ ਵਿਚੋਂ।
ਸਕੇ-ਸੋਧਰੇ ਤਿਆਗ ਕੇ ਭਾਲ ਰਹੇ ਨੇ, ਲੋਕੀਂ ਅੱਜ ਦੇ ਪਿਆਰ ਮੋਬਾਈਲ ਵਿਚੋਂ!