ਚੰਡੀਗੜ੍ਹ: ਅਠਾਰਾਂ ਸਾਲ ਲੰਘਣ ਦੇ ਬਾਅਦ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫਗਾਨਾ ਦੇ ਵਸਨੀਕ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕੀਤੇ ਆਪਣੇ ਪੁੱਤਰ ਸੁਖਪਾਲ ਸਿੰਘ ਬਾਰੇ ਨਿਆਂ ਹਾਸਲ ਕਰਨ ਲਈ ਦਰ-ਦਰ ਭਟਕਦੇ ਫਿਰ ਰਹੇ ਹਨ। ਹੁਣ ਉਨ੍ਹਾਂ ਨੇ ‘ਮਾਝਾ ਐਕਸ-ਸਰਵਿਸਮੈਨ ਮਨੁੱਖੀ ਅਧਿਕਾਰ ਫਰੰਟ’ ਨਾਲ ਮਿਲ ਕੇ 14 ਮਈ, 2013 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ 1994 ਵਿਚ ਰੋਪੜ ਵਿਚ ਤਤਕਾਲੀ ਡੀæਐਸ਼ਪੀæ ਪਰਮਰਾਜ ਸਿੰਘ ਉਮਰਾਨੰਗਲ ਦੀ ਅਗਵਾਈ ਵਿਚ ਹੋਏ ਪੁਲਿਸ ਮੁਕਾਬਲੇ, ਉਮਰਾਨੰਗਲ ਨੂੰ ਮਿਲੀਆਂ ਤਰੱਕੀਆਂ ਤੇ ਇਸ ਮੁਕਾਬਲੇ ਵਿਚ ਮਾਰੇ ਅਸਲ ਵਿਅਕਤੀ ਦੀ ਪਛਾਣ ਲਈ ਸੀæਬੀæਆਈæ ਜਾਂ ਕਿਸੇ ਵੀ ਹੋਰ ਆਜ਼ਾਦ ਏਜੰਸੀ ਤੋਂ ਜਾਂਚ ਕਰਵਾਏ ਜਾਣ ਦਾ ਹੁਕਮ ਜਾਰੀ ਕੀਤਾ ਜਾਵੇ।
ਸੁਖਪਾਲ ਸਿੰਘ ਦੀ ਪਤਨੀ ਵਿਧਵਾ ਦਲਬੀਰ ਕੌਰ, ਪਿਤਾ ਜਗੀਰ ਸਿੰਘ ਤੇ ਫਰੰਟ ਦੇ ਮੁਖੀ ਕਰਨਲ ਜੀæਐਸ਼ ਸੰਧੂ ਨੇ ਦਾਇਰ ਪਟੀਸ਼ਨ ਵਿਚ ਕਿਹਾ ਕਿ 1994 ਨੂੰ ਬਣਾਇਆ ਗਿਆ ਪੁਲਿਸ ਮੁਕਾਬਲਾ ਖੁਦ ਪੁਲਿਸ ਦੇ ਰਿਕਾਰਡ ਮੁਤਾਬਕ ਹੀ ਝੂਠਾ ਸੀ ਕਿਉਂਕਿ ਇਸ ਮੁਕਾਬਲੇ ਵਿਚ ਮਾਰਿਆ ਗਿਆ ਖਾੜਕੂ ਆਗੂ ਗੁਰਨਾਮ ਸਿੰਘ ਬੰਡਾਲਾ ਕੁਝ ਸਾਲਾਂ ਬਾਅਦ ਪੁਲਿਸ ਨੇ ਖੁਦ ਗ੍ਰਿਫ਼ਤਾਰ ਕਰ ਲਿਆ ਸੀ ਤੇ ਕਈ ਸਾਲ ਜੇਲ੍ਹ ਵਿਚ ਰਿਹਾ ਹੈ। ਉਨ੍ਹਾਂ ਸਵਾਲ ਉਠਾਇਆ ਹੈ ਕਿ ਇਸ ਝੂਠੇ ਮੁਕਾਬਲੇ ਵਿਚ ਉਸ ਸਮੇਂ ਰੋਪੜ ਦੇ ਡੀæਐਸ਼ਪੀæ ਪਰਮਰਾਜ ਸਿੰਘ ਉਮਰਾਨੰਗਲ ਨੂੰ ਮਿਲਿਆ ਨਗਦ ਇਨਾਮ, ਬਹਾਦਰੀ ਮੈਡਲ ਤੇ ਤਰੱਕੀ ਕਿਵੇਂ ਜਾਇਜ਼ ਹੈ? ਸਵਾਲ ਇਹ ਵੀ ਹੈ ਕਿ ਜੇਕਰ ਮਰਨ ਵਾਲਾ ਵਿਅਕਤੀ ਬੰਡਾਲਾ ਨਹੀਂ ਸੀ ਤਾਂ ਫਿਰ ਹੋਰ ਕੌਣ ਸੀ? ਉਨ੍ਹਾਂ ਕਿਹਾ ਹੈ ਕਿ ਰੋਪੜ ਮੁਕਾਬਲੇ ਵਿਚ ਮਾਰਿਆ ਗਿਆ ਵਿਅਕਤੀ ਅਸਲ ਵਿਚ ਘਰੋਂ ਚੁੱਕ ਕੇ ਲਿਆਂਦਾ ਗਿਆ ਸੁਖਪਾਲ ਸਿੰਘ ਕਾਲਾ ਅਫਗਾਨਾ ਸੀ।
ਪਟੀਸ਼ਨ ਵਿਚ ਦੱਸਿਆ ਗਿਆ ਹੈ ਕਿ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਨਿਆਂ ਦੇਣ ਦੀ ਬਜਾਏ ਧੋਖਾ ਦਿੱਤਾ ਹੈ। ਪਟੀਸ਼ਨ ਵਿਚ ਪੰਜਾਬ ਸਰਕਾਰ ਦੇ ਰੋਲ ‘ਤੇ ਵੀ ਸਖ਼ਤ ਇਤਰਾਜ਼ ਉਠਾਉਂਦਿਆਂ ਕਿਹਾ ਗਿਆ ਹੈ ਕਿ ਇਕ ਪਾਸੇ ਪਰਮਰਾਜ ਸਿੰਘ ਵਿਰੁੱਧ ਝੂਠੇ ਮੁਕਾਬਲੇ ਦੀ ਜਾਂਚ ਚੱਲ ਰਹੀ ਹੈ ਤੇ ਪੂਰੇ ਤਿੰਨ ਸਾਲ ਬਾਅਦ 2010 ਵਿਚ ਡੀæਆਈæਜੀæ ਵਜੋਂ ਤਰੱਕੀ ਤੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਗਈ।
ਜ਼ਿਕਰਯੋਗ ਹੈ ਕਿ ਮਜੀਠਾ ਪੁਲਿਸ ਜ਼ਿਲ੍ਹੇ ਵਿਚ ਪੈਂਦੇ ਪਿੰਡ ਕਾਲਾ ਅਫਗਾਨਾ ਦੇ ਨੌਜਵਾਨ ਸੁਖਪਾਲ ਸਿੰਘ ਨੂੰ 13 ਅਗਸਤ, 1994 ਨੂੰ ਪੁਲਿਸ ਫੜ ਕੇ ਲੈ ਗਈ ਸੀ। ਘਰ ਵਾਲੇ ਕਈ ਦਿਨ ਲੱਭਦੇ-ਫਿਰਦੇ ਰਹੇ। ਪੁਲਿਸ ਅਧਿਕਾਰੀਆਂ ਨੂੰ ਵੀ ਮਿਲੇ ਪਰ ਕਿਧਰੋਂ ਵੀ ਕੋਈ ਅਤਾ-ਪਤਾ ਨਹੀਂ ਲੱਭਾ। ਇਸ ਸਮੇਂ ਖ਼ਬਰਾਂ ਛਪੀਆਂ ਕਿ ਰੋਪੜ ਜ਼ਿਲ੍ਹੇ ਵਿਚ ਹੋਏ ਇਕ ਪੁਲਿਸ ਮੁਕਾਬਲੇ ਵਿਚ ਨਾਮੀ ਖਾੜਕੂ ਗੁਰਨਾਮ ਸਿੰਘ ਬੰਡਾਲਾ ਮਾਰਿਆ ਗਿਆ ਹੈ।
ਇਸ ਮੁਕਾਬਲੇ ਵਿਚ ਦਿਖਾਈ ਕਥਿਤ ਬਹਾਦਰੀ ਬਦਲੇ ਉਸ ਸਮੇਂ ਤਾਇਨਾਤ ਡੀæਐਸ਼ਪੀæ ਰੋਪੜ ਪਰਮਰਾਜ ਸਿੰਘ ਉਮਰਾਨੰਗਲ ਨੂੰ ਇਨਾਮ ਵਜੋਂ ਨਗਦ ਰਾਸ਼ੀ, ਬਹਾਦਰੀ ਮੈਡਲ ਤੇ ਤਰੱਕੀ ਦੇ ਕੇ ਐਸ਼ਪੀæ ਬਣਾ ਦਿੱਤਾ ਗਿਆ ਹੈ ਪਰ ਕੁਝ ਸਮੇਂ ਬਾਅਦ ਦੱਸਿਆ ਕਿ ਮੁਕਾਬਲੇ ਵਿਚ ਮਾਰਿਆ ਖਾੜਕੂ ਗੁਰਨਾਮ ਸਿੰਘ ਬੰਡਾਲਾ ਬਟਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੁਖਪਾਲ ਸਿੰਘ ਦੇ ਮਾਪੇ ਉਸ ਸਮੇਂ ਤੋਂ ਹੀ ਵਿਲਕਦੇ ਫਿਰਦੇ ਹਨ ਕਿ ਮੁਕਾਬਲੇ ਵਿਚ ਮਾਰਿਆ ਗਿਆ ਵਿਅਕਤੀ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਹੀ ਪੁੱਤਰ ਸੀ ਜਿਸ ਨੂੰ ਪੁਲਿਸ ਘਰੋਂ ਗ੍ਰਿਫ਼ਤਾਰ ਕਰਕੇ ਲੈ ਗਈ ਸੀ।
ਵੀæਵੀæਆਈæਪੀਜ਼ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੋਹਫਾ ਕਿਥੋਂ ਤੇ ਕਦੋਂ ਕਿਸ ਤਰਫੋਂ ਦਿੱਤਾ ਗਿਆ ਅਤੇ ਉਸ ਦੀ ਭਾਰਤੀ ਕਰੰਸੀ ਵਿਚ ਬਾਜ਼ਾਰੀ ਕੀਮਤ ਕਿੰਨੀ ਹੈ। ਮਗਰੋਂ ਗ੍ਰਹਿ ਮੰਤਰਾਲੇ ਨੇ 27 ਜਨਵਰੀ 1999 ਨੂੰ ਸੋਧ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਅਨੁਸਾਰ ਜਿਸ ਵਿਦੇਸ਼ੀ ਤੋਹਫ਼ੇ ਦੀ ਕੀਮਤ ਪੰਜ ਹਜ਼ਾਰ ਤੋਂ ਘੱਟ ਹੈ, ਉਸ ਤੋਹਫ਼ੇ ਨੂੰ ਵੀæਵੀæਆਈæਪੀਜ਼æ ਆਪਣੇ ਕੋਲ ਰੱਖ ਸਕਦੇ ਹਨ।
Leave a Reply