ਵਾਸ਼ਿੰਗਟਨ: ਅਮਰੀਕਾ ਵਿਚ ਸਿੱਖਾਂ, ਹਿੰਦੂਆਂ ਤੇ ਅਰਬਾਂ ਉਪਰ ਹੋਣ ਵਾਲੇ ਨਸਲੀ ਹਮਲਿਆਂ ਦੀ ਪੜਤਾਲ ਹੁਣ ਸੰਘੀ ਜਾਂਚ ਏਜੰਸੀ (ਐਫਬੀਆਈ) ਕਰੇਗੀ। ਐਫਬੀਆਈ ਦੇ ਕੰਮ ਕਾਜ ਵਿਚ ਤਬਦੀਲੀ 2015 ਤੋਂ ਲਾਗੂ ਹੋਵੇਗੀ। ਹੁਣ ਤੱਕ ਐਫਬੀਆਈ ਨੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਹੋਏ ਨਸਲੀ ਵਿਤਕਰੇ ਦੇ ਅਪਰਾਧਾਂ ਨੂੰ ਲੈ ਕੇ ਕੋਈ ਵੇਰਵੇ ਇਕੱਤਰ ਨਹੀਂ ਕੀਤੇ ਤੇ ਨਾ ਹੀ ਇਨ੍ਹਾਂ ‘ਤੇ ਨਿਗਰਾਨੀ ਰੱਖੀ ਹੈ। ਕੈਲੀਫੋਰਨੀਆ, ਫਲੋਰੀਡਾ, ਨਿਊਯਾਰਕ, ਵਾਸ਼ਿੰਗਟਨ ਤੇ ਵਿਸਕਾਨਸਿਨ ਵਿਚ ਸਿੱਖਾਂ ਨੂੰ ਨਿਸ਼ਾਨਾ ²ਬਣਾਇਆ ਜਾਂਦਾ ਰਿਹਾ ਹੈ। ਇਸ ਲਈ ਸਿੱਖਾਂ ਵੱਲੋਂ ਕਾਫੀ ਸਮੇਂ ਤੋਂ ਇਸ ਬਾਰੇ ਮੰਗ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਵੱਲੋਂ ਇਸ ਬਾਰੇ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਸਿੱਖਾਂ, ਹਿੰਦੂਆਂ ਤੇ ਅਰਬ ਲੋਕਾਂ ‘ਤੇ ਕਾਫੀ ਸਾਲਾਂ ਤੋਂ ਨਸਲੀ ਹਮਲੇ ਹੋ ਰਹੇ ਹਨ ਪਰ 9/11 ਦੇ ਹਮਲੇ ਮਗਰੋਂ ਇਨ੍ਹਾਂ ਵਿਚ ਬੇਹੱਦ ਵਾਧਾ ਹੋਇਆ ਹੈ।
ਮਨੁੱਖੀ ਅਧਿਕਾਰਾਂ ਬਾਰੇ ਸੰਗਠਨਾਂ ਤੇ ਸੰਸਦ ਮੈਂਬਰਾਂ ਵੱਲੋਂ ਚਲਾਈ ਲਗਾਤਾਰ ਮੁਹਿੰਮ ਦੇ ਦਬਾਅ ਮਗਰੋਂ ਐਫਬੀਆਈ ਸਲਾਹਕਾਰ ਨੀਤੀ ਬੋਰਡ ਨੇ ਬੀਤੇ ਦਿਨ ਇਹ ਗੱਲ ਮੰਨ ਲਈ ਕਿ ਸਿੱਖਾਂ, ਹਿੰਦੂਆਂ ਤੇ ਅਰਬ ਲੋਕਾਂ ਖਿਲਾਫ ਦੇਸ਼ ਵਿਚ ਹੋ ਰਹੇ ਨਸਲੀ ਹਮਲਿਆਂ ਦੀ ਪੜਤਾਲ ਐਫਬੀਆਈ ਕਰੇਗੀ। ਮੀਟਿੰਗ ਵਿਚ ਫੈਸਲਾ ਹੋਇਆ ਕਿ ਐਫਬੀਆਈ ਨਸਲੀ ਹਮਲਿਆਂ ਬਾਰੇ ਆਪਣੇ ਰਿਕਾਰਡ ਵਿਚ ਇਨ੍ਹਾਂ ਨੂੰ ਦਰਜ ਕਰੇਗੀ। ਹੁਣ ਤਕ ਐਫਬੀਆਈ ਆਪਣੇ ਰਿਕਾਰਡ ਵਿਚ ਇਨ੍ਹਾਂ ਫਿਰਕਿਆਂ ਦੇ ਲੋਕਾਂ ਉਪਰ ਹੋ ਰਹੇ ਨਸਲੀ ਹਮਲਿਆਂ ਦਾ ਰਿਕਾਰਡ ਨਹੀਂ ਸੀ ਰੱਖਦੀ।
ਸਿੱਖਾਂ ਉਪਰ ਹਾਲ ਹੀ ਦੇ ਸਾਲਾਂ ਦੌਰਾਨ ਕੈਲੀਫੋਰਨੀਆ, ਫਲੋਰਿਡਾ, ਨਿਊਯਾਰਕ, ਵਾਸ਼ਿੰਗਟਨ ਦੇ ਨਾਲ-ਨਾਲ ਓਕ ਕਰੀਕ (ਵਿਸਕਾਨਸਿਨ) ਵਿਚ ਵੱਡੇ ਹਮਲੇ ਹੋਏ। ਬੀਤੇ ਸਾਲ ਅਗਸਤ ਵਿਚ ਤਾਂ ਇਕ ਹਮਲਾਵਰ ਨੇ ਓਕ ਕਰੀਕ ਦੇ ਗੁਰਦੁਆਰੇ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਛੇ ਸਿੱਖਾਂ ਨੂੰ ਮਾਰ ਦਿੱਤਾ ਸੀ। ਦਸੰਬਰ ਵਿਚ ਨਿਊਯਾਰਕ ਸਿਟੀ ਦੇ ਸਬਵੇਅ ਟਰੈਕ ‘ਤੇ ਇਕ ਹਿੰਦੂ ਔਰਤ ਨੂੰ ਗੋਰੇ ਨੇ ਧੱਕਾ ਦੇ ਕੇ ਮਾਰ ਦਿੱਤਾ ਸੀ। ਇਸ ਵੇਲੇ ਅਮਰੀਕਾ ਵਿਚ ਪੰਜ ਲੱਖ ਸਿੱਖ, 23 ਲੱਖ ਹਿੰਦੂ ਤੇ 35 ਲੱਖ ਅਰਬ ਲੋਕ ਰਹਿ ਰਹੇ ਹਨ।
ਐਫਬੀਆਈ ਸਲਾਹਕਾਰ ਬੋਰਡ ਦੇ ਫੈਸਲੇ ਦਾ ਅਮਰੀਕੀ ਸੰਸਦ ਮੈਂਬਰਾਂ ਨੇ ਸਵਾਗਤ ਕੀਤਾ ਹੈ। ਖਾਸ ਤੌਰ ‘ਤੇ ਅਮੀਬੇਰਾ, ਤੁਲਸੀ ਗਬਾਰਡ, ਮਾਈਕ ਹਾਂਡਾ ਤੇ ਜੋਏ ਕਰਾਉਲ ਨੇ ਇਸ ਨੂੰ ਦੇਰ ਆਇਦ ਦਰੁਸਤ ਆਇਦ ਫੈਸਲਾ ਕਰਾਰ ਦਿੱਤਾ ਹੈ। ਇਨ੍ਹਾਂ ਨੇ ਇਸ ਲਈ ਕਾਫੀ ਜ਼ੋਰ ਲਗਾਇਆ ਹੋਇਆ ਸੀ। ਹਾਲ ਹੀ ਦੌਰਾਨ ਬਣੇ ਅਮਰੀਕੀ ਕਾਂਗਰਸ ਸਿੱਖ ਮਿੱਤਰ ਮੰਡਲ ਨੇ ਵੀ ਇਸ ਨੂੰ ਸਹੀ ਕਦਮ ਕਰਾਰ ਦਿੱਤਾ ਹੈ।
ਉਧਰ, ਭਾਰਤੀ-ਅਮਰੀਕੀ ਭਾਈਚਾਰੇ ਨੇ ਅਮਰੀਕਾ ਵਿਚ ਸਿੱਖਾਂ ਤੇ ਹਿੰਦੂਆਂ ਵਿਰੁੱਧ ਹੁੰਦੇ ਨਸਲੀ ਅਪਰਾਧਾਂ ਦਾ ਖੁਰਾਖੋਜ ਨੱਪਣ ਦੀ ਐਫਬੀਆਈ ਵੱਲੋਂ ਕੀਤੀ ਗਈ ਸਿਫਾਰਸ਼ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਹ ਸਹੀ ਦਿਸ਼ਾ ਵਿਚ ਪੁੱਟਿਆ ਗਿਆ ਪਹਿਲਾ ਕਦਮ ਹੈ।
ਕਾਂਗਰਸ ਦੇ ਵਰਤਮਾਨ ਪ੍ਰਤੀਨਿਧ ਸਦਨ ਵਿਚ ਇਕੋ ਇਕ ਭਾਰਤੀ-ਅਮਰੀਕੀ ਅਮੀਬੇਰਾ ਨੇ ਕਿਹਾ ਕਿ ਅਜਿਹੇ ਅਪਰਾਧਾਂ ਦਾ ਪਤਾ ਕਰਕੇ ਉਨ੍ਹਾਂ ਦੇ ਕਾਰਨਾਂ ਦਾ ਖੁਰਾਖੋਜ ਲੱਭਣ ਦਾ ਇਹ ਮੁੱਢਲਾ ਉਪਰਾਲਾ ਚੰਗਾ ਹੈ।
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਐਫਬੀਆਈ ਬੜੀ ਤੇਜ਼ੀ ਨਾਲ ਬੋਰਡ ਦੀਆਂ ਸਿਫਾਰਸ਼ਾਂ ‘ਤੇ ਅਮਲ ਕਰਦਿਆਂ ਅਜਿਹੇ ਅਨਸਰਾਂ ਤੇ ਅਪਰਾਧੀਆਂ ਦਾ ਲੇਖਾ-ਜੋਖਾ ਕਰੇਗੀ। ਹਿੰਦੂ ਅਮਰੀਕਨ ਫਾਊੂਂਡੇਸ਼ਨ ਨੇ ਵੀ ਇਸ ਸਿਫਾਰਸ਼ ਦਾ ਸਵਾਗਤ ਕੀਤਾ ਹੈ। -m%��ugXE�� ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਉਸ ਅਨੁਸਾਰ ਹਰ ਵੀæਵੀæਆਈæਪੀਜ਼ ਨੂੰ ਵਿਦੇਸ਼ ਯਾਤਰਾ ਦੌਰਾਨ ਮਿਲਣ ਵਾਲੇ ਤੋਹਫ਼ਿਆਂ ਦੀ ਸੂਚਨਾ 30 ਦਿਨਾਂ ਵਿੱਚ ਦੇਣੀ ਹੁੰਦੀ ਹੈ ਤੇ ਸੂਚਨਾ ਦੇਣ ਤੋਂ 30 ਦਿਨਾਂ ਦੇ ਅੰਦਰ ਅੰਦਰ ਮਿਲੇ ਵਿਦੇਸ਼ੀ ਤੋਹਫ਼ੇ ਨੂੰ ਸਰਕਾਰੀ ਤੋਸ਼ਾਖਾਨਾ ਵਿਚ ਜਮ੍ਹਾਂ ਕਰਾਇਆ ਜਾਣਾ ਹੁੰਦਾ ਹੈ।
ਵੀæਵੀæਆਈæਪੀਜ਼ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੋਹਫਾ ਕਿਥੋਂ ਤੇ ਕਦੋਂ ਕਿਸ ਤਰਫੋਂ ਦਿੱਤਾ ਗਿਆ ਅਤੇ ਉਸ ਦੀ ਭਾਰਤੀ ਕਰੰਸੀ ਵਿਚ ਬਾਜ਼ਾਰੀ ਕੀਮਤ ਕਿੰਨੀ ਹੈ। ਮਗਰੋਂ ਗ੍ਰਹਿ ਮੰਤਰਾਲੇ ਨੇ 27 ਜਨਵਰੀ 1999 ਨੂੰ ਸੋਧ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਅਨੁਸਾਰ ਜਿਸ ਵਿਦੇਸ਼ੀ ਤੋਹਫ਼ੇ ਦੀ ਕੀਮਤ ਪੰਜ ਹਜ਼ਾਰ ਤੋਂ ਘੱਟ ਹੈ, ਉਸ ਤੋਹਫ਼ੇ ਨੂੰ ਵੀæਵੀæਆਈæਪੀਜ਼æ ਆਪਣੇ ਕੋਲ ਰੱਖ ਸਕਦੇ ਹਨ।
Leave a Reply