ਸਮਾਜਕ ਜੋੜ ਦਾ ਟੁੱਟ ਗਿਆ ਲੱਕ ਬੇਲੀ

ਕਰੋਨਾ ਕਹਿਰ ਨੇ ਜੀਵਨ ਢੰਗ ਬਦਲੇ, ਮਸ਼ਕਿਲ ਵਿਚ ਹਨ ਫਸੇ ਪਏ ਲੋਕ ਬੇਲੀ।
ਘਰ ਵਿਚ ਬੈਠਾ ਵੀ ਕੋਈ ਤਨਖਾਹ ਲੈਂਦਾ, ਕਿਸੇ ਦੇ ਲੱਗੀ ਰੁਜ਼ਗਾਰ ਲਈ ਰੋਕ ਬੇਲੀ।
ਜਾਣਾ ਕਰਨ ਡਿਊਟੀ ਕੋਈ ਔਖ ਕਹਿੰਦਾ, ਲੱਗ ਜਾਏ ਰੋਗ ਦੀ ਕਿਤੋਂ ਨਾ ਜੋਕ ਬੇਲੀ।
ਨਿਕਲਦਾ ਘਰੋਂ ਵੀ ਕੋਈ ਆ ਡਰੀ ਜਾਂਦਾ, ਸਕਦਾ ਪੁਲਸੀਆ ਕਿਤੇ ਕੋਈ ਟੋਕ ਬੇਲੀ।
ਉਤੋਂ ਚਿਹਰਿਆਂ ਦੇ ਰੌਣਕ ਗਾਇਬ ਹੋਈ, ਮੁਸਕਰਾਹਟ ਮਾਸਕਾਂ ਨੇ ਛੱਡੀ ਢੱਕ ਬੇਲੀ।
ਮੇਲ ਮਿਲਾਪ ਤੇ ਸਾਂਝ ਹੈ ਖਤਮ ਹੋ ਗਈ, ਸਮਾਜਕ ਜੋੜ ਦਾ ਟੁੱਟ ਗਿਆ ਲੱਕ ਬੇਲੀ।