ਬਹੁਤਾ ਕਰਮੁ ਲਿਖਿਆ ਨਾ ਜਾਇ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਅਜੋਕਾ ਸਿੱਖ ਸਿੱਖੀ ਨੂੰ ਦਿਲੋਂ, ਜਾਨੋਂ ਪਿਆਰ ਕਰਦਾ ਹੈ। ਉਹ ਇਸ ਨੂੰ ਇਕ ਧਰਮ ਮੰਨਦਾ ਹੈ। ਆਪਣੇ ਧਰਮ ਵਿਚ ਪੱਕਾ ਰਹਿਣ ਨੂੰ ਉਹ ਆਪਣਾ ਸਰਬਉਚ ਫਰਜ ਸਮਝਦਾ ਹੈ। ਇਸ ਦੇ ਸਤਿਕਾਰ ਵਿਚ ਉਹ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਆਪਣੇ ਧਰਮ ਵਿਚ ਯਕੀਨ ਰੱਖਣ ਵੇਲੇ ਉਹ ਬਹੁਤਾ ਕਰ ਕੇ ਦੂਜੇ ਧਰਮਾਂ ਦੀ ਮਿਸਾਲ ‘ਤੇ ਅਮਲ ਕਰਦਾ ਹੈ। ਉਨ੍ਹਾਂ ਵਾਂਗੂੰ ਇਸ ਨੂੰ ਵੱਖ ਤੇ ਨਿਵੇਕਲਾ ਸਮਝਦਾ ਹੈ, ਉਨ੍ਹਾਂ ਵਾਂਗੂੰ ਹੀ ਇਸ ਵਿਚ ਡੂੰਘਾ ਯਕੀਨ ਦਰਸਾਉਂਦਾ ਹੈ ਤੇ ਦੁਨੀਆਂ ਦਾ ਸਭ ਤੋਂ ਲੋਕਪ੍ਰਿਅ ਧਰਮ ਬਣਾਉਣਾ ਚਾਹੁੰਦਾ ਹੈ।

ਉਹ ਉਨ੍ਹਾਂ ਵਾਂਗੂੰ ਹੀ ਇਸ ਨੂੰ ਫੈਲਾਉਣਾ ਚਾਹੁੰਦਾ ਹੈ ਤੇ ਉਨ੍ਹਾਂ ਵਾਂਗੂੰ ਹੀ ਸਾਥੀ ਸ਼ਰਧਾਲੂਆਂ ਦੇ ਇਸ ਨਾਲ ਜੁੜੇ ਰਹਿਣ ਬਾਰੇ ਚਿੰਤਿਤ ਰਹਿੰਦਾ ਹੈ। ਸਭ ਪੁਰਾਣੇ ਧਰਮ ਆਪਣੇ ਦੁਆਲੇ ਇਕ ਸਭਿਆਚਾਰਕ ਵਾਤਾਵਰਣ ਭਾਵ ਜੀਵਨ ਢੰਗ ਸਿਰਜ ਕੇ ਰੱਖਦੇ ਸਨ ਤਾਂ ਜੋ ਸ਼ਰਧਾਲੂ ਇਸ ਦੀਆਂ ਬਹੁ-ਪੱਖੀ ਪਕੜਾਂ ਵਿਚ ਬੰਨੇ ਰਹਿਣ ਤੇ ਕੋਈ ਛੱਡ ਕੇ ਬਾਹਰ ਨਾ ਜਾਵੇ। ਸਿੱਖ ਧਰਮ ਦੁਆਲੇ ਵੀ ਅਜਿਹਾ ਹੀ ਸਭਿਆਚਾਰ ਬਣਿਆ ਹੋਇਆ ਹੈ, ਜਿਸ ਦਾ ਸਭ ਸਿੱਖ ਉਚੇਚੇ ਧਿਆਨ ਨਾਲ ਪਾਲਣ ਕਰਦੇ ਹਨ।
ਪਰ ਇੱਦਾਂ ਕਰਦਿਆਂ ਅਜੋਕੇ ਸਿੱਖ ਕਈ ਨਿਰਾਧਾਰ ਧਾਰਨਾਵਾਂ ਤੇ ਸੰਕਿਆਂ ਵਿਚ ਘਿਰ ਗਏ ਹਨ। ਪਹਿਲਾ ਇਹ ਕਿ ਸਿੱਖੀ ਇਕ ਧਰਮ ਹੈ ਤੇ ਇਸ ਨੂੰ ਚਲਾਉਣ ਵਾਲਾ ਗੁਰੂ ਨਾਨਕ ਭਗਤੀ ਮਾਰਗ ਦਾ ਪ੍ਰਸਿੱਧ ਪੈਰੋਕਾਰ ਸੀ। ਉਹ ਸਮਝਦੇ ਸਨ ਕਿ ਇਸ ਧਰਮ ਨੂੰ ਸਥਾਪਤ ਕਰਕੇ ਗੁਰੂ ਸਾਹਿਬ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਰਾਹੀਂ ਭੁੱਲੀ ਲੁਕਾਈ ਨੂੰ ਤਾਰਨਾ ਚਾਹੁੰਦੇ ਸਨ। ਦੂਜਾ ਇਹ ਕਿ ਦੁਆਲੇ ਦੀਆਂ ਕਈ ਸਿੱਖ ਵਿਰੋਧੀ ਸ਼ਕਤੀਆਂ ਇਸ ਨੂੰ ਹੌਲੀ ਹੌਲੀ ਢਾਅ ਲਾਉਣ ਦਾ ਕੰਮ ਕਰ ਰਹੀਆਂ ਹਨ ਤੇ ਉਹ ਇਕ ਦਿਨ ਇਸ ਦੀ ਵਿਲੱਖਣ ਹੋਂਦ ਨੂੰ ਮਿਟਾ ਕੇ ਆਪਣੇ ਵਿਚ ਮਿਲਾ ਲੈਣਗੀਆਂ। ਆਪਣੀ ਵੱਖਰੀ ਵਿਚਾਰਧਾਰਾ ਤੇ ਵੱਖਰੀ ਪਛਾਣ ਨੂੰ ਬਚਾਉਣ ਲਈ ਉਹ ਹਿੰਦੂਵਾਦ ਅਤੇ ਮਾਰਕਸਵਾਦ ਤੋਂ ਵਿਸ਼ੇਸ਼ ਤੌਰ ‘ਤੇ ਸੁਚੇਤ ਰਹਿੰਦੇ ਹਨ ਤੇ ਲਗਦੇ ਵਾਹ ਇਨ੍ਹਾਂ ਦੀ ਨਿੰਦਾ ਕਰਦੇ ਹਨ। ਤੀਜਾ ਵਹਿਮ ਇਹ ਕਿ ਸਿੱਖੀ ਨੂੰ ਰਾਜਨੀਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹ ਸਿੱਖੀ ਨੂੰ ਰਾਜਨੀਤੀ ਨਾਲ ਜੋੜ ਕੇ ਦੇਖਦੇ ਹਨ ਤੇ ਇਸ ਦੇ ਨਿਰਣੇ ਰਾਜਨੀਤਕ ਪ੍ਰਸਥਿਤੀਆਂ ਅਨੁਸਾਰ ਲੈਂਦੇ ਹਨ। ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਦੀ ਸੋਚ ਵਿਚ ਇਹ ਫਿਕਰ ਕਈ ਹੋਰ ਪਰਾਈਆਂ ਧਾਰਨਾਵਾਂ ਵਾਂਗ ਪੱਕਾ ਘਰ ਕਰ ਗਏ ਹਨ। ਇਸ ਲਈ ਜਿਸ ਸਥਾਨ ‘ਤੇ ਉਹ ਚਲਦੇ ਚਲਾਉਂਦੇ ਆ ਪਹੁੰਚੇ ਹਨ, ਉਥੋਂ ਗੁਰੂ ਨਾਨਕ ਸਾਫ ਦਿਖਾਈ ਨਹੀਂ ਦਿੰਦਾ।
ਜੇ ਗੁਰੂ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆ ਤੇ ਵਿਚਾਰਿਆ ਜਾਵੇ ਤਾਂ ਉਪਰੋਕਤ ਵਿਚੋਂ ਕੋਈ ਧਾਰਨਾ ਸਹੀ ਨਹੀਂ ਹੈ। ਚਾਹੇ ਇਹ ਵਿਸ਼ਲੇਸ਼ਣ ਇਕ ਭਰਮ ਲੱਗੇ, ਪਰ ਗੁਰੂ ਸਾਹਿਬ ਦੀ ਬਾਣੀ ਦੇ ਬੁਨਿਆਦੀ ਸਿਧਾਂਤਾਂ ਵਿਚੋਂ ਇਸ ਦੇ ਧਰਮ ਹੋਣ ਵਾਲੀ ਕੋਈ ਗੱਲ ਉਭਰ ਕੇ ਨਹੀਂ ਆਉਂਦੀ। ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦਾ ਸਿੱਖੀ ਵਿਚਾਰਧਾਰਾ ਦੇ ਸਿਧਾਂਤਕ ਮੂਲ ਵਜੋਂ ਨਿਰਮਾਣ ਕੀਤਾ। ਉਨ੍ਹਾਂ ਨੇ ਇਸ ਵਿਚ ਨਾ ਕਿਸੇ ਦੈਵੀ ਅਕ੍ਰਿਤੀ ਦਾ ਜ਼ਿਕਰ ਕੀਤਾ ਤੇ ਨਾ ਹੀ ਕੋਈ ਪੂਜਾ ਪਾਠ ਦੀ ਵਿਧੀ ਦੱਸੀ। ਦੈਵੀ ਵਿਅਕਤੀਤਵ ਦੀ ਹੋਂਦ ਵਿਚ ਵਿਸ਼ਵਾਸ ਤੇ ਉਸ ਦੀ ਅਰਾਧਨਾ ਕਿਸੇ ਵੀ ਧਰਮ ਦੇ ਦੋ ਮੁਢਲੇ ਥੰਮ ਹੁੰਦੇ ਹਨ, ਪਰ ਜਪੁਜੀ ਸਾਹਿਬ ਵਿਚ ਇਨ੍ਹਾਂ ਦੀ ਉੱਕਾ ਅਣਹੋਂਦ ਹੈ। ਗੁਰੂ ਸਾਹਿਬ ਨੇ ਜਪੁਜੀ ਦੇ ਮੁੱਢ ਵਿਚ ਹੀ ਸਤਿ ਦਾ ਜ਼ਿਕਰ ਕੀਤਾ ਹੈ, ਜਿਸ ਦਾ ਅਰਥ ‘ਅਸਲੀਅਤ’ ਹੈ। ਅਸਲੀਅਤ ਜਾਂ ਸੱਚ ਕਿਸੇ ਉਲਝੀ ਘਟਨਾ ਜਾਂ ਵਰਤਾਰੇ ਬਾਰੇ ਸਹੀ ਤੇ ਭਰੋਸੇਯੋਗ ਸੂਚਨਾ ਹੁੰਦੀ ਹੈ। ਇਹ ਉਸ ਦੇ ਮੁੱਢ, ਕਾਰਨਾਂ, ਪ੍ਰਕ੍ਰਿਤੀ ਤੇ ਕਾਰਜਕੁਸ਼ਲਤਾ ਬਾਰੇ ਖੋਟ-ਰਹਿਤ ਗਿਆਨ ਦਿੰਦੀ ਹੈ।
ਗੁਰੂ ਸਾਹਿਬ ਨੇ ਇਸ ਬਾਣੀ ਵਿਚ ਇਸ ਸਤਿ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਉਪਦੇਸ਼ ਦਿੱਤਾ ਹੈ। ਸਤਿ ਦੇ ਨਾਲ ਨਾਮੁ ਲਿਖ ਕੇ ਉਨ੍ਹਾਂ ਨੇ ਉਸ ਸਤਿ ਨੂੰ ਸਿੱਧਾ ਜਾਣਨ ਦੀ ਥਾਂ ਪਹਿਲਾਂ ਉਸ ਦਾ ਨਾਮ ਜਾਣਨ ਦੀ ਗੱਲ ਕੀਤੀ ਹੈ। ਅਰਥਾਤ ਉਨ੍ਹਾਂ ਨੇ ਸਤਿ ਨੂੰ ਸਿੱਧਾ ਨਹੀਂ ਸਗੋਂ ਉਸ ਦੇ ਨਾਮ ਥਾਣੀਂ ਜਾਣਨਾ ਚਾਹਿਆ ਹੈ। ਭਾਵ ਉਨ੍ਹਾਂ ਦਾ ਸੱਚ ਕੋਈ ਦੈਵੀ ਵਜੂਦ ਵਾਲਾ ਮਨੁੱਖ ਜਾਂ ਵਸਤ ਨਹੀਂ ਹੈ, ਜਿਸ ਬਾਰੇ ਉਹ ਦੱਸ ਸਕਣ ਜਾਂ ਜਿਸ ਦਾ ਉਨ੍ਹਾਂ ਨੂੰ ਪਹਿਲਾਂ ਤੋਂ ਪਤਾ ਹੋਵੇ। ਜੇ ਇੱਦਾਂ ਹੁੰਦਾ ਤਾਂ ਉਹ ਇਸ ਦੀ ਪਰਿਭਾਸ਼ਾ ਜਾਂ ਜਾਣਕਾਰੀ ਜਰੂਰ ਦਿੰਦੇ ਤੇ ਟਿਕਾਣਾ ਦੱਸਦੇ। ਭਾਵ ਜਿਸ ਜਾਣਕਾਰੀ ਨੂੰ ਪ੍ਰਾਪਤ ਕਰਨ ਦੀ ਉਹ ਗੱਲ ਕਰ ਰਹੇ ਸਨ, ਉਸ ਦਾ ਉਨ੍ਹਾਂ ਵਾਂਗ ਕਿਸੇ ਹੋਰ ਨੂੰ ਵੀ ਪੂਰਵ-ਗਿਆਨ ਨਹੀਂ ਸੀ। ਨਾਮ ਉਤੇ ਧਿਆਨ ਦੇਣ ਭਾਵ ਖੋਜਣ ਜਾਂ ਨਾਂ ਨਿਰਧਾਰਤ ਕਰਨ ਦੀ ਗੱਲ ਕਹਿ ਕੇ ਉਨ੍ਹਾਂ ਨੇ ਇਸ ਬਾਰੇ ਸਭ ਜਾਣਕਾਰੀਆਂ ਤੋਂ ਹੱਥ ਪਿੱਛੇ ਖਿੱਚਿਆ ਹੋਇਆ ਹੈ। ਇਹੀ ਉਨ੍ਹਾਂ ਦੀ ਵਡਿਆਈ ਹੈ ਤੇ ਇਹੀ ਉਨ੍ਹਾਂ ਦੀ ਬਾਣੀ ਨੂੰ ਅਮਰ ਬਣਾਉਂਦੀ ਹੈ।
ਸਤਿ ਦੇ ਨਾਮ ਤਾਂ ਲੋਕਾਂ ਨੇ ਕਈ ਰੱਖੇ ਹੋਏ ਸਨ, ਜਿਵੇਂ ਰੱਬ, ਪਰਮਾਤਮਾ, ਈਸ਼ਵਰ ਆਦਿ। ਪਰ ਗੁਰੂ ਸਾਹਿਬ ਇਨ੍ਹਾਂ ਨਾਂਵਾਂ ਨੂੰ ਅਟਕਲ-ਪੱਚੂ (Aਰਬਟਿਰਅਰੇ) ਤੇ ਧੁੰਦਲੇ (ੜਅਗੁe) ਸਮਝਦੇ ਹਨ। ਇਹ ਸਭ ਨਾਮ ਪੂਜਾ-ਪਾਠ ਲਈ ਵਰਤੇ ਜਾ ਸਕਦੇ ਹਨ, ਪਰ ਗਿਆਨ ਹਾਸਲ ਕਰਨ ਲਈ ਨਹੀਂ। ਇਹ ਉਸ ਤਰ੍ਹਾਂ ਦੇ ਕਿਸੇ ਇਕ ਗੁਣ ‘ਤੇ ਵੀ ਆਧਾਰਿਤ ਨਹੀਂ ਹਨ, ਜਿੱਦਾਂ ਦੇ ਗੁਣਾਂ ਤੇ ਗੁਰੂ ਸਾਹਿਬ ਨੇ ਸਤਿ ਦਾ ਨਾਂ ਆਧਾਰਿਤ ਕਰਨ ਲਈ ਕਿਹਾ ਹੈ। ਕੁਦਰਤ ਵਿਚ ਕਿੰਨੇ ਹੀ ਪਦਾਰਥ ਹਨ ਤੇ ਇਨ੍ਹਾਂ ਦੇ ਕਿੰਨੇ ਹੀ ਗੁਣ ਹਨ। ਇਸ ਵਿਚ ਹਵਾ ਹੈ, ਪਾਣੀ ਹੈ, ਗਰਮੀ ਹੈ, ਧਰਤੀ ਹੈ, ਜੀਵਨ ਹੈ, ਮੌਤ ਹੈ, ਸਮਾਨਤਾ ਹੈ। ਕੀ ਰੱਬ ਆਦਿ ਨਾਂਵਾਂ ਵਿਚੋਂ ਖੁਸ਼ਕੀ, ਸਲ੍ਹਾਬਾ, ਗਰਮੀ, ਪ੍ਰਤਿਪਾਲਕ, ਕਠੋਰਤਾ ਤੇ ਉਦਾਸੀਨਤਾ ਆਦਿ ਗੁਣ ਪ੍ਰਤੀਤ ਹੁੰਦੇ ਹਨ ਜਾਂ ਕੱਢੇ (ਧeਦੁਚe) ਜਾ ਸਕਦੇ ਹਨ? ਜੇ ਨਹੀਂ ਤਾਂ ਇਹ ਸਹੀ ਨਾਮ ਨਹੀਂ ਹਨ। ਜੇ ਹਨ ਤਾਂ ਇਹ ਗੁਣ ਇਨ੍ਹਾਂ ਪ੍ਰਚਲਿਤ ਨਾਂਵਾਂ ਵਿਚੋਂ ਝਲਕਦੇ ਕਿਉਂ ਨਹੀਂ? ਗੁਣ ਹੋਰ ਵੀ ਅਨੇਕ ਹਨ, ਉਹ ਵੀ ਉਸ ਦੇ ਕਿਸੇ ਪ੍ਰਚਲਿਤ ਨਾਂ ਵਿਚੋਂ ਦਿਖਾਈ ਦੇਣੇ ਚਾਹੀਦੇ ਹਨ। ਕਈਆਂ ਨੇ ਇਨ੍ਹਾਂ ਵੱਖ ਵੱਖ ਗੁਣਾਂ ਦਾ ਪ੍ਰਗਟਾਵਾ ਕਰਨ ਲਈ ਵੱਖ ਵੱਖ ਦੇਵੀ ਦੇਵਤੇ ਘੜ੍ਹੇ ਹੋਏ ਹਨ, ਜਿਵੇਂ ਜਲ, ਬਸੰਤਰ, ਵਰੁਣ ਆਦਿ। ਪਰ ਮਸਲਾ ਸਭ ਗੁਣ ਇੱਕਠੇ ਕਰ ਕੇ ਇਕ ਨਾਂ ਸਿਰਜਣ ਦਾ ਨਹੀਂ ਹੈ ਤੇ ਨਾ ਹੀ ਵੱਖ ਵੱਖ ਗੁਣਾਂ ਮੁਤਾਬਿਕ ਵੱਖ ਵੱਖ ਦੇਵਤੇ ਸਿਰਜਣ ਦਾ ਹੈ। ਮਸਲਾ ਉਸ “ਅਸੁਲੂ ਇਕ ਧਾਤੁ” ਦੀ ਭਾਲ ਦਾ ਹੈ, ਜੋ ਇਸ ਪ੍ਰਤੀਤੀ ਮਾਇਆ ਦੇ ਪਿਛੋਕੜ ਵਿਚ ਰਹਿ ਕੇ ਸਭ ਵਡਿਆਈਆਂ ਨੂੰ ਸਿਰਜਦਾ ਹੈ ਤੇ ਇਨ੍ਹਾਂ ਦਾ ਮਾਲਕ ਵੀ ਹੈ। ਉਸ ਦੇ ਅਣਗਿਣਤ ਹੋਰ ਗੁਣਾਂ ਦੇ ਨਾਲ ਨਾਲ ਇਹ ਪੱਖ ਵੀ ਜਾਣਨਯੋਗ ਹਨ ਕਿ ਉਹ ਸੰਸਾਰ ਨੂੰ ਕਿਵੇਂ ਰਚਦਾ ਹੈ, ਇਸ ਨਾਲ ਉਸ ਦਾ ਸਬੰਧ ਕੀ ਹੈ, ਉਸ ਦੀ ਕਾਰਜਸ਼ੈਲੀ ਕੀ ਹੈ ਤੇ ਉਹ ਸ੍ਰਿਸ਼ਟੀ ਰਚਨਾ ਉਪਰੰਤ ਰਹਿੰਦਾ ਕਿੱਥੇ ਹੈ?
ਗੁਰੂ ਸਾਹਿਬ ਇਨ੍ਹਾਂ ਗੱਲਾਂ ‘ਤੇ ਇਸ਼ਾਰੇ ਮਾਤਰ ਵਿਚਾਰ ਕਰਦੇ ਹਨ। ਉਨ੍ਹਾਂ ਅਨੁਸਾਰ ਹਾਲੇ ਤਾਂ ਉਸ ਸਤਿ ਦਾ ਹੈਰਾਨੀਜਨਕ ਵਿਸਥਾਰ ਤੇ ਪਸਾਰਾ ਵੀ ਪੂਰਾ ਨਹੀਂ ਵੇਖਿਆ (ੌਬਸeਰਵe) ਗਿਆ। ਹਾਲੇ ਤਾਂ ਉਸ ਦੀਆਂ ਵਡਿਆਈਆਂ ਨੂੰ ਵਿਧੀ-ਸੰਗਤ ਪਰਖਣ ਅਤੇ ਭਾਲਣ ਦੀ ਗੱਲ ਸ਼ੁਰੂ ਵੀ ਨਹੀਂ ਹੋਈ। ਇਨ੍ਹਾਂ ਪ੍ਰਕ੍ਰਿਆਵਾਂ ਪਿਛੋਂ ਹੀ ਸੱਤ ਦੇ ਨਾਮ ਦਾ ਪਤਾ ਚਲੇਗਾ। ਜਦੋਂ ਪਾਣੀ, ਜਿਸ ਨੂੰ ਜਲ ਦੇਵਤਾ ਕਹਿੰਦੇ ਸਨ, ਦਾ ਅਧਿਆਨ ਕਰਨ ਲਈ ਇਸ ਦਾ ਵਿਧੁਤ-ਵਿਸ਼ਲੇਸ਼ਣ ਕੀਤਾ ਗਿਆ ਤਾਂ ਇਹ ਦੋ ਹਿੱਸੇ ਹਾਈਡ੍ਰੋਜਨ ਤੇ ਇਕ ਹਿੱਸਾ ਆਕਸੀਜਨ ਨਿਕਲਿਆ। ਇਹ ਦੋਵੇਂ ਗੈਸਾਂ ਹਨ। ਨਾ ਇਹ ਗਿੱਲੀਆਂ ਹਨ, ਨਾ ਸਲ੍ਹਾਬੀਆਂ ਤੇ ਨਾ ਤਰਲ। ਇਸ ਪਿਛੋਕੜੀ ਖੋਜ ਰਾਹੀਂ ਪਾਣੀ ਦਾ ਅਸਲ ਨਾਂ ਹਾਈਡ੍ਰੋਜਨ ਆਕਸਾਈਡ (੍ਹੇਦਰੋਗeਨ ੌਣਦਿe) ਨਿਕਲਿਆ। ਖੋਜੀ ਵਿਗਿਆਨਕਾਂ ਨੇ ਗਣਿੱਤੀ ਢੰਗ ਨਾਲ ਇਸ ਦਾ ਨਾਂ (੍ਹ2ੌ) ਰੱਖਿਆ। ਇਹ ਨਾਂ ਕਿਸੇ ਪੁਰਾਤਨ ਗ੍ਰੰਥ ਵਿਚ ਨਹੀਂ ਮਿਲਦਾ। ਇਹ ਕਿਸੇ ਪੁਰਾਤਨ ਜ਼ਬਾਨ ਦੀ ਡਿਕਸ਼ਨਰੀ ਵਿਚ ਵੀ ਨਹੀਂ ਹੈ। ਜੋ ਪੰਡਿਤ ਇਸ ਨੂੰ ਪੂਜਦੇ ਰਹੇ, ਉਹ ਅਗਿਆਨ ਵੱਸ ਇਸ ਤਰ੍ਹਾਂ ਕਰਦੇ ਰਹੇ। ਇਸ ਜਲ (੍ਹ2ੌ) ਨੂੰ ਤਾਂ ਕੋਈ ਪੰਡਿਤ ਨਾ ਪੂਜੇ, ਨਾ ਸੂਰਜ ‘ਤੇ ਚੜ੍ਹਾਵੇ, ਕਿਉਂਕਿ ਇਸ ਵਿਚੋਂ ਜਲ ਝਲਕਦਾ ਹੀ ਨਹੀਂ। ਪਾਣੀ ਨੂੰ ਜਲ ਦੱਸਦਿਆਂ ਉਹ ਕਦੇ ਵੀ ਮਾਇਆ ਦਾ ਭੀਤਰੀ ਭੇਤ ਨਾ ਸਮਝ ਸਕੇ।
ਇਸ ਖੋਜ ਨੇ ਸਾਫ ਕਰ ਦਿੱਤਾ ਕਿ ਕਿਵੇਂ ਅੰਦਰੋਂ ਤੰਦ ਹਿਲਾਇਆਂ ਮਾਇਆ ਦੇ ਬਾਹਰੀ ਰੰਗ ਬਦਲ ਜਾਂਦੇ ਹਨ। ਇਸ ਅਨੁਸਾਰ ਜਲ ਭਾਵ ੍ਹ2ੌ ਕੋਈ ਪੱਕੀ ਚੀਜ਼ ਨਹੀਂ। ਅੰਦਰ ਜਾ ਕੇ ਇਸ ਵਿਚ ਇਕ (ੌ) ਹੋਰ ਜੋੜ ਦਿਓ ਤਾਂ ਇਹ (੍ਹ2ੌ2) ਬਣ ਜਾਵੇਗਾ, ਜੋ ਕੰਨ ਤੇ ਜਖਮ ਸਾਫ ਕਰਨ ਵਾਲੀ ਦਵਾਈ ਹਾਈਡਰੋਜਨ ਪਰਆਕਸਾਈਡ (੍ਹੇਦਰੋਗeਨ ਫeਰੋਣਦਿe) ਹੈ। ਇਹੀ ਸੱਚ ਦੂਜੇ ਮਾਇਆਵੀ ਪਦਾਰਥਾਂ ਦਾ ਹੈ। ਬਾਹਰੋਂ ਇਹ ਕੁਝ ਵੀ ਹੋਣ, ਅੰਦਰੋਂ ਪਦਾਰਥੀ ਪ੍ਰਮਾਣੂਆਂ ਦੀ ਖੇਡ ਹਨ। ਇਸ ਲਈ ਗੁਰੂ ਸਾਹਿਬ ਦਾ ਇਸ਼ਾਰਾ ਹੈ ਕਿ ਨਾਮ ਦਾ ਪਤਾ ਲੱਗਣ ਪਿਛੋਂ ਹੀ ਸਪਸ਼ਟ ਹੋਵੇਗਾ ਕਿ ਉਹ ਪੂਜਣ ਵਾਲੀ ਸ਼ੈ ਹੈ ਜਾਂ ਗਿਆਨ ਵਾਲੀ ਤੇ ਜਾਂ ਸਮਝਣ ਵਾਲੀ ਅਰਥਾਤ ਵਰਤਣ ਵਾਲੀ। ਉਨ੍ਹਾਂ ਅਨੁਸਾਰ ਬਿਨਾ ਸੋਚੇ ਸਮਝੇ ਪੂਜਾ ਪਾਠ ‘ਤੇ ਟੇਕ ਰੱਖਣ ਵਾਲੇ ਲੋਕ ਅਗਿਆਨ-ਵਸ ਉਲਟੀ ਕਲਾ ਵਰਤਾ ਰਹੇ ਹਨ। ਇਸ ਲਈ ਨਾਮ, ਹੁਕਮ, ਗੁਣ-ਵਡਿਆਈਆਂ, ਭਾਵੈ, ਬੂਝੈ, ਧਿਆਵੈ, ਸਚਿਆਰਾ ਆਦਿਕ ਖੋਜ-ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਨਾਮ ਨੂੰ ਜਾਣਨ ‘ਤੇ ਜੋਰ ਦਿੱਤਾ।
ਸੰਸਾਰ ਵਿਚਲੀ ਸੱਚਾਈ ਦੀ ਵਿਧੀਵਤ ਭਾਲ ਕਰਨਾ, ਜਿਸ ਨਾਲ ਗੁਰੂ ਸਾਹਿਬ ਦੀ ਸਿੱਖੀ ਸਿਰਜੋਰ ਵਚਨਬੱਧ ਹੈ, ਕੋਈ ਭਾਈਚਾਰਕ, ਸੰਪਰਦਾਇਕ, ਧਾਰਮਿਕ ਜਾਂ ਰਾਜਨੀਤਕ ਗਤੀਵਿਧੀ ਨਹੀਂ ਹੈ। ਇਹ ਕਿਸੇ ਵੀ ਵਿਗਿਆਨ ਵਾਂਗੂੰ ਗਿਆਨ ਪ੍ਰਾਪਤੀ ਦਾ ਕਾਰਜ ਹੈ। ਇਸ ਦੇ ਤਰੀਕੇ ਗਣਿੱਤ ਵਾਂਗ ਸਾਪੇਖਿਕ (ਠਰਅਨਸਪਅਰeਨਟ) ਤੇ ਨਿਰਪੇਖ (ੌਬਜeਚਟਵਿe) ਹਨ। ਇਸ ਵਿਚ ਕਿਸੇ ਤਰ੍ਹਾਂ ਦੇ ਸੋਚ-ਘੁਟਾਲੇ (ੀਨਟeਲਲeਚਟੁਅਲ ਭੁਨਗਲਨਿਗ) ਤੇ ਪੱਖਪਾਤ ਦੀ ਗੁੰਜਾਇਸ਼ ਨਹੀਂ। ਅਰਥਾਤ ਸੱਚ ਦੀ ਭਾਲ ਵਿਚ ਕੋਈ ਪੱਖਪਾਤੀ, ਸੰਪਰਦਾਇਕ, ਧਾਰਮਿਕ ਤੇ ਰਾਜਨੀਤਕ ਦਬਾਉ ਇਸ ਦੇ ਸਿੱਟਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਹਰੇਕ ਕੂੜ ਦਾ ਪੁਲੰਦਾ ਇਸ ਨਾਲ ਟਕਰਾ ਕੇ ਆਪਣੇ ਆਪ ਚੂਰ ਚੂਰ ਹੋ ਜਾਵੇਗਾ। ਕੋਈ ਮਿਲਾਵਟ ਦਾ ਅੰਸ਼ ਪਾਵੇ ਵੀ, ਉਹ ਸੱਚ ਦੇ ਉਬਾਲੇ ਨਾਲ ਬਾਹਰ ਨਿਕਲ ਜਾਵੇਗਾ। ਫਿਰ ਨਿਰੋਲ ਸੱਚ ‘ਤੇ ਟਿਕਿਆ ਅਜਿਹਾ ਸਿਧਾਂਤ ਧਰਮ ਕਿਵੇਂ ਹੋਇਆ ਤੇ ਕੋਈ ਹੋਰ ਧਰਮ ਇਸ ਨੂੰ ਹਜ਼ਮ ਕਿਵੇਂ ਕਰੇਗਾ? ਧਰਮ ਤਾਂ ਆਪ ਵਿਸ਼ਵਾਸ ਸਹਾਰੇ ਚਲਦਾ ਹੈ। ਕੋਈ ਵੀ ਨਿਰਾਧਾਰ ਵਿਸ਼ਵਾਸ ਚੱਟਾਨ ਜਿਹੇ ਸੱਚ ਨਾਲ ਟਕਰਾਉਣ ਤੋਂ ਪਹਿਲਾਂ ਹੀ ਛਾਈਂ ਮਾਈਂ ਹੋ ਜਾਵੇਗਾ। ਇਸ ਲਈ ਸੱਚ ਨਾਲ ਪ੍ਰਣਾਏ ਸਿੱਖੀ ਭਾਈਚਾਰੇ ਨੂੰ ਕੋਈ ਕਰਮਕਾਂਡੀ ਸੰਪਰਦਾਇ ਨਹੀਂ ਨਿਗਲ ਸਕਦੀ। ਜੇ ਸਿੱਖੀ ਸੱਚ ਦੀ ਭਾਲ ਦਾ ਵਿਗਿਆਨਕ ਫਲਸਫਾ ਹੈ ਤਾਂ ਇਸ ਦਾ ਰਾਜਨੀਤੀ ਨਾਲ ਵੀ ਕੀ ਲੈਣਾ ਦੇਣਾ। ਰਾਜਨੀਤੀ ਤਾਂ ਸੱਤਾ ਤੇ ਸਵਾਰਥਪੂਰਤੀ ਦੇ ਸੌੜੇ ਹਿਤਾਂ ਲਈ ਅਨੈਤਿਕ ਖਿਚੋਤਾਣ ਹੈ। ਸਿੱਖੀ ਨੂੰ ਮਾਰਕਸਵਾਦ ਤੋਂ ਵੀ ਕੀ ਡਰ, ਜੋ ਖੁਦ ਆਪਣੇ ਆਪ ਨੂੰ ਇਕ ਵਿਗਿਆਨਕ ਵਿਚਾਰਧਾਰਾ ਦੱਸਦਾ ਹੈ।
ਇਸ ਤਰ੍ਹਾਂ ਥੋੜ੍ਹਾ ਉਤੇ ਉਠ ਕੇ ਦੇਖਿਆ ਜਾਵੇ ਤਾਂ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਲਈ ਗੁਰੂ ਨਾਨਕ ਦੀ ਬਾਣੀ ਨਵਾਂ ਰਾਹ ਖੋਲ੍ਹੀ ਬੈਠੀ ਹੈ, ਪਰ ਇਹ ਰਾਹ ਉਨ੍ਹਾਂ ਲਈ ਖੁਲ੍ਹੇਗਾ ਉਦੋਂ, ਜਦੋਂ ਉਹ ਇਸ ਬਾਣੀ ਨੂੰ ਧਿਆਨ ਨਾਲ ਪੜ੍ਹਨਗੇ ਤੇ ਇਸ ਉਤੇ ਸੱਚੇ ਮਨ ਨਾਲ ਅਮਲ ਕਰਨਗੇ। ਇਸ ਦਾ ਡੂੰਘਾ ਅਧਿਐਨ ਕਰਨ ਲਈ ਅਜਿਹੀ ਉਚ-ਪੱਧਰੀ ਸਿੱਖਿਆ ਦੀ ਲੋੜ ਹੈ, ਜਿਸ ਵਿਚ ਇਕ ਵਿਗਿਆਨ ਦੀ ਪੜ੍ਹਾਈ ਦੇ ਨਾਲ ਨਾਲ ਸਮੁੱਚੇ ਵਿਗਿਆਨਾਂ ਦਾ ਏਕੀਕ੍ਰਿਤ ਗਿਆਨ ਸ਼ਾਮਲ ਹੋਵੇ। ਸੱਚੇ ਮਨ ਨਾਲ ਅਮਲ ਕਰਨ ਲਈ ਸਿੱਖ ਨੂੰ ਆਪਣਾ ਮਨ ਸੱਚ ਲਈ ਆਪ ਹੀ ਦ੍ਰਿੜ ਕਰਨਾ ਪਵੇਗਾ। ਇਹ ਕੋਈ ਕੁਰਬਾਨੀ ਦੀ ਮੰਗ ਨਹੀਂ, ਸਗੋਂ ਗੌਰਵਮਈ ਮਾਨਵ ਕਰਤੱਵ ਦੀ ਪਾਲਣਾ ਹੈ, ਜੋ ਸਿੱਖੀ ਅਪਨਾ ਕੇ ਹੀ ਕੀਤੀ ਜਾ ਸਕਦੀ ਹੈ।
ਸਿੱਖੀ ਹੈ ਹੀ ਸੱਚ ਦੀ ਖੇਡ। ਕੋਈ ਖੇਡਣਾ ਚਾਹੇ ਤਾਂ ਖੇਡੇ ਨਹੀਂ ਤਾਂ ਕਿਸੇ ਬਾਂਦਰ, ਪੰਛੀ ਜਾਂ ਸੱਪ ਨੂੰ ਪੂਜੇ। ਸੱਚ ਦੀ ਬਾਣੀ ਸਭ ਦੇ ਮਨ ਵਿਚ ਆਉਂਦੀ ਹੈ, ਪਰ ਸਾਰੇ ਇਸ ਨੂੰ ਗੁਰੂ ਸਾਹਿਬ ਵਾਂਗ ਮਨ ਵਿਚ ਨਹੀਂ ਉਤਾਰਦੇ। ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਜੋ ਬਾਣੀ ਤੇ ਸੰਗਤ ਵਿਚਾਲੇ ਇਕ ਕੜੀ ਬਣੇ ਬੈਠੇ ਹਨ, ਇਸ ਦਾ ਨਿੱਧੜਕ ਬਿਆਨ ਕਰਨ ਤੋਂ ਡੋਲ ਜਾਂਦੇ ਹਨ। ਇਹ ਗੱਲ ਉਨ੍ਹਾਂ ਦੀ ਜਪੁਜੀ ਦੀ 25ਵੀਂ ਪਉੜੀ ਦੀ ਵਿਆਖਿਆ ਤੋਂ ਭਲੀਭਾਂਤ ਸਿੱਧ ਹੋ ਜਾਂਦੀ ਹੈ। ਇਸ ਪਉੜੀ ਦੀਆਂ ਤੁਕਾਂ ਤੇ ਵਿਆਖਿਆਵਾਂ ਹੇਠ ਦਰਜ ਹਨ:
ਬਹੁਤਾ ਕਰਮੁ ਲਿਖਿਆ ਨਾ ਜਾਇ॥
ਵਡਾ ਦਾਤਾ ਤਿਲੁ ਨ ਤਮਾਇ॥
ਕੇਤੇ ਮੰਗਹਿ ਜੋਧ ਅਪਾਰ॥
ਕੇਤਿਆ ਗਣਤ ਨਹੀ ਵੀਚਾਰੁ॥
ਕੇਤੇ ਖਪਿ ਤੁਟਹਿ ਵੇਕਾਰ॥
ਕੇਤੇ ਲੈ ਲੈ ਮੁਕਰੁ ਪਾਹਿ॥
ਕੇਤੇ ਮੂਰਖ ਖਾਹੀ ਖਾਹਿ॥
ਕੇਤਿਆ ਦੂਖ ਭੂਖ ਸਦ ਮਾਰ॥
ਏਹਿ ਭਿ ਦਾਤਿ ਤੇਰੀ ਦਾਤਾਰ॥
ਬੰਦਿ ਖਲਾਸੀ ਭਾਣੈ ਹੋਇ॥
ਹੋਰੁ ਆਖਿ ਨ ਸਕੈ ਕੋਇ॥
ਜੇ ਕੋ ਖਾਇਕੁ ਆਖਣਿ ਪਾਇ॥
ਓਹੁ ਜਾਣੈ ਜੇਤੀਆ ਮੁਹਿ ਖਾਇ॥
ਆਪੇ ਜਾਣੈ ਆਪੇ ਦੇਇ॥
ਆਖਹਿ ਸਿ ਭਿ ਕੇਈ ਕੇਇ॥
ਜਿਸ ਨੋ ਬਖਸੇ ਸਿਫਤਿ ਸਾਲਾਹ॥
ਨਾਨਕ ਪਾਤਿਸਾਹੀ ਪਾਤਿਸਾਹੁ॥੨੫॥
ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਇਸ ਪਉੜੀ ਦੀ ਵਿਆਖਿਆ ਇਸ ਤਰ੍ਹਾਂ ਕਰਦਾ ਹੈ, “ਪ੍ਰਭੂ ਆਪਣੇ ਭਗਤਾਂ ‘ਤੇ ਇੰਨੀਆਂ ਮਿਹਰਬਾਨੀਆਂ ਕਰਦਾ ਹੈ ਕਿ ਉਨ੍ਹਾਂ ਦਾ ਬਿਆਨ ਕਰਨਾ ਅਸੰਭਵ ਹੈ। ਉਹ ਚੀਜ਼ਾਂ ਵੰਡਦਾ ਲਾਲਚ ਵਿਚ ਨਹੀਂ ਪੈਂਦਾ ਭਾਵ ਕੁਝ ਛੁਪਾਉਂਦਾ ਨਹੀਂ। ਆਪਣੇ ਕੋਲ ਕੁਝ ਰੱਖੇ ਬਿਨਾ ਸਭ ਕੁਝ ਦੇ ਛੱਡਦਾ ਹੈ। ਅਨੇਕ ਯੋਧੇ ਉਸ ਤੋਂ ਅਥਾਹ ਬਲ ਮੰਗਦੇ ਹਨ। ਮੰਗਣ ਵਾਲੇ ਹੋਰ ਵੀ ਕਈ ਹਨ, ਜਿਨ੍ਹਾਂ ਦੀ ਗਿਣਤੀ ਸੰਭਵ ਨਹੀਂ। ਕਿੰਨੇ ਹੀ ਅਜਿਹੇ ਹਨ, ਜੋ ਪਰਮਾਤਮਾ ਦੇ ਦਿੱਤੇ ਵਿਸ਼ੇ-ਵਿਕਾਰਾਂ ਨੂੰ ਭੋਗਦਿਆਂ ਹੀ ਖਪਤ ਹੋ ਜਾਂਦੇ ਹਨ। ਕਈ ਸਭ ਕੁਝ ਲੈ ਕੇ ਵੀ ਕੁਝ ਨਾ ਦੇਣ ਦੇ ਉਲਾਂਭੇ ਦਿੰਦੇ ਰਹਿੰਦੇ ਹਨ। ਕਈ ਮੂਰਖ ਲਗਾਤਾਰ ਖਾਈ ਜਾਂਦੇ ਹਨ ਤੇ ਸਵਾਲ-ਜਵਾਬ ਕਰਦੇ ਰਹਿੰਦੇ ਹਨ। ਕਈ ਨਿਰਧਨ ਸਾਰੀ ਉਮਰ ਭੁੱਖਮਰੀ ਤੇ ਤਕਲੀਫ ਵਿਚ ਕੱਟਦੇ ਹਨ। ਇਹ ਭੀ ਪ੍ਰਭੂ ਦੀ ਦਿੱਤੀ ਹੋਈ ਦਾਤ ਹੈ, ਜੋ ਸ਼ੁਕਰਾਨੇ ਨਾਲ ਲੈਣੀ ਚਾਹੀਦੀ ਹੈ; ਪਰ ਮੂਰਖ ਲੋਕ ਇਸ ਨੂੰ ਵਿਤਕਰਾ ਸਮਝਦੇ ਹਨ। ਕਰਮਾਂ ਦੇ ਬੰਧਨਾਂ ਤੋਂ ਛੁੱਟੀ ਭਾਵ ਰਿਹਾਈ ਉਸ ਦੀ ਦਇਆ ਦ੍ਰਿਸ਼ਟੀ ਕਰਕੇ ਮਿਲਦੀ ਹੈ। ਇੱਦਾਂ ਦਾ ਦਿਆਲੂ ਪ੍ਰਭੂ ਕਿਸੇ ਹੋਰ ਨੂੰ ਨਹੀਂ ਕਿਹਾ ਜਾ ਸਕਦਾ ਭਾਵ ਕੋਈ ਹੋਰ ਦੂਜਾ ਨਹੀਂ ਹੈ। ਜੋ ਉਸ ਨਾਲ ਤਰਕ ਕਰਦਾ ਹੈ, ਉਸ ਨੂੰ ਜੋ ਸਜ਼ਾ ਮਿਲਦੀ ਹੈ, ਉਸ ਸਜ਼ਾ ਨੂੰ ਉਹੀ ਜਾਣ ਸਕਦਾ ਹੈ। ਉਹ ਆਪ ਹੀ ਦਾਤਾਂ ਦਿੰਦਾ ਹੈ ਤੇ ਆਪੇ ਜਾਣਦਾ ਹੈ ਕਿ ਕਿਵੇਂ ਦੇਣੀਆਂ ਹਨ। ਇਸ ਗੱਲ ਦਾ ਹੋਰ ਲੋਕਾਂ ਨੂੰ ਘੱਟ ਹੀ ਪਤਾ ਹੈ। ਜਿਨ੍ਹਾਂ ਨੂੰ ਉਹ ਆਪਣੀ ਸਿਫਤ ਕਰਨ ਦਾ ਮੌਕਾ ਦਿੰਦਾ ਹੈ, ਉਹ ਤਾਂ ਬਾਦਸ਼ਾਹਾਂ ਦੇ ਬਾਦਸ਼ਾਹ ਹਨ।”
ਇਹ ਵਿਆਖਿਆ ਆਤਮ-ਵਿਰੋਧਾਂ (ੰeਲਾ-ਚੋਨਟਰਅਦਚਿਟਿਨਸ) ਵਿਚ ਉਲਝੀ ਹੋਈ ਹੈ। ਗੁਰੂ ਸਾਹਿਬ ਨੇ ਦਾਤਾਂ ਦੇਣ ਵਾਲੇ ਨੂੰ ਦਾਤਾ ਕਿਹਾ ਨਹੀਂ ਤੇ ਇਸ ਲੇਖਕ ਨੇ ਪ੍ਰਭੂ ਲਿਖਿਆ ਨਹੀਂ। ਗੁਰੂ ਸਾਹਿਬ ਕਹਿੰਦੇ ਹਨ ਕਿ ਦਾਤੇ ਦਾ ਕੋਈ ਕਰਮ ਨਹੀਂ ਹੈ, ਜੋ ਬਹੁਤਾ ਲਿਖਿਆ ਜਾ ਸਕੇ; ਪਰ ਇਹ ਟੀਕਾਕਾਰ ਕਹਿੰਦਾ ਹੈ ਕਿ ਦਾਤੇ ਦੀਆਂ ਇੰਨੀਆਂ ਮਿਹਰਬਾਨੀਆਂ ਹਨ ਕਿ ਗਿਣੀਆਂ ਨਹੀਂ ਜਾ ਸਕਦੀਆਂ। ਇਕ ਪਾਸੇ ਉਹ ਕਹਿੰਦਾ ਹੈ ਕਿ ਪ੍ਰਭੂ ਆਪਣੇ ਸ਼ਰਧਾਲੂਆਂ ਨੂੰ ਦਿਲ ਖੋਲ੍ਹ ਕੇ ਦਿੰਦਾ ਹੈ ਤੇ ਦੂਜੇ ਪਾਸੇ ਲਿਖਦਾ ਹੈ ਕਿ ਮੂਰਖ, ਨਾ-ਸ਼ੁਕਰੇ ਤੇ ਨਿੰਦਕ ਵੀ ਉਸ ਦੀਆਂ ਦਾਤਾਂ ਨੂੰ ਅਣਮਿੱਤੇ ਢੰਗ ਨਾਲ ਭੋਗੀ ਜਾ ਰਹੇ ਹਨ।
ਇਹ ਵਿਆਖਿਆ ਇਕ ਮਿਸਾਲ ਮਾਤਰ ਹੈ। ਬਾਕੀ ਦੇ ਟੀਕਾਕਾਰਾਂ ਨੇ ਵੀ ਅਜਿਹਾ ਹੀ ਲਿਖਿਆ ਹੈ। ਇਹ ਸਭ ਵਿਦਵਾਨ ਇਕ ਕਿਰਪਾਧਾਰੀ ਪ੍ਰਭੂ ਵਿਚ ਵਿਸ਼ਵਾਸ ਲਿਆ ਕੇ ਉਸ ਨੂੰ ਅਪਾਰ ਕਰਮੀ ਮੰਨਦੇ ਹਨ। ਇਨ੍ਹਾਂ ਅਨੁਸਾਰ ਸਭ ਲੋਕ ਮੰਗਤਿਆਂ ਵਾਂਗ ਉਸ ਤੋਂ ਦਾਤਾਂ ਮੰਗਦੇ ਹਨ ਤੇ ਉਹ ਬੇਪ੍ਰਵਾਹ ਉਨ੍ਹਾਂ ਦੀਆਂ ਝੋਲੀਆਂ ਭਰੀ ਜਾਂਦਾ ਹੈ। ਕੋਈ ਇਹ ਨਹੀਂ ਦੱਸਦਾ ਕਿ ਕਈਆਂ ਦੀਆਂ ਝੋਲੀਆਂ ਵੱਧ ਤੇ ਕਈਆਂ ਦੀ ਘੱਟ ਕਿਉਂ ਭਰਦਾ ਹੈ? ਦਰਅਸਲ ਦੱਸਣ ਵੀ ਕਿਵੇਂ, ਕਿਉਂਕਿ ਗੁਰੂ ਸਾਹਿਬ ਨੇ ਤਾਂ ਅਜਿਹਾ ਕੁਝ ਲਿਖਿਆ ਨਹੀਂ। ਸੋ ਇਹ ਵਿਆਖਿਆਵਾਂ ਤਰਕ-ਵਿਵੇਕ ਤੇ ਯਥਾਰਥ ਨਾਲੋਂ ਵਿਜੋਗੀਆਂ ਹੋਈਆਂ ਹਨ। ਇਹ ਸ਼ਰਧਾਲੂਆਂ ਦੀ ਝੋਲੀ ਵਿਚ ਗਿਆਨ ਅਤੇ ਸੋਝੀ ਦੀ ਥਾਂ ਭਗਤੀ ਭਾਵਨਾ ਪਾਉਂਦੀਆਂ ਹਨ। ਇਹ ਡਰ, ਸਵਾਰਥ, ਚਾਪਲੂਸੀ ਤੇ “ਸੇਵਕ ਸੁਰਤੀ” ਤੋਂ ਪ੍ਰੇਰਿਤ ਹਨ ਤੇ ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਚਲਦੀਆਂ ਹਨ।
ਉਧਰ ਜਪੁਜੀ ਦੀ ਇਹ ਪਉੜੀ ਗੁਰੂ ਸਾਹਿਬ ਦਾ ਕੁਦਰਤ ਬਾਰੇ ਸੱਚਾ-ਸੁੱਚਾ ਤੇ ਨਿੱਧੜਕ ਬਿਆਨ ਹੈ। ਉਹ ਲਿਖਦੇ ਹਨ ਕਿ ਕੁਦਰਤੀ ਦਾਤਾਂ ਦੇ ਵਿਤਰਣ ਕਾਰਜ ਬਾਰੇ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ। ਇਹ ਇਸ ਲਈ ਕਿ ਉਹ ਵੱਡਾ ਦੇਣਹਾਰ ਦਾਤਾਂ ਦੇਣ ਦੇ ਮਾਮਲੇ ਵਿਚ ਜਰਾ ਟੱਸ ਤੋਂ ਮੱਸ ਨਹੀਂ ਹੁੰਦਾ। ਭਾਵ ਉਹ ਆਪਣੀ ਵਿਤਰਨ ਪ੍ਰਣਾਲੀ ਵਿਚ ਭੇਦ ਭਾਵ ਜਾਂ ਦਖਲ-ਅੰਦਾਜ਼ੀ ਜਿਹਾ ਕੋਈ ਕਾਰਜ ਨਹੀਂ ਕਰਦਾ। ਕਿੰਨੇ ਹੀ ਲੋਕ ਅਣਮਿੱਤਿਆ ਜੋਰ ਤੇ ਕਈ ਹੋਰ ਚੀਜ਼ਾਂ ਮੰਗਦੇ ਹਨ। ਮੰਗਣ ਵਾਲੇ ਇੰਨੇ ਹਨ, ਇਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਹੀ ਵਿਹਲੜ ਬੇਕਾਰ ਟੱਕਰਾਂ ਮਾਰ ਕੇ ਮਰ ਮੁਕਦੇ ਹਨ, ਭਾਵ ਉਨ੍ਹਾਂ ਨੂੰ ਕੁਝ ਨਹੀਂ ਮਿਲਦਾ। ਕਿੰਨੇ ਹੀ ਲੋਕ ਵਿਕਾਰਾਂ ਵਿਚ ਪੈ ਕੇ ਖਪ-ਤੁੱਟ ਜਾਂਦੇ ਹਨ। ਉਹ ਉਨ੍ਹਾਂ ‘ਤੇ ਤਰਸ ਖਾ ਕੇ ਕੁਝ ਨਹੀਂ ਦਿੰਦਾ। ਕਈ ਲੋਕ ਅਜਿਹੇ ਹਨ, ਜੋ ਲੈ ਲੈ ਮੁਕਰੀ ਜਾਂਦੇ ਹਨ ਭਾਵ ਜਮ੍ਹਾਂਖੋਰੀ ਕਰ ਕੇ ਧਨਾਢ ਬਣ ਜਾਂਦੇ ਹਨ। ਉਹ ਉਨ੍ਹਾਂ ਨੂੰ ਵੀ ਨਹੀਂ ਰੋਕਦਾ। ਕਿੰਨੇ ਹੀ ਮੂਰਖ ਲੈਂਦਿਆਂ ਹੀ ਖਾ ਛੱਡਦੇ ਹਨ। ਕਈਆਂ ਨੂੰ ਭੁੱਖ-ਮਰੀ ਤੇ ਬਿਮਾਰੀ ਸਦਾ ਲਈ ਗਲ ਪਈ ਰਹਿੰਦੀ ਹੈ। ਇਹ ਭੀ ਦਾਤੇ ਦੀ ਦਾਤ ਹੀ ਹੈ, ਕਿਉਂਕਿ ਉਸ ਦੀ ਉਦਾਸੀਨਤਾ ਕਾਰਨ ਮਿਲੀ ਹੈ। ਭਾਵ ਜੇ ਉਹ ਜਰਾ ਜਿੰਨਾ ਵੀ ਉਦਾਰ ਹੁੰਦਾ ਤਾਂ ਉਨ੍ਹਾਂ ਗਰੀਬਾਂ ਨਾਲ ਅਜਿਹਾ ਜੁਲਮ ਨਾ ਹੋਣ ਦਿੰਦਾ। ਅਜਿਹੀ ਕੈਦ ਤੇ ਰਿਹਾਈ ਹੁਕਮ ਅਨੁਸਾਰ ਅਰਥਾਤ ਨਿਯਮ-ਬੱਧ ਢੰਗ ਨਾਲ ਹੁੰਦੀ ਹੈ।
ਦੂਜੇ ਸ਼ਬਦਾਂ ਵਿਚ ਕੰਗਾਲੀ ਤੇ ਬਿਪਤਾ ਵਿਚ ਪੈਣਾ ਅਤੇ ਇਸ ਵਿਚੋਂ ਬਾਹਰ ਨਿਕਲਣਾ ਕਿਸੇ ਦੀ ਮਰਜ਼ੀ ਅਨੁਸਾਰ ਨਹੀਂ ਹੁੰਦਾ, ਸਗੋਂ ਨਿਯਮਾਂ ਅਨੁਸਾਰ ਵਾਪਰਦਾ ਹੈ। ਇਸ ਬਾਰੇ ਕੋਈ ਹੋਰ ਕੁਝ ਨਹੀਂ ਕਹਿ ਸਕਦਾ ਭਾਵ ਇਸ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ। ਜੇ ਕੋਈ ਜੁੱਤੀਆਂ ਖਾਣ ਦਾ ਆਦੀ ਕੁਝ ਕਹਿਣ ਦੀ ਜ਼ੁਰਅਤ ਕਰੇ ਤਾਂ ਜਿੰਨੀਆਂ ਉਸ ਦੇ ਮੂੰਹ ‘ਤੇ ਪੈਣ, ਉਹ ਆਪ ਹੀ ਗਿਣੇ। ਭਾਵ ਇਸ ਬਾਰੇ ਮੂੰਹ ਖੋਲ੍ਹਣ ਵਾਲੇ ਦੀ ਜੋ ਦੁਰਗਤੀ ਹੋਵੇਗੀ, ਉਹ ਉਸ ਨੂੰ ਆਪ ਹੀ ਪਤਾ ਹੋਵੇਗੀ। ਕਈ ਵਿਰਲੇ ਇਸੇ ਗੱਲ ਦਾ ਇੱਦਾਂ ਵੀ ਬਿਖਿਆਨ ਕਰਦੇ ਹਨ ਕਿ ਦਾਤੇ ਨੂੰ ਆਪੇ ਪਤਾ ਹੈ ਕਿ ਕੀ ਦੇਣਾ ਹੈ ਤੇ ਕਿੰਨਾ ਦੇਣਾ ਹੈ! ਪਰ ਇਹ ਅਣਜਾਣਪੁਣੇ ਵਾਲਾ ਕਥਨ ਭੀ ਫੋਕੀ ਸਿਫਤਿ ਸਾਲਾਹ ਹੈ। ਗੁਰੂ ਸਾਹਿਬ ਕਹਿੰਦੇ ਹਨ, ਜਿਸ ਕੋਲ ਦਾਤ-ਵਿਤਰਣ ਦੇ ਸਹੀ ਮੁਲੰਕਣ ਦੀ ਦਾਤ ਹੋਵੇ, ਭਾਵ ਜਿਸ ਨੂੰ ਦਾਤ ਵਿਤਰਣ ਦੇ ਨਿਯਮ ਦੀ ਪੱਕੀ ਸਮਝ ਆ ਜਾਵੇ, ਉਸ ਨੂੰ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਸਮਝੋ।
ਇਸ ਪਉੜੀ ਵਿਚ ਗੁਰੂ ਨਾਨਕ ਮੂਲ ਮੰਤਰ ਵਿਚ ਲਿਖੀ “ਨਿਰਭਉ ਨਿਰਵੈਰੁ” ਵਾਲੀ ਗੱਲ ਨੂੰ ਫਿਰ ਦੁਹਰਾਉਂਦੇ ਹਨ। ਉਹ ਕਰਤਾ ਦਾਤਾਂ ਦਿੰਦਾ ਹੈ, ਪਰ ਦਿੰਦਿਆਂ ਕੋਈ ਪੱਖ-ਪਾਤ ਤੇ ਭੇਦ ਭਾਵ ਨਹੀਂ ਕਰਦਾ। ਲੋਕ ਮੰਗਤਿਆਂ ਵਾਂਗ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਈ ਮੂੰਹ ਅੱਡਦੇ ਅਰਜੋਈਆਂ ਕਰਦੇ ਰਹਿੰਦੇ ਹਨ, ਪਰ ਉਹ ਤਿਲ ਭਰ ਵੀ ਨਹੀਂ ਪਸੀਜਦਾ ਭਾਵ ਆਪਣੇ ਸੁਭਾਵਿਕ ਨਿਯਮ ਤੋਂ ਜ਼ਰਾ ਨਹੀਂ ਡੋਲਦਾ। ਉਸ ਅੱਗੇ ਭਾਵੇਂ ਕੋਈ ਲੇਲ੍ਹੜੀਆਂ ਕੱਢ ਕੱਢ ਕੇ ਮੱਥਾ ਰਗੜੇ, ਭਾਵੇਂ ਕੋਈ ਵਾਰ ਵਾਰ ਲੈ ਜਾ ਕੇ ਮੁਕਰੀ ਜਾਵੇ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਉਸ ਦਾ ਮਿਹਰਬਾਨੀ ਭਰਿਆ ਕੰਮ ਕੋਈ ਹੈ ਹੀ ਨਹੀਂ। ਇਸ ਲਈ ਉਸ ਦੇ ਕਰਮ ਬਾਰੇ ਕੋਈ ਬਹੁਤਾ ਕੀ ਲਿਖੇ? ਲਿਖੇ ਵੀ ਕਿਉਂ, ਕਿਉਂਕਿ ਵਾਪਰਦਾ ਤਾਂ ਸਭ ਕੁਝ ਨਿਯਮ ਅਨੁਸਾਰ ਹੈ। ਸਭ ਦੇ ਦੁਖ-ਸੁਖ, ਅਮੀਰੀ-ਗਰੀਬੀ ਤੇ ਥੁੜ੍ਹਾਂ-ਲੋੜਾਂ ਦਾ ਆਉਣਾ-ਜਾਣਾ ਭਾਵ ਬੰਦ ਖਲਾਸੀ ਤਾਂ ਨਿਯਮਾਂ ਅਨੁਸਾਰ ਹੁੰਦੀ ਹੈ। ਇਸ ਤੋਂ ਵੱਧ ਕੁਝ ਕਹਿਣ ਵਾਲਾ ਕੋਈ ਬੇਸ਼ਰਮ ਹੀ ਹੋਵੇਗਾ। “ਆਪੇ ਜਾਣੈ ਆਪੇ ਦੇਇ” ਕਹਿਣਾ ਗਿਆਨ ਦਾ ਪੋਚਾ ਮਾਰਨ ਵਾਲੀ ਗੱਲ ਹੈ, ਪਰ ਜਿਸ ਕੋਲ ਸਹੀ ਸਾਲਾਹ ਦਾ ਵੱਲ ਹੈ, ਉਹ ਰਾਜਿਆਂ ਦਾ ਰਾਜਾ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਇਕ ਵਾਰ ਫਿਰ ਪੂਜਾ ਪਾਠ ਤੇ ਅਰਦਾਸਾਂ ਰਾਹੀਂ ਦੈਵੀ ਭੀਖ ਦੀ ਪ੍ਰਥਾ ਦਾ ਜੋਰਦਾਰ ਸ਼ਬਦਾਂ ਵਿਚ ਨਿਖੇਧ ਕਰਦੇ ਹਨ। ਉਨ੍ਹਾਂ ਨੇ ਕੁਦਰਤ ਦੀ ਨਿਰਭੈਤਾ, ਨਿਰਵੈਰਤਾ ਤੇ ਨਿਰਪੱਖਤਾ ਦੇ ਗੁਣਾਂ ਦੀ ਪ੍ਰੋੜ੍ਹਤਾ ਕੀਤੀ ਹੈ। ਉਨ੍ਹਾਂ ਨੇ ਕੁਦਰਤ ਦੇ ਨਿਰਪੱਖ ਵਿਤਰਣ ਨਿਯਮ ਦੀ ਪਛਾਣ ਕੀਤੀ ਹੈ ਤੇ ਸੱਚੀ ਸਿਫਤ (ਓਵਅਲੁਅਟਿਨ) ਦੀ ਸਰਾਹਨਾ ਕੀਤੀ ਹੈ। ਪਰ ਫਿਰ ਵੀ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਉਨ੍ਹਾਂ ਦੀ ਗੱਲ ਨੂੰ ਸਮਝ ਕੇ ਅਮਲ ਨਹੀਂ ਕਰਦੇ। ਉਨ੍ਹਾਂ ਦੇ ਉਪਦੇਸ਼ ਨਾਲ ਉਹ ਸਭ ਤੋਂ ਵਡਾ ਖਿਲਵਾੜ ਉਦੋਂ ਕਰਦੇ ਹਨ, ਜਦੋਂ ਭੇਟਾ ਦੇ ਭਾਅ ਅਰਦਾਸਾਂ ਕਰਦੇ ਹਨ ਅਤੇ ਸਾਧ ਸੰਗਤ ਵਿਚ ਪ੍ਰਚਾਰਦੇ ਹਨ ਕਿ ਦਿਲੋਂ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ!