ਪੁਸ਼ਾਕ ਦਾ ਕੱਚ-ਸੱਚ?

ਪਿਉ ਵਾਲੀ ਪ੍ਰਧਾਨਗੀ ਮਿਲੀ ਸੌਖੀ, ਗੋਲਕ ਉਤੇ ਵੀ ਪੂਰੇ ਅਖਤਿਆਰ ਹੋ ਗਏ।
ਵੋਟ-ਬੈਂਕ ਸੀ ਮਾਲਵੇ ਵਿਚ ਜਿਸ ਦਾ, ਉਸ ‘ਬਾਬੇ’ ਦੇ ਤਾਬਿਆਦਾਰ ਹੋ ਗਏ।
ਦੋਸ਼ੀ ਫੜੇ ਨਾ ਕੋਈ ਬੇਅਦਬੀਆਂ ਦੇ, ਕਰਦੇ ਰੋਸ ਬੇਦੋਸ਼ੇ ਵੀ ਮਾਰ ਹੋ ਗਏ।
ਮਾਫੀਨਾਮਾ ਮਨਾਉਣ ਲਈ ‘ਹੁਕਮਨਾਮਾ’, ਨੱਬੇ ਲੱਖ ਦੇ ਛਾਪ ਇਸ਼ਤਿਹਾਰ ਹੋ ਗਏ।
ਜਥੇਦਾਰਾਂ ਨੂੰ ‘ਤਲਬ’ ਕਰ ਕੋਠੀਆਂ ਵਿਚ, ਡਰਿਆ ਜਰਾ ਨਾ ਫਲਸਫਾ ਮੇਟ ਯਾਰੋ।
ਪੱਚੀ ਸਾਲਾਂ ਦੇ ਰਾਜ ਦੀ ਰੀਝ ਖਾਤਰ, ਕਰੀ ਹੋਊ ‘ਪੁਸ਼ਾਕ’ ਵੀ ਭੇਟ ਯਾਰੋ!