ਅੰਤੁ ਨ ਸਿਫਤੀ ਕਹਣਿ ਨ ਅੰਤੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਿਸ ਸੰਸਾਰ ਵਿਚ ਜਨਮ ਲੈ ਕੇ ਅਸੀਂ ਅੱਖਾਂ ਖੋਲ੍ਹਦੇ ਹਾਂ, ਉਹ ਕਿੱਡਾ ਕੁ ਵੱਡਾ ਹੈ, ਭਾਵ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਖਤਮ ਹੁੰਦਾ ਹੈ? ਇਹ ਇਕ ਵਾਜਬ ਸਵਾਲ ਹੈ, ਜੋ ਹਰ ਕੋਈ ਕਦੇ ਨਾ ਕਦੇ ਪੁੱਛਦਾ ਜਰੂਰ ਹੈ। ਇਸ ਨੂੰ ਇਸ ਲਈ ਨਹੀਂ ਪੁੱਛਿਆ ਜਾਂਦਾ ਕਿ ਪੁੱਛਣ ਵਾਲਾ ਇਸ ਵਿਚ ਦੌੜਨਾ-ਭੱਜਣਾ ਚਾਹੁੰਦਾ ਹੈ ਤੇ ਡਰਦਾ ਹੈ ਕਿ ਕਿਤੇ ਭੱਜਦਿਆਂ ਇਹ ਮੁੱਕ ਹੀ ਨਾ ਜਾਵੇ। ਉਹ ਇਸ ਦਾ ਮੁਕਾਬਲਾ ਆਪਣੇ ਨਾਲ ਕਰਨ ਲਈ ਵੀ ਨਹੀਂ ਪੁੱਛਦਾ, ਕਿਉਂਕਿ ਉਸ ਨੂੰ ਆਪਣੀ ਤੁੱਛ ਹੋਂਦ ਦਾ ਪਤਾ ਹੁੰਦਾ ਹੈ। ਉਸ ਨੂੰ ਇਹ ਪ੍ਰਸ਼ਨ ਕਿਸੇ ਨੇ ਪੁੱਛਿਆ ਵੀ ਨਹੀਂ ਹੁੰਦਾ ਤਾਂ ਜੋ ਉਸ ਨੇ ਇਸ ਦਾ ਉਤਰ ਪੁੱਛ ਕੇ ਉਸ ਨੂੰ ਦੱਸਣਾ ਹੋਵੇ। ਫਿਰ ਮਨੁੱਖ ਇਸ ਤਰ੍ਹਾਂ ਦਾ ਸਵਾਲ ਕਿਉਂ ਕਰਦਾ ਹੈ?

ਇਸ ਦਾ ਸੰਖੇਪ ਉਤਰ ਹੈ ਕਿ ਆਪਣੇ ਆਲੇ-ਦੁਆਲੇ ਪ੍ਰਤੀ ਜਾਣਕਾਰੀ ਹਾਸਲ ਕਰਨਾ ਮਨੁੱਖ ਦਾ ਕੁਦਰਤੀ ਗੁਣ ਹੈ। ਇਸ ਰਾਹੀਂ ਉਹ ਆਪਣੀ ਹੋਂਦ ਬਣਾਈ ਰੱਖਣਾ ਚਾਹੁੰਦਾ ਹੈ। ਹੀਗਲ ਅਨੁਸਾਰ ਉਹ ਕਾਲ ਆਤਮਾ (ਘeਸਿਟ) ਦਾ ਨੁਮਾਇੰਦਾ ਹੈ, ਜੋ ਉਸ ਰਾਹੀਂ ਆਪਣੇ ਆਪ ਬਾਰੇ ਸਭ ਕੁਝ ਜਾਣਨਾ ਚਾਹੁੰਦੀ ਹੈ। ਇਸ ਲਈ ਇਹ ਪ੍ਰਸ਼ਨ ਵੀ ਉਸ ਰਾਹੀਂ ਪ੍ਰਗਟ ਹੋਈ ਕਾਲ-ਆਤਮਾ ਹੀ ਪੁੱਛਦੀ ਹੈ। ਫ੍ਰੈਡ੍ਰਿਕ ਏਂਗਲਸ ਅਨੁਸਾਰ ਮਨੁੱਖ ਚੇਤਨਾ ਪ੍ਰਧਾਨ ਪ੍ਰਾਣੀ ਹੈ, ਜੋ ਕੁਦਰਤ ਵਿਚੋਂ ਉਠ ਕੇ ਕੁਦਰਤ ਵਿਰੁਧ ਹੀ ਸੰਘਰਸ਼ ਕਰਦਾ ਹੈ। ਇਸ ਸੰਘਰਸ਼ ਵਿਚ ਉਸ ਨੂੰ ਕੁਦਰਤ ਦਾ ਗਿਆਨ ਹੋਣਾ ਹੀ ਚਾਹੀਦਾ ਹੈ। ਉਸ ਦਾ ਮਨੁੱਖ-ਪ੍ਰਕ੍ਰਿਤੀ ਦਵੰਧਵਾਦ (ੰਅਨ-ਂਅਟੁਰe ਧਲਿeਚਟਚਿਸ) ਦਾ ਸਿਧਾਂਤ ਦੱਸਦਾ ਹੈ ਕਿ ਦੋਹਾਂ ਦਾ ਅੰਤਰ-ਕਾਰਜ (ੀਨਟeਰਅਚਟਿਨ) ਦੋਹਾਂ ਦੇ ਵਿਕਾਸ ਲਈ ਜਰੂਰੀ ਹੈ। ਮਨੁੱਖ ਦਰਿਆਵਾਂ ‘ਤੇ ਬੰਧ ਲਾ ਕੇ ਹੜ੍ਹ ਰੋਕਦਾ ਹੈ ਤੇ ਨਹਿਰਾਂ ਕੱਢਦਾ ਹੈ ਤਾਂ ਧਰਤੀ ਸ਼ਹਿਰਾਂ, ਬਸਤੀਆਂ ਤੇ ਬਾਗ ਬਗੀਚਿਆਂ ਨਾਲ ਭਰਪੂਰ ਹੋ ਜਾਂਦੀ ਹੈ। ਕੁਦਰਤ ਮਨੁੱਖ ਦੀ ਕੋਈ ਸਕੀ-ਸਬੰਧੀ ਨਹੀਂ, ਜੋ ਉਸ ‘ਤੇ ਉਪਕਾਰ ਕਰੇ। ਇਸ ਲਈ ਉਸ ਨੂੰ ਆਪਣੇ ਵਿਕਾਸ ਲਈ ਇਸ ਵਿਰੁਧ ਜੱਦੋ-ਜਹਿਦ ਕਰਨਾ ਹੀ ਪੈਂਦਾ ਹੈ। ਇਹ ਸਿਧਾਂਤ ਸੱਚਾਈ ਦੇ ਵਧੇਰੇ ਨੇੜੇ ਜਾਪਦਾ ਹੈ।
ਪ੍ਰਕ੍ਰਿਤੀ ਵਿਚ ਯੋਗ ਤੱਤਾਂ ਤੇ ਹਾਲਾਤ ਦੇ ਲੋੜੀਂਦੇ ਸੰਜੋਗਾਂ ਨੇ ਜਦੋਂ ਜੀਵ ਨੂੰ ਜੀਵ-ਪ੍ਰਣਾਲੀ ਵਿਚ ਪਾ ਕੇ ਸੰਸਾਰ ਪਟਲ ‘ਤੇ ਛੱਡਿਆ, ਉਸੇ ਵੇਲੇ ਤੋਂ ਉਹ ਆਪਣੇ ਦੁਆਲੇ ਦੀ ਪਛਾਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਪਟਲ ਉਤੇ ਵੱਖ ਵੱਖ ਹੋਰ ਪਦਾਰਥ ਵੀ ਪਏ ਹੋਏ ਸਨ। ਕੁਝ ਪਦਾਰਥ ਉਸ ਦੀ ਖੁਰਾਕ ਤੇ ਕੁਝ ਉਸ ਦਾ ਰਹਿਣ ਅਸਥਾਨ ਬਣ ਸਕਦੇ ਸਨ। ਇਸੇ ਸਥਾਨ ‘ਤੇ ਉਸ ਜਿਹੇ ਕੁਝ ਦੂਜੇ ਜੀਵ ਵੀ ਸਨ, ਜੋ ਉਸ ਵਾਂਗ ਹੀ ਆਪਾ ਪਾਲਣ ਲਈ ਫਿਰ ਰਹੇ ਸਨ। ਇਨ੍ਹਾਂ ਵਿਚ ਕੁਝ ਉਸ ਜਿਹੇ ਹੀ ਉਸ ਦੇ ਸਾਥੀ ਸਨ ਤੇ ਕੁਝ ਉਸ ਨੂੰ ਆਪਣੀ ਖੁਰਾਕ ਵੀ ਬਣਾ ਸਕਦੇ ਸਨ। ਅਜਿਹੀ ਹਾਲਤ ਵਿਚ ਪਹਿਲਾਂ ਪਹਿਲ ਉਸ ਨੇ ਆਪਣੇ ਸਰੀਰ ਦੀਆਂ ਪਛਾਣਕਾਰੀ ਸੰਭਾਵਨਾਵਾਂ ਨੂੰ ਇਕਤ੍ਰਿਤ ਕਰ ਕੇ ਗਿਆਨ ਇੰਦਰੀਆਂ ਨੂੰ ਸਿਰਜੀਆ। ਇਹ ਗਿਆਨ ਇੰਦਰੀਆਂ ਉਸ ਨੂੰ ਕੁਦਰਤ ਜਾਂ ਕੁਦਰਤ ਦੇ ਕਿਸੇ ਮਾਲਕ ਨੇ ਨਹੀਂ ਸਨ ਦਿੱਤੀਆਂ, ਸਗੋਂ ਇਹ ਸੰਘਰਸ਼ ਦੀਆਂ ਰਗੜਾਂ ਵਿਚੋਂ ਉਤਪੰਨ ਹੋਈਆਂ ਸਨ। ਜੋ ਕੁਦਰਤ ਉਸ ਦੇ ਬਾਹਰ ਸੀ, ਉਹੀ ਉਸ ਦੇ ਅੰਦਰ ਵੀ ਸੀ। ਇਸ ਲਈ ਆਪਣੀ ਖੁਰਾਕ ਤੇ ਸ਼ਤਰੂਆਂ ਸਬੰਧੀ ਜਿਸ ਤਰ੍ਹਾਂ ਦੀ ਜਾਣਕਾਰੀ ਲਈ ਉਸ ਨੂੰ ਬਾਹਰ ਜੱਦੋ-ਜਹਿਦ ਕਰਨਾ ਪੈਂਦਾ ਸੀ, ਉਵੇਂ ਦੀਆਂ ਹੀ ਗਿਆਨ ਇੰਦਰੀਆਂ ਉਸ ਦੇ ਅੰਦਰੋਂ ਪੈਦਾ ਹੋ ਗਈਆਂ। ਚੁਫੇਰੇ ਘੁੰਮਣ ਵਾਲੀ ਗਰਦਨ ਉਤੇ ਸਿਰ ਨਿਕਲ ਆਇਆ ਅਤੇ ਸਿਰ ‘ਤੇ ਅੱਖਾਂ, ਕੰਨ, ਨੱਕ, ਮੂੰਹ ਲੱਗ ਗਏ। ਚੁਫੇਰੇ ਦੀ ਚਮੜੀ ਵੀ ਕੁਝ ਸੰਕੇਤ ਪਕੜਨ ਪੱਖੋਂ ਸਕਾਰਾਤਮਕ ਬਣ ਗਈ। ਜਿੱਥੇ ਧਰਤੀ ਨਾਲ ਰਗੜ ਖਾਂਦੀ ਸੀ, ਉਥੇ ਹੱਥ ਤੇ ਪੈਰ ਬਣ ਗਏ। ਇਹ ਸਭ ਇਕ ਦਿਨ ਵਿਚ ਨਹੀਂ ਹੋਇਆ, ਸਗੋਂ ਲੱਖਾਂ ਸਾਲਾਂ ਦੇ ਲੰਮੇ ਵਿਕਾਸ ਦੌਰਾਨ ਵਾਪਰਿਆ। ਇਨ੍ਹਾਂ ਦੇ ਪ੍ਰਯੋਗ ਨਾਲ ਉਹ ਆਪਣਾ ਸਰੀਰੀ ਉਦ੍ਹਾਰ ਤੇ ਬਚਾਉ ਕਰਨ ਲੱਗਾ। ਇਸ ਤਰ੍ਹਾਂ ਦੁਆਲੇ ਦੇ ਤਲਖ (੍ਹੋਸਟਲਿe) ਤੇ ਤਬਾਹਕੁਨ (ਧeਸਟਰੁਚਟਵਿe) ਵਾਤਾਵਰਣ ਨਾਲ ਲਗਾਤਾਰ ਨਿਰਬਾਹ (Aਦਜੁਸਟ) ਕਰਦਿਆਂ ਡਰਨਾ, ਲੜਨਾ, ਸ਼ੱਕ ਕਰਨਾ ਤੇ ਸਵਾਲ ਪੁੱਛਣਾ ਉਸ ਦੇ ਸੁਭਾਅ ਦੇ ਅੰਗ ਬਣ ਗਏ।
ਪਰ ਇਹ ਗਿਆਨ ਇੰਦਰੀਆਂ ਮਨੁੱਖ ਨੂੰ ਦੇਖਣ ਪਰਖਣ ਵਾਲੇ ਯਥਾਰਥ (ਓਮਪਰਿਚਿਅਲ ੍ਰeਅਲਟੇ) ਬਾਰੇ ਕੰਮ ਚਲਾਊ ਗਿਆਨ ਹੀ ਦਿੰਦੀਆਂ ਹਨ। ਇਹ ਉਸ ਨੂੰ ਦੂਰ-ਦੁਰਾਡੀਆਂ, ਅਦਿਖ, ਭਾਵਆਤਮਕ ਤੇ ਗੁੱਝੀਆਂ ਚੀਜ਼ਾਂ ਦੀ ਜਾਣਕਾਰੀ ਦੇਣ ਵਿਚ ਅਸਫਲ ਹਨ। ਅਰਥਾਤ ਮਨੁੱਖ ਰੋਸ਼ਨੀ ਤੇ ਤਪਸ਼ ਨੂੰ ਦੇਖ ਕੇ ਧੁਪ ਨੂੰ ਤਾਂ ਜਾਣਦਾ ਹੈ, ਪਰ ਇਸ ਵਿਚ ਛੁਪੀਆਂ ਪਰਾ-ਜਾਮਣੀ (ੂਲਟਰਅ-ੜਿਲeਟ) ਕਿਰਨਾਂ, ਜੋ ਭਾਦੋਂ ਦੀ ਰੁੱਤੇ ਕਿਸਾਨ ਨੂੰ ਸਾਧ ਬਣਨ ਤੇ ਮਜ਼ਬੂਰ ਕਰ ਦਿੰਦੀਆਂ ਸਨ, ਦੀ ਪਛਾਣ ਨਹੀਂ ਕਰ ਸਕਦਾ। ਇਸੇ ਲਈ ਉਸ ਨੇ ਇਨ੍ਹਾਂ ਕਿਰਨਾਂ ਤੋਂ ਬਚਣ ਲਈ ਕਦੇ ਕੋਈ ਛਤਰੀ ਨਹੀਂ ਬਣਾਈ। ਕੁਦਰਤ ਨੇ ਉਸ ਦੀਆਂ ਅੱਖਾਂ ਅੱਗੇ ਟੈਲੀਸਕੋਪ ਤੇ ਮਾਈਕਰੋਸਕੋਪ ਜਿਹੇ ਜੰਤਰ ਨਹੀਂ ਲਾਏ ਤੇ ਕੰਨਾਂ ਵਿਚ ਵਾਇਰਲੈਸ ਸਿਗਨਲ ਡਿਕੋਡਰ ਵੀ ਨਹੀਂ ਲਾਏ ਤਾਂ ਜੋ ਉਸ ਕੋਲ ਕੋਈ ਗੁੱਝੀ ਜਾਣਕਾਰੀ ਆ ਸਕੇ। ਉਸ ਕੋਲ ਹਵਾਈ ਖੰਭ ਵੀ ਨਹੀਂ ਹਨ ਤਾਂ ਜੋ ਉਹ ਇੱਧਰ ਉਧਰ ਜਾ ਕੇ ਕੋਈ ਜਾਣਕਾਰੀ ਇਕਤ੍ਰਿਤ ਕਰ ਸਕੇ। ਪ੍ਰਿਥਵੀ ਗੁਰੂਤਾ ਵਿਚ ਜਕੜਿਆ, ਸੀਮਤ ਗਿਆਨ-ਇੰਦਰੀਆਂ ਦਾ ਮਾਰਿਆ ਤੇ ਆਪਣੇ ਨਿਰਬਾਹ ਲਈ ਕੁਦਰਤੀ ਸਾਧਨਾਂ ਨਾਲ ਨੂੜਿਆ ਉਹ ਗਿਆਨ ਦੀਆਂ ਲੰਮੀਆਂ ਪੁਲਾਂਘਾਂ ਨਹੀਂ ਭਰ ਸਕਦਾ। ਉਸ ਦਾ ਵਾਹ ਛੋਟੀਆਂ, ਕੰਮ ਆਉਣ ਵਾਲੀਆਂ ਤੇ ਯਥਾਰਥਕ ਗੱਲਾਂ ਨਾਲ ਪੈਂਦਾ ਹੈ, ਜੋ ਸੈਂਕੜਿਆਂ, ਹੱਦ ਹਜ਼ਾਰਾਂ ਦੀ ਗਿਣਤੀ ਵਿਚ ਹੁੰਦੀਆਂ ਹਨ। ਇਸ ਲਈ ਉਸ ਦੇ ਹਿਸਾਬ (ੰਅਟਹeਮਅਟਚਿਸ) ਦਾ ਕੱਦ ਉਸ ਦੇ ਆਮਦਨ ਖਰਚ ਦੇ ਆਕਾਰ ਦਾ ਹੀ ਹੁੰਦਾ ਹੈ। ਇਸੇ ਹਿਸਾਬ ਉਸ ਦੇ ਵਹੀ ਖਾਤਿਆਂ ਦੇ ਲੇਖੇ ਹੁੰਦੇ ਹਨ ਤੇ ਇਸੇ ਵਿਸਥਾਰ ਦੇ ਕੈਲਕੂਲੇਟਰ ‘ਤੇ ਆਉਣ ਵਾਲੇ ਅੰਕ। ਅੱਜ ਤੋਂ ਸੌ ਸਾਲ ਪਹਿਲਾਂ ਤਾਂ ਗਿਣਤੀ ਵੀ ਦਰਜਨਾਂ ਜਾਂ ਕੌੜੀਆਂ (ਵੀਹਾਂ) ਦੇ ਹਿਸਾਬ ਹੁੰਦੀ ਸੀ। ਅਜਿਹੀਆਂ ਸਥਿਤੀਆਂ ਵਿਚ ਕੋਈ ਬ੍ਰਹਿਮੰਡ ਦੇ ਆਕਾਰ ਨੂੰ ਜਾਣਨਾ ਵੀ ਚਾਹੁੰਦਾ ਤਾਂ ਕਿਵੇਂ ਜਾਣ ਸਕਦਾ?
ਇਸੇ ਲਈ ਗੁਰੂ ਸਾਹਿਬ ਨੇ ਪਿਛਲੀ ਪਉੜੀ ਵਿਚ ਫੁਰਮਾਇਆ ਸੀ ਕਿ ਮਨੁੱਖ ਨੇ ਏਡੀ ਵੱਡੀ ਜਾਂ ਅਜਿਹੀ ਸੁਰਤ (Aੱਅਰeਨeਸਸ) ਨਹੀਂ ਪਾਈ ਕਿ ਉਹ ਕੁਦਰਤ ਦਾ ਹਿਸਾਬ ਕਿਤਾਬ ਲਾ ਸਕੇ ਤੇ ਇਸ ਦੀਆਂ ਸਭ ਰਮਜ਼ਾਂ ਨੂੰ ਸਮਝ ਸਕੇ। ਕੁਦਰਤ ਵਿਚ ਓਹਲੇ ਹਨ, ਦੂਰੀਆਂ ਹਨ ਤੇ ਗਤੀਆਂ ਹਨ ਤੇ ਗਤੀਆਂ ਦੀਆਂ ਘੁੰਮਣਘੇਰੀਆਂ ਹਨ। ਇਨ੍ਹਾਂ ਨੇ ਇਸ ਦੀ ਸਹੀ ਜਾਣਕਾਰੀ ਤੇ ਪਰਦਾ ਪਾਇਆ ਹੋਇਆ ਹੈ। ਕਈ ਸਿਆਣੇ ਇਸ ਨੂੰ ਮਾਯਾ ਕਹਿ ਕੇ ਜਾਣਨ ਦਾ ਯਤਨ ਹੀ ਰੱਦ ਕਰ ਦਿੰਦੇ ਹਨ। ਕਈਆਂ ਅਨੁਸਾਰ ਇਹ ਸਥਿਰ ਭਾਵ ਚਿਰ-ਸਥਾਈ ਨਹੀਂ ਹੈ ਇਸ ਲਈ ਇਸ ਨੂੰ ਨਾ ਜਾਣਿਆ ਜਾ ਸਕਦਾ ਹੈ ਤੇ ਨਾ ਜਾਣਨ ਦਾ ਫਾਇਦਾ ਹੈ। ਉਨ੍ਹਾਂ ਅਨੁਸਾਰ ਸਥਿਰ ਸੱਚ ਇਸ ਦੇ ਪਿੱਛੇ ਲੁਕਿਆ ਹੋਇਆ ਹੈ, ਇਸ ਲਈ ਉਸੇ ਨੂੰ ਖੋਜਿਆ ਜਾਣਾ ਚਾਹੀਦਾ ਹੈ; ਕਿਉਂਕਿ ਸਥਿਰ ਸੱਚ ਨਜ਼ਰ ਨਹੀਂ ਆਉਂਦਾ, ਇਸ ਲਈ ਉਹ ਉਸ ਦੇ ਕਈ ਨਾਮ ਰੱਖ ਦਿੰਦੇ ਹਨ। ਕਈ ਉਸ ਨੂੰ ਆਤਮਾ (ੰਪਰਿਟਿ) ਅਤੇ ਕਈ ਪਰਮਾਤਮਾ (ਘੋਦ) ਕਹਿੰਦੇ ਹਨ। ਅਦਿਖ ਹੋਣ ਕਾਰਨ ਉਹ ਉਸ ਦੀ ਦਿੱਖ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਬਹੁਤੇ ਸਮਝਦੇ ਹਨ ਕਿ ਅਧਿਆਤਮਕ ਸਵਾਮੀ (ੰਪਰਿਟੁਅਲ .ੋਰਦ) ਮਨੁੱਖੀ ਸ਼ਕਲ ਦਾ ਹੈ, ਪਰ ਪ੍ਰਛਾਈ ਵਾਂਗ ਅਦਿੱਖ ਹੈ। ਇਸ ਲਈ ਉਹ ਉਸ ਨੂੰ ਪਰਗਟ ਹੋਣ ਅਤੇ ਮਿਹਰ ਕਰਨ ਲਈ ਅਰਦਾਸ ਅਰਜੋਈਆਂ ਕਰਦੇ ਹਨ। ਅਦਿੱਖ ਚੀਜ਼ਾਂ ਨੂੰ ਇਹ ਲੋਕ ਹੁਣ ਤੀਕ ਸਪਿਰਿਟ (ੰਪਰਿਟਿ) ਕਹਿੰਦੇ ਆ ਰਹੇ ਹਨ ਤੇ ਉਨ੍ਹਾਂ ਨਾਲ ਸਬੰਧ ਬਣਾਉਣ ਦੀ ਵਿਧੀ ਨੂੰ ਅਧਿਆਤਮਵਾਦ (ੰਪਰਿਟੁਅਲਸਿਮ) ਦੱਸਦੇ ਹਨ। ਉਸ ਦੀ ਭਾਲ ਲਈ ਪੂਜਾ-ਪਾਠ ਵਾਲੀ ਅਧਿਆਤਮਕ ਸੋਚ ਨੂੰ ਉਹ ਅੱਜ ਦੇ ਵਿਗਿਆਨਕ ਯੁਗ ਵਿਚ ਵੀ ਸਹੀ ਸਮਝਦੇ ਹਨ। ਬਹੁਤਾ ਅਸਚਰਜ ਇਹ ਹੈ ਕਿ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਵੀ ਇਸੇ ਸੋਚ ਦੇ ਧਾਰਨੀ ਹਨ। ਭਾਵੇਂ ਗੁਰੂ ਸਾਹਿਬ ਨੇ ਸਾਫ ਕਿਹਾ ਹੈ ਕਿ ਮਾਇਆ ਪਿਛਲਾ ਪਰਮ-ਸੱਤ ਮਨੁੱਖ ਦੀ ਮੌਜੂਦਾ ਸੱਤਹੀ ਸੁਰਤ (ੁੰਪeਰਾਚਿਅਿਲ ਅੱਅਰeਨeਸਸ) ਨਾਲ ਨਹੀਂ ਜਾਣਿਆ ਜਾ ਸਕਦਾ, ਭਾਵ ਇਸ ਕਾਰਜ ਲਈ ਵਿਸ਼ੇਸ਼ ਵਿਗਿਆਨਕ ਵਿਧੀ ਅਪਨਾਉਣੀ ਪਵੇਗੀ, ਫਿਰ ਵੀ ਉਹ ਅਧਿਆਤਮਵਾਦ ਨੂੰ ਹੀ ਅੱਗੇ ਰੱਖਦੇ ਹਨ। ਗੁਰੂ ਸਾਹਿਬ ਤੋਂ ਕਰੀਬ ਤਿੰਨ ਸਦੀਆਂ ਬਾਅਦ ਕਾਰਲ ਮਾਰਕਸ ਨੇ ਵੀ ਉਨ੍ਹਾਂ ਦੇ ਕਹੇ ਬਚਨਾਂ ਨੂੰ ਇਹ ਕਹਿ ਕੇ ਸਵੀਕਾਰਿਆ ਕਿ ਜੇ ਬਾਹਰੀ ਮਾਯਾ ਤੇ ਇਸ ਦਾ ਅੰਦਰੂਨੀ ਸੱਚ ਇਕੋ ਜਿਹੇ ਹੁੰਦੇ ਤਾਂ ਵਿਗਿਆਨ ਦੀ ਕੋਈ ਲੋੜ ਹੀ ਨਾ ਹੁੰਦੀ (ਾ ਟਹe eਣਟeਰਨਅਲ ਅਪਪeਅਰਅਨਚeਸ ਅਨਦ ਨਿਟeਰਨਅਲ eਸਸeਨਚe ਾ ਟਹਨਿਗਸ ਚੋਨਿਚਦਿeਦ, ਅਲਲ ਸਚਇਨਚe ੱੁਲਦ ਬe ਸੁਪeਰਾਲੁਸ)। ਪਰ ਉਨ੍ਹਾਂ ਦੇ ਆਪਣੇ ਸਿੱਖ ਇਸ ਤੋਂ ਮੁਨਕਰ ਹਨ।
ਮਨੁੱਖ ਤੇ ਕੁਦਰਤ ਵਿਚਾਲੇ ਇੰਨੇ ਉਹਲੇ ਹਨ ਕਿ ਹੱਦ ਹਿਸਾਬ ਨਹੀਂ। ਆਪਣੀ ਹਥੇਲੀ ਹੇਠ ਚਲਦੇ ਖੂਨ ਪ੍ਰਵਾਹ ਵਿਚ ਕਰੋੜਾਂ ਸੈਲ, ਮਾਲੀਕਿਊਲਜ਼, ਐਟਮ, ਇਲੈਕਟ੍ਰਾਨ, ਪ੍ਰੋਟਾਨ, ਨਿਊਟ੍ਰਾਨ ਤੇ ਕੁਆਰਕਸ ਜਿਹੇ ਪਦਾਰਥੀ ਕਣ ਪਏ ਹਨ, ਪਰ ਦਿਖਾਈ ਨਹੀਂ ਦਿੰਦੇ। ਦੇਣ ਵੀ ਕਿਵੇਂ? ਇਨ੍ਹਾਂ ਦੀ ਅੱਖ ਤੋਂ ਭਾਸਦੀ (ੜਰਿਟੁਅਲ) ਦੂਰੀ ਪੰਜਾਹ ਬਿਲੀਅਨ ਪ੍ਰਕਾਸ਼ ਵਰ੍ਹਿਆਂ ਤੋਂ ਵੀ ਵੱਧ ਹੈ। ਹੋਰ ਤਾਂ ਹੋਰ, ਸਭ ਦੇਖਦੇ ਹਨ ਕਿ ਚੰਦਰਮਾ ਅਸਮਾਨ ਵਿਚ ਪੂਰਬ ਵਾਲੇ ਪਾਸਿਓਂ ਚੜ੍ਹਦਾ ਤੇ ਸੂਰਜ ਵਾਂਗ ਪੱਛਮ ਵਿਚ ਛੁਪਦਾ ਹੈ, ਪਰ ਉਹ ਨਹੀਂ ਜਾਣਦੇ ਕਿ ਅਸਲ ਵਿਚ ਉਹ ਧਰਤੀ ਦੁਆਲੇ ਪੱਛਮ ਤੋਂ ਪੂਰਬ ਦਿਸ਼ਾ ਵਲ ਘੁੰਮਦਾ ਹੈ। ਸਾਰੇ ਗਿਆਨੀ ਜਾਣਦੇ ਹਨ ਕਿ ਪਲੂਟੋ ਕੋਲ ਗ੍ਰਹਿ ਦਾ ਦਰਜਾ ਨਹੀਂ ਰਿਹਾ, ਪਰ ਕੋਈ ਨਹੀਂ ਦੱਸੇਗਾ ਕਿ ਕਿਉਂ ਨਹੀਂ ਰਿਹਾ। ਸਾਰੇ ਗਿਆਨੀ ਇਹ ਵੀ ਜਾਣਦੇ ਹਨ ਕਿ ਨਾਸਾ ਨੇ ਬ੍ਰਹਿਸਪਤੀ ਗ੍ਰਹਿ ਦੇ ਚੰਦਰਮਾ ਖੋਜ-ਯਾਨ ਭੇਜਿਆ, ਪਰ ਇਕ ਗਿਆਨੀ ਵੀ ਇਹ ਨਹੀਂ ਦੱਸਦਾ ਕਿ ਇਹ ਜਾਂ ਅਜਿਹਾ ਹੋਰ ਕੋਈ ਖੋਜ-ਯਾਨ ਸਿੱਧਾ ਬ੍ਰਹਿਸਪਤੀ ‘ਤੇ ਕਿਉਂ ਨਹੀਂ ਭੇਜਿਆ। ਬ੍ਰਹਿਮੰਡ ਦੀਆਂ ਦੂਰੀਆਂ ਤੇ ਗਤੀਆਂ ਕਾਰਨ ਭੁਲੇਖੇ ਇੰਨੇ ਹਨ ਕਿ ਸਦੀਆਂ ਤੀਕ ਪੰਡਤਾਂ ਦੇ ਦਿਮਾਗ ਚਕਰਾਏ ਰਹੇ। ਧਰਤੀ ਦੀ ਆਪਣੀ ਧੁਰੀ ਦੁਆਲੇ ਗਤੀ, ਇਸ ਦੀ ਸੂਰਜ ਦੁਆਲੇ ਗਰਦਿਸ਼, ਸੂਰਜ ਮੰਡਲ ਦੀ ਗਲੈਕਸੀ ਵਿਚ ਗਤੀ, ਗਲੈਕਸੀ ਦੀ ਬ੍ਰਹਿਮੰਡ ਵਿਚ ਗਤੀ ਤੇ ਬ੍ਰਹਿਮੰਡ ਦੀ ਇਸ ਦੇ ਬਾਹਰੀ ਖਗੋਲ ਵਲ ਪ੍ਰਸਾਰ ਦੀ ਗਤੀ। ਗਤੀਆਂ ਵੀ ਹਜਾਰਾਂ, ਲੱਖਾਂ ਮੀਲ ਪ੍ਰਤੀ ਸਕਿੰਟ ਦੀਆਂ ਕਿ ਪਲਾਂ ਵਿਚ ਸਥਿਤੀ ਬਦਲ ਜਾਵੇ! ਅਜਿਹੀ ਹਾਲਤ ਵਿਚ ਮਨੁੱਖੀ ਸੁਰਤ ਕੀ ਕਰੇ! ਸਿਰਫ ਵਿਗਿਆਨ ਹੀ ਇਸ ਨੂੰ ਉਚਾ ਚੁੱਕ ਸਕਦਾ ਹੈ।
ਪਰ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਦੇ ਵਿਗਿਆਨ ਵਿਰੋਧੀ ਪ੍ਰਚਾਰ ਕਾਰਨ ਸਿੱਖਾਂ ਵਿਚ ਇਹ ਸੁਰਤ ਹੋਰ ਵੀ ਪੱਛੜ ਰਹੀ ਹੈ। ਗੁਰੂ ਸਾਹਿਬ ਕੁਦਰਤ ਦੇ ਬੇਅੰਤ ਪਸਾਰੇ ਦਾ ਜ਼ਿਕਰ ਕਰ ਕੇ ਮਨੁੱਖੀ ਚੇਤੰਨਤਾ ਨੂੰ ਇਸ ਦੇ ਹਾਣ ਦੀ ਹੋਣ ਲਈ ਵੰਗਾਰਦੇ ਹਨ, ਪਰ ਇਹ ਵਿਦਵਾਨ ਉਨ੍ਹਾਂ ਨੂੰ ਇਹ ਦੱਸਦੇ ਹਨ ਕਿ ਮਨੁੱਖੀ ਸੁਰਤ ਇੱਡੀ ਹੋ ਹੀ ਨਹੀਂ ਸਕਦੀ ਕਿ ਉਹ ਵਾਹਿਗੁਰੂ ਨੂੰ ਪਾ ਸਕੇ। ਇਸ ਲਈ ਹਰੀ ਦਾ ਨਾਮ ਜਪ ਕੇ ਅਰਦਾਸ ਅਰਜੋਈ ਕਰਦੇ ਰਹੋ, ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੋ। ਇਸ ਨਾਲ ਅਜੋਕੀ ਸਿੱਖੀ ਦਾ ਰਸਤਾ ਖੋਜ ਪੜਤਾਲ ਰਾਹੀਂ ਸੱਚ ਦਾ ਪਤਾ ਲਾਉਣ ਤੋਂ ਉਲਟ ਪਾਸੇ ਵਲ ਚੱਲ ਪਿਆ ਹੈ। ਇਹ ਰੁਝਾਨ ਨਾ ਸਿਰਫ ਹੁਣ ਤੀਕ ਦੇ ਮਨੁੱਖੀ ਇਤਿਹਾਸ ਨੂੰ ਝੁਠਲਾਉਣ ਵਾਲਾ ਹੈ, ਸਗੋਂ ਗੁਰੂ ਨਾਨਕ ਦੇ ਆਸ਼ੇ ਦੇ ਉਲਟ ਵੀ ਹੈ। ਇਤਿਹਾਸ ਗਵਾਹ ਹੈ ਕਿ ਸੁਰਤ ਮਨੁੱਖ ਦੇ ਯਥਾਰਥ ਨਾਲ ਜੱਦੋ-ਜਹਿਦ ਵਿਚੋਂ ਪੈਦਾ ਹੁੰਦੀ ਹੈ। ਇਸ ਜੱਦੋ-ਜਹਿਦ ਵਿਚ ਜਾਣ ਤੋਂ ਰੋਕਣ ਨਾਲ ਮਨੁੱਖ ਦਾ ਚੜ੍ਹਦੀ ਕਲਾ ਵਾਲਾ ਨਿਸ਼ਾਨਾ ਚੁਕ ਜਾਂਦਾ ਹੈ। ਸੁਰਤ ਪੈਦਾ ਕਰਨ ਵਾਲੇ ਕਾਰਜਾਂ ਨਾਲੋਂ ਟੁੱਟ ਕੇ ਉਹ ਆਲਸ, ਪ੍ਰਾਧੀਨਤਾ, ਅੰਧਵਿਸ਼ਵਾਸ ਤੇ ਪ੍ਰਜੀਵੀ ਪ੍ਰਵਿਰਤੀਆਂ ਦਾ ਸ਼ਿਕਾਰ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਉਸ ਲਈ ਅਜਿਹਾ ਜੀਵਨ ਨਹੀਂ ਸੀ ਚਿਤਵਿਆ।
ਅਜੋਕੇ ਵਿਦਵਾਨਾਂ ਦੀ ਇਸ ਸੋਚ ਦਾ ਅਸਰ ਜਪੁਜੀ ਦੀ 24ਵੀਂ ਪਉੜੀ ਦੀ ਵਿਆਖਿਆ ਤੋਂ ਭਲੀਭਾਂਤ ਭਾਂਪਿਆ ਜਾ ਸਕਦਾ ਹੈ। ਇਸ ਪਉੜੀ ਦੀਆਂ ਸਮੂਹ ਤੁਕਾਂ ਤੇ ਉਨ੍ਹਾਂ ਦੀਆਂ ਵਿਆਖਿਆਵਾਂ ਹੇਠ ਦਰਜ ਹਨ,
ਅੰਤੁ ਨ ਸਿਫਤੀ ਕਹਣਿ ਨ ਅੰਤੁ॥
ਅੰਤੁ ਨ ਕਰਣੈ ਦੇਣਿ ਨ ਅੰਤੁ॥
ਅੰਤੁ ਨ ਵੇਖਣਿ ਸੁਣਣਿ ਨ ਅੰਤੁ॥
ਅੰਤੁ ਨ ਜਾਪੈ ਕਿਆ ਮਨਿ ਮੰਤੁ॥
ਅੰਤੁ ਨ ਜਾਪੈ ਕੀਤਾ ਆਕਾਰੁ॥
ਅੰਤੁ ਨ ਜਾਪੈ ਪਾਰਾਵਾਰੁ॥
ਅੰਤ ਕਾਰਣਿ ਕੇਤੇ ਬਿਲਲਾਹਿ॥
ਤਾ ਕੇ ਅੰਤ ਨ ਪਾਏ ਜਾਹਿ॥
ਏਹੁ ਅੰਤੁ ਨ ਜਾਣੈ ਕੋਇ॥
ਬਹੁਤਾ ਕਹੀਐ ਬਹੁਤਾ ਹੋਇ॥
ਵਡਾ ਸਾਹਿਬੁ ਊਚਾ ਥਾਉ॥
ਊਚੇ ਉਪਰਿ ਊਚਾ ਨਾਉ॥
ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥
ਜੇਵਡੁ ਆਪਿ ਜਾਣੈ ਆਪਿ ਆਪਿ॥
ਨਾਨਕ ਨਦਰੀ ਕਰਮੀ ਦਾਤਿ॥੨੪॥
ਇਸ ਦੇ ਅਰਥ ਹਨ ਕਿ ਸ੍ਰਿਸ਼ਟੀ ਦੇ ਮੁਲੰਕਣ ਕਰਨ ਵਾਲਿਆਂ ਦੀ ਗਿਣਤੀ ਦਾ ਨਾ ਕੋਈ ਅੰਤ ਹੈ ਤੇ ਨਾ ਹੀ ਉਨ੍ਹਾਂ ਦੇ ਲਾਏ ਅਨੁਮਾਨਾਂ ਦੀ ਕੋਈ ਗਿਣਤੀ। ਨਾ ਇਸ ਦੀ ਵਿਭਿੰਨਤਾ ਦੀ ਕੋਈ ਸੀਮਾ ਹੈ ਤੇ ਨਾ ਹੀ ਇਸ ਵਿਚ ਉਪਲਭਦ ਵਰਤਣਸ਼ੀਲ ਪਦਾਰਥਾਂ ਦੀ ਕਮੀ। ਇਹ ਰਚਨਾ ਨਾ ਵੇਖਦਿਆਂ ਮੁੱਕਦੀ ਹੈ ਤੇ ਨਾ ਹੀ ਸੁਣ ਕੇ ਇਸ ਦੀ ਸ਼ਲਾਘਾ ਦੀਆਂ ਗੱਲਾਂ ਖਤਮ ਹੁੰਦੀਆਂ ਹਨ। ਇਸ ਗੱਲ ਦਾ ਵੀ ਪਤਾ ਨਹੀਂ ਕਿ ਇਸ ਦੀ ਅਗਲੀ ਰੂਪ ਰੇਖਾ ਕੀ ਹੋਵੇਗੀ। ਜਿੰਨਾ ਆਕਾਰ ਇਸ ਦਾ ਦਿਸਦਾ ਹੈ, ਉਸੇ ਦਾ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ। ਜੋ ਇਸ ਦੇ ਪਸਾਰੇ ਤੋਂ ਪਰ੍ਹੇ ਹੈ, ਭਾਵ ਬਾਹਰਵਾਰ ਹੈ, ਉਸ ਦਾ ਅੰਤ ਤਾਂ ਕਿਸੇ ਨੂੰ ਪਤਾ ਹੀ ਕੀ ਹੋ ਸਕਦਾ ਹੈ! ਹੱਦ ਬੰਨਿਆਂ ਦਾ ਪਤਾ ਨਾ ਹੋਣ ਕਰਕੇ ਕਿੰਨੇ ਲੋਕ ਤਿਲਮਿਲਾ ਰਹੇ ਹਨ। ਅਜਿਹੇ ਜਿਗਿਆਸੂਆਂ ਦੀ ਗਿਣਤੀ ਦਾ ਵੀ ਹਿਸਾਬ ਨਹੀਂ ਲਾਇਆ ਜਾ ਸਕਦਾ। ਕਿਸੇ ਤਰ੍ਹਾਂ ਵੀ ਕਿਸੇ ਨੂੰ ਬ੍ਰਹਿਮੰਡ ਦੇ ਪਸਾਰੇ ਦਾ ਪਤਾ ਨਹੀਂ ਲੱਗਾ। ਜਿੰਨਾ ਵੱਡਾ ਇਸ ਨੂੰ ਕਹੋ, ਇਹ ਉਸ ਤੋਂ ਵੀ ਵੱਡਾ ਪ੍ਰਤੀਤ ਹੋਣ ਲਗਦਾ ਹੈ। ਇਹ ਇਵੇਂ ਹੀ ਹੈ ਜਿਵੇਂ ਇਕ ਤਾਂ ਕੋਈ ਹੁਕਮਰਾਨ ਬਹੁਤ ਵੱਡਾ ਹੋਵੇ ਤੇ ਫਿਰ ਉਹ ਬੜੀ ਉਚੀ ਥਾਂ ਤੇ ਬਿਰਾਜਮਾਨ ਹੋਵੇ। ਇੰਨੀ ਉਚਾਈ ਤੋਂ ਵੀ ਹੋਰ ਵੱਡੀ ਉਸ ਦੇ ਨਾਮ ਦੀ ਮਹਿਮਾ ਭਾਵ ਬੋਲਬਾਲਾ ਹੋਵੇ। ਅਜਿਹੇ ਸਾਹਿਬ ਨੂੰ ਤਾਂ ਓਹੀ ਜਾਣ ਸਕਦਾ ਹੈ, ਜੋ ਉਸ ਜਿੰਨਾ ਉਚਾ ਭਾਵ ਵੱਡਾ ਹੋਵੇ। ਇਸ ਲਈ ਇੱਡੇ ਵੱਡੇ ਆਕਾਰ ਦੀ ਪ੍ਰਕ੍ਰਿਤੀ ਆਪ ਹੀ ਜਾਣਦੀ ਹੈ ਕਿ ਇਹ ਕਿੱਡੀ ਕੁ ਵੱਡੀ ਹੈ। ਹੇ ਨਾਨਕ! ਇਸ ਬ੍ਰਹਿਮੰਡ ਦੇ ਭੇਤਾਂ ਦੀ ਝਲਕ ਜਾਂ ਸਮਝ ਕਰਮ ਅਰਥਾਤ ਢੁਕਵੇਂ ਕਾਰਜ ਕਰਨ ਵਾਲਿਆਂ ਨੂੰ ਹੀ ਨਜ਼ਰ ਪੈ ਸਕਦੀ ਹੈ।
ਗੁਰੂ ਨਾਨਕ ਦੀ ਇਸ ਸਿੱਧੀ ਤੇ ਸਪਸ਼ਟ ਪਉੜੀ ਦੇ ਪ੍ਰੋ. ਸਾਹਿਬ ਸਿੰਘ ਦੇ ਉਲਥੇ ਦਾ ਸਾਰ ਇਸ ਤਰ੍ਹਾਂ ਹੈ। ਅਕਾਲ ਪੁਰਖ ਦੀ ਰਚਨਾ, ਗੁਣਾਂ ਤੇ ਦਾਤਾਂ ਦਾ ਕੋਈ ਹੱਦ-ਬੰਨਾ ਨਹੀਂ ਹੈ। ਇਹ ਗਿਣਨ, ਸੁਣਨ ਤੇ ਵੇਖਣ ਨਾਲ ਭੀ ਨਹੀਂ ਜਾਣੇ ਜਾ ਸਕਦੇ। ਉਸ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦੇ ਬਣਾਏ ਜਗਤ ਦਾ ਉਰਲਾ ਤੇ ਪਾਰਲਾ ਬੰਨਾ ਲੱਭਣ ਲਈ ਬੜੇ ਲੋਕ ਤਰਲੇ ਲੈ ਰਹੇ ਹਨ, ਪਰ ਕੋਈ ਇਸ ਨੂੰ ਭਾਲ ਨਹੀਂ ਸਕਿਆ। ਜਿਉਂ ਜਿਉਂ ਉਸ ਨੂੰ ਵੱਡਾ ਆਖੀਏ, ਤਿਉਂ ਤਿਉਂ ਉਹ ਹੋਰ ਵੱਡਾ ਹੋ ਜਾਂਦਾ ਹੈ। ਅਕਾਲ ਪੁਰਖ ਵੱਡਾ ਹੈ, ਉਸ ਦਾ ਟਿਕਾਣਾ ਉਚਾ ਹੈ ਤੇ ਉਸ ਦਾ ਨਾਮਣਾ ਭੀ ਉਚਾ ਹੈ। ਜੇ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ, ਉਹ ਹੀ ਉਸ ਦੇ ਵੱਡੇ-ਪਣ ਨੂੰ ਜਾਣ ਸਕਦਾ ਹੈ। ਅਰਥਾਤ ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ। ਹੇ ਨਾਨਕ! ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਭਾਵ ਉਸ ਮਹਾਨ ਗੁਣਾਂ ਤੇ ਬਖਸ਼ਿਸ਼ਾਂ ਵਾਲੇ ਪ੍ਰਭੂ ਦਾ ਗੁਣਗਾਣ ਕਰੋ।
ਇਸ ਵਿਆਖਿਆਕਾਰ ਨੇ ਗੁਰੂ ਸਾਹਿਬ ਦੇ ਬਖਾਨੇ ਸਾਰੇ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਅਕਾਲ ਪੁਰਖ ਜਾਂ ਪ੍ਰਭੂ ‘ਤੇ ਲਾਏ ਹਨ। ਵੱਡਾ ਵੀ ਉਹ ਹੈ, ਅਪਾਰ ਵੀ ਉਹ ਹੈ, ਉਚਾ ਵੀ ਉਹ ਹੈ, ਨਾਮਣਾ ਵੀ ਉਸੇ ਦਾ ਹੈ, ਦਾਤਾਂ ਵੀ ਉਸੇ ਦੀ ਬਖਸ਼ਿਸ਼ ਨਾਲ ਮਿਲਦੀਆਂ ਹਨ ਤੇ ਸਭ ਕੁਝ ਜਾਣਦਾ ਵੀ ਉਹੀ ਹੈ। ਦਾਤਾਂ ਦੀ ਅੱਧੀ ਅਧੂਰੀ ਗੱਲ ਕਰ ਕੇ ਉਸ ਨੇ ਭੋਲੇ ਭਾਲੇ ਸ਼ਰਧਾਲੂਆਂ ਨੂੰ ਭਰਮਾਉਣ ਦੀ ਕੋਸ਼ਿਸ ਕੀਤੀ ਹੈ। ਉਚਾ, ਅਪਾਰ ਤੇ ਅਸੀਮਤ ਕਹਿਣ ਨਾਲ ਤਾਂ ਕਈ ਸ਼ਰਧਾਲੂ ਵਿਹਰ ਸਕਦੇ ਹਨ ਕਿ ਕੋਈ ਵੱਡਾ ਹੋਵੇਗਾ ਆਪਣੇ ਘਰ ਹੋਵੇਗਾ, ਅਸੀਂ ਕੀ ਲੈਣਾ ਹੈ! ਪਰ ਹੁਣ ਉਹ ਡਰਨਗੇ ਕਿ ਨਾ ਪੂਜਾਂਗੇ ਤਾਂ ਦਾਤਾਂ ਕਿੱਥੋਂ ਲਿਆਵਾਂਗੇ? ਇਹ ਟੀਕਾਕਾਰ ਇਹ ਬਿਲਕੁਲ ਨਹੀਂ ਦੱਸਦਾ ਕਿ ਜਿਨ੍ਹਾਂ ਦਾਤਾਂ ਦੀ ਸ਼ਰਧਾਲੂਆਂ ਨੂੰ ਲੋੜ ਹੈ, ਉਹ ਤਾਂ ਕਰਮ ਭਾਵ ਕੰਮ ਦੇ ਅਨੁਪਾਤ ਵਿਚ ਮਿਲਦੀਆਂ ਹਨ, ਮੁਫਤ ਜਾਂ ਬਖਸ਼ਿਸ਼ ਨਾਲ ਨਹੀਂ। ਜੇ ਕੋਈ ਗਿਆਨੀ ਉਲਟ ਦਾਅਵਾ ਕਰੇ ਤਾਂ ਉਹ ਬਿਨਾ ਪਾਇਆਂ ਬੋਰੀ ਵਿਚੋਂ ਕਣਕ ਤੇ ਤੌੜੀ ਵਿਚੋਂ ਦੁੱਧ ਕੱਢ ਕੇ ਦਿਖਾਵੇ!
ਗੁਰੂ ਸਾਹਿਬ ਦੀ ਪਹੁੰਚ ਇਹ ਹੈ ਕਿ ਉਨ੍ਹਾਂ ਨੇ ਕੁਦਰਤ ਦੀ ਵਿਸ਼ਾਲਤਾ ਦਰਸਾ ਕੇ ਹੱਥ ‘ਤੇ ਹੱਥ ਧਰਨ ਨੂੰ ਨਹੀਂ ਕਿਹਾ ਤੇ ਨਾ ਹੀ ਪੂਜਾ ਪਾਠ ਕਰ ਕੇ ਇਸ ਨੂੰ ਪਸੀਜਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਸ ਦੇ ਬੇਅੰਤ ਪਸਾਰੇ ਬਾਰੇ ਅਸਚਰਜ ਦਰਸਾ ਕੇ ਇਸ ਨੂੰ ਯੋਗ ਭਾਵ ਵਿਧੀਵਤ ਢੰਗ ਨਾਲ ਜਾਣਨ ਲਈ ਝੰਜੋੜਿਆ ਹੈ। ਇਸ ਯਥਾਰਥਕ ਸੇਧ ਸਦਕਾ ਹੀ ਮਨੁੱਖ ਕੁਦਰਤ ਬਾਰੇ ਅੱਜ ਪਹਿਲਾਂ ਨਾਲੋਂ ਵੱਧ ਜਾਣ ਸਕਿਆ ਹੈ।
ਇਸ ਸਦਕਾ ਅੱਜ ਪਤਾ ਹੈ ਕਿ ਇਹ ਬ੍ਰਹਿਮੰਡ 13.8 ਬਿਲੀਅਨ ਸਾਲ ਪਹਿਲਾਂ ਬਿੱਗ-ਬੈਂਗ ਵਿਸਫੋਟ (ਭਬਿ-ਭਅਨਗ ਓਣਪਲੋਸਿਨ) ਰਾਹੀਂ ਹੋਂਦ ਵਿਚ ਆਇਆ। ਉਦੋਂ ਦਾ ਹੀ ਇਹ ਵਧਦੀ ਰਫਤਾਰ ਨਾਲ ਫੈਲਦਾ ਚਲਿਆ ਜਾ ਰਿਹਾ ਹੈ। ਇਸ ਦਾ ਵਿਆਸ 93 ਬਿਲੀਅਨ ਪ੍ਰਕਾਸ਼ ਵਰ੍ਹੇ ਤੇ ਘੇਰਾ 300 ਬਿਲੀਅਨ ਪ੍ਰਕਾਸ਼ ਵਰ੍ਹੇ ਹੈ। ਇਸ ਵਿਚ 2 ਟ੍ਰਿਲੀਅਨ ਗਲੈਕਸੀਆਂ ਹਨ, ਜਿਨ੍ਹਾਂ ਵਿਚੋਂ ਹਰ ਇਕ ਵਿਚ ਔਸਤਨ 300 ਬਿਲੀਅਨ ਸਿਤਾਰੇ ਹਨ, ਜੋ ਇਨ੍ਹਾਂ ਦੇ ਮੱਧ ਕੇਂਦਰ ਦੁਆਲੇ ਚੱਕਰ ਕੱਟਦੇ ਰਹਿੰਦੇ ਹਨ। ਮਿਲਕੀ ਵੇਅ (ੰਲਿਕੇ ੱਅੇ) ਗਲੈਕਸੀ ਵਿਚ 400 ਬਿਲੀਅਨ ਸਿਤਾਰੇ ਹਨ। ਇਹ ਗਲੈਕਸੀਆਂ ਰੋਸ਼ਨੀ ਦੀ ਰਫਤਾਰ ਭਾਵ 186,000 ਮੀਲ ਪ੍ਰਤੀ ਸਕਿੰਟ ਦੇ ਹਿਸਾਬ ਪਰ੍ਹਾਂ ਹਟਦੀਆਂ ਜਾ ਰਹੀਆਂ ਹਨ, ਭਾਵ ਇਕ ਪਾਸੇ ਦੀਆਂ ਗਲੈਕਸੀਆਂ ਦੂਜੇ ਪਾਸੇ ਦੀਆਂ ਤੋਂ 3,72,000 ਮੀਲ ਦੀ ਰਫਤਾਰ ਨਾਲ ਦੂਰ ਜਾ ਰਹੀਆਂ ਹਨ। ਇਸ ਹਿਸਾਬ ਸਭ ਤੋਂ ਦੂਰਲਾ ਸਿਤਾਰਾ ਧਰਤੀ ਤੋਂ ਕਰੀਬ 14 ਬਿਲੀਅਨ ਪ੍ਰਕਾਸ਼ ਵਰ੍ਹੇ ਦੂਰ ਹੈ। ਜਿਸ ਪਰਾ-ਪੁਲਾੜ ਵਿਚ ਸ੍ਰਿਸ਼ਟੀ ਫੈਲ ਰਹੀ ਹੈ, ਉਸ ਦੀ ਕੋਈ ਹੱਦ ਨਹੀਂ ਹੈ, ਪਰ ਉਹ ਖਾਲੀ ਵੀ ਨਹੀਂ ਹੈ। ਉਸ ਵਿਚ ਤਰ੍ਹਾਂ ਤਰ੍ਹਾਂ ਦੇ ਊਰਜਾ-ਕਣਾਂ, ਕੁਆਂਟਮ ਖੇਤਰਾਂ (ਥੁਅਨਟੁਮ ਾਂਇਲਦਸ) ਤੇ ਕਾਲੀ ਊਰਜਾ ਦੀਆਂ ਤਰੰਗਾਂ (ਭਲਅਚਕ ਓਨeਰਗੇ ੱਅਵeਸ) ਦੀ ਉਪਸਥਿਤੀ ਹੈ। ਇਹੀ ਉਹ ਵਧਦਾ, ਫੁਲਦਾ ਤੇ ਫੈਲਦਾ ਕੁਦਰਤੀ ਬ੍ਰਹਿਮੰਡ ਹੈ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਨੂੰ ਜਿੰਨਾ ਵੱਡਾ ਆਖੋ, ਉਨਾ ਹੀ ਵੱਡਾ ਹੋ ਜਾਂਦਾ ਹੈ। ਆਖਦਿਆਂ ਆਖਦਿਆਂ ਹੀ ਇਸ ਦਾ ਵਿਆਸ 3,72,000 ਮੀਲ ਪ੍ਰਤੀ ਸਕਿੰਟ ਦੀ ਦਰ ਨਾਲ ਹੋਰ ਵਧ ਜਾਂਦਾ ਹੈ, ਜੋ ਧਰਤੀ ਦੇ ਵਿਆਸ ਨਾਲੋਂ 90 ਗੁਣਾ ਵੱਧ ਹੈ। ਪਰ ਅਧਿਆਤਮਕ ਭੁਲੇਖਾ ਖਾਣ ਵਾਲੇ ਅਜੋਕੇ ਸਿੱਖ ਵਿਦਵਾਨ ਇਸੇ ਨੂੰ ਪਰਮਾਤਮਾ ਕਹੀ ਜਾਂਦੇ ਹਨ, ਜਦੋਂ ਕਿ ਪਰਮਾਤਮਾ ਜਿਹੀ ਚੀਜ਼ ਦਾ ਜ਼ਿਕਰ ਨਾ ਜਪੁਜੀ ਵਿਚ ਹੈ ਤੇ ਨਾ ਇਹ ਪੂਰੇ ਬ੍ਰਹਿਮੰਡ ਵਿਚ ਕਿਤੇ ਮਿਲੀ ਹੈ।
ਇਹ ਠੰਡਾ ਗ੍ਰਹਿ, ਜਿਸ ਨੂੰ ਗੁਰੂ ਸਾਹਿਬ ਧਰਤੀ ਕਹਿੰਦੇ ਹਨ, ਸਿਰਫ ਸਾਢੇ ਚਾਰ ਬਿਲੀਅਨ ਸਾਲ ਪੁਰਾਣਾ ਹੈ। ਪਹਿਲੇ ਦੋ ਬਿਲੀਅਨ ਸਾਲ ਤਾਂ ਇਹ ਗਰਮ ਗੋਲਾ ਹੀ ਰਿਹਾ। ਪੇੜ ਪੌਦੇ 430 ਮਿਲੀਅਨ ਸਾਲ ਪਹਿਲਾਂ ਪੈਦਾ ਹੋਏ, ਰੇਂਗਦੇ ਜੀਵ ਸਿਰਫ 300 ਮਿਲੀਅਨ ਸਾਲ ਪਹਿਲਾਂ। ਦੁੱਧਾਧਾਰੀ ਜੀਵ ਤਾਂ ਸਿਰਫ 75 ਮਿਲੀਅਨ ਸਾਲ ਪਹਿਲਾਂ ਦੀ ਹੀ ਪੈਦਾਇਸ਼ ਹਨ। ਕਈ ਮਿਲੀਅਨ ਸਾਲਾਂ ਤੀਕ ਅਫਰੀਕਨ ਪ੍ਰਾਈਮੇਟਸ (ਫਰਮਿਅਟeਸ) ਦੀਆਂ ਜੂਨਾਂ ਹੰਢਾ ਕੇ ਪਹਿਲਾ ਆਦਮ ਕੇਵਲ ਸਵਾ ਲੱਖ ਸਾਲ ਪਹਿਲਾਂ ਹੀ ਧਰਤੀ ‘ਤੇ ਪ੍ਰਗਟ ਹੋਇਆ ਹੈ। 25 ਹਜ਼ਾਰ ਸਾਲ ਪਹਿਲਾਂ ਸਾਬਤ ਸੂਰਤ ਜੂਨ ਪਾ ਕੇ ਮਨੁੱਖ ਨੇ ਸਿਰਫ ਦਸ ਹਜ਼ਾਰ ਪਹਿਲਾਂ ਹੀ ਸਭਿਅਤਾ ਵਿਚ ਪੈਰ ਰੱਖਿਆ ਹੈ। ਰੱਬ ਨੂੰ ਸਿਰਜ ਕੇ ਪੂਜਾ ਪਾਠ ਕਰਨ ਵਾਲਾ ਬਹੁਤਾ ਸਿਆਣਾ ਮਨੁੱਖ ਤਾਂ ਅਜੇ ਕੁਝ ਸਦੀਆਂ ਦੀ ਹੀ ਉਪਜ ਹੈ। ਕੋਈ ਦੱਸੇ ਕਿ ਇਨ੍ਹਾਂ ਕੁਝ ਸਦੀਆਂ ਤੋਂ ਪਹਿਲਾਂ ਸਰਬੱਤ ਦੇ ਭਲੇ ਦੀਆਂ ਅਰਜ ਅਰਜੋਈਆਂ ਤੋਂ ਬਿਨਾ ਇਹ ਸੰਸਾਰ ਕਿਵੇਂ ਚਲਦਾ ਆ ਰਿਹਾ ਸੀ?
ਹੈਰਾਨੀ ਦੀ ਗੱਲ ਇਹ ਕਿ ਇਹ ਜਾਣਕਾਰੀ ਗੁਰੂ ਸਾਹਿਬ ਦੀ ਸੁਝਾਈ ਗਣਿੱਤੀ ਭਾਵ ਵਿਗਿਆਨਕ ਪਹੁੰਚ ਨੂੰ ਅਪਨਾਉਣ ਨਾਲ ਸੰਭਵ ਹੋਈ ਹੈ। ਜੇ ਅੱਜ ਉਹ ਆਉਣ ਤਾਂ ਆਪਣੇ ਉਨ੍ਹਾਂ ਤਾਰਾ ਵਿਗਿਆਨੀ ਤੇ ਧਰਾ-ਵਿਗਿਆਨੀ ਸਿੱਖਾਂ ਦੀਆਂ ਪ੍ਰਾਪਤੀਆਂ ‘ਤੇ ਬੜੇ ਖੁਸ਼ ਹੋਣ, ਜਿਨ੍ਹਾਂ ਨੇ ਆਪਣੀ ਖੋਜ ਨਾਲ ਇਨ੍ਹਾਂ ਨੂੰ ਸੰਭਵ ਕੀਤਾ ਹੈ। ਬ੍ਰਹਿਮੰਡ ਦੇ ਤੱਥਾਂ ਨੂੰ ਤਲਾਸ਼ਦਾ ਉਨ੍ਹਾਂ ਦਾ ਮਨ ਸਦੀਵੀ ਖੇੜੇ ਨਾਲ ਭਰ ਜਾਵੇ। ਫਿਰ ਉਹ ਇਸ ਪਉੜੀ ਨੂੰ ਕਿਸੇ ਹੋਰ ਢੰਗ ਨਾਲ ਲਿਖਣ ਜਾਂ ਇਸ ਦੀ ਥਾਂ ਸ੍ਰਿਸ਼ਟੀ ਦੇ ਉਨ੍ਹਾਂ ਧੁਰਲੇ ਪੱਖਾਂ ਦਾ ਜ਼ਿਕਰ ਕਰਨ, ਜੋ ਹਾਲ ਹੀ ਵਿਚ ਸਾਹਮਣੇ ਆਏ ਹਨ!
ਪਰ ਅਧਿਆਤਮਕ ਪਹੁੰਚ ਵਾਲੇ ਅਜੇ ਵੀ 15ਵੀਂ ਸਦੀ ਦੀ ਸੁਰਤ ਪਹਿਨੀ ਕਿਸੇ ਦੈਵੀ ਸ਼ਕਤੀ ਨੂੰ ਰਿਝਾਉਣ ਲੱਗੇ ਹੋਏ ਹਨ। ਜੇ ਉਹ ਗੁਰੂ ਸਾਹਿਬ ਦੀ ਸਿੱਖਿਆ ‘ਤੇ ਜਰਾ ਵੀ ਅਮਲ ਕਰਦੇ ਤਾਂ ਉਪਰੋਕਤ ਵਿਚੋਂ ਬਹੁਤੀਆਂ ਮੱਲਾਂ ਉਨ੍ਹਾਂ ਦੇ ਆਪਣੇ ਸਿੱਖਾਂ ਨੇ ਮਾਰੀਆਂ ਹੋਣੀਆਂ ਸਨ!