ਵਾਜ ਦਿੱਤਿਆਂ ਟੁੱਟੇਗੀ ਹਾਰ ਕੇਰਾਂ

ਲੋਕ ਪਹਿਲਾਂ ਹੀ ਘੇਰੇ ਵਿਚ ਸਨ ਲੋਕੋ, ਉਪਰੋਂ ਹੁਕਮ ਅਵੱਲੜੇ ਆਈ ਜਾਂਦੇ।
ਬਹਾਨਾ ਵਾਇਰਸ ਦਾ ਚੰਗਾ ਰੱਖਿਆ ਈ, ਰਗੜੇ ਆਮ ਹੀ ਹੁਣ ਤਾਂ ਲਾਈ ਜਾਂਦੇ।
ਕੋਈ ਸੁੱਖ ਨਾ ਸਹੂਲਤ ਪਹੁੰਚਾਈ ਕਿਧਰੇ, ਬੋਝ ਐਵੇਂ ਖਜਾਨੇ ‘ਤੇ ਪਾਈ ਜਾਂਦੇ।
ਲੋਕ ਚਾਹੁਣ ਸਰਕਾਰ ਕੋਈ ਕਰੇ ਹੀਲਾ, ਸਰਕਾਰ ਆਖੇ ਕਿ ਰੌਲਾ ਨੇ ਪਾਈ ਜਾਂਦੇ।
ਛੱਡ ਸੁਸਤੀਆਂ ਨਿੱਤਰ ਮੈਦਾਨ ਅੰਦਰ, ਉਠ ਸੁੱਤਿਆ ਹਾਕ ਤਾਂ ਮਾਰ ਕੇਰਾਂ।
ਅੰਦਰ ਵੜਿਆਂ ਕੁਝ ਵੀ ਸੌਰਨਾ ਨਹੀਂ, ‘ਵਾਜ ਦਿੱਤਿਆਂ ਟੁੱਟੇਗੀ ਹਾਰ ਕੇਰਾਂ।