ਸਿਟ ਨੇ ਕਦ ਸਿੱਟਣੇ ਦੋਸ਼ੀ?

ਮਕਸਦ ਕੀ ਸੀ ਪਿੱਛੇ ਬੇਅਦਬੀਆਂ ਦੇ, ਏਸ ‘ਕਾਰੇ’ ਦਾ ਪਤਾ ਹੈ ਸਾਰਿਆਂ ਨੂੰ।
ਜੋਰਾ ਸਿੰਘ ਨੇ ਜੋਰ ਲਾ ਦੱਸਿਆ ਸੀ, ਦੋਸ਼ੀ ਵੋਟਾਂ ਦੀ ਭੁੱਖ ਦੇ ਮਾਰਿਆਂ ਨੂੰ।
ਫੇਰ ਸਿੰਘ ਰਣਜੀਤ ਸੀ ਜੱਜ ਆਇਆ, ਨੰਗਾ ਕਰਨ ਲਈ ਬਾਦਲੀ ਕਾਰਿਆਂ ਨੂੰ।
ਕੁੰਵਰ ਵਿਜੇ ਪ੍ਰਤਾਪ ਸਿੰਘ ਲੱਭਦਾ ਏ, ਸਾਰੇ ਕਾਂਡ ਦੇ ਦੁਸ਼ਟ ਹਤਿਆਰਿਆਂ ਨੂੰ।
ਪੈਣੀ ਠੰਢ ਹੈ ਉਦੋਂ ਸ਼ਰਧਾਲੂਆਂ ਦੇ, ਦੇ ਕੇ ਨਿਆਂ ਇਨਸਾਫ ਦਿਲ ਜਿੱਤਣੇ ਐਂ।
ਲੱਭ ਲੱਭ ਕੇ ਵਿਚ ਅਦਾਲਤਾਂ ਦੇ, ਦੋਸ਼ੀ ਕਦੋਂ ਕੁ ‘ਸਿਟ’ ਨੇ ਸਿੱਟਣੇ ਐਂ?