ਪਾਤਾਲਾ ਪਾਤਾਲ ਲਖ ਆਗਾਸਾ ਆਗਾਸ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਦੋਂ ਕੋਈ ਸਾਧਾਰਨ ਸਿੱਖ ਜਾਂ ਸਿੱਖ ਵਿਦਵਾਨ, ਪੁਜਾਰੀ ਜਾਂ ਪ੍ਰਚਾਰਕ, ਗੁਰੂ ਸਾਹਿਬ ਦੀ ਤੁਕ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਪੜ੍ਹਦਾ ਜਾਂ ਸੁਣਦਾ ਹੈ, ਉਸ ਦੇ ਚਿਹਰੇ ਤੇ ਸੰਤੁਸ਼ਟੀ ਦੇ ਅਜੀਬ ਭਾਵ ਉਭਰ ਆਉਂਦੇ ਹਨ। ਉਹ ਸਮਝਦਾ ਹੈ ਕਿ ਗੁਰੂ ਸਾਹਿਬ ਛੋਟੀਆਂ-ਮੋਟੀਆਂ ਗੱਲਾਂ ਵਿਚ ਨਹੀਂ ਪੈਂਦੇ, ਸਗੋਂ ਪਾਤਾਲਾਂ ਤੇ ਆਗਾਸਾਂ ਤੋਂ ਵੀ ਦੂਰ ਦੀ ਸੋਚਦੇ ਹਨ। ਇਸ ਦੇ ਨਾਲ ਉਹ ਇਹ ਵੀ ਸੋਚਦੇ ਹਨ ਕਿ ਅਣਗਿਣਤ ਪਾਤਾਲਾਂ ਤੇ ਆਗਾਸਾਂ ਦੀ ਗੱਲ ਦੱਸ ਕੇ ਗੁਰੂ ਸਾਹਿਬ ਨੇ ਕੁਦਰਤ ਦੀ ਅਸਲ ਨਬਜ਼ ‘ਤੇ ਹੱਥ ਰੱਖਿਆ ਹੈ।

ਉਨ੍ਹਾਂ ਨੂੰ ਲਗਦਾ ਹੈ ਕਿ ਇਸ ਤੁਕ ਨਾਲ ਉਹ ਅਧਿਆਤਮਵਾਦ ਨੂੰ ਵਿਗਿਆਨਕ ਤੱਥਾਂ ‘ਤੇ ਸਥਾਪਤ ਕਰ ਰਹੇ ਹਨ। ਇਸ ਲਈ ਜੇ ਉਨ੍ਹਾਂ ਨੂੰ ਪੁੱਛੋ ਕਿ ਕੀ ਜਪੁਜੀ ਵਿਗਿਆਨਕ ਬਾਣੀ ਹੈ ਤਾਂ ਸਭ ਹਾਂ-ਪੱਖੀ ਉਤਰ ਦਿੰਦੇ ਹੋਏ ਇਸ ਤੁਕ ਦਾ ਹਵਾਲਾ ਜਰੂਰ ਦੇਣਗੇ। ਉਨ੍ਹਾਂ ਲਈ ਇਹ ਹਵਾਲਾ ਗੁਰੂ ਸਾਹਿਬ ਦੀ ਬਹੁਤ ਵੱਡੀ ਵਿਗਿਆਨਕ ਉਪਲਭਦੀ ਹੈ, ਜੋ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਾਇੰਟੀਫਿਕ ਬਣਾਉਂਦੀ ਹੈ। ਸ਼ਾਇਦ ਉਨ੍ਹਾਂ ਨੂੰ ਲਗਦਾ ਹੋਵੇ ਕਿ ਬਹੁ-ਪਰਤੀ ਆਕਾਸ਼ਾਂ ਪਤਾਲਾਂ ਦਾ ਪਤਾ ਕੇਵਲ ਉਨ੍ਹਾਂ ਨੂੰ ਹੀ ਸੀ, ਕਿਸੇ ਹੋਰ ਨੂੰ ਨਹੀਂ।
ਪਰ ਇੱਦਾਂ ਨਹੀਂ ਹੈ। ਉਨ੍ਹਾਂ ਦੀ ਵਿਗਿਆਨਕਤਾ ਇਸ ਤੁਕ ਦੇ ਕਥਨ ਵਿਚ ਨਹੀਂ, ਸਗੋਂ ਇਸ ਦੇ ਵਰਤਣ ਦੀ ਮੌਲਿਕਤਾ ਵਿਚ ਹੈ। ਜਿਨ੍ਹਾਂ ਲੱਖਾਂ ਤਾਰਿਆਂ ਦੇ ਆਸਮਾਨਾਂ ਦੀ ਉਹ ਗੱਲ ਕਰਦੇ ਪ੍ਰਤੀਤ ਹੁੰਦੇ ਹਨ, ਉਨ੍ਹਾਂ ਬਾਰੇ ਤਾਂ ਮੱਨੁਖ ਨੂੰ ਬਹੁਤ ਪਹਿਲਾਂ ਤੋਂ ਪਤਾ ਸੀ। ਸਾਇੰਸ ਦੇ ਇਤਿਹਾਸ ਵਿਚ ਤਾਰਾ ਵਿਗਿਆਨ ਹੀ ਸਭ ਤੋਂ ਪੁਰਾਣਾ ਹੈ। ਦੂਜੇ ਨੰਬਰ ‘ਤੇ ਰੇਖਾ-ਗਣਿੱਤ ਅਤੇ ਤੀਜੇ ‘ਤੇ ਜੀਵ ਵਿਗਿਆਨ ਆਉਂਦਾ ਹੈ। ਵਿਗਿਆਨ ਦੀਆਂ ਇਹ ਸ਼ਾਖਾਵਾਂ ਬਨਾਵਟੀ ਨਹੀਂ, ਅਮਲੀ (ਫਰਅਚਟਚਿਅਲ) ਹਨ ਅਤੇ ਮਨੁੱਖ ਦੀ ਲੋੜ ਮੁਤਾਬਿਕ ਪੈਦਾ ਹੋਈਆਂ ਹਨ। ਤਦੇ ਹੀ ਤਾਂ ਕਹਿੰਦੇ ਹਨ ਕਿ ਲੋੜ ਕਾਢ ਦੀ ਮਾਂ ਹੈ। ਗੁਰੂ ਸਾਹਿਬ ਤੋਂ ਹਜਾਰਾਂ ਸਾਲ ਪਹਿਲਾਂ ਜੋਤਿਸ਼ ਸਾਸ਼ਤਰ, ਜਿਸ ਨੂੰ ‘ਵੈਦਿਕ ਜੋਤਿਸ਼’ ਕਹਿੰਦੇ ਹਨ, ਹੋਂਦ ਵਿਚ ਆ ਚੁਕਾ ਸੀ। ਇਸ ਤੋਂ ਵੀ ਸਦੀਆਂ ਪਹਿਲਾਂ ਇਹ ਗਿਆਨ ਮਿਸਰ ਤੇ ਯੂਨਾਨ ਵਿਚ ਪ੍ਰਫੁਲਿਤ ਹੋ ਚੁਕਾ ਸੀ। 380 ਬੀ. ਸੀ. ਵਿਚ ਲਿਖੀ ਪੁਸਤਕ ਰਿਪਬਲਿਕ (ਠਹe ੍ਰeਪੁਬਲਚਿ) ਵਿਚ ਪਲੈਟੋ ਕਹਿੰਦਾ ਹੈ ਕਿ ਚੰਗੇ ਰਾਜ ਦੇ ਸਾਸ਼ਕ ਨੂੰ ਜੋਤਿਸ਼ ਜਰੂਰ ਆਉਣਾ ਚਾਹੀਦਾ ਹੈ ਤੇ ਉਸ ਦੀ ਕੈਬਨਿਟ ਵਿਚ ਇਕ ਜੋਤਿਸ਼ ਦਾ ਮੰਤਰੀ ਵੀ ਹੋਣਾ ਜਰੂਰੀ ਹੈ। ਉਹ ਇਹ ਵੀ ਲਿਖਦਾ ਹੈ ਕਿ ਹਰ ਵਧੀਆ ਰਾਜ ਵਿਚ ਇਕ ਨੌਕਚਰਨਲ ਕੌਂਸਲ (ਂੋਚਟੁਰਨਅਲ ਛੁਨਚਲਿ) ਵੀ ਹੋਣੀ ਚਾਹੀਦੀ ਹੈ, ਜੋ ਰਾਜ ਦੀ ਖੁਸ਼ਹਾਲੀ ਲਈ ਦਿਨ ਰਾਤ ਗ੍ਰਹਿ-ਚਾਲਾਂ ‘ਤੇ ਨਿਗਰਾਨੀ ਰੱਖੇ ਤੇ ਸਲਾਹ ਦੇਵੇ। ਭਾਰਤ ਵਿਚ ਸਿਕੰਦਰ ਦੇ ਥਾਪੇ ਯੁਨਾਨੀ ਸਾਸ਼ਕ ਸਲਿਊਕਸ ਦੇ ਰਾਜ ਵੇਲੇ ਵੈਦਿਕ ਤੇ ‘ਸਿਯਾਨਾ’ ਭਾਵ ਪੱਛਮੀ ਜੋਤਿਸ਼ ਨੇ ਆਪਸ ਵਿਚ ਬਹੁਤ ਕੁਝ ਸਿੱਖਿਆ-ਸਿੱਖਾਇਆ। ਅਰਬੀ-ਫਾਰਸੀ ਜਾਣਦੇ ਮੁਸਲਮਾਨ ਰਾਜੇ ਆਪ ਇਸ ਇਲਮ ਵਿਚ ਸ਼ੌਕ ਰੱਖਦੇ ਸਨ। ਮੱਧ ਕਾਲੀ ਭਾਰਤ ਵਿਚ ਇਹ ਆਪਣੀਆਂ ਸਿਖਰਾਂ ‘ਤੇ ਸੀ। ਇਸ ਲਈ ਪਿਛਲੀ ਪਉੜੀ ਵਿਚ ਜਦੋਂ ਗੁਰੂ ਸਾਹਿਬ ਸ੍ਰਿਸ਼ਟੀ ਦੇ ਜਨਮ ਸਮੇਂ ਦੇ ਮੁੱਖ ਵੇਰਵਿਆਂ ਜਿਵੇਂ ਤਿੱਥ, ਵਾਰ, ਰੁਤ, ਮਾਹ ਤੇ ਵਕਤ ਦੀ ਗੱਲ ਕਰਦੇ ਸਨ, ਉਹ ਜੋਤਿਸ਼ ਦੀ ਸ਼ਬਦਾਵਲੀ ਵਰਤ ਰਹੇ ਸਨ। ਇਹ ਨਹੀਂ ਹੋ ਸਕਦਾ ਕਿ ਉਨ੍ਹਾਂ ਨੂੰ ਜੋਤਿਸ਼ ਦਾ ਪਤਾ ਹੋਵੇ, ਪਰ ਗ੍ਰਹਿਆਂ, ਸਿਤਾਰਿਆਂ ਤੇ ਪੁਲਾੜ ਦਾ ਪਤਾ ਨਾ ਹੋਵੇ। ਇਸ ਲਈ ਗੁਰੂ ਸਾਹਿਬ ਵਲੋਂ ਪੁਰਾਤਨ ਤੱਥਾਂ ਦਾ ਹਵਾਲਾ ਦੇਣਾ ਹੀ ਕਿਸੇ ਠੋਸ ਜਾਣਕਾਰੀ ਦੇਣ ਨਾਲੋਂ ਵੱਧ ਵਿਗਿਆਨਕ ਤੇ ਅਹਿਮ ਹੈ।
ਇਸ ਦੀ ਵਿਗਿਆਨਕਤਾ ਇਸ ਗੱਲ ਵਿਚ ਹੈ ਕਿ ਗੁਰੂ ਸਾਹਿਬ ਨੇ ਸ੍ਰਿਸ਼ਟੀ ਦੇ ਜਨਮ ਦਾ ਮੁੱਦਾ ਕਿਸੇ ਧਾਰਮਿਕ ਉਲੇਖ ਤੋਂ ਨਹੀਂ ਉਠਾਇਆ ਤੇ ਨਾ ਹੀ ਕਿਸੇ ਪੈਗੰਬਰੀ ਵਿਖਿਆਨ ਤੋਂ। ਉਨ੍ਹਾਂ ਨੇ ਇਸ ਨੂੰ ਇਸ ਦੇ ਪ੍ਰਕ੍ਰਿਤਿਕ ਤੱਥਾਂ ਤੋਂ ਉਠਾਇਆ ਤੇ ਤਰਕ-ਸੰਗਤ ਢੰਗ ਨਾਲ ਪੇਸ਼ ਕੀਤਾ। ਹਿੰਦੂ, ਇਸਾਈ ਤੇ ਇਸਲਾਮੀ ਧਾਰਮਿਕ ਗ੍ਰੰਥਾਂ ਵਿਚ ਬ੍ਰਹਿਮੰਡ ਰਚਨਾ ਦੇ ਵੱਖ ਵੱਖ ਸਿਧਾਂਤ ਦਿੱਤੇ ਹੋਏ ਸਨ। ਜੇ ਉਹ ਚਾਹੁੰਦੇ ਤਾਂ ਉਨ੍ਹਾਂ ਵਿਚੋਂ ਇਕ ਨੂੰ ਸਵਿਕਾਰ ਕਰ ਲੈਂਦੇ ਜਾਂ ਉਨ੍ਹਾਂ ਵਾਂਗੂੰ ਹੀ ਆਪਣਾ ਕੋਈ ਹਵਾਈ ਸਿੱਧਾਂਤ ਘੜ੍ਹ ਲੈਂਦੇ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੂੰ ਪਤਾ ਸੀ ਕਿ ਤੱਥਾਂ ਤੋਂ ਹਟ ਕੇ ਬਣਾਏ ਸਿੱਧਾਂਤ ਦੀ ਕੋਈ ਮਹੱਤਤਾ ਨਹੀਂ। ਵਿਗਿਆਨ ਦੇ ਪਿਤਾਮਾ ਅਰਸਤੂ ਦੇ ਸਮੇਂ ਤੋਂ ਹੀ ਤੱਥਾਂ ਨੂੰ ਵਿਗਿਆਨ ਦਾ ਪਹਿਲਾ ਆਧਾਰ ਮੰਨਿਆ ਜਾਂਦਾ ਹੈ। ਜੇ ਗੁਰੂ ਸਾਹਿਬ ਅਜਿਹਾ ਨਾ ਕਰਦੇ ਤਾਂ ਉਨ੍ਹਾਂ ਦੇ ਵਿਚਾਰਾਂ ਨੂੰ ਅੱਜ ਵਿਗਿਆਨਕ ਕੋਈ ਨਾ ਕਹਿੰਦਾ। ਇਸ ਲਈ ਉਨ੍ਹਾਂ ਦੀ ਇਹ ਵਿਗਿਆਨਕ ਸੂਝ-ਬੂਝ ਤੇ ਦਲੇਰੀ ਹੀ ਸੀ ਕਿ ਉਨ੍ਹਾਂ ਨੇ ਸਮਕਾਲੀ ਧਰਮਾਂ ਦੇ ਸੁਣੇ-ਸੁਣਾਏ, ਮਨ-ਘੜ੍ਹਤ ਤੇ ਤੱਥਹੀਣ ਵਿਚਾਰਾਂ ਨੂੰ ਝੂਠ ਦਾ ਪਲੰਦਾ ਦੱਸਿਆ ਤੇ ਗਣਿੱਤੀ ਢੰਗ ਰਾਹੀਂ ਤੱਥਾਂ ਦੀ ਖੋਜ ਨੂੰ ਆਪਣੇ ਸਿੱਖੀ ਸਿੱਧਾਂਤ ਦਾ ਆਧਾਰ ਬਣਾਇਆ।
ਗੁਰੂ ਸਾਹਿਬ ਦੇ ਸਮੇਂ ਵਿਚ ਵਿਗਿਆਨ ਹਾਲੇ ਵਿਕਸਿਤ ਨਹੀਂ ਸੀ ਹੋਇਆ। ਉਸ ਵੇਲੇ ਤਾਂ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਧਰਤੀ ਗੋਲ ਹੈ। ਉਹ ਸਮਝਦੇ ਸਨ ਕਿ ਧਰਤੀ ਚਪਟੀ ਹੈ ਤੇ ਇਹ ਬਿਨਾ ਕਿਸੇ ਹੱਦ ਦੇ ਚਾਰੇ ਪਾਸੇ ਫੈਲੀ ਹੋਈ ਹੈ। ਕਈ ਯੂਰਪੀਅਨ ਕਹਿੰਦੇ ਸਨ ਕਿ ਅੰਧ-ਮਹਾਸਾਗਰ ਦੇ ਉਸ ਪਾਰ ਧਰਤੀ ਦਾ ਅੰਤ ਹੈ। ਉਥੋਂ ਪਰੇ ਡੂੰਘੀ ਖਾਈ (Aਬੇਸਸ) ਹੈ, ਜਿਸ ਦੇ ਕਿਨਾਰਿਓਂ ਤਿਲਕਿਆ ਮਨੁੱਖ ਧਰਤੀ ਤੋਂ ਨੀਚੇ ਡਿਗ ਪੈਂਦਾ ਹੈ ਤੇ ਉਸ ਦਾ ਪਤਾ ਨਹੀਂ ਚਲਦਾ। ਜਿੰਨੇ ਮੂੰਹ, ਉਨੀਆਂ ਗੱਲਾਂ ਸਨ। ਉਦੋਂ ਇਹ ਵੀ ਨਹੀਂ ਸੀ ਪਤਾ ਕਿ ਧਰਤੀ ਇਕ ਗ੍ਰਹਿ ਹੈ, ਜੋ ਦੂਜੇ ਗ੍ਰਹਿਆਂ ਵਾਂਗ ਸੂਰਜ ਦੁਆਲੇ ਘੁੰਮਦਾ ਹੈ। ਕੁਪਰਨੀਕਸ (1473-1542), ਜਿਸ ਨੇ ਇਹ ਸਿਧਾਂਤ ਦਿੱਤਾ, ਗੁਰੂ ਸਾਹਿਬ ਦਾ ਸਮਕਾਲੀ ਸੀ। ਉਸ ਨੂੰ ਧਾਰਮਿਕ ਬੇਅਦਬੀ ਦੇ ਦੋਸ਼ ਵਿਚ ਕੈਥੋਲਿਕ ਚਰਚ ਨੇ ਕੈਦ ਕਰਵਾ ਦਿੱਤਾ। ਇਸ ਤੋਂ ਸੌ ਸਾਲ ਪਿੱਛੋਂ ਜਦੋਂ ਗੈਲੀਲਿਓ ਨੇ ਉਸੇ ਸੱਚ ਨੂੰ ਦੁਹਰਾਇਆ, ਉਸ ਨੂੰ ਵੀ ਧਰਮ ਖਿਲਾਫ ਕੁਫਰ ਬੋਲਣ ਦੇ ਦੋਸ਼ ਵਿਚ ਚਰਚ ਨੇ ਉਮਰ ਕੈਦ ਕਰਵਾ ਦਿੱਤੀ। ਵਿਗਿਆਨ ਦੀ ਪ੍ਰਬਲ ਗਵਾਹੀ ਸਵੀਕਾਰਦਿਆਂ ਉਸ ਖਿਲਾਫ ਲਾਇਆ ਇਹ ਦੋਸ਼ ਚਰਚ ਨੂੰ ਤਿੰਨ ਸੌ ਸਾਲਾਂ ਬਾਅਦ ਵਾਪਸ ਲੈਣਾ ਪਿਆ ਸੀ।
ਉਕਤ ਦੋਹਾਂ ਵਿਗਿਆਨੀਆਂ ਦਾ ਵਿਗਿਆਨਕ ਦ੍ਰਿਸ਼ਟੀਕੋਣ ਇਸ ਗੱਲ ‘ਤੇ ਟਿਕਿਆ ਹੈ ਕਿ ਉਨ੍ਹਾਂ ਨੇ ਧਰਮ ਦੀ ਅਵਾਜ਼ ਅਣਸੁਣੀ ਕਰ ਕੇ ਆਪਣੀ ਖੋਜ ਅਨੁਸਾਰ ਸੁਤੰਤਰ ਸਿੱਟੇ ਕੱਢੇ ਸਨ। ਗੁਰੂ ਸਾਹਿਬ ਆਪਣੇ ਆਸੇ ਮੁਤਾਬਿਕ ਇਨ੍ਹਾਂ ਵਿਗਿਆਨਕਾਂ ਜਿਹੇ ਵਿਸ਼ੇਸ਼ਗੀ ਨਹੀਂ ਸਨ। ਉਹ ਅਸਮਾਨੀ ਪਿੰਡਾਂ ਦੀ ਗਿਣਤੀ-ਮਿਣਤੀ ਤੇ ਸ਼ਕਲ ਆਕਾਰਾਂ ਦੇ ਚੱਕਰ ਵਿਚ ਨਹੀਂ ਪਏ। ਉਨ੍ਹਾਂ ਨੇ ਇਨ੍ਹਾਂ ਤੱਥਾਂ ਤੋਂ ਉਪਰ ਉਠ ਕੇ ਪੂਰੀ ਕਾਇਨਾਤ ਦੇ ਮੁੱਢ ਤੇ ਰਚਨਾ ਦੀ ਗੱਲ ਕੀਤੀ। ਇਹ ਮੁੱਦਾ ਹਾਲੇ ਉਸ ਵੇਲੇ ਦੇ ਵਿਗਿਆਨੀਆਂ ਦਾ ਸਰੋਕਾਰ ਨਹੀਂ ਸੀ ਬਣਿਆ, ਤਾਂ ਵੀ ਗੁਰੂ ਸਾਹਿਬ ਦਾ ਦ੍ਰਿਸ਼ਟੀਕੋਣ ਇਨ੍ਹਾਂ ਵਿਗਿਆਨੀਆਂ ਵਾਂਗ ਹੀ ਵਿਗਿਆਨਕ ਰਿਹਾ। ਉਨ੍ਹਾਂ ਨੇ ਵੀ ਪੁਰਾਤਨ ਸਾਸ਼ਤਰਾਂ ਤੇ ਕਤੇਬਾਂ ‘ਤੇ ਟੇਕ ਨਾ ਰੱਖਦਿਆਂ ‘ਲਿਖੇ ਲੇਖੇ’ ਭਾਵ ਪ੍ਰਮਾਣਿਤ ਤੱਥਾਂ ਦੀ ਗਵਾਹੀ ‘ਤੇ ਨਿਰਭਰ ਕਰਨ ਦੀ ਗੱਲ ਕੀਤੀ। ਉਨ੍ਹਾਂ ਦੀ ਪਹੁੰਚ ਦੇ ਨਾਲ ਨਾਲ ਉਨ੍ਹਾਂ ਦਾ ਖੋਜ ਢੰਗ ਵੀ ਸਮੇਂ ਅਨੁਸਾਰ ਢੁਕਵਾਂ ਸੀ। ਉਸ ਵੇਲੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਸੰਸਾਰ ਕਦੋਂ ਬਣਿਆ ਤੇ ਕਿਵੇਂ ਬਣਿਆ! ਸ੍ਰਿਸ਼ਟੀ ਰਚਨਾ ਵੇਲੇ ਦਾ ਅਜਿਹਾ ਕੋਈ ਵਿਅਕਤੀ ਵੀ ਜਿਉਂਦਾ ਨਹੀਂ ਸੀ, ਜੋ ਇਸ ਬਾਰੇ ਕੁਝ ਜਾਣਦਾ ਹੋਵੇ। ਇਸ ਬਾਰੇ ਕੋਈ ਲਿਖਤੀ ਸਬੂਤ ਵੀ ਮੌਜੂਦ ਨਹੀਂ ਸੀ, ਜੋ ਜਾਣਕਾਰੀ ਦਾ ਆਧਾਰ ਬਣ ਸਕੇ। ਥੋੜੇ ਬਹੁਤ ਲਿਖੇ ਲੇਖ ਵੀ ਨਸ਼ਟ ਹੋ ਚੁਕੇ ਸਨ। ਇੰਨੀ ਪੁਰਾਣੀ ਗਵਾਹੀ ਕਿਸੇ ਤਰ੍ਹਾਂ ਵੀ ਖੜ੍ਹੀ ਨਹੀਂ ਰਹਿੰਦੀ। ਗੁਰੂ ਸਾਹਿਬ ਨੇ ਕਿਸੇ ਲਿਖਤੀ ਸਬੂਤ ਜਾਂ ਅੱਖੀਂ ਦੇਖੀ ਗਵਾਹੀ ਤੋਂ ਬਿਨਾ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਇਹ ਆਪਣੇ ਆਪ ਵਿਚ ਇਕ ਵਿਗਿਆਨ-ਮਿਜ਼ਾਜ਼ੀ ਵਾਲੀ ਗੱਲ ਸੀ।
ਪਰ ਤੱਥਾਂ ਸਬੂਤਾਂ ਦੀ ਅਣਹੋਂਦ ਵਿਚ ਵੀ ਉਨ੍ਹਾਂ ਨੇ ਇਹ ਮੁੱਦਾ ਗਵਾਇਆ ਨਹੀਂ। ਜੇ ਉਹ ਕਹਿ ਦਿੰਦੇ ਕਿ ਬ੍ਰਹਿਮੰਡ ਸਿਰਜਣਾ ਦਾ ਤਾਂ ਪਤਾ ਨਹੀਂ ਲੱਗ ਸਕਦਾ ਤਾਂ ਐਗਨਾਸਟਿਕ (Aਗਨੋਸਟਚਿ) ਅਖਵਾਉਂਦੇ ਤੇ ਝੂਠੇ ਨਿਕਲਦੇ। ਸਗੋਂ ਉਨ੍ਹਾਂ ਨੇ ਕਿਹਾ ਕਿ ਇਸ ਦਾ ਪਤਾ ਇਸ ਦੇ ਬਣਾਉਣ ਵਾਲੇ ਨੂੰ ਹੀ ਹੈ। ਇਹ ਕਹਿ ਕੇ ਉਨ੍ਹਾਂ ਨੇ ਆਪਣੇ ਆਸ਼ਾਵਾਦੀ ਹੋਣ ਦਾ ਸਬੂਤ ਦਿੱਤਾ ਤੇ ਵਿਗਿਆਨਕ ਖੋਜ ਦਾ ਰਾਹ ਖੁਲ੍ਹਾ ਰੱਖਿਆ। ਵਿਸ਼ਲੇਸ਼ਣ ਕਰੀਏ ਤਾਂ ਇਸ ਕਥਨ ਦੇ ਦੋ ਅਰਥ ਹੋ ਸਕਦੇ ਹਨ। ਪਹਿਲਾ, ਬਣਾਉਣ ਵਾਲਾ ਸੱਚੀ-ਮੁੱਚੀ ਇੱਥੇ ਹਾਜ਼ਰ ਸੀ। ਉਸ ਨੂੰ ਪਤਾ ਸੀ ਕਿ ਬ੍ਰਹਿਮੰਡ ਕਿਵੇਂ ਬਣਾਉਣਾ ਹੈ। ਸ਼ਾਇਦ ਉਸ ਨੇ ਪਹਿਲਾਂ ਵੀ ਕਈ ਬ੍ਰਹਿਮੰਡ ਬਣਾਏ ਹੋਣ ਤੇ ਉਸ ਨੂੰ ਇਕ ਹੋਰ ਬਣਾਉਣ ਦੀ ਕੋਈ ਮਜ਼ਬੂਰੀ ਪੈ ਗਈ ਹੋਵੇ, ਪਰ ਇਸ ਨੂੰ ਬਣਾਉਣ ਪਿੱਛੋਂ ਉਹ ਇਸ ਨੂੰ ਹੁਕਮਾਂ ਜਾਂ ਨਿਯਮਾਂ ਸਹਾਰੇ ਛੱਡ ਕੇ ਇੱਥੋਂ ਚਲਾ ਗਿਆ। ਕਿੱਥੇ ਗਿਆ, ਕੁਝ ਪਤਾ ਨਹੀਂ! ਭਗਤਾਂ ਨੇ ਪਿਆਰ ਤੇ ਸ਼ਰਧਾ ਨਾਲ ਬਹੁਤ ਅਰਜੋਈਆਂ ਕੀਤੀਆਂ, ਪਰ ਉਹ ਮੁੜ ਨਹੀਂ ਆਇਆ। ਭਗਤ ਵਿਰਾਗ ਵਿਚ ਬਾਵਰੇ (ਫਅਰਅਨੋਦਿ) ਹੋ ਗਏ ਤੇ ਉਨ੍ਹਾਂ ਨੂੰ ਉਸ ਦੇ ਝਾਉਲੇ (Aਪਪਅਰਟਿਨਸ) ਪੈਣ ਲੱਗੇ, ਪਰ ਉਸ ਨੇ ਪ੍ਰਵਾਹ ਨਾ ਕੀਤੀ। ਭਗਤਾਂ ਨੇ ਖਲਕਤ ਨੂੰ ਗਰੀਬੀ, ਭੁੱਖ-ਮਰੀ ਤੇ ਬੇਇਨਸਾਫੀ ਤੋਂ ਬਚਾਉਣ ਲਈ ਵਾਸਤੇ ਪਾ ਪਾ ਗ੍ਰੰਥ ਲਿਖੇ, ਪਰ ਉਸ ਨੇ ਇਕ ਨਾ ਸੁਣੀ। ਕਈਆਂ ਨੇ ਸੁਰਾਗ ਦਿੱਤਾ ਕਿ ਉਹ ਗਿਆ ਕਿਤੇ ਨਹੀਂ, ਆਪਣੀ ਰਚਨਾ ਦੇ ਵਿਚ ਹੀ ਛੁਪਿਆ ਹੋਇਆ ਹੈ, ਪਰ ਉਹ ਉਥੋਂ ਵੀ ਨਾ ਲੱਭਾ। ਭਗਤ ਸਮਝ ਹੀ ਨਾ ਸਕੇ ਕਿ ਇੱਡਾ ਵੱਡਾ ਕਰਤਾ ਰਚਨਾ ਵਿਚ ਕਿਵੇਂ ਸਮਾ ਸਕਦਾ ਹੈ, ਭਾਵ ਹਾਥੀ ਜਿਹਾ ਜੀਵ ਕੀੜੀ ਵਿਚ ਕਿਵੇਂ ਵੜ ਸਕਦਾ ਹੈ। ਸਿਆਣਾ ਕਹਾਉਣ ਵਾਲਾ ਮਨੁੱਖ ਕੋਈ ਹੋਰ ਵਿਕਲਪ (Aਲਟeਰਨਅਟਵਿe) ਨਾ ਸੋਚ ਸਕਿਆ, ਭਾਵ ਇਕੋ ਗੱਲ ‘ਤੇ ਅੜਿਆ ਰਿਹਾ ਕਿ ਸਾਧੂ ਭੇਸ ਵਿਚ ਲੁਕੇ ਪਰਮਾਤਮਾ ਨੂੰ ਲੱਭ ਕੇ ਹਟਣਾ ਹੈ, ਭਾਵੇਂ ਰਹਿੰਦੀ ਦੁਨੀਆਂ ਤੀਕ ਤਪਸਿਆ ਕਿਉਂ ਨਾ ਕਰਨੀ ਪਵੇ।
ਪਰ ਗੁਰੂ ਸਾਹਿਬ ਲਈ ਇਹ ਅਰਥ ਪ੍ਰਮਾਣਿਤ ਨਹੀਂ ਸੀ। ਉਨ੍ਹਾਂ ਕੋਲ ਦੂਜੇ ਅਰਥਾਂ ਵਾਲਾ ਵਿਕਲਪ ਸੀ, ਜੋ ਵਧੇਰੇ ਯਥਾਰਥਕ ਤੇ ਵਿਗਿਆਨਕ ਸੀ। ਇਸ ਅਨੁਸਾਰ ਕਰਤਾ ਗਿਆ ਕਿਤੇ ਨਹੀਂ, ਉਹ ਇੱਥੇ ਹੀ ਹੈ, ਇੱਥੇ ਹੀ ਸੀ ਤੇ ਇੱਥੇ ਹੀ ਰਹੇਗਾ; ਪਰ ਉਸ ਦਾ ਰੂਪ ਹੋਰ ਹੈ। ਉਹ ਰਚਨਾ ਵਿਚ ਰਚਿਆ ਹੋਇਆ ਨਹੀਂ ਹੈ, ਸਗੋਂ ਆਪ ਹੀ ਰਚਨਾ ਹੈ। ਉਸ ਨੇ ਸੰਸਾਰ ਨੂੰ ਸਿਰਜਿਆ ਨਹੀਂ, ਸਗੋਂ ਹਰ ਪਲ ਸਿਰਜ ਰਿਹਾ ਹੈ। ਉਹ ਕਿਸੇ ਦੇ ਬੁਲਾਏ ਆਉਂਦਾ ਨਹੀਂ, ਕਿਸੇ ‘ਤੇ ਤਰਸ ਨਹੀਂ ਕਰਦਾ, ਕਿਸੇ ਦੀ ਅਰਜ ਨਹੀਂ ਸੁਣਦਾ ਤੇ ਕਿਸੇ ਨਾਲ ਪਿਆਰ ਨਹੀਂ ਕਰਦਾ। ਉਹ ਉਦਾਸੀਨ ਹੈ, ਭਾਵ ਨਿਰਭਉ ਤੇ ਨਿਰਵੈਰ ਹੈ। ਉਹ ਨਿਰਭਉ ਤੇ ਨਿਰਵੈਰ ਇਸ ਲਈ ਨਹੀਂ ਕਿ ਉਹ ਸਿਪਾਹੀ ਵੀ ਹੈ ਤੇ ਸੰਤ ਵੀ ਹੈ, ਸਗੋਂ ਇਸ ਲਈ ਕਿ ਉਹ ਅਜੂਨੀ ਹੈ, ਨਿਰਜਿੰਦ ਹੈ ਤੇ ਨਿਰਜੀਵ ਹੈ। ਅਜੂਨੀ ਰਹਿ ਕੇ ਹੀ ਉਹ ਸੰਸਾਰ ਨੂੰ ਸਿਰਜਦਾ ਹੈ ਤੇ ਹਰ ਪਲ ਅਪਡੇਟ ਕਰਦਾ ਰਹਿੰਦਾ ਹੈ। ਇਸ ਦੀ ਟੁੱਟ-ਭੱਜ, ਮੀਂਹ-ਹਨੇਰੀ, ਤੁਫਾਨ, ਤਬਾਹੀ, ਜਨਮ-ਮੌਤ ਆਦਿ ਹੀ ਇਸ ਦੀਆਂ ਸਿਰਜਣ ਪ੍ਰਕ੍ਰਿਆਵਾਂ ਹਨ। ਉਹ ਆਪ ਹੀ ਬ੍ਰਹਿਮੰਡ ਹੈ, ਆਪ ਹੀ ਸਿਰਜਣਹਾਰ ਤੇ ਆਪ ਹੀ ਇਸ ਦਾ ਰੂਪ। ਜਿਵੇਂ ਲੱਕੜ ਸੁੱਕ ਕੇ ਮੁੜ ਜਾਂਦੀ ਹੈ ਤੇ ਟੋਭੇ ਦਾ ਤਲ ਸੁਕਣ ਬਾਅਦ ਤ੍ਰੇੜਾਂ ਖਾ ਜਾਂਦਾ ਹੈ, ਤਿਵੇਂ ਹੀ ਇਹ ਬ੍ਰਹਿਮੰਡ ਆਪਣੇ ਰੂਪ ਨੂੰ ਆਪ ਸਿਰਜ ਰਿਹਾ ਹੈ। ਮਨੁੱਖ ਉਸ ਨੂੰ ਹਰ ਵੇਲੇ ਮਿਲਦਾ ਹੈ, ਅਰਥਾਤ ਉਸ ਵਿਚ ਹੀ ਸੌਂਦਾ ਹੈ ਤੇ ਉਸ ਵਿਚ ਹੀ ਜਾਗਦਾ ਹੈ, ਪਰ ਉਸ ਨੂੰ ਪਛਾਣਦਾ ਨਹੀਂ। ਮਨੁੱਖ ਆਪ ਹੀ ਕੁਦਰਤ ਹੈ ਤੇ ਆਪ ਹੀ ਕਰਤਾ ਹੈ, ਪਰ ਇਸ ਦਵੰਧ ਨੂੰ ਉਹ ਸਮਝਦਾ ਨਹੀਂ। ਉਹ ਸਵਾਰਥ ਤੇ ਆਰਾਮ ਭਾਲਦਾ ਹੈ, ਗਿਆਨ ਨਹੀਂ। ਉਹ ਸਿਰਫ ਮੰਨਣਾ ਜਾਣਦਾ ਹੈ, ਮਨਨ ਨਹੀਂ। ਉਹ ਅੰਧ-ਵਿਸ਼ਵਾਸੀ ਹੈ ਤੇ ਅਗਿਆਨੀ ਵੀ।
ਗੁਰੂ ਸਾਹਿਬ ਦੀ ਇਸ ਧਾਰਨਾ ਮੁਤਾਬਿਕ ਬ੍ਰਹਿਮੰਡ ਰਚਨਾ ਦਾ ਕੋਈ ਚਸ਼ਮਦੀਦ ਗਵਾਹ ਜਾਂ ਲਿਖਤੀ ਸਬੂਤ ਨਹੀਂ ਹੈ, ਪਰ ਫਿਰ ਵੀ ਇਹ ਸਭ ਕੁਝ ਕਿਵੇਂ ਨਾ ਕਿਵੇਂ ਬਣਿਆ ਤਾਂ ਹੈ! ਜੇ ਕਿਸੇ ਹੋਰ ਨੂੰ ਨਹੀਂ, ਉਸ ਕੋਰੇ ਸੱਚ ਨੂੰ ਤਾਂ ਪਤਾ ਹੀ ਹੈ ਕਿ ਇਸ ਦੀ ਰਚਨਾ ਕਿਵੇਂ ਹੋਈ ਸੀ। ਕੁਝ ਨਿਸ਼ਾਨ ਤਾਂ ਉਸ ਸਿਰਜਣਾਤਮਕ ਘਟਨਾ ਨੇ ਛੱਡੇ ਹੋਣਗੇ, ਜੋ ਉਸ ਦੀ ਗਵਾਹੀ ਭਰਦੇ ਹੋਣਗੇ। ਜੇ ਉਸ ਵਿਧੀ ਦੀ ਛਾਪ ਕਿਤੇ ਮਿਲ ਜਾਵੇ ਤਾਂ ਉਸ ਅਲੌਕਿਕ ਭੇਤ ਬਾਰੇ ਕੁਝ ਜਾਣਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਉਹ ‘ਛਾਪ’ ਆਪ ਹੀ ਜਾਣਦੀ ਹੈ, ਭਾਵ ਆਪ ਹੀ ਇਸ ਗੁੱਝੇ ਭੇਦ ਦੀ ਜਾਣਕਾਰੀ ਨੂੰ ਆਪਣੇ ਵਿਚ ਸੰਭਾਲੀ ਬੈਠੀ ਹੈ। ਫਿਰ ਤਾਂ ਉਸ ਛਾਪ ਦੇ ਨਿਸ਼ਾਨਾਂ ਨੂੰ ਪਛਾਣ ਕੇ ਹੀ ਇਹ ਅਹਿਮ ਗਿਆਨ ਹਾਸਲ ਕੀਤਾ ਜਾਣਾ ਚਾਹੀਦਾ ਹੈ। ਇਹ ਵਿਕਲਪ ਖੋਜ ਦਾ ਰਸਤਾ ਖੋਲ੍ਹਦਾ ਹੈ। ਇਸ ਲਈ ਖੋਜ ਵਿਗਿਆਨ ਹੈ ਤੇ ਵਿਗਿਆਨ ਖੋਜ ਦੀ ਵਿਧੀ ਹੈ। ੴ ਇਨ੍ਹਾਂ ਦਾ ਸਾਂਝਾ ਸੂਤਰ ਹੈ।
ਭਾਵੇਂ ਉਸ ਵੇਲੇ ਇਸ ਸੰਕਲਪ ਦੀ ਕੋਈ ਸਾਰਥਿਕ ਰੂਪ ਰੇਖਾ ਨਹੀਂ ਸੀ ਬਣੀ ਤਾਂ ਵੀ ਗੁਰੂ ਸਾਹਿਬ ਨੇ ਇਸ ਨੂੰ ਆਪਣੀ ਸੋਚ ਦਾ ਆਧਾਰ ਬਣਾਇਆ। ਵਿਗਿਆਨ ਦੀ ਉਨਤੀ ਨਾਲ ਇਹ ਸੰਕਲਪ ਤੇਜੀ ਨਾਲ ਯਥਾਰਥ ਵਿਚ ਬਦਲਿਆ। ਉਨ੍ਹਾਂ ਤੋਂ ਕੋਈ ਢਾਈ ਸੌ ਸਾਲਾਂ ਬਾਅਦ ਸੰਨ 1803 ਵਿਚ ਜਾਨ ਡਾਲਟਨ ਨੇ ਐਟਮ ਦੀ ਦੱਸ ਪਾਈ, 1896 ਵਿਚ ਰੇਡੀਓ ਐਕਟੀਵਿਟੀ ਦਾ ਪਤਾ ਚੱਲਿਆ, 1913 ਵਿਚ ਐਟਮਾਂ ਦੇ ਆਈਸੋਟੋਪਸ ਦੀ ਹੋਂਦ ਸਾਹਮਣੇ ਆਈ, 1934 ਵਿਚ ਕਾਰਬਨ ਆਈਸੋਟੋਪਸ ਤੇ ਉਨ੍ਹਾਂ ਦੀ ਰੇਡੀਓਐਕਟੀਵਿਟੀ ਲੱਭੀ ਗਈ ਅਤੇ 1946 ਵਿਚ ਅਮਰੀਕਾ ਦੇ ਵਿਲਰਡ ਲਿਬੀ (ੱਲਿਲਅਰਦ .ਬਿਬੇ) ਨੇ ਕਾਰਬਨ ਡੇਟਿੰਗ ਦਾ ਫਾਰਮੂਲਾ ਲੱਭ ਲਿਆ। ਇਸ ਨਾਲ ਪੁਰਾਤਨ ਜੀਵਾਂ ਤੇ ਬਨਸਪਤੀ ਦੇ ਅਵਸ਼ੇਸ਼ਾਂ ਤੋਂ ਉਨ੍ਹਾਂ ਦੀ ਉਮਰ ਜਾਂ ਪੁਰਾਤਨਤਾ ਲੱਭੀ ਜਾ ਸਕਦੀ ਹੈ।
ਵਿਗਿਆਨੀਆਂ ਨੇ ਲੱਭਿਆ ਕਿ ਕਾਰਬਨ ਵਿਚ ਸਾਧਾਰਨ ਐਟਮ ਦਾ ਭਾਰ 12 ਹੁੰਦਾ ਹੈ, ਪਰ ਇਸ ਦੇ ਕੁਝ ਐਟਮਾਂ ਦਾ ਭਾਰ 14 ਹੈ। ਰੇਡੀਓ ਐਕਟੀਵਿਟੀ ਕਾਰਨ 14 ਭਾਰ ਵਾਲੇ ਐਟਮ ਹੌਲੀ ਹੌਲੀ 12 ਭਾਰ ਵਾਲੇ ਬਣਦੇ ਰਹਿੰਦੇ ਹਨ ਤੇ ਇਨ੍ਹਾਂ ਦੀ ਗਿਣਤੀ ਨਿਯਮਬੱਧ ਢੰਗ ਨਾਲ ਘਟਦੀ ਜਾਂਦੀ ਹੈ। ਨਿਯਮ ਅਨੁਸਾਰ ਇਹ ਗਿਣਤੀ ਜੀਵ ਜਾਂ ਬਨਸਪਤੀ ਦੇ ਮਰਨ ਤੋਂ 5750 ਸਾਲਾਂ ਬਾਅਦ ਘਟ ਕੇ ਅੱਧੀ ਰਹਿ ਜਾਂਦੀ ਹੈ। ਅਰਥਾਤ ਜੇ ਕਿਸੇ ਪੁਰਾਣੀ ਲੱਕੜ ਦੇ ਟੁਕੜੇ ਜਾਂ ਜਾਨਵਰ ਦੀ ਹੱਡੀ ਵਿਚ ਸ਼ੁਰੂ ਨਾਲੋਂ ਅੱਧੇ ਆਇਸੋਟੋਪ ਰਹਿ ਗਏ ਹੋਣ ਤਾਂ ਸਮਝੋ ਉਹ 5750 ਸਾਲ ਪੁਰਾਣੀ ਹੈ। ਇਸ ਢੰਗ ਨਾਲ ਪੰਜਾਹ ਹਜ਼ਾਰ ਸਾਲ ਤਕ ਦੇ ਪੁਰਾਣੇ ਅਵਸ਼ੇਸ਼ਾਂ ਦੀ ਉਮਰ ਦਾ ਪਤਾ ਲੱਗ ਸਕਦਾ ਹੈ। ਇਸ ਤੋਂ ਪੁਰਾਣੀਆਂ ਵਸਤਾਂ ਦੀ ਉਮਰ ਜਾਂਚਣ ਲਈ ਯੂਰੇਨੀਅਮ (50 ਬਿਲੀਅਨ ਸਾਲ) ਤੇ ਥੋਰੀਅਮ (141 ਬਿਲੀਅਨ ਸਾਲ) ਦਾ ਇਸਤੇਮਾਲ ਹੋਣ ਲੱਗਾ। ਇਸ ਨਿਸ਼ਾਨਦੇਹੀ ਅਨੁਸਾਰ ਧਰਤੀ ਨੂੰ ਬਣਿਆਂ 4.543 ਬਿਲੀਅਨ ਸਾਲ ਹੋ ਗਏ ਹਨ ਤੇ ਬ੍ਰਹਿਮੰਡ ਨੂੰ ਬਣਿਆਂ 13.8 ਬਿਲੀਅਨ ਸਾਲ। ਭਾਵ ਸ੍ਰਿਸ਼ਟੀ ਦੇ ਬਣਨ ਤੋਂ ਕਰੀਬ ਸਾਢੇ ਨੌਂ ਬਿਲੀਅਨ ਸਾਲ ਤੀਕ ਧਰਤੀ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ। ਇਹ ਪਿਛਲੇ ਸਾਢੇ ਚਾਰ ਸੌ ਬਿਲੀਅਨ ਸਾਲਾਂ ਦੀ ਹੀ ਖੇਡ ਹੈ ਕਿ ਇਹ ਗ੍ਰਹਿ ਉਤਪਨ ਹੋਇਆ, ਠੰਡਾ ਹੋਇਆ, ਬਾਰਸ਼ਾਂ ਹੋਈਆਂ, ਬਨਸਪਤੀ ਹੋਈ, ਜੀਵ ਹੋਏ ਤੇ ਜੀਵਾਂ ਨੇ ਮਨੁੱਖੀ ਸ਼ਕਲ ਤੇ ਅਕਲ ਅਖਤਿਆਰ ਕੀਤੀ।
ਇਸ ਤਰ੍ਹਾਂ ਗੁਰੂ ਸਾਹਿਬ ਦੇ ਵਿਗਿਆਨੀ ‘ਸਿੱਖਾਂ’ ਨੇ ਜਪੁਜੀ ਦੀ 22ਵੀਂ ਪਉੜੀ ਦੀ ਤੁਕ ‘ਨਾਨਕ ਵਡਾ ਆਖੀਐ ਆਪੇ ਜਾਣੈ ਆਪੁ’ ਦੇ ਆਸ਼ਾਵਾਦੀ ਭਾਵ ਨੂੰ ਸਾਕਾਰ ਕਰ ਦਿਖਾਇਆ। ਇਹ ਪੂਰੀ ਪਉੜੀ ਤੇ ਇਸ ਦੀ ਮੋਟੀ ਵਿਆਖਿਆ ਹੇਠ ਲਿਖੇ ਅਨੁਸਾਰ ਹੈ,
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥੨੨॥
ਇਸ ਪਉੜੀ ਦੇ ਅਰਥ ਇਸ ਤੋਂ ਉਪਰਲੀ ਭਾਵ 21ਵੀਂ ਪਉੜੀ ਨਾਲ ਜੁੜੇ ਹੋਏ ਹਨ। ਉਸ ਪਉੜੀ ਵਿਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਧਾਰਮਿਕ ਗਿਆਨੀਆਂ ਦੀ ਇਸ ਸੰਸਾਰ ਬਾਰੇ ਜਾਣਕਾਰੀ ਬਹੁਤ ਹੀ ਸੱਤਹੀ ਹੈ। ਉਨ੍ਹਾਂ ਨੂੰ ਇਹ ਤਾਂ ਪਤਾ ਨਹੀਂ ਕਿ ਸ੍ਰਿਸ਼ਟੀ ਕਦੋਂ ਬਣੀ, ਫਿਰ ਵੀ ਉਹ ਤੀਰਥ ਅਸ਼ਨਾਨਾਂ ਦੇ ਫਲਾਂ ਬਾਰੇ ਝੂਠੇ ਦਾਅਵੇ ਕਰਦੇ ਹਨ। ਇਸ ਪਉੜੀ ਵਿਚ ਉਹ ਅੱਗੇ ਸਮਝਾਉਂਦੇ ਹਨ ਕਿ ਪਤਾ ਉਨ੍ਹਾਂ ਨੂੰ ਇਹ ਵੀ ਨਹੀਂ ਕਿ ਇਹ ਕਿਵੇਂ ਬਣੀ ਤੇ ਇਸ ਦਾ ਪਸਾਰਾ ਕਿੰਨਾ ਕੁ ਹੈ। ਇਸ ਦੇ ਲੱਖਾਂ ਆਕਾਸ ਤੇ ਲੱਖਾਂ ਹੀ ਪਾਤਾਲ ਹਨ, ਜਿਨ੍ਹਾਂ ਵਿਚੋਂ ਇਸ ਦੀ ਹੱਦ ਭਾਲਦੇ ਭਾਲਦੇ ਵੇਦ ਥੱਕ ਗਏ ਹਨ। ਆਖਰ ਇਹ ਇਸ ਦੇ ਮੁੱਢ ਵਜੋਂ ਇਕ ਚਕਰਵਾਤ ਵਲ ਇਸ਼ਾਰਾ ਕਰਦੇ ਹਨ। ਅਠਾਰਾਂ ਹਜ਼ਾਰ ਹੋਰ ਅਹਿਮ ਮੰਨੀਆਂ ਜਾਂਦੀਆਂ ਕਿਤਾਬਾਂ ਭਾਵ ਧਾਰਮਿਕ ਗ੍ਰੰਥ ਇਕ ਧਾਤ ਭਾਵ ਇਕ ਮੂਲ ਤੱਤ ਨੂੰ ਮੁੱਢ ਮੰਨਦੇ ਹਨ। ਲਿਖਣ ਨੂੰ ਤਾਂ ਹੋਰਾਂ ਨੇ ਵੀ ਬਹੁਤ ਕੁਝ ਲਿਖਿਆ ਹੈ, ਪਰ ਉਸ ਬਾਰੇ ਕੀ ਲਿਖੀਏ, ਉਹ ਲੇਖਾ ਤਾਂ ਬਰਬਾਦ ਹੋ ਚੁਕਾ ਹੈ। ਹੇ ਨਾਨਕ, ਵੱਡੀ ਗੱਲ ਆਖੀਏ ਭਾਵ ਮੁੱਕਦੀ ਗੱਲ ਕਹੀਏ, ਇਸ ਦਾ ਸਿਰਜਣਹਾਰ ਆਪ ਹੀ ਸਭ ਕੁਝ ਜਾਣਦਾ ਹੈ।
ਅਧਿਆਤਮਵਾਦੀ ਟੀਕਾਕਾਰ ਇਸ ਪਉੜੀ ਦੇ ਅਰਥ ਇਸ ਤੋਂ ਪੂਰਬਲੀਆਂ ਪਉੜੀਆਂ ਤੋਂ ਨਿਖੇੜ ਕੇ ਕਰਦੇ ਹਨ। ਉਹ ਨਹੀਂ ਦੱਸਦੇ ਕਿ ਪੂਰਾ ਜਪੁਜੀ ਇਕ ਸੂਤ ਹੈ, ਭਾਵ ਇਕੋ ਸਿਧਾਂਤ ਨੂੰ ਲੈ ਕੇ ਰਚਿਆ ਹੋਇਆ ਹੈ ਅਤੇ ਇਸ ਦੇ ਸਾਰੇ ਭਾਗ ਉਸ ਸਿਧਾਂਤ ਦਾ ਇਜ਼ਹਾਰ ਕਰਦੇ ਹਨ। ਉਹ ਤਾਂ ਹਰ ਸ਼ਬਦ ਤੇ ਹਰ ਤੁਕ ਵਿਚੋਂ ਪ੍ਰਭੂ ਦੀ ਭਾਲ ਕਰਦੇ ਹਨ ਤੇ ਮਨੁੱਖ ਦਾ ਉਸ ਨਾਲ ਮੇਲ ਕਰਵਾਉਣ ਲਈ ਤਤਪਰ ਰਹਿੰਦੇ ਹਨ। ਮਿਸਾਲ ਵਜੋਂ ਉਘੇ ਵਿਦਵਾਨ ਭਾਈ ਵੀਰ ਸਿੰਘ ਇਸ ਦਾ ਟੀਕਾ ਕਰਦੇ ਲਿਖਦੇ ਹਨ,
“ਹੇਠਾਂ ਪਤਾਲਾਂ (ਤੋਂ ਪਰੇ ਹੋਰ) ਪਾਤਾਲ ਹਨ, (ਉਪਰ) ਅਕਾਸ਼ਾਂ (ਤੇ ਪਰੇ ਹੋਰ) ਆਕਾਸ਼ ਹਨ ਤੇ ਏਹ ਆਕਾਸ਼ ਪਤਾਲ ਲਖਾਂ ਹਨ। (ਇਨ੍ਹਾਂ ਦੇ ਓੜਕ ਅਰਥਾਤ) ਅੰਤ ਦੀ ਭਾਲ ਕਰਦੇ ਕਰਦੇ ਓੜਕ ਨੂੰ ਥਕ ਗਏ (ਭਾਲ ਕਰਨ ਵਾਲੇ) (ਤਾਂ) ਵੇਦਾਂ ਨੇ ਇਕ ਗੱਲ ਆਖੀ (ਜੋ ਚੌਥੀ ਸਤਰ ਵਿਚ ਦੱਸੀ ਹੈ)। ਹਜ਼ਾਰਾਂ (ਰਿਖੀ, ਮੁਨੀ, ਉਲਮਾਵ), ਅਠਾਰਾਂ (ਪੁਰਾਣ, ਤੇ ਚਾਰ) ਕਤੇਬਾਂ (ਬੀ) ਇਕੋ ਮੂਲਕ ਗੱਲ ਕਹਿੰਦੀਆਂ ਹਨ-(ਕਿ ਜੇ) ਲੇਖਾ ਹੋ ਸਕੇ ਤਾਂ (ਲੇਖਾ) ਲਿਖ ਦੇਈਏ, ਲੇਖੇ ਕਰਦਿਆਂ (ਤਾਂ) ਨਾਸ਼ ਹੋ ਜਾਂਦਾ ਹੈ। (ਗੁਰੂ) ਨਾਨਕ (ਦੇਵ ਜੀ ਦਾ ਸਿੱਧਾਂਤ ਇਹ ਹੈ ਕਿ ਕਰਨਹਾਰ ਕੀਤੀ ਹੋਈ ਤੋਂ ਵੱਡਾ ਹੈ (ਉਹ) ਆਪ ਨੂੰ (ਤੇ ਆਪਣੀ ਕੀਤੀ ਹੋਈ ਨੂੰ) ਆਪ ਹੀ ਜਾਣਦਾ ਹੈ, (ਤਾਂ ਤੇ ਉਸ ਨੂੰ) ਵੱਡਾ ਕਹੋ (ਜੋ ਤੁਸੀਂ ਕੀਤੀ ਹੋਈ ਤੋਂ ਉਚੇ ਹੋ ਕੇ ਕਰਤਾ ਨੂੰ ਪ੍ਰਾਪਤ ਹੋ ਸਕੋ)।”
ਇਹ ਟੀਕਾਕਾਰ ਇਸ ਪਉੜੀ ਨੂੰ ਇਕ ਅਜਿਹੀ ਅੱਡ ਵਿੱਢ (ਸਟਅਨਦ ਅਲੋਨe) ਲਿਖਤ ਮੰਨਦਾ ਹੈ, ਜਿਸ ਦਾ ਕਿਸੇ ਬ੍ਰਾਹਮਣਵਾਦੀ ਕਰਮਕਾਂਡ ਨਾਲ ਕੋਈ ਤਾਲੁਕ ਨਾ ਹੋਵੇ। ਉਸ ਅਨੁਸਾਰ ਇਹ ਪਰਮਾਤਮਾ ਦੀ ਪ੍ਰਸ਼ੰਸਾ ਵਿਚ ਲਿਖੀ ਗਈ ਹੈ ਤੇ ਇਸ ਦਾ ਮਨੋਰਥ ਹੈ ਕਿ ਸਮੂਹ ਸਿੱਖ ਸ਼ਰਧਾਲੂਆਂ ਨੂੰ ਰੱਬ ਨੂੰ ਮਿਲਣਾ ਹੈ। ਜਾਹਰ ਹੈ ਕਿ ਇਹ ਟੀਕਾਕਾਰ ਗੁਰੂ ਸਾਹਿਬ ਦੇ ਪਹਿਲੀ ਪਉੜੀ ਵਿਚ ਅੰਕਤ ਮਨੁੱਖ ਦੇ ਸਚਿਆਰਾ ਬਣਨ ਭਾਵ ਸੱਤ ਨੂੰ ਭਾਲਣ ਦੇ ਉਦੇਸ਼ ਨੂੰ ਨਜ਼ਰ ਅੰਦਾਜ਼ ਕਰ ਗਿਆ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਵਿਦਵਾਨ ਨੇ ਗੁਰਬਾਣੀ ਵਿਆਕਰਣ ਪੜ੍ਹ ਕੇ ਸਚਿਆਰਾ ਤੇ ਸਚਿਆਰ ਦੇ ਵੱਖੋ ਵੱਖ ਅਰਥ ਕਰ ਲਏ ਹੋਣ ਤੇ ਸਚਿਆਰ ਦਾ ਅਰਥ ਪ੍ਰਭੂ ਪ੍ਰਾਪਤੀ ਕਰ ਲਿਆ ਹੋਵੇ! ਪਰ ਦੂਜੀ ਗੱਲ ਇਹ ਵੀ ਹੈ ਕਿ ਜੇ ਉਸ ਨੇ ਸੱਚੀ ਮੁੱਚੀ ਗੁਰਬਾਣੀ ਵਿਆਕਰਣ ਵਲ ਧਿਆਨ ਦਿੱਤਾ ਹੁੰਦਾ ਤਾਂ ਉਹ “ਇਕ ਵਾਤ” ਉਤੇ ਹੀ ਅਟਕਿਆ ਰਹਿੰਦਾ। ਉਹ ਇਸੇ ਦੁਬਿਧਾ ਵਿਚ ਫਸਿਆ ਰਹਿੰਦਾ ਕਿ “ਵਾਤ” ਇਕ ਵਚਨ ਹੈ ਜਾਂ ਬਹੁਵਚਨ। ਅਖਰ “ਤ” ਦੇ ਪੈਰ ਔਂਕੜ ਨਾ ਹੋਣ ਕਰਕੇ ਇਹ ਬਹੁਵਚਨ ਹੈ ਤੇ ਅੱਗੇ ਇਕ ਲਿਖਿਆ ਹੋਣ ਕਰਕੇ ਇਕ ਵਚਨ। ਗੁਰਬਾਣੀ ਵਿਆਕਰਣ ਤੋਂ ਉਹ ਮੁਨਕਰ ਵੀ ਨਹੀਂ ਸੀ ਹੋ ਸਕਦਾ ਕਿਉਂਕਿ ਪ੍ਰੋ. ਸਾਹਿਬ ਸਿੰਘ ਦੀ ਪੁਸਤਕ ਦੀ ਲਿਖਤੀ ਪ੍ਰੋੜਤਾ ਉਸ ਨੇ ਕੀਤੀ ਹੋਈ ਹੈ। ਇਸ ਤਰ੍ਹਾਂ ਉਹ ਗੁਰਬਾਣੀ ਵਿਆਖਿਆ ਦੀ ਕੋਈ “ਗਲਤ ਪਿਰਤ” ਪੈਣ ਦੇ ਡਰੋਂ ਸਹਿਮਿਆ ਰਹਿੰਦਾ ਤੇ ਕੁਝ ਵੀ ਨਾ ਲਿਖ ਪਾਉਂਦਾ!
ਸਭ ਤੋਂ ਵਿੱਲਖਣ ਗੱਲ ਤਾਂ ਸਭ ਅਜੋਕੇ ਸਿੱਖ ਵਿਦਵਾਨ ਉਦੋਂ ਕਰਦੇ ਹਨ, ਜਦੋਂ ਉਹ “ਵੱਡਾ ਆਖੀਐ” ਦੇ ਅਰਥ ਰੱਬ ਨੂੰ “ਵੱਡਾ ਆਖੋ” ਕਰਦੇ ਹਨ। ਜੇ ਗੁਰੂ ਸਾਹਿਬ ਚਾਹੁੰਦੇ ਵੀ ਹੋਣਗੇ ਤਾਂ ਵੀ ਇੱਦਾਂ ਉਹ ਨਾ ਕਰਦੇ। ਉਹ ਕੁਦਰਤ ਦੀਆਂ ਅਥਾਹ ਵਡਿਆਈਆਂ ਨੂੰ ਹੀ ਉਸ ਦੀ ਮਹਾਨਤਾ ਦਾ ਪ੍ਰਤੀਕ ਸਮਝਦੇ ਤੇ ਇਸ ਪਿਛੋਂ ਵੱਡਾ ਕਹਿਣ ਨੂੰ ਵਿਅਰਥ ਸਮਝਦੇ। ਦੂਜਿਆਂ ਤੋਂ ਵੱਡਾ ਕਹਾਉਣ ਲਈ ਵਾਰ ਵਾਰ ਵੱਡਾ ਕਹਿਣਾ ਭਗਤੀ ਭਾਵ ਨੂੰ ਉਤਸ਼ਾਹਿਤ ਕਰਦਾ ਹੈ, ਜੋ ਉਨ੍ਹਾਂ ਦੀ ਤਰਕ ਵਿਵੇਕੀ ਪਹੁੰਚ ਤੋਂ ਉਲਟ ਹੈ। ਇਸ ਲਈ ਇਸ ਦਾ ਅਰਥ ਸੰਖੇਪ ਜਾਂ ਮੁੱਕਦੀ ਗੱਲ ਕਰਨਾ ਹੀ ਹੈ।