ਮੌਸਮੀ ਬਾਬਾ!

ਲੂਅ ਵਗਦੀ ਏ ਦੇਸ ਵਿਚ ਬੜੀ ਤੱਤੀ, ਤਪਦੇ ਤਨ ਨੂੰ ਠਾਰਨੇ ਹਾਰ ਬਾਬਾ।
ਖੇਤੀ ਡਾਲਰਾਂ ਪੌਂਡਾਂ ਦੀ ਮੁੱਛਣੇ ਲਈ, ਗੇੜਾ ਬਾਹਰਲੇ ਮੁਲਕ ਦਾ ਮਾਰ ਬਾਬਾ।
ਆਇਆਂ ਸੰਗਤ ਦੇ ਦਰਸ਼ਨਾਂ ਵਾਸਤੇ ਕਹਿ, ਮੁੰਜ ਬਗੜ ਦਾ ਕਰੀਂ ਵਿਉਪਾਰ ਬਾਬਾ।
ਚਿੰਤਾ ਜਿਨ੍ਹਾਂ ਨੂੰ ਗੋਲਕਾਂ ਭਰਨ ਦੀ ਐ, ਉਹ ਤਾਂ ਕਰਨਗੇ ਖੂਬ ਪ੍ਰਚਾਰ ਬਾਬਾ।
ਕੰਨ-ਰਸ ਹੀ ਹੋ ਗਿਆ ਕਥਾ-ਕੀਰਤਨ, ਕੋਈ ਵਿਰਲਾ ਹੀ ਕਰੇ ਵੀਚਾਰ ਬਾਬਾ।
ਨਾਲੇ ਯਾਰੀਆਂ ਹਾਕਮਾਂ ਨਾਲ ਪਾ ਲੈ, ਲੱਗੀਂ ਭੋਲਾ, ਪਰ ਬਣੀ ਹੁਸ਼ਿਆਰ ਬਾਬਾ!

Be the first to comment

Leave a Reply

Your email address will not be published.