ਮਹਾਮਾਰੀ ਤੋਂ ਬਚੇ ਜੋ ਲੋਕ ਬਹੁਤੇ, ਐਵੇਂ ਰੌਲਾ ਐ, ਆਖ ਕੇ ਹੱਸਦੇ ਨੇ।
ਰੋਕਾਂ ਅਤੇ ਹਦਾਇਤਾਂ ਤੋਂ ਅੱਕ ਚੁੱਕੇ, ਆਪੋ ਧਾਪੀਆਂ ਪਾਉਣ ਲਈ ਨੱਸਦੇ ਨੇ।
ਚੰਗਾ ਲੱਗਿਆ ਸਹਿਜ ਤੇ ਸਬਰ ਨਾਹੀਂ, ਭੱਜ ਦੌੜ ਲਈ ਤਿਆਰੀਆਂ ਕੱਸਦੇ ਨੇ।
ਖੋਤੀ ਆਏਗੀ ਘੁੰਮ ਕੇ ਬੋਹੜ ਥੱਲੇ, ‘ਝੱਲਪੁਣੇ’ ਲਈ ਤਰਸਦੇ ਦੱਸਦੇ ਨੇ।
ਰੱਦੀ ਮੱਤਿ ਦੇ ਕਾਗਜ਼ ਤੇ ਪੈਨ ਸੁੱਕਾ, ਲਿਖ ਸਕੀ ਨਾ ਅਕਲ ਦੀ ਨਿੱਬ੍ਹ ਸਾਡੇ।
ਮਾਰੀ ਸੱਟ ‘ਕਰੋਨੇ’ ਨੇ ਬਹੁਤ ਵੱਡੀ, ਐਪਰ ਨਿਕਲੇ ਹਾਲੇ ਨਹੀਂ ਚਿੱਬ ਸਾਡੇ!