ਜਦੋਂ ਤੀਕ ਇਲਾਜ ਕੋਈ ਲੱਭਦਾ ਨਾ, ਡਾਕਟਰ ਕਹਿਣ ਪ੍ਰਹੇਜ਼ ਹੀ ਕਰੀ ਜਾਵੋ।
ਕਿਸੇ ਰੋਗ ਦੇ ਦਿਸਣ ਨਾ ਚਿੰਨ੍ਹ ਭਾਵੇਂ, ਇਹਦੇ ‘ਹੋਣ ਤੋਂ’ ਫਿਰ ਵੀ ਡਰੀ ਜਾਵੋ।
ਬਿਜਨਸ ਬੰਦ ਹੈ ਸੈਰ-ਸਪਾਟਿਆਂ ਦਾ, ਘਰ ਵਿਚ ਆਪਣੇ ਚੌਂਕੀਆਂ ਭਰੀ ਜਾਵੋ।
ਜੀਵਨ-ਨਦੀ ਹੋ ਗਈ ਏ ਬਿਖਮ ਭਾਵੇਂ, ਸਬਰ ਸਹਿਜ ਦੇ ਆਸਰੇ ਤਰੀ ਜਾਵੋ।
ਛਾਇਆ ਖੌਫ ਬੀਮਾਰੀ ਦਾ ਜੱਗ ਅੰਦਰ, ਡਰ ਦਿਲਾਂ ‘ਚੋਂ ਕੋਈ ਵੀ ਕੱਢਦਾ ਨਹੀਂ।
‘ਵੀਹ’ ਚੜ੍ਹ ਕੇ ਵੀ ਅੱਧਾ ਕੁ ਮੁੱਕਿਆ ਏ, ਕੋਵਿਡ-19 ਤਾਂ ਪਿੱਛਾ ਈ ਛੱਡਦਾ ਨਹੀਂ!