ਭਰੀਐ ਹਥੁ ਪੈਰੁ ਤਨੁ ਦੇਹ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਸਾਰੇ ਸਿੱਖ ਵਿਦਵਾਨ ਸਿੱਖੀ ਨੂੰ ਅਧਿਆਤਮਵਾਦ ਨਾਲ ਜੋੜਦੇ ਹਨ। ਇਸ ਰਾਹੀਂ ਉਹ ਮਨੁੱਖੀ ਆਤਮਾ ਦੇ ਮਸਲੇ ਵਿਚਾਰਦੇ ਹਨ ਤੇ ਆਤਮਾ ਨੂੰ ਪਰਮਾਤਮਾ ਨਾਲ ਜੁੜਨ ਦੀ ਵਿਧੀ ਵਿਖਿਆਨਦੇ ਹਨ। ਆਤਮਾ ਹਿੰਦੂਮੱਤ ਦਾ ਮੁੱਖ ਸਰੋਕਾਰ ਹੈ। ਹਿੰਦੂਮੱਤ ਅਨੁਸਾਰ ਆਤਮਾ ਦਿਸਦੀ ਨਹੀਂ, ਇਹ ਅਮਰ ਹੈ। ਇਹ ਨਾ ਪੈਦਾ ਹੁੰਦੀ ਹੈ ਤੇ ਨਾ ਮਰਦੀ ਹੈ। ਇਕ ਸਰੀਰ ਦੇ ਮਰਨ ਉਪਰੰਤ ਇਹ ਦੂਜੇ ਸਰੀਰ ਵਿਚ ਪਰਵੇਸ਼ ਕਰ ਜਾਂਦੀ ਹੈ। ਜਦੋਂ ਤੀਕ ਇਹ ਦੂਜਾ ਸਰੀਰ ਪ੍ਰਾਪਤ ਨਹੀਂ ਕਰ ਲੈਂਦੀ, ਉਦੋਂ ਤੀਕ ਵਾਤਾਵਰਣ ਵਿਚ ਭਟਕਦੀ ਰਹਿੰਦੀ ਹੈ।

ਇਹ ਜਿੱਥੇ ਵੀ ਜਾਂਦੀ ਹੈ, ਆਪਣੇ ਪਿਛਲੇ ਸਰੀਰਾਂ ਵਿਚ ਕੀਤੇ ਚੰਗੇ ਤੇ ਮਾੜੇ ਕੰਮਾਂ ਦਾ ਫਲ ਨਾਲ ਲੈ ਕੇ ਜਾਂਦੀ ਹੈ, ਜੋ ਇਸ ਨੂੰ ਅੱਗੇ ਜਾ ਕੇ ਭੁਗਤਣੇ ਪੈਂਦੇ ਹਨ। ਹਰ ਨਵੇਂ ਸਰੀਰ ਵਿਚ ਇਸ ਨੂੰ ਚੰਗੇ ਕੰਮ ਕਰਨ ਦਾ ਮੌਕਾ ਮਿਲਦਾ ਹੈ, ਭਾਵ ਪੁੰਨ ਕਾਰਜ ਕਰ ਕੇ ਇਹ ਆਪਣੇ ਪਿਛਲੇ ਜਨਮਾਂ ਦੇ ਪਾਪਾਂ ਦਾ ਭਾਰ ਲਾਹ ਸਕਦੀ ਹੈ। ਜੇ ਇੱਦਾਂ ਕਰ ਲਵੇ ਤਾਂ ਇਹ ਪਰਮਾਤਮਾ ਨਾਲ ਮਿਲ ਜਾਂਦੀ ਹੈ ਤੇ ਇਸ ਦੀ ਆਵਾਗਵਣ ਤੋਂ ਮੁਕਤੀ ਹੋ ਜਾਂਦੀ ਹੈ, ਨਹੀਂ ਤਾਂ ਮਰਨ ਜੰਮਣ ਦੇ ਗੇੜ ਵਿਚ ਪਈ ਰਹਿੰਦੀ ਹੈ। ਹਿੰਦੂ ਗ੍ਰੰਥ ਗੀਤਾ ਦੇ ਦੂਜੇ ਅਧਿਆਇ ਦੇ ਬਾਈਵੇਂ ਸਲੋਕ ਵਿਚ ਇਸ ਦੇ ਸਿਧਾਂਤ ਦਾ ਸਪਸ਼ਟ ਵਰਣਨ ਕੀਤਾ ਹੋਇਆ ਹੈ। ਸਵਾਮੀ ਵਿਵੇਕਾਨੰਦ ਦੀਆਂ ਸੰਗ੍ਰਿਹਤ ਲਿਖਤਾਂ ਦੀ ਪਹਿਲੀ ਜਿਲਦ ਦੇ ਕਈ ਅਧਿਆਏ ਇਸੇ ਸਿਧਾਂਤ ਦੀ ਵਿਆਖਿਆ ਲੇਖੇ ਲੱਗੇ ਹੋਏ ਹਨ। ਸਾਰਾ ਹਿੰਦੂਮੱਤ ਇਸ ਸਿਧਾਂਤ ਨਾਲ ਵਲਿਆ ਹੋਇਆ ਹੈ।
ਗੁਰੂ ਨਾਨਕ ਨੇ ਇਸ ਕਿਸਮ ਦੇ ਵਿਚਾਰਾਂ ਨੂੰ ਨਹੀਂ ਪ੍ਰਚਾਰਿਆ। ਉਨ੍ਹਾਂ ਦੀ ਬਾਣੀ ਵਿਚ ਹਿੰਦੂ ਫਲਸਫੇ ਦੇ ਉਪਰੋਕਤ ਸਿਧਾਂਤ ਦੇ ਕਈ ਸ਼ਬਦਾਂ (ਠeਰਮਸ) ਜਿਵੇਂ ਕਰਮ, ਫਲ ਤੇ ਧਰਮ ਦਾ ਜ਼ਿਕਰ ਆਉਂਦਾ ਤਾਂ ਹੈ ਪਰ ਹਵਾਲੇ ਵਜੋਂ, ਪਰਿਹਾਸ ਵਜੋਂ ਜਾਂ ਵਿਰੋਧ ਵਜੋਂ। ਉਹ ਉਨ੍ਹਾਂ ਨੂੰ ਅਧਿਆਤਮਵਾਦੀ ਦ੍ਰਿਸ਼ਟੀਕੋਣ ਤੋਂ ਨਹੀਂ ਕਰਦੇ। ਮਿਸਾਲ ਵਜੋਂ ਉਨ੍ਹਾਂ ਦਾ ਕਰਮ ਤੋਂ ਭਾਵ ਮਨੁੱਖ ਦਾ ਕੀਤਾ ਉਹ ਕੰਮ ਹੈ, ਜਿਸ ਦੇ ਉਸ ਨੂੰ ਸਿੱਟੇ ਮਿਲਦੇ ਹਨ। ਧਰਮ ਇਕ ਨਾ ਬਦਲਣ ਵਾਲਾ ਗਣਿੱਤੀ ਸਮੀਕਰਣ ਹੈ, ਜਿਸ ਅਨੁਸਾਰ ਕਰਮਾਂ ਤੇ ਸਿੱਟਿਆਂ ਵਿਚਾਲੇ ਬਰਾਬਰ ਦਾ ਅਨੁਪਾਤ ਹੈ। ਧਰਮ ਉਨ੍ਹਾਂ ਲਈ ਸਮਾਜਕ ਹਿੱਤ ਦੇ ਉਹ ਜਰੂਰੀ ਕਾਰਜ ਵੀ ਹਨ, ਜਿਨ੍ਹਾਂ ਨੂੰ ਮਨੁੱਖ ਨੇ ਆਪ ਪਛਾਣ ਕੇ ਆਪਣੀ ਜ਼ਿੰਮੇਵਾਰੀ ਨਾਲ ਕਰਨਾ ਹੈ। ਇਹ ਉਹੀ ਕਾਰਜ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਫਿਲਾਸਫਰ ਟੀ. ਐਚ. ਗਰੀਨ ੰeਲਾ-ਮਿਪੋਸeਦ ੋਬਲਗਿਅਟਿਨ ਦਾ ਨਾਮ ਦਿੰਦਾ ਹੈ।
ਇਸੇ ਤਰ੍ਹਾਂ ਗੁਰੂ ਸਾਹਿਬ ਆਤਮਾ ਦਾ ਸੰਕਲਪ ਵੀ ਸਮਝਦੇ ਤਾਂ ਹਨ, ਪਰ ਉਨ੍ਹਾਂ ਨੇ ਇਸ ਨੂੰ ਕਦੇ ਆਪਣੇ ਵਲੋਂ ਅਪਨਾ ਕੇ ਨਹੀਂ ਵਰਤਿਆ। ਜਪੁਜੀ ਸਾਹਿਬ ਵਿਚ ਆਤਮਾ ਤੇ ਇਸ ਦੇ ਆਵਾਗਮਨ ਦਾ ਜ਼ਿਕਰ ਇਕ ਵਾਰ ਵੀ ਨਹੀਂ ਆਇਆ। ਇਸ ਨਾਲ ਸਬੰਧਤ ‘ਮੋਖ’ ਸ਼ਬਦ ਦਾ ਜ਼ਿਕਰ ਸਿਰਫ ਦੋ ਵਾਰ ਆਇਆ ਹੈ, ਉਹ ਵੀ ਹਿੰਦੂਮੱਤ ਦੇ ਮੋਕਸ਼ ਸ਼ਬਦ ਦੇ ਪਰਿਹਾਸਮਈ ਹਵਾਲੇ ਵਜੋਂ। ਉਨ੍ਹਾਂ ਦੀ ਸਮੁੱਚੀ ਬਾਣੀ ਵਿਚ ਵੀ ਆਤਮਾ ਦਾ ਜ਼ਿਕਰ ਕੁਝ ਕੁ ਵਾਰ ਹੀ ਆਇਆ ਹੈ, ਉਹ ਵੀ ਹਿੰਦੂ ਧਾਰਨਾਵਾਂ ਦੇ ਸੰਦਰਭ ਵਿਚ। ਪਰ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਉਨ੍ਹਾਂ ਹਵਾਲਿਆਂ ਉਤੇ ਹੀ ਆਪਣੀ ਸੋਚ ਦਾ ਮਹਿਲ ਖੜ੍ਹਾ ਕਰਕੇ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਹਿੰਦੂਮੱਤ ਵਲ ਘਸੀਟ ਲੈ ਜਾਂਦੇ ਹਨ। ਜਾਂ ਇਹ ਸਮਝੋ ਕਿ ਚੌਗਿਰਦੇ ‘ਚੋਂ ਗ੍ਰਹਿਣ ਕੀਤੇ ਰੂੜੀਵਾਦੀ ਵਿਚਾਰ ਉਨ੍ਹਾਂ ਉਤੇ ਅਜੇ ਵੀ ਸਿੱਖ ਮੱਤ ਤੋਂ ਵੱਧ ਹਾਵੀ ਹਨ।
ਕੋਈ ਕੀ ਵਿਚਾਰ ਰੱਖਦਾ ਹੈ, ਇਸ ਨਾਲ ਕਿਸੇ ਦੂਜੇ ਨੂੰ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਗੁਰੂ ਸਾਹਿਬ ਦੇ ਚੜ੍ਹਦੀਕਲਾ ਵਾਲਾ ਸਿੱਖੀ ਸਿਧਾਂਤ ਜਦੋਂ ਰਵਾਇਤੀ ਸੋਚ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਉਸ ਦੇ ਅਰਥ ਬਦਲ ਜਾਂਦੇ ਹਨ। ਇਹ ਉਨ੍ਹਾਂ ਨਾਲ ਬੇਇਨਸਾਫੀ ਹੈ। ਮਿਸਾਲ ਵਜੋਂ ਗੁਰੂ ਸਾਹਿਬ ਨੇ ਆਪਣੀ ਤੀਖਣ ਬੁੱਧੀ ਦੇ ਬਲ ‘ਤੇ ਕਈ ਹਿੰਦੂ ਮਾਨਤਾਵਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਪੰਚ ਦੀ ਸ੍ਰੇਸ਼ਟਤਾ ਤੇ ਧਵਲੇ ਦੀ ਮਿੱਥ-ਕਥਾ ਆਪਣੇ ਮੰਨੇ, ਭਾਵ ਸੋਚ ਵਿਚਾਰ ਕੇ ਵਿਸ਼ਲੇਸ਼ਣ ਕਰਨ ਦੇ ਸਿਧਾਂਤ ਨਾਲ ਮੁਢੋਂ ਖਾਰਜ ਕੀਤੀਆਂ ਹਨ। ਸਿੱਖ ਵਿਦਵਾਨਾਂ ਨੇ ਧਵਲੇ ਦੇ ਖੰਡਨ ਵਾਲੀ ਗੱਲ ਤਾਂ ਸਵੀਕਾਰ ਕਰ ਲਈ, ਪਰ ‘ਮੰਨੇ’ ਨੂੰ ‘ਵਿਸ਼ਵਾਸ ਕਰਨਾ’ ਦੱਸ ਕੇ ਉਨ੍ਹਾਂ ਨੇ ਸਿੱਖੀ ਨੂੰ ਹਿੰਦੂਤਵ ਦੀ ਰੰਗਤ ਚਾੜ੍ਹ ਦਿੱਤੀ। ਉਹ ਗੁਰੂ ਸਾਹਿਬ ਦੇ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਤਰਕ ਦੇ ਕਾਇਲ ਤਾਂ ਹੋ ਗਏ ਪਰ “ਸੁਣਿਐ ਈਸਰੁ ਬਰਮਾ ਇੰਦੁ” ਵਾਲੀ ਤੁਕ ਵਿਚ ਸੁਣਿਐ ਦੇ ਅਰਥ “ਸੁਣਦੇ ਹਾਂ” ਦੀ ਥਾਂ “ਸੁਣਨ ਨਾਲ” ਕਰ ਕੇ ਹਿੰਦੂ ਕਰਮ-ਕਾਂਡੀ ਵਿਸਵਾਸ ਵਲ ਮੋੜਾ ਖਾ ਗਏ।
ਇਸੇ ਤਰ੍ਹਾਂ ਗੁਰੂ ਸਾਹਿਬ ਨੇ ਛੇਵੀਂ ਪਉੜੀ ਵਿਚ ਤੀਰਥ ਅਸ਼ਨਾਨ ਨੂੰ ਬੇਅਰਥ ਦੱਸਿਆ, ਪਰ ਸਿੱਖ ਵਿਦਵਾਨਾਂ ਤੇ ਪੁਜਾਰੀਆਂ ਨੇ ਇਸ ਪਉੜੀ ਵਿਚ “ਭਾਵਾ” ਤੇ “ਭਾਣੇ” ਸ਼ਬਦਾਂ ਦੇ ਅਰਥ “ਢੂੰਡ ਸਕਾਂ” ਦੀ ਥਾਂ “ਰੱਬ ਨੂੰ ਚੰਗਾ ਲੱਗਾਂ” ਆਦਿ ਬਣਾ ਕੇ ਸਿੱਖ ਤੀਰਥ ਅਸ਼ਨਾਨਾਂ ਨੂੰ ਇਸ ਵਿਰੋਧਤਾਈ ਤੋਂ ਬਾਹਰ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਵਿਆਖਿਆਵਾਂ ਕਰਨ ਵਾਲਿਆਂ ਵਿਚ ਗੁਰਬਾਣੀ ਵਿਆਕਰਣ ਦੇ ਮੋਹਤਬਰ ਪ੍ਰੋ. ਸਾਹਿਬ ਸਿੰਘ ਜਿਹੇ ਵਿਦਵਾਨ ਵੀ ਸ਼ਾਮਲ ਹਨ।
ਪੂਰੇ ਜਪੁਜੀ ਸਾਹਿਬ ਦੀਆਂ 38 ਪਉੜੀਆਂ ਵਿਚੋਂ ਤਿੰਨ ਪਉੜੀਆਂ ਗੁਰੂ ਸਾਹਿਬ ਨੇ ਤੀਰਥ ਅਸ਼ਨਾਨਾਂ ਦੀ ਨਿਰਾਰਥਕਤਾ ਦੱਸਣ ਦੇ ਲੇਖੇ ਲਾਈਆਂ ਹਨ। ਇਸ ਦਾ ਅਰਥ ਹੈ, ਉਹ ਤੀਰਥ ਨਹਾਉਣ ਨੂੰ ਇਕ ਵੱਡੀ ਭੇਡ ਚਾਲ ਭਾਵ ਬੇਕਾਰ ਕ੍ਰਿਆ ਸਮਝਦੇ ਸਨ ਤੇ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨ ਲਈ ਤਤਪਰ ਸਨ। ਤਿੰਨਾਂ ਹੀ ਪਉੜੀਆਂ ਵਿਚ ਉਨ੍ਹਾਂ ਨੇ ਇਹੀ ਸਮਝਾਇਆ ਕਿ ਤੀਰਥ ਅਸ਼ਨਾਨ ਪਰਮ-ਸਤਿ ਪਾਉਣ ਲਈ ਢੁਕਵਾਂ ਕੰਮ ਅਰਥਾਤ ‘ਕਰਮ’ ਨਹੀਂ ਹੈ। ਕਰਮ ਉਹ ਉਸ ਕਾਰਜ ਨੂੰ ਸਮਝਦੇ ਸਨ, ਜਿਸ ਨਾਲ ਕਿਸੇ ਮਿੱਥੇ ਉਦੇਸ਼ ਜਾਂ ਸਿੱਟੇ ਦੀ ਪ੍ਰਾਪਤੀ ਹੋਵੇ। ਮਿਸਾਲ ਵਜੋਂ ਜੇ ਪਾਣੀ ਦੀ ਲੋੜ ਹੋਵੇ ਤਾਂ ਖੂਹ ਪੁੱਟਣਾ ਇਕ ਸਹੀ ਕੰਮ ਹੈ ਅਰਥਾਤ ਕਰਮ ਹੈ, ਪਰ ਜੇ ਕੋਈ ਪਿਆਸ ਬੁਝਾਉਣ ਲਈ ਦਰਖਤ ‘ਤੇ ਚੜ੍ਹ ਜਾਵੇ ਤਾਂ ਉਹ ਕਰਮ ਨਹੀਂ ਹੈ, ਕਿਉਂਕਿ ਦਰਖਤ ‘ਤੇ ਚੜ੍ਹਨ ਨਾਲ ਪਾਣੀ ਪ੍ਰਾਪਤ ਨਹੀਂ ਹੁੰਦਾ। ਅਜਿਹੇ ਅਢੁਕਵੇਂ ਕੰਮਾਂ ਨੂੰ ਉਹ ਫੋਕਟ ਕਾਰਜ ਭਾਵ ਕਰਮਕਾਂਡ ਸਮਝਦੇ ਸਨ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਰਮ ਦਾ ਸੰਕਲਪ ਦੇ ਕੇ ਸਿੱਖੀ ਨੂੰ ਕਰਮ-ਫਲ ਦੀ ਜੁੱਟਤਾ, ਸੁਮੇਲਤਾ ਤੇ ਸਮਾਨਤਾ ਦੇ ਸਿਧਾਂਤ (ਫਰਨਿਚਪਿਲe ਾ ੁਨਟੇ, ਚੋਰਰeਸਪੋਨਦeਨਚe ਅਨਦ eਤੁਅਲਟੇ ਾ ਅਚਟਿਨਸ ਅਨਦ ਰeਅਚਟਿਨਸ) ਨਾਲ ਨਿਵਾਜਿਆ।
ਗੁਰੂ ਸਾਹਿਬ ਦਾ ਕਰਮ ਸਿਧਾਂਤ ਅਧਿਆਤਮਵਾਦੀ ਹਿੰਦੂ ਕਰਮ ਸਿਧਾਂਤ ਤੋਂ ਵੱਖ ਹੈ ਤੇ ਇਹ ਸਿੱਖੀ ਦਾ ਅਹਿਮ ਗੁਰ ਹੈ। ਨਿਊਟਨ ਦਾ ਤੀਜਾ ਨਿਯਮ ਇਸ ਸਿਧਾਂਤ ਦੀ ਪ੍ਰੋੜਤਾ ਕਰਦਾ ਹੈ। ਇਸ ਅਨੁਸਾਰ ਮਨੁੱਖ ਭਾਵ ਜੀਵ ਇਕ ਅਜਿਹੀ ਕੁਦਰਤ ਦੇ ਅੰਦਰ ਵਿਚਰ ਰਿਹਾ ਹੈ, ਜਿਸ ਕੋਲ ਜੀਵਨ ਲਈ ਜਰੂਰੀ ਦਾਤਾਂ ਤੇ ਸੰਭਾਵਨਾਵਾਂ ਅਸੀਮ ਮਾਤਰਾ ਵਿਚ ਹਨ। ਇਹ ਦਾਤਾਂ ਉਸ ਨੂੰ ਜਿਉਣ ਦੇ ਨਾਲ ਨਾਲ ਕਾਰਜ ਕਰਨ ਤੇ ਸੂਝ-ਬੂਝ ਪੈਦਾ ਕਰਨ ਦੀ ਸਮਰੱਥਾ ਦਿੰਦੀਆਂ ਹਨ, ਪਰ ਇੰਨੀਆਂ ਦਾਤਾਂ ਹੋਣ ਦੇ ਬਾਵਜੂਦ ਕੁਦਰਤ ਨੇ ਉਸ ਨੂੰ ਉਨ੍ਹਾਂ ਤੀਕ ਖੁੱਲ੍ਹੀ ਪਹੁੰਚ ਨਹੀਂ ਬਖਸ਼ੀ ਹੋਈ।
ਕੁਝ ਬੁਨਿਆਦੀ ਦਾਤਾਂ ਜਿਵੇਂ ਹਵਾ, ਪਾਣੀ, ਰੋਸ਼ਨੀ ਤੇ ਧਰਤੀ ਆਦਿ, ਜੋ ਉਸ ਦੀ ਜ਼ਿੰਦਗੀ ਦੇ ਆਧਾਰ ਹਨ, ਸਭ ਦੀ ਪਹੁੰਚ ਵਿਚ ਹਨ ਤੇ ਸਭ ਲਈ ਮੁਫਤ ਹਨ; ਪਰ ਜੋ ਦਾਤਾਂ ਉਨ੍ਹਾਂ ਦੀ ਉਤਪਾਦੀ ਵਰਤੋਂ (ਫਰੋਚeਸਸਨਿਗ) ਨਾਲ ਮਿਲਣੀਆਂ ਹਨ, ਉਨ੍ਹਾਂ ਦੀ ਪ੍ਰਾਪਤੀ ਮਨੁੱਖ ਦੇ ਉਦਮ ਤੇ ਅਨੁਭਵ ‘ਤੇ ਨਿਰਭਰ ਕਰਦੀ ਹੈ। ਮਿਸਾਲ ਵਜੋਂ ਦਰਖਤ ਦੀ ਛਾਂ ਹੇਠ ਦੁਪਹਿਰ ਗੁਜਾਰਨਾ ਮੁਫਤ ਹੈ, ਪਰ ਪੱਕੀ ਛੱਤ ਲਈ ਕੰਮ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਪਾਣੀ, ਰੋਸ਼ਨੀ, ਹਵਾ ਤੇ ਧਰਤੀ ਮਨੁੱਖ ਜਿੰਨੀ ਮਰਜੀ ਵਰਤ ਸਕਦਾ ਹੈ, ਪਰ ਰੋਟੀ ਬਿਨਾ ਅਨਾਜ ਬੀਜੇ, ਸਿੰਜੇ, ਗਾਹੇ, ਪੀਸੇ ਤੇ ਪਕਾਏ ਪ੍ਰਾਪਤ ਨਹੀਂ ਹੋ ਸਕਦੀ। ਹਰ ਲੋੜੀਂਦੀ ਦਾਤ ਸਹੀ ਕਾਰਜ ਭਾਵ ਕਰਮ ਨਾਲ ਮਿਲਦੀ ਹੈ ਤੇ ਕਰਮ ਦੇ ਅਨੁਪਾਤ ਵਿਚ ਮਿਲਦੀ ਹੈ। ਗੁਰੂ ਸਾਹਿਬ ਨੇ ਮਨੁੱਖ ਤੇ ਕੁਦਰਤ ਦੇ ਸਬੰਧਾਂ ਦਾ ਯਥਾਰਥਵਾਦੀ ਨਜ਼ਰੀਏ ਤੋਂ ਵਖਿਆਨ ਕੀਤਾ ਹੈ, ਪਰ ਉਨ੍ਹਾਂ ਦੇ ਅਧਿਆਤਮਵਾਦੀ ਤੇ ਅੰਧ-ਵਿਸ਼ਵਾਸੀ ਸ਼ਰਧਾਲੂ ਪੂਜਾ ਪਾਠਾਂ ਤੇ ਮੰਤਰ ਜਾਪਾਂ ਦੇ ਫੋਕਟ ਕਾਰਜਾਂ ਨਾਲ ਹੀ ਦੁੱਧ-ਪੁੱਤ ਮੰਗੀ ਜਾਂਦੇ ਹਨ!
ਇਕ ਪੱਖੋਂ ਅਧਿਆਤਮਵਾਦ ਨੂੰ ਨਿਰਾ ਪੁਰਾ ਨਿਖੇਧਣਾ ਵੀ ਸਹੀ ਨਹੀਂ। ਕੋਈ ਕਾਰਨ ਤਾਂ ਹੋਵੇਗਾ, ਜੋ ਮਨੁੱਖ ਨੂੰ ਇਹ ਸੋਚ ਅਪਨਾਉਣੀ ਪਈ। ਮਨੁੱਖਤਾ ਹਮੇਸ਼ਾ ਤੋਂ ਇਸੇ ਤਰ੍ਹਾਂ ਦੀ ਬੁੱਧ-ਵਰੇਸ ਤਾਂ ਨਹੀਂ ਸੀ। ਇਸ ਦਾ ਵੀ ਤਾਂ ਕਦੇ ਬਚਪਨ ਦਾ ਸਮਾਂ ਸੀ; ਇਹ ਵੀ ਤਾਂ ਕਦੇ ਬੱਚਿਆਂ ਵਾਂਗ ਚੰਦ ਨੂੰ ਮਾਮਾ ਕਹਿੰਦੀ ਸੀ; ਇਹ ਵੀ ਤਾਂ ਕਦੇ ਡਰੀ, ਸਹਿਮੀ ਤੇ ਬੇਵਸ ਹੋਈ ਫੂਕ ਫੂਕ ਪੈਰ ਰੱਖਦੀ ਸੀ; ਇਸ ਕੋਲ ਵੀ ਤਾਂ ਕਦੇ ਕੁਦਰਤ ਦੇ ਰੁੱਖੇਪਣ ਨੂੰ ਹੋਣੀ ਸਮਝ ਕੇ ਝੇਲਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਅਤੇ ਇਸ ਕੋਲ ਵੀ ਤਾਂ ਕਦੇ ਗਿਆਨ ਤੇ ਅਨੁਭਵ ਦੀ ਘਾਟ ਸੀ। ਉਦੋਂ ਅਜੇ ਪੰਜ ਸੱਤ ਹਜ਼ਾਰ ਸਾਲ ਪਹਿਲਾਂ ਸਮਾਪਤ ਹੋਏ ਵਿਸ਼ਵ-ਵਿਆਪੀ ਬਰਫ ਯੁਗ ਦੇ ਠੰਡੇ, ਹਨੇਰੇ ਤੇ ਧੁੰਦਾਕਾਰੀ ਦਿਨਾਂ ਦੀ ਕਰੋਪੀ ਵੀ ਇਸ ਨੂੰ ਤਾਜ਼ੀ ਤਾਜ਼ੀ ਯਾਦ ਹੋਵੇਗੀ। ਇਸ ਲਈ ਜੇ ਇਸ ਨੂੰ ਕਲਪਨਾ ਤੇ ਅਧਿਆਤਮਵਾਦ ਦਾ ਸਹਾਰਾ ਲੈ ਕੇ ਕੁਦਰਤੀ ਤਾਕਤਾਂ ਅੱਗੇ ਲੇਲ੍ਹੜੀਆਂ ਕੱਢਣੀਆਂ ਵੀ ਪਈਆਂ ਤਾਂ ਕੀ ਹੋਇਆ? ਇਸ ਨੇ ਕੁਦਰਤ ਵਿਰੁਧ ਜਦੋ-ਜਹਿਦ ਦਾ ਰਾਹ ਤਾਂ ਨਹੀਂ ਛੱਡਿਆ। ਵਿਗਿਆਨ ਦਾ ਲੜ ਫੜ ਕੇ ਸੁਤੰਤਰਤਾ ਦੀ ਰੀਝ ਤਾਂ ਨਹੀਂ ਛੱਡੀ। ਹਾਂ, ਜੇ ਕੋਈ ਅੱਜ ਦੇ ਯੁਗ ਵਿਚ ਵੀ, ਜਦੋਂ ਬੱਚੇ ਵੀ ਵਿਗਿਆਨ ਨਾਲ ਖੇਡਦੇ ਹਨ, ਅੰਧਵਿਸ਼ਵਾਸੀ ਬਣ ਕੇ ਅਧਿਆਤਮਵਾਦ ਨਾਲ ਚੰਬੜਿਆ ਰਹੇ ਤਾਂ ਇਹ ਸੱਚ-ਮੁੱਚ ਉਸ ਦੇ ਮਨੁੱਖ ਹੋਣ ਦੀ ਤ੍ਰਾਸਦੀ ਹੈ।
ਅਜੋਕੇ ਸਿੱਖ ਵਿਦਵਾਨ ਕੁਝ ਇਸੇ ਤਰ੍ਹਾਂ ਦੀ ਤ੍ਰਾਸਦੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਅਧਿਆਤਮਵਾਦ ਦਾ ਲੜ ਕਦੇ ਵੀ ਨਹੀਂ ਛੱਡਿਆ, ਸਗੋਂ ਜਿਥੋਂ ਤੀਕ ਹੋ ਸਕਿਆ, ਗੁਰੂ ਸਾਹਿਬ ਦੇ ਵਿਗਿਆਨਕ ਕਰਮ ਸਿਧਾਂਤ ਨੂੰ ਵੀ ਇਸ ਦੇ ਹੱਕ ਵਿਚ ਵਰਤਿਆ। ਇਹ ਗੱਲ ਉਨ੍ਹਾਂ ਦੀਆਂ ਪਹਿਲੀਆਂ ਪਉੜੀਆਂ ਦੀ ਵਿਆਖਿਆ ਤੋਂ ਇਲਾਵਾ ਵੀਹਵੀਂ ਪਉੜੀ ਦੇ ਅਰਥਾਂ ਤੋਂ ਵੀ ਸਪਸ਼ਟ ਹੁੰਦੀ ਹੈ। ਇਸ ਪੂਰੀ ਪਉੜੀ ਦਾ ਉਤਾਰਾ ਤੇ ਟੀਕੇ ਹੇਠ ਲਿਖੇ ਗਏ ਹਨ,
ਭਰੀਐ ਹਥੁ ਪੈਰੁ ਤਨੁ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੈ ਕੈ ਰੰਗਿ॥
ਪੁੰਨੀ ਪਾਪੀ ਆਖਣੁ ਨਾਹਿ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
ਆਪੇ ਬੀਜਿ ਆਪੇ ਹੀ ਖਾਹੁ॥
ਨਾਨਕ ਹੁਕਮੀ ਆਵਹੁ ਜਾਹੁ॥੨੦॥
ਇਸ ਪਉੜੀ ਦੇ ਅਰਥ ਰੇਣੁਕਾ ਸਰਬਜੀਤ ਸਿੰਘ ਨੇ ਆਪਣੇ “ਗਿਆਨ ਪਰਚੰਡ ‘ਜਪੁ’ ਜੀ ਸਾਹਿਬ: ਸੁਆਲ-ਜੁਆਬ ਤੇ ਸਟੀਕ” ਦੇ ਸਫਾ 46 ‘ਤੇ ਇਸ ਤਰ੍ਹਾਂ ਕੀਤੇ ਹਨ, “ਜੇ ਹੱਥ, ਪੈਰ ਜਾਂ ਸਰੀਰ ਮਿੱਟੀ ਨਾਲ ਭਰ ਜਾਏ, ਤਾਂ ਪਾਣੀ ਨਾਲ ਧੋਇਆਂ ਮੈਲ ਉਤਰ ਜਾਂਦੀ ਹੈ। ਜੇ ਕੋਈ ਕੱਪੜਾ ਮਲ-ਮੂਤਰ (ੂਰਨਿe) ਭਾਵ ਸਰੀਰਕ ਗੰਦਗੀ ਨਾਲ ਗੰਦਾ (ੰੋਲਿeਦ) ਹੋ ਜਾਏ, ਤਾਂ ਸਾਬਣ ਲਾ ਕੇ ਉਸ ਨੂੰ ਧੋ ਲਈਦਾ ਹੈ; ਪਰ ਜੇ ਮਨੁੱਖ ਦੀ ਬੁੱਧੀ (ੀਨਟeਲਲeਚਟ) ਪਾਪਾਂ ਨਾਲ ਮਲੀਨ (ਧeਾਲਿeਦ ੱਟਿਹ ਸਨਿਸ) ਹੋ ਜਾਏ, ਤਾਂ ਉਸ ਨੂੰ ਅਕਾਲ ਪੁਰਖ ਦੇ ਨਾਮ ਵਿਚ ਪਿਆਰ (੍ਰeਚਟਿਨਿਗ ਘੋਦ’ਸ ਨਅਮe ੱਟਿਹ ਲੋਵe) ਕਰਨ ਨਾਲ ਹੀ ਧੋਤਾ ਜਾ ਸਕਦਾ ਹੈ। ਨਾਮ ਦੀ ਰੰਗਤ ਮਨ ਦੀ ਮੈਲ ਨੂੰ ਦੂਰ ਕਰ ਦਿੰਦੀ ਹੈ। ਹੇ ਨਾਨਕ! ‘ਪੁੰਨੀ’ ਜਾਂ ‘ਪਾਪੀ’ ਨਿਰਾ ਕਹਿਣ ਮਾਤਰ (ਓਮਪਟੇ ੱੋਰਦ) ਨਹੀਂ ਹੈ। ਸੱਚ-ਮੁੱਚ ਹੀ ਤੂੰ ਜਿਹੋ-ਜਿਹੇ ਕਰਮ ਕਰੇਂਗਾ, ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉਕਰ (ਓਨਗਰਅਵeਦ) ਕੇ ਨਾਲ ਲੈ ਜਾਵੇਂਗਾ। ਜੋ ਕੁਝ ਤੂੰ ਆਪ ਬੀਜੇਂਗਾ, ਉਸ ਦਾ ਫਲ ਆਪ ਹੀ ਖਾਵੇਂਗਾ। ਆਪਣੇ ਬੀਜੇ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿਚ ਜਨਮ-ਮਰਨ ਦੇ ਗੇੜ ਅੰਦਰ ਪਿਆ (ੱਹਰਿਲeਦ ਅਰੁਨਦ ਨਿ ਚੇਚਲeਸ ਾ ਬਰਿਟਹਸ ਅਨਦ ਦeਅਟਹਸ) ਰਹੇਂਗਾ। ਗੁਰੂ ਸਾਹਿਬ ਨੇ ਕਰਨੀ ਦੀ ਮਹਾਨਤਾ ਦਰਸਾਈ ਹੈ।”
ਇਸ ਤਰ੍ਹਾਂ ਦੀ ਵਿਆਖਿਆ ਇਸ ਇੱਕਲੇ ਲੇਖਕ ਨੇ ਹੀ ਨਹੀਂ ਕੀਤੀ, ਸਗੋਂ ਸਭ ਵਿਦਵਾਨਾਂ ਨੇ ਇਹੋ ਜਿਹਾ ਹੀ ਲਿਖਿਆ ਹੈ। ਉਪਰੋਕਤ ਵਿਆਖਿਆ ਵੀ, ਬ੍ਰੈਕਟਾਂ ਦੀ ਅੰਗਰੇਜੀ ਨੂੰ ਛੱਡ ਕੇ, ਪ੍ਰੋ. ਸਾਹਿਬ ਸਿੰਘ ਦੇ ਸਟੀਕ ਦੀ ਸ਼ਬਦੀ ਨਕਲ ਹੈ। ਉਨ੍ਹਾਂ ਵਿਦਵਾਨਾਂ ਦੀਆਂ ਵਿਆਖਿਆਵਾਂ ਦੀ ਸਭ ਤੋਂ ਵੱਡੀ ਤਰੁੱਟੀ ਇਹ ਹੈ ਕਿ ਇਹ ਪਰਮਾਤਮਾ ਦਾ ਸ਼ਬਦ ਆਪਣੇ ਵਲੋਂ ਹੀ ਲਾ ਦਿੰਦੇ ਹਨ, ਜਦੋਂ ਕਿ ਗੁਰੂ ਸਾਹਿਬ ਨੇ ਅਜਿਹਾ ਕੋਈ ਸ਼ਬਦ ਪੂਰੇ ਜਪੁਜੀ ਸਾਹਿਬ ਵਿਚ ਨਹੀਂ ਵਰਤਿਆ। ਕਈ ਵਿਦਵਾਨ ਇਸ ਕਥਨ ਨੂੰ ਪਰਮਾਤਮਾ ਦੇ ਸ਼ਬਦ ਨਾਲ ਅਲਰਜੀ ਦੱਸਦੇ ਹਨ, ਪਰ ਅਸਲੀਅਤ ਇਹ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਵਿਆਖਿਆ ਨਿਰਪੇਖ ਨਹੀਂ ਰਹਿੰਦੀ।
ਮਿਸਾਲ ਵਜੋਂ ਇਹ ਵਿਦਵਾਨ ਪਰਮਾਤਮਾ ਨੂੰ ਪਹਿਲਾਂ ਹੀ ਆਪਣੇ ਮਨ ਵਿਚ ਲੈ ਕੇ ਬੈਠੇ ਹੋਏ ਸਨ, ਇਸੇ ਲਈ ਉਨ੍ਹਾਂ ਨੇ ਝੱਟ ਨਾਵੈ ਨੂੰ ਨਹਾਉਣ ਦੀ ਥਾਂ ‘ਨਾਮ’ ਦੱਸ ਕੇ ਪਾਪਾਂ ਨੂੰ ਨਾਮ ਨਾਲ ਧੋਣ ਦੀ ਗੱਲ ਕਹਿ ਦਿੱਤੀ। ਉਹ ਕਾਹਲ ਵਿਚ ਇਹ ਵੀ ਨਾ ਦੇਖਿਆ ਕਿ ਅੱਗੇ ਕੀ ਲਿਖਿਆ ਹੈ ਤੇ ਅਗਲੀ ਪਉੜੀ ਕੀ ਹੈ? ਅਗਲੀਆਂ ਦੋ ਤੁਕਾਂ ਵਿਚ ਗੁਰੂ ਸਾਹਿਬ ਲਿਖਦੇ ਹਨ ਕਿ ਪੁੰਨੀ ਪਾਪੀ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਸਗੋਂ ਮਨੁੱਖੀ ਮਨ ‘ਤੇ ਪਏ ਉਸ ਦੇ ਕੀਤੇ ਚੰਗੇ-ਮਾੜੇ ਕੰਮਾਂ ਦੇ ਅਮਿਟ ਨਿਸ਼ਾਨ ਹਨ। ਇਸ ਲਈ ਇਹ ਤੀਰਥ ਅਸ਼ਨਾਨਾਂ ਨਾਲ ਨਹੀਂ ਧੋਏ ਜਾ ਸਕਦੇ। ਨਾਮ ਜਪਣ ਦੀ ਤਾਂ ਉਨ੍ਹਾਂ ਨੇ ਗੱਲ ਹੀ ਨਹੀਂ ਕੀਤੀ।
ਪਾਪ ਇਕ ਖੁੱਲ੍ਹੇ ਅਰਥਾਂ ਵਾਲਾ ਸ਼ਬਦ ਹੈ, ਜੋ ਇਕ ਆਮ ਨੈਤਿਕ ਕੁਤਾਹੀ ਤੋਂ ਲੈ ਕੇ ਕਾਤਲਾਨਾ ਜੁਰਮ ਲਈ ਵਰਤਿਆ ਜਾਂਦਾ ਹੈ। ਜਦੋਂ ਕੋਈ ਮਨੁੱਖ ਪਾਪ ਕਰਦਾ ਹੈ ਤਾਂ ਕਿਸੇ ਦੂਜੀ ਧਿਰ ਨਾਲ ਧੱਕਾ ਤੇ ਬੇਇਨਸਾਫੀ ਹੁੰਦੀ ਹੈ। ਇਸ ਧਿਰ ਨੂੰ ਇਨਸਾਫ ਮਿਲਣ ‘ਤੇ ਹੀ ਪਾਪੀ ਦਾ ਪਾਪ ਧੁਲ ਸਕਦਾ ਹੈ; ਪਰ ਇਹ ਕਿੱਥੋਂ ਦਾ ਨਿਆਂ ਹੈ ਕਿ ਪਾਪੀ ਪਾਪ ਕਰੇ, ਪੀੜਤ ਦੀ ਭਰਪਾਈ ਕੀਤੇ ਬਿਨਾ ਤੀਰਥ ਨਹਾ ਕੇ ਉਸ ਨੂੰ ਧੋ ਲਵੇ ਅਤੇ ਫਿਰ ਨਵਾਂ ਪਾਪ ਕਰਨ ਲਈ ਤਿਆਰ ਹੋ ਜਾਵੇ? ਇਹ ਤਾਂ ਧੱਕੇਸ਼ਾਹੀ ਨੂੰ ਖੁੱਲ੍ਹ ਦੇਣ ਵਾਲੀ ਗੱਲ ਹੋ ਗਈ।
ਮੰਨ ਲਉ ਗੁਰੂ ਸਾਹਿਬ ਸੱਚੀ-ਮੁੱਚੀ ਕਹਿੰਦੇ ਹਨ ਕਿ ਨਾਮ ਜਪਣ ਨਾਲ ਪਾਪ ਧੋਏ ਜਾਂਦੇ ਹਨ ਤੇ ਪਾਪੀ ਆਪਣੇ ਗੁਨਾਹਾਂ ਤੋਂ ਬਰੀ ਹੋ ਜਾਂਦਾ ਹੈ। ਇਸ ਨਾਲ ਪਾਪੀ ਦਾ ਕਲਿਆਣ ਤਾਂ ਹੋ ਗਿਆ, ਪਰ ਜਿਸ ਨਾਲ ਪਾਪ ਹੋਇਆ, ਉਸ ਦੀ ਪੀੜਾ ਕਿਵੇਂ ਧੋਈ ਗਈ? ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਹੱਕ-ਇਨਸਾਫ ਦੀ ਗੱਲ ਨਹੀਂ ਸਨ ਕਰਦੇ, ਸਗੋਂ ਸਿੱਧੇ ਸਿੱਧੇ ਮੁਜ਼ਰਮਾਂ ਦੇ ਹੱਕ ਵਿਚ ਖੜ੍ਹਦੇ ਸਨ। ਇਸ ਦਾ ਅਰਥ ਅੱਗੇ ਇਹ ਹੋਇਆ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਚੰਗੇ ਮਨੁੱਖ ਬਣਨ ਦੀ ਥਾਂ ਜਰਾਇਮ ਪੇਸ਼ਾ ਬਣਨ ਲਈ ਉਤਸ਼ਾਹਿਤ ਕਰ ਕੇ ਗਏ ਹਨ। ਕੀ ਹੱਕ-ਸੱਚ ਦਾ ਸਬਕ ਸਿਖਾਉਣ ਵਾਲਾ ਤੇ ਵਿਗਿਆਨਕ ਰੁਚੀ ਦਾ ਮਾਲਕ ਕਦੇ ਬੇਇਨਸਾਫੀ ਤੇ ਬਦਚਲਨੀ ਵਾਲੇ ਸਮਾਜ ਦੀ ਹਾਮੀ ਭਰ ਸਕਦਾ ਹੈ? ਪਰਮਾਤਮਾ ਦੇ ਨਾਂ ਨਾਲ ਸ਼ੁਰੂ ਕੀਤੀ ਵਿਆਖਿਆ ਦਾ ਇਹ ਹਾਲ ਸੋਚਿਆਂ ਵੀ ਸਮਝ ਨਹੀਂ ਆਉਂਦਾ।
ਕਹਿੰਦੇ ਹਨ ਕਿ ਇਕ ਗਲਤੀ ਕਰ ਕੇ ਦੂਜੀ ਵਿਚ ਫਸ ਜਾਈਦਾ ਹੈ। ਉਨ੍ਹਾਂ ਵਿਦਵਾਨਾਂ ਦੀਆਂ ਵਿਆਖਿਆਵਾਂ ਅੱਗੇ ਪੜ੍ਹੋ ਤਾਂ ਇਹੀ ਅਹਿਸਾਸ ਹੁੰਦਾ ਹੈ। ਰੇਣੁਕਾ ਸਰਬਜੀਤ ਸਿੰਘ ਤੇ ਪ੍ਰੋ. ਸਾਹਿਬ ਸਿੰਘ-ਦੋਵੇਂ ਲਿਖਦੇ ਹਨ, “ਜੋ ਕੁਝ ਤੂੰ ਆਪ ਬੀਜੇਂਗਾ, ਉਸ ਦਾ ਫਲ ਆਪ ਹੀ ਖਾਵੇਂਗਾ। ਆਪਣੇ ਬੀਜੇ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਅੰਦਰ ਪਿਆ ਰਹੇਂਗਾ।” ਇੱਥੇ ਉਹ ਇਕ ਗੰਭੀਰ ਦਵੰਧ ਵਿਚ ਫਸ ਗਏ ਹਨ। ਇਸ ਦਾ ਪਹਿਲਾ ਪੱਖ ਇਹ ਹੈ ਕਿ ਜੇ ਨਾਮ ਜਪਣ ਨਾਲ ਪਾਪੀ ਦਾ ਪਾਪ ਧੋਇਆ ਗਿਆ ਤਾਂ ਉਹ ਪਾਪੀ ਨਾ ਰਿਹਾ। ਜੇ ਉਹ ਪਾਪੀ ਨਾ ਰਿਹਾ ਤਾਂ ਉਸ ਉਤੇ ਅਕਾਲ ਪੁਰਖ ਦੇ ਹੁਕਮ ਦਾ ਅਮਲ ਨਾ ਰਿਹਾ ਭਾਵ ਉਹ ਨਾਮ ਜਪਣ ਨਾਲ ਜੰਮਣ ਮਰਨ ਦੇ ਹੁਕਮ ਤੋਂ ਆਜ਼ਾਦ ਹੋ ਗਿਆ।
ਦੂਜਾ ਪੱਖ ਇਹ ਕਿ ਜੇ ਅਕਾਲ ਪੁਰਖ ਦਾ ਆਪਣਾ ਕੋਈ ਹੁਕਮ ਭਾਵ ਨਿਯਮ ਹੈ ਤਾਂ ਉਹ ਪੱਕਾ ਨਿਯਮ ਹੋਵੇਗਾ। ਜੇ ਉਹ ਪੱਕਾ ਨਿਯਮ ਹੈ ਤਾਂ ਕਿਸੇ ਨਾਲ ਪੱਖਪਾਤ ਨਹੀਂ ਕਰੇਗਾ। ਅਰਥਾਤ ਇਸ ਨੂੰ ਕੋਈ ਪੁੰਨੀ ਜਾਂ ਪਾਪੀ ਆਪਣੇ ਹੱਕ ਵਿਚ ਨਹੀਂ ਵਰਤ ਸਕੇਗਾ। ਅਕਾਲ ਪੁਰਖ ਵੀ ਆਪਣੇ ਨਿਰਵੈਰ ਸੁਭਾਅ ਮੁਤਾਬਿਕ ਕਿਸੇ ਦੇ ਲਾਭ-ਹਾਣ ਲਈ ਇਸ ਵਿਚ ਦਖਲ-ਅੰਦਾਜ਼ੀ ਨਹੀਂ ਕਰੇਗਾ। ਅਕਾਲ ਪੁਰਖ ਦਾ ਅਜਿਹਾ ਹੀ ਇਕ ਪੱਕਾ ਨਿਯਮ ਹੈ, “ਜੋ ਕੁਝ ਤੂੰ ਆਪ ਬੀਜੇਂਗਾ, ਉਸ ਦਾ ਫਲ ਆਪ ਹੀ ਖਾਵੇਂਗਾ।” ਜੇ ਇਸ ਪੱਕੇ ਨਿਯਮ ਅਨੁਸਾਰ ਕਿਸੇ ਪਾਪੀ ਨੇ ਆਪਣੇ ਪਾਪਾਂ ਦੇ ਫਲ ਭੁਗਤਣੇ ਹੀ ਹਨ ਤਾਂ ਉਹ ਅਕਾਲ ਪੁਰਖ ਦਾ ਨਾਮ ਲੈਣ ਨਾਲ ਖਤਮ ਕਿਵੇਂ ਹੋ ਜਾਣਗੇ? ਇਸ ਦਵੰਧ ਦਾ ਉਤਰ ਕਿਸੇ ਅਧਿਆਤਮਵਾਦੀ ਨੇ ਨਾ ਕਦੇ ਦਿੱਤਾ ਤੇ ਨਾ ਹੀ ਦੇਵੇਗਾ।
ਉਨ੍ਹਾਂ ਵਿਦਵਾਨਾਂ ਦੀ ਦੁਵਿਧਾ ਇੱਥੇ ਹੀ ਖਤਮ ਨਹੀਂ ਹੁੰਦੀ। ਉਹ ਅਕਾਲ ਪੁਰਖ ਤੇ ਅਕਾਲ ਪੁਰਖ ਦੇ ਨਾਮ ਵਿਚ ਵੀ ਦੁਫੇੜ ਪੈਦਾ ਕਰਦੇ ਹਨ। ਉਨ੍ਹਾਂ ਅਨੁਸਾਰ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਨਾਲ ਪਾਪੀ ਪੈਦਾ ਹੁੰਦੇ ਹਨ ਤੇ ਪਰਮਾਤਮਾ ਦਾ ਨਾਮ ਜਪਣ ਨਾਲ ਉਹ ਬਰੀ ਹੋ ਜਾਂਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਹੁਕਮ ਤੇ ਨਾਮ ਦੋ ਆਪਸ ਵਿਰੋਧੀ ਚੀਜ਼ਾਂ ਹੋਈਆਂ। ਇਕ ਦੀ ਉਲੰਘਣਾ ਨਾਲ ਪਾਪ ਤੇ ਦੂਜੇ ਦੇ ਜਾਪ ਨਾਲ ਮੁਆਫੀ। ਇਸ ਦਾ ਅਰਥ ਹੈ ਕਿ ਨਾਮ ਹੁਕਮ ਤੋਂ ਵੀ ਉਪਰ ਹੈ। ਇਸ ਦਾ ਭਾਵ ਹੈ ਕਿ ਨਾਮ ਲੈਣ ਨਾਲ ਅਕਾਲ ਪੁਰਖ ਪਸੀਜ ਜਾਂਦਾ ਹੈ ਤੇ ਸਜ਼ਾ ਮੁਆਫ ਕਰ ਦਿੰਦਾ ਹੈ। ਅਰਥਾਤ ਅਕਾਲ ਪੁਰਖ ਇਕ ਮਨੁੱਖੀ ਜਾਮੇ ਵਾਲਾ ਹਉਮੈ-ਪ੍ਰਸਤ ਰਜਵਾੜਾ ਹੋਇਆ, ਜੋ ਆਪਣੇ ਹੁਕਮਾਂ ਨਾਲੋਂ ਆਪਣੇ ਨਾਮ ਤੇ ਪ੍ਰਸ਼ੰਸਾ ਦੀ ਵੱਧ ਪ੍ਰਵਾਹ ਕਰਦਾ ਹੈ। ਇਹ ਸਿੱਟਾ ਨਿਰਭਉ, ਨਿਰਵੈਰ, ਅਕਾਲ ਮੂਰਤਿ ਤੇ ਅਜੂਨੀ ਦੀਆਂ ਮੂਲਮੰਤਰੀ ਧਾਰਨਾਵਾਂ ਦੇ ਉਲਟ ਜਾਂਦਾ ਹੈ। ਜੇ ਇਹ ਮੂਲਮੰਤਰ ਹੀ ਨਹੀਂ ਸੰਭਾਲ ਸਕਦੇ ਫਿਰ ਵਿਆਖਿਆ ਕਾਹਦੀ ਕਰਦੇ ਹਨ, ਗੁਰੂ ਸਾਹਿਬ ਦੇ ਜਪੁਜੀ ਸਾਹਿਬ ਦੀ ਜਾਂ ਆਪਣੇ ਕਿਸੇ ਨਿਜੀ ਜਪੁਜੀ ਦੀ? ਇੱਥੋਂ ਨਿਯਮ ਬਣਦਾ ਹੈ ਕਿ ਪੂਰਵ-ਸੰਕਲਪ ਦੀ ਉਲੰਘਣਾ ਕਰਦੀ ਵਿਆਖਿਆ ਪ੍ਰਮਾਣਿਤ ਨਹੀਂ ਹੋ ਸਕਦੀ।
ਸਮਝਣ ਵਾਲੀ ਗੱਲ ਇਹ ਹੈ ਕਿ ਇਸ ਪਉੜੀ ਵਿਚ ਗੁਰੂ ਸਾਹਿਬ ਨੇ ਕਾਵਿ ਰਚਨਾ ਦਾ ਉਹ ਅੰਦਾਜ਼ ਅਪਨਾਇਆ ਹੈ, ਜੋ ਉਨ੍ਹਾਂ ਨੇ 16ਵੀਂ ਤੇ ਕਈ ਹੋਰ ਪਉੜੀਆਂ ਵਿਚ ਅਪਨਾਇਆ ਹੈ। ਇਸ ਅਨੁਸਾਰ ਪਹਿਲਾਂ ਉਹ ਦੂਜਿਆਂ ਦੇ ਰੂੜੀਵਾਦੀ ਵਿਚਾਰ ਲਿਖਦੇ ਹਨ। ਇਸ ਉਪਰੰਤ ਉਹ ਆਪਣੀ ਟਿੱਪਣੀ ਦੇ ਕੇ ਉਨ੍ਹਾਂ ਦਾ ਖੰਡਨ ਕਰਦੇ ਹਨ। ਜਿਵੇਂ ਉਨ੍ਹਾਂ ਨੇ 16ਵੀਂ ਪਉੜੀ ਵਿਚ ਪੰਜ ਦੀ ਅਖੌਤੀ ਮਹੱਤਤਾ ਬਾਰੇ ਪੰਜ ਚਾਰ ਤੁਕਾਂ ਦਰਜ ਕਰ ਕੇ ਆਪਣਾ ਕਾਟਵਾਂ ਤਰਕ ਦਿੱਤਾ ਸੀ, ਉਵੇਂ ਹੀ ਇਸ ਪਉੜੀ ਵਿਚ ਉਹ ਧੋਣ ਭਾਵ ਸਫਾਈ ਸਬੰਧੀ ਦੂਜਿਆਂ ਦੇ ਕਹੇ ਤਿੰਨ ਚਾਰ ਰੂੜੀਵਾਦੀ ਕਥਨ ਲਿਖਦੇ ਹਨ ਤੇ ਫਿਰ ਉਨ੍ਹਾਂ ਦਾ ਆਪਣੇ ਹਿਸਾਬ ਨਾਲ ਖੰਡਨ ਕਰਦੇ ਹਨ। ਇਸ ਭਾਵ ਪੂਰਣ ਪਉੜੀ ਦੀ ਸਿੱਧੀ ਸਾਦੀ ਵਿਆਖਿਆ ਹੇਠ ਦਿੱਤੀ ਗਈ ਹੈ।
“ਮੰਨਿਆ ਜਾਂਦਾ ਹੈ ਕਿ ਜਿਵੇਂ ਹੱਥ ਪੈਰ ਧੂੜ ਨਾਲ ਲਿਬੜ ਜਾਣ ਤਾਂ ਪਾਣੀ ਨਾਲ ਧੋ ਕੇ ਮਿਟੀ ਲਾਹ ਲਈਦੀ ਹੈ ਤੇ ਮਲ-ਮੂਤਰ ਨਾਲ ਖਰਾਬ ਹੋਇਆ ਸਾਬਣ ਲਾ ਕੇ ਧੋ ਕੇ ਸਾਫ ਕਰ ਲਿਆ ਜਾਂਦਾ ਹੈ, ਉਵੇਂ ਹੀ ਪਾਪਾਂ ਭਰੀ ਮੱਤ ਭਾਵ ਗੁਨਾਹਾਂ ਨਾਲ ਗੰਧਲੀ ਹੋਈ ਸੋਚ ਤੀਰਥ ਅਸ਼ਨਾਨ ਦੇ ਸਵੱਛ ਰੰਗ ਨਾਲ ਧੁਲ ਜਾਂਦੀ ਹੈ। ਪਰ ਪੁੰਨੀ ਤੇ ਪਾਪੀ ਕੋਈ ਫਰਜੀ ਖਿਤਾਬ ਨਹੀਂ, ਜੋ ਅਸ਼ਨਾਨ ਕਰਨ ਜਾਂ ਨਾ ਕਰਨ ‘ਤੇ ਨਿਰਭਰ ਕਰਦੇ ਹਨ। ਪੁੰਨ ਤੇ ਪਾਪ ਤਾਂ ਹੱਥੀਂ ਕੀਤੇ ਕਰਮਾਂ ਦਾ ਹਿਸਾਬ ਹੈ, ਜੋ ਪੱਕੀ ਲਿਖਤ ਵਾਂਗ ਵਿਅਕਤੀ ਆਪਣੇ ਨਾਲ ਲਈ ਫਿਰਦਾ ਹੈ। ਭਾਵ ਕੀਤਾ ਹੋਇਆ ਕਾਰਜ ਕਿਸੇ ਹੀਲੇ ਧੋਇਆ ਜਾਂ ਮਿਟਾਇਆ ਨਹੀਂ ਜਾ ਸਕਦਾ ਤੇ ਉਸ ਦੇ ਸਿੱਟੇ ਭੁਗਤਣੇ ਹੀ ਪੈਂਦੇ ਹਨ।
ਇਹ ਕੁਦਰਤ ਦਾ ਅਟੱਲ ਹੁਕਮ ਅਰਥਾਤ ਨਿਯਮ ਹੈ ਕਿ ਜੈਸਾ ਕੋਈ ਕਰਦਾ ਹੈ, ਉਸ ਨੂੰ ਉਸੇ ਅਨੁਸਾਰ ਫਲ ਮਿਲਦਾ ਹੈ। ਪਾਪ ਪੁੰਨ ਦੇ ਮਸਲੇ ਇਸੇ ਹੁਕਮ ਜਾਂ ਨਿਯਮ ਅਨੁਸਾਰ ਆਉਂਦੇ ਤੇ ਜਾਂਦੇ ਹਨ; ਤੀਰਥ ਨਹਾਉਣ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਸੰਖੇਪ ਵਿਚ ਤੀਰਥ ਅਸ਼ਨਾਨਾਂ ਨਾਲ ਨਾ ਪੁੰਨ ਕਮਾਏ ਜਾ ਸਕਦੇ ਹਨ, ਨਾ ਪਾਪ ਧੋਏ ਜਾ ਸਕਦੇ ਹਨ ਤੇ ਨਾ ਕੀਤੇ ਕਰਮਾਂ ਦੇ ਫਲ ਮਿਟਾਏ ਜਾ ਸਕਦੇ ਹਨ। ਇਹ ਸਭ ਗੱਲਾਂ ਕੁਦਰਤ ਦੇ ਅਟਲ ਨਿਯਮਾਂ ਅਨੁਸਾਰ ਵਾਪਰਦੀਆਂ ਹਨ।”
ਇਸ ਵਿਆਖਿਆ ਵਿਚ ਨਾ ਪਰਮਾਤਮਾ ਹੈ, ਨਾ ਪਰਮਾਤਮਾ ਦਾ ਨਾਮ ਤੇ ਨਾ ਕੋਈ ਦਵੰਧ! ਜੇ ਕੁਝ ਹੈ ਤਾਂ ਅਧਿਆਤਮਵਾਦ ਦਾ ਵਿਰੋਧ, ਕੁਦਰਤੀ ਨਿਯਮਾਂ ਦੀ ਚੇਤਨਾ ਤੇ ਤੀਰਥ ਪ੍ਰਥਾ ਦਾ ਖੰਡਨ; ਪਰ ਵਿਦਵਾਨਾਂ ਦੀ ਸੋਚ ਦਾ ਪਾਣੀ ਇਸ ਉਚਾਣ ਵਲ ਨਹੀਂ ਚੜ੍ਹਦਾ!