ਵਿਚ ਸੱਥ ਦੇ ਗੱਲ ਇਹ ਹੋਣ ਲੱਗੀ, ਕਹਿੰਦੇ ਦਿੱਲੀ ਫਿਰ ਸਿਰ ‘ਤੇ ਚੜ੍ਹਨ ਲੱਗ ਪਈ।
ਲੈ ਕੇ ਓਟ ਖੇਤੀ ਦੇ ਸੁਧਾਰ ਵਾਲੀ, ਦੇਖੋ ਵਿਹੜੇ ਦੇ ਅੰਦਰ ਹੀ ਵੜਨ ਲੱਗ ਪਈ।
ਘੇਰਾ ਘੱਤਿਆ ਅਗਲਿਆਂ ਏਸ ਢੰਗ ਦਾ, ਨਬਜ਼ ਸੋਚ ਕੇ ਸਿੱਟਾ, ਹੈ ਖੜ੍ਹਨ ਲੱਗ ਪਈ।
ਕਿੱਲਾ ਕੇਂਦਰ ਦਾ ਹਰ ਥਾਂ ਠੋਕਣੇ ਨੂੰ, ਨਿੱਤ ਦਿਨ ਹੀ ਸਾਜ਼ਿਸ਼ਾਂ ਘੜਨ ਲੱਗ ਪਈ।
ਘਰ ਤੱਕ ਆਇਆ ਸੇਕ ਉਠ ਵੇ ਅਕਾਲੀਆ, ਸੁੱਤਾ ਪਿਆ ਨਾ ਜਾਈਂ ਤੂੰ ਲੁੱਟ ਵੇ ਅਕਾਲੀਆ।
ਛੱਡ ਕੇ ਵਜ਼ੀਰੀਆਂ ਤੇ ਮੋਦੀ ਦੀਆਂ ਬੋਦੀਆਂ, ਨਾਲਾਇਕੀਆਂ ਨੂੰ ਹੁਣ ਪਰ੍ਹਾਂ ਸੁੱਟ ਵੇ ਅਕਾਲੀਆ।