ਦੁਨੀਆਂ ਨੂੰ ਭੁੱਖਮਰੀ ਵਾਲੇ ਰਾਹ ਧੱਕੇਗੀ ਕਰੋਨਾ ਮਹਾਮਾਰੀ

ਵਾਸ਼ਿੰਗਟਨ: ਦੁਨੀਆਂ ਭਰ ਵਿਚ ਕਰੋਨਾ ਮਹਾਮਾਰੀ ਦੇ ਵੱਡੇ ਅਸਰ ਦੇਖਣ ਨੂੰ ਮਿਲ ਰਹੇ ਹਨ। ਬਹੁਤੇ ਦੇਸ਼ਾਂ ਵਿਚ ਇਸ ਬਿਮਾਰੀ ਦਾ ਕਹਿਰ ਜਾਰੀ ਹੈ। ਇਸ ਤੋਂ ਨਿਕਲਣ ਵਾਲੇ ਨਤੀਜਿਆਂ ਨੇ ਦੁਨੀਆਂ ਭਰ ਵਿਚ ਵੱਡੀ ਚਿੰਤਾ ਪੈਦਾ ਕੀਤੀ ਹੈ। ਹਾਲਾਤ ਉਤੇ ਫਿਕਰ ਜ਼ਾਹਿਰ ਕਰਦੇ ਹੋਏ ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਦੁਨੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਕਰੋਨਾ ਮਹਾਮਾਰੀ ਕਾਰਨ ਦੁਨੀਆਂ ਵਿਚ ‘ਫੂਡ ਐਮਰਜੈਂਸੀ’ ਹੋ ਸਕਦੀ ਹੈ। ਭੋਜਨ ਜਾਂ ਪੋਸ਼ਣ ਸਬੰਧੀ ਅਸੁਰੱਖਿਅਤ ਰਹਿਣ ਵਾਲੇ ਲੋਕਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧ ਰਹੀ ਹੈ।

ਸੰਯੁਕਤ ਰਾਸ਼ਟਰ ਮੁਖੀ ਨੇ ਖੁਰਾਕ ਸੁਰੱਖਿਆ ਅਤੇ ਪੋਸ਼ਣ ਕੋਵਿਡ-19 ਦੇ ਪ੍ਰਭਾਵ ਬਾਰੇ ਸੰਯੁਕਤ ਰਾਸ਼ਟਰ ਦੀ ਨੀਤੀ ਦੀ ਸ਼ੁਰੂਆਤ ਲਈ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ ਹੈ ਕਿ ਦੁਨੀਆਂ ‘ਚ ਸਾਡੀ ਆਬਾਦੀ 8 ਅਰਬ ਲੋਕਾਂ ਦੀ ਹੈ ਅਤੇ ਜਿਸ ‘ਚ ਖਾਣ ਲਈ ਭੋਜਨ ਕਾਫੀ ਹੈ ਪਰ 2 ਕਰੋੜ ਤੋਂ ਵੱਧ ਲੋਕ ਭੁੱਖੇ ਰਹਿ ਰਹੇ ਹਨ ਤੇ ਪੰਜ ਸਾਲ ਤੋਂ ਘੱਟ ਉਮਰ ਦੇ 14.4 ਕਰੋੜ ਬੱਚਿਆਂ ਦਾ ਸਰੀਰਕ ਵਿਕਾਸ ਭੁੱਖ ਕਾਰਨ ਰੁਕਿਆ ਹੋਇਆ ਹੈ, ਜਿਥੇ ਸਾਡੀ ਸਾਰੀ ਖੁਰਾਕ ਪ੍ਰਣਾਲੀ ਅਸਫਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਹੁਣ ਤੱਕ 4.9 ਕਰੋੜ ਹੋਰ ਲੋਕ ਗਰੀਬੀ ‘ਚ ਧਸ ਜਾਣਗੇ। ਗੁਟਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀਆਂ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲਾਮਬੰਦ ਹੋਣ। ਉਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਭੋਜਨ ਪ੍ਰੋਸੈਸਿੰਗ, ਟਰਾਂਸਪੋਰਟ ਅਤੇ ਸਥਾਨਕ ਖੁਰਾਕੀ ਬਾਜ਼ਾਰਾਂ ਲਈ ਸਹਾਇਤਾ ਵਧਾਉਣ ਅਤੇ ਉਨ੍ਹਾਂ ਨੂੰ ਭੋਜਨ ਪ੍ਰਣਾਲੀਆਂ ਦੇ ਨਿਰੰਤਰ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ।
ਸੰਯੁਕਤ ਰਾਸ਼ਟਰ ਦੇ ਦੁਨੀਆਂ ਭਰ ਵਿਚ ਖੁਰਾਕ ਦੀ ਵੰਡ ਸਬੰਧੀ ਵਿਭਾਗ ਨੇ ਕਿਹਾ ਹੈ ਕਿ ਬਹੁਤ ਸਾਰੇ ਦੇਸ਼ਾਂ ਵਿਚ ਤਾਲਾਬੰਦੀ ਜਾਰੀ ਰਹਿਣ ਅਤੇ ਇਸ ਨਾਲ ਤੇਜ਼ੀ ਨਾਲ ਅਰਥਵਿਵਸਥਾ ਦੇ ਡਿਗਣ ਅਤੇ ਹਰ ਥਾਂ ‘ਤੇ ਵੰਡ ਪ੍ਰਣਾਲੀ ਵਿਚ ਗੜਬੜ ਅਤੇ ਅਨਿਸਚਿਤਤਾ ਪੈਦਾ ਹੋ ਜਾਣ ਨੇ ਇਸ ਸੰਕਟ ਨੂੰ ਹੋਰ ਵਧਾਇਆ ਹੈ। ਜੇਕਰ ਇਹ ਕੜੀ ਟੁੱਟਦੀ ਹੈ ਤਾਂ ਇਸ ਨਾਲ ਬਹੁਤੀਆਂ ਥਾਵਾਂ ‘ਤੇ ਖੁਰਾਕ ਦੀ ਵੱਡੀ ਘਾਟ ਪੈਦਾ ਹੋਣ ਦਾ ਡਰ ਬਣ ਗਿਆ ਹੈ, ਜਿਸ ਕਾਰਨ ਭੁੱਖਮਰੀ ਵਧ ਸਕਦੀ ਹੈ। ਭੁੱਖ ਦਾ ਸੰਤਾਪ ਹੰਢਾਉਣ ਵਾਲੇ ਵੱਡੀ ਗਿਣਤੀ ਵਿਚ ਲੋਕਾਂ ਦਾ ਜੀਵਨ ਬਦਤਰ ਹੋ ਸਕਦਾ ਹੈ।
ਗੁਟਰੇਸ ਨੇ ਇਸ ਪ੍ਰਤੀ ਦੁਨੀਆਂ ਭਰ ਦੇ ਦੇਸ਼ਾਂ ਨੂੰ ਸੁਚੇਤ ਹੋਣ ਲਈ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਖੁਰਾਕ ਦੀ ਸਪਲਾਈ ਦੀ ਕੜੀ ਨਹੀਂ ਟੁੱਟਣੀ ਚਾਹੀਦੀ। ਉਨ੍ਹਾਂ ਅਨੁਸਾਰ ਮਹਾਮਾਰੀ ਨਾਲ ਘੱਟੋ-ਘੱਟ ਦੁਨੀਆਂ ਦੇ 5 ਕਰੋੜ ਹੋਰ ਲੋਕ ਗਰੀਬੀ ਦੀ ਦਲਦਲ ਵਿਚ ਧਸ ਜਾਣਗੇ।
ਦੁਨੀਆਂ ਭਰ ਦੇ ਦੇਸ਼ਾਂ ‘ਤੇ ਨਜ਼ਰ ਰੱਖਣ ਵਾਲੀ ਇਸ ਸੰਸਥਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੌਮਾਂਤਰੀ ਖੁਰਾਕ ਪ੍ਰਣਾਲੀ ਅਸਫਲ ਹੋ ਰਹੀ ਹੈ। ਇਸ ਸਬੰਧੀ ਹਰ ਹੀਲੇ ਛੇਤੀ ਤੋਂ ਛੇਤੀ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ। ਇਹ ਗੱਲ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿਚ ਵੀ ਭੋਜਨ ਸਪਲਾਈ ਦੀ ਗਤੀ ਬੇਹੱਦ ਘਟ ਗਈ ਹੈ, ਜਿਸ ਦਾ ਅਸਰ ਆਮ ਲੋਕਾਂ ਦੀ ਜ਼ਿੰਦਗੀ ‘ਤੇ ਪਵੇਗਾ। ਇਹ ਅਜਿਹਾ ਸਮਾਂ ਹੈ ਜਦੋਂ ਸਮੁੱਚੀ ਦੁਨੀਆਂ ਨੂੰ ਹੀ ਇਕਜੁੱਟ ਹੋ ਕੇ ਯਤਨਸ਼ੀਲ ਹੋਣਾ ਪਵੇਗਾ। ਜਿਨ੍ਹਾਂ ਥਾਵਾਂ ‘ਤੇ ਸਿਹਤ ਸਬੰਧੀ ਸਹੂਲਤਾਂ ਦੀ ਘਾਟ ਹੈ, ਉਨ੍ਹਾਂ ਤੱਕ ਇਨ੍ਹਾਂ ਦੀ ਰਸਾਈ ਕਰਾਉਣ ਲਈ ਵੀ ਇਕਜੁੱਟ ਹੋਣ ਦੀ ਜ਼ਰੂਰਤ ਹੋਵੇਗੀ। ਇਸ ਸਬੰਧੀ ਪਹੁੰਚ ਇਹ ਹੀ ਹੋਣੀ ਚਾਹੀਦੀ ਹੈ ਕਿ ਬੇਹੱਦ ਲੋੜਵੰਦ ਦੇਸ਼ਾਂ ਵਿਚ ਮੁਢਲੀਆਂ ਸਹੂਲਤਾਂ ਲਈ ਤਰਸਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਪਹੁੰਚਾਈ ਜਾਵੇ।
___________________________________________________
ਅਮਰੀਕਾ ‘ਚ ਸਤੰਬਰ ਤੱਕ ਦੋ ਲੱਖ ਨੂੰ ਢੁਕ ਜਾਵੇਗੀ ਮੌਤ ਦਰ
ਨਿਊ ਯਾਰਕ: ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਵਿਚ ਕਰੋਨਾ ਵਾਇਰਸ ਮਹਾਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾਣ ਵਾਲਿਆਂ ਦਾ ਅੰਕੜਾ ਸਤੰਬਰ ਤੱਕ ਦੋ ਲੱਖ ਨੂੰ ਛੂਹ ਜਾਵੇਗਾ। ਹਾਵਰਡ’ਜ਼ ਗਲੋਬਲ ਹੈਲਥ ਇੰਸਟੀਚਿਊਟ ਦੇ ਮੁਖੀ ਅਸ਼ੀਸ਼ ਝਾਅ ਨੇ ਕਿਹਾ ਕਿ ਉਹ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਸਾਰਿਆਂ ਨੂੰ ਅਪੀਲ ਕਰ ਰਹੇ ਹਨ ਕਿ ਮਾਸਕ ਪਹਿਨ ਕੇ ਰੱਖੋ ਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰੋ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾਵੇ। ਝਾਅ ਨੇ ਕਿਹਾ ਕਿ ਜੋ ਲੋਕ ਇਹ ਆਸ ਕਰਦੇ ਹਨ ਕਿ ਕਰੋਨਾ ਕੇਸਾਂ ਵਿਚ ਨਾਟਕੀ ਢੰਗ ਨਾਲ ਨਿਘਾਰ ਆ ਜਾਵੇ।