ਅਸੰਖ ਨਾਵ ਅਸੰਖ ਥਾਵ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ਗੁਰਬਾਣੀ ਵਿਚ ਜਿੱਥੇ ਕਿਤੇ ਵੀ ਨਾਮੁ ਸ਼ਬਦ ਆਉਂਦਾ ਹੈ, ਸ਼ਰਧਾਵਾਨ ਸਿੱਖ ਸੁਚੇਤ ਹੋ ਉਠਦੇ ਹਨ। ਇਸ ਨੂੰ ਸੁਣਦੇ ਹੀ ਉਨ੍ਹਾਂ ਦੇ ਮਨ ਵਿਚ ਇਸ ਨੂੰ ਜਪਣ ਤੇ ਅਰਾਧਣ ਦੇ ਭਾਵ ਆ ਜਾਂਦੇ ਹਨ; ਹੱਥ ਜੁੜ ਜਾਂਦੇ ਹਨ ਤੇ ਸਿਰ ਝੁਕ ਜਾਂਦੇ ਹਨ। ਉਹ ਨਾਮ ਨੂੰ ਰੱਬ ਤੇ ਰੱਬ ਨੂੰ ਨਾਮ ਸਮਝਦੇ ਹਨ। ਬੱਸ ਉਨ੍ਹਾਂ ਨੂੰ ਨਾਮ ਦਾ ਅਰਥ ਨਾਮ ਜਪਣਾ ਹੀ ਪਤਾ ਹੈ। ਕਦੇ ਕਿਸੇ ਸਿੱਖ ਪੁਜਾਰੀ ਜਾਂ ਪ੍ਰਚਾਰਕ ਨੇ ਉਨ੍ਹਾਂ ਨੂੰ ਇਸ ਦੇ ਇਸ ਤੋਂ ਵੱਧ ਅਰਥ ਨਹੀਂ ਦੱਸੇ। ਕਦੇ ਕਿਸੇ ਸਿੱਖ ਸ਼ਰਧਾਲੂ ਨੇ ਆਪ ਵੀ ਇਨ੍ਹਾਂ ਨੂੰ ਸਹੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ।

ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਕਿਸੇ ਨਾ ਕਿਸੇ ਦਾ ਨਾਮ ਤਾਂ ਲੋਕ ਸਦੀਆਂ ਤੋਂ ਜਪਦੇ ਆ ਹੀ ਰਹੇ ਹਨ। ਫਿਰ ਗੁਰਬਾਣੀ ਨੇ ਕੀ ਨਵਾਂ ਦੱਸਿਆ? ਉਨ੍ਹਾਂ ਨੇ ਨਹੀਂ ਵਿਚਾਰਿਆ ਕਿ ਗੁਰੂ ਸਾਹਿਬ ਨੇ ਪੰਡਿਤਾਂ, ਮੌਲਾਣਿਆਂ ਤੇ ਨਾਥ ਜੋਗੀਆਂ ਦਾ ਵਿਰੋਧ ਕਿਉਂ ਕੀਤਾ! ਉਨ੍ਹਾਂ ਨੇ ਕਦੇ ਆਪਣੇ ਆਪ ਨੂੰ ਇਨ੍ਹਾਂ ਪਾਂਡਿਆਂ, ਮੌਲਾਣਿਆਂ ਤੇ ਜੋਗੀਆਂ ਦੀ ਕਤਾਰ ਵਿਚ ਰੱਖ ਕੇ ਗੁਰੂ ਸਾਹਿਬ ਦੀ ਸਿੱਖਿਆ ਨਹੀਂ ਵਿਚਾਰੀ। ਉਹ ਗੁਰੂ ਸਾਹਿਬ ਦੀ ਧਿਰ ਬਣ ਕੇ ਉਨ੍ਹਾਂ ਤੋਂ ਵੀ ਉਚੀ ਇਨ੍ਹਾਂ ਕਰਮ ਕਾਂਡੀਆਂ ਨੂੰ ਭੰਡਣ ਵਿਚ ਜੁਟ ਗਏ ਤੇ ਆਪਣੇ ਆਪ ਨੂੰ ਇਨ੍ਹਾਂ ਤੋਂ ਵੱਖ ਸਮਝਦੇ ਰਹੇ। ਇਸ ਲਈ ਗੁਰੂ ਸਾਹਿਬ ਦਾ ਨਾਮ ਦਾ ਸੰਕਲਪ ਉਨ੍ਹਾਂ ਦੇ ਪੱਲੇ ਨਹੀਂ ਪਿਆ।
ਗੁਰੂ ਸਾਹਿਬ ਦੀ ਨਾਮ ਦੀ ਪਰਿਭਾਸ਼ਾ ਸਿੱਧੀ ਤੇ ਪ੍ਰਕ੍ਰਿਤਿਕ ਹੈ। ਉਨ੍ਹਾਂ ਲਈ ਨਾਮ ਨਾਮ ਹੈ, ਭਾਵ ਇਕ ਆਮ ਸੰਗਿਆ ਤੇ ਇਕ ਦਾਰਸ਼ਨਿਕ ਸ਼ਬਦ (ਠeਰਮ) ਹੈ। ਉਨ੍ਹਾਂ ਨੇ ਇਸ ਨੂੰ ਕਈ ਥਾਂ ਸਿੱਧਾ (ਧਰਿeਚਟ) ਤੇ ਕਈ ਥਾਂ ਜ਼ਿਕਰੀ (੍ਰeਾeਰeਨਟਅਿਲ) ਰੂਪ ਵਿਚ ਬ੍ਰਹਿਮੰਡ ਦੇ ਅਣਦਿਸਦੇ ਕਾਰਕ ਤੇ ਸੰਚਾਲਕ ਦੇ ‘ਅਸਲ ਨਾਂ’ ਲਈ ਵਰਤਿਆ ਹੈ; ਪਰ ਵਿਦਵਾਨਾਂ ਤੇ ਪੁਜਾਰੀਆਂ ਨੇ ਇਸ ਨੂੰ ਸਰਲ ਭਾਵ ਨਾਲ ਨਹੀਂ ਲਿਆ। ਉਨ੍ਹਾਂ ਨੇ ਇਸ ਨੂੰ ਅਧਿਆਤਮ ਨਾਲ ਜੋੜ ਕੇ ਵਿਵੇਕ ਵਿਚਾਰ ਦੇ ਖੇਤਰ ਤੋਂ ਬਾਹਰ ਰੱਖਿਆ ਤਾਂ ਜੋ ਸਿੱਖ ਸ਼ਰਧਾਲੂ ਇਸ ਨੂੰ ਧਿਆਉਣ ਦੀ ਥਾਂ ਜਪਦੇ ਰਹਿਣ। ਇਸ ਲਈ ਇਸ ਦੇ ਅਰਥ ਗੁਰੂ ਨਾਨਕ ਦੇ ਪੱਧਰ ‘ਤੇ ਜਾ ਕੇ ਉਨ੍ਹਾਂ ਦੀ ਸਿੱਖਿਆ ਅਨੁਸਾਰ ਸਮਝੇ ਜਾਣੇ ਜਰੂਰੀ ਹਨ। ਜੇ ਨਾ ਸਮਝ ਆਉਣ ਤਾਂ ਸਿੱਖੇ ਜਾਣ ਦੀ ਲੋੜ ਹੈ, ਕਿਉਂਕਿ ਸਿੱਖਣਾ ਇਕ ਸਿੱਖੀ ਦਾਤ ਹੈ। ਬਿਨਾ ਸਮਝੇ ਕਿਸੇ ਵਿਚਾਰ ਨਾਲ ਚੰਬੜਨਾ ਹਉਮੈ ਭਾਵ ਮਨਮੱਤ ਹੈ। ਗਲਤ ਵਿਚਾਰ ਜੀਵਨ ਸੇਧ ਨਹੀਂ ਬਣ ਸਕਦਾ।
ਸਿੱਖਣ ਦੀ ਪ੍ਰਕ੍ਰਿਆ ਵੀ ਜਪੁਜੀ ਤੋਂ ਹੀ ਅਰੰਭ ਹੁੰਦੀ ਹੈ। ਇਹ ਉਹ ਬਾਣੀ ਹੈ, ਜੋ ਸੋਚ ਦੀਆਂ ਗੰਢਾਂ ਖੋਲ੍ਹਦੀ ਹੈ। ਇਹ ਸਹੀ-ਗਲਤ ਦੇ ਹੱਦ-ਬੰਨੇ ਮਿੱਥਦੀ ਹੈ ਤੇ ਵਿਚਾਰ ਨੂੰ ਸੇਧ ਦਿੰਦੀ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਅਖਵਾਉਂਦੀ ਹੈ ਭਾਵ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੀ ਹੈ। ਸ਼ਾਇਦ ਇਸੇ ਲਈ ਜਪੁਜੀ ਦੀ ਰਚਨਾ-ਵਿਧੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਢੰਗ ਨਾਲੋਂ ਵੱਖਰੀ ਹੈ। ਗੁਰੂ ਗ੍ਰੰਥ ਸਾਹਿਬ ਬਾਣੀ ਦਾ ਘੇਰਾ ਹੈ, ਜਪੁਜੀ ਬਾਣੀ ਦਾ ਕੇਂਦਰ ਹੈ। ਗੁਰੂ ਗ੍ਰੰਥ ਸਾਹਿਬ ਅਹਿਮ ਬਾਣੀਆਂ ਨੂੰ ਇਕਤ੍ਰਿਤ (Aਦਦਟਿਨ) ਕਰ ਕੇ ਸੰਪਾਦਿਤ ਕੀਤਾ ਗਿਆ ਹੈ, ਜਪੁਜੀ ਅਹਿਮ ਬਾਣੀਆਂ ਨੂੰ ਛਾਂਟ ਕੇ (੍ਰeਦੁਚਟਿਨ) ਬਣਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਈ ਗੁਰੂਆਂ, ਭਗਤਾਂ ਤੇ ਭੱਟਾਂ ਆਦਿ ਦੀ ਬਾਣੀ ਸ਼ਾਮਲ ਹੈ, ਜਪੁਜੀ ਵਿਚ ਕੇਵਲ ਗੁਰੂ ਨਾਨਕ ਦੀ ਸਿਧਾਂਤਕ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਤੇ ਜਪੁਜੀ ਦਾ ਨਿਰਮਾਣ ਬਹੁਤ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਆਪ ਭਾਈ ਲਹਿਣਾ ਤੋਂ ਕਰਵਾਇਆ। ਇਸ ਲਈ ਸਿੱਖੀ ਧਾਰਨਾਵਾਂ ਦਾ ਮੁੱਢ ਤੇ ਮਕਸਦ ਜਪੁਜੀ ਵਿਚ ਮਿਲਦਾ ਹੈ।
ਨਾਮ ਦਾ ਸੰਕਲਪ ਵੀ ਜਪੁਜੀ ਤੋਂ ਸ਼ੁਰੂ ਹੁੰਦਾ ਹੈ। ਗੁਰੂ ਸਾਹਿਬ ਨੇ ਇਸ ਬਾਣੀ ਵਿਚ ੴ ਤੋਂ ਬਾਅਦ ਹੀ ‘ਸਤਿ ਨਾਮੁ’ ਲਿਖਿਆ ਹੈ। ਸਤਿ ਦਾ ਅਰਥ ਸੱਚਾ ਭਾਵ ਅਸਲੀ ਹੈ ਤੇ ਨਾਮ ਦਾ ਭਾਵ ਨਾਂ ਅਰਥਾਤ ਸੰਬੋਧਨੀ ਸ਼ਬਦ ਜਾਂ ਸੰਗਿਆ ਹੈ। ਇਸ ਤਰ੍ਹਾਂ ੴ ਸਤਿ ਨਾਮੁ ਦੇ ਸੰਭਵ ਅਰਥ ਇਹ ਹੋਏ: (1) ਸੱਚ ਦਾ ਨਾਮ ੴ ਹੈ, (2) ੴ ਦਾ ਨਾਂ ਸੱਚਾ ਹੈ, ਤੇ (3) ੴ ਰਾਹੀਂ ਅਸਲ ਨਾਂ ਦਾ ਪਤਾ ਕਰੋ। ਵਿਚਾਰਨਾ ਹੈ ਕਿ ਕਿਹੜਾ ਅਰਥ ਸਹੀ ਹੈ। ਜੇ ਸੱਚ ਦਾ ਨਾਮ ਸੱਚ ਹੈ, ਤਾਂ ਇਸ ਦੇ ਦੂਜੇ ਨਾਂ ੴ ਦੀ ਕੀ ਲੋੜ ਪੈ ਗਈ? ਆਖਰਕਾਰ ਸੱਚ ਤੋਂ ਉਤੇ ਤਾਂ ਕੋਈ ਹੋਰ ਸੱਚਾ ਨਾਂ ਹੋ ਨਹੀਂ ਸਕਦਾ। ਜੇ “ੴ ਦਾ ਨਾਮ ਸੱਚ ਹੈ” ਲਈਏ ਤਾਂ ਪਹਿਲਾਂ ਇਹ ਜਾਣਨਾ ਪਵੇਗਾ ਕਿ ੴ ਹੈ ਕੀ? ਕਈ ਕਹਿੰਦੇ ਹਨ ਕਿ ੴ ਦਾ ਅਰਥ ਰੱਬ ਜਾਂ ਪਰਮਾਤਮਾ ਹੈ। ਪਰ ਜੇ ਇੱਦਾਂ ਹੁੰਦਾ ਤਾਂ ਗੁਰੂ ਸਾਹਿਬ ਇਨ੍ਹਾਂ ਜਾਣੇ-ਪਛਾਣੇ ਲੋਕਪ੍ਰਿਅ ਸ਼ਬਦਾਂ ਨੂੰ ਇਸ ਦੀ ਥਾਂ ਵਰਤਦੇ। ਸੋ ੴ ਦਾ ਮਤਲਬ ਰੱਬ ਨਹੀਂ, ਕੁਝ ਹੋਰ ਹੈ। ਕਈ ਵਿਦਵਾਨ ਜਿੱਦ ਕਰਨਗੇ ਕਿ ਇਸ ਦਾ ਭਾਵ ਰੱਬ ਹੀ ਨਹੀਂ ਸਗੋਂ “ਇਕ ਸਰਬਸਕਤੀਮਾਨ ਰੱਬ” ਹੈ। ਚਲੋ ਮੰਨ ਲਿਆ, ੧ ਤਾਂ ਇਕ ਹੈ, ਪਰ ਓ ਰੱਬ ਕਿਵੇਂ ਤੇ . (ਕਾਰ) ਸਰਬਸਕਤੀਮਾਨ ਕਿਵੇਂ ਹੋਈ? ਇਸ ਲਈ ਇਹ ਰਾਇ ਵੀ ਨਿਰਾਧਾਰ ਤੇ ਬਿਨਾ ਸੋਚੀ ਸਮਝੀ (ਭਅਸeਲeਸਸ ਅਨਦ Aਰਬਟਿਰਅਰੇ) ਨਿਕਲੀ। ਕੁਝ ਵਿਦਵਾਨ ਹਿੰਦੂ ਓਮ ਦਾ ਹਵਾਲਾ ਦੇ ਕੇ “ਓ” ਨੂੰ ਸਰਬਪ੍ਰਥਮ ਰੱਬੀ ਧੁਨ ਦੱਸਣਗੇ, ਪਰ ਧੁਨੀ ਦੇ ਪਰਸਾਰ ਲਈ ਮਾਧਿਅਮ ਦੀ ਲੋੜ ਹੁੰਦੀ ਹੈ, ਜੋ ਬ੍ਰਹਿਮੰਡ ਉਤਪਤੀ ਵੇਲੇ ਹੈ ਕੋਈ ਨਹੀਂ ਸੀ। ਸੋ ਧੁਨੀ ਸੁਣੀ ਕਿਵੇਂ ਗਈ? ਇਸ ਲਈ ਇਹ ਸੰਕਲਪ ਵੀ ਬੇਬੁਨਿਆਦ ਹੈ। ਰਿਹਾ “ਸੱਚੇ ਨਾਂ ਦੀ ੴ ਵਿਧੀ ਰਾਹੀਂ ਖੋਜ ਕਰੋ”, ਇਸ ਨੂੰ ਵਿਚਾਰਨ ਲਈ ੴ ਦੇ ਸਹੀ ਅਰਥ ਪਤਾ ਹੋਣੇ ਹੀ ਚਾਹੀਦੇ ਹਨ।
ਗੁਰੂ ਸਾਹਿਬ ਨੇ ੴ ਸੂਤਰ ਨੂੰ ਵਰਤਿਆ ਤਾਂ ਹੈ, ਪਰ ਇਸ ਦੇ ਅਰਥ ਕਿਤੇ ਨਹੀਂ ਦੱਸੇ। ਕਿਸੇ ਹੋਰ ਗੁਰੂ, ਭਗਤ ਜਾਂ ਭੱਟ ਨੇ ਵੀ ਇਸ ਪੱਖੋਂ ਕੋਈ ਖਾਸ ਰੋਸ਼ਨੀ ਨਹੀਂ ਪਾਈ। ਬੱਸ ਸਭ ਨੇ ਇਸ ਨੂੰ ਪ੍ਰੀਗਿਆਤ ਹੀ ਸਮਝਿਆ ਹੈ। ਵਿਦਵਾਨਾਂ ਨੇ ਅਰਥ ਕਰਨ ਦੀ ਥਾਂ ਇੰਨਾ ਉਲਝੇਵਾਂ ਪਾਇਆ ਹੈ ਕਿ ਇਸ ਦੇ ਸਹੀ ਅਰਥ ਬਾਹਰ ਦੀ ਥਾਂ ਇਸ ਵਿਚੋਂ ਹੀ ਲੱਭਣੇ ਬਣਦੇ ਹਨ। ਧਿਆਨ ਨਾਲ ਦੇਖਣ ਤੋਂ ਪਤਾ ਲਗਦਾ ਹੈ ਕਿ ੴ ਕੋਈ ਵਿਆਕਰਣਕ ਸ਼ਬਦ ਜਾਂ ਸੰਖਿਆ ਨਹੀਂ, ਸਗੋਂ ਇਕ ਚਿੰਨ੍ਹ-ਸੰਗ੍ਰਿਹ ਹੈ। ਇਸ ਲਈ ਇਸ ਦਾ ਕੋਈ ਰਵਾਇਤੀ ਉਚਾਰਨ ਤੇ ਸਾਧਾਰਨ ਅਰਥ ਨਹੀਂ ਬਣਦਾ। ਇਹ ਚਿੰਨ੍ਹ-ਸੰਗ੍ਰਿਹ ੧, ਓ, . (ਕਾਰ) ਦੇ ਤਿੰਨ ਧਾਤੂਆਂ ਤੋਂ ਬਣਾਇਆ ਇਕ ਸੰਕੇਤਕ ਸੂਤਰ (ੰੇਮਬੋਲਚਿ ਓਣਪਰeਸਸਿਨ) ਹੈ, ਜਿਸ ਦਾ ਅਰਥ ਸੰਕੇਤ ਰੂਪ ਵਿਚ ਹੀ ਹੋ ਸਕਦਾ ਹੈ। ਇਸ ਦੇ ਅਰਥਾਂ ਦਾ ਰਾਜ ਇਸ ਦੀਆਂ ਤਿੰਨਾਂ ਧਾਤੂਆਂ ਦੀ ਉਸ ਸਾਂਝ ਵਿਚ ਛਿਪਿਆ ਹੈ, ਜਿਸ ਕਾਰਨ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਇਕ ਥਾਂ ਇਕੱਠਾ ਕੀਤਾ ਹੈ। ਚੁਪਾਸੇ ਘੋਖਣ ਪਿਛੋਂ ਪਤਾ ਚਲਦਾ ਹੈ ਕਿ ਇਹ ਤਿੰਨੇ ਸੰਕੇਤ ਗਣਿਤ ਵਿਗਿਆਨ ਨਾਲ ਸਬੰਧਤ ਹਨ। ਇਹ ਤਿੰਨੇ ਅੱਜ ਤੋਂ ਸੌ ਸਾਲ ਪਹਿਲਾਂ ਦੀਆਂ ਪੰਜਾਬੀ ਭਾਸ਼ਾ ਵਿਚ ਛਪੀਆਂ ਗਣਿਤ ਦੀਆਂ ਪੁਸਤਕਾਂ ਵਿਚ ਹੂ-ਬ-ਹੂ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿਚ ਏਕਾ (੧) ਅੰਕ ਗਣਿਤ ਦਾ ਪ੍ਰਤੀਕ ਹੈ, ਓ ਬੀਜ ਗਣਿਤ ਦਾ ਤੇ . (ਕਾਰ) ਰੇਖਾ ਗਣਿਤ ਦੀ। ਗੁਰੂ ਸਾਹਿਬ ਨੇ ਇਨ੍ਹਾਂ ਤਿੰਨਾਂ ਨੂੰ ਮੁਢਲੇ ਰੂਪ ਵਿਚ ਲਿਖਿਆ ਹੈ, ਇੱਥੋਂ ਤੀਕ ਕਿ ਕਾਰ ਨੂੰ ਵੀ ਕਾਰ ਵਾਹ ਕੇ ਪ੍ਰਦਰਸ਼ਿਤ ਕੀਤਾ ਹੈ। ਕੋਸ਼ਿਸ਼ ਕਰਨ ‘ਤੇ ਵੀ ਕੋਈ ਹੋਰ ਸਾਂਝਾ ਆਧਾਰ ਨਹੀਂ ਮਿਲਦਾ।
ਕਈ ਪੁੱਛਣਗੇ, ਗੁਰੂ ਸਾਹਿਬ ਨੇ ਗਣਿਤ ਨੂੰ ਆਪਣਾ ਆਦਰਸ਼ (ੰੋਦeਲ) ਕਿਉਂ ਬਣਾਇਆ? ਸਪਸ਼ਟ ਹੈ ਕਿ ਉਨ੍ਹਾਂ ਨੇ ਇਸ ਮਾਡਲ ਨੂੰ ਇਸ ਦੇ ਠੋਸ ਬੌਧਿਕ ਆਧਾਰ (੍ਰਅਟਿਨਅਲ ਾਂੁਨਦਅਟਿਨ), ਤਰਕਪੂਰਣ ਦਲੀਲਾਂ (.ੋਗਚਿਅਲ ੀਨਾeਰeਨਚeਸ), ਸਿੱਟਿਆਂ ਦੀ ਪ੍ਰਮਾਣਿਕਤਾ (ੜeਰਿਅਿਬਲਿਟੇ ਾ ਛੋਨਚਲੁਸਿਨਸ), ਸਾਪੇਖਿਕਤਾ (ੌਬਜeਚਟਵਿਟੇ), ਸੰਖੇਪਤਾ (ਫਰeਚਸਿਨ) ਆਦਿ ਕਾਰਨਾਂ ਕਰਕੇ ਅਪਨਾਇਆ। ਉਨ੍ਹਾਂ ਨੇ ਸੱਚ ਪ੍ਰਾਪਤੀ ਵਿਚ ਇਸ ਨੂੰ ਇਸ ਦੀ ਭਰੋਸੇਯੋਗਤਾ ਲਈ ਅਪਨਾਇਆ। ਉਨ੍ਹਾਂ ਨੇ ਇਸ ਸੂਤਰ ਨੂੰ ਗਣਿਤੀ ਆਦਰਸ਼ ਹੀ ਨਹੀਂ, ਸਗੋਂ ਵਿਗਿਆਨਕ ਵਿਧੀ ਦਾ ਵੀ ਪ੍ਰਤੀਕ ਬਣਾਇਆ। ਵਿਦਵਾਨ ਸ਼ਾਇਦ ਇਸ ਉਤਰ ਨਾਲ ਸਹਿਮਤ ਨਾ ਹੋਣ ਤੇ ਕਹਿਣ ਕਿ ਇਸ ਨੇ ਤਾਂ ੴ ਗਣਿਤ ਦਾ ਇਕ ਪਹਾੜਾ ਤੇ ਗੁਰੂ ਸਾਹਿਬ ਨੂੰ ਇਕ ਤਰਕਸ਼ੀਲ ਗਿਆਨੀ ਬਣਾ ਦਿੱਤਾ; ਪਰ ਸਿੱਖੀ ਸਿਧਾਂਤ ਪੱਖਪਾਤੀ ਊਜਾਂ ਕਬੂਲ ਨਹੀਂ ਕਰਦਾ। ਇਸ ਦਾ ਬੁਨਿਆਦੀ ਅਸੂਲ ਪ੍ਰੀਖਣ ਕਰਨਾ ਤੇ ਸਿੱਖਣਾ ਹੈ। ਇਸ ਲਈ ਇਹ ਵਿਆਖਿਆ ਕਿ ੴ ਦੀ ਵਿਧੀ ਰਾਹੀਂ ਬ੍ਰਹਿਮੰਡ ਦੇ “ਕਰਤਾਰ” ਭਾਵ ਮੂਲ ਕਾਰਕ ਦਾ ਅਸਲ ਨਾਮ ਭਾਲੋ, ਬਿਲਕੁਲ ਢੁਕਵੀਂ ਹੈ। ਇਸ ਅਨੁਸਾਰ ੴ ਕੋਈ ਰੱਬ ਜਾਂ ਪਰਮਾਤਮਾ ਨਹੀਂ, ਸਗੋਂ ਵਿਗਿਆਨਕ ਵਿਧੀ ਦਾ ਵਸੀਹ ਹਿਸਾਬੀ ਸੂਤਰ ਹੈ, ਜਿਸ ਰਾਹੀ ਸੰਸਾਰ ਦੀ ਕਾਰਜ-ਪ੍ਰਣਾਲੀ ਦੇ ਸ੍ਰੋਤ ਦਾ ਪਤਾ ਕਰਨਾ ਹੈ। ਗੁਰੂ ਸਾਹਿਬ ਨੇ ਅੱਗੇ ਚਲ ਕੇ ਇਸ ਨੂੰ “ਗੁਰ” ਭਾਵ ਫਾਰਮੂਲਾ (ਾਂੋਰਮੁਲਅ) ਹੀ ਕਿਹਾ ਹੈ। ਹੁਣ ਸਮਝ ਆਉਂਦਾ ਹੈ ਕਿ ਗੁਰੂ ਸਾਹਿਬ ਦਾ ਨਜ਼ਰੀਆ ਵਿਗਿਆਨਿਕ ਕਿਉਂ ਸੀ ਤੇ ਕਿਉਂ ਉਨ੍ਹਾਂ ਨੇ ਤਰਕ ਪੂਰਨ ਦਲੀਲਾਂ ਨਾਲ ਕੂੜ ਦਾ ਖੰਡਨ ਕੀਤਾ।
ਪਰ ਗੁਰੂ ਸਾਹਿਬ ਦੀ ਅਸਲ ਵਿਗਿਆਨਕਤਾ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਆਪਣੇ ਸਿਧਾਂਤ ਦੇ ਅਰੰਭ ਵਿਚ ਹੀ ਖੋਜ ਪਾਤਰ (ੁੰਬਜeਚਟ ਾ ੍ਰeਸeਅਰਚਹ) ਭਾਵ ਮੁਢਲੇ ਕਾਰਕ ਦਾ ਸਹੀ ਨਾਂ ਲੱਭਣ ਦੀ ਗੱਲ ਕਹੀ। ਉਨ੍ਹਾਂ ਨੂੰ ਪਤਾ ਸੀ ਕਿ ਸਹੀ ਨਾਮ ਤੋਂ ਬਿਨਾ ਕੋਈ ਸਿਧਾਂਤ ਤੇ ਕੋਈ ਗਿਆਨ ਸੰਭਵ ਨਹੀਂ ਹੁੰਦਾ। ਇਸ ਲਈ ਨਾਂ ਰੱਖਣਾ ਉਨ੍ਹਾਂ ਲਈ ਇਕ ਵਿਗਿਆਨਕ ਲੋੜ ਸੀ। ਗਣਿਤ ਵਿਚ ਜੇ ਕਿਸੇ ਮਾਤਰਾ ਜਾਂ ਮਾਨ ਦਾ ਪਤਾ ਨਾ ਹੋਵੇ ਤਾਂ ਉਸ ਲਈ ਆਲਫਾ, ਬੀਟਾ, ਗਾਮਾ ਜਾਂ ਐਕਸ (ਯ) ਆਦਿ ਕੋਈ ਅੱਖਰ ਰੱਖ ਲਿਆ ਜਾਂਦਾ ਹੈ। ਜੇ ਕੋਈ ਵਿਗਿਆਨੀ ਅਚਨਚੇਤ ਕੋਈ ਚੀਜ਼ ਖੋਜ ਲਵੇ ਤਾਂ ਉਹ ਵੀ ਸਭ ਤੋਂ ਪਹਿਲਾਂ ਉਸ ਦਾ ਨਾਮ ਰੱਖਦਾ ਹੈ। ਕੋਈ ਹੋਰ ਨਾਂ ਨਾ ਮਿਲੇ ਤਾਂ ਉਹ ਆਪਣਾ ਨਾਂ ਹੀ ਵਰਤ ਲੈਂਦਾ ਹੈ। ਕਈ ਸਿਤਾਰਿਆਂ ਤੇ ਗਲੈਕਸੀਆਂ ਦੇ ਨਾਂ ਉਨ੍ਹਾਂ ਦੇ ਖੋਜੀਆਂ ਦੇ ਨਾਂਵਾਂ ‘ਤੇ ਪਏ ਹੋਏ ਹਨ। “ਰੱਬੀ ਕਣ” ਨੂੰ ਇਸ ਦੇ ਖੋਜਕਾਰਾਂ ਦੇ ਨਾਂ ਤੇ “੍ਹਗਿਗਨਿਸ-ਭੋਸੋਨ ਫਅਰਟਚਿਲe” ਕਿਹਾ ਜਾਂਦਾ ਹੈ। ਕਈ ਨਵੇਂ ਲੱਭੇ ਭੌਤਿਕ ਤੱਤਾਂ ਦੇ ਨਾਂ ਛਅਲੋਰਨਅਿ, ਭeਰਕeਲਏ, ਠeਨਨeਸਸਨਿe, ੰੋਸਚੋਵਿਮ ਆਦਿ ਹਨ, ਜੋ ਯੂਨੀਵਰਸਿਟੀਆਂ, ਸ਼ਹਿਰਾਂ ਤੇ ਪਰਦੇਸਾਂ ਦੇ ਨਾਂਵਾਂ ‘ਤੇ ਪਏ ਹੋਏ ਹਨ। ਨਾਂ ਤੋਂ ਬਿਨਾ ਕੋਈ ਸ਼ੈ ਨਹੀਂ, ਕਿਉਂਕਿ ਨਾਂ ਹੀ ਗਿਆਨ ਹੈ। ਸੋ ਨਾਮਕਰਣ ਨੂੰ ਪਹਿਲ ਦੇ ਕੇ ਗੁਰੂ ਸਾਹਿਬ ਨੇ ਆਧੁਨਿਕ ਵਿਗਿਆਨ ਦੇ ਰੱਥ ਵਿਚ ਆਪਣੀਆਂ ਪੱਕੀਆਂ ਖੜਾਵਾਂ ਰੱਖ ਦਿੱਤੀਆਂ।
ਇਸ ਲਈ ਨਾਮ ਦਾ ਅਰਥ ‘ਰੱਬ’ ਨਹੀਂ, ਸਗੋਂ ਬ੍ਰਹਿਮੰਡੀ ਸ੍ਰੋਤ ਦੇ ਅਸਲ ਨਾਮ ਦਾ ਖੋਜ ਕਾਰਜ ਹੈ। ਇਹ ਜਪਣ ਵਾਲਾ ਨਹੀਂ, ਸਗੋਂ ਧਿਆਉਣ ਵਾਲਾ ਭਾਵ ਧਿਆਨ ਦੇਣ ਵਾਲਾ ਵਿਸ਼ਾ ਹੈ। ਕਿਉਂਕਿ ਨਾਮ ਗੁਣ ਵਡਿਆਈਆ ਅਨੁਸਾਰ ਰੱਖਣਾ ਪੈਂਦਾ ਹੈ, ਸੋ ਖੋਜ ਗੁਣਾਂ ਦੀ ਕਰਨੀ ਹੈ। ਗੁਣ ਹੁਕਮਾਂ (ਨਿਯਮਾਂ) ਵਿਚੋਂ ਝਲਕਦੇ ਹਨ, ਇਸ ਲਈ ਖੋਜ ਨਿਯਮਾਂ ਦੀ ਹੋਣੀ ਹੈ, ਕਿਉਂਕਿ ਕਿਸੇ ਵਸਤੂ ਦਾ ਨਾਂ ਉਸ ਬਾਰੇ ਸਮਸਤ ਸੂਚਨਾ ਦਾ ਖਜਾਨਾ ਹੁੰਦਾ ਹੈ, ਇਸ ਲਈ ਅਸਲ ਨਾਮ ਦੀ ਖੋਜ ਪ੍ਰਕ੍ਰਿਆ ਅਰੰਭ ਹੋਣ ਨਾਲ ਹੀ ਉਸ ਦੇ ਗਿਆਨ ਦਾ ਪ੍ਰਵਾਹ ਚਲਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਮਨੁੱਖ ਕੂੜ ਤਿਆਗ ਕੇ ਸਚਿਆਰਾ ਭਾਵ ਸੱਚਾਈ ਦਾ ਗਿਆਤਾ ਬਣਨ ਲਗੇਗਾ। ਉਹ ਸੱਚੇ ਨਿਯਮਾਂ ਨੂੰ ਜਾਣ ਕੇ ਉਨ੍ਹਾਂ ਮੁਤਾਬਿਕ ਆਪਣਾ ਜੀਵਨ ਢਾਲੇਗਾ। ਇਸ ਵਿਧ ਉਹ ਅੰਧਕਾਰ, ਅਨਿਸ਼ਚਿਤਤਾ ਤੇ ਅਗਿਆਨ ਤੋਂ ਮੁਕਤੀ ਪ੍ਰਾਪਤ ਕਰਦਾ ਜਾਵੇਗਾ।
ਦੁਬਿਧਾ ਵਿਚ ਫਸੇ ਕਈ ਗਿਆਨੀ ਫਿਰ ਪੁੱਛਣਗੇ ਕਿ ਨਾਮ ਤੇ ਸਤਿ ਨਾਮ ਵਿਚ ਕੀ ਫਰਕ ਹੈ? ਓਹੀ, ਜੋ ਆਮ ਨਾਮ ਤੇ ਖਾਸ ਨਾਮ ਵਿਚ ਹੈ। ਨਾਮ ਕੋਈ ਵੀ ਆਮ ਨਾਂ (ਛੋਮਮੋਨ ਂਅਮe) ਹੋ ਸਕਦਾ ਹੈ, ਜਿਵੇਂ ਰੱਬ, ਪਰਮਾਤਮਾ ਆਦਿ। ਅਜਿਹਾ ਨਾਂ ਕੋਈ ਧੱਕੇ ਨਾਲ ਜਪੀ ਜਾਵੇ ਵੱਖਰੀ ਗੱਲ ਹੈ, ਪਰ ਇਹ ਗਿਆਨ ਦਾ ਸਾਧਨ ਨਹੀਂ ਬਣ ਸਕਦਾ। ਸਤਿ ਨਾਮ ਤੱਤਾਂ ਅਤੇ ਗੁਣਾਂ ‘ਤੇ ਆਧਾਰਿਤ ਅਸਲ ਨਾਮ (ਘeਨeਰਚਿ ਂਅਮe) ਹੈ, ਜੋ ਸੰਸਾਰ ਪੱਧਰੀ ਇਕਸਾਰ ਗਿਆਨ ਪੱਧਤੀ ਨਾਲ ਜਾ ਜੁੜਦਾ ਹੈ। ਮਿਸਾਲ ਵਜੋਂ ਐਸਪਰੀਨ (Aਸਪਰਨਿ) ਇਕ ਦਵਾ ਦਾ ਆਮ ਨਾਮ ਹੈ। ਇਸ ਨੂੰ ਐਮਪਰੀਨ (ਓਮਪਰਿਨਿ) ਅਤੇ ਦਰਜਨਾਂ ਹੋਰ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ। ਇਨ੍ਹਾਂ ਵਿਚੋਂ ਕੋਈ ਵੀ ਇਸ ਦਾ ਅਸਲੀ (ਘeਨeਰਚਿ) ਨਾਂ ਨਹੀਂ ਹੈ, ਕਿਉਂਕਿ ਕੋਈ ਵੀ ਇਸ ਦੇ ਤੱਤਾਂ ਬਾਰੇ ਸਹੀ ਜਾਣਕਾਰੀ ਨਹੀਂ ਦਿੰਦਾ। ਜੇ ਕਿਸੇ ਨੇ ਇਸ ਨੂੰ ਬਣਾਉਣਾ ਹੋਵੇ, ਉਹ ਬਣਾ ਨਹੀਂ ਸਕਦਾ। ਇਸ ਦਾ ਸਤਿ ਨਾਮ ਭਾਵ ਅਸਲ ਨਾਂ ਅਸਿਟਿਲਸੈਲੀਸਿਲਿਕ ਐਸਿਡ (Aਚeਟੇਲਸਅਲਚੇਲਚਿ Aਚਦਿ) ਹੈ, ਜੋ ਇਸ ਦੇ ਬਣਤਰੀ ਢਾਂਚੇ (ੰਟਰੁਚਟੁਰਅਲ) ‘ਤੇ ਆਧਾਰਿਤ ਹੈ। ਇਹ ਐਸਿਟਿਲ ਗਰੁੱਪ ਦੇ ਸੈਲੀਸਿਲਿਕ ਐਸਿਡ ਨਾਲ ਜੁੜਨ ਤੋਂ ਬਣਿਆ ਹੈ ਤੇ ਇਸ ਦਾ ਸੰਸਾਰ ਵਿਆਪਕ ਰਸਾਇਣਕ ਫਾਰਮੁਲਾ (ਛ₉੍ਹ₈ੌ₄) ਹੈ। ਜੇ ਕੋਈ ਚਾਹੇ, ਇਸ ਨੂੰ ਇਨ੍ਹਾਂ ਤੱਤਾਂ ਤੋਂ ਬਣਾ ਸਕਦਾ ਹੈ ਤੇ ਜੇ ਕੋਈ ਚਾਹੇ ਇਸ ਦਾ ਕਾਰਜਸ਼ੀਲ ਗਰੁੱਪ (ੁਂਨਚਟਿਨਅਲ ਘਰੁਪ) ਬਦਲ ਕੇ ਕੋਈ ਹੋਰ ਯੋਜਿਕ ਬਣਾ ਸਕਦਾ ਹੈ। ਵਿਗਿਆਨੀ ਹਰ ਸਾਲ ਹਜ਼ਾਰਾਂ ਨਵੇਂ ਪਦਾਰਥ ਇਵੇਂ ਹੀ ਬਣਾਉਂਦੇ ਹਨ ਤੇ ਗੁਣਾਂ ਅਨੁਸਾਰ ਉਨ੍ਹਾਂ ਦਾ ਨਾਂ ਰੱਖਦੇ ਹਨ।
ਇਹ ਹੈ ਨਾਮਕਰਣ (ਂੋਮeਨਚਲਅਟੁਰe) ਦਾ ਮਹੱਤਵ, ਜੋ ਹਰ ਵਿਗਿਆਨੀ ਜਾਣਦਾ ਹੈ ਤੇ ਜੋ ਗੁਰੂ ਨਾਨਕ ਨੇ ਆਪਣੀ ਸਿਰਮੌਰ ਬਾਣੀ ਦੇ ਅਰੰਭ ਵਿਚ ਹੀ ਸਪਸ਼ਟ ਕੀਤਾ ਹੈ, ਪਰ ਅਜੋਕੇ ਸਿੱਖ ਵਿਦਵਾਨ ਨਾਮਕਰਣ ਦੇ ਇਸ ਮਹੱਤਵ ਨੂੰ ਸਮਝਣ ਵਿਚ ਅਸਮਰੱਥ ਹਨ। ਗੁਰੂ ਸਾਹਿਬ ਨੇ ਇਸ ਮਹੱਤਵ ਦਾ ਜ਼ਿਕਰ 19ਵੀਂ ਪਉੜੀ ਵਿਚ ਫਿਰ ਕੀਤਾ ਹੈ ਤੇ ਉਨ੍ਹਾਂ ਨੇ ਇਸ ਦੇ ਕੁਝ ਹੋਰ ਪੱਖ ਉਜਾਗਰ ਕਰਕੇ ਇਸ ਨੂੰ ਬ੍ਰਹਿਮੰਡ ਦੀ ਅਸੀਮਤਾ ਤੇ ਵਿਵਿਧਤਾ ਨਾਲ ਜੋੜਿਆ ਹੈ। ਇਹ ਪੂਰੀ ਪਉੜੀ ਤੇ ਇਸ ਦੀਆਂ ਦੋ ਵਿਆਖਿਆਵਾਂ ਹੇਠ ਦਿੱਤੀਆਂ ਹਨ,
ਅਸੰਖ ਨਾਵ ਅਸੰਖ ਥਾਵ॥
ਅਗੰਮ ਅਗੰਮ ਅਸੰਖ ਲੋਅ॥
ਅਸੰਖ ਕਹਹਿ ਸਿਰਿ ਭਾਰੁ ਹੋਇ॥
ਅਖਰੀ ਨਾਮੁ ਅਖਰੀ ਸਾਲਾਹ॥
ਅਖਰੀ ਗਿਆਨੁ ਗੀਤ ਗੁਣ ਗਾਹ॥
ਅਖਰੀ ਲਿਖਣੁ ਬੋਲਣੁ ਬਾਣਿ॥
ਅਖਰਾ ਸਿਰਿ ਸੰਜੋਗੁ ਵਖਾਣਿ॥
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥
ਜਿਵ ਫੁਰਮਾਏ ਤਿਵ ਤਿਵ ਪਾਹਿ॥
ਜੇਤਾ ਕੀਤਾ ਤੇਤਾ ਨਾਉ॥
ਵਿਣੁ ਨਾਵੈ ਨਾਹੀ ਕੋ ਥਾਉ॥
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥੧੯॥
ਇਸ ਪਉੜੀ ਦੇ ਸਰਲ ਅਰਥਾਂ ਅਨੁਸਾਰ ਸ੍ਰਿਸ਼ਟੀ ਇੰਨੀ ਵਿਸ਼ਾਲ ਹੈ ਕਿ ਇਹ ਪੰਜ, ਸੱਤ ਜਾਂ ਇਕ ਦੀਆਂ ਸੀਮਤ ਗਿਣਤੀਆਂ ਨਾਲ ਵਰਣਨ ਨਹੀਂ ਹੁੰਦੀ। ਇੱਥੇ ਅਸੰਖ ਨਾਂਵਾਂ ਵਾਲੀਆਂ ਅਸੰਖ ਥਾਂਵਾਂ ਹਨ। ਅਪਹੁੰਚ ਤੋਂ ਅਪਹੁੰਚ ਭਾਵ ਅੱਗੇ ਤੋਂ ਹੋਰ ਅੱਗੇ ਇੱਥੇ ਅਸੰਖ ਲੋਕ ਵਸਦੇ ਹਨ। ਇਨ੍ਹਾਂ ਨੂੰ ਅਸੰਖ ਕਹਿੰਦਿਆਂ ਵੀ ਸਿਰ ‘ਤੇ ਬੋਝ ਪੈਂਦਾ ਹੈ, ਭਾਵ ਬੇਇਨਸਾਫੀ ਮਹਿਸੂਸ ਹੁੰਦੀ ਹੈ, ਕਿਉਂਕਿ ਇਨ੍ਹਾਂ ਦੀ ਸੰਖਿਆ ਇਸ ਨਾਲੋਂ ਕਿਤੇ ਵੱਧ ਹੈ। ਇਹੀ ਨਹੀਂ, ਇਨ੍ਹਾਂ ਦੇ ਇੰਨੇ ਨਾਮ ਹਨ, ਜੋ ਅੱਖਰਾਂ ਨਾਲ ਲਿਖੇ ਜਾਂਦੇ ਹਨ। ਅੱਖਰਾਂ ਤੋਂ ਬਣੇ ਸ਼ਬਦਾਂ ਨਾਲ ਹੀ ਉਨ੍ਹਾਂ ਨਾਂਵਾਂ ਥਾਂਵਾਂ ਦੀ ਵਡਿਆਈ ਜਾਂ ਵਿਆਖਿਆ ਕੀਤੀ ਜਾਂਦੀ ਹੈ। ਲਿਖੇ ਅੱਖਰਾਂ ਨਾਲ ਉਨ੍ਹਾਂ ਦੇ ਗ੍ਰੰਥਾਂ ਤੇ ਗੀਤਾਂ ਨੂੰ ਪੜਚੋਲਿਆ ਜਾਂਦਾ ਹੈ ਤੇ ਅੱਖਰਾਂ ਨਾਲ ਹੀ ਉਨ੍ਹਾਂ ਦੇ ਗੁਣਾਂ ਤੇ ਗਿਆਨਾਂ ਨੂੰ ਵਿਚਾਰਿਆ ਜਾਂਦਾ ਹੈ। ਇੱਥੋਂ ਤੀਕ ਕਿ ਉਨ੍ਹਾਂ ਦੀਆਂ ਲਿਖਤਾਂ ਤੇ ਬੋਲੀਆਂ ਦੇ ਅੰਦਾਜ਼ ਵੀ ਅੱਖਰਾਂ ਰਾਹੀਂ ਹੀ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਵੀ ਅੱਗੇ ਇਨ੍ਹਾਂ ਸਭ ਨਾਂਵਾਂ, ਥਾਂਵਾਂ ਦੇ ਗੁਣਾਂ, ਔਗੁਣਾਂ ਤੇ ਹੋਰ ਜਾਣਕਾਰੀਆਂ ਦੇ ਆਪਸੀ ਸਬੰਧਾਂ ਨੂੰ ਵੀ ਅੱਖਰਾਂ ਸਿਰ ਹੀ ਬਿਆਨ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਇਹ ਇੰਨੇ ਨਾਮ ਲਿਖੇ, ਉਹ ਉਨ੍ਹਾਂ ਆਪਣੇ ਕੋਲੋਂ ਨਹੀਂ ਬਣਾਏ। ਇਹ ਉਨ੍ਹਾਂ ਦੇ ਗੁਣਾਂ ਅਨੁਸਾਰ ਹੀ ਬਣਦੇ ਚਲੇ ਗਏ। ਜਿੱਦਾਂ ਦਾ ਕਿਸੇ ਦਾ ਕਿੱਤਾ ਭਾਵ ਕੰਮ ਜਾਂ ਗੁਣ ਹੁੰਦਾ ਹੈ, ਉਦਾਂ ਦਾ ਉਸ ਦਾ ਨਾਮ ਪੈ ਜਾਂਦਾ ਹੈ। ਨਾਮ ਬਿਨਾ ਕੋਈ ਥਾਂ ਨਹੀਂ ਭਾਵ ਥਾਂ ਦੇ ਨਾਲ ਹੀ ਉਸ ਦਾ ਨਾਮ ਪੈਣਾ ਜਰੂਰੀ ਹੁੰਦਾ ਹੈ। ਇੰਨੇ ਨਾਂਵਾਂ ਵਾਲੀ ਵੱਡੀ ਭਾਰੀ ਕੁਦਰਤ ਦਾ ਹਿਸਾਬ ਕੌਣ ਲਾ ਸਕਦਾ ਹੈ! ਇਸ ਦੇ ਵੇਰਵਿਆਂ ਦਾ ਤਾਂ ਕੋਈ ਇਕ ਗੇੜ ਵੀ ਪੂਰਾ ਨਹੀਂ ਕਰ ਸਕਦਾ। ਹੇ ਸਦਾ ਤੋਂ ਵਿਚਰਣ ਵਾਲੇ ਅਣਦਿਖਦੇ ਉਪਮਾ-ਕਾਰਕ, ਤੂੰ ਜਿਵੇਂ ਕਰਦਾ ਹੈ, ਉਹ ਉਵੇਂ ਹੋਣਾ ਹੀ ਸੰਭਵ ਹੁੰਦਾ ਹੈ, ਭਾਵ ਉਸ ਤੋਂ ਵੱਖਰਾ ਤਾਂ ਹੋ ਹੀ ਨਹੀਂ ਸਕਦਾ।
ਪਰ ਅਜੋਕੇ ਸਿੱਖ ਵਿਦਵਾਨ ਇਸ ਪੰਜ ਦੀ ਪਾਵਨਤਾ ਨੂੰ ਢਾਹ ਲਾਉਂਦੀ ਤੇ ਨਾਮੁ ਦੇ ਸੰਕਲਪ ਨੂੰ ਨਿਖਾਰਦੀ ਪਉੜੀ ਨੂੰ ਪਰਮਾਤਮਾ ਦੀ ਪ੍ਰਸ਼ੰਸਾ ਸਮਝ ਕੇ ਅਧਿਆਤਮਵਾਦ ਨਾਲ ਜੋੜ ਦਿੰਦੇ ਹਨ। ਮਿਸਾਲ ਵਜੋਂ ਸਿੱਖ ਵਿਦਵਾਨ ਭਾਈ ਜੋਗਿੰਦਰ ਸਿੰਘ ਤਲਵਾੜਾ ਦੀ ਵਿਆਖਿਆ ਹੇਠ ਦਿੱਤੀ ਗਈ ਹੈ,
“ਅਣਗਿਣਤ ਜੀਵ (ਕਰਤੇ ਦੀ ਰਚਨਾ ਦੇ ਅਗੰਮ ਤੇ ਅਲੱਖ ਮੰਡਲਾਂ ਬਾਰੇ ਫਰਜ਼ੀ ਕਿਆਫੇ ਲਾ ਲਾ ਕੇ ਫੋਕੇ) ਕਥਨ ਕਰਦੇ ਹਨ, ਉਨ੍ਹਾਂ ਦੇ ਸਿਰ ‘ਤੇ (ਇਸ ਫੋਕੀ ਕਥਨੀ ਕਰਨ ਕਰਕੇ) ਭਾਰ ਹੁੰਦਾ (ਚੜ੍ਹਦਾ) ਹੈ। ਅੱਖਰਾਂ (ਸ਼ਬਦਾਂ) ਦੁਆਰਾ ਵਾਹਿਗੁਰੂ ਦਾ ਨਾਮ ਲਿਆ ਜਾ ਸਕਦਾ ਹੈ, ਅੱਖਰਾਂ ਦੁਆਰਾ ਉਸ ਦੀ ਸਿਫਤਿ-ਸਾਲਾਹ ਕੀਤੀ ਜਾ ਸਕਦੀ ਹੈ। ਅੱਖਰਾਂ (ਸ਼ਬਦਾਂ) ਦੁਆਰਾ ਗਿਆਨ (ਕਥਿਆ ਜਾਂਦਾ) ਹੈ, ਗੀਤ (ਗਾਏ ਜਾਂਦੇ) ਹਨ, ਗੁਣਾਂ ਦੀ ਘੋਖਵੀਂ ਵਿਚਾਰ (ਸੰਭਵ ਹੋ ਸਕਦੀ) ਹੈ। ਅੱਖਰਾਂ (ਸ਼ਬਦਾਂ) ਦੁਆਰਾ ਹੀ ਬਾਣੀ (ਬੋਲੀ) ਦਾ ਲਿਖਣਾ ਅਤੇ ਬੋਲਣਾ (ਸੰਭਵ) ਹੋ ਸਕਦਾ ਹੈ)। ਅੱਖਰਾਂ (ਸ਼ਬਦਾਂ) ਦੁਆਰਾ ਹੀ (ਹਰੇਕ ਜੀਵ ਦੇ) ਸਿਰ ਉਤੇ ਲਿਖਿਆ ਸੰਜੋਗ-ਲੇਖ (ਪੰਡਿਤਾਂ, ਪਾਂਧਿਆਂ, ਜੋਤਸ਼ੀਆਂ ਵਲੋਂ) ਵਖਾਣਿਆ ਜਾਂਦਾ ਹੈ। ਜਿਸ (ਵਿਧਾਤਾ) ਨੇ (ਜੀਵਾਂ ਦੇ ਸਿਰ ਉਤੇ ਇਹ ਸੰਜੋਗ-ਲੇਖ) ਲਿਖੇ ਹੋਏ ਹਨ, ਉਸ ਦੇ ਆਪਣੇ ਸਿਰ ਉਤੇ (ਕਿਸੇ ਹੋਰ ਵਲੋਂ ਲਿਖਿਆ ਸੰਜੋਗ ਲੇਖ) ਨਹੀਂ ਹੈ। ਜਿਵੇਂ ਜਿਵੇਂ (ਵਿਧਾਤਾ) ਹੁਕਮ ਕਰਦਾ ਹੈ, ਤਿਵੇਂ ਤਿਵੇਂ (ਇਹ ਸੰਜੋਗ-ਲੇਖ ਜੀਵਾਂ ਦੇ ਮੱਥੇ ਉਤੇ) ਪੈਂਦੇ, ਭਾਵ, ਉਕਰੇ ਜਾਂਦੇ ਹਨ। ਜਿੰਨਾ ਵੀ (ਕਰਤਾ ਪੁਰਖ ਦਾ) ਰਚਿਆ ਹੋਇਆ (ਕੁਦਰਤ ਦਾ ਪਸਾਰਾ ਹੈ), ਉਹ ਸਾਰੇ ਦਾ ਸਾਰਾ (ਕਿਸੇ ਨਾ ਕਿਸੇ) ਨਾਮ ਵਾਲਾ ਹੈ। ਨਾਮ ਤੋਂ ਬਿਨਾ (ਭਾਵ, ਜਿਸ ਦਾ ਕੋਈ ਨਾਮ ਨਾ ਹੋਵੇ, ਅਜਿਹਾ) ਕੋਈ ਵੀ ਥਾਂਉਂ ਨਹੀਂ। (ਹੇ ਕਰਤਾਰ!) ਮੇਰੀ ਕੀ ਪਾਇਆਂ (ਹਸਤੀ) ਹੈ ਕਿ (ਤੇਰਾ ਜਾਂ ਤੇਰੀ ਕੁਦਰਤ ਦਾ) ਵਿਚਾਰ ਕਥਨ ਕਰ ਸਕਾਂ। ਮੈਂ ਕਿਉਂ ਨਾ ਇਕੋ ਵਾਰ (ਸਾਰੇ ਦਾ ਸਾਰਾ ਤੈਥੋਂ) ਕੁਰਬਾਨ ਹੋ ਜਾਵਾਂ?”
ਦੂਜੇ ਸਾਰੇ ਵਿਆਖਿਆਕਾਰਾਂ ਵਾਂਗ ਭਾਈ ਤਲਵਾੜਾ ਵੀ ਇਸ ਪਉੜੀ ਨੂੰ ਸਮੁੱਚੇ ਜਪੁਜੀ ਦੇ ਸੰਦਰਭ ਵਿਚ ਰੱਖ ਕੇ ਨਹੀਂ ਦੇਖਦਾ। ਉਹ ਕੁਦਰਤ ਦੇ ਅਣਮਿੱਥੇ ਪਸਾਰੇ ਨੂੰ ਤਾਂ ਪਛਾਣਦਾ ਹੈ, ਪਰ ਇਸ ਨੂੰ ਪੰਚਾਂ ਦੇ ਪਰਿਪੇਖ ਵਿਚ ਨਹੀਂ ਦੇਖਦਾ। ਉਹ ਕਹਿੰਦਾ ਹੈ ਕਿ ਕਈ ਜੀਵ ਕੁਦਰਤ ਦੀ ਵਿਭਿੰਨਤਾ ਦੇ ਗਲਤ ਅੰਦਾਜ਼ੇ ਲਾ ਕੇ ਸਿਰ ‘ਤੇ ਭਾਰ ਚੜ੍ਹਾਉਂਦੇ ਹਨ, ਪਰ ਜੋ ਜੀਵ ਪੰਜ ‘ਤੇ ਅਟਕ ਕੇ ਅੱਗੇ ਹੀ ਨਹੀਂ ਚਲਦੇ, ਉਨ੍ਹਾਂ ਦੇ ਭਾਰ ਦਾ ਉਹ ਜ਼ਿਕਰ ਨਹੀਂ ਕਰਦਾ। ਉਹ ਨਾਂਵ ਨੂੰ ਕੇਵਲ ਪ੍ਰਭੂ ਦਾ ਨਾਮ ਤੇ ਸਾਲਾਹ ਨੂੰ ਪਰਮਾਤਮਾ ਦੀ ਪ੍ਰਸ਼ੰਸਾ ਦੱਸਦਾ ਹੈ, ਜਦੋਂ ਕਿ ਗੁਰੂ ਸਾਹਿਬ ਅਸੰਖ ਵਸਤਾਂ ਥਾਂਵਾਂ ਦੇ ਵਿਸ਼ੇਸ਼ਤਾਈਆਂ ‘ਤੇ ਆਧਾਰਤ ਨਾਂਵਾਂ ਦੀ ਗੱਲ ਕਰਦੇ ਹਨ। ਗੁਰੂ ਸਾਹਿਬ ਨਾਂਵਾਂ ਨੂੰ ਵਸਤਾਂ ਦੇ ਗੁਣਾਂ ਤੇ ਸੁਭਾਵਾਂ ਨਾਲ ਜੋੜਦੇ ਹਨ ਤੇ ਇਹ ਵਿਦਵਾਨ ਇਨ੍ਹਾਂ ਨੂੰ ਵਿਧਾਤਾ ਦਾ ਲਿਖਿਆ ਮੱਥੇ ਦਾ ਮਿਥਕਾਰੀ ਲੇਖ ਦੱਸਦਾ ਹੈ। ਉਸ ਅਨੁਸਾਰ ਇਹ ਲੇਖ ਪੰਡਿਤ, ਪਾਂਧੇ ਤੇ ਜੋਤਸ਼ੀ ਆਦਿ ਪੜ੍ਹਦੇ ਹਨ। ਉਹ ਕੁਦਰਤ ਦਾ ਪੂਰਾ ਕਥਨ ਨਾ ਕਰਨ ਕਰਕੇ ਗੁਰੂ ਸਾਹਿਬ ਨੂੰ ਕੁਰਬਾਨੀ ਦੇ ਰਾਹ ਪਾਉਂਦਾ ਹੈ। ਕੀ ਵਿਧਾਤਾ, ਕੀ ਮੱਥੇ ਦਾ ਲੇਖ ਤੇ ਕੀ ਪੰਡਿਤ ਤੇ ਕੀ ਜੋਤਸ਼ੀ, ਉਹ ਗੱਲ ਗੱਲ ਵਿਚ ਆਪਣੇ ਆਪ ਨਾਲ ਗੁਰੂ ਸਾਹਿਬ ਨੂੰ ਵੀ ਪੱਕਾ ਬ੍ਰਾਹਮਣਵਾਦੀ ਦਰਸਾਉਂਦਾ ਹੈ।
ਹੈਰਾਨੀ ਦੀ ਗੱਲ ਹੈ ਕਿ ਸਾਰੇ ਅਜੋਕੇ ਸਿੱਖ ਵਿਦਵਾਨ “ਵਾਰਿਆ ਨ ਜਾਵਾ ਏਕ ਵਾਰ” ਦੇ ਅਰਥ ਕਰਨ ਵਿਚ ਇੰਨੇ ਉਦਾਰ ਹਨ ਕਿ ਉਹ ਸਾਰੇ ਹੀ ਗੁਰੂ ਸਾਹਿਬ ਦੀ ਕੁਰਬਾਨੀ ਦੀ ਗੱਲ ਕਰਦੇ ਹਨ। ਪਰ ਜੇ ਕੁਦਰਤ ਪ੍ਰਸ਼ੰਸਾ ਤੋਂ ਬਾਹਰ ਹੋਵੇ ਤਾਂ ਕੀ ਪ੍ਰਸ਼ੰਸਕ ਨੂੰ ਆਪਣੀ ਬਲੀ ਦੇਣੀ ਪੈਂਦੀ ਹੈ? ਕੀ ਇਹ ਕੋਈ ਸ਼ਰਤ ਹੈ ਕਿ ਜੇ ਕੋਈ ਕੁਦਰਤ ਨੂੰ ਅਪਾਰ ਸਮਝੇ ਤਾਂ ਉਹ ਕੁਰਬਾਨ ਹੋ ਜਾਵੇ? ਪ੍ਰਕ੍ਰਿਤੀ ਦੇ ਵੇਰਵੇ ਤਾਂ ਅਜੋਕੇ ਸਿੱਖ ਵਿਦਵਾਨਾਂ ਦੀ ਪਹੁੰਚ ਤੋਂ ਵੀ ਬਾਹਰ ਹਨ, ਕੀ ਇਹ ਵਿਦਵਾਨ ਕੁਰਬਾਨ ਹੋ ਗਏ? ਰਹੀ ਇਕੋ ਵਾਰ ਸਾਰੇ ਦਾ ਸਾਰਾ ਕੁਰਬਾਨ ਹੋਣ ਦੀ ਗੱਲ, ਕੋਈ ਪੁੱਛੇ, ਕੀ ਕੋਈ ਅੱਧੀ, ਪੌਣੀ ਜਾਂ ਕਿਸ਼ਤਾਂ ‘ਤੇ ਦੇਣ ਵਾਲੀ ਕੁਰਬਾਨੀ ਵੀ ਹੁੰਦੀ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਹੋਣਗੇ ਤਾਂ ਸਹੀ, ਪਰ ਦੇਣੇ ਕਿਸੇ ਨੇ ਨਹੀਂ। ਉਂਜ ਇਹ ਸਵਾਲ ਜਵਾਬ ਮੰਗਣ ਲਈ ਹਨ ਵੀ ਨਹੀਂ, ਵਿਚਾਰ ਕੇ ਸਮਝ ਹੀ ਲਏ ਜਾਣ, ਕਾਫੀ ਹੈ!