ਕਰੋਨਾ ਨੇ ਹੱਥ ਖੜ੍ਹੇ ਕਰਾਏ?

‘ਪੀ. ਐਮ.’ ਨੇ ਆਖ’ਤਾ ‘ਸੀ. ਐਮ.’ ਹੁਣਾਂ ਨੂੰ, ਸੁਣੋ! ਹੋਰ ਕੋਈ ਰੱਖਿਓ ਉਡੀਕ ਨਾ ‘ਐਲਾਨ’ ਦੀ।
‘ਸੀ. ਐਮ.’ ਆਦੇਸ਼ ਝੱਟ ਡੀਸੀਆਂ ਨੂੰ ਕੀਤਾ ਏਦਾਂ, ਖਿੱਚੀ ਰੱਖੋ ਤੰਦ ਬਈ ‘ਕਰੋਨਾ’ ਦੇ ਕਮਾਨ ਦੀ।
ਐਸ਼ ਡੀ. ਓ., ਬੀ. ਡੀ. ਓ. ਤੇ ਐਸ਼ ਪੀ. ਬੁਲਾਏ ਡੀ. ਸੀ., ਰੀਤ ਹੀ ਨਿਭਾਈ ਉਹਨੇ ‘ਹੁਕਮ ਵਜਾਉਣ’ ਦੀ।
ਥੱਲੇ ਦੇ ਮੁਲਾਜ਼ਮਾਂ ਨੂੰ ਡਿਊਟੀ ਇਹ ਸੰਭਾਲ ਦਿੱਤੀ, ਦੇਸ਼ ਵਾਸੀਆਂ ਦੇ ਤਾਂਈਂ ‘ਪੱਟੀਆਂ ਪੜ੍ਹਾਉਣ’ ਦੀ।
ਕਰੂਗੀ ਮੁਕਾਬਲਾ ਇਹ ਮਹਾਮਾਰੀ ਨਾਲ ਏਦਾਂ, ‘ਸੇਵਾ ਸਰਕਾਰੀ’ ਸਾਡੇ ‘ਭਾਰਤ ਮਹਾਨ’ ਦੀ!