ਅਸੰਖ ਮੂਰਖ ਅੰਧ ਘੋਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਕਈ ਸਿੱਖ ਵਿਦਵਾਨਾਂ ਨੂੰ ਵਹਿਮ ਹੈ ਕਿ ‘ਅਸੰਖ’ ਦਾ ਭਾਵ ਸੰਖਿਆ ਰਹਿਤ ਜਾਂ ਗਿਣਤੀ ਦਾ ਅਖੀਰਲਾ ਅੰਕ ਹੁੰਦਾ ਹੈ, ਜਿਸ ਤੋਂ ਅੱਗੇ ਗਿਣਤੀ ਨਹੀਂ ਹੋ ਸਕਦੀ; ਪਰ ਇਹ ਕਹਿਣਾ ਉਨ੍ਹਾਂ ਦੀ ‘ਪੰਚ ਪ੍ਰਧਾਨੀ’ ਸੋਚ ਦਾ ਪ੍ਰਤੀਕ ਹੈ, ਕਿਉਂਕਿ ਆਖਰੀ ਸੰਖਿਆ ਤਾਂ ਕੋਈ ਬਣੀ ਹੀ ਨਹੀਂ ਤੇ ਨਾ ਹੀ ਕੋਈ ਸੰਖਿਆ ਗਿਣਤੀ ਅੱਗੇ ਦੀਵਾਰ ਬਣੀ ਹੈ। ਕੁਦਰਤ ਦੀ ਇਸ ਅਨੰਤਤਾ ਨੂੰ ਦੱਸਣ ਲਈ ਹੀ ਤਾਂ ਗੁਰੂ ਸਾਹਿਬ ਨੇ ਇਸ ਵਿਸ਼ੇ ਨੂੰ ਛੋਹਿਆ ਹੈ। ਕੋਈ ਸਮਝੇ, ਨਾ ਸਮਝੇ, ਉਨ੍ਹਾਂ ਦਾ ਇਕ ਇਕ ਸ਼ਬਦ ਸੂਝ-ਸਿਆਣਪ ਨਾਲ ਗੁੰਦਿਆ ਹੋਇਆ ਹੈ

ਅਤੇ ਇਕ ਇਕ ਧਾਰਨਾ ਪਿੱਛੇ ਅਜੋਕੇ ਵਿਗਿਆਨ ਦੀ ਢੋਅ ਹੈ। ਗਣਿੱਤ ਵਿਗਿਆਨਾਂ ਦਾ ਵਿਗਿਆਨ ਹੈ। ਵਿਗਿਆਨ ਦੀ ਉਨਤੀ ਦੇ ਨਾਲ ਨਾਲ ਗਣਿੱਤ ਵਿਚ ਵੀ ਬਹੁਤ ਵਾਧਾ ਹੋਇਆ ਹੈ ਤੇ ਇਸ ਨੇ ਕੁਦਰਤ ਬਾਰੇ ਮਨੁੱਖ ਦੀ ਮੱਤ ‘ਤੇ ਪਏ ਕਈ ਪਰਦਿਆਂ ਨੂੰ ਤਾਰ ਤਾਰ ਕਰ ਦਿੱਤਾ ਹੈ। ਜੋ ਕੁਝ ਪਹਿਲਾਂ ਅਮ੍ਰਿਤ ਵੇਲੇ ਦੇ ਹਨੇਰੇ ਵਿਚ ਪਈ ਚੀਜ਼ ਵਾਂਗ ਸਾਫ ਨਹੀਂ ਸੀ ਦਿਸਦਾ, ਉਹ ਅੱਜ ਗਣਿੱਤੀ ਗਿਆਨ ਦੀ ਲਾਲਿਮਾ ਵਿਚ ਚਮਕਣ ਲੱਗਾ ਹੈ।
ਜਿਸ ‘ਪੰਜ’ ਨੂੰ ਪੰਡਿਤਾਂ ਨੇ ਅਕਾਰਣ ਸ੍ਰੇਸ਼ਠ ਮੰਨਿਆ ਹੋਇਆ ਸੀ ਤੇ ਜਿਸ ਨੂੰ ਬ੍ਰਾਹਮਣ ਬੁੱਧੀ ਵਾਲੇ ਲੋਕ ਹੁਣ ਵੀ ਇਵੇਂ ਹੀ ਮੰਨਦੇ ਹਨ, ਉਸ ਜਿਹੇ ‘ਸ੍ਰੇਸ਼ਠ’ ਅੰਕਾਂ (ਫਰਮਿe ੁਂਮਬeਰਸ) ਦੀ ਲੜੀ ਬਹੁਤ ਲੰਮੀ ਹੈ। ਗਣਿੱਤ ਵਿਗਿਆਨ ਵਿਚ ਸ੍ਰੇਸ਼ਠ ਸੰਖਿਆਵਾਂ ਦੀ ਪਛਾਣ ਬੜੀ ਪੁਰਾਣੀ ਹੈ। ਇਹ ਸੰਖਿਆਵਾਂ ਉਹ ਹੁੰਦੀਆਂ ਹਨ, ਜੋ ਆਪਣੇ ‘ਤੇ ਇਕ ਤੋਂ ਬਿਨਾ ਕਿਸੇ ਹੋਰ ਦੁਆਰਾ ਵਿਭਾਜਿਤ ਨਾ ਹੋ ਸਕਣ, ਜਿਵੇਂ 2, 3, 5, 7, 11, 13 ਆਦਿ। ਈਸਾ ਤੋਂ ਚਾਰ ਸਦੀਆਂ ਪਹਿਲਾਂ ਯੂਨਾਨੀ ਹਿਸਾਬਦਾਨ ਯੁਕਲਿਡ (ਓੁਚਲਦਿ) ਨੇ ਇਨ੍ਹਾਂ ਦੀ ਗਿਣਤੀ ਬੇਅੰਤ ਦੱਸੀ ਸੀ। ਗੱਿਣਤ-ਵਿਗਿਆਨੀ ਉਦੋਂ ਤੋਂ ਹੀ ਇਨ੍ਹਾਂ ਸੰਖਿਆਵਾਂ ਨੂੰ ਅੱਗੇ ਤੋਂ ਅੱਗੇ ਖੋਜਦੇ ਚਲੇ ਆ ਰਹੇ ਹਨ। ਆਈਜ਼ਕ ਐਸਿਮੋਵ (ੀਸਸਅਚ Aਸਮੋਵ) ਦੀ ਪੁਸਤਕ ‘ਾ ੰਅਟਟeਰਸ ਘਰeਅਟ ਅਨਦ ੰਮਅਲਲ’ (1975) ਮੁਤਾਬਿਕ ਇਨ੍ਹਾਂ ਦੀ ਗਿਣਤੀ ਕੁਝ ਹਜ਼ਾਰ ਸੀ, ਅੱਜ ਕੰਪਿਊਟਰ ਦੀ ਵਰਤੋਂ ਨਾਲ ਇਹ ਪੰਜ ਕਰੋੜ ਤੋਂ ਵੀ ਵੱਧ ਹੋ ਗਈ ਹੈ। ਜਿਵੇਂ ਪੁਲਾੜ ਵਿਗਿਆਨੀ ਅੱਜ ਹੱਬਲ (੍ਹੁਬਬਲe) ਤੇ ਜੇਮਜ਼ ਵੈਬ (ਝਅਮeਸ ੱeਬਬ) ਜਿਹੀਆਂ ਆਧੁਨਿਕ ਦੂਰਬੀਨਾਂ ਨਾਲ ਅਸਮਾਨ ਪੁਣ-ਛਾਣ ਰਹੇ ਹਨ, ਉਵੇਂ ਹੀ ਸੁਪਰ ਕੰਪਿਊਟਰਾਂ ਅੱਗੇ ਬੈਠੇ ਅਨੇਕਾਂ ਗਣਿੱਤ ਵਿਗਿਆਨੀ ਬਿੱਟ-ਕੋਇਨ (ਭਟਿ-ਚੋਨਿਸ) ਦੀ ਤਰ੍ਹਾਂ ਸ੍ਰੇਸ਼ਠ ਅੰਕਾਂ ਦੀ ਖੋਜ ਕਰ ਰਹੇ ਹਨ।
ਅੱਜ ਤੀਕ ਦਾ ਸਭ ਤੋਂ ਵੱਡਾ ਸ੍ਰੇਸ਼ਠ ਅੰਕ 282,589,933 -1 ਹੈ, ਜੋ ਜਨਵਰੀ 2020 ਵਿਚ ਲੱਭਿਆ ਗਿਆ ਹੈ। ਜੇ ਇਸ ਸੰਖਿਆ ਨੂੰ ਆਮ ਗਿਣਤੀ ਅਨੁਸਾਰ ਲਿਖਿਆ ਜਾਵੇ ਤਾਂ ਇਸ ਦੀ ਲੰਬਾਈ 24,862,048 ਅੰਕਾਂ ਦੀ ਹੋਵੇਗੀ ਭਾਵ ਏਕੇ ਪਿੱਛੇ ਢਾਈ ਕਰੋੜ ਜ਼ੀਰੋਆਂ! ਪਰ ਇਹ ਆਖਰੀ ਸ੍ਰੇਸ਼ਠ ਸੰਖਿਆ ਨਹੀਂ ਹੈ। ਇੰਨੇ ਜ਼ਿਆਦਾ ਸ੍ਰੇਸ਼ਠ ਅੰਕਾਂ ਨੂੰ ਛੱਡ ਕੇ ਸਿਰਫ ਪੰਚ (ਪੰਜ) ਪਿੱਛੇ ਪੈਣਾ ਵਹਿਮੀਪੁਣੇ ਤੇ ਪਿੱਛਾਖਰਤਾ ਦੀ ਹੱਦ ਹੈ। ਗੁਰੂ ਸਾਹਿਬ ਏਹੀ ਗੱਲ ਸਮਝਾ ਕੇ ਗਏ ਹਨ।
ਕਈ ਅਧਿਆਤਮਵਾਦੀ ਵਿਦਵਾਨ ਸੋਚਣਗੇ ਕਿ ਚਲੋ ਪੰਜ ਦਾ ਤਾਂ ਕੁਝ ਨਹੀਂ, ਬਸ ਇਕ (1) ਦੀ ਸੰਖਿਆ ਸਲਾਮਤ ਰਹੇ, ਕਿਉਂਕਿ ਇਸ ਦਾ ਸਿੱਖੀ ਵਿਚ ਖਾਸ ਮਹਤੱਵ ਹੈ; ਪਰ ਕੁਦਰਤ ਦੇ ਰੰਗ ਹੀ ਐਸੇ ਨਿਆਰੇ ਹਨ ਕਿ ‘ਜੋ ਤੁਧੁ ਭਾਵੈ ਸਾਈ ਭਲੀ ਕਾਰ’ ਕਹਿਣਾ ਪੈਂਦਾ ਹੈ। ਇਸ ਵਲੋਂ ਇਕ ਦਾ ਵੀ ਕੋਈ ਠੋਸ ਵਜੂਦ ਨਹੀਂ ਹੈ। ਸੰਖਿਆ ਰੇਖਾ ‘ਤੇ ਚਲਦਿਆਂ ਪਹਿਲਾਂ .9 ਆਉਂਦਾ ਹੈ। ਇਸ ਤੋਂ ਅੱਗੇ ਵਧੀਏ ਤਾਂ .99, .999, .9999 ਆਦਿ ਸੰਖਿਆਵਾਂ ਆਉਂਦੀਆਂ ਰਹਿਣਗੀਆਂ। ਭਾਵੇਂ ਸਾਰੀ ਉਮਰ .9 ਪਿੱਛੇ 9 ਦੇ ਅੰਕ ਵਾਹੀ ਜਾਓ, ਇਕ (1) ਦੇ ਨੇੜੇ ਨੇੜੇ ਤਾਂ ਚਲੇ ਜਾਓਗੇ, ਪਰ ਇਕ ਕਦੇ ਨਹੀਂ ਆਵੇਗਾ। ਵਾਰ ਵਾਰ ਇੱਦਾਂ ਕਰਨ ਨਾਲ .99999… ਹੀ ਇੱਡੀ ਵੱਡੀ ਸੰਖਿਆ ਹੋ ਜਾਵੇਗੀ ਕਿ ਹਿਸਾਬ ਵਿਗਿਆਨੀਆਂ ਨੂੰ ਹੱਦ (ਲਮਿਟਿ) ਦਾ ਫਾਰਮੂਲਾ ਲਾ ਕੇ ਇਸ ਨੂੰ ਇਕ ਮੰਨਣਾ ਪਵੇਗਾ। ਇਹ ਉਹੀ ਹੱਦ ਹੈ, ਜਿਸ ਅਨੁਸਾਰ ਸਾਰੇ ਦਰਖਤ, ਸਾਰੇ ਮਨੁੱਖ ਤੇ ਸਾਰੇ ਦੇਸ਼ ਆਦਿ ਇਕ ਮੰਨੇ ਤਾਂ ਜਾਂਦੇ ਹਨ, ਪਰ ਉਹ ਬਰਾਬਰ ਦੇ ਇਕ ਹੁੰਦੇ ਨਹੀਂ। ਫਿਰ ਕਿੱਥੇ ਹੈ ਇਕ? ਜਿਸ ਇਕ ਜਾਂ ਪੰਜ ਨੂੰ ਬ੍ਰਾਹਮਣਵਾਦੀ ਅੱਡੀ ਚੋਟੀ ਦਾ ਜੋਰ ਲਾ ਕੇ ਪਵਿੱਤਰ ਮੰਨ ਰਹੇ ਹਨ, ਉਸ ਦੀ ਤਾਂ ਕੋਈ ਠੋਸ ਹੋਂਦ ਹੀ ਨਹੀਂ। ਇਸ ਸੰਸਾਰ ਦਾ ਢਾਂਚਾ ਹੀ ਉਸ ਮਾਯਾ ‘ਤੇ ਟਿਕਿਆ ਹੈ, ਜੋ ਹੈ ਵੀ ਤੇ ਹੈ ਵੀ ਨਹੀਂ। ਇਸੇ ਲਈ ਗੁਰੂ ਸਾਹਿਬ ਨੇ ਦਿਮਾਗ ਦੀ ਵਰਤੋਂ ਨਾਲ ਇਸ ਦੀ ਪਿੱਠ-ਭੂਮੀ ਨੂੰ ਖੋਜਣ ਲਈ ਕਿਹਾ ਹੈ। ਪਰ ਛੋਟੇ ਹਿਸਾਬਾਂ ਵਿਚ ਉਲਝ ਰਹੇ ਅਜੋਕੇ ਵਿਦਵਾਨ ਤੇ ਪੁਜਾਰੀ ਗੁਰੂ ਸਾਹਿਬ ਦੀ ਇਸ ਸਿੱਖਿਆ ਵਲ ਧਿਆਨ ਹੀ ਨਹੀਂ ਦੇ ਰਹੇ। ਸ਼ਾਇਦ ਇਸ ਲਈ ਕਿ ਜੇ ਉਹ ਦੇਣ ਤਾਂ ਉਨ੍ਹਾਂ ਪੱਲੇ ਕੁਝ ਰਹਿੰਦਾ ਨਹੀਂ, ਨਾ ਆਪੂੰ ਘੜ੍ਹਿਆ ਅਧਿਆਤਮਕ ਗਿਆਨ, ਨਾ ਉਗਰਾਹੀ ਗੋਲਕ!
ਕੋਈ ਇਹ ਵੀ ਨਾ ਸਮਝੇ ਕਿ ਗੁਰੂ ਸਾਹਿਬ ਸੰਖਿਆ-ਰਹਿਤ ਹਿਸਾਬ ਤੋਂ ਅਣਜਾਣ ਸਨ। ਉਨ੍ਹਾਂ ਨੂੰ ਇਸ ਦਾ ਪੱਕਾ ਪਤਾ ਸੀ ਤੇ ਉਨ੍ਹਾਂ ਨੇ ਇਸ ਲਈ ਅਨੰਤ (ੀਨਾਨਿਟੇ) ਦਾ ਸ਼ਬਦ ਵਰਤਿਆ ਹੈ। ਉਹ ਅਨੰਤ ਤੇ ਅਸੰਖ ਦੇ ਫਰਕ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਨ੍ਹਾਂ ਨੇ ਅਨੰਤ ਸ਼ਬਦ ਨੂੰ ਆਪਣੀ ਬਾਣੀ ਵਿਚ ਕਈ ਵਾਰ ਵਰਤਿਆ ਹੈ, ਪਰ ਅਸੰਖ ਵਾਲੀਆਂ ਪਉੜੀਆਂ ਵਿਚ ਅਸੰਖ ਹੀ ਵਰਤਿਆ ਹੈ। ਇਹ ਇਸ ਲਈ ਕਿ ਉਥੇ ਜਿਨ੍ਹਾਂ ਲੋਕਾਂ ਦੀ ਗਿਣਤੀ ਦਾ ਉਹ ਜ਼ਿਕਰ ਕਰ ਰਹੇ ਹਨ, ਉਹ ਅਨੰਤ ਨਹੀਂ, ਅਸੰਖ ਹੀ ਹਨ। ਕਿਸੇ ਵੀ ਸਮਾਜ ਵਿਚ ਪੂਜਾ ਪਾਠ ਕਰਨ ਵਾਲੇ ਤੇ ਗਲਵੱਢ ਹਤਿਆ ਕਮਾਉਣ ਵਾਲੇ ਗਿਣਤੀ ਵਿਚ ਭਾਵੇਂ ਕਿੰਨੇ ਵੀ ਹੋਣ, ਪਰ ਅਨੰਤ ਨਹੀਂ ਹੋ ਸਕਦੇ। ਜੇ ਗੁਰੂ ਸਾਹਿਬ ਦਾ ਮਨੋਰਥ ਗਿਣਤੀ ਦੱਸਣ ਦਾ ਹੁੰਦਾ ਤਾਂ ਉਹ ਕਰੋੜ (ਕੋਟਿ) ਦੀ ਸੰਖਿਆ ਵਰਤਦੇ। ਪ੍ਰਸਿੱਧ ਇਤਿਹਾਸਕਾਰ ਕੇ. ਐਸ਼ ਲਾਲ ਅਨੁਸਾਰ 1500 ਈ. ਵਿਚ ਪੂਰੇ ਭਾਰਤ ਦੀ ਜਨ ਸੰਖਿਆ ਹੀ 15 ਕਰੋੜ ਤੋਂ ਵੱਧ ਨਹੀਂ ਸੀ, ਜੋ ਕੋਟਾਂ ਵਿਚ ਗਿਣੀ ਜਾ ਸਕਦੀ ਸੀ, ਪਰ ਇੱਥੇ ਉਨ੍ਹਾਂ ਨੇ ਕੋਟਿ ਸ਼ਬਦ ਨਹੀਂ ਵਰਤਿਆ। ਇਸ ਲਈ ਅਸੰਖ ਤੋਂ ਉਨ੍ਹਾਂ ਦੀ ਮੁਰਾਦ ਇਕ ਨਿਸ਼ਚਿਤ ਗਿਣਤੀ ਤੋਂ ਨਾ ਹੋ ਕੇ ਕਿਸੇ ਗਿਣਤੀ ਬਾਹਰੀ ਭਾਰੀ ਸੰਖਿਆ ਤੋਂ ਸੀ, ਜੋ ਪੰਜ ਦੀ ਸ੍ਰੇਸ਼ਠਤਾ ਦਾ ਪਾਜ ਆਸਾਨੀ ਨਾਲ ਉਘਾੜ ਸਕਦੀ। ਇਸ ਲਈ ਉਨ੍ਹਾਂ ਨੇ ਅਨਿਸ਼ਚਿਤ, ਪਰ ਬਹੁਲਤਾ ਦੇ ਭਾਵ ਵਾਲਾ ‘ਅਸੰਖ’ ਸ਼ਬਦ ਵਰਤਣਾ ਹੀ ਠੀਕ ਸਮਝਿਆ।
ਗੁਰੂ ਸਾਹਿਬ ਅਨੁਸਾਰ ਕੁਦਰਤ ਵਿਚ ਗਿਆਨ ਤੇ ਗਣਿੱਤ ਦਾ ਡੂੰਘਾ ਰਿਸ਼ਤਾ ਹੈ। ਕੁਦਰਤ ਦੇ ਵਰਤਾਰੇ ਇੱਡੇ ਵੱਡੇ ਪੈਮਾਨੇ ਦੇ ਹਨ ਕਿ ਪੰਜ-ਸੱਤ ਦੀਆਂ ਅਖੌਤੀ ਪਵਿਤਰ ਸੰਖਿਆਵਾਂ ‘ਤੇ ਟਿਕੇ ਰਹਿਣ ਨਾਲ ਇਨ੍ਹਾਂ ਦੀ ਸਮਝ ਨਹੀਂ ਆਉਣੀ। ਪ੍ਰਕਿਰਤੀ ਦੇ ਸਹੀ ਗਿਆਨ ਲਈ ਦਿਮਾਗ ਤੇ ਗਣਿੱਤ ਦੀ ਵਰਤੋਂ ਜਰੂਰੀ ਹੈ। ਇਹ ਗੱਲ ਉਨ੍ਹਾਂ ਨੇ ੴ ਦਾ ਗਣਿੱਤੀ ਗੁਰ ਦੇ ਕੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਹੋਈ ਹੈ। ਇਸੇ ਥੀਮ (ਠਹeਮe) ਭਾਵ ਸੰਸਾਰ ਦੀ ਵਿਵਿਧਤਾ ਦੇ ਵਿਸ਼ੇ ਨੂੰ ਉਹ ਅਗਲੀਆਂ ਪਉੜੀਆਂ ਵਿਚ ਵੀ ਜਾਰੀ ਰੱਖਦੇ ਹਨ। ਉਨ੍ਹਾਂ ਦੀ ਲਿਖੀ 18ਵੀਂ ਪਉੜੀ ਇਸ ਤਰ੍ਹਾਂ ਹੈ,
ਅਸੰਖ ਮੂਰਖ ਅੰਧ ਘੋਰ॥
ਅਸੰਖ ਚੋਰ ਹਰਾਮਖੋਰ॥
ਅਸੰਖ ਅਮਰ ਕਰਿ ਜਾਹਿ ਜੋਰ॥
ਅਸੰਖ ਗਲਵਢ ਹਤਿਆ ਕਮਾਹਿ॥
ਅਸੰਖ ਪਾਪੀ ਪਾਪੁ ਕਰਿ ਜਾਹਿ॥
ਅਸੰਖ ਕੂੜਿਆਰ ਕੂੜੇ ਫਿਰਾਹਿ॥
ਅਸੰਖ ਮਲੇਛ ਮਲੁ ਭਖਿ ਖਾਹਿ॥
ਅਸੰਖ ਨਿੰਦਕ ਸਿਰਿ ਕਰਹਿ ਭਾਰੁ॥
ਨਾਨਕੁ ਨੀਚੁ ਕਹੈ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥੧੮॥
ਇਸ ਪਉੜੀ ‘ਤੇ ਸਰਸਰੀ ਝਾਤ ਮਾਰਿਆਂ ਕੁਝ ਮੁੱਖ ਗੱਲਾਂ ਸਾਹਮਣੇ ਆਉਂਦੀਆਂ ਹਨ। ਪਹਿਲੀ ਇਹ ਕਿ ਇਸ ਵਿਚ ਸਮਾਜ ਵਿਰੋਧੀ ਤੇ ਨਿੰਦਣਯੋਗ ਕੰਮਾਂ ਵਿਚ ਲੱਗੇ ਲੋਕਾਂ ਦਾ ਜ਼ਿਕਰ ਹੈ। ਇਸ ਤੋਂ ਪਹਿਲੀ ਪਉੜੀ ਵਿਚ ਪੂਜਾ ਪਾਠ ਤੇ ਹੋਰ ਚੰਗੇ ਸਮਝੇ ਜਾਂਦੇ ਕੰਮਾਂ ਵਿਚ ਲੱਗੇ ਲੋਕਾਂ ਦਾ ਵੇਰਵਾ ਸੀ। ਭਾਵੇਂ ਦੋਹਾਂ ਪਉੜੀਆਂ ਦਾ ਸਬੰਧ ਵਿਪਰੀਤ ਧੰਦੇ ਕਰਨ ਵਾਲਿਆਂ ਨਾਲ ਹੈ, ਪਰ ਗੁਰੂ ਸਾਹਿਬ ਨੇ ਇਨ੍ਹਾਂ ਵਿਚੋਂ ਸਿੱਧੀ ਉਸਤਤ-ਨਿੰਦਾ ਕਿਸੇ ਦੀ ਨਹੀਂ ਕੀਤੀ। ਉਹ ਤਾਂ ਨਿਰਪੱਖ ਰਹਿ ਕੇ ਉਨ੍ਹਾਂ ਦੇ ਵੇਰਵੇ ਦੱਸ ਰਹੇ ਹਨ ਤੇ ਕੁਦਰਤ ਦੀ ਵੰਨ-ਸਵੰਨਤਾ ਦਰਸਾ ਰਹੇ ਹਨ। ਇਹ ਗੱਲ ਵੀ ਪ੍ਰਤੱਖ ਹੈ ਕਿ ਉਨ੍ਹਾਂ ਨੇ ਚੰਗਿਆਂ ਦਾ ਵੇਰਵਾ ਪਹਿਲਾਂ ਦਿੱਤਾ ਤੇ ਮਾੜਿਆਂ ਦਾ ਬਾਅਦ ਵਿਚ। ਇਹ ਚੜ੍ਹਦੀ ਕਲਾ ਵਾਲੀ ਗੱਲ ਹੈ, ਜੋ ਦਰਸਾਉਂਦੀ ਹੈ ਕਿ ਉਹ ਸੰਵੇਦਨਸ਼ੀਲ ਸਮਾਜ ਗਿਆਨੀ ਸਨ। ਨਿਰਪੇਖ ਰਹਿ ਕੇ ਲੜੀਵਾਰ ਵਰਣਨ ਕਰਨਾ ਗੁਰੂ ਸਾਹਿਬ ਦੀ ਵਿਗਿਆਨਕ ਰੁਚੀ ਦਾ ਪ੍ਰਤੀਕ ਹੈ। ਸਭ ਵਿਗਿਆਨੀ ਆਪਣੇ ਡੈਟੇ ਦਾ ਪ੍ਰਦਰਸ਼ਨ ਤੇ ਵਿਸ਼ਲੇਸ਼ਣ ਵਰਗ-ਵੰਡ (ਛਲਅਸਸੇ) ਕਰ ਕੇ ਹੀ ਕਰਦੇ ਹਨ।
ਦੂਜੀ ਗੱਲ ਇਹ ਕਿ ਜਿੱਥੇ 16ਵੀਂ, 17ਵੀਂ ਤੇ 19ਵੀਂ ਪਉੜੀਆਂ ਵਿਚ ‘ਕੁਦਰਤਿ ਕਵਣ ਕਹਾ ਵੀਚਾਰੁ’ ਲਿਖਿਆ ਹੋਇਆ ਹੈ, ਉਥੇ 18ਵੀਂ ਪਉੜੀ ਵਿਚ ‘ਨਾਨਕੁ ਨੀਚੁ ਕਹੈ ਵੀਚਾਰੁ’ ਲਿਖਿਆ ਹੈ। ਕਈ ਵਿਦਵਾਨ ਇਸ ਦੇ ਸ਼ਬਦੀ ਅਰਥ ਕਰਦਿਆਂ ਲਿਖਦੇ ਹਨ ਕਿ ਗੁਰੂ ਸਾਹਿਬ ਆਪਣੇ ਆਪ ਨੂੰ ਨੀਚ ਦੱਸ ਕੇ ਨੀਵੇਂ ਲੋਕਾਂ ਨਾਲ ਖੜ੍ਹਦੇ ਸਨ। ਇਸ ਦਾ ਸਿੱਧਾ ਅਰਥ ਇਹ ਹੋਇਆ ਕਿ ਉਹ ਗਲ ਵੱਢ ਹਤਿਆ ਕਮਾਉਣ ਵਾਲਿਆਂ ਦਾ ਸਮਰਥਨ ਕਰਦੇ ਸਨ। ਇਸ ਦਾ ਭਾਵ ਇਹ ਵੀ ਹੋਇਆ ਕਿ ਉਂਜ ਨੀਚ ਤਾਂ ਉਹ ਆਪਣੇ ਆਪ ਨੂੰ ਵੀ ਸਮਝਦੇ ਸਨ, ਪਰ ਇਹ ਗਲਵੱਢ ਹਤਿਆਰੇ ਤਾਂ ਬਹੁਤ ਹੀ ਹੇਠਲੇ ਦਰਜੇ ਦੇ ਨੀਚ ਸਨ, ਇਸ ਲਈ ਉਹ ਉਨ੍ਹਾਂ ਨਾਲ ਨਹੀਂ ਸਨ ਖੜ੍ਹਦੇ। ਵਿਦਵਾਨਾਂ ਦੀ ਵਿਆਕਰਣ ਭਾਵੇਂ ਕੁਝ ਵੀ ਕਹੇ, ਇਸ ਤਰ੍ਹਾਂ ਦੇ ਅਰਥ ਸਹੀ ਨਹੀਂ ਹਨ। ਗੁਰਬਾਣੀ ਕਾਵਿ ਹੈ ਤੇ ਕਾਵਿ ਰੂਪ ਵਿਚ ਸ਼ਬਦ ਲਿਖਿਆ ਕਿਤੇ ਹੁੰਦਾ ਹੈ ਤੇ ਉਸ ਦਾ ਸਬੰਧ ਕਿਤੇ ਹੋਰ ਹੁੰਦਾ ਹੈ। ਇਸ ਲਈ ਇਸ ਦੇ ਅਰਥ ਪੜ੍ਹਿਆਂ ਹੀ ਪੱਲੇ ਪੈਂਦੇ ਹਨ, ਵਿਆਕਰਣਕ ਸੇਧਾਂ ਨਾਲ ਨਹੀਂ। ਗੁਰੂ ਸਾਹਿਬ ਸੋਚ ਵਿਚਾਰ ਕੇ ਆਪਣੀ ਗੱਲ ਰੱਖ ਰਹੇ ਹਨ, ਉਹ ਨੀਚ ਕਿਵੇਂ ਹੋਏ? ਸ਼ਬਦ ਨੀਚ ਉਨ੍ਹਾਂ ਧੰਦਿਆਂ ਦੇ ਸਬੰਧ ਵਿਚ ਹੈ, ਜਿਨ੍ਹਾਂ ਦਾ ਉਹ ਜ਼ਿਕਰ ਕਰ ਰਹੇ ਹਨ। ਸੋ, ਤੁਕ ਦਾ ਅਰਥ ਬਣਦਾ ਹੈ ਕਿ ਨਾਨਕ ਮਾੜੇ (ਨੀਚ) ਕੰਮਾਂ ਵਿਚ ਪਏ ਲੋਕਾਂ ਦੀ ਸੰਖਿਆ ਦਾ ਵਿਚਾਰ ਕਰ ਕੇ ਕਹਿੰਦਾ ਹੈ ਕਿ ਕੁਦਰਤ ਦਾ ਸਰਵੇਖਣ ਇਕ ਵਾਰ ਕਰਨਾ ਵੀ ਮੁਸ਼ਕਿਲ ਹੈ। ਉਨ੍ਹਾਂ ਦਾ ਇੱਥੇ ਆਪਣੇ ਆਪ ਨੂੰ ਨੀਚ ਦੱਸਣ ਦਾ ਨਾ ਕੋਈ ਅਰਥ ਹੈ, ਨਾ ਮਨੋਰਥ ਤੇ ਨਾ ਸੰਦਰਭ। ਹਲੀਮੀ ਨਾਲ ਹੀ ਸਹੀ, ਇਸ ਵੇਰਵਿਆਂ ਭਰੀ ਹਿਸਾਬੀ-ਕਿਤਾਬੀ ਗੱਲ ਵਿਚ ਉਨ੍ਹਾਂ ਦੇ ਆਪਣੇ ਆਪ ਨੂੰ ਨੀਚ ਕਹਿਣ ਨਾਲ ਉਨ੍ਹਾਂ ਦੀ ਦਲੀਲ ਕਿਸੇ ਤਰ੍ਹਾਂ ਵੀ ਵਜ਼ਨਦਾਰ ਨਹੀਂ ਬਣਦੀ। ਉਹ ਤਾਂ ਦਿਮਾਗ ਨੂੰ ਰੂੜੀਵਾਦ ਤੋਂ ਮੁਕਤ ਕਰ ਕੇ ਗਣਿਤੀ ਸੂਝ (ੰਅਟਹeਮਅਟਚਿਅਲ ੰeਨਸe) ਨਾਲ ਜੋੜਨ ਦਾ ਸੁਝਾਅ ਦੇ ਰਹੇ ਹਨ।
ਗੁਰਬਾਣੀ ਵਿਆਕਰਣ ਵਾਲੇ ਵਿਦਵਾਨ ਇਹ ਵੀ ਇਤਰਾਜ਼ ਕਰਨਗੇ ਕਿ ਇੱਥੇ ਗੁਰੂ ਸਾਹਿਬ ‘ਸੋਚ ਵਿਚਾਰ ਕੇ’ ਨਹੀਂ ਕਹਿ ਰਹੇ, ਸਗੋਂ ‘ਵਿਚਾਰ’ ਰੱਖ ਰਹੇ ਹਨ, “ਰ” ਦੇ ਪੈਰ ਔਂਕੜ (ਰੁ) ਜੋ ਹੈ। ਇਸ ਲਈ “ਵਿਚਾਰੁ” ਇਕ-ਵਚਨ ਭਾਵ-ਵਾਚਕ ਸੰਗਿਆ ਹੈ, ਕ੍ਰਿਆ-ਵਿਸ਼ੇਸ਼ਣ ਨਹੀਂ। ਉਹ ਇਹ ਵੀ ਕਹਿਣਗੇ ਕਿ ਸ਼ਬਦ ‘ਵਿਚਾਰੁ’ ਤੋਂ ਬਾਅਦ “ਕੇ” ਜਿਹਾ ਕੋਈ ਸਬੰਧਕ ਵੀ ਨਹੀਂ ਲੱਗਾ ਹੋਇਆ, ਜੋ ਇਸ ਨੂੰ ਕ੍ਰਿਆ ਦਾ ਰੂਪ ਦੇਵੇ। ਗੱਲ ਉਨ੍ਹਾਂ ਦੀ ਵੀ ਠੀਕ ਹੈ, ਕਿਉਂਕਿ ਉਨ੍ਹਾਂ ਨੂੰ ਗਰਦਨ ਪਿੱਛੋਂ ਹੱਥ ਘੁਮਾ ਕੇ ਹੀ ਕੰਨ ਫੜਨਾ ਸਿਖਾਇਆ ਗਿਆ ਹੈ। ਇਹ ਵਿਦਵਾਨ ਇਹ ਭੁੱਲ ਜਾਂਦੇ ਹਨ ਕਿ ਗੁਰਬਾਣੀ ਵਸਤੂ (ਛੋਨਟeਨਟ) ਪ੍ਰਧਾਨ ਹੈ, ਰੂਪ (ਾਂੋਰਮ) ਪ੍ਰਧਾਨ ਨਹੀਂ। ਇਹ ਕਵਿਤਾ ਰੂਪ ਹੈ ਜਰੂਰ, ਪਰ ਕਾਵਿ ਰੂਪ ਇਕ ਸੰਦੇਸ਼ ਦੇਣ ਲਈ ਅਪਨਾਇਆ ਗਿਆ ਹੈ, ਜੋ ਕੀਰਤਨ ਕਰਨ ਨਾਲੋਂ ਵਧੇਰੇ ਅਹਿਮ ਹੈ।
ਸੰਦੇਸ਼ ਵਧੇਰੇ ਅਹਿਮ ਇਸ ਲਈ ਹੈ ਕਿ ਇਹ ਕ੍ਰਿਆਸ਼ੀਲ ਹੈ। ਇਸ ਲਈ ਵਿਆਖਿਆ ਸੰਦੇਸ਼ ਦੀ ਹੁੰਦੀ ਹੈ, ਨਾ ਕਿ ਰੂਪ ਦੀ। ਰੂਪ ਤਾਂ ਪਹਿਲਾਂ ਹੀ ਪੱਕੀਆਂ ਇੱਟਾਂ ਵਾਂਗ ਜੜਿਆ ਹੁੰਦਾ ਹੈ। ਇਸ ਨੂੰ ਹਿਲਾਉਣ ਨਾਲ ਤਾਂ ਬਾਣੀ ਦੀ ਬੇਅਦਬੀ ਹੁੰਦੀ ਹੈ। ਇਸ ਪੱਕੀ ਬਣਤਰ ਨੂੰ ਮਨਸੂਈ ਵਿਆਕਰਣ ਵਿਚ ਹੋਰ ਕੱਸਣ ਦੀ ਕੀ ਲੋੜ? ਜਿਵੇਂ ਕੁਦਰਤ ਦੇ ਹਰ ਖੇਤਰ ਵਿਚ ਹੁੰਦਾ ਹੈ, ਵਸਤੂ ਦੇ ਵਿਕਾਸ ਨਾਲ ਰੂਪ ਬਦਲਦਾ ਨਹੀਂ ਟੁੱਟਦਾ ਹੈ। ਅੰਡੇ ਵਿਚ ਜੀਵ ਵੱਡਾ ਹੋਣ ‘ਤੇ ਇਸ ਦਾ ਖੋਲ ਟੁੱਟਦਾ ਹੈ, ਪਰ ਜੀਵ ਦਾ ਵਿਕਾਸ ਨਹੀਂ ਰੁਕਦਾ। ਬਾਣੀ ਵਿਚ ਵੀ ਵਸਤ ਜਰੂਰੀ (ਂeਚeਸਸਅਰੇ) ਹੈ ਤੇ ਬਾਹਰੀ ਪ੍ਰਗਟਾਵਾ ਆਰਜੀ (ੀਨਚਦਿeਨਟਅਲ) ਹੈ, ਪਰ ਬਾਣੀ ਦੇ ਵਿਚਾਰ ਪਹਿਲਾਂ ਹੀ ਇੰਨੇ ਵਿਗਿਆਨਕ ਹਨ, ਤੇ ਇਸ ਦਾ ਰੂਪ ਇੰਨਾ ਸੁਖਾਵਾਂ ਕਿ ਇਹ ਆਪਸ ਵਿਚ ਨਹੀਂ ਖਹਿੰਦੇ। ਇਸ ਲਈ ਵਿਆਕਰਣ ਹਿਤੈਸ਼ੀਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਘੜ੍ਹੇ ਨਿਯਮ ਵਿਸ਼ੇ-ਵਸਤੂ ਦੇ ਵਿਕਾਸ ਤੇ ਵਿਆਖਿਆ ਨੂੰ ਰੋਕ ਨਹੀਂ ਸਕਦੇ। ਭਾਵੇਂ ਉਹ ‘ਰ’ ਨੂੰ ਔਂਕੜ ਲਾ ਕੇ “ਵਿਚਾਰ” ਸ਼ਬਦ ਨੂੰ ਨਾਂਵ ਬਣਾਉਣ ਦੀ ਲੱਖ ਕੋਸ਼ਿਸ਼ ਕਰਨ, ਸੰਦਰਭ ਮੁਤਾਬਿਕ ਇਸ ਦੇ ਢੁਕਵੇਂ ਅਰਥ “ਵਿਚਾਰ ਕੇ ਕਹਿਣਾ” ਹੀ ਬਣਨਗੇ। ਇਸ ਨਿਯਮ ਤੋਂ ਉਲਟ ਚਲਦੇ ਕਈ ਬ੍ਰਾਹਮਣਵਾਦੀ ਰੁਚੀ ਦੇ ਮਾਲਕ ਰੂਪ ਨੂੰ ਤਾਲਾ ਲਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ‘ਵਿਚਾਰ ਕੇ ਕਹਿਣਾ’ ਸੁਰਖਿਅਤ ਨਹੀਂ ਹੈ, ਕਿਉਂਕਿ ਸੋਚ ਵਿਚਾਰ ਕਰਨ ਵਿਚ ਦਿਮਾਗ ਦੀ ਵਰਤੋਂ ਹੋਵੇਗੀ, ਸਵਾਲ ਜਵਾਬ ਹੋਣਗੇ ਤੇ ਇਸ ਕ੍ਰਿਆ ਦੌਰਾਨ ਤਬਦੀਲੀ ਸੰਭਵ ਹੈ। ਦੂਜੇ ਪਾਸੇ ‘ਵਿਚਾਰ ਰੱਖਣਾ’ ਕਹਿਣ ਵਿਚ ਵਿਚਾਰ ਦੇ ਬਦਲਣ ਦੀ ਕੋਈ ਗੁੰਜਾਇਸ਼ ਨਹੀਂ, ਕਿਉਂਕਿ ਵਿਚਾਰ ਤਾਂ ਪਹਿਲਾਂ ਹੀ ਪੂਰੀ ਤਰ੍ਹਾਂ ਬਣ ਚੁਕਾ ਹੈ। ਇਸ ਤਰ੍ਹਾਂ ਕਹਿ ਕੇ ਉਹ ਗੁਰਬਾਣੀ ਦੀ ਵਿਆਖਿਆ ਆਪਣੇ ਹੱਥ ਰੱਖਣਾ ਚਾਹੁੰਦੇ ਹਨ, ਦੂਜਿਆਂ ਦੇ ਹੱਥ ਨਹੀਂ ਜਾਣ ਦੇਣਾ ਚਾਹੁੰਦੇ।
ਤੀਜੀ ਵੱਡੀ ਗੱਲ ਇਹ ਕਿ ਸਭ ਅਜੋਕੇ ਸਿੱਖ ਵਿਦਵਾਨ “ਵਾਰਿਆ ਨ ਜਾਵਾ ਏਕ ਵਾਰ” ਦੇ ਅਰਥ ਕਰਦਿਆਂ ਕਹਿੰਦੇ ਹਨ ਕਿ ਕੁਦਰਤ ਦੀ ਵਿਸ਼ਾਲਤਾ ਨੂੰ ਦੇਖਦਿਆਂ ਗੁਰੂ ਸਾਹਿਬ ਦਾ ਪਰਮਾਤਮਾ ਤੋਂ ਵਾਰ ਵਾਰ ਕੁਰਬਾਨ ਹੋਣ ਨੂੰ ਦਿਲ ਕਰਦਾ ਹੈ, ਪਰ ਉਹ ਇਕ ਵਾਰ ਵੀ ਨਹੀਂ ਹੋ ਸਕਦੇ। ਉਹ ਇਹ ਨਹੀਂ ਸੋਚਦੇ ਕਿ ਗੱਲ ਤਾਂ ਤਿੰਨ ਪਉੜੀਆਂ ਤੋਂ ਗਿਣਤੀ ਮਿਣਤੀ ਤੇ ਸੋਚ ਵਿਚਾਰ ਦੀ ਚੱਲ ਰਹੀ ਹੈ, ਵਿਚ ਕੁਰਬਾਨ ਹੋਣ ਦੀ ਗੱਲ ਕਿਥੋਂ ਆ ਗਈ? ਕਹਿ ਤਾਂ ਗੁਰੂ ਸਾਹਿਬ ਇਹ ਰਹੇ ਹਨ ਕਿ ਕੁਦਰਤ ਇੰਨੀ ਵਿਰਾਟ ਹੈ ਕਿ ਇਸ ਦੇ ਵੇਰਵਿਆਂ ਦਾ ਇਕ ਵਾਰ ਵੀ ਜਾਇਜ਼ਾ ਨਹੀਂ ਲਿਆ ਜਾ ਸਕਦਾ, ਇਸ ਨਾਲ ਮਰਨ ਦਾ ਖਿਆਲ ਕਿਵੇਂ ਆ ਜੁੜਿਆ? ਕੀ ਗੁਰੂ ਸਾਹਿਬ ਸਮਝਦੇ ਸਨ ਕਿ ਕੁਰਬਾਨ ਹੋਣ ਨਾਲ ਜਾਂ ਸਵੈ-ਬਲੀਦਾਨ ਨਾਲ ਵਿਸ਼ਾਲਤਾ ਦਾ ਅੰਦਾਜ਼ਾ ਲੱਗ ਸਕੇਗਾ? ਵੇਰਵਿਆਂ ਦੀ ਬਹੁਲਤਾ ਨਾਲ ਉਨ੍ਹਾਂ ਨੂੰ ਵਿਸਮਾਦ ਤਾਂ ਹੋ ਸਕਦਾ ਸੀ, ਕੁਰਬਾਨ ਹੋਣ ਦਾ ਵਿਚਾਰ ਕਿਉਂ ਆਉਂਦਾ? ਸਪਸ਼ਟ ਹੈ ਕਿ ਅਜੋਕੇ ਵਿਦਵਾਨਾਂ ਦੇ ਮਨਾਂ ਵਿਚ ਬੈਠਿਆ ਪੁਜਾਰੀ ਸਿੱਖ ਸ਼ਰਧਾਲੂਆਂ ਨੂੰ ਇਹ ਕਹਿ ਰਿਹਾ ਹੈ ਕਿ ਜੇ ਗੁਰੂ ਸਾਹਿਬ ਪਰਮਾਤਮਾ ‘ਤੇ ਕੁਰਬਾਨ ਹੋਣ ਦੀ ਸੋਚਦੇ ਹਨ ਤਾਂ ਉਹ ਵੀ ਗੁਰੂਧਾਮਾਂ ਵਿਚ ਆਪਣਾ ਤਨ, ਮਨ, ਧਨ ਅਰਪਨ ਕਰਨ!
ਵਿਦਵਾਨਾਂ ਦੇ ਮਨ ਦਾ ਇਹ ਝੁਕਾਅ ਪੂਰੀ ਪੂਜਾਰੀ ਸ਼੍ਰੇਣੀ ਵਿਚ ਫੈਲਿਆ ਹੋਇਆ ਹੈ। ਇਸ ਦੀ ਹੋੜ ਵਿਚ ਉਹ ਗੁਰਬਾਣੀ ਦਾ ਰੁਖ ਹਰ ਹੀਲੇ ਬੌਧਿਕਤਾ ਤੋਂ ਵਿਸ਼ਵਾਸ ਵਲ ਘੁਮਾਉਣ ਦੀ ਕੋਸ਼ਿਸ਼ ਕਰਦੇ ਹਨ। ਇਥੋਂ ਤੀਕ ਕਿ ਪਦ-ਰੂਪ ਗੁਰਬਾਣੀ ਲਈ ਵੀ ਵਿਆਕਰਣ ਤਿਆਰ ਕਰ ਲੈਂਦੇ ਹਨ। ਮਿਸਾਲ ਵਜੋਂ 18ਵੀਂ ਪਉੜੀ ਜਪੁਜੀ ਦੀਆਂ ਅਤਿ ਆਸਾਨ ਤੇ ਪ੍ਰਤੱਖ ਭਾਵ ਵਾਲੀਆਂ ਪਉੜੀਆਂ ਵਿਚੋਂ ਇਕ ਹੈ। ਇਸ ਨੂੰ ਹਰ ਪਾਠਕ ਸਹਿਜ ਨਾਲ ਸਮਝ ਸਕਦਾ ਹੈ, ਪਰ ਇਸ ਦੀ ਵੀ ਉਹ ਇਕੋ ਜਿਹੀ ਅਧਿਆਤਮਕ ਵਿਆਖਿਆ ਕਰਦੇ ਹਨ। ਸਭ ਦੇ ਸਭ ਪੰਚ ਜਿਹੀਆਂ ਸ੍ਰੇਸ਼ਠ ਸੰਖਿਆਵਾਂ ਦੇ ਵਹਿਮ ਬਾਰੇ ਚੁੱਪ ਰਹਿ ਕੇ ਗੁਰੂ ਸਾਹਿਬ ਦੇ ਮੁਢਲੇ ਨੁਕਤੇ ਤੋਂ ਮੁਕੰਮਲ ਤੌਰ ‘ਤੇ ਮੂੰਹ ਫੇਰ ਲੈਂਦੇ ਹਨ। ਉਹ ਕੁਦਰਤ ਨੂੰ ਨਿਹਾਰਨ ਦੀ ਥਾਂ ਨਿਰੰਕਾਰ ਨੂੰ ਪੂਜਣ ਦੀ ਗੱਲ ਕਰਦੇ ਹਨ। ਉਹ ਮਾੜੇ ਕੰਮਾਂ ਨੂੰ ਭੈ ਰੂਪ ਵਿਚ ਪੇਸ਼ ਕਰ ਕੇ ਮਾਸੂਮ ਸ਼ਰਧਾਲੂਆਂ ਨੂੰ ਸੋਚਣ ਦੀ ਥਾਂ ਪ੍ਰਭੁ-ਭਗਤੀ ਵਲ ਪ੍ਰੇਰਦੇ ਹਨ। ਉਹ ਹੁਕਮ ਨੂੰ ਕੁਦਰਤ ਦਾ ਨਿਯਮ ਪਛਾਣਨ ਦੀ ਥਾਂ ਅਕਾਲ ਪੁਰਖ ਦਾ ਫੁਰਮਾਨ ਦੱਸਦੇ ਹਨ। ਗੁਰੂ ਸਾਹਿਬ ਕਰਤਾ ਪੁਰਖੁ ਨੂੰ ਭਾਵ ਨਿਰਜਿੰਦ ਕਹਿੰਦੇ ਹਨ, ਪਰ ਉਹ ਜਿਉਂਦਾ ਜਾਗਦਾ ਹੁਕਮਰਾਨ ਸਮਝਦੇ ਹਨ। ਉਹ ਗਿਣਤੀ ਕਰਨ ਨੂੰ ਕੁਰਬਾਨ ਹੋਣਾ ਦੱਸਦੇ ਹਨ ਤੇ ਬਲੀਦਾਨ ਦਾ ਪਾਤਰ ਗੁਰੂ ਸਾਹਿਬ ਨੂੰ ਬਣਾਉਂਦੇ ਹਨ।
ਚੌਥੇ, ਸਭ ਅਜੋਕੇ ਸਿੱਖ ਵਿਦਵਾਨ ਇਸ ਪਉੜੀ ਦੀਆਂ ਆਖਰੀ ਸਤਰਾਂ ਦੀ ਵਿਆਖਿਆ ਕਰਦੇ ਦਵੰਧ-ਗ੍ਰਸਥ ਹੋ ਜਾਂਦੇ ਹਨ। ਮਿਸਾਲ ਵਜੋਂ ਗੁਰਬਾਣੀ ਵਿਆਕਰਣ ਦਾ ਥੰਮ ਪ੍ਰੋ. ਸਾਹਿਬ ਸਿੰਘ ਲਿਖਦਾ ਹੈ, “ਅਸਾਂ ਜੀਵਾਂ ਲਈ ਤੇਰੀ ਰਜ਼ਾ ਵਿਚ ਰਹਿਣਾ ਹੀ ਭਲੀ ਗੱਲ ਹੈ।” ਅਰਥਾਤ ਹੁਕਮ ਦੀ ਰਜ਼ਾ ਵਿਚ ਰਹਿਣਾ ਮਨੁੱਖ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ। ਭਾਵ, ਕਈ ਮਨੁੱਖ ਹੁਕਮ ਵਿਚ ਰਹਿ ਨਹੀਂ ਰਹੇ ਤੇ ਉਨ੍ਹਾਂ ਦੀ ਭਲਾਈ ਹੁਕਮ ਵਿਚ ਰਹਿਣ ਵਿਚ ਹੈ, ਪਰ ਪ੍ਰੀਹਾਸਕ ਗੱਲ ਇਹ ਹੈ ਕਿ ਇਹੀ ਵਿਦਵਾਨ ਪਹਿਲੀ ਪਉੜੀ ਦੀ ਵਿਆਖਿਆ ਵੇਲੇ ਲਿਖਦਾ ਹੈ ਕਿ ਜੀਵਾਂ ਲਈ ਹੁਕਮ ਦੀ ਰਜ਼ਾ ਵਿਚ ਚਲਣਾ ਤਾਂ ਧੁਰੋਂ ਲਿਖਿਆ ਹੋਇਆ ਹੈ। ਪਹਿਲੀ ਪਉੜੀ ਦੀ ਧੁਰੋਂ ਲਿਖੀ ਲਾਜ਼ਮੀ ਗੱਲ 18ਵੀਂ ਵਿਚ ਇੱਛਤ ਕਿਵੇਂ ਹੋ ਗਈ? ਸਪਸ਼ਟ ਹੈ ਕਿ ਇਹ ਵਿਦਵਾਨ ਇਸ ਪਉੜੀ ਦੇ ਅਰਥਾਂ ਦੇ ਨਾਲ ਨਾਲ ਪਹਿਲੀ ਪਉੜੀ ਦੇ ਅਰਥ ਵੀ ਖਰਾਬ ਕਰ ਆਇਆ ਹੈ!
ਇਕ ਵਾਰ ਨਹੀਂ, ਸਗੋਂ ਗੁਰਬਾਣੀ ਵਿਆਕਰਣ ਦਾ ਸਿਰਜਣਹਾਰ ਇਹ ਵਿਦਵਾਨ ਆਪਣੇ ਹੀ ਟੀਕਿਆਂ ਵਿਚ ਆਪਣੀ ਬਣਾਈ ਵਿਆਕਰਣ ਦੀ ਵਾਰ ਵਾਰ ਉਲੰਘਣਾ ਕਰਦਾ ਹੈ। ਉਹ ਦੱਸਦਾ ਹੈ ਕਿ ਕਿਸੇ ਸ਼ਬਦ ਦੇ ਆਖਰੀ ਅੱਖਰ ਨੂੰ ਔਂਕੜ ਲਾਇਆਂ ਉਸ ਦਾ ਇਕਵਚਨ ਕਰਤਾ ਬਣਦਾ ਹੈ। ਇਸ ਪਉੜੀ ਵਿਚ ਪਾਪੁ ਨੂੰ ਔਂਕੜ ਲੱਗਾ ਹੈ, ਜਿਸ ਦਾ ਅਰਥ ਹੋਇਆ ਕਿ ਅਸੰਖ ਲੋਕਾਂ ਨੇ ਇਕੋ ਪਾਪ ਕੀਤਾ ਹੈ। ਉਹ ਆਪ ਵੀ ਇਕਵਚਨੀ ਅਰਥ ਕਰਦਾ ਹੈ। ਜੇ ਇੱਥੇ ਇਕ ਪਾਪ ਵੱਲ ਇਸ਼ਾਰਾ ਹੁੰਦਾ ਤਾਂ ਗੁਰੂ ਸਾਹਿਬ ਨਿੰਦਾ ਕਰਨ, ਝੂਠ ਬੋਲਣ ਤੇ ਕਤਲ ਕਰਨ ਦੇ ਪਾਪਾਂ ਵਾਂਗ ਉਸ ਦਾ ਨਾਂ ਲਿਖਦੇ; ਪਰ ਉਨ੍ਹਾਂ ਨੇ ਇੱਦਾਂ ਨਹੀਂ ਕੀਤਾ। ਇਸ ਲਈ ਉਨ੍ਹਾਂ ਦਾ ਭਾਵ ਇਕ ਪਾਪ ਤੋਂ ਨਹੀਂ ਹੈ, ਸਗੋਂ ਬਹੁਗਿਣਤੀ ਪਾਪਾਂ ਤੋਂ ਹੈ। ਤੁਕ ਦੇ ਉਚਾਰਣ ਤੋਂ ਵੀ ਇਹੀ ਭਾਸਦਾ ਹੈ। ਫਿਰ ਅਜਿਹੀ ਗੁਰਬਾਣੀ ਵਿਆਕਰਣ ਦਾ ਕੀ ਲਾਭ, ਜਿਸ ਵਿਚ ਉਲਝ ਕੇ ਉਸ ਦਾ ਨਿਰਮਾਤਾ ਆਪ ਆਤਮ-ਵਿਰੋਧੀ ਵਿਆਖਿਆਵਾਂ ਕਰ ਰਿਹਾ ਹੋਵੇ?
ਉਪਰੋਕਤ ਸਭ ਪਹਿਲੂਆਂ ਨੂੰ ਵਿਚਾਰਦਿਆਂ ਇਸ ਪਉੜੀ ਦੀ ਭਾਵ ਭਾਉਂਦੀ ਵਿਆਖਿਆ ਇਉਂ ਬਣਦੀ ਹੈ, “ਇਸ ਵਿਸ਼ਾਲ ਦੁਨੀਆਂ ਵਿਚ ਜਿਵੇਂ ਅਣਗਿਣਤ ਲੋਕ ਵੱਖ ਵੱਖ ਤਰ੍ਹਾਂ ਦੀ ਪੂਜਾ ਪਾਠ ਨਾਲ ਜੁੜੇ ਹੋਏ ਹਨ, ਉਵੇਂ ਮਾੜੇ ਕੰਮਾਂ ਨਾਲ ਜੁੜੇ ਲੋਕਾਂ ਦੀ ਗਿਣਤੀ ਵੀ ਕੋਈ ਪੰਜ ਸੱਤ ਨਹੀਂ ਹੈ। ਬਹੁਤ ਸਾਰੇ ਲੋਕ ਕੋਰੇ ਹੀ ਬੇਵਕੂਫ ਹਨ ਤੇ ਬਹੁਤੇ ਚੋਰੀ ਚਕਾਰੀ ਜਾਂ ਹਰਾਮਖੋਰੀ ਭਾਵ ਦੂਜਿਆਂ ਦੀ ਕਮਾਈ ਨੂੰ ਹੜੱਪਣ ਦਾ ਕੋਈ ਹੋਰ ਧੰਦਾ ਕਰਦੇ ਹਨ। ਅਣਗਿਣਤ ਲੋਕ ਅਜਿਹੇ ਹਨ, ਜੋ ਆਪਣੀ ਸ਼ਕਤੀ ਜਾਂ ਜੋਰ ਦਾ ਦੁਰਉਪਯੋਗ ਕਰ ਕੇ ਬਲ ਦੀ ਪਰਿਭਾਸ਼ਾ ਨੂੰ ਸਦਾ ਲਈ ਕਲੰਕਤ ਕਰ ਜਾਂਦੇ ਹਨ। ਭਾਵ ਅਜਿਹੇ ਲੋਕ ਨਿਰਦਈ ਹਾਕਮ ਵੀ ਹੋ ਸਕਦੇ ਹਨ, ਜੁਲਮੀ ਅਹਿਲਕਾਰ ਤੇ ਦੁਸ਼ਟ ਬਲਾਤਕਾਰੀ ਵੀ। ਅਸੰਖ ਲੋਕ ਤਾਂ ਅਜਿਹੇ ਹਨ, ਜੋ ਦੂਜਿਆਂ ਦੇ ਗਲੇ ਵੱਢ ਕੇ ਹੱਤਿਆ ਦੇ ਦੋਸ਼ ਕਮਾਈ ਜਾਂਦੇ ਹਨ। ਅਣਗਿਣਤ ਪਾਪੀ ਚੁੱਪ ਚਾਪ ਪਾਪ ਕਰ ਜਾਂਦੇ ਹਨ। ਅਨੇਕਾਂ ਝੂਠ ਬੋਲਣ ਵਾਲਿਆਂ ਨੇ ਝੂਠ ਫੈਲਾਉਣ ‘ਤੇ ਹੀ ਲੱਕ ਬੰਨਿਆ ਹੋਇਆ ਹੈ। ਬਾਹਰੋਂ ਵਸੇ ਅਣਗਿਣਤ ਧਾੜਵੀ ਆਪਣੇ ਗੰਦੇ-ਮੰਦੇ ਭਾਵ ਵਿਦੇਸ਼ੀ ਰਹੁ-ਰੀਤ ਵਾਲੇ ਖਾਣਿਆਂ ਨੂੰ ਮੰਤਰ ਕਲਮਿਆਂ ਰਾਹੀਂ ਪਵਿਤਰ ਕਰ ਕੇ ਖਾਂਦੇ ਹਨ। (ਕਈ ਵਿਦਵਾਨ ਇਸ ਦਾ ਅਰਥ ਕਰਦੇ ਹਨ ਕਿ ਅਣਗਿਣਤ ਅਸਭਿਅਕ ਲੋਕ ਆਪਣੇ ਬੇਕਾਰ ਖਾਣੇ ਨੂੰ ਹਾਬੜ੍ਹਿਆਂ ਵਾਂਗ ਖਾਈ ਜਾਂਦੇ ਹਨ, ਪਰ ਇਹ ਉਹੀ ਜਾਣਨ ਕਿ ‘ਮਲੇਛ’ ਦਾ ਅਰਥ ਅਸਭਿਅਕ ਤੇ ‘ਮਲੁ ਭਖਿ ਖਾਹਿ’ ਦਾ ਅਰਥ ਹਾਬੜ੍ਹਿਆਂ ਵਾਂਗ ਖਾਣਾ ਕਿਵੇਂ ਹੋਇਆ)। ਇਸ ਤੋਂ ਬਿਨਾ ਅਨੇਕਾਂ ਚੁਗਲਖੋਰ ਚੁਗਲੀ ਨਿੰਦਿਆ ਕਰਕੇ ਆਪਣੇ ਸਿਰ ਵਾਧੂ ਭਾਰ ਚੜ੍ਹਾਈ ਜਾਂਦੇ ਹਨ। ਭਾਵ ਉਨ੍ਹਾਂ ਸਿਰ ਇਹ ਭਾਰ ਨਿੰਦਾ ਦਾ ਪਤਾ ਲੱਗ ਜਾਣ ਦੀ ਸੂਰਤ ਵਿਚ ਜਵਾਬਦੇਹੀ ਦਾ ਹੈ, ਜੋ ਦਿਮਾਗ ‘ਤੇ ਬੋਝ ਬਣ ਬੈਠਦਾ ਹੈ। ਨੀਚ ਦਰਜੇ ਦੇ ਇਨ੍ਹਾਂ ਕੰਮਾਂ ਵਿਚ ਲੱਗੇ ਅਸੰਖ ਲੋਕਾਂ ਬਾਰੇ ਸੋਚ ਵਿਚਾਰ ਕੇ ਨਾਨਕ ਕਹਿੰਦਾ ਹੈ ਕਿ ਕੁਦਰਤ ਦੀ ਵੰਨ-ਸੁਵੰਨਤਾ ਦੇ ਵੇਰਵੇ ਇੰਨੇ ਬਹੁ-ਪੱਖੀ ਤੇ ਬਹੁ-ਭਾਂਤੀ ਹਨ ਕਿ ਇਨ੍ਹਾਂ ਦੇ ਰੰਗਾਂ ਰੂਪਾਂ ਦੀ ਗਿਣਤੀ ਇਕ ਵਾਰ ਵੀ ਨਹੀਂ ਕੀਤੀ ਜਾ ਸਕਦੀ। ਕੁਦਰਤ ਦੇ ਇਸ ਅਣਦਿਸਦੇ ਵਿਅਕਤੀਕ੍ਰਿਤ (ਫeਰਸੋਨਿਇਦ) ਰਚਨਾਕਾਰ ਨੂੰ ਜੋ ਚੰਗਾ ਲਗਦਾ ਹੈ, ਉਹੀ ਕਾਰਜ ਸਹੀ ਹੈ, ਭਾਵ ਉਸ ਸਥਿਤੀ ਵਿਚ ਉਹੀ ਹੋ ਸਕਦਾ ਹੈ, ਕੋਈ ਹੋਰ ਨਹੀਂ। ਉਸ ਦਾ ਇਹ ਨਿਜ਼ਾਮ ਸਦਾ ਤੋਂ ਚਲ ਰਿਹਾ ਹੈ।”