ਲੌਕਡਾਊਨ ਦਾ ਭਵਿੱਖ?

‘ਕੱਤੀ ਮਈ ਵੀ ਸਿਰਾਂ ‘ਤੇ ਆਣ ਢੁੱਕੀ, ਨਵਾਂ ਹੁਕਮ ਕੀ ਹੋਊ ਸਰਕਾਰ ਦਾ ਜੀ।
ਬੰਦਾ ਝੂਰਦਾ ਵਿਚ ‘ਪਰਦੇਸ’ ਬੈਠਾ, ਘਰੇ ਜਾਣ ਨੂੰ ਰਹੇ ਨਿਹਾਰਦਾ ਜੀ।
ਰੱਖਣ ਆਸ ਕੀ ਓਸ ਤੋਂ ਦੇਸ਼ ਵਾਸੀ, ‘ਮਨ ਕੀ ਬਾਤ’ ਦੇ ਨਾਲ ਜੋ ਸਾਰਦਾ ਜੀ।
ਸ਼ੱਕੀ ਹੁੰਦਾ ਏ ਪਿੰਡ ਜਾਂ ਸ਼ਹਿਰ ਸਾਰਾ, ‘ਪਾਜਿਟਿਵ’ ਜੇ ਇਕ ਬੀਮਾਰ ਦਾ ਜੀ।
ਰਹਿਣਾ ਪਊ ‘ਕਰੋਨੇ’ ਦੇ ਨਾਲ ਕਿੱਦਾਂ, ਔਖਾ ਬਹੁਤ ਸਵਾਲ ਕੋਈ ਬੁੱਝਦਾ ਨਾ।
‘ਲੌਕਡਾਊਨ’ ਦਾ ਅੱਗੋਂ ਕੀ ਬਦਲ ਹੋਵੇ, ਹੱਲ ਕੋਈ ਸਰਕਾਰ ਨੂੰ ਸੁੱਝਦਾ ਨਾ!