ਲੜੀ ਟੁੱਟੇ ਨਾ ਅਜੇ ਕਰੋਨਿਆਂ ਦੀ, ਸੁਰ ਸਰਕਾਰ ਵੀ ਵਿਚੇ ਮਿਲਾਈ ਜਾਵੇ।
ਸ਼ਿਕੰਜਾ ਕੱਸ ਕੇ ਆਮ ਲੋਕਾਈ ਉਤੇ, ਹਰ ਪਾਸੇ ਪੱਧਰ ਹੀ ਪਾਈ ਜਾਵੇ।
ਹਮਾਤੜ ਦੇਖਦਾ ਰਹਿ ਗਿਆ ਸਭ ਚਾਲਾਂ, ਅੰਦਰ ਵੜੇ ਨੂੰ ਈ ਲੁੱਟ ਲਿਆ ਏ।
ਆਵੇ ਸਮਝ ਨਾ ਕਰੀਏ ਕੀ ਹੀਲਾ, ਪੱਜ ਨਾਲ ਹੀ ਰੱਜ ਕੇ ਕੁੱਟ ਲਿਆ ਏ।
ਸਿਰ ਜੋੜੋ ਵੇ ਲੋਕੋ ਤੇ ਕਰੋ ਸੋਚਾਂ, ਕਾਇਮ ਕਰੋ ਹੁਣ ਰਤਾ ਕੁ ਤੋਰ ਸੱਜਣਾ।
ਸੰਕਟ ਮੁੱਕਦਾ-ਮੁੱਕਦਾ ਮੁੱਕ ਜਾਣਾ, ਕਿਤੇ ਮੁੱਕੇ ਨਾ ਲੜਨ ਦੀ ਲੋਰ ਸੱਜਣਾ।