ਸੰਪਾਦਕ ਜੀ,
ਪਿਛਲੇ ਕਾਫੀ ਅਰਸੇ ਤੋਂ ਪੰਜਾਬ ਟਾਈਮਜ਼ ਅਖਬਾਰ ਰਾਹੀਂ ਚੰਗੇ ਚੰਗੇ ਲੇਖਕਾਂ ਦੇ ਵਿਚਾਰ ਪੜ੍ਹਨ ਦਾ ਮੌਕਾ ਮਿਲਦਾ ਰਿਹਾ ਹੈ ਅਤੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੇ ਪਾਸ ਅਖਬਾਰ ਲਈ ਲਿਖਣ ਲਈ ਉਚੀ-ਸੁਚੀ ਸੋਚ ਦੇ ਮਾਲਕ ਬੇਸ਼ੁਮਾਰ ਲਿਖਾਰੀ ਹਨ। ਬੇਸ਼ੱਕ ਸਾਰੇ ਲੇਖ ਹੀ ਲੋਕਾਈ ਨੂੰ ਸੇਧ ਦੇਣ ਵਾਲੇ ਹੁੰਦੇ ਹਨ ਪਰ ਹੱਕ ਅਤੇ ਸੱਚ ਦੀ ਅਵਾਜ ਸ਼ ਤਰਲੋਚਨ ਸਿੰਘ ਦੁਪਾਲਪੁਰ ਵਲੋਂ ਪਿਛਲੇ ਹਫਤੇ ਦੇ ਅੰਕ ਵਿਚ ਲਿਖਿਆ ਲੇਖ “ਖੀਰ, ਚਰਖਾ, ਕੁਤਾ, ਢੋਲ” ਪੜ੍ਹਿਆ ਤਾਂ ਮਨ ਨੂੰ ਬਹੁਤ ਤਸੱਲੀ ਹੋਈ ਕਿ ਸ਼ੁਕਰ ਹੈ ਪਰਮਾਤਮਾ ਦਾ, ਕੋਈ ਤਾਂ ਹੈ ਜੋ ਸੱਚ ਦੀ ਅਵਾਜ਼ ਬਣ ਕੇ ਸਿਧੇ ਮੱਥੇ ਲੋਕਾਂ ਨੂੰ ਮੁਖਾਤਿਬ ਹੋ ਕੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜੇਰਾ ਕਰ ਸਕਿਆ ਹੈ। ਕਹਿੰਦੇ ਹਨ, “ਉਨ੍ਹਾਂ ਕਲਮਾਂ ਦਾ ਸਿਰਨਾਵਾਂ ਲੋਕੀਂ ਪੁਛਦੇ ਨੇ ਜੋ ਸੱਚ ‘ਤੇ ਆ ਕੇ ਟਿੱਕ ਜਾਵਣ, ਕੋਈ ਵਜੂਦ ਨਹੀ ਹੁੰਦਾ ਉਨ੍ਹਾਂ ਸੋਚਾਂ ਦਾ ਜੋ ਪੈਰ ਪੈਰ ‘ਤੇ ਵਿੱਕ ਜਾਵਣ।”
ਸ਼ ਦੁਪਾਲਪੁਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਲੋਕਾਂ ਦੀ ਸੁਤੀ ਜਮੀਰ ਨੂੰ ਜਗਾਉਣ ਲਈ ਇਸ ਲੇਖ ਰਾਹੀਂ ਸ਼ਲਾਘਾਯੋਗ ਉਪਰਾਲਾ ਕੀਤਾ। ਅਦਾਰਾ ਪੰਜਾਬ ਟਾਈਮਜ਼ ਨੂੰ ਵੀ ਵਧਾਈ ਦਾ ਪਾਤਰ ਹੈ ਜਿਸ ਪੈਸੇ ਦੇ ਲਾਲਚ ਤੋਂ ਉਪਰ ਉਠ ਕੇ ਇਸ ਲੇਖ ਰਾਹੀਂ ਬੇਲਾਗ ਤੇ ਬੇਬਾਕ ਪੱਤਰਕਾਰੀ ਦਾ ਮੁੱਦਈ ਹੋਣ ਦਾ ਫਰਜ਼ ਅਦਾ ਕੀਤਾ।
ਧੰਨਵਾਦ ਸਹਿਤ,
-ਗੁਰਿੰਦਰਜੀਤ ਸਿੰਘ (ਨੀਟਾ ਮਾਛੀਕੇ), ਕੁਲਵੰਤ ਉਭੀ ਧਾਲੀਆਂ, ਅਮਰਜੀਤ ਸਿੰਘ ਦੌਧਰ ਅਤੇ ਮਨਜੀਤ ਸਿਘ ਪੱਤੜ-ਕੈਲੀਫੋਰਨੀਆ।
Leave a Reply