ਜੂੰਅ ‘ਤੇ ਜਾਊ ਕਰੋਨਾ?

ਫੈਲ ਰਿਹਾ ਏ ਜੰਗਲ ਦੀ ਅੱਗ ਵਾਂਗੂੰ, ਛਾਈ ਚਿੰਤਾ ਦੀ ਘਟਾ ਘਨਘੋਰ ਬੇਲੀ।
ਕੋਈ ਨ੍ਹੀਂ ਜਾਣਦਾ ਇਸ ਦੇ ਅੰਤ ਬਾਰੇ, ਖੂਨ ਪੀਣਾ ਇਸ ਕਿੰਨਾ ਕੁ ਹੋਰ ਬੇਲੀ!
ਸਹਿਮੇ ਲੋਕਾਂ ਨੂੰ ਸੁੱਕਣੇ ਪਾਈ ਰੱਖੇ, ਸੋਸ਼ਲ ਮੀਡੀਏ ਉਤੇ ਜੋ ਸ਼ੋਰ ਬੇਲੀ।
ਵਿਆਹ, ਭੰਗੜੇ, ਭੋਗ ਅਲੋਪ ਹੋ ਗਏ, ਚੜ੍ਹਦੀ ਦਿਸੇ ਨਾ ਖੁਸ਼ੀ ਦੀ ਲੋਰ ਬੇਲੀ।
ਦੜ ਵੱਟ ਜਮਾਨਾ ਪਏ ਕੱਟ ਰਹੇ ਆਂ, ਬਹਿ ਕੇ ਘਰਾਂ ਵਿਚ ਹੋਏ ਹਾਂ ਬੋਰ ਬੇਲੀ।
ਘੋੜੇ ਚੜ੍ਹ ਕੇ ਆਉਂਦਾ ਏ ਦੁੱਖ ਕਹਿੰਦੇ, ਜਾਂਦਾ ਹੁੰਦਾ ਏ ਜੂੰਆਂ ਦੀ ਤੋਰ ਬੇਲੀ!