ਸਾਡਾ ਸਰੀਰ ਅਤੇ ਵਾਇਰਸ

ਕਰੋਨਾ ਵਾਇਰਸ (ਕੋਵਿਡ-19) ਬਾਰੇ ਕੁਝ ਹੋਰ ਤੱਥ
ਡਾ. ਗੁਰੂਮੇਲ ਸਿੱਧੂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਤੋਂ ਮਾਈਕਰੋਬੀਅਲ ਜੈਨੇਟਿਕਸ (ੰਚਿਰੋਬਅਿਲ ਘeਨeਟਚਿਸ) ਦੇ ਖੇਤਰ ਵਿਚ ਪੀਐਚ.ਡੀ. ਕੀਤੀ ਹੈ। ਉਨ੍ਹਾਂ ਦੀ ਖੋਜ ਦਾ ਵਿਸ਼ਾ ਹੋਸਟ-ਪੈਰਾਸਾਈਟ ਜੈਨੇਟਿਕਸ (੍ਹੋਸਟ-ਫਅਰਅਸਟਿe ਘeਨeਟਚਿਸ) ਹੈ। ਮੋਟੇ ਸ਼ਬਦਾਂ ਵਿਚ, ਇਕ ਕਿਟਾਣੂ (ਫਅਰਅਸਟਿe) ਕਿਸੇ ਮੇਜ਼ਬਾਨ (੍ਹੋਸਟ) ਵਿਚ ਕਿਵੇਂ ਬੀਮਾਰੀ ਪੈਦਾ ਕਰਦਾ ਹੈ? ਕਿਟਾਣੂਆਂ ਵਿਚ ਬੈਕਟੀਰੀਆ, ਉਲੀ, ਵਾਇਰਸ ਆਦਿ ਹੋ ਸਕਦੇ ਹਨ ਅਤੇ ਮੇਜ਼ਬਾਨ ਵਿਚ ਪਸੂ, ਪੌਦਾ ਜਾਂ ਇਨਸਾਨ ਹੋ ਸਕਦੇ ਹਨ।

ਡਾ. ਸਿੱਧੂ ਦੀ ਖੋਜ ਨੇ ਸਿੱਧ ਕੀਤਾ ਹੈ ਕਿ ਕਿਟਾਣੂ ਅਤੇ ਮੇਜ਼ਬਾਨ ਦੇ ਜੀਨਜ਼ (ਘeਨeਸ) ਵਿਚ ਮੁੱਠਭੇੜ ਹੁੰਦੀ ਹੈ, ਜੇ ਕਿਟਾਣੂ ਦੇ ਜੀਨਜ਼ ਜਿੱਤ ਜਾਣ ਤਾਂ ਬੀਮਾਰੀ ਹੋ ਜਾਂਦੀ ਹੈ ਤੇ ਜੇ ਮੇਜ਼ਬਾਨ ਦੇ ਜੀਨਜ਼ ਜਿੱਤ ਜਾਣ ਤਾਂ ਬਿਮਾਰੀ ਨਹੀਂ ਹੁੰਦੀ। ਇਸ ਖੋਜ ‘ਚੋਂ ਜੀਨ ਫਾਰ ਜੀਨ (ਘeਨe ੋਰ ਘeਨe) ਦਾ ਸੰਕਲਪ ਪੈਦਾ ਹੋਇਆ, ਜਿਸ ਵਿਚ ਡਾ. ਸਿੱਧੂ ਦਾ ਯੋਗਦਾਨ ਅਕਾਦਮਿਕ ਅਦਾਰਿਆਂ ਵਿਚ ਪ੍ਰਮਾਣਿਤ ਹੈ। ਆਪਣੀ ਖੋਜ ਦੇ ਆਧਾਰ ‘ਤੇ ਉਨ੍ਹਾਂ ਨੇ ਵਿਸ਼ਵ ਭਰ ਦੀਆਂ ਕਈ ਕਾਨਫਰੰਸਾਂ ਵਿਚ ਹਿੱਸਾ ਲਿਆ ਹੈ। -ਸੰਪਾਦਕ

ਡਾ. ਗੁਰੂਮੇਲ ਸਿੱਧੂ

ਬੰਦੇ ਦਾ ਸਰੀਰ ਵਾਇਰਸ ਅਤੇ ਬੈਕਟੀਰੀਆ ਦਾ ਥੈਲਾ ਹੈ। ਵਿਗਿਆਨਕ ਅੰਦਾਜ਼ੇ ਅਨੁਸਾਰ ਸਾਡੇ ਅੰਦਰ-ਬਾਹਰ 380 ਟ੍ਰਿਲੀਅਨ ਵਾਇਰਸ ਅਤੇ 38 ਟ੍ਰਿਲੀਅਨ ਬੈਕਟੀਰੀਆ ਦੀਆਂ ਨਸਲਾਂ (ੰਪeਚਇਸ) ਹਨ। (ਟ੍ਰਿਲੀਅਨ= 100,000 ਕਰੋੜ)। ਇਕ ਬੰਦੇ ਦਾ ਸਰੀਰ ਔਸਤਨ 37.2 ਟ੍ਰਿਲੀਅਨ ਕੋਸ਼ਾਂ ਦਾ ਕੋਲਾਜ ਹੈ। ਇਸ ਦਾ ਅਰਥ ਇਹ ਹੋਇਆ ਕਿ ਇਕ ਕੋਸ਼ ਦੇ ਅੰਦਰ-ਬਾਹਰ ਹਜ਼ਾਰਾਂ ਹੀ ਵਾਇਰਸ ਦੇ ਕਣ (ਫਅਰਟਚਿਲeਸ) ਹਨ। ਜੁਕਾਮ (ਾਂਲੁ) ਸਮੇਂ ਸਾਹ-ਪ੍ਰਬੰਧ (੍ਰeਸਪਰਿਅਟੋਰੇ ੰੇਸਟeਮ) ਦੇ ਹਰ ਕੋਸ਼ ਵਿਚ ਔਸਤਨ 10,000 ਵਾਇਰਸ ਦੇ ਕਣ ਹੁੰਦੇ ਹਨ, ਜੋ ਥੋੜ੍ਹੇ ਦਿਨਾਂ ਵਿਚ 100 ਟ੍ਰਿਲੀਅਨ ਤਕ ਪਹੁੰਚ ਸਕਦੇ ਹਨ। ਇਹ ਨੰਬਰ ਧਰਤੀ ਦੀ ਸਾਰੀ ਵਸੋਂ (7,577,130,400) ਨਾਲੋਂ ਕਿਤੇ ਵੱਧ ਹੈ। ਸਵਾਲ ਹੈ ਕਿ ਵਾਇਰਸ ਸਰੀਰ ਅੰਦਰ ਕੀ ਕਰਦੇ ਹਨ? ਇਹ ਬੈਕਟੀਰੀਆ ਨੂੰ ਖਾਂਦੇ ਹਨ, ਜਿਸ ਕਰਕੇ ਇਨ੍ਹਾਂ ਨੂੰ ਬੈਕਟੀਰੀਓਫੇਜਿਜ਼ (ਭਅਚਟeਰਿਪਹਅਗeਸ) ਕਹਿੰਦੇ ਹਨ। ਇਹ ਕਿਸੇ ਖਾਸ ਬੀਮਾਰੀ ਦਾ ਕਾਰਨ ਨਹੀਂ ਬਣਦੇ, ਇਸ ਲਈ ਸਾਡੇ ਲਈ ਲਾਭਦਾਇਕ ਹਨ। ਜਦ ਸਾਨੂੰ ਬੈਕਟੀਰੀਆ ਕਾਰਨ ਤਪਦਿਕ/ਟਿਉਬਰਕਲੋਸਿਜ਼, ਕੌਲਰਾ/ਹੈਜ਼ਾ, ਕੋਹੜ/ਲੈਪਰੋਸੀ, ਸ਼ਿਫਲਸ/ਆਤਸ਼ਕ ਆਦਿ, ਬੀਮਾਰੀਆਂ ਲਗਦੀਆਂ ਹਨ ਤਾਂ ਅਸੀਂ ਐਂਟੀਬਾਓਟਿਕਸ (Aਨਟਬਿਟਚਿਸ) ਦੀ ਵਰਤੋਂ ਕਰਦੇ ਹਾਂ। ਐਂਟੀਬਾਓਟਿਕਸ ਲਾਭਦਾਇਕ ਅਤੇ ਖਤਰਨਾਕ ਬੈਕਟੀਰੀਆ ਵਿਚਲੇ ਅੰਤਰ ਨੂੰ ਨਹੀਂ ਸਮਝਦੇ, ਸਭ ਨੂੰ ਮਾਰਦੇ ਹਨ; ਫਲਸਰੂਪ ਸਰੀਰ ਅੰਦਰ ਵਾਇਰਸ ਦੀ ਖੁਰਾਕ ‘ਤੇ ਅਸਰ ਪੈਂਦਾ ਹੈ। ਅਜਿਹੀ ਸਥਿਤੀ ਵਿਚ ਅੰਦਰਲੇ ਵਾਇਸ ਸਾਡੇ ਲਈ ਖਤਰਨਾਕ ਸਾਬਤ ਹੋ ਸਕਦੇ ਹਨ, ਪਰ ਬੀਮਾਰੀ ਪੈਦਾ ਕਰਨ ਵਾਲੇ ਵਾਇਰਸ ਅਕਸਰ ਬਾਹਰੋਂ ਲਗਦੇ ਹਨ ਜਿਵੇਂ, ਕਰੋਨਾ ਵਾਇਰਸ (ਕੋਵਿਡ-19)।
ਕਰੋਨਾ ਵਾਇਰਸ ਦੇ ਕੁਨਬੇ ਵਿਚ ਕਰੀਬ 39 ਨਸਲਾਂ (ੰਪeਚਇਸ) ਹਨ, ਜਿਨ੍ਹਾਂ ‘ਚੋਂ ਸੱਤ ਇਨਸਾਨਾਂ ਵਿਚ ਬੀਮਾਰੀਆਂ ਪੈਦਾ ਕਰਦੀਆਂ ਹਨ। ਚਾਰ ਮਾੜੀ-ਮੋਟੀ ਬੀਮਾਰੀ ਦਾ ਕਾਰਨ ਬਣਦੀਆਂ ਹਨ ਜਿਵੇਂ, ਜ਼ੁਕਾਮ (ਛੋਮਮੋਨ ਚੋਲਦ) ਅਤੇ ਤਿੰਨ ਮਾਰੂ ਤੇ ਘਾਤਕ ਬੀਮਾਰੀਆਂ ਦੀ ਜੜ੍ਹ ਹਨ। ਇਹ ਹਨ: ਸਾਰਸ-ਕਰੋਨਾ ਵਾਇਰਸ (ੰA੍ਰੰ-ਛੋੜ), ਮਰਜ਼ ਕਰੋਨਾ ਵਾਇਰਸ (ੰਓ੍ਰੰ-ਛੋੜ) ਅਤੇ ਸਾਰਸ ਕਰੋਨਾ ਵਾਇਰਸ-2 (ੰA੍ਰੰ-ਛੋੜ-2) ਜਿਸ ਦਾ ਨਵਾਂ ਨਾਂ ਕੋਵਿਡ-19 ਹੈ। ਇਹ ਸਭ ਸਾਹ-ਪ੍ਰਬੰਧ (੍ਰeਸਪਰਿਅਟੋਰੇ ੰੇਸਟeਮ) ਦੀਆਂ ਬੀਮਾਰੀਆਂ ਹਨ।
ਸਾਰਸ ਅਤੇ ਕੋਵਿਡ-19 ਚਚੇਰੀਆਂ ਭੈਣਾਂ ਹਨ, ਕਿਉਂਕਿ ਇਨ੍ਹਾਂ ਦੀ ਜੈਨੇਟਿਕ ਬਣਤਰ ਵਿਚ 79% ਸਮਾਨਤਾ ਹੈ। ਸਾਰਸ ਫਰਵਰੀ 2003 ਵਿਚ ਚੀਨ ਵਿਖੇ ਫੈਲੀ, ਜਿਸ ਕਾਰਨ 8,098 ਬੰਦੇ ਬੀਮਾਰ ਹੋਏ ਤੇ ਇਨ੍ਹਾਂ ‘ਚੋਂ 774 ਦੀ ਮੌਤ ਹੋਈ (=10%)। ਮਰਜ਼ ਸਤੰਬਰ 2012 ਵਿਚ ਸਾਊਦੀ ਅਰਬ ਵਿਖੇ ਫੈਲੀ ਅਤੇ ਇਸ ਨਾਲ 2494 ਬੰਦੇ ਬੀਮਾਰ ਹੋਏ ਤੇ 858 ਦੀ ਮੌਤ ਹੋਈ (=34%)। ਕੋਵਿਡ-19 ਵੀ ਚੀਨ ਤੋਂ ਸ਼ੁਰੂ ਹੋਈ ਤੇ ਜੰਗਲ ਦੀ ਅੱਗ ਵਾਂਗ ਸਾਰੇ ਸੰਸਾਰ ਵਿਚ ਫੈਲ ਗਈ। ਅੱਜ ਦੇ ਅੰਕੜਿਆਂ ਅਨੁਸਾਰ ਇਸ ਨਾਲ 3.66 ਮਿਲੀਅਨ ਬੰਦੇ ਬੀਮਾਰ ਹੋਏ, ਜਿਨ੍ਹਾਂ ‘ਚੋਂ 1.2 ਮਿਲੀਅਨ ਬਚ ਗਏ ਤੇ ਕਰੀਬ 2,60,000 ਦੀ ਮੌਤ ਹੋਈ। ਅਮਰੀਕਾ ਵਿਚ ਹੁਣ ਤਕ 1.17 ਮਿਲੀਅਨ ਬੀਮਾਰ ਹੋਏ ਹਨ, ਜਿਨ੍ਹਾਂ ‘ਚੋਂ 1,52,000 ਤੋਂ ਵੱਧ ਰਾਜੀ ਹੋ ਗਏ ਅਤੇ ਕਰੀਬ 67,300 ਦੀ ਮੌਤ ਹੋ ਗਈ ਹੈ (=5.7%)। ਸਿੱਧ ਹੈ ਕਿ ਦੂਜੇ ਦੋ ਵਾਇਰਸ ਨਾਲੋਂ ਕੋਵਿਡ-19 ਨਾਲ ਘੱਟ ਬੰਦੇ ਮਰੇ ਹਨ। ਇਨ੍ਹਾਂ ਤਿੰਨਾਂ ਬਾਰੇ ਸੰਖੇਪ ਜਿਹੀ ਵਾਕਫੀਅਤ ਹੇਠ ਦਰਜ ਹੈ:
ਸਾਰਸ (ੰA੍ਰੰ= ੰeਵeਰe Aਚੁਟe ੍ਰeਸਪਰਿਅਟੋਰੇ ੰੇਨਦਰੋਮe)
1. ਪਹਿਲਾਂ ਸੁੱਕੀ ਖੰਘ ਤੇ ਫੇਰ ਬਲਗਮ
2. ਤਾਪ
3. ਮਰੋੜ
4. ਕਿਸੇ ਹੋਰ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਵਧੇਰੇ ਚੰਬੜਦੀ ਹੈ
5. ਲੱਗਣ ਦਾ ਜ਼ਰੀਆ-ਖੰਘ, ਛਿੱਕ, ਸਾਹ ਲੈਣਾ
6. ਸ਼ੂਗਰ-ਰੋਗ, ਖੂਨ ਦੇ ਦਬਾਅ ਤੇ ਮੁਸਾਮਿਆਂ ਦੀ ਬੀਮਾਰੀ ਵਾਲੇ ਰੋਗੀਆਂ ਨੂੰ ਵੱਧ ਖਤਰਾ
7. ਹਰ ਉਮਰ ਦੇ ਬੰਦਿਆਂ ਨੂੰ ਲੱਗਦੀ ਹੈ, ਪਰ 60 ਸਾਲ ਤੋਂ ਉਪਰ ਲਈ ਵਧੇਰੇ ਖਤਰਨਾਕ।
ਮਰਜ਼ (ੰਓ੍ਰੰ= ੰਦਿਦਲe ਓਅਸਟ ੍ਰeਸਪਰਿਅਟੋਰੇ ੰੇਨਦਰੋਮe (ੰਓ੍ਰੰ)
1. ਬੁਖਾਰ
2. ਖੰਘ
3. ਸਾਹ ਚੜ੍ਹਨਾ
4. ਪੱਠਿਆਂ ਦਾ ਦਰਦ
5. ਦਸਤ ਲਗਣਾ ਤੇ ਉਲਟੀਆਂ ਦਾ ਆਉਣਾ
6. ਨਿਮੋਨੀਆ
7. ਲੱਗਣ ਦਾ ਜ਼ਰੀਆ-ਖੰਘ ਅਤੇ ਲਾਗਾ
8. ਸੱਠ ਸਾਲ ਤੋਂ ਉਪਰ, ਸ਼ੱਕਰ-ਰੋਗ, ਖੂਨ ਦਾ ਦਬਾਉ ਤੇ ਮੁਸਾਮਿਆਂ ਦੀ ਬੀਮਾਰੀ ਦੇ ਰੋਗੀਆਂ ਲਈ ਵੱਧ ਖਤਰਾ।
ਕੋਵਿਡ (ੰA੍ਰੰ-ਛੋੜ-2=ਛੌੜੀਧ-19)
1. ਸੁੱਕੀ ਖੰਘ
2. ਬੁਖਾਰ
3. ਸਾਹ ਚੜ੍ਹਨਾ
4. ਲੱਗਣ ਦਾ ਜ਼ਰੀਆ-ਖੰਘ ਤੇ ਛਿੱਕ ਨਾਲ ਪੈਦਾ ਹੋਏ ਮਹੀਨ ਪ੍ਰਮਾਣੂ ਅਤੇ ਲਾਗੇ ਖੜ੍ਹ ਕੇ ਗੱਲਾਂ ਕਰਨਾ
5. ਕਿਸੇ ਵੀ ਉਮਰ ਦੇ ਬੰਦੇ ਨੂੰ ਲੱਗ ਸਕਦੀ ਹੈ
6. ਸੱਠ ਸਾਲ ਤੋਂ ਉਪਰ, ਸ਼ੱਕਰ ਰੋਗ, ਬਲੱਡ ਪ੍ਰੈਸ਼ਰ ਤੇ ਮੁਸਮਿਆਂ ਦੀ ਬੀਮਾਰੀ ਦੇ ਰੋਗੀਆਂ ਲਈ ਵੱਧ ਘਾਤਕ
9. ਅਜੇ ਤਕ ਕੋਈ ਵੈਕਸੀਨ ਨਹੀਂ, ਪਰ ਅਨੇਕ ਅਦਾਰੇ ਕੋਸ਼ਿਸ਼ ਕਰ ਰਹੇ ਹਨ।
ਉਪਰੋਕਤ ਵਾਇਰਸ ਚਮਗਿੱਦੜਾਂ ਤੋਂ ਸ਼ੁਰੂ ਹੋਏ।
ਪੌਦਿਆਂ ਅਤੇ ਜਾਨਵਰਾਂ ਨੂੰ ਲੱਗਣ ਵਾਲੇ ਵਾਇਰਸ ਦੀਆਂ ਨਸਲਾਂ ਵੱਖਰੀਆਂ ਹਨ, ਭਾਵ ਇਹ ਕਿ ਇਨ੍ਹਾਂ ਦੀਆਂ ਜਿਣਸਾਂ (ੁੰਬਸਪeਚਇਸ) ਵਿਚ ਫਰਕ ਹੈ। ਬੰਦੇ ਨੂੰ ਬੀਮਾਰ ਕਰਨ ਵਾਲੇ ਵਾਇਰਸ, ਅਕਸਰ ਗਰਮ ਖੂਨ ਅਤੇ ਦੁੱਧ ਦੇਣ ਵਾਲੇ ਜਾਨਵਰਾਂ (ੰਅਮਮਅਲਸ) ਵਿਚ ਹੁੰਦੇ ਹਨ। ਬੰਦੇ ਨੂੰ ਲੱਗਣ ਤੋਂ ਪਹਿਲਾਂ ਇਹ ਕਿਸੇ ਹੋਰ ਜਾਨਵਰ ਨੂੰ ਚੰਬੜਦੇ ਹਨ। ਸਾਰਸ ਚਮਗਿੱਦੜਾਂ ਤੋਂ ਮੁਸ਼ਕਬਿੱਲਿਆਂ (ਛਵਿeਟ ਚਅਟਸ) ਨੂੰ ਲੱਗਾ ਤੇ ਮੁਸ਼ਕਬਿੱਲਿਆਂ ਤੋਂ ਬੰਦਿਆਂ ਵਿਚ ਫੈਲਿਆ। ਯਾਦ ਰਹੇ, ਚੀਨੀ ਲੋਕ ਮੁਸ਼ਕਬਿੱਲੇ ਦੇ ਗੋਸ਼ਤ ਨੂੰ ਬੜੇ ਸ਼ੌਕ ਨਾਲ ਖਾਂਦੇ ਹਨ। ਮਰਜ਼ ਵਾਇਰਸ ਚਮਗਿੱਦੜਾਂ ਤੋਂ ਊਠਾਂ ਨੂੰ ਲੱਗਾ, ਜਿਨ੍ਹਾਂ ਤੋਂ ਅਰਬੀ ਬੰਦਿਆਂ ਨੂੰ ਚੰਬੜ ਗਿਆ। ਅਰਬੀ ਲੋਕ ਊਠ ਦਾ ਮਾਸ ਖਾਂਦੇ ਹਨ। ਕੋਵਿਡ-19 ਵੀ ਚਮਗਿੱਦੜਾਂ ਤੋਂ ਬੰਦਿਆਂ ਨੂੰ ਲੱਗਾ। ਸਵਾਲ ਹੈ ਕਿ ਵਾਇਰਸ ਚਮਗਿੱਦੜਾਂ ਨੂੰ ਕਿਉਂ ਨਹੀਂ ਮਾਰਦੇ? ਚਮਗਿੱਦੜ ਇਕੋ ਇਕ ਥਣਧਾਰੀ ਜਾਨਵਰ ਹੈ, ਜੋ ਉਡਦਾ ਹੈ ਤੇ ਇਕ ਥਾਂ ਟਿਕ ਕੇ ਨਹੀਂ ਬੈਠਦਾ। ਥਾਂ ਬਦਲੀ ਨਾਲ ਇਨ੍ਹਾਂ ਦਾ ਵਾਤਾਵਰਣ ਅਤੇ ਖੁਰਾਕ ਦੇ ਸਾਧਨ ਬਦਲ ਜਾਂਦੇ ਹਨ, ਫਲਸਰੂਪ ਇਨ੍ਹਾਂ ਵਿਚ ਜੈਨੇਟਿਕ-ਵਖਰਾਉ (ਘeਨeਟਚਿ ਵਅਰਅਿਟਿਨ) ਪੈਦਾ ਹੋ ਗਿਆ ਹੈ। ਭਾਵ ਇਹ ਕਿ ਇਨ੍ਹਾਂ ਦੇ ਜੀਨਜ਼ (ਘeਨeਸ) ਵਿਚ ਫਰਕ ਹੋਣ ਕਰਕੇ ਵਾਇਰਸ ਸਭ ਨੂੰ ਨਹੀਂ ਲਗਦੀ/ਮਾਰਦੀ।
ਜਾਨਵਰਾਂ ਨੂੰ ਲੱਗਣ ਵਾਲੇ ਵਾਇਰਸ ਦਾ ਨਿਕਾਸ ਤੇ ਵਿਕਾਸ ਦੋ ਪਹਿਲੂਆਂ ‘ਤੇ ਨਿਰਭਰ ਹੈ। ਪਹਿਲਾ, ਜਾਨਵਰ ਲਈ ਵਾਇਰਸ ਕਿੰਨੀ ਕੁ ਘਾਤਕ (ਫਅਟਹੋਗeਨਚਿ) ਹੈ ਅਤੇ ਦੂਜਾ, ਜਾਨਵਰ ਦਾ ਰੋਗ-ਸੁਰੱਖਿਅਤ ਪ੍ਰਬੰਧ (ੀਮਮੁਨe ੰੇਸਟeਮ) ਕਿੰਨਾ ਕੁ ਤਗੜਾ ਹੈ। ਪਹਿਲੀ ਵਾਰ ਲੱਗਣ ਸਾਰ ਵਾਇਸ ਦਾ ਘਾਤਕ ਹੋਣਾ ਬੜਾ ਸੁਭਾਵਿਕ ਹੈ, ਪਰ ਜਾਨਵਰਾਂ ਵਿਚ ਕੁਝ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਵਿਚ ਬੀਮਰੀ ਨੂੰ ਰੋਕਣ ਦੇ ਜੀਨਜ਼ (ਘeਨeਸ/Aਨਟਬੋਦਇਸ) ਦਾ ਵਿਕਾਸ ਹੋ ਚੁਕਾ ਹੁੰਦਾ ਹੈ। ਡਾਰਵਿਨ ਦੇ ਵਿਕਾਸ ਦੇ ਸਿਧਾਂਤ (ਠਹeੋਰੇ ਾ ਓਵੋਲੁਟਿਨ) ਅਨੁਸਾਰ ਇਸ ਕਾਬਲੀਅਤ ਨੂੰ ‘ਯੋਗਤਾ ਦੀ ਜੈ’ (ੁੰਰਵਵਿਅਲ ਾ ਟਹe ਾਟਿਟeਸਟ) ਕਹਿੰਦੇ ਹਨ-ਭਾਵ ਤਗੜੇ ਬਚ ਜਾਂਦੇ ਹਨ ਤੇ ਕਮਜ਼ੋਰ ਮਾਰੇ ਜਾਂਦੇ ਹਨ। ਸਵਾਲ ਹੈ ਕਿ ਜੇ ਵਾਇਰਸ ਸਾਰੇ ਜਾਨਵਰਾਂ ਨੂੰ ਮਾਰ ਦੇਵੇ ਤਾਂ ਉਸ ਦੇ ਨਿਰਵਾਹ ਦਾ ਕੀ ਬਣੇਗਾ? ਇਸ ਲਈ ਕੋਈ ਬੀਮਾਰੀ (ਫਅਰਅਸਟਿe) ਕਦੇ ਵੀ ਆਪਣੇ ਮੇਜ਼ਵਾਨ (੍ਹੋਸਟ) ਨੂੰ ਮੂਲੋਂ ਨਸ਼ਟ ਨਹੀਂ ਕਰਦੀ, ਕਿਉਂਕਿ ਇਸ ਵਿਚ ਉਸ ਦੀ ਆਪਣੀ ਮੌਤ ਲੁਕੀ ਹੋਈ ਹੈ। ਇਹ ਟਾਹਣੇ ‘ਤੇ ਬਹਿ ਕੇ ਟਾਹਣਾ ਕੱਟਣ ਵਾਲੀ ਗੱਲ ਹੋਵੇਗੀ।
ਚੀਨ ਵਿਚ ਵਾਇਰਸ ਦੀ ਮਾਹਰ, ਸ਼ੀ ਜ਼ੈਂਜੀ (ੜਰੋਲੋਗਸਿਟ ੰਹ ਿਢਹeਨਗਲ)ਿ ਦੀ ਖੋਜ ਨੇ ਸਿੱਧ ਕੀਤਾ ਕਿ ਕਰੋਨਾ ਵਾਇਰਸ ਚਮਗਿੱਦੜਾਂ ਤੋਂ ਸ਼ੁਰੂ ਹੋਏ। ਉਸ ਨੇ ਸਾਲਾਂਬੱਧੀ ਚਮਗਿੱਦੜਾਂ ਦੀਆਂ ਗੁਫਾਵਾਂ ਦੀ ਖੋਜ ਕਰਕੇ ਮਾਲੂਮ ਕੀਤਾ ਕਿ ਚਮਗਿੱਦੜਾਂ ਵਿਚ ਕਰੋਨਾ ਵਾਇਰਸ ਦੇ ਵਿਰੁੱਧ ਐਂਟੀਬੌਡੀਜ਼ (ਅਨਟਬੋਦਸਿ) ਹਨ। ਐਂਟੀਬੌਡੀਜ਼ ਵਾਇਰਸ ਦੇ ਲਾਗੇ ਤੋਂ ਬਾਅਦ ਪੈਦਾ ਹੁੰਦੀਆਂ ਹਨ। ਚਮਗਿੱਦੜਾਂ ਦੀ ਮਾਹਰ ਹੋਣ ਕਰਕੇ ਸ਼ੀ ਜ਼ੈਂਜੀ ਨੂੰ ‘ਬੈਟ ਵੁਮਨ’ (ਭਅਟ ੱੋਮeਨ) ਕਿਹਾ ਜਾਂਦਾ ਹੈ।
ਕੋਵਿਡ-19 ਵਿਰੁੱਧ ਵੈਕਸੀਨ ਦੀ ਭਾਲ
ਵੈਕਸੀਨ ਕੀ ਹੈ? ਇਹ ਉਹ ਤੱਤ (ਪ੍ਰੋਟੀਨ) ਹੈ, ਜੋ ਸਰੀਰ ਅੰਦਰ ਬੀਮਾਰੀ ਵਿਰੁੱਧ ਐਂਟੀਬੌਡੀਜ਼ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਕੋਵਿਡ-19 ਦੀ ਮਾਹਾਮਾਰੀ ਨੂੰ ਰੋਕਣ ਲਈ ਦੁਨੀਆਂ ਭਰ ਦੀਆਂ ਬਾਇਓਜੈਨੇਟਿਕ (ਭਿਗeਨeਟਚਿ) ਕੰਪਨੀਆਂ ਅਤੇ ਯੂਨੀਵਰਸਿਟੀਆਂ ਦੇ ਅਕਾਦਮਿਕ ਅਦਾਰੇ ਵੈਕਸੀਨ ਲੱਭਣ ਵਿਚ ਲੱਗੇ ਹੋਏ ਹਨ। ਵੈਕਸੀਨ ਬਣਾਉਣ ਲਈ ਹੇਠ ਲਿਖੇ ਤਰੀਕੇ ਵਰਤੇ ਜਾ ਰਹੇ ਹਨ:
1. ਵਾਇਰਸ ਦੇ ਕਣਾਂ ਨੂੰ ਨਸ਼ਟ ਕਰਕੇ ਟੀਕਾ ਤਿਆਰ ਕਰਨਾ।
2. ਵਾਇਰਸ ਦੇ ਆਰ. ਐਨ. ਏ. ਦੇ ਟੋਟੇ ਕਰਕੇ ਸਰੀਰ ਅੰਦਰ ਚਾੜ੍ਹਨਾ।
3. ਵਾਇਰਸ ਤੋਂ ਬਚੇ ਬੰਦਿਆਂ ਦੇ ਪਲਾਜ਼ਮਾ (ਫਲਅਸਮਅ) ਵਿਚੋਂ ਐਂਟੀਬੌਡੀਜ਼ ਕੱਢ ਕੇ ਬੀਮਾਰ ਬੰਦਿਆਂ ਵਿਚ ਦਾਗਣਾ।
4. ਵਾਇਰਸ ਵਿਰੁੱਧ ਪਹਿਲਾਂ ਵਰਤੇ ਗਏ ਵੈਕਸੀਨ ਅਤੇ ਦਵਾਈਆਂ ਨੂੰ ਅਜਮਾਉਣਾ।
ਵਰਲਡ ਹੈਲਥ ਆਰਗੇਨਾਈਜੇਸ਼ਨ (ੱ੍ਹੌ) ਅਨੁਸਾਰ ਹੁਣ ਤਕ 100 ਕੁ ਕੰਪਨੀਆਂ ਅਤੇ ਯੂਨੀਵਰਸਿਟੀਆਂ ਦੇ ਖੋਜ ਕੇਂਦਰਾਂ ਵਿਚ ਵੈਕਸੀਨ ਲੱਭਣ ਲਈ ਦੌੜ ਲੱਗੀ ਹੋਈ ਹੈ। ਇਨ੍ਹਾਂ ‘ਚੋਂ ਕੁਝ ਨੂੰ ਕਾਮਯਾਬੀ ਮਿਲੀ ਹੈ। ਬੋਸਟਨ ਦੀ ਬਾਇਓਟਿਕ ਕੰਪਨੀ ‘ਮੌਡਰਨਾ ਥੈਰਾਪਿਅਟਿਕਸ’ (ੰੋਦeਰਨਅ ਠਹeਰਅਪeੁਟਚਿਸ) ਨੇ ਇਨਸਾਨਾਂ ‘ਤੇ ਤਜਰਬੇ ਸ਼ੁਰੂ ਕੀਤੇ ਹਨ। ਕੰਪਨੀ ਨੇ ਜਨਵਰੀ ਦੇ ਅੱਧ ਵਿਚ ਕੋਵਿਡ-19 ਦੇ ਵੈਕਸੀਨ ਨੂੰ ਟੈਸਟ ਕਰਨ ਲਈ ਚੀਨ ਦੇ ਖੋਜੀਆਂ ਨੂੰ ਭੇਜਿਆ ਸੀ। ਚੀਨ ਵਿਚ ਕੁਝ ਸਫਲਤਾ ਪਿਛੋਂ ਅਮਰਕਾ ਦੀ ਨਾਇਡ ਸੰਸਥਾ (ਂੀAੀਧ=ਂਅਟਿਨਅਲ ੀਨਸਟਟੁਟe ਾ Aਲਲeਰਗੇ ਅਨਦ ੀਨਾeਚਟੁਸ ਧਸਿeਅਸe) ਨੇ ਇਸ ਵੈਕਸੀਨ ਨੂੰ ਇਨਸਾਨਾਂ ‘ਤੇ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵੈਕਸੀਨ ਕੋਵਿਡ-19 ਦੇ ਮੈਸਿੰਗਰ ਆਰ. ਐਨ. ਏ. (ਮ੍ਰਂA) ਤੋਂ ਬਣਾਇਆ ਗਿਆ ਹੈ। ਉਮੀਦ ਹੈ, ਇਹ ਇਨਸਾਨ ਦੇ ਸਰੀਰ ਵਿਚ ਢੇਰ ਸਾਰੀਆਂ ਪ੍ਰੋਟੀਨਜ਼ (ਐਂਟੀਬੌਡੀਜ਼) ਪੈਦਾ ਕਰੇਗਾ, ਜੋ ਰੋਗ-ਸੁਰੱਖਿਅਤ ਪ੍ਰਬੰਧ ਨੂੰ ਤਗੜਾ ਕਰਨਗੀਆਂ। ‘ਮੌਡਰਨਾ ਕੰਪਨੀ’ ਦੇ ਪ੍ਰੈਜ਼ੀਡੈਂਟ ਡਾ. ਸਟੀਫਮ ਹੋਗਨ ਨੇ ਦੱਸਿਆ,
“ਮ੍ਰਂA ਸਿ ਰeਅਲਲੇ ਲਕਿe ਅ ਸਾਟੱਅਰe ਮੋਲeਚੁਲe ਨਿ ਬਿਲੋਗੇ। ੰੋ ੁਰ ਵਅਚਚਨਿe ਸਿ ਲਕਿe ਟਹe ਸਾਟੱਅਰe ਪਰੋਗਰਅਮ ਟੋ ਟਹe ਬੋਦੇ, ੱਹਚਿਹ ਟਹeਨ ਗੋeਸ ਅਨਦ ਮਅਕeਸ ਟਹe (ਵਰਿਅਲ) ਪਰੋਟeਨਿਸ ਟਹਅਟ ਚਅਨ ਗeਨeਰਅਟe ਅਨ ਮਿਮੁਨe ਰeਸਪੋਨਸe।” .eਅਦਨਿਗ ਟੋ ਟਹe ਪਰੋਦੁਚਟਿਨ ਾ ਅਨਟਬੋਦਇਸ।
ਯੂਨੀਵਰਸਿਟੀ ਆਫ ਪਿਟਸਬਰਗ (ੂਨਵਿeਰਸਟੇ ਾ ਫਟਿਟਸਬੁਰਗਹ) ਦੇ ਵਿਗਿਆਨੀਆਂ ਨੇ ਕਰੋਨਾ ਵਾਇਰਸ ਦਾ ਸੰਭਵ ਵੈਕਸੀਨ ਲੱਭ ਲਿਆ ਹੈ। ਇਸ ਵੈਕਸੀਨ ਨੂੰ ਟੀਕੇ ਵਾਂਗ ਨਹੀਂ, ਪੈਚ (ਭਅਨਦ-Aਦਿ ਫਅਟਚਹ) ਰਾਹੀਂ ਸਰੀਰ ਵਿਚ ਦਾਗਿਆ ਜਾਵੇਗਾ। ਇਹ ਪੈਚ ਵਾਇਰਸ ਨੂੰ ਕੰਟਰੋਲ ਕਰਨ ਵਾਲੀਆਂ ਐਂਟੀਬੌਡੀਜ਼ ਪੈਦਾ ਕਰੇਗਾ। ਪੈਚ ਨੂੰ ਚੂਹਿਆਂ ‘ਤੇ ਕਾਮਯਾਬੀ ਨਾਲ ਟੈਸਟ ਕੀਤਾ ਗਿਆ ਹੈ ਤੇ ਹੁਣ ਇਨਸਾਨਾਂ ‘ਤੇ ਟੈਸਟ ਕੀਤਾ ਜਾ ਰਿਹਾ ਹੈ। ਪੈਚ ਵਿਚ ਸੂਗਰ ਅਤੇ ਪ੍ਰੋਟੀਨ ਦੀਆਂ 400 ਮਹੀਨ ਸੂਈਆਂ (ੰਚਿਰੋਨeeਦਲeਸ) ਹਨ। ਇਹ ਸੂਈਆਂ ਸਰੀਰ ਵਿਚ ਰੋਗ-ਸੁਰੱਖਿਅਤ ਪ੍ਰਬੰਧ ਨੂੰ ਉਤੇਜਿਤ ਕਰ ਦਿੰਦੀਆਂ ਹਨ ਤੇ ਐਂਟੀਬੌਡੀਜ਼ ਪੈਦਾ ਹੋਣ ਲੱਗ ਪੈਂਦੀਆਂ ਹਨ। ਕਿਉਂਕਿ ਕੋਵਿਡ-19 ਮਹਾਮਾਰੀ ਦਾ ਰੂਪ ਧਾਰ ਗਈ ਹੈ, ਇਸ ਲਈ ਐਫ਼ ਡੀ. ਏ. (ਾਂਧA=ਾਂੋਦ ਅਨਦ ਧਰੁਗ Aਦਮਨਿਸਿਟਰਅਟਿਨ) ਵੈਕਸੀਨ ਨੂੰ ਬਿਨਾ ਕਿਸੇ ਅੜਚਣ ਤੋਂ ਮਨਜ਼ੂਰੀ ਦੇ ਦੇਵੇਗੀ ਅਤੇ ਕੁਝ ਮਹੀਨਿਆਂ ਵਿਚ ਇਨਸਾਨਾਂ ਲਈ ਵਰਤੀ ਜਾਵੇਗੀ। ਵਿਗਿਆਨੀਆਂ ਨੇ ਏਦਾਂ ਦੇ ਤਜਰਬਿਆਂ ਰਾਹੀਂ ਸਾਰਸ ਅਤੇ ਮਰਜ਼ ਲਈ ਵੈਕਸੀਨ ਈਜਾਦ ਕੀਤੇ ਸਨ। ਇਹ ਦੋਵੇਂ ਕੋਵਿਡ-19 ਨਾਲ ਮਿਲਦੇ-ਜੁਲਦੇ ਹਨ, ਭਾਵ ਇਨ੍ਹਾਂ ਦੇ ਆਰ. ਐਨ. ਏ. ਵਿਚ ਥੋੜ੍ਹਾ ਜਿਹਾ ਫਰਕ ਹੈ।
ਇੰਗਲੈਂਡ ਦੀ ਔਕਸਫੋਰਡ ਯੂਨੀਵਰਸਿਟੀ ਨੇ ਕਰੋਨਾ ਵਾਇਰਸ ਦੇ ਆਰ. ਐਨ. ਏ. ਨੂੰ ਨਿਕੰਮਾ ਬਣਾ (ਂeੁਟਰਡਿe) ਕੇ ਜ਼ੁਕਾਮ ਦੀ ਵਾਇਰਸ ਦੇ ਆਰ. ਐਨ. ਏ. ਵਿਚ ਜੜਿਆ ਹੈ। ਇਕ ਤਰ੍ਹਾਂ ਨਾਲ ਦੋਗਲੀ ਵਾਇਰਸ (੍ਹੇਬਰਦਿਸਿeਦ) ਬਣਾ ਲਈ ਹੈ, ਜੋ ਬੰਦਿਆਂ ਵਿਚ ਫੈਲ ਨਹੀਂ ਸਕਦੀ, ਪਰ ਕੋਵਿਡ-19 ਦਾ ਭੁਲੇਖਾ ਪਾਵੇਗੀ। ਫਲਸਰੂਪ, ਬੰਦੇ ਦੇ ਰੋਗ-ਸੁਰੱਖਿਅਤ ਪ੍ਰਬੰਧ ਨੂੰ ਉਤੇਜਿਤ ਕਰੇਗੀ। ਇਸ ਵੈਕਸੀਨ ਨੂੰ ਬਾਂਦਰਾਂ ‘ਤੇ ਟੈਸਟ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕੋਵਿਡ-19 ਦੀ ਭਾਰੀ ਮਿਕਦਾਰ ਦਾਗੀ ਗਈ ਸੀ। ਵੈਕਸੀਨ ਨੇ ਬਾਂਦਰਾਂ ਨੂੰ ਬਚਾਅ ਲਿਆ ਹੈ ਤੇ ਹੁਣ ਬੰਦਿਆਂ ‘ਤੇ ਅਜਮਾਉਣਾ ਸ਼ੁਰੂ ਕਰ ਦਿੱਤਾ ਹੈ। ਕਰੋਨਾ ਦੇ 556 ਰੋਗੀਆਂ ਵਿਚ ਦਾਗਿਆ ਗਿਆ ਅਤੇ 556 ਨੂੰ ਮਸਨੂਈ ਵੈਕਸੀਨ ਦਿੱਤਾ ਗਿਆ ਹੈ। ਇਸ ਤਜਰਬੇ ਦਾ ਰੋਗੀਆਂ ਨੂੰ ਕੋਈ ਗਿਆਨ ਨਹੀਂ। ਔਕਸਫੋਰਡ ਦੀ ਟੀਮ ਨੂੰ 80% ਕਾਮਯਾਬੀ ਦੀ ਉਮੀਦ ਹੈ। ਸਤੰਬਰ 2020 ਤਕ ਇਕ ਮਿਲੀਅਨ ਟੀਕੇ ਬਣਾ ਲਏ ਜਾਣਗੇ ਤੇ ਪਤਝੜ 2020 ਤਕ ਵੱਡੇ ਪੱਧਰ ‘ਤੇ ਵੰਡੇ ਜਾਣਗੇ।
ਬ੍ਰਿਟਿਸ਼ ਗੌਰਮਿੰਟ ਦੇ ਮੁੱਖ ਮੈਡੀਕਲ ਅਫਸਰ ਕ੍ਰਿਸ ਵਾਇਟੀ ਦਾ ਕਹਿਣਾ ਹੈ, “ਾ ਪeੋਪਲe ਅਰe ਹੋਪਨਿਗ ਟਿḔਸ ਸੁਦਦeਨਲੇ ਗੋਨਿਗ ਟੋ ਮੋਵe ਾਰੋਮ ੱਹeਰe ੱe ਅਰe ਨਿ ਲੋਚਕਦੋੱਨ ਟੋ ੱਹeਰe ਸੁਦਦeਨਲੇ ਨਿਟੋ eਵeਰੇਟਹਨਿਗ ਸਿ ਗੋਨe, ਟਹਅਟ ਸਿ ਅ ੱਹੋਲਲੇ ੁਨਰeਅਲਸਿਟਚਿ eਣਪeਚਟਅਟਿਨ।”
ਉਪਰੋਕਤ ਅਦਾਰਿਆਂ ਤੋਂ ਇਲਾਵਾ ਕਈ ਹੋਰ ਕੰਪਨੀਆਂ ਵੀ ਵੈਕਸੀਨ/ਦਵਾਈਆਂ ਤਿਆਰ ਕਰਨ ਵਿਚ ਲੱਗੀਆਂ ਹੋਈਆਂ ਹਨ।
1. ਗਿਲੀਅਡ ਸਾਇੰਸਿਜ਼ (ਘਲਿeਅਦ ੰਚਇਨਚeਸ) ਵਲੋਂ ਰੈਮਡੀਜ਼ੀਵੀਅਰ (੍ਰeਮਦeਸਵਿਰਿ) ਨੂੰ ਟੈਸਟ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਰੋਨਾ ਵਾਇਰਸ ਵਾਲੇ 1000 ਬੰਦੇ ਚੁਣੇ ਹਨ। ਯਾਦ ਰਹੇ, ਰੈਮਡੀਜ਼ੀਵੀਅਰ ਈਬੋਲਾ ਵਾਇਰਸ ਲਈ ਵਰਤੀ ਜਾਂਦੀ ਹੈ।
2. ਐਸਕਲੈਟਿਸ ਫਾਰਮਾ (Aਸਚਲeਟਸਿ ਫਹਅਰਮਅ) ਵਲੋਂ ਐਚ. ਆਈ. ਵੀ. (੍ਹੀੜ) ਵਾਇਰਸ ਅਤੇ ਹੈਪੇਟਾਇਟਸ-ਸੀ (੍ਹeਪਅਟਟਿਸਿ-ਛ) ਦੇ ਵੈਕਸੀਨਾਂ ਦਾ ਮਿਲਗੋਭਾ ਟੈਸਟ ਕੀਤਾ ਜਾ ਰਿਹਾ ਹੈ। ਇਹ 11 ਬੰਦਿਆਂ ‘ਤੇ ਟੈਸਟ ਕੀਤਾ ਹੈ, ਜੋ ਨਿਮੋਨੀਆ ਦੇ ਸ਼ਿਕਾਰ ਸਨ। ਯਾਦ ਰਹੇ, ਆਖੀਰ ਵਿਚ ਕੋਵਿਡ-19 ਵੀ ਨਿਮੋਨੀਆ ਜਿਹੀ ਹਾਲਤ ਪੈਦਾ ਕਰ ਦਿੰਦੀ ਹੈ।
3. ਕੈਨਸੀਨੋ ਬਾਇਓਲੌਜਿਕਸ (ਛਅਨੰਨੋ ਭਿਲੋਗਚਿਸ) ਨੇ ਕੋਵਿਡ-19 ਦੇ ਆਰ. ਐਨ. ਏ. ਦੇ ਛੋਟੇ ਛੋਟੇ ਟੁਕੜਿਆਂ ਨੂੰ ਇਕ ਗੈਰ-ਖਤਰਨਾਕ ਵਾਇਰਸ ਦੇ ਆਰ. ਐਨ. ਏ. ਨਾਲ ਨੱਥੀ ਕਰਕੇ ਤੰਦਰੁਸਤ ਬੰਦਿਆਂ ਵਿਚ ਦਾਗਿਆ ਹੈ। ਉਮੀਦ ਹੈ, ਇਹ ਮਿਸ਼ਰਣ ਐਂਟੀਬੌਡੀਜ਼ ਪੈਦਾ ਕਰਕੇ ਕਰੋਨਾ ਵਾਇਰਸ ਨੂੰ ਮਾਰਨ ਵਿਚ ਸਹਾਈ ਹੋਵੇਗਾ।
4. ਅਰਕਚੂਰਸ ਥੈਰਾਪਿਊਟਿਕਸ (Aਰਚਟੁਰੁਸ ਠਹeਰਅਪeੁਟਚਿਸ) ਨੇ ਵਾਇਰਸ ਦੇ ਆਰ. ਐਨ. ਏ. ਵਿਚ ਤਬਦੀਲੀ ਕਰਕੇ (ਓਨਗਨਿeeਰeਦ) ਵੈਕਸੀਨ ਬਣਾਈ ਹੈ। ਤਬਦੀਲ ਕੀਤੇ ਆਰ. ਐਨ. ਏ. ਨੂੰ ਲਿਪਡ (.ਪਿਦਿ) ਦੇ ਮਹੀਨ ਕਣਾਂ (ਫਅਰਟਚਿਲeਸ) ਵਿਚ ਲਪੇਟ ਕੇ ਇਨਸਾਨ ਦੇ ਸਰੀਰ ਵਿਚ ਦਾਗਿਆ ਜਾਵੇਗਾ, ਜੋ ਕੋਵਿਡ-19 ਖਿਲਾਫ ਐਂਟੀਬੌਡੀਜ਼ ਪੈਦਾ ਕਰੇਗਾ। ਇਹ ਵੈਕਸੀਨ ਅਜੇ ਪਹਿਲੇ ਪੜਾਅ ‘ਤੇ ਟੈਸਟ ਕੀਤਾ ਜਾ ਰਿਹਾ ਹੈ।
5. ‘ਬਾਇਓਟਿਕ’ (ਭਿਟਚਿ) ਜਰਮਨੀ ਦੀ ਕੰਪਨੀ ਹੈ, ਜੋ ਮੈਸਿੰਗਰ ਆਰ. ਐਨ. ਏ. (ਮ੍ਰਂA) ‘ਤੇ ਆਧਾਰਤ ਵੈਕਸੀਨ ਬਣਾ ਰਹੀ ਹੈ। ਯਾਦ ਰਹੇ, ਮੈਸਿੰਗਰ ਆਰ. ਐਨ. ਏ. ਵਾਇਰਸ ਵਿਚ ਪ੍ਰੋਟੀਨ ਬਣਾਉਂਦਾ ਹੈ। ਇਹ ਵੈਕਸੀਨ ਸਰੀਰ ਵਿਚ ਐਂਟੀਬੌਡੀਜ਼ ਪੈਦਾ ਕਰੇਗਾ, ਜੋ ਕਰੋਨਾ-19 ਨੂੰ ਨਸ਼ਟ ਕਰਨਗੀਆਂ।
6. ਕਿਊਅਰ ਵੈਕ (ਛੁਰe ੜਅਚ) ਕੰਪਨੀ ਨੇ ਮੌਡਰਨਾ ਥੈਰਾਪਿਊਟਿਕਸ ਵਾਂਗ ਬਨਾਉਟੀ (ੰਅਨ-ਮਅਦe), ਆਰ. ਐਨ. ਏ. ਰਾਹੀਂ ਐਂਟੀਬੌਡੀਜ਼ ਬਣਾਉਣ ਦੀ ਵਿਉਂਤ ਬਣਾਈ ਹੈ। ਆਸ ਕੀਤੀ ਜਾ ਰਹੀ ਕਿ ਜਲਦ ਹੀ ਇਸ ਵੈਕਸੀਨ ਨੂੰ ਕਲਿਨਿਕਲ ਤਜਰਬਿਆਂ ਲਈ ਵਰਤਿਆ ਜਾਵੇਗਾ।
7. ਈਲਾਈ ਲਿੱਲੀ (ਓਲ ਿ.ਲਿਲ)ਿ ਨੇ ਕਰੋਨਾ-19 ਵਿਰੁੱਧ ਵੈਕਸੀਨ ਬਣਾਉਣ ਲਈ ਕੈਨੇਡੀਅਨ ਕੰਪਨੀ ‘ਅਬਸੈਲਰਾ’ (Aਬਛeਲਲeਰਅ) ਨਾਲ ਗੱਠਜੋੜ ਕੀਤਾ ਹੈ। ਕਰੋਨਾ ਵਾਇਰਸ ਤੋਂ ਨਿਜਾਤ ਪਾ ਚੁਕੇ ਮਰੀਜ਼ ਦੇ ਖੂਨ ਵਿਚੋਂ 500 ਐਂਟੀਬੌਡੀਜ਼ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨਾਲ ਕਰੋਨਾ-19 ‘ਤੇ ਕਾਬੂ ਪਾਉਣਾ ਸੰਭਵ ਹੋ ਸਕਦਾ ਹੈ। ਇਹ ਐਂਟੀਬੌਡੀਜ਼ ਅਗਲੇ ਚਾਰ ਮਹੀਨਿਆਂ ਵਿਚ ਇਨਸਾਨਾਂ ਵਿਚ ਦਾਗ ਕੇ ਪਰਖੀਆਂ ਜਾਣਗੀਆਂ।
8. ਗਲੈਕਸੋ ਸਮਿੱਥ ਕਲਾਇਨ (ਘਲਅਣੋ ੰਮਟਿਹ ਖਲਨਿe-ਘੰਖ) ਕੰਪਨੀ ਵੈਕਸੀਨ ਬਣਾਉਣ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਹੈ। ਇਸ ਕੰਪਨੀ ਨੇ ਚੀਨ ਦੀ ਕੰਪਨੀ ‘ਕਲੋਵਰ ਬਾਇਓਫਾਰਮਾਸੂਟੀਕਲਜ਼’ ਨੂੰ ਇਕ ਰਸਾਇਣਕ ਅੰਸ਼ ‘ਕਲੋਵਰ’ (ਛਲੋਵeਰ) ਈਜਾਦ ਕੀਤਾ ਹੈ, ਜੋ ਵੈਕਸੀਨ ਦੇ ਅਸਰ ਵਿਚ ਵਾਧਾ ਕਰਦਾ ਹੈ। ‘ਕਲੋਵਰ’ ਕਈ ਪ੍ਰੋਟੀਨਜ਼ ਦਾ ਮਿਲਗੋਭਾ ਹੈ, ਜਿਸ ਨੂੰ ਸਰੀਰ ਵਿਚ ਦਾਗਣ ਨਾਲ ਰੋਗ-ਸੁਰੱਖਿਅਤ ਪ੍ਰਬੰਧ ਹਰਕਤ ਵਿਚ ਆ ਜਾਂਦਾ ਹੈ ਅਤੇ ਕਰੋਨਾ ਵਾਇਰਸ ਨੂੰ ਰੋਕਣ ਦੀ ਤਾਕਤ ਪੈਦਾ ਹੋ ਜਾਂਦੀ ਹੈ। ਆਸਟਰੇਲੀਆ ਦੀ ‘ਯੂਨੀਵਰਸਿਟੀ ਆਫ ਕੁਈਨਜ਼’ ਨਾਲ ਵੀ ਅਜਿਹਾ ਅਹਿਦਨਾਮਾ ਕੀਤਾ ਹੈ। ਕੰਪਨੀ ਨੇ ਇਸ ਵੈਕਸੀਨ ਨੂੰ ਇਨਸਾਨਾਂ ‘ਤੇ ਟੈਸਟ ਕਰਨ ਬਾਰੇ ਅਜੇ ਕੁਝ ਨਹੀਂ ਕਿਹਾ।
9. ਇਨੋਵੀਓ ਫਾਰਮਾਸੂਟੀਕਲਜ਼ (ੀਨੋਵਿ ਫਹਅਰਮਅਚeੁਟਚਿਅਲਸ) ਕੰਪਨੀ ਨੇ ਵੈਕਸੀਨ ਬਣਾਉਣ ਲਈ ਡੀ. ਐਨ. ਏ. ਨੂੰ ਆਧਾਰ ਬਣਾਇਆ ਹੈ। ਇਹ ਵੈਕਸੀਨ ਕਰੋਨਾ ਵਾਇਰਸ ਦੇ ਲੱਗਣ ਤੋਂ ਪਹਿਲਾਂ ਪ੍ਰੋਟੀਨਜ਼ ਪੈਦਾ ਕਰ ਸਕਦਾ ਹੈ, ਜੋ ਲਾਗੇ ਨੂੰ ਰੋਕਣ ਵਿਚ ਸਹਾਈ ਹੋਵੇਗਾ।
10. ਜੌਹਨਸਨ ਐਂਡ ਜੌਹਨਸਨ (ਝੋਹਨਸੋਨ & ਝੋਹਨਸੋਨ) ਨੇ ਪਿਛਲੇ ਸਮਿਆਂ ਵਿਚ ਈਬੋਲਾ ਅਤੇ ਜ਼ੀਕਾ ਜਿਹੀਆਂ ਬੀਮਾਰੀਆਂ ਵਿਰੁੱਧ ਵੈਕਸੀਨ ਬਣਾਏ ਹਨ। ਉਮੀਦ ਹੈ ਕਿ ਕਰੋਨਾ ਵਾਇਰਸ ਦੇ ਵਿਰੁੱਧ ਵੀ ਜਲਦ ਹੀ ਵੈਕਸੀਨ ਬਣਾ ਲਵੇਗੀ। ਅਜਿਹਾ ਵੈਕਸੀਨ ਕਈ ਕਰੋਨਾ ਵਾਇਰਸ ਦੇ ਮਰੇ ਹੋਏ ਕੋਸ਼ਾਂ ਦਾ ਮਿਲਗੋਭਾ ਹੋਵੇਗਾ, ਜੋ ਬਿਨਾ ਰੋਗ ਪੈਦਾ ਕੀਤਿਆਂ ਸਰੀਰ ਦੇ ਰੋਗ-ਸੁਰੱਖਿਅਤ ਪ੍ਰਬੰਧ ਨੂੰ ਉਤੇਜਿਤ ਕਰੇਗਾ। ਇਸ ਵੈਕਸੀਨ ਨੂੰ ਨਵੰਬਰ 2020 ਵਿਚ ਟੈਸਟ ਕਰਨ ਦੀ ਵਿਉਂਤ ਬਣਾਈ ਗਈ ਹੈ।
ਕੋਵਿਡ-19 ਹਊਆ ਕਿਉਂ ਬਣੀ ਹੋਈ ਹੈ?
ਨਵੀਆਂ ਬੀਮਾਰੀਆਂ ਦਾ ਮੁੱਖ ਕਾਰਨ ਪ੍ਰਦੂਸ਼ਣ (ਫੋਲਲੁਟਿਨ) ਹੈ। ਬੰਦੇ ਨੇ ਵਾਤਾਵਰਣ ਨੂੰ ਗੰਧਲਾ ਕਰਕੇ ਹਰ ਤਰ੍ਹਾਂ ਦੀਆਂ ਬੀਮਾਰੀਆਂ ਵਿਚ ਵਾਧਾ ਕੀਤਾ ਹੈ। ਉਪਰੋਕਤ ਤਿੰਨੇ ਵਾਇਰਸ ਗੁਜ਼ਰਦੀ ਸਦੀ ਦੀ ਪ੍ਰਦੂਸ਼ਣ ਦੀ ਪੈਦਾਵਾਰ ਹਨ, ਜੋ ਬੰਦੇ ਦੇ ਸਾਹ-ਪ੍ਰਬੰਧ ਨੂੰ ਨਕਾਰਾ ਕਰਦੇ ਹਨ। ਸਾਰਸ ਅਤੇ ਮਰਜ਼ ਖਾਸ ਖਿਤਿਆਂ ਵਿਚ ਪੈਦਾ ਹੋਏ ਤੇ ਸਥਾਨਕ ਮਹਾਮਾਰੀ (ਓਪਦਿeਮਚਿ) ਦਾ ਕਾਰਨ ਬਣੇ। ਮੁਕਾਬਲੇ ‘ਤੇ ਕੋਵਿਡ-19 ਸਾਰੀ ਦੁਨੀਆਂ ਵਿਚ ਫੈਲਿਆ ਤੇ ਮਹਾਮਾਰੀ (ਫਅਨਦeਮਚਿ) ਦਾ ਸਬੱਬ ਬਣਿਆ।
ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਛੂਤਛਾਤ ਬੀਮਾਰੀਆਂ (ੀਨਾeਚਟੁਸ ਦਸਿeਅਸeਸ) ਦੇ ਮਾਹਰ ਪ੍ਰੋ. ਡੇਵਿਡ ਹੇਮਨ ਅਨੁਸਾਰ, “ੀਨ ਟਹe ਪਅਸਟ, ਚੋਰੋਨਅ ਵਰੁਸeਸ ਟਹਅਟ ਚਅੁਸe ਟਹe ਚੋਮਮੋਨ ਚੋਲਦ ਨਿ ਹੁਮਅਨਸ ਅਲਸੋ eਮeਰਗeਦ, ਪੋਸਸਬਿਲੇ ਨਿ ਟਹe ਸਅਮe ੱਅੇ ਅਸ ਦਦਿ ਟਹe ਚੁਰਰeਨਟ ਪਅਨਦeਮਚਿ, ਭੁਟ ਟਹਏ ਦਦਿ ਨੋਟ ਹਅਵe ਟਹe ੋਪਪੋਰਟੁਨਟੇ ਟੋ ਹੋਪ ੋਨ ਨਿਟeਰਨਅਟਿਨਅਲ ਾਲਗਿਹਟਸ ਅਨਦ ਸਪਰeਅਦ ਰਅਪਦਿਲੇ ਅਰੁਨਦ ਟਹe ਗਲੋਬe। ਠਹਏ ਲਕਿeਲੇ ਚਰਿਚੁਲਅਟeਦ ਲੋਚਅਲਲੇ ਅਨਦ ਟਹeਨ ਗਰਅਦੁਅਲਲੇ ਸਪਰeਅਦ ਟੋ ਨeਗਿਹਬੋਰਨਿਗ ਚੁਨਟਰਇਸ ਅਨਦ ੋਨੱਅਰਦ ਟਹਰੁਗਹੁਟ ਟਹe ੱੋਰਲਦ।”
ਕੋਵਿਡ-19 ਕਾਰਨ ਨਿੱਤ ਮੌਤਾਂ ਹੁੰਦੀਆਂ ਦੇਖ ਕੇ ਇਨਸਾਨ ਘਬਰਾ ਗਿਆ ਹੈ, ਪਰ ਅਸਲੀਅਤ ਵਿਚ ਇਹ ਸਾਰਸ ਅਤੇ ਮਰਜ਼ ਨਾਲੋਂ ਘੱਟ ਖਤਰਨਾਕ ਹੈ। ਸਾਰਸ ਅਤੇ ਮਰਜ਼ ਕ੍ਰਮਵਾਰ ਚੀਨ ਤੇ ਸਾਊਦੀ ਅਰਬ ਵਿਚ ਸ਼ੁਰੂ ਹੋਏ ਤੇ ਸਥਾਨਕ ਪੱਧਰ ਤਕ ਹੀ ਫੈਲੇ, ਪਰ ਬੰਦੇ ਵੱਧ ਮਾਰੇ। ਕਾਰਨ ਇਹ ਹੈ ਕਿ ਇਨ੍ਹਾਂ ਦਾ ਸਰੀਰ ਅੰਦਰ ਅਦਿੱਖ (Aਸੇਮਟੋਮਅਟਚਿ) ਰਹਿਣ ਦਾ ਸਮਾਂ (ੀਨਚੁਬਅਟਿਨ ਪeਰਿਦ) ਸਿਰਫ 5 ਕੁ ਦਿਨ ਹੈ; ਪਤਾ ਉਦੋਂ ਲਗਦਾ ਹੈ, ਜਦ ਫੇਫੜੇ ਨਕਾਰੇ ਹੋ ਚੁਕੇ ਹੁੰਦੇ ਹਨ ਤੇ ਇਲਾਜ ਦੇ ਮੌਕੇ ਸੀਮਤ ਹੋ ਜਾਂਦੇ ਹਨ। ਮੁਕਾਬਲੇ ਤੇ ਕੋਵਿਡ-19 ਦੋ-ਤਿੰਨ ਹਫਤੇ ਤਕ ਅਦਿੱਖ ਰਹਿੰਦਾ ਹੈ। ਇਸ ਪੜਾਅ ਦੌਰਾਨ ਬੀਮਾਰੀ ਗ੍ਰਸਤ ਬੰਦਾ ਦੂਜੀਆਂ ਨੂੰ ਰੋਗੀ ਬਣਾਈ ਜਾਂਦਾ ਹੈ, ਫਲਸਰੂਪ ਬੀਮਾਰ ਬੰਦਿਆਂ ਦੀ ਗਿਣਤੀ ਵਧੀ ਜਾਂਦੀ ਹੈ ਤੇ ਪ੍ਰਤੀਸ਼ਤ ਮੌਤਾਂ ਵਿਚ ਇਜ਼ਾਫਾ ਹੋਈ ਜਾਂਦਾ ਹੈ। ਮਹਿਸੂਸ ਇਉਂ ਹੁੰਦਾ ਹੈ ਕਿ ਕੋਵਿਡ-19 ਵੱਧ ਖਤਰਨਾਕ ਤੇ ਘਾਤਕ ਹੈ। ਅਸਲੀਅਤ ਇਹ ਹੈ ਕਿ 2-3 ਹਫਤਿਆਂ ਦੌਰਾਨ ਬੰਦੇ ਦਾ ਰੋਗ-ਸੁਰੱਖਿਅਤ ਪ੍ਰਬੰਧ (ੀਮਮੁਨe ਸੇਸਟeਮ) ਤਗੜਾ ਹੋ ਜਾਂਦਾ ਹੈ ਤੇ 80% ਬੰਦੇ ਬੀਮਾਰੀ ਦੀ ਗ੍ਰਿਫਤ ‘ਚੋਂ ਨਿਕਲ ਆਉਂਦੇ ਹਨ। ਔਸਤਨ 14% ਬੰਦੇ ਸਖਤ ਬੀਮਾਰ ਹੁੰਦੇ ਹਨ, ਪਰ ਦੁਆ-ਦਾਰੂ ਨਾਲ ਉਹ ਵੀ ਬਚ ਜਾਂਦੇ ਹਨ। ਅੰਤ ਨੂੰ ਸਿਰਫ 5-7% ਬੰਦੇ ਹੀ ਮਰਦੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਕਹਿ ਸਕਦੇ ਹਾਂ ਕਿ ਕੋਵਿਡ-19 ‘ਦੁੱਖ ਦੇ ਰੂਪ ਵਿਚ ਸੁੱਖ’ (ਭਲeਸਸਨਿਗ ਨਿ ਦਸਿਗੁਸਿe) ਹੈ।

ਪਾਠਕਾਂ ਦੇ ਧਿਆਨ ਗੋਚਰੇ
ਬਹੁਤੇ ਪੰਜਾਬੀ ਬੰਦੇ ਕਰੋਨਾ-19 ਦੇ ਕਹਿਰ ਤੋਂ ਡਰੇ ਹੋਏ ਹਨ। ਰੋਜ਼ਾਨਾ ਮੌਤਾਂ ਬਾਰੇ ਸੁਣ ਕੇ ਸਹਿਮ ਦਾ ਪੈਦਾ ਹੋ ਜਾਣਾ ਸੁਭਾਵਿਕ ਹੈ। ਜਿਵੇਂ ਕਿ ਮੈਂ ਪਹਿਲੇ ਲੇਖ ‘ਕਰੋਨਾ ਵਾਇਰਸ ਬਾਰੇ ਵਾਕਫੀਅਤ’ ਵਿਚ ਲਿਖਿਆ ਸੀ ਕਿ ਜੇ ਤੁਸੀਂ ਵਾਇਰਸ ਤੋਂ ਬਚਣ ਦੇ ਤਰੀਕਿਆਂ ਨੂੰ ਨਿੱਤਨੇਮ ਵਾਂਗ ਅਪਨਾ ਲਓਗੇ ਤਾਂ ਤੁਹਾਨੂੰ ਕੁਝ ਨਹੀਂ ਹੋਣ ਲੱਗਾ। ਇਹ ਵਾਇਰਸ ਬੰਦੇ ਨੂੰ ਉਡ ਕੇ ਨਹੀਂ ਚੰਬੜਦੀ, ਸਗੋਂ ਬੰਦਾ ਇਸ ਨੂੰ ਚੰਬੜਨ ਦਾ ਮੌਕਾ ਦਿੰਦਾ ਹੈ। ਪਿਛਲੇ ਲੇਖ ਵਿਚ ‘ਸਾਨੂੰ ਕੀ ਕਰਨਾ ਚਾਹੀਦਾ’ ਦੇ ਸਿਰਲੇਖ ਹੇਠ ਵਾਇਰਸ ਤੋਂ ਬਚਣ ਦੇ ਤਰੀਕੇ ਅਤੇ ਯਤਨ ਦਿੱਤੇ ਗਏ ਹਨ। ਉਸ ਲੇਖ ਨੂੰ ਇਕ ਵਾਰੀ ਫੇਰ ਵਾਚ ਲਓ। (ਡਾ. ਸਿੱਧੂ ਦਾ ਪਹਿਲਾ ਲੇਖ ‘ਪੰਜਾਬ ਟਾਈਮਜ਼’ ਦੇ 4 ਅਪਰੈਲ 2020, ਅੰਕ 14 ਵਿਚ ਛਪਿਆ ਸੀ)