ਹਾਲਾਤ-ਏ-ਵਰਤਮਾਨ!

ਲੌਕਡਾਊਨ ਨੇ ਪੱਕਾ ਹੀ ‘ਲੌਕ’ ਲਾ ਕੇ, ਦੱਬ ਦਿੱਤੇ ਨੇ ਦਿਲੀ ਅਰਮਾਨ ਸਾਡੇ।
ਹੁਣ ਨਾ ਖੜਕਦਾ ਕਦੇ ਵੀ ਗੇਟ ਬੂਹਾ, ਆਵੇ ਘਰੇ ਨਾ ਕੋਈ ਮਹਿਮਾਨ ਸਾਡੇ।
ਕੋਈ ਖੰਘੇ ਜਾਂ ਕਿਸੇ ਨੂੰ ਛਿੱਕ ਆ ਜਏ, ਡਰ ਸਹਿਮ ਸੁਕਾਉਂਦਾ ਏ ਪ੍ਰਾਣ ਸਾਡੇ।
ਫੜ ਕੇ ਕੰਨਾਂ ਤੋਂ ਕੁਦਰਤ ਨੇ ਕਰੇ ਲਾਗੇ, ਚਾਹੀਏ ਬਦਲਨੇ ‘ਸੁਰ’ ਤੇ ‘ਤਾਨ’ ਸਾਡੇ।
ਜਾਣ ਲਈ ਬਾਜ਼ਾਰ ਨੂੰ ਤਰਸ ਗਈਆਂ, ਘਰੀਂ ਬੈਠੀਆਂ ਬੀਬੀਆਂ ਜਕੜੀਆਂ ਜੀ।
‘ਹੱਥ ਧੋਣ’ ਦੇ ਮਗਰ ਪਏ ‘ਹੱਥ ਧੋ ਕੇ’, ਛੱਡੇ ਹੱਥ ਮਿਲਾਉਣੇ ਗਲਵੱਕੜੀਆਂ ਜੀ!