ਦੋ ਕੰਮਾਂ ਜੋਗੀ ਜਨਤਾ

ਪੇਟੀ ਦਾਰੂ ਦੀ ਚੇਤਾ ਨਹੀਂ ਰਹਿਣ ਦਿੰਦੀ, ਪਈਆਂ ਤੰਗੀਆਂ ਤੁਰਸ਼ੀਆਂ ਘਾਟਿਆਂ ਦਾ।
ਪੀ ਕੇ ਮੁਫਤ ਦੀ ਕਰਦੇ ਨੇ ਸ਼ੌਕ ਪੂਰਾ, ਵਿਚ ਰੈਲੀਆਂ ਸੈਰ-ਸਪਾਟਿਆਂ ਦਾ।
ਨਾਹਰੇ ਮਾਰਦੇ ਜੋਸ਼ ਵਿਚ ਭੁੱਲ ਜਾਂਦੇ, ਆਪਣੀ ਕਿਸਮਤ ਦੇ ਵਰਕਿਆਂ ਪਾਟਿਆਂ ਦਾ।
ਵੇਲੇ ਵੋਟਾਂ ਦੇ ਲਾਰਿਆਂ ਮਗਰ ਲਗਦੇ, ਚੜ੍ਹਦਾ ਚਾਅ ਫਿਰ ਦਾਲ ਤੇ ਆਟਿਆਂ ਦਾ।
‘ਕੱਠਾਂ ਵਿਚ ਜਾ ਦਿੰਦੇ ਨੇ ਮੰਗ-ਪੱਤਰ, ਨਾਟਕ ਹੁੰਦਾ ਏ ਸੰਗਤ ਦੇ ‘ਦਰਸ਼ਨਾਂ’ ਦਾ।
ਜਨਤਾ ਵਾਸਤੇ ਦੋ ਹੀ ਹੁਣ ਕੰਮ ਰਹਿ ਗਏ, ਵੋਟਾਂ ਪਾਉਣ ਤੇ ਸ਼ਕਤੀ-ਪ੍ਰਦਰਸ਼ਨਾਂ ਦਾ!

Be the first to comment

Leave a Reply

Your email address will not be published.