ਬੈਂਕ ਡਿਫਾਲਟਰਾਂ ਦੇ ਕਰਜ਼ਿਆਂ ‘ਤੇ ਲੀਕ ਮਾਰਨ ਦੇ ਮਾਮਲੇ ‘ਤੇ ਘਿਰੀ ਮੋਦੀ ਸਰਕਾਰ

ਨਵੀਂ ਦਿੱਲੀ: ਬੈਂਕ ਡਿਫਾਲਟਰਾਂ ਦੇ ਕਰਜ਼ਿਆਂ ਉਤੇ ਚੁੱਪ ਚਪੀਤੇ ਲੀਕ ਮਾਰਨ ਦਾ ਮਾਮਲਾ ਭਖ ਗਿਆ ਹੈ। ਵਿਰੋਧੀ ਧਿਰਾਂ ਨੇ ਇਸ ਮੁੱਦੇ ਉਤੇ ਮੋਦੀ ਸਰਕਾਰ ਨੂੰ ਘੇਰ ਲਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਜਾਣਬੁਝ ਕੇ ਸੰਸਦ ਵਿਚ ਪੰਜਾਹ ਡਿਫਾਲਟਰਾਂ ਦੇ ਨਾਮ ਛੁਪਾਏ ਸਨ। ਉਨ੍ਹਾਂ 16 ਮਾਰਚ ਨੂੰ ਲੋਕ ਸਭਾ ਵਿਚ ਵਿੱਤ ਮੰਤਰੀ ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਸੀ ਪਰ ਸਰਕਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਇਸ ਸੂਚੀ ਵਿਚ 9ਵੇਂ ਨੰਬਰ ਉਤੇ ਹੈ, ਜਿਸ ਵੱਲ 1943 ਕਰੋੜ ਰੁਪਏ ਦਾ ਬਕਾਇਆ ਸੀ, ਜਿਸ ਨੂੰ ਬੈਂਕਾਂ ਨੇ ਡੁੱਬਿਆ ਕਰਜ਼ਾ ਦੱਸ ਕੇ ਲੀਕ ਮਾਰ ਦਿੱਤੀ।

ਫੌਰਐਵਰ ਪ੍ਰੈਸ਼ੀਅਸ ਜਿਊਲਰੀ ਤੇ ਡਾਇਮੰਡ ਪ੍ਰਾਈਵੇਟ ਲਿਮਿਟਡ ਦੇ 1962 ਕਰੋੜ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾਇਆ ਗਿਆ ਤਾਂ ਡੈਕਨ ਕਰੌਨੀਕਲਜ਼ ਹੋਲਡਿੰਗਜ਼ ਲਿਮਟਿਡ ਦਾ 1915 ਕਰੋੜ ਰੁਪਏ ਦੇ ਕਰਜ਼ੇ ਨੂੰ ਐਨ.ਪੀ.ਏ. ਐਲਾਨ ਦਿੱਤਾ। ਉਧਰ, ਕਾਂਗਰਸ ਉਤੇ ਮੋੜਵਾਂ ਵਾਰ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲਿਆਂ ਨੇ ਯੂ.ਪੀ.ਏ. ਸਰਕਾਰ ਦੀ ਫੋਨ ਬੈਂਕਿੰਗ ਦਾ ਲਾਹਾ ਲਿਆ ਹੈ, ਜਦ ਕਿ ਮੋਦੀ ਸਰਕਾਰ ਉਨ੍ਹਾਂ ਤੋਂ ਬਕਾਇਆ ਲੈਣ ਲਈ ਪਿੱਛੇ ਪਈ ਹੋਈ ਹੈ।
ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਰ.ਟੀ.ਆਈ. ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿਚ ਖੁਲਾਸਾ ਕੀਤਾ ਹੈ ਕਿ ਮੇਹੁਲ ਚੋਕਸੀ ਤੇ ਵਿਜੈ ਮਾਲਿਆ ਦੀਆਂ ਫਰਮਾਂ ਸਮੇਤ ਕੁੱਲ ਮਿਲਾ ਕੇ ਮੁਲਕ ਵਿਚ 50 ਅਜਿਹੇ ਬੈਂਕ ਡਿਫਾਲਟਰ ਹਨ, ਜਿਨ੍ਹਾਂ ਵੱਲ 68,607 ਕਰੋੜ ਰੁਪਏ ਦੇ ਬਕਾਇਆਂ ਉਤੇ 30 ਸਤੰਬਰ 2019 ਤੱਕ ਤਕਨੀਕੀ ਤੌਰ ‘ਤੇ ਲੀਕ ਮਾਰੀ ਜਾ ਚੁੱਕੀ ਹੈ। ਆਰ.ਬੀ.ਆਈ. ਵੱਲੋਂ ਜਾਰੀ ਡਿਫਾਲਟਰਾਂ ਦੀ ਇਸ ਸੂਚੀ ਵਿਚ 5492 ਕਰੋੜ ਰੁਪਏ ਦੇ ਮੋਟੇ ਬਕਾਏ ਨਾਲ ਭਗੌੜੇ ਹੀਰਾ ਕਾਰੋਬਾਰੀ ਚੋਕਸੀ ਦੀ ਕੰਪਨੀ ਗੀਤਾਂਜਲੀ ਜੈੱਮਸ ਸਿਖਰ ਉਤੇ ਹੈ। ਆਰ.ਈ.ਆਈ. ਐਗਰੋ 4314 ਕਰੋੜ ਰੁਪਏ ਨਾਲ ਦੂਜੇ ਤੇ ਵਿਨਸਮ ਡਾਇਮੰਡਜ਼ 4076 ਕਰੋੜ ਰੁਪਏ ਦੇ ਬਕਾਏ ਨਾਲ ਤੀਜੀ ਥਾਵੇਂ ਹੈ। ਆਰ.ਟੀ.ਆਈ. ਕਾਰਕੁਨ ਸਾਕੇਤ ਗੋਖਲੇ ਨੇ ਪਹਿਲਾਂ 16 ਫਰਵਰੀ ਨੂੰ ਕੇਂਦਰੀ ਬੈਂਕ ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਸੀ, ਪਰ ਉਸ ਮੌਕੇ ‘ਮੰਗੀ ਗਈ ਜਾਣਕਾਰੀ ਉਪਲੱਬਧ ਨਾ ਹੋਣ’ ਦੇ ਹਵਾਲੇ ਨਾਲ ਨਹੀਂ ਦਿੱਤੀ ਗਈ ਸੀ।
ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਵੱਲੋਂ ਐਡਵਾਂਸ ਫੰਡਾਂ ਦੇ ਰੂਪ ਵਿਚ ਦਿੱਤੇ 2850 ਕਰੋੜ ਨੂੰ ਤਕਨੀਕੀ ਰੂਪ ਵਿਚ ਮੁਆਫ ਕੀਤਾ ਗਿਆ। ਹੋਰਨਾਂ ਕੰਪਨੀਆਂ ਵਿਚ ਕੁਡੋਜ਼ ਕੈਮੀ ਲਿਮਟਿਡ ਦੇ 2326 ਕਰੋੜ, ਰੁਚੀ ਸੋਯਾ ਇੰਡਸਟਰੀਜ਼ ਲਿਮਟਿਡ (ਜਿਸ ਦੀ ਮਾਲਕੀ ਹੁਣ ਰਾਮਦੇਵ ਪਤੰਜਲੀ ਪੁੱਛਿਆ ਸੀ ਪਰ ਵਿੱਤ ਮੰਤਰੀ ਨੇ ਇਸ ਦਾ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਹੁਣ ਰਿਜ਼ਰਵ ਬੈਂਕ ਨੇ ਨੀਰਵ ਮੋਦੀ, ਮੇਹੁਲ ਚੋਕਸੀ ਤੇ ਸਾਰੇ ਭਾਜਪਾ ਮਿੱਤਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹੀ ਕਾਰਨ ਸੀ ਕਿ ਸੰਸਦ ਵਿਚ ਇਹ ਗੱਲ ਛੁਪਾਈ ਗਈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਭਾਜਪਾ ਦਾ ਮੁੱਖ ਏਜੰਡਾ ਭਗੌੜਿਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੇ ਕਰਜ਼ਿਆਂ ਉਤੇ ਪੋਚਾ ਮਾਰਨਾ ਹੈ। ਇੰਜ ਹੀ ਰਾਹੁਲ ਗਾਂਧੀ ਨੇ 16 ਮਾਰਚ ਨੂੰ ਸੰਸਦ ਵਿਚ ਮੋਦੀ ਸਰਕਾਰ ਤੋਂ ਬੈਂਕਾਂ ਨਾਲ ਘਪਲੇ ਕਰਨ ਵਾਲੇ 50 ਵਿਅਕਤੀਆਂ ਦੇ ਨਾਮ ਪੁੱਛੇ ਸਨ। ਸਰਕਾਰ ਤੇ ਵਿੱਤ ਮੰਤਰੀ ਨੇ ਇਸ ਮਾਮਲੇ ‘ਤੇ ਚੁੱਪ ਵੱਟ ਲਈ ਸੀ ਅਤੇ ਨਾਮ ਜਨਤਕ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕਰਦਾਤਾਵਾਂ ਦਾ ਪੈਸਾ ਸਰਕਾਰ ਦੇ ਜਾਗੀਰਦਾਰ ਮਿੱਤਰਾਂ ਨੂੰ ਬਚਾਉਣ ਲਈ ਵਰਤਿਆ ਜਾ ਰਿਹਾ ਹੈ।
________________________________________
ਪ੍ਰਧਾਨ ਮੰਤਰੀ ਕੇਅਰਜ਼ ਫੰਡਾਂ ਦਾ ਆਡਿਟ ਹੋਵੇ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪੀ.ਐਮ. ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ। ਉਨ੍ਹਾਂ ਯੂਪੀ ਦੇ ਭਦੋਹੀ ਜ਼ਿਲ੍ਹੇ ‘ਚ ਜ਼ਿਲ੍ਹਾ ਅਧਿਕਾਰੀ ਵੱਲੋਂ ਲੋਕਾਂ ਨੂੰ ਸੌ-ਸੌ ਰੁਪਏ ਦਾ ਯੋਗਦਾਨ ਦੇਣ ਦੇ ਦਿੱਤੇ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਦੇਸ਼ ‘ਚ ਕਈ ਪੂੰਜੀਪਤੀਆਂ ਦੇ 68 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਹਿਸਾਬ ਵੀ ਸਰਕਾਰ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕੀਤਾ, ‘ਜਦੋਂ ਲੋਕਾਂ ਦਾ ਕਚੂਮਰ ਨਿਕਲਿਆ ਪਿਆ ਹੈ, ਰਾਸ਼ਨ-ਪਾਣੀ ਦੀ ਕਿੱਲਤ ਹੈ ਤੇ ਸਰਕਾਰੀ ਮਹਿਕਮਾ ਸੌ-ਸੌ ਰੁਪਏ ਵਸੂਲ ਰਿਹਾ ਹੈ ਤਾਂ ਹਰ ਨਜ਼ਰੀਏ ਤੋਂ ਸਹੀ ਹੈ ਕਿ ਪੀ.ਐਮ. ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਵੀ ਹੋਵੇ।’