ਮੰਨੈ ਸੁਰਤਿ ਹੋਵੈ ਮਨਿ ਬੁਧਿ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ- 408-634-2310
ਸੁਰਤ (ਚੋਨਸਚੁਸਨeਸਸ), ਮਤ (ਸਕਲਿਲ), ਮਨ (ਮਨਿਦ) ਅਤੇ ਬੁੱਧੀ (ਨਿਟeਲਲeਚਟ) ਬੜੇ ਭਾਰੀ ਅਰਥਾਂ ਵਾਲੇ ਸ਼ਬਦ ਹਨ, ਜੋ ਮਨੁੱਖ ਦੀ ਹੋਂਦ ਨਾਲ ਸਬੰਧਤ ਹਨ। ਮਨੁੱਖ ਦੀ ਉਤਪਤੀ ਇਨ੍ਹਾਂ ਦੀ ਉਤਪਤੀ ਨਾਲ ਜੁੜੀ ਹੋਈ ਹੈ। ਮਨੁੱਖ ਦੀ ਉਤਪਤੀ ਦੀਆਂ ਦੋ ਮੁੱਖ ਥਿਉਰੀਆਂ ਹਨ-ਇਕ ਕਲਪਨਾਵਾਦੀ (ੀਦeਅਲਸਿਮ), ਜਿਸ ਨੂੰ ਆਦਰਸ਼ਵਾਦੀ ਵੀ ਕਹਿੰਦੇ ਹਨ ਤੇ ਦੂਜੀ ਯਥਾਰਥਵਾਦੀ (੍ਰeਅਲਸਿਮ) ਭਾਵ ਅਸਲੀਅਤ ਦੇ ਤੱਥਾਂ ‘ਤੇ ਆਧਾਰਿਤ। ਕਲਪਨਾਵਾਦੀ ਪਹਿਲਾਂ ਇਕ ਆਦਰਸ਼ ਮਿੱਥਦੇ ਹਨ ਤੇ ਫਿਰ ਉਸ ਤੀਕ ਪਹੁੰਚਣ ਦੀ ਇਕ ਸਿੱਧੀ ਤੇ ਜਟਕੀ ਵਿਉਂਤ।

ਇਸ ਵਿਉਂਤ ਦਾ ਤਰਕ ਅਸਲੀਅਤ ਨਾਲ ਇਕਸੁਰ ਨਹੀਂ ਹੁੰਦਾ। ਅਰਥਾਤ ਆਦਰਸ਼ਵਾਦੀ ਆਪਣੇ ਅੰਦਾਜ਼ੇ ਅਨੁਸਾਰ ਘੋੜੇ ਦੀ ਧੜ ਵਾਲਾ ਮਨੁੱਖ ਜਾਂ ਮਨੁੱਖ ਦੇ ਮੂੰਹ ਵਾਲਾ ਸੱਪ ਕਲਪ ਸਕਦੇ ਹਨ, ਪਰ ਉਨ੍ਹਾਂ ਦੀਆਂ ਕਲਪ-ਕ੍ਰਿਤੀਆਂ ਤੁੱਕੇਬਾਜ਼ੀ ‘ਤੇ ਆਧਾਰਿਤ ਹੋਣ ਕਰਕੇ ਯਥਾਰਥ ਨਾਲ ਮੇਲ ਨਹੀਂ ਖਾਂਦੀਆਂ। ਦੂਜੇ ਪਾਸੇ ਯਥਾਰਥਵਾਦੀ ਅਸਲ ਤੱਥਾਂ ਦਾ ਅਧਿਐਨ ਕਰ ਕੇ ਹਕੀਕਤ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਉਹ ਕਲਪਨਾ ਨਹੀਂ, ਸਗੋਂ ਯਥਾਰਥ ਦੇ ਆਲੇ ਦੁਆਲੇ ਦੀ ਅਰਧ-ਕਲਪਨਾ ਕਰ ਸਕਦੇ ਹਨ ਤੇ ਇਸ ਨੂੰ ਪ੍ਰਯੋਗਾਂ ਰਾਹੀਂ ਯਥਾਰਥ ਦੇ ਹੋਰ ਨੇੜੇ ਪਹੁੰਚਣ ਲਈ ਵਰਤਦੇ ਹਨ।
ਮਨੁੱਖ ਦੀ ਉਤਪਤੀ ਬਾਰੇ ਸਾਰੇ ਆਦਰਸ਼ਵਾਦੀ ਇਹ ਕਲਪਨਾ ਕਰਦੇ ਹਨ ਕਿ ਉਸ ਨੂੰ ਮਨੁੱਖ ਜਿਹੇ ਕਿਸੇ ਰੱਬ ਨੇ ਬਣਾਇਆ ਹੈ। ਉਸ ਰੱਬ ਨੇ ਪਹਿਲਾਂ ਧਰਤੀ ਸਿਰਜੀ ਤੇ ਫਿਰ ਇੱਥੇ ਮਨੁੱਖ ਤੇ ਹੋਰ ਜੀਵ ਜੰਤੂਆਂ ਨੂੰ ਬਣਾ ਕੇ ਬਿਠਾਇਆ। ਉਨ੍ਹਾਂ ਅਨੁਸਾਰ ਇਹ ਰੱਬ ਜਾਂ ਸਿਰਜਣਹਾਰ ਕਿਤੇ ਦੂਰ ਅਸਮਾਨ ਵਿਚ ਰਹਿੰਦਾ ਹੈ ਤੇ ਅਸੀਮ ਸਮਝ ਦਾ ਮਾਲਕ ਹੈ। ਉਸੇ ਨੇ ਆਪਣੇ ਮਨੁੱਖਾਂ ਵਿਚ ਬੌਧਿਕ ਗੁਣ ਪਾਏ ਹਨ ਭਾਵ ਮਨੁੱਖ ਨੂੰ ਉਸ ਦੀ ਸੁਰਤ, ਮੱਤ, ਮਨ ਤੇ ਬੁੱਧ ਆਦਿ ਘੜੇ ਘੜਾਏ ਮਿਲੇ ਹਨ। ਇਸ ਲਈ ਮਨੁੱਖ ਨੂੰ ਉਸ ਸ਼ਕਤੀਸ਼ਾਲੀ ਕਰਤੇ ਦਾ ਸ਼ੁਕਰਗੁਜ਼ਾਰ ਹੋ ਕੇ ਉਸ ਵਿਚ ਭਰੋਸਾ ਕਰਨਾ ਚਾਹੀਦਾ ਹੈ। ਕਿਉਂਕਿ ਉਸ ਪ੍ਰਭੂ ਨੂੰ ਕੇਵਲ ਮਨੁੱਖੀ ਜੀਵਨ ਵਿਚ ਹੀ ਮਿਲਿਆ ਜਾ ਸਕਦਾ ਹੈ, ਇਸ ਲਈ ਮਨੁੱਖੀ ਜੀਵਨ ਦਾ ਇਕੋ ਇਕ ਮਨੋਰਥ ਉਸਦੀ ਭਗਤੀ ਵਿਚ ਲੀਨ ਰਹਿ ਕੇ ਉਸ ਨੂੰ ਪਾਉਣਾ ਹੈ। ਸਭ ਧਾਰਮਿਕ ਫਿਲਾਸਫੀਆਂ ਦੀ ਲਗਭਗ ਇਹੀ ਮਨੌਤ ਹੈ।
ਪਰ ਇਹ ਖਿਆਲ ਜਟਕਾ ਹੀ ਨਹੀਂ, ਬਚਗਾਨਾ ਵੀ ਹੈ। ਕਿਵੇਂ ਚਿਤਵ ਲਿਆ ਗਿਆ ਕਿ ਇਹ ਜੀਵ ਕਿਸੇ ਨੇ ਬਣਾਏ ਹਨ? ਕਦੋਂ ਬਣਾਏ, ਕਿਵੇਂ ਬਣਾਏ, ਕਿੱਥੇ ਬੈਠ ਕੇ ਬਣਾਏ, ਕਿਹੜੇ ਪਦਾਰਥ ਨਾਲ ਬਣਾਏ, ਕਿਹੜੇ ਵਾਹਨ ਵਿਚ ਬਿਠਾ ਕੇ ਇੱਥੇ ਲਿਆਂਦੇ? ਕੀ ਇਨ੍ਹਾਂ ਪ੍ਰਸ਼ਨਾਂ ਦਾ ਕੋਈ ਮੁੱਲ ਨਹੀਂ? ਸਹੀ ਉਤਰ ਦੇਣ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਜਿਨ੍ਹਾਂ ਕਿਹਾ, ਉਹ ਰਹੇ ਨਹੀਂ ਤੇ ਜੋ ਹਨ, ਉਹ ਜਾਣਦੇ ਨਹੀਂ। ਮੱਲੋ ਮੱਲੀ ਇਕ ਮਨਘੜ੍ਹਤ ਗੱਲ ‘ਤੇ ਯਕੀਨ ਕਰਨ ਲਈ ਕਿਹਾ ਜਾਂਦਾ ਹੈ। ਕੋਈ ਨਾ ਕਰੇ ਤਾਂ ਕਈ ਤਰ੍ਹਾਂ ਦੇ ਡਰ-ਡਰਾਵੇ ਖੜ੍ਹੇ ਕੀਤੇ ਜਾਂਦੇ ਹਨ। ਪ੍ਰਸ਼ਨ ਕਰਨ ਨੂੰ ਵਿਦਰੋਹ ਮੰਨਿਆ ਜਾਂਦਾ ਹੈ। ਉਤਰ ਦੇਣ ਦੀ ਲੋੜ ਪਵੇ ਵੀ, ਇਕ ਕਾਲਪਨਿਕ ਗੱਲ ਨੂੰ ਸਹੀ ਸਿੱਧ ਕਰਨ ਲਈ ਦੂਜੀ ਦੀ ਕਲਪਨਾ ਕਰ ਲਈ ਜਾਂਦੀ ਹੈ। ਹਵਾਲੇ ਉਦੋਂ ਦੀਆਂ ਦੰਦ-ਕਥਾ ਆਧਾਰਿਤ ਪੁਸਤਕਾਂ ਦੇ ਦਿੱਤੇ ਜਾਂਦੇ ਹਨ, ਜਦੋਂ ਅਜੇ ਮਨੁੱਖੀ ਸਭਿਅਤਾ ਸ਼ਿਕਾਰ ਕਰਨ, ਪਸੂ ਪਾਲਣ ਤੇ ਮਿੱਟੀ ਦੇ ਭਾਂਡਿਆਂ ਤੋਂ ਪਰ੍ਹੇ ਕੁਝ ਨਹੀਂ ਸੀ ਜਾਣਦੀ। ਹੈਰਤ ਹੈ ਕਿ ਪਹਾੜੀ ਕੁੰਧਰਾਂ ਵਿਚ ਰਹਿੰਦੇ ਆਦਿ ਪੁਰਖਾਂ ਦੀ ਫਹਿਮ ਖਿਆਲੀ ਨੂੰ ਆਧੁਨਿਕ ਕਾਲ ਦੇ ਵਿਗਿਆਨ ਪੁਰਖਾਂ ਦੀ ਰਾਏ ਤੋਂ ਵੱਧ ਸ੍ਰੇਸ਼ਟ ਸਮਝਿਆ ਜਾਂਦਾ ਹੈ!
ਪਰ ਸੱਚਾਈ ਕਲਪਨਾ ਨਾਲ ਸਮਝ ਵਿਚ ਆਉਣ ਵਾਲੀ ਚੀਜ਼ ਨਹੀਂ। ਕਿਸੇ ਅਜਨਬੀ ਨਾਲ ਹੋਣ ਵਾਲੀ ਮੁਲਾਕਾਤ ਦਾ ਦ੍ਰਿਸ਼ ਮਨ ਵਿਚ ਚਿਤਰੋ ਤੇ ਮੁਲਾਕਾਤ ਪਿਛੋਂ ਇਸ ਨੂੰ ਵਿਚਾਰੋ। ਕਾਲਪਨਿਕ ਤੇ ਅਸਲ ਚਿਤਰ ਕਦੇ ਮੇਲ ਨਹੀਂ ਖਾਣਗੇ। ਉਸ ਅਜਨਬੀ ਦੀ ਉਮਰ, ਕੱਦ-ਕਾਠ, ਸ਼ਕਲ, ਰੰਗ ਰੂਪ, ਸੁਭਾਅ ਤੇ ਮਿਲਣ ਵਾਲੀ ਥਾਂ ਦਾ ਬਿਊਰਾ ਕਦੇ ਵੀ ਕਲਪਨਾ ਕੀਤੇ ਗਏ ਵੇਰਵਿਆਂ ਨਾਲ ਮੇਲ ਨਹੀਂ ਖਾਵੇਗਾ। ਬਹੁਤ ਮੁਸ਼ਕਿਲ ਹੈ ਇਹ ਕਹਿਣਾ ਕਿ ਦੂਰ ਬੈਠਾ ਕੋਈ ਦੋਸਤ, ਸਬੰਧੀ ਜਾਂ ਧੀ-ਪੁੱਤਰ ਇਸ ਵੇਲੇ ਕੀ ਕਰ ਰਿਹਾ ਹੈ। ਯਕੀਨ ਨਹੀਂ ਤਾਂ ਕਲਪਨਾ ਕਰੋ ਤੇ ਫੋਨ ਕਰ ਕੇ ਅਸਲੀਅਤ ਪੁੱਛੋ। ਸਿੱਟੇ ਅਲੱਗ ਹੀ ਨਿਕਲਣਗੇ। ਜੇ ਸਾਡੀ ਸੋਚ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਹੀ ਸਹੀ ਜਾਣਕਾਰੀ ਨਹੀਂ ਦਿੰਦੀ ਤਾਂ ਉਹ ਕੁਦਰਤ ਦੇ ਡੂੰਘੇ ਭੇਦਾਂ ਬਾਰੇ ਮੰਨਣਯੋਗ ਗਿਆਨ ਕਿਵੇਂ ਦੇ ਸਕਦੀ ਹੈ। ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ’ ਦੇ ਮਹਾਂ ਵਾਕ ਅਨੁਸਾਰ ਸੋਚਣ ਜਾਂ ਕਲਪਨਾ ਕਰਨ ਦੀ ਆਦਰਸ਼ਵਾਦੀ ਵਿਧੀ ਸੱਚ ਤੀਕ ਪਹੁੰਚਾਉਣ ਦੇ ਸਮਰੱਥ ਨਹੀਂ।
ਫਿਰ ਮਨੁੱਖ ਵਿਚ ‘ਸੁਰਤਿ ਮਤਿ ਮਨ ਬੁੱਧ’ ਕਿਵੇਂ ਆਏ? ਇਸ ਦਾ ਉਤਰ ਇਹ ਕਿ ਨਾ ਮਨੁੱਖ ਤੇ ਨਾ ਹੀ ਉਸ ਦੀ ਚੇਤਨਤਾ ਦੇ ਇਹ ਗੁਣ ਘੜੇ ਘੜਾਏ ਆਏ ਹਨ। ਜਿਵੇਂ ਮਨੁੱਖ ਪਸੂ ਪਾਲਕ ਤੋਂ ਡਿਜ਼ੀਟਲ ਟੈਕਨਾਲੋਜਿਸਟ ਤੀਕ ਹੌਲੀ ਹੌਲੀ ਵਿਕਸਿਤ ਹੋ ਕੇ ਆਇਆ ਹੈ, ਉਵੇਂ ਹੀ ਉਹ ਪਹਿਲਾਂ ਵੀ ਵਿਕਾਸ ਦੇ ਰਾਹ ਹੀ ਜਾਨਵਰ ਤੋਂ ਮਨੁੱਖ ਬਣਿਆ ਹੈ। ਇਹ ਝੱਖ ਨਹੀਂ, ਗਣਿਤੀ ਲੱਖਣ (ਚੋਰੋਲਲਅਰੇ) ਹੈ ਕਿ ਇਹ ਇੱਦਾਂ ਹੀ ਹੋ ਸਕਦਾ ਹੈ। ਜੀਵ ਆਪਣੇ ਤਜ਼ਰਬੇ ਤੋਂ ਸਿੱਖਦਾ ਹੈ ਤੇ ਇਸ ਤੋਂ ਸੇਧ ਲੈ ਕੇ ਅਗ੍ਹਾਂ ਵਿਕਾਸ ਕਰਦਾ ਹੈ। ਜਿਵੇਂ ਬੱਚਾ ਕਿਸੇ ਗਰਮ ਚੀਜ਼ ਨੂੰ ਹੱਥ ਲਾਉਣ ਪਿਛੋਂ ਉਸ ਨੂੰ ਦੂਜੀ ਵਾਰ ਫੜਨ ਤੋਂ ਡਰਦਾ ਹੈ, ਤਿਵੇਂ ਜੀਵ ਬਾਹਰਲੇ ਵਰਤਾਰਿਆਂ ਦਾ ਦਿਮਾਗ ਅੰਦਰ ਵਿਵੇਚਨ ਕਰਦਾ ਹੈ ਤੇ ਉਸ ਤੋਂ ਸਮਝ ਲੈ ਕੇ ਲਗਾਤਾਰ ਆਪਣੀਆਂ ਪ੍ਰਤੀਕ੍ਰਿਆਵਾਂ ਸੁਧਾਰਦਾ ਰਹਿੰਦਾ ਹੈ। ਨਵੇਂ ਪ੍ਰਤੀਕਰਮਾਂ ਦੇ ਨਵੇਂ ਸਿੱਟਿਆਂ ਉਤੇ ਦਿਮਾਗ ਮੁੜ ਮੁੜ ਵਿਚਾਰ ਕਰਦਾ ਹੈ ਤੇ ਉਸ ਦੀਆਂ ਨਵੀਆਂ ਪ੍ਰਤੀਕ੍ਰਿਆਵਾਂ ਪਹਿਲਾਂ ਨਾਲੋਂ ਵਧੀਆ ਬਣਦੀਆਂ ਰਹਿੰਦੀਆਂ ਹਨ। ਵਿਚਾਰਾਂ ਤੇ ਕਰਨੀ ਦੇ ਸਦਾ-ਵਰਤੀ ਗੇੜਾਂ ਰਾਹੀਂ ਮਨ ਦੀਆਂ ਬੌਧਿਕ ਸ਼ਕਤੀਆਂ ਦਾ ਲਗਾਤਾਰ ਵਿਕਾਸ ਹੁੰਦਾ ਰਹਿੰਦਾ ਹੈ। ਡਾਰਵਿਨ, ਐਂਗਲਜ਼ ਤੇ ਸਪੈਂਸਰ ਦੀਆਂ ਖੋਜਾਂ ਨੇ ਇਸ ਬਾਰੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ।
ਪਰ ਗੁਰੂ ਨਾਨਕ ਇਨ੍ਹਾਂ ਤੋਂ ਵੀ ਕਿਤੇ ਪਹਿਲਾਂ ਲਿਖ ਗਏ ਸਨ ਕਿ ਮਨੁੱਖੀ ਸੁਰਤ, ਮਨ, ਮਤ ਤੇ ਬੁਧ ਦਾ ਵਿਕਾਸ ‘ਮੰਨੇ’ ਭਾਵ ਮਨਨ ਜਾਂ ਮਨੁੱਖੀ ਅਕਲ ਦੀ ਵਰਤੋਂ ਨਾਲ ਹੋਇਆ ਹੈ। ਵਿਗਿਆਨ ਕਹਿੰਦਾ ਹੈ ਕਿ ਪ੍ਰਤੀਕ੍ਰਿਆ ਤੇ ਪ੍ਰਤੀਬਿੰਬਣ (ਰeਾਲeਚਟਿਨ) ਮਾਦੇ ਦੇ ਮੁਢਲੇ ਗੁਣ ਹਨ। ਸ਼ੀਸ਼ਾ, ਪਾਣੀ, ਤੇਲ ਆਦਿ ਵਿਚ ਤਸਵੀਰ ਬਣਦੀ ਹੈ ਤੇ ਮਿੱਟੀ ਉਤੇ ਪੈੜ ਦੇ ਨਿਸ਼ਾਨ ਪੈਂਦੇ ਹਨ। ਇਹ ਉਸੇ ਯਾਦਾਸ਼ਤ ਦੇ ਕੱਚਘਰੜ ਰੂਪ ਹਨ, ਜੋ ਸਭ ਜੀਵਾਂ ਅੰਦਰ ਸੁਰਤ (ਚੋਨਸਚੁਸਨeਸਸ) ਬਣ ਕੇ ਪ੍ਰਗਟ ਹੁੰਦੀ ਹੈ। ਜੀਵ ਭੋਜਨ ਭਾਲਦਾ ਹੈ ਤੇ ਆਪਣੇ ਰੱਖ ਰਖਾਓ ਲਈ ਹੱਥ ਪੈਰ ਮਾਰਦਾ ਹੈ। ਇਨ੍ਹਾਂ ਕੰਮਾਂ ਲਈ ਉਹ ਪਦਾਰਥ ਵਲ ਭੱਜਦਾ ਹੈ ਤੇ ਦੂਜੇ ਜੀਵਾਂ ਨਾਲ ਖਹਿੰਦਾ ਹੈ। ਉਸ ਦੀਆਂ ਪ੍ਰਤੀਕ੍ਰਿਆਵਾਂ ਦੀ ਲੜੀ ਦਿਮਾਗ ਵਿਚ ਦਰਜ ਹੁੰਦੀ ਹੈ। ਨਿਤਾ-ਪ੍ਰਤੀ ਇੱਦਾਂ ਹੋਣ ਨਾਲ ਉਸ ਦੀ ਸੂਝ-ਬੂਝ ਵਿਚ ਨਿਖਾਰ ਆਉਂਦਾ ਹੈ ਤੇ ਉਹ ਆਪਣੀਆਂ ਕ੍ਰਿਆਵਾਂ ਨੂੰ ਹੋਰ ਸੁਲਝੇ ਢੰਗ ਨਾਲ ਕਰ ਸਕਦਾ ਹੈ। ਉਹ ਅਗਲੀਆਂ ਤੇ ਪਿਛਲੀਆਂ ਟੰਗਾਂ ਤੋਂ ਵੱਖ ਵੱਖ ਕੰਮ ਲੈਣ ਲੱਗ ਜਾਂਦਾ ਹੈ, ਅਰਥਾਤ ਪਿਛਲੀਆਂ ਦੋ ਟੰਗਾਂ ਦੇ ਸਹਾਰੇ ਖੜ੍ਹਾ ਹੋ ਕੇ ਅਗਲੀਆਂ ਦੋ ਨੂੰ ਹੱਥਾਂ ਵਜੋਂ ਵਰਤਣ ਲੱਗ ਪੈਂਦਾ ਹੈ। ਇਸ ਨਾਲ ਉਸ ਦੇ ਹੱਥਾਂ ਦੀ ਬਣਤਰ ਵਿਚ ਬਦਲਾਓ ਆਉਂਦਾ ਹੈ। ਖੁਰ ਜਾਂ ਪੰਜੇ ਦੀ ਥਾਂ ਮਹੀਨ ਕੰਮ ਕਰਨ ਦੀ ਸਮਰੱਥਾ ਵਾਲਾ ਉਂਗਲੀਆਂ ਵਾਲਾ ਹੱਥ ਹੋਂਦ ਵਿਚ ਆਉਂਦਾ ਹੈ। ਇਸ ਹੱਥ ਨੂੰ ਵਰਤਣ ਨਾਲ ਉਸ ਦੇ ਦਿਮਾਗ ਦਾ ਆਕਾਰ ਤੇ ਸਮਰੱਥਾ-ਦੋਵੇਂ ਵਧਦੇ ਹਨ। ਜਿਉਂ ਜਿਉਂ ਮਨੁੱਖ ਹੱਥਾਂ ਨਾਲ ਕੰਮ ਕਰਦਾ ਹੈ, ਤਿਉਂ ਤਿਉਂ ਉਸ ਦਾ ਦਿਮਾਗ ਉਸ ਦਾ ਜਾਇਜ਼ਾ ਲੈਂਦਾ ਹੈ ਤੇ ਆਪਣੀ ਕਾਰਗੁਜ਼ਾਰੀ ਵਧਾਉਂਦਾ ਹੈ। ‘ਮਨੁ ਹਾਲੀ ਕਿਰਸਾਣੀ ਕਰਣੀ ਸਰਮ ਪਾਣੀ ਤਨੁ ਖੇਤੁ’ ਦਾ ਇਹੀ ਭਾਵ ਹੈ। ਦਿਮਾਗ ਦੇ ਕੰਮਾਂ ਤੇ ਗੁਣਵੱਤਾ ਨੂੰ ਹੀ ਮਨ (ਮਨਿਦ) ਕਹਿੰਦੇ ਹਨ। ਦਿਮਾਗ ਹਰ ਕੰਮ ਨੂੰ ਸੌਖਿਆਂ ਤੇ ਸੁਚੱਜ ਨਾਲ ਕਰਨ ਲਈ ਨਮੂਨੇ (ਪਅਟਟeਰਨ) ਘੜ੍ਹਦਾ ਹੈ। ਉਹ ਇਨ੍ਹਾਂ ਨੂੰ ਵਰਤਣ ਲਈ ਆਪਣੇ ਅੰਦਰ ਜਮ੍ਹਾਂ ਕਰ ਕੇ ਰੱਖਦਾ ਹੈ। ਇਸ ਨੂੰ ਮੱਤ ਕਹਿੰਦੇ ਹਨ। ਸੁਰਤ, ਮਤ ਤੇ ਮਨ ਦੀ ਲਗਾਤਾਰ ਵਰਤੋਂ ਨਾਲ ਬੁਧ (ਨਿਟeਲਲeਚਟ) ਪੈਦਾ ਹੁੰਦੀ ਹੈ, ਜੋ ਤਰਕ ਦੇ ਸਹਾਰੇ ਭਵਿੱਖ ਦੇ ਕਾਰਜਾਂ ਅਤੇ ਸਿੱਟਿਆਂ ਬਾਰੇ ਅੰਦਾਜ਼ਾ ਲਾ ਲੈਂਦੀ ਹੈ। ਬੁੱਧ ਪੱਖੋਂ ਮਨੁੱਖ ਸਿੱਖਦਾ ਹੀ ਰਹਿੰਦਾ ਹੈ। ਇਸੇ ਲਈ ਉਸ ਨੂੰ ਸਦਾ ਵਿਦਿਆਰਥੀ ਮੰਨਿਆ ਜਾਂਦਾ ਹੈ।
ਗੁਰੂ ਸਾਹਿਬ ਫੁਰਮਾਉਂਦੇ ਹਨ, ਮੰਨੇ ਭਾਵ ਮਨਨ ਨਾਲ ਸੁਰਤ, ਮਤ, ਮਨ ਅਤੇ ਬੁਧ ਘੜ੍ਹੇ ਜਾਂਦੇ ਹਨ ਤੇ ਇਨ੍ਹਾਂ ਦਾ ਸਰਬ-ਪੱਖੀ ਵਿਕਾਸ ਹੁੰਦਾ ਹੈ। ਮਨੁੱਖ ਦੇ ਦਿਮਾਗੀ ਵਿਸ਼ਲੇਸ਼ਣ ਅਤੇ ਅਨੁਭਵ ਸਦਕਾ ਸਮਾਜਕ ਸੂਝ ਭਾਵ ਸਭਿਅਤਾ ਬਣਦੀ ਹੈ। ਸਮਾਜਕ ਪੱਧਰ ‘ਤੇ ਮਨ, ਦਿਮਾਗ, ਬੁੱਧੀ ਤੇ ਅਨੁਭਵ ਦੀ ਸੰਯੁਕਤ ਵਰਤੋਂ ਨਾਲ ਤਕਨਾਲੋਜੀ (ਟeਚਹਨੋਲੋਗੇ) ਪੈਦਾ ਹੁੰਦੀ ਹੈ। ਪ੍ਰਯੋਗਸ਼ਾਲਾਵਾਂ ਬਣਦੀਆਂ ਹਨ, ਮਿਥ ਕੇ ਖੋਜਾਂ ਹੁੰਦੀਆਂ ਹਨ, ਜਿਨ੍ਹਾਂ ਨਾਲ ਬੁੱਧੀ, ਵਿਵੇਕ ਤੇ ਤਕਨਾਲੋਜੀ ਹੋਰ ਅੱਗੇ ਵਧਦੇ ਰਹਿੰਦੇ ਹਨ। ਇਸ ਪ੍ਰਕ੍ਰਿਆ ਨੂੰ ਕੋਈ ਰੋਕ ਨਹੀਂ ਸਕਦਾ। ਬੱਸ ਇਕ ਅੰਧ ਵਿਸ਼ਵਾਸ ਹੀ ਹੈ, ਜੋ ਇਸ ਵਿਚ ਰੁਕਾਵਟ ਪਾ ਸਕਦਾ ਹੈ, ਜਿਵੇਂ ਮੱਧ ਕਾਲ ਵਿਚ ਪਈ ਸੀ; ਪਰ ਬੁੱਧੀ ਤੇ ਵਿਕਾਸ ਦੀਆਂ ਠਾਠਾਂ ਅੱਗੇ ਇਹ ਵੀ ਬਹੁਤਾ ਚਿਰ ਨਹੀਂ ਟਿਕਦਾ। ਇਤਿਹਾਸ ਦੀ ਮੰਨੋ ਤਾਂ ਇਕ ਦਿਨ ਮਨੁੱਖੀ ਬੁੱਧੀ ਆਪਣੇ ਦੁਆਲੇ ਦੇ ਸਾਰੇ ਰਹੱਸ ਜਾਣ ਕੇ ਹੀ ਰਹੇਗੀ ਭਾਵ ਮਨੁੱਖ ਨੂੰ ‘ਸਗਲ ਭਵਣ ਕੀ ਸੁਧ’ ਆ ਕੇ ਹੀ ਰਹੇਗੀ।
ਸੁਰਤ, ਮਤ, ਮਨ ਅਤੇ ਬੁੱਧ ਦੇ ਵਿਕਾਸ ਦੀ ਇਹ ਯਥਾਰਥਕ ਵਿਧੀ ਅਸਲੀਅਤ ਦੇ ਨੇੜੇ ਹੈ। ਇਸ ਦਾ ਪ੍ਰਮਾਣ ਇਸ ਵਿਚ ਹੈ ਕਿ ਪੈਦਾ ਹੋਣ ਵੇਲੇ ਬੱਚੇ ਦਾ ਦਿਮਾਗ ਸਾਫ ਸਲੇਟ ਵਾਂਗ ਹੁੰਦਾ ਹੈ। ਕ੍ਰਿਆਵਾਂ ਪ੍ਰਤੀ-ਕ੍ਰਿਆਵਾਂ ਰਾਹੀਂ ਉਹ ਇਸ ਤੇ ਆਪਣੇ ਅਨੁਭਵ ਉਕਰਦਾ ਹੈ ਤੇ ਇਨ੍ਹਾਂ ਵਿਚ ਸੁਧਾਰ ਕਰਦਾ ਰਹਿੰਦਾ ਹੈ। ਜੇ ਪੜ੍ਹੇ ਤੇ ਲਿਖੇ ਤਾਂ ਉਹ ਵੱਡਾ ਹੋ ਕੇ ਇਕ ਸਿਆਣਾ ਵਿਗਿਆਨਕ, ਵਕੀਲ, ਸਿਆਸੀ ਆਗੂ ਜਾਂ ਲੇਖਕ ਬਣ ਜਾਂਦਾ ਹੈ। ਇਹ ਚਮਤਕਾਰ ਕਿਸੇ ਰੱਬ ਨੇ ਨਹੀਂ, ਸਗੋਂ ਉਸ ਦੀ ਆਪਣੀ ਕਾਰਜਸ਼ੈਲੀ ਨੇ ਕੀਤਾ ਹੁੰਦਾ ਹੈ। ਇਹੀ ਕਾਰਨ ਹੈ ਕਿ ਜੇ ਉਹ ਨਾ ਪੜ੍ਹੇ-ਲਿਖੇ ਤਾਂ ਉਸ ਦੀ ਬੁੱਧੀ ਇਕ ਅਨਪੜ੍ਹ ਗਵਾਰ ਤੋਂ ਵੱਧ ਨਹੀਂ ਹੁੰਦੀ।
ਇਹ ਅਰੰਭਕ ਸ਼ਬਦ ਇਸ ਲਈ ਜਰੂਰੀ ਸਨ, ਕਿਉਂਕਿ ਜਪੁਜੀ ਦੀ 13ਵੀਂ ਪਉੜੀ ਵਿਚ ਸੁਰਤ, ਮਤ, ਮਨ ਅਤੇ ਬੁਧ ਦਾ ਜ਼ਿਕਰ ਹੈ ਅਤੇ ਅਜੋਕੇ ਸਿੱਖ ਵਿਦਵਾਨਾਂ ਨੇ ਇਨ੍ਹਾਂ ਦੀ ਵਿਆਖਿਆ ਆਦਰਸ਼ਵਾਦੀ ਢੰਗ ਨਾਲ ਕੀਤੀ ਹੈ। ਇਹ ਪਉੜੀ ਤੇ ਉਨ੍ਹਾਂ ਵਲੋਂ ਇਸ ਦੇ ਕੀਤੇ ਅਰਥ ਇਸ ਤਰ੍ਹਾਂ ਹਨ,
ਮੰਨੈ ਸੁਰਤਿ ਹੋਵੈ ਮਨਿ ਬੁਧਿ॥
ਮੰਨੈ ਸਗਲ ਭਵਣ ਕੀ ਸੁਧਿ॥
ਮੰਨੈ ਮੁਹਿ ਚੋਟਾ ਨਾ ਖਾਇ॥
ਮੰਨੈ ਜਮ ਕੈ ਸਾਥਿ ਨ ਜਾਇ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥੧੩॥
‘ਚੂੜਾਮਨੀ’ ਕਵੀ ਭਾਈ ਸੰਤੋਖ ਸਿੰਘ ਜਪੁਜੀ ਸਾਹਿਬ ਦੇ ਆਪਣੇ ਗਰਬ ਗੰਜਨੀ ਟੀਕੇ ਵਿਚ ਇਸ ਪਉੜੀ ਦੇ ਅਰਥ ਕਰਦਿਆਂ ਲਿਖਦੇ ਹਨ, “ਮੰਨਨ ਕਰਨ ਕੋ ਨਾਉ ਮੰਨੇ, ਮਨਨ ਕਰਨ ਤੇ ਸੁਰਤ ਸੁਸ਼੍ਰਿਤ ਕਹੀਏ ਪ੍ਰੀਤੀ ਮਨ ਬਿਖੇ ਅਰ ਬੁਧਿ ਵਿਖੇ ਹੁਏ ਆਵਤ ਹੈ। ਸੋ ਪ੍ਰੀਤਿ ਕੌਨ? ਬ੍ਰਹਮ ਕੇ ਬਿਚਾਰ ਕੀ ਆਛੀ ਪ੍ਰੀਤ ਹੁਇ ਆਵਤ ਹੈ।…ਮਨਨ ਕਰਨ ਤੇ ਸਗਲ ਭਵਨ ਕੋ ਅਰਥ ਚੌਦਹਿ ਲੋਕ, ਤਿਨ ਕੀ ‘ਸੁਧੀ’ ਕਹੀਏ ‘ਗਯਾਤ’ ਹੋਇ ਆਵਤ ਹੈ। ਜੋ ਐਸੇ ਪ੍ਰਾਨੀ ਤਿਨ ਕੇ ਬਿਖੇ ਰਹਿਤ ਹੈਂ, ਐਸੇ ਕਰਮ ਕਰਿ ਤਹਾਂ ਪਹੁੰਚਤ ਹੈਂ, ਇਸ ਰੀਤਿ ਕੋ ਤਹਾਂ ਬਿਵਹਾਰ ਹੈ, ਵਾ ਜਿਸ ਰੀਤਿ ਚੌਦਹ ਲੋਕ ਕਿ ਉਤਪਤਿ ਭਈ ਸੋ ਜਾਨ ਜਾਤ ਹੈਂ।…ਜੋ ਮਨਨ ਕਰਤ ਹੈਂ, ਤਿਨ੍ਹੋਂ ਕੇ ਮੁਖੁ ਪਰ ਚੋਟ ਜੋ ਹੈ ਜਮਦੂਤਨ ਕੀ, ਸੋ ਨਹੀਂ ਲਾਗਤ ਹੈ। ਜੋ ਕੋਟਨਿ ਕੋਟ ਜਨਮ ਧਾਰ ਕਰਿ ਮ੍ਰਿਤ ਸਮੇਂ ਮੈਂ ਮਾਰ ਹੁਤੀ ਸੋ ਹਟ ਜਾਤ ਹੈ।…ਮਨਨ ਕੋ ਕਰਨਹਾਰੇ ਜੋ ਹੈਂ, ਸੋ ਜਮ ਕੇ ਸੰਗ ਜਮਪੁਰੀ ਨਹੀਂ ਜਾਤ ਹੈ; ਸਨਮਾਨ ਕੇ ਸੰਗ ਬੈਕੁੰਠ ਤੀਕ ਪਹੁੰਚਤ ਹੈਂ।… ਐਸਾ ਮਨਨ ਹੈ, ਜਿਸ ਕੇ ਕਰਨ ਤੇ ਏਤਕ ਫਲ ਹੋਤ ਹੈ, ਪ੍ਰੰਤੂ ਕਬ ਹੋਤ ਹੈ, ਜਬ ਨਾਮ ਨਿਰੰਜਨ ਹੋਇ=ਹਉਮੈ ਤੇ ਬਿਹੀਨ ਹੋਇ, ਮਾਯਾ ਤੇ ਰਹਤ ਹੋਇ।…ਜੋ ਇਕੋ ਬਿਖੇ ਮਨਨ ਕਰੇ ਤੋ ਤੋ ਮਨ ਮੈਂ ਜਾਣੇ ਕੋਈ।”
ਭਾਈ ਵੀਰ ਸਿੰਘ, ਜਿਨ੍ਹਾਂ ਨੇ ਭਾਈ ਸੰਤੋਖ ਸਿੰਘ ਦੇ ਉਲਥੇ ਨੂੰ ਥਾਪਨਾ ਦਿੱਤੀ ਹੈ, ਆਪ ਇਸ ਦਾ ਟੀਕਾ ਇੰਜ ਕਰਦੇ ਹਨ, “(ਨਾਮ ਨੂੰ) ਮੰਨ ਲੈਣ ਨਾਲ (ਜਗਯਾਸੂ ਦੀ) ਸੁਰਤਿ, ਮਨੀਖਾ, (ਤੇ) ਬੁਧਿ (ਨਾਮੀ ਨੂੰ ਵਿਸ਼ਯ ਕਰਨ ਵਾਲੀ) ਹੋ ਜਾਂਦੀ ਹੈ। (ਨਾਮ ਨੂੰ) ਮੰਨ ਲੈਣ ਨਾਲ (ਉਹ ਸੁਧਿ ਪ੍ਰਾਪਤ ਹੁੰਦੀ ਹੈ ਜੋ) ਸਾਰੇ ਭਵਨਾਂ ਦੀ ਸੋਝੀ (ਕਹੀਦੀ ਹੈ, ਭਾਵ ਸੁਤੇ ਗਯਾਨ ਪ੍ਰਾਪਤੀ ਵਾਲੀ ਬੁੱਧੀ, ਜੋ ਦੇਵਤਿਆਂ ਤੇ ਸਿਧਾਂ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ)। (ਐਸੀ ਅਨੁਭਵੀ ਸੁਤੇ ਬੁੱਧੀ ਜਿਸ ਨੂੰ ਪ੍ਰਾਪਤ ਹੋ ਜਾਏ, ਉਹ ਮਨਨਸ਼ੀਲ ਪਰਮੇਸ਼ੁਰ ਦਾ ਨਾਮ) ਮੰਨ ਲੈਣ ਨਾਲ (ਭ੍ਰਮ ਭਾਂਤੀ ਦੀਆਂ) ਸੱਟਾਂ ਮੂੰਹ ਤੇ (ਫੇਰ) ਨਹੀਂ ਖਾਂਦਾ। (ਤੇ ਐਸਾ ਮਨਨਸ਼ੀਲ ਪੁਰਖ) ਮੰਨ ਲੈਣ ਕਰਕੇ ਜਮ ਦੇ ਨਾਲ ਨਹੀਂ ਜਾਂਦਾ (ਭਾਵ ਜਨਮ ਮਰਨ ਰਹਿਤ ਹੋ ਜਾਂਦਾ ਹੈ)।
ਭਾਈ ਸੰਤੋਖ ਸਿੰਘ ਤੇ ਭਾਈ ਵੀਰ ਸਿੰਘ-ਦੋਵੇਂ ‘ਮੰਨੇ’ ਤੇ ‘ਮੰਨੈ’ ਵਿਚ ਫਰਕ ਨਹੀਂ ਕਰਦੇ ਤੇ ਦੋਵੇਂ ਇਨ੍ਹਾਂ ਸ਼ਬਦਾਂ ਦਾ ਅਰਥ ‘ਨਾਮ’ ਨੂੰ ਮੰਨ ਲੈਣਾ ਕਰਦੇ ਹਨ। ਭਾਈ ਸੰਤੋਖ ਸਿੰਘ ਅਨੁਸਾਰ ਨਾਮ ਨੂੰ ਮੰਨਣ ਦਾ ਅਸਰ ਉਦੋਂ ਹੁੰਦਾ ਹੈ, ਜਦੋਂ ਇਸ ਦਾ ਮਨ ਵਿਚ ਮਨਨ ਕੀਤਾ ਜਾਵੇ ਭਾਵ ਇਸ ਦਾ ਮਨ ਵਿਚ ਸਿਮਰਨ ਕੀਤਾ ਜਾਵੇ। ਭਾਈ ਵੀਰ ਸਿੰਘ ਕੇਵਲ ਨਾਮ ਨੂੰ ਮੰਨਣਾ ਹੀ ਇਸ ਦੇ ਅਸਰ ਪੈਦਾ ਕਰਨ ਲਈ ਕਾਫੀ ਸਮਝਦੇ ਹਨ; ਪਰ ਨਾਮ ਨੂੰ ਮੰਨਣ ਦੇ ਫਾਇਦੇ ਦੋਵੇਂ ਵਿਦਵਾਨਾਂ ਲਈ ਲਗਭਗ ਇਕੋ ਜਿਹੇ ਹਨ। ਉਨ੍ਹਾਂ ਅਨੁਸਾਰ ਇਸ ਨਾਲ (1) ‘ਮਨ ਬਿਖੇ ਅਰ ਬੁਧਿ ਵਿਖੇ’ ਸੁਰਤ ਆਉਂਦੀ ਹੈ ਅਤੇ ਨਾਮ ਲੈਣ ਵਾਲੇ ਦਾ ਮਨ ਸੁਰਤ ਤੇ ਬੁੱਧੀ ਨਾਲ ਭਰ ਜਾਂਦਾ ਹੈ। (2) ਨਾਮ ਮੰਨ ਲੈਣ ਨਾਲ ਜਗਿਆਸੂ ਨੂੰ ਸਾਰੇ ਭਵਨਾਂ ਦੀ ਭਾਵ ਦੁਨੀਆਂ ਦੇ ਕੁਲ ਚੌਦਾਂ ਲੋਕਾਂ ਦੀ ਸੁਧਿ ਆ ਜਾਂਦੀ ਹੈ। ਅਜਿਹੀ ਸੁਧਿ ਕੇਵਲ ਦੇਵੀ ਦੇਵਤਿਆਂ ਤੇ ਸਿੱਧਾਂ ਪੁਰਖਾਂ ਕੋਲ ਹੀ ਹੁੰਦੀ ਹੈ। (3) ਪਰਮੇਸ਼ਰ ਦਾ ਨਾਮ ਮੰਨ ਲੈਣ ਨਾਲ ਮੂੰਹ ਉਤੇ ਭਰਮ ਤੇ ਭ੍ਰਾਂਤੀ ਦੀਆਂ ਸੱਟਾਂ ਨਹੀਂ ਲਗਦੀਆਂ। ਅਜਿਹੇ ਮੰਨਣ ਵਾਲਿਆਂ ਨੂੰ ਮਰਨ ਵੇਲੇ ਮੂੰਹ ‘ਤੇ ਜਮਦੂਤਾਂ ਦੇ ਥਪੇੜੇ ਨਹੀਂ ਖਾਣੇ ਪੈਂਦੇ। (4) ਉਹ ਬੜੇ ਸਨਮਾਨ ਨਾਲ ਬੈਕੁੰਠ ਪਹੁੰਚ ਜਾਂਦੇ ਹਨ ਤੇ ਫਿਰ ਜਨਮ-ਮਰਨ ਤੋਂ ਰਹਿਤ ਹੋ ਜਾਂਦੇ ਹਨ। (5) ਮੰਨਣ ਦੇ ਇਹ ਇੰਨੇ ਸਾਰੇ ਫਾਇਦੇ ਉਦੋਂ ਹੁੰਦੇ ਹਨ, ਜਦੋਂ ਮੰਨਣ ਵਾਲਾ ਮਾਯਾ ਜਾਂ ਲੋਭ ਲਾਲਚ ਤੋਂ ਮੁਕਤ ਹੋਵੇ ਅਤੇ ਮਨ ਵਿਚ ਇਕੋ ਦਾ ਧਿਆਨ ਕਰੇ ਤੇ ਕੋਈ ਦੂਜਾ ਉਸ ਦੇ ਮਨ ਵਿਚ ਨਾ ਆਵੇ।
ਇਸ ਤਰ੍ਹਾਂ ਵੱਡੇ ਵੱਡੇ ਨਾਂਵਾਂ ਵਾਲੇ ਵਿਦਵਾਨਾਂ ਦੀ ਵਿਆਖਿਆ ਵੀ ਯਥਾਰਥ ਦੇ ਨੇੜੇ ਤੇੜੇ ਨਹੀਂ ਢੁਕਦੀ। ਨਾਮ ਦਾ ਜਪਣਾ ਇਕ ਮਕੈਨਕੀ (ਮeਚਹਅਨਚਿਅਲ) ਕ੍ਰਿਆ ਹੈ ਤੇ ਇਸ ਨੂੰ ਮੰਨਣਾ ਇਕ ਭਰੋਸਾ (ਾਅਟਿਹ) ਹੈ। ਦੋਹਾਂ ਦਾ ਮਨੁੱਖ ਦੀ ਸੁਰਤਿ, ਅਕਲ, ਬੁੱਧੀ ਆਦਿ ਦੀ ਉਤਪਤੀ ਤੇ ਵਿਕਾਸ ਨਾਲ ਕੋਈ ਸਬੰਧ ਨਹੀਂ। ਭਰੋਸਾ ਤਾਂ ਕਈ ਲੋਕ ਪਸੂ, ਪੰਛੀਆਂ, ਦਰਖਤਾਂ, ਨਦੀਆਂ, ਪਰਬਤਾਂ ਤੇ ਪੱਥਰਾਂ ਵਿਚ ਵੀ ਕਰਦੇ ਹਨ। ਗੁਰੂ ਸਾਹਿਬ ਨੇ ਜਪੁਜੀ ਵਿਚ ਅਜਿਹੀਆਂ ਚੀਜ਼ਾਂ ਦੀ ਇਕ ਲੰਮੀ ਲਿਸਟ ਦਿੱਤੀ ਹੋਈ ਹੈ। ਭਰੋਸਾ ਕਰਨ ਜਾਂ ਮੰਨਣ ਨਾਲ ਮਨੁੱਖੀ ਦਿਮਾਗ ਦੇ ਵਿਕਾਸ ਦੀ ਕੋਈ ਵਜ੍ਹਾ ਹੀ ਨਹੀਂ। ਕੁਦਰਤ ਦਾ ਪੱਤਾ ਪੱਤਾ ਜਾਣਦਾ ਹੈ ਕਿ ਕਿਸੇ ਚੀਜ਼ ਨੂੰ ਬਿਨਾ ਕਾਰਨ ਮੰਨ ਲੈਣਾ ਕਿਸੇ ਪ੍ਰਸ਼ਨ ਦਾ ਉਤਰ ਨਹੀਂ। ਦਿਮਾਗ ਨੂੰ ਤਾਲਾ ਲਾਉਣ ਨਾਲ ਇਸ ਦੀਆਂ ਸਭ ਕ੍ਰਿਆਵਾਂ ਖੜ੍ਹੋਤ ਵਿਚ ਆ ਜਾਣਗੀਆਂ। ਵਿਅਕਤੀ ਇਕੋ ਵਿਚਾਰ ਨਾਲ ਬੰਨ੍ਹਿਆ ਜਾਵੇਗਾ। ਉਹ ਕੁਝ ਹੋਰ ਸੋਚਣਾ ਵੀ ਚਾਹੇ, ਸੋਚ ਨਹੀਂ ਸਕੇਗਾ। ਮਨੋ-ਰੋਗਾਂ ਦਾ ਸ਼ਿਕਾਰ ਹੋ ਜਾਵੇਗਾ। ਵਿਕਾਸ ਦੀ ਥਾਂ ਬੁੱਧੀ ਦਾ ਨਾਸ਼ ਹੋਵੇਗਾ। ਜੇ ਬੁੱਧੀ ਨਹੀਂ ਰਹੇਗੀ ਤਾਂ ਗਿਆਨ ਤੇ ਤਕਨਾਲੋਜੀ ਕਿੱਥੋਂ ਆਉਣਗੇ? ਗਿਆਨ ਤੇ ਤਕਨਾਲੋਜੀ ਦੀ ਅਣਹੋਂਦ ਵਿਚ ‘ਸਗਲ ਭਵਣ ਕੀ ਸੁਧ’ ਕਿਵੇਂ ਹੋਵੇਗੀ? ਜਿਨ੍ਹਾਂ ਚੌਦਾਂ ਲੋਕਾਂ ਦੀ ਸੁਧ ਦੀ ਇਹ ਵਿਦਵਾਨ ਗੱਲ ਕਰਦੇ ਹਨ, ਉਹ ਇਕ ਹਵਾਈ ਗੱਲ ਹੈ। ਯਥਾਰਥਕ ਤੌਰ ‘ਤੇ ਇਸ ਦਾ ਕੋਈ ਅਸਤਿਤਵ ਨਹੀਂ। ਫਿਰ ਕਿਹੜਾ ਬੈਕੁੰਠ, ਕਿਹੜਾ ਜਮਦੂਤ, ਕਿਹੜਾ ਮੂੰਹ ਤੇ ਕਿਹੜੀਆਂ ਚੋਟਾਂ? ਅਜਿਹੀਆਂ ਕਿੰਨੀਆਂ ਮਿੱਥ ਕਥਾਵਾਂ ਦਾ ਪਰਦਾ ਤਾਂ ਗੁਰੂ ਸਾਹਿਬ ਨੇ ਆਪ ਫਾਸ ਕੀਤਾ ਸੀ। ਇਨ੍ਹਾਂ ਵਿਆਖਿਆਕਾਰਾਂ ਪਿੱਛੇ ਲਗ ਕੇ ਅਜੋਕੇ ਸਿੱਖ ਵਿਦਵਾਨ ਤੇ ਪੁਜਾਰੀ ਜਿਨ੍ਹਾਂ ਗੱਲਾਂ ਨੂੰ ਪ੍ਰਚਾਰਦੇ ਹਨ, ਉਹ ਕਿਸੇ ਅਨਭੋਲ ਬੱਚੇ ਨੂੰ ਜਾਂ ਕਿਸੇ ਮੰਦ ਬੁੱਧੀ ਵਾਲੇ ਵਿਅਕਤੀ ਨੂੰ ਵੀ ਹਜ਼ਮ ਨਾ ਹੋਣ। ਸੁਚੇਤ ਵਿਅਕਤੀ ਤਾਂ ਇਨ੍ਹਾਂ ਨੂੰ ਸੁਣੇਗਾ ਹੀ ਨਹੀਂ। ਇਸ ਲਈ ਨਵੇਂ ਪੁਰਾਣੇ ਸਭ ਸਿੱਖ ਵਿਦਵਾਨ ਇਸ ਪਉੜੀ ਦੀ ਮਨਮੱਤੀ ਵਿਆਖਿਆ ਕਰ ਕੇ ਅੰਧ ਵਿਸ਼ਵਾਸ ਫੈਲਾਉਂਦੇ ਹਨ। ਅਜਿਹਾ ਕਰਦਿਆਂ ਉਹ ਨਾ ਬਾਣੀ ਦੀ ਸਾਤਵਿਕਤਾ ਦਾ ਖਿਆਲ ਰੱਖਦੇ ਹਨ ਤੇ ਨਾ ਹੀ ਗੁਰੂ ਸਾਹਿਬ ਦੀ ਸ਼ਖਸੀਅਤ ਤੇ ਪ੍ਰਤਿਭਾ ਦਾ।
ਇਸ ਪਉੜੀ ਦੇ ਠੇਠ ਅਰਥ ਕੁਝ ਇਉਂ ਬਣਦੇ ਹਨ, “ਮਨੁੱਖ ਕਰਮ ਕਰਦਾ ਹੈ ਤੇ ਦਿਮਾਗ ਰਾਹੀਂ ਉਨ੍ਹਾਂ ਦਾ ਮਨਨ ਭਾਵ ਵਿਸ਼ਲੇਸਣ ਕਰਦਾ ਹੈ। ਕਰਮਾਂ ਦੇ ਮਨਨ ਨਾਲ ਜੋ ਮਾਨਸਿਕ ਪ੍ਰਤੀਕ੍ਰਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਦੇ ਸਿੱਟੇ ਵਜੋਂ ਦਿਮਾਗ ਦੇ ਕਾਰਜ ਤੇ ਸ਼ਕਤੀਆਂ ਵਿਸ਼ਾਲ ਬਣਦੇ ਹਨ। ਇਸ ਤਰ੍ਹਾਂ ਮਨੁੱਖ ਦੀ ਸੁਰਤ, ਮਤਿ ਤੇ ਬੁਧੀ ਆਦਿ ਲਗਾਤਾਰ ਘੜ੍ਹੀਆਂ ਜਾਂਦੀਆਂ ਹਨ ਤੇ ਸੋਚ ਤਿੱਖਣ ਹੁੰਦੀ ਰਹਿੰਦੀ ਹੈ। ਮੰਨੇ ਦੇ ਉਸਾਰੂ ਵਿਸ਼ਲੇਸਣ ਰਾਹੀਂ ਉਸ ਨੂੰ ਉਨ੍ਹਾਂ ਸਭ ਗੱਲਾਂ ਦੀ ‘ਸੁਧ’ ਆ ਜਾਂਦੀ ਹੈ ਤੇ ਉਨ੍ਹਾਂ ਜਟਿਲ ਪ੍ਰਸ਼ਨਾਂ ਦੇ ਉਤਰ ਮਿਲ ਜਾਂਦੇ ਹਨ, ਜੋ ਢੂੰਡਣ ਲਈ ਸਭ ਨਾਥ ਜੋਗੀ, ਸੰਨਿਆਸੀ ਤੇ ਸਾਧ ਸੰਤ ਥਾਂ ਥਾਂ ਭਟਕਦੇ ਫਿਰਦੇ ਹਨ। ਅਜਿਹੀ ਸੁਧ ਵਿਚ ਮਨਘੜਤ ਗੱਲਾਂ ਦੀ ਕੋਈ ਥਾਂ ਨਹੀਂ। ਇਸ ਲਈ ਅਧਿਆਤਮਵਾਦੀਆਂ ਦੇ ਦੱਸੇ ਜਮਦੂਤਾਂ ਤੇ ਉਨ੍ਹਾਂ ਦੇ ਮ੍ਰਿਤੂ-ਕਾਲੀਨ ਤਸੀਹਿਆਂ ਦੀ ਹੋਂਦ ਹੀ ਆਪੇ ਖਤਮ ਹੋ ਜਾਂਦੀ ਹੈ। ਸਮਝ ਤੋਂ ਕੰਮ ਲੈਣ ਨਾਲ ਨਾ ਜਮਦੂਤ ਰਹਿੰਦੇ ਹਨ ਤੇ ਨਾ ਉਨ੍ਹਾਂ ਦੀ ਮਾਰ ਦਾ ਡਰ। ਅਕਲ ਵਿਚਾਰ ਨਾਲ ਇਹ ਗੱਲਾਂ ਭਾਫ ਬਣ ਉਡ ਜਾਂਦੀਆਂ ਹਨ। ਗੁਰੂ ਸਾਹਿਬ ਕਹਿੰਦੇ ਹਨ, ਜਿਸ ਨੂੰ ਸਿੱਧ-ਮੰਡਲੀ ਨਿਰੰਜਣ ਕਹਿੰਦੀ ਹੈ, ਉਸ ਦੇ ਨਾਮ ਦੀ ਖੋਜ ਵੀ ਮੰਨੇ ਭਾਵ ਵਿਚਾਰ ਵਿਸ਼ਲੇਸਣ ਰਾਹੀਂ ਹੀ ਸੰਭਵ ਹੋ ਸਕਦੀ ਹੈ, ਪਰ ਜੇ ਕੋਈ ਇਸ ਦਾ ਸਹੀ ਮਨਨ ਕਰੇ ਤਾਂ।”
ਬਹੁਤੇ ਵਿਦਵਾਨਾਂ ਨੇ ਆਪਣੇ ਟੀਕਿਆਂ ਵਿਚ ‘ਭਵਣ’ ਦੇ ਅਰਥ ਦੂਰ ਦੁਰਾਡੇ ਦੀਆਂ ਥਾਂਵਾਂ ਜਿਵੇਂ ਸ਼ਹਿਰ, ਲੋਕ, ਬਸਤੀਆਂ, ਦੇਸ਼, ਗ੍ਰਹਿ ਜਾਂ ਉਪ-ਗ੍ਰਹਿ ਕੀਤੇ ਹਨ, ਪਰ ਇਹ ਅਰਥ ਸਹੀ ਨਹੀਂ ਹਨ, ਕਿਉਂਕਿ ਗੁਰੂ ਸਾਹਿਬ ਨੇ ਭਵਨ ਨਹੀਂ, ਭਵਣ ਸ਼ਬਦ ਵਰਤਿਆ ਹੈ। ਭਵਣ ਦਾ ਅਰਥ ਭ੍ਰਮਣ ਕਰਨਾ, ਬੇਲੋੜਾ ਘੁੰਮਣਾ ਜਾਂ ਭੌਣਾ ਹੁੰਦਾ ਹੈ। ਨਾਥ ਜੋਗੀਆਂ ਤੇ ਸਿੱਧਾਂ ਦੇ ਹਵਾਲੇ ਨਾਲ ਆਇਆ, ਇਹ ਸ਼ਬਦ ਉਨ੍ਹਾਂ ਦੇ ਭ੍ਰਮਣ ਵਾਲੇ ਕਿੱਤੇ ਨਾਲ ਵੱਧ ਸਬੰਧ ਰੱਖਦਾ ਹੈ। ਮੁੱਖ ਗੱਲ ਹੈ ਕਿ ਗੁਰਬਾਣੀ ਵਿਚ ਕਿਸੇ ਸ਼ਬਦ ਦੇ ਸਹੀ ਅਰਥ ਓਹੀ ਹੁੰਦੇ ਹਨ, ਜੋ ਸੰਦਰਭ-ਸੁਹਾਉਣ ਹੋਣ ਦੇ ਨਾਲ ਨਾਲ ਚੜ੍ਹਦੀ ਕਲਾ ਵਲ ਵਹਿਣ। ਗੁਰੂ ਸਾਹਿਬ ਤਰਕ ਤੇ ਵਿਗਿਆਨ ਨਾਲ ਖੜ੍ਹਨ ਵਾਲੀ ਸੋਚ ਦੇ ਮਾਲਕ ਸਨ, ਇਸ ਲਈ ਉਨ੍ਹਾਂ ਦੇ ਵਰਤੇ ਸ਼ਬਦਾਂ ਦੇ ਅਗਿਆਨ ਫੈਲਾਉਣ ਵਾਲੇ ਅਰਥ ਕਰਨਾ ਉਚਿਤ ਨਹੀਂ। ਹੈਰਾਨੀ ਦੀ ਗੱਲ ਹੈ ਕਿ ਹੁਣ ਤੀਕ ਦੇ ਸਾਰੇ ਵਿਦਵਾਨ ਗੁਰੂ ਸਾਹਿਬ ਨੂੰ ਅੰਧ-ਵਿਸ਼ਵਾਸੀ ਦਰਸਾ ਕੇ ਦਕਿਆਨੂਸੀ ਵਿਚਾਰਧਾਰਾਵਾਂ ਨਾਲ ਜੋੜਦੇ ਰਹੇ ਹਨ। ਗੁਰੂ ਸਾਹਿਬ ਦੇ ਮਨਨ ਸਿਧਾਂਤ ਨੂੰ ਵਿਸ਼ਵਾਸ ਕਰਨਾ ਭਾਵ ਮੰਨਣਾ ਦੱਸ ਰਹੇ ਹਨ ਤੇ ਭਵਣ ਨੂੰ ਭਟਕਣ ਦੀ ਥਾਂ ਲੋਕ-ਪ੍ਰਲੋਕ ਤੇ ਮਹਿਲ। ਗੁਰੂ ਸਾਹਿਬ ਦਿਮਾਗ ਦੀ ਵਰਤੋਂ ਨੂੰ ਸਰਬਉਚ ਕ੍ਰਿਆ ਕਹਿੰਦੇ ਹਨ ਤੇ ਇਹ ਵਿਦਵਾਨ ਦਿਮਾਗ ਵਰਤਣ ਨੂੰ ਮਨਮੁਖਤਾ ਦੱਸਦੇ ਹਨ। ਇਹੀ ਨਹੀਂ, ਸਗੋਂ ਉਹ ਦਿਮਾਗ ਦੀ ਵਰਤੋਂ ਕਰਨ ਵਾਲਿਆਂ ਨੂੰ ਗੁਰੂ ਵਿਰੋਧੀ ਦੱਸ ਕੇ ਦੁਰਕਾਰਦੇ ਹਨ!
ਅਚੰਭੇ ਦੀ ਗੱਲ ਇਹ ਹੈ ਕਿ ਆਮ ਸਿੱਖ ਸ਼ਰਧਾਲੂ ਉਨ੍ਹਾਂ ਦੀ ਹਰ ਅੰਧ-ਵਿਸ਼ਵਾਸੀ ਗੱਲ ਸਿਰ ਸੁੱਟ ਕੇ ਮੰਨ ਲੈਂਦੇ ਹਨ ਤੇ ਗੁਰੂ ਸਾਹਿਬ ਦੀ ਦੱਸੀ ਅਕਲ ਦੀ ਗੱਲ ਵਿਸਾਰ ਦਿੰਦੇ ਹਨ। ਉਹ ਇਕ ਪਾਸੇ ਕਹਿੰਦੇ ਹਨ ਕਿ ਸਿੱਖੀ ਵਿਚ ਪੁਜਾਰੀਵਾਦ ਨਹੀਂ ਹੈ ਤੇ ਦੂਜੇ ਪਾਸੇ ਸਭ ਕੁਝ ਪੁਜਾਰੀ ਤੇ ਛੱਡੀ ਬੈਠੇ ਹਨ। ਜਿਵੇਂ ਪਾਣੀ ਵਿਚ ਰਹਿੰਦੀ ਮੱਛੀ ਪਾਣੀ ਦੀ ਹੋਂਦ ਨਹੀਂ ਪਛਾਣਦੀ, ਉਵੇਂ ਪੁਜਾਰੀਵਾਦ ਨੂੰ ਪ੍ਰਣਾਏ ਇਹ ਸ਼ਰਧਾਲੂ ਆਪਣੇ ਆਪ ਨੂੰ ਪੁਜਾਰੀਵਾਦ ਤੋਂ ਮੁਕਤ ਸਮਝਦੇ ਹਨ; ਪਰ ਇਹ ਮੁਕਤੀ ਉਦੋਂ ਤੀਕ ਪ੍ਰਾਪਤ ਨਹੀਂ ਹੋ ਸਕਦੀ, ਜਦੋਂ ਤੀਕ ਉਹ ਗੁਰਬਾਣੀ ਦਾ ਅਧਿਐਨ ਆਪ ਨਹੀਂ ਕਰਦੇ। ਜਦੋਂ ਉਨ੍ਹਾਂ ਨੇ ਆਪ ਬਾਣੀ ਪੜ੍ਹਨੀ ਸ਼ੁਰੂ ਕੀਤੀ, ਉਦੋਂ ਕੋਈ ਪੁਜਾਰੀ ਉਨ੍ਹਾਂ ਨੂੰ ਇਹ ਕਹਿਣ ਦੀ ਹਿੰਮਤ ਨਹੀਂ ਕਰੇਗਾ ਕਿ “ਗੁਰੂ ਵਾਲੇ ਬਣੋ।” ਉਦੋਂ ਉਲਟਾ ਉਹ ਪੁਜਾਰੀਆਂ ਨੂੰ ਕਹਿਣਗੇ, “ਬ੍ਰਾਹਮਣਵਾਦ ਛੱਡੋ, ਹੁਣ ਗੁਰੂ ਵਾਲੇ ਬਣੋ।”